settings icon
share icon
ਪ੍ਰਸ਼ਨ

ਇੱਕ ਮਸੀਹੀ ਮਾਤਾ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?

ਉੱਤਰ


ਇੱਕ ਮਾਤਾ ਦੀ ਭੂਮਿਕਾ ਬਹੁਤ ਹੀ ਜਿਆਦਾ ਮਹੱਤਵਪੂਰਣ ਹੁੰਦੀ ਹੈ ਜਿਹੜਾ ਪਰਮੇਸ਼ੁਰ ਬਹੁਤ ਸਾਰੀਆਂ ਔਰਤਾਂ ਨੂੰ ਦੇਣ ਲਈ ਚੁਣਦਾ ਹੈ। ਇੱਕ ਮਸੀਹੀ ਮਾਤਾ ਨੂੰ ਆਪਣੇ ਬੱਚਿਆਂ ਨੂੰ ਪਿਆਰ ਕਰਨ ਲਈ ਕਿਹਾ ਗਿਆ ਹੈ (ਤੀਤੁਸ 2:4-5), ਤਾਂ ਕਿ ਉਹ ਪ੍ਰਭੁ ਦੇ ਨਾਮ ਅਤੇ ਉਸ ਦੇ ਮੁਕਤੀ ਦਾਤਾ ਦੇ ਨਾਮ ਦੇ ਉੱਤੇ ਕੋਈ ਨਿੰਦਾ ਨਾ ਆਵੇ ਜਿਸ ਨੂੰ ਉਹ ਆਪਣੇ ਨਾਲ ਲੈ ਕੇ ਚੱਲਦੀ ਹੈ।

ਬੱਚੇ ਪਰਮੇਸ਼ੁਰ ਵੱਲੋਂ ਦਿੱਤਾ ਗਿਆ ਇਨਾਮ ਹਨ (ਜ਼ਬੂਰਾਂ ਦੀ ਪੋਥੀ 127:3-5)। ਤੀਤੁਸ 2:4 ਵਿੱਚ, ਯੂਨਾਨੀ ਸ਼ਬਦ ਫਿਲੀਓਟੇਕਨਾੱਸ ਦਾ ਪ੍ਰਸੰਗ ਮਾਤਾਵਾਂ ਦੇ ਦੁਆਰਾ ਉਨ੍ਹਾਂ ਦਾ ਬੱਚਿਆਂ ਨੂੰ ਪਿਆਰ ਕਰਨ ਦੇ ਲਈ ਪ੍ਰਗਟ ਹੋਇਆ ਹੈ। ਇਹ ਸ਼ਬਦ ਖਾਸ ਕਰਕੇ ਇੱਕ “ਮਾਤਾ ਦੇ ਪਿਆਰ” ਨੂੰ ਬਿਆਨ ਕਰਦਾ ਹੈ। ਉਹ ਵਿਚਾਰ ਜੋ ਇਸ ਸ਼ਬਦ ਕੇ ਰਾਹੀਂ ਨਿਕੱਲ ਕੇ ਬਾਹਰ ਆਉਂਦਾ ਹੈ ਉਹ ਆਪਣੇ ਬੱਚਿਆਂ ਦੀ ਦੇਖਭਾਲ, ਉਨ੍ਹਾਂ ਦਾ ਪਾਲਣ ਪੋਸ਼ਣ, ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਉਣਾ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਅਤੇ ਪਿਆਰ ਨਾਲ ਉਨ੍ਹਾਂ ਵਿੱਚੋਂ ਹਰ ਇੱਕ ਦੇ ਨਾਲ ਦੋਸਤੀ ਭਰਿਆ ਸਲੂਕ ਪਰਮੇਸ਼ੁਰ ਦੇ ਹੱਥਾਂ ਤੋਂ ਹਾਸਿਲ ਇੱਕ ਖਾਸ ਇਨਾਮ ਦੇ ਰੂਪ ਵਿੱਚ ਕਰਨਾ ਹੈ।

ਪਰਮੇਸ਼ੁਰ ਦੇ ਵਚਨ ਵਿੱਚ ਮਸੀਹ ਮਾਤਾਵਾਂ ਦੇ ਲਈ ਬਹੁਤ ਸਾਰੀਆਂ ਗੱਲ੍ਹਾਂ ਦਾ ਹੁਕਮ ਦਿੱਤਾ ਗਿਆ ਹੈ:

ਉਪਲਬਧੀ - ਸਵੇਰੇ, ਦੁਪਹਿਰ, ਅਤੇ ਸ਼ਾਮ ਨੂੰ (ਬਿਵਸਥਾਸਾਰ 6:6-7)

ਸ਼ਾਮਲ ਹੋਣਾ - ਗੱਲ ਬਾਤ, ਵਿਚਾਰ ਵਟਾਂਦਰਾ, ਸੋਚਣਾ, ਅਤੇ ਇਕੱਠੇ ਮਿਲ ਕੇ ਜੀਵਨ ਨੂੰ ਗੁਜ਼ਾਰਨਾ ਹੈ (ਅਫ਼ਸੀਆਂ 6:4)।

ਸਿੱਖਿਆ ਦੇਣੀ - ਪਵਿੱਤਰ ਵਚਨ ਅਤੇ ਇੱਕ ਬਾਈਬਲ ਸਬੰਧੀ ਨਜ਼ਰੀਆ ਦਾ (ਜ਼ਬੂਰਾਂ ਦੀ ਪੋਥੀ 78:5-6; ਬਿਵਸਥਾਸਾਰ 4:10; ਅਫ਼ਸੀਆਂ 6:4)।

ਸਿੱਖਲਾਈ - ਇੱਕ ਬੱਚੇ ਨੂੰ ਉਸ ਦੀ ਖੂਬੀਆਂ ਦਾ ਵਿਕਾਸ ਕਰਨ ਅਤੇ ਉਸ ਦੀਆਂ ਯੋਗਤਾਵਾਂ ਨੂੰ ਪਹਿਚਾਨਣ (ਕਹਾਉਂਤਾ 22:6)ਅਤੇ ਉਸ ਦੇ ਆਤਮਿਕ ਵਰਦਾਨਾਂ ਨੂੰ ਲੱਭਣ ਵਿੱਚ ਮਦਦ ਕਰਨਾ ਹੈ (ਰੋਮੀਆਂ 12:3-8 ਅਤੇ 1 ਕੁਰਿੰਥੀਆਂ 12)।

ਅਨੁਸ਼ਾਸਨ - ਪਰਮੇਸ਼ੁਰ ਦੇ ਡਰ ਵਿੱਚ ਚੱਲਣ ਦੀ ਸਿੱਖਿਆ ਦੇਣੀ, ਦ੍ਰਿੜਤਾ, ਪਿਆਰ, ਅਤੇ ਨਿਹਚਾ ਦੀ ਲਾਈਨ ਨੂੰ ਲਗਾਉਂਦੇ ਰਹਿਣਾ (ਅਫ਼ਸੀਆਂ 6:4; ਇਬਰਾਨੀਆਂ 12:5-11; ਕਹਾਉਤਾਂ 13:24; 19:18; 22:15; 23:13-14; 29:15-17)।

ਪਾਲਣ ਪੋਸ਼ਣ - ਲਗਾਤਾਰ ਸ਼ਾਬਦਿਕ ਮਦਦ, ਅਸਫਲ ਹੋਣ ਦੀ ਅਜ਼ਾਦੀ ਕਬੂਲਣਾ, ਲਾਭ ਪਿਆਰ ਬਿਨ੍ਹਾਂ ਕਿਸੇ ਸ਼ਰਤ ਦੇ ਪਿਆਰ ਦੇ ਇੱਕ ਵਾਤਾਵਰਣ ਦਾ ਪ੍ਰਬੰਧ ਕਰਨਾ ਹੈ (ਤੀਤੁਸ 2:4; 2 ਤਿਮੋਥੀਉਸ 1:7; ਅਫ਼ਸੀਆਂ 4:29-32; 5:1-2; ਗਲਾਤੀਆਂ 5:22; 1 ਪਤਰਸ 3:8-9)।

ਇਮਾਨਦਾਰੀ ਨਾਲ ਨਮੂਨੇ ਭਰਿਆ ਜੀਵਨ ਗੁਜ਼ਾਰਨਾ – ਜੋ ਕੁਝ ਤੁਸੀਂ ਕਹਿੰਦੇ ਹੋ ਉਸ ਦੇ ਮੁਤਾਬਿਕ ਜੀਵਨ ਗੁਜਾਰਨਾ, ਇੱਕ ਇਸ ਤਰ੍ਹਾਂ ਦਾ ਨਮੂਨੇ ਭਰਿਆ ਜੀਵਨ ਗੁਜ਼ਾਰਨਾ ਜਿਸ ਵਿੱਚ ਇੱਕ ਬੱਚਾ ਧਰਮੀ ਜੀਵਨ ਦੇ ਸਾਰ ਨੂੰ ਭਾਵ ਨਿਚੋੜ “ਫੜ੍ਹਣ” ਦੇ ਰਾਹੀਂ ਸਿੱਖ ਸਕੇ (ਬਿਵਸਥਾਸਾਰ 4:9,15, 23; ਕਹਾਉਂਤਾ 10:9; 11:3; ਜ਼ਬੂਰਾਂ ਦੀ ਪੋਥੀ 37:18, 37)।

ਬਾਈਬਲ ਇਸ ਤਰ੍ਹਾਂ ਕਦੀ ਨਹੀਂ ਕਹਿੰਦੀ ਹੈ ਕਿ ਹਰ ਇੱਕ ਔਰਤ ਨੂੰ ਇੱਕ ਮਾਤਾ ਹੋਣਾ ਚਾਹੀਦਾ ਹੈ। ਪਰ ਇਹ ਜ਼ਰੂਰ ਕਹਿੰਦੀ ਹੈ ਕਿ ਉਹ ਜਿੰਨ੍ਹਾਂ ਨੂੰ ਪਰਮੇਸ਼ੁਰ ਮਾਤਾ ਹੋਣ ਦੀ ਆਸ਼ਿਸ ਦਿੰਦਾ ਹੈ, ਉਨ੍ਹਾਂ ਨੂੰ ਆਪਣੀ ਇਸ ਜਿੰਮੇਵਾਰੀ ਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ। ਮਾਤਾਵਾਂ ਦੀ ਉਨ੍ਹਾਂ ਦੇ ਬੱਚਿਆਂ ਦੇ ਜੀਵਨ ਵਿੱਚ ਇੱਕ ਖਾਸ ਅਤੇ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਮਾਤਾਪਣ ਇੱਕ ਘਰ ਦਾ ਜਾਂ ਬੇਸੁਆਦਾ ਕੰਮ ਨਹੀਂ ਹੈ। ਜਿਵੇਂ ਇੱਕ ਮਾਤਾ ਇੱਕ ਬੱਚੇ ਨੂੰ ਗਰਭ ਧਾਰਣ ਦੇ ਵੇਲੇ ਸੰਭਾਲਦੀ ਹੈ, ਠੀਕ ਉਵੇਂ ਹੀ ਮਾਤਾਵਾਂ ਦੀ ਉਨ੍ਹਾਂ ਦੇ ਬੱਚਿਆਂ ਦੇ ਲਈ ਜੀਵਨ ਭਰ ਚੱਲਣ ਲਈ ਭੂਮਿਕਾ ਹੁੰਦੀ ਹੈ। ਭਾਵੇਂ ਉਹ ਲੜਕਪਣ, ਯੁਵਕ, ਸਿਆਣਪ, ਬਾਲਗ ਅਵਸਥਾ, ਅਤੇ ਇੱਥੋਂ ਤੱਕ ਕਿ ਆਪਣੇ ਬੱਚਿਆਂ ਦੇ ਨਾਲ ਤੁਸੀਂ ਭਾਵੇਂ ਬਾਲਗ ਅਵਸਥਾ ਵਿੱਚ ਹੀ ਕਿਉਂ ਨਾ ਹੋਵੋ। ਜਦ ਕਿ ਮਾਤਾਪਣ ਦੀ ਭੂਮਿਕਾ ਬਦਲਦੀ ਅਤੇ ਵਿਕਾਸ ਕਰਦੀ ਰਹਿੰਦੀ ਹੈ, ਉਹ ਪਿਆਰ, ਦੇਖਭਾਲ, ਪਾਲਣ ਪੋਸ਼ਣ ਅਤੇ ਦਲੇਰੀ ਜਿਸ ਨੂੰ ਇੱਕ ਮਾਤਾ ਦਿੰਦੀ ਹੈ, ਉਹ ਕਦੀ ਰੁੱਕਣੀ ਨਹੀਂ ਚਾਹੀਦੀ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਇੱਕ ਮਸੀਹੀ ਮਾਤਾ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries