settings icon
share icon
ਪ੍ਰਸ਼ਨ

ਬਾਈਬਲ ਦੇ ਅਧਿਐਨ ਦਾ ਖਾਸ ਤਰੀਕਾ ਕੀ ਹੈ?

ਉੱਤਰ


ਪਰਮੇਸ਼ੁਰ ਦੇ ਵਚਨ ਦਾ ਪਤਾ ਲਗਾਉਣਾ ਇੱਕ ਵਿਸ਼ਵਾਸੀ ਦੇ ਲਈ ਇਸ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਹੈ। ਪਰਮੇਸ਼ੁਰ ਸਾਨੂੰ ਇਹ ਨਹੀਂ ਆਖਦਾ ਕਿਸ ਤਰ੍ਹਾਂ ਬਾਈਬਲ ਨੂੰ ਸeਧਾਰਨ ਰੂਪ ਨਾਲ ਪੜ੍ਹੋ। ਸਾਨੂੰ ਇਸ ਦਾ ਅਧਿਐਨ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ (2 ਤਿਮੋਥਿਉਸ 2:15)। ਪਵਿੱਤਰ ਵਚਨ ਦਾ ਅਧਿਐਨ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਪਵਿੱਤਰ ਵਚਨ ਨੂੰ ਜਲਦਬਾਜ਼ੀ ਵਿੱਚ ਅਤੇ ਥੋੜ੍ਹਾ ਬਹੁਤ ਪੜ੍ਹਨਾ ਕਈ ਵਾਰ ਬਹੁਤ ਗ਼ਲਤ ਨਤੀਜੇ ਪੈਦਾ ਕਰ ਸੱਕਦਾ ਹੈ। ਇਸ ਲਈ ਪਵਿੱਤਰ ਵਚਨ ਦੇ ਸਹੀ ਅਰਥ ਨੂੰ ਨਿਰਧਾਰਿਤ ਕਰਨ ਦੇ ਲਈ ਕਈ ਸਿਧਾਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਪਹਿਲਾਂ, ਬਾਈਬਲ ਦੇ ਵਿਦਿਆਰਥੀਆਂ ਨੂੰ ਪਵਿੱਤਰ ਆਤਮਾ ਕੋਲੋਂ ਸਮਝ ਪ੍ਰਾਪਤ ਕਰਨ ਲਈ ਪ੍ਰਾਰਥਨਾ ਅਤੇ ਮੰਗਣਾ ਚਾਹੀਦਾ ਹੈ, ਕਿਉਂਕਿ ਇਹ ਉਸਦੇ ਕੰਮਾਂ ਵਿੱਚੋਂ ਇੱਕ ਕੰਮ ਹੈ। “ਪਰ ਜਦ ਉਹ ਅਰਥਾਤ ਸੱਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸੱਚਿਆਈ ਵਿੱਚ ਤੁਹਾਡੀ ਅਗੁਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ ਉਹ ਹੋਣ ਵਾਲੀਆਂ ਗੱਲ਼ਾਂ ਤੁਹਾਨੂੰ ਦੱਸੇਗਾ” (ਯੂਹੰਨਾ 16:13) ਜਿਸ ਤਰ੍ਹਾਂ ਪਵਿੱਤਰ ਆਤਮਾ ਨੇ ਰਸੂਲਾਂ ਨੂੰ ਨਵੇਂ ਨੇਮ ਨੂੰ ਲਿਖਣ ਵਿੱਚ ਮਦਦ ਕੀਤੀ ਉਸੇ ਤਰ੍ਹਾਂ ਉਹ ਸਾਨੂੰ ਵੀ ਸਾਡੀ ਪਵਿੱਤਰ ਵਚਨ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਯਾਦ ਰੱਖੋਂ, ਬਾਈਬਲ ਪਰਮੇਸ਼ੁਰ ਦੀ ਕਿਤਾਬ ਹੈ, ਅਤੇ ਸਾਨੂੰ ਉਸ ਕੋਲੋਂ ਪੁੱਛਣ ਦੀ ਜ਼ਰੂਰਤ ਹੈ ਇਸ ਦਾ ਕੀ ਮਤਲਬ ਹੈ, ਜੇ ਤੁਸੀਂ ਇੱਕ ਮਸੀਹੀ ਵਿਸ਼ਵਾਸੀ ਹੋ, ਤਾਂ ਪਵਿੱਤਰ ਵਚਨ ਦਾ ਲੇਖਕ ਪਵਿੱਤਰ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ, ਅਤੇ ਉਹ ਚਾਹੁੰਦਾ ਹੈ ਕਿ ਜੋ ਕੁਝ ਉਸਨੇ ਲਿਖਿਆ ਹੈ ਉਸ ਨੂੰ ਸਮਝੋ।

ਦੂਸਰਾ, ਸਾਨੂੰ ਪਵਿੱਤਰ ਵਚਨ ਦੇ ਵਚਨਾਂ ਵਿੱਚੋਂ ਕਿਸੇ ਇੱਕ ਵਚਨ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ, ਅਤੇ ਪ੍ਰਸੰਗ ਤੋਂ ਬਾਹਰ ਹੁੰਦੇ ਹੋਏ ਵਚਨ ਦੇ ਅਰਥ ਨੂੰ ਨਿਰਧਾਰਿਤ ਨਹੀਂ ਕਰਨਾ ਚਾਹੀਦਾ। ਸਾਨੂੰ ਹਮੇਸ਼ਾਂ ਪ੍ਰਸੰਗ ਨੂੰ ਸਮਝਣ ਦੇ ਲਈ ਅੱਗੇ ਪਿੱਛੇ ਦੇ ਵਚਨਾਂ ਅਤੇ ਅਧਿਐਨਾਂ ਨੂੰ ਪੜ੍ਹਨਾਂ ਚਾਹੀਦਾ ਹੈ ਜਦ ਕਿ ਸਾਰਾ ਪਵਿੱਤਰ ਵਚਨ ਪਰਮੇਸ਼ੁਰ ਦੀ ਵੱਲੋਂ ਆਉਂਦਾ ਹੈ (2 ਤਿਮੋਥਿਉਸ 3:16; 2 ਪਤਰਸ 1:21), ਪਰ ਫਿਰ ਵੀ ਪਰਮੇਸ਼ੁਰ ਨੇ ਇਸ ਦੇ ਲਿਖਣ ਲਈ ਮਨੁੱਖਾਂ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਪਵਿੱਤਰ ਲੋਕਾਂ ਦੇ ਮਨ ਵਿੱਚ ਇੱਕ ਵਿਸ਼ਾ ਸੀ, ਲਿਖਣ ਦੇ ਲਈ ਇੱਕ ਉਦੇਸ਼, ਅਤੇ ਇੱਕ ਵਿਸ਼ੇਸ਼ ਵਿਸ਼ਾ ਸੀ ਜਿਸ ਨੂੰ ਉਹ ਬਿਆਨ ਕਰ ਰਹੇ ਸੀ। ਸਾਨੂੰ ਬਾਈਬਲ ਦੀ ਕਿਤਾਬ ਦੇ ਪਿਛੋਕੜ ਤੋਂ ਇਹ ਜਾਣਕਾਰੀ ਲੈਣ ਦੇ ਲਈ ਇਹ ਪੜ੍ਹਨਾ ਚਾਹੀਦਾ ਹੈ, ਕਿ ਕਿਸ ਨੇ ਇਸ ਕਿਤਾਬ ਨੂੰ ਲਿਖਿਆ, ਕਿਸ ਨੂੰ ਲਿਖੀ ਗਈ ਸੀ, ਅਤੇ ਇਹ ਕਦੋਂ ਲਿਖੀ ਗਈ ਸੀ। ਇਸ ਦੇ ਨਾਲ ਹੀ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਵਿਸ਼ੇ ਨੂੰ ਖੁਦ ਸਪੱਸ਼ਟ ਕਰਨ ਦਾ ਮੌਕਾ ਦੇਈਏ। ਕਈ ਵਾਰ ਲੋਕ ਵਚਨਾਂ ਨਾਲ ਆਪਣੇ ਹੀ ਮਤਲਬ ਜੋੜ ਦਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਦੀ ਵਿਆਖਿਆ ਮਿਲ ਸਕੇ।

ਤੀਸਰਾ, ਸਾਨੂੰ ਬਾਈਬਲ ਦਾ ਅਧਿਐਨ ਪੂਰੀ ਤਰੀਕੇ ਨਾਲ ਆਪਣੇ ਉੱਤੇ ਨਿਰਭਰ ਹੁੰਦਾ ਹੋਇਆ ਆਪਣੇ ਆਪ ਤੋਂ ਨਹੀਂ ਕਰਨਾ ਚਾਹੀਦਾ। ਇਹ ਸੋਚਣਾ ਘਮੰਡ ਦੀ ਗੱਲ੍ਹ ਹੋਵੇਗੀ ਜੇ ਅਸੀਂ ਦੂਜੇ ਲੋਕਾਂ ਦੇ ਦੁਆਰਾ ਜੀਵਨ ਭਰ ਵਿੱਚ ਕੀਤੇ ਗਏ ਕੰਮਾਂ ਤੋਂ ਜਿਨ੍ਹਾਂ ਨੇ ਬਾਈਬਲ ਦਾ ਅਧਿਐਨ ਕੀਤਾ ਕੁਝ ਵੀ ਗਿਆਨ ਪ੍ਰਾਪਤ ਨਹੀਂ ਕਰ ਸੱਕਦੇ ਹਾਂ। ਕੁਝ ਲੋਕ, ਗਲਤੀ ਵਿੱਚ, ਬਾਈਬਲ ਦਾ ਅਧਿਐਨ ਇਸ ਸੋਚ ਨਾਲ ਕਰਦੇ ਹਨ ਕਿ ਉਹ ਪਵਿੱਤਰ ਆਤਮਾ ਉੱਤੇ ਹੀ ਨਿਰਭਰ ਰਹਿਣਗੇ ਅਤੇ ਉਹ ਵਚਨ ਦੀਆਂ ਛਿਪੀਆਂ ਹੋਈਆਂ ਡੂੰਘੀਆਂ ਸੱਚਾਈਆਂ ਨੂੰ ਖੋਜ ਲੈਣਗੇ। ਮਸੀਹ ਨੇ ਪਵਿੱਤਰ ਆਤਮਾ ਨੂੰ ਦਿੱਤੇ ਜਾਣ ਦੇ ਦੁਆਰਾ ਮਸੀਹ ਦੀ ਦੇਹ ਵਿੱਚ ਲੋਕਾਂ ਨੂੰ ਆਤਮਿਕ ਵਰਦਾਨ ਦਿੱਤੇ ਹਨ। ਇਨ੍ਹਾਂ ਵਿੱਚੋਂ ਇੱਕ ਵਰਦਾਨ ਸਿੱਖਿਆ ਦੇਣ ਦਾ ਹੈ (ਅਫ਼ਸੀਆਂ 4:11-12; 1 ਕੁਰਿੰਥੀਆਂ 12:28)। ਸਾਡੀ ਮਦਦ ਦੇ ਲਈ ਇਹ ਸਿੱਖਿਆ ਦੇਣ ਵਾਲੇ ਸਾਡੀ ਮਦਦ ਕਰਨ ਲਈ ਪ੍ਰਭੁ ਦੁਆਰਾ ਸਹੀ ਸਮਝ ਅਤੇ ਆਗਿਆਕਾਰੀ ਨੂੰ ਕਰਨ ਦੇ ਲਈ ਦਿੱਤੇ ਗਏ ਹਨ। ਦੂਜੇ ਵਿਸ਼ਵਾਸੀਆਂ ਦੇ ਨਾਲ ਬਾਈਬਲ ਅਧਿਐਨ ਕਰਨਾ ਹਮੇਸ਼ਾਂ ਹੀ ਬੁੱਧੀਮਾਨੀ ਹੈ, ਇੱਕ ਦੂਜੇ ਨੂੰ ਸਮਝਾਉਣ ਵਿੱਚ ਮਦਦ ਕਰਨਾ ਅਤੇ ਪਰਮੇਸ਼ੁਰ ਦੇ ਸੱਚੇ ਵਚਨ ਨੂੰ ਲਾਗੂ ਕਰਨਾ ਹੈ।

ਇਸ ਲਈ, ਇਸ ਦੇ ਨਿਚੋੜ ਵਿੱਚ, ਬਾਈਬਲ ਦਾ ਸਹੀ ਤਰੀਕੇ ਨਾਲ ਅਧੀਐਨ ਕਰਨ ਦਾ ਕਿਹੜਾ ਤਰੀਕਾ ਹੈ? ਪਹਿਲਾਂ ਪ੍ਰਾਰਥਨਾ ਅਤੇ ਨਿਮਰਤਾ ਦੇ ਨਾਲ ਸਾਨੂੰ ਜ਼ਰੂਰੀ ਹੀ ਪਵਿੱਤ੍ਰ ਆਤਮਾ ਉੱਤੇ ਭਰੋਸਾ ਕਰਨਾ ਹੈ ਕਿ ਸਹੀ ਸਮਝ ਮਿਲ ਸਕੇ। ਦੂਸਰਾ, ਸਾਨੂੰ ਹਮੇਸ਼ਾਂ ਵਚਨ ਦਾ ਅਧਿਐਨ ਇਸ ਦੇ ਪ੍ਰਸੰਗ ਵਿੱਚ ਇਸ ਗੱਲ ਨੂੰ ਜਾਣਦਿਆਂ ਹੋਇਆ ਕਰਨਾ ਚਾਹੀਦਾ ਹੈ ਕਿ ਬਾਈਬਲ ਖੁਦ ਆਪਣੇ ਆਪ ਨੂੰ ਸਪੱਸ਼ਟ ਕਰਦੀ ਹੈ। ਤੀਸਰਾ, ਸਾਨੂੰ ਦੂਸਰੇ ਮਸੀਹੀਆਂ ਦੇ ਪਿਛੋਕੜ ਅਤੇ ਵਰਤਮਾਨ ਵਿੱਚ ਕੀਤੇ ਹੋਏ ਕੰਮਾਂ ਦਾ ਆਦਰ ਕਰਨਾ ਹੈ; ਜਿਨ੍ਹਾਂ ਨੇ ਬਾਈਬਲ ਦਾ ਸਹੀ ਢੰਗ ਨਾਲ ਅਧਿਐਨ ਕਰਨ ਦਾ ਯਤਨ ਕੀਤਾ ਹੈ। ਯਾਦ ਰੱਖੋ, ਪਰਮੇਸ਼ੁਰ ਹੀ ਬਾਈਬਲ ਦਾ ਲਿਖਾਰੀ ਹੈ, ਅਤੇ ਉਹ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਸਮਝੀਏ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਦੇ ਅਧਿਐਨ ਦਾ ਖਾਸ ਤਰੀਕਾ ਕੀ ਹੈ?
© Copyright Got Questions Ministries