settings icon
share icon
ਪ੍ਰਸ਼ਨ

ਬਾਈਬਲ ਗਰਭਪਾਤ ਦੇ ਬਾਰੇ ਵਿੱਚ ਕੀ ਕਹਿੰਦੀ ਹੈ?

ਉੱਤਰ


ਬਾਈਬਲ ਗਰਭਪਾਤ ਜਾਂ ਭਰੂਣ ਹੱਤਿਆ ਦੇ ਵਿਸ਼ੇ ਨੂੰ ਖਾਸ ਤੌਰ ’ਤੇ ਕਦੇ ਵੀ ਪੇਸ਼ ਨਹੀਂ ਕਰਦਾ ਹੈ। ਪਰ ਫਿਰ ਵੀ, ਪਵਿੱਤਰ ਵਚਨ ਵਿੱਚ ਅਣਗਿਣਤ ਸਿੱਖਿਆਵਾਂ ਦਿੱਤੀਆਂ ਗਈਆਂ ਹਨ ਜਿਹੜੀਆਂ ਕਿ ਇਸ ਵਿਸ਼ੇ ਨੂੰ ਬਹੁਮਤ ਦੇ ਨਾਲ ਸਾਫ਼ ਕਰ ਦਿੰਦੀਆਂ ਹਨ ਕਿ ਪਮਰੇਸ਼ੁਰ ਗਰਭਪਾਤ ਨੂੰ ਕਿਸ ਨਜ਼ਰੀਏ ਨਾਲ ਵੇਖਦਾ ਹੈ। ਯਿਰਮਯਾਹ 1:5 ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਸਾਨੂੰ ਗਰਭ ਵਿੱਚ ਸਿਰਜਣ ਤੋਂ ਪਹਿਲਾਂ ਜਾਣਦਾ ਹੈ। ਜ਼ਬੂਰਾਂ ਦੀ ਪੋਥੀ 139:13-16 ਪਰਮੇਸ਼ੁਰ ਦੇ ਦੁਆਰਾ ਸਾਡੀ ਸਿਰਜਣਾ ਅਤੇ ਕੁੱਖ ਵਿੱਚ ਸਾਡੀ ਰਚਨਾ ਦੇ ਲਈ ਕਿਰਿਆਤਮਕ ਭੂਮਿਕਾ ਦੇ ਬਾਰੇ ਦੱਸਦਾ ਹੈ। ਕੂਚ 21:22-25 ਇਸ ਦੇ ਲਈ ਜਿਵੇਂ ਇੱਕ ਮਨੁੱਖ ਕਿਸੇ ਦਾ ਖੂਨ ਕਰਦਾ ਹੈ ਉਸ ਦੇ ਲਈ ਨਿਯੁਕਤ ਕੀਤੀ ਹੋਈ ਸਜ਼ਾ-ਭਾਵ ਮੌਤ ਦੀ ਸਜ਼ਾ-ਦਾ ਬਿਆਨ ਕਰਦਾ ਹੈ, ਜੋ ਕਿਸੇ ਇੱਕ ਬੱਚੇ ਦਾ ਕੁੱਖ ਵਿੱਚ ਹੀ ਖੂਨ ਕਰਨ ਦਾ ਕਾਰਨ ਬਣਦਾ ਹੈ। ਇਹ ਸਾਫ਼ ਤੌਰ ’ਤੇ ਇਸ਼ਾਰਾ ਕਰਦਾ ਹੈ ਕਿ ਪਰਮੇਸ਼ੁਰ ਕੁੱਖ ਵਿੱਚ ਪਲ ਰਹੇ ਇੱਕ ਬੱਚੇ ਨੂੰ ਇੱਕ ਪੂਰਵ ਅਕਾਰ ਮਨੁੱਖ ਦੇ ਰੂਪ ਵਿੱਚ ਹੀ ਮੰਨਦਾ ਹੈ। ਮਸੀਹੀਆਂ ਦੇ ਲਈ, ਗਰਭਪਾਤ ਦੀ ਚੋਣ ਕਰਨਾ ਸਿਰਫ਼ ਔਰਤਾਂ ਦੇ ਅਧਿਕਾਰ ਦੀ ਹੀ ਇਕੱਲੀ ਗੱਲ ਨਹੀਂ ਹੈ। ਇਹ ਇੱਕ ਮਨੁੱਖ ਪ੍ਰਾਣੀ ਜਿਹੜਾ ਕਿ ਪਰਮੇਸ਼ੁਰ ਦੇ ਸਵਰੂਪ ਵਿੱਚ ਸਿਰਜਿਆ ਹੋਇਆ ਹੈ, ਦੇ ਜੀਵਨ ਅਤੇ ਮੌਤ ਦਾ ਵਿਸ਼ਾ ਹੈ (ਉਤਪਤ 1:26-27; 9-6)।

ਪਹਿਲੀ ਦਲੀਲ ਜੋ ਹਮੇਸ਼ਾਂ ਗਰਭਪਾਤ ਦੇ ਪ੍ਰਤੀ ਮਸੀਹੀ ਨਜ਼ਰੀਏ ਦੇ ਵਿਰੁੱਧ ਉੱਠ ਖੜੀ ਹੁੰਦੀ ਹੈ ਉਹ ਇਹ ਹੈ ਕਿ “ਬਲਾਤਕਾਰ ਅਤੇ/ਜਾਂ ਕਟੁੰਬਕ ਵਿਭਚਾਰ ਦੀਆਂ ਘਟਨਾਵਾਂ ਦੇ ਬਾਰੇ ਵਿੱਚ ਕੀ ਕੀਤਾ ਜਾਵੇ?” ਜਿੰਨ੍ਹਾ ਖਤਰਨਾਕ ਬਲਾਤਕਾਰ ਅਤੇ/ਜਾਂ ਕਟੁੰਬਕ ਵਿਭਚਾਰ ਦੇ ਨਤੀਜੇ ਵਜੋਂ ਗਰਭਵੰਤੀ ਬਣ ਜਾਣਾ ਹੈ ਇਹ ਉਨ੍ਹਾਂ ਹੀ ਇੱਕ ਬੱਚੇ ਦਾ ਖੂਨ ਕਰਨਾ ਇਸ ਦਾ ਉੱਤਰ ਹੈ? ਦੋ ਗਲਤੀਆਂ ਇੱਕ ਗੱਲ ਨੂੰ ਠੀਕ ਨਹੀਂ ਕਰਦੀਆਂ ਹਨ। ਉਹ ਬੱਚਾ ਜਿਹੜਾ ਬਲਾਤਕਾਰ/ਕਟੁੰਬਕ ਵਿਭਚਾਰ ਦੇ ਸਿੱਟੇ ਵਜੋਂ ਪੈਦਾ ਹੁੰਦਾ ਹੈ, ਨੂੰ ਕਿ ਅਜਿਹੇ ਪਰਿਵਾਰ ਨੂੰ ਗੋਦ ਦਿੱਤਾ ਜਾ ਸੱਕਦਾ ਹੈ ਜਿਹੜੇ ਖੁਦ ਬੱਚਾ ਪੈਦਾ ਕਰਨ ਵਿੱਚ ਅਯੋਗ ਹੋਣ, ਜਾਂ ਬੱਚੇ ਦਾ ਉਸ ਦੀ ਮਾਤਾ ਖੁਦ ਪਾਲਣ ਪੋਸ਼ਣ ਕਰ ਸੱਕਦੀ ਹੈ। ਇੱਕ ਵਾਰੀ ਫਿਰ ਤੋਂ ਬੱਚਾ ਬੇਕਸੂਰ ਹੈ ਉਸ ਨੂੰ ਉਸ ਦੇ ਪਿਤਾ ਦੇ ਗਲਤ ਕੰਮਾਂ ਦੇ ਕਰਕੇ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਹੈ।

ਦੂਸਰੀ ਦਲੀਲ ਜਿਹੜੀ ਅਕਸਰ ਗਰਭਪਾਤ ਦੇ ਪ੍ਰਤੀ ਮਸੀਹੀ ਨਜ਼ਰੀਏ ਦੇ ਵਿਰੁੱਧ ਉੱਠਦੀ ਹੈ, ਉਹ ਇਹ ਹੈ ਕਿ “ਉਸ ਸਮੇਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਇੱਕ ਮਾਤਾ ਦਾ ਜੀਵਨ ਹੀ ਖਤਰੇ ਵਿੱਚ ਹੋਵੇ?” ਜੇ ਇਮਾਨਦਾਰੀ ਨਾਲ ਕਿਹਾ ਜਾਵੇ ਤਾਂ ਗਰਭਪਾਤ ਦੇ ਬਾਰੇ ਉੱਤਰ ਦੇਣ ਲਈ ਸਭ ਤੋਂ ਔਖਾ ਪ੍ਰਸ਼ਨ ਹੈ। ਸਭ ਤੋਂ ਪਹਿਲਾਂ, ਆਉ ਯਾਦ ਰੱਖੀਏ ਕਿ ਅਜਿਹੀ ਹਾਲਾਤ ਦੇ ਪਿੱਛੇ ਦਸ ਵਿੱਚੋਂ ਸਿਰਫ਼ ਇੱਕ ਪ੍ਰਤੀਸ਼ਤ ਹੀ ਗਰਭਪਾਤ ਦਾ ਕਾਰਨ ਅੱਜ ਦੇ ਸੰਸਾਰ ਵਿੱਚ ਹੁੰਦਾ ਹੈ। ਆਪਣੇ ਜੀਵਨਾਂ ਨੂੰ ਬਚਾਉਣ ਦੀ ਬਜਾਏ ਹੁਣ ਤੱਕ ਔਰਤਾਂ ਨੇ ਆਪਣੀ ਸਹੂਲਤ ਦੇ ਲਈ ਜ਼ਿਆਦਾ ਤਰ ਗਰਭਪਾਤ ਕੀਤੇ ਹਨ। ਦੂਸਰਾ, ਆਉ ਯਾਦ ਕਰੀਏ ਕਿ ਪਰਮੇਸ਼ੁਰ ਅਚਰਜ ਕੰਮਾਂ ਦਾ ਪਰਮੇਸ਼ੁਰ ਹੈ। ਉਹ ਮਾਤਾ ਅਤੇ ਬੱਚੇ ਦੇ ਜੀਵਨ ਨੂੰ ਉਨ੍ਹਾਂ ਦੇ ਵਿਰੁੱਧ ਹਰ ਤਰ੍ਹਾਂ ਦੀਆਂ ਮੈਡੀਕਲ ਦੇ ਉਲਟ ਵੀ ਸੰਭਾਲ ਸੱਕਦਾ ਹੈ। ਅਖੀਰ ਵਿੱਚ, ਹਾਲਾਂਕਿ ਇਸ ਪ੍ਰਸ਼ਨ ਦਾ ਸਿਰਫ਼ ਪਤੀ ਅਤੇ ਪਤਨੀ ਅਤੇ ਪਰਮੇਸ਼ੁਰ ਦੇ ਵਿਚਕਾਰ ਫੈਂਸਲਾ ਕੀਤਾ ਜਾ ਸੱਕਦ ਹੈ। ਕੋਈ ਵੀ ਜੋੜਾ ਜੋ ਬਹੁਤ ਜ਼ਿਆਦਾ ਇਸ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਨੂੰ ਪ੍ਰਭੁ ਤੋਂ ਬੁੱਧੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ (ਯਾਕੂਬ 1:15), ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।

ਅੱਜ ਦੇ ਸਮੇਂ ਵਿੱਚ ਲਗਭਗ 95 ਪ੍ਰਤੀਸ਼ਤ ਗਰਭਪਾਤ ਵਿੱਚ ਔਰਤਾਂ ਸਿਰਫ਼ ਇਸ ਲਈ ਸ਼ਾਮਲ ਹੁੰਦੀਆਂ ਹਨ ਕਿ ਉਹ ਇੱਕ ਬੱਚਾ ਵੀ ਨਹੀਂ ਚਾਹੁੰਦੀਆਂ ਹਨ। ਲਗਭਗ 5 ਪ੍ਰਤੀਸ਼ਤ ਤੋਂ ਵੀ ਘੱਟ ਗਰਭਪਾਤ ਬਲਾਤਕਾਰ, ਕਟੁੰਬਕ ਵਿਭਚਾਰ ਜਾਂ ਮਾਤਾ ਦੇ ਜੀਵਨ ਵਿੱਚ ਖਤਰਾ ਹੋਣ ਦੇ ਕਾਰਨਾਂ ਕਰਕੇ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ 5 ਪ੍ਰਤੀਸ਼ਤ ਸਭ ਤੋਂ ਜ਼ਿਆਦਾ ਮੁਸ਼ਕਿਲ ਉਦਾਹਰਣਾਂ ਵਿੱਚ ਵੀ, ਗਰਭਪਾਤ ਹੀ ਸਭ ਤੋਂ ਪਹਿਲਾਂ ਵਿਕਲਪ ਨਹੀਂ ਹੋਣਾ ਚਾਹੀਦਾ ਹੈ। ਇੱਕ ਕੁੱਖ ਵਿੱਚ ਇੱਕ ਮਨੁੱਖ ਪ੍ਰਾਣੀ ਦਾ ਜੀਵਨ ਯੋਗਤਾ ਰੱਖਣ ਦੇ ਕਾਰਨ ਹਰ ਸੰਭਵ ਯਤਨ ਕਰਨ ਦੇ ਦੁਆਰਾ ਜਨਮ ਲੈਣ ਦੇ ਲਈ ਹੁਕਮ ਦਿੱਤਾ ਜਾਣਾ ਚਾਹੀਦਾ ਹੈ।

ਉਹ ਜਿਨ੍ਹਾਂ ਨੇ ਗਰਭਪਾਤ ਕੀਤਾ ਹੈ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗਰਭਪਾਤ ਕਰਨ ਦਾ ਪਾਪ ਕਿਸੇ ਹੋਰ ਪਾਪ ਤੋਂ ਘੱਟ ਮਾਫ਼ ਕੀਤੇ ਜਾਣ ਦੇ ਯੋਗ ਨਹੀਂ ਹੈ। ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ, ਸਾਰੇ ਪਾਪਾਂ ਨੂੰ ਮਾਫ਼ ਕੀਤਾ ਜਾ ਸੱਕਦਾ ਹੈ (ਯੂਹੰਨਾ 3:16; ਰੋਮੀਆਂ 8:1; ਕੁਲੁੱਸੀਆਂ 1:14)। ਇੱਕ ਔਰਤ ਜਿਸ ਨੇ ਗਰਭਪਾਤ ਕੀਤਾ ਹੈ, ਇੱਕ ਪੁਰਸ਼ ਜਿਸ ਨੇ ਗਰਭਪਾਤ ਦੇ ਲਈ ਉਕਸਾਇਆ ਹੈ, ਜਾਂ ਇੱਥੋਂ ਤੱਕ ਇੱਕ ਡਾਕਟਰ ਜਿਸ ਨੇ ਇਸ ਨੂੰ ਕਰਨ ਵਿੱਚ ਮਦਦ ਕੀਤੀ ਹੈ- ਸਾਰਿਆਂ ਨੂੰ ਯਿਸੂ ਮਸੀਹ ਦੇ ਰਾਹੀਂ ਮਾਫ਼ ਕੀਤਾ ਜਾ ਸੱਕਦਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਗਰਭਪਾਤ ਦੇ ਬਾਰੇ ਵਿੱਚ ਕੀ ਕਹਿੰਦੀ ਹੈ?
© Copyright Got Questions Ministries