settings icon
share icon
ਪ੍ਰਸ਼ਨ

ਕੀ ਬਾਈਬਲ ਰਸੂਲਾਂ ਦੀ ਮੌਤ ਦਾ ਜ਼ਿਕਰ ਕਰਦੀ ਹੈ? ਇਸ ਤਰੀਕੇ ਨਾਲ ਹਰ ਇੱਕ ਰਸੂਲ ਦੀ ਮੌਤ ਹੋਈ?

ਉੱਤਰ


ਸਿਰਫ਼ ਇੱਕ ਹੀ ਰਸੂਲ ਯਾਕੂਬ (ਰਸੂਲਾਂ ਦੇ ਕਰਤੱਬ 12:2) ਦੀ ਮੌਤ ਦਾ ਬਾਈਬਲ ਜ਼ਿਕਰ ਕਰਦੀ ਹੈ। ਰਾਜਾ ਹੇਰੋਦੇਸ ਨੇ ਯਾਕੂਬ ਨੂੰ “ਤਲਵਾਰ ਦੇ ਨਾਲ ਕਤਲ ਕੀਤਾ” ਸੀ ਜਿਹੜਾ ਉਸ ਦੇ ਕਤਲ ਹੋਣ ਦਾ ਇੱਕ ਹਵਾਲਾ ਹੈ। ਦੂਜੇ ਰਸੂਲਾਂ ਦੀ ਮੌਤ ਦੀਆਂ ਘਟਨਾਵਾਂ ਨੂੰ ਕਲੀਸਿਆਈ ਪ੍ਰੰਮਪਰਾ ਦੇ ਰਾਹੀਂ ਸਬੰਧਿਤ ਕੀਤਾ ਗਿਆ ਹੈ, ਇਸ ਕਰਕੇ ਸਾਨੂੰ ਕਿਸੇ ਹੋਰ ਵਰਣਨਾਂ ਦੇ ਬਾਰੇ ਜਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ ਹੈ। ਇੱਕ ਰਸੂਲ ਦੀ ਮੌਤ ਦੇ ਸਬੰਧ ਵਿੱਚ ਸਭ ਤੋਂ ਜਿਆਦਾ ਕਬੂਲ ਕੀਤੀ ਗਈ ਕਲੀਸਿਯਾ ਦੀ ਪ੍ਰੰਮਪਰਾ ਰਸੂਲ ਪਤਰਸ ਦੀ ਹੈ ਜਿਸ ਨੂੰ ਉਲਟਾ ਟੰਗ ਕੇ x- ਅਕਾਰ ਦੀ ਸਲੀਬ ਦੇ ਉੱਤੇ ਚੜ੍ਹਾ ਕੇ ਯਿਸੂ ਦੀ ਭਵਿੱਖਬਾਣੀ ਦੀ ਸੰਪੂਰਣਤਾ ਵਿੱਚ ਰੋਮ ਵਿੱਚ ਮਾਰ ਦਿੱਤਾ ਗਿਆ ਸੀ (ਯੂਹੰਨਾ 2:18)। ਦੂਜੇ ਰਸੂਲਾਂ ਦੇ ਬਾਰੇ ਵਿੱਚ ਸਭ ਤੋਂ ਜ਼ਿਆਦਾ ਪ੍ਰਚੱਲਿਤ “ਪ੍ਰੰਮਪਰਾਵਾਂ” ਹੇਠ ਲਿਖੀਆਂ ਹਨ:

ਮੱਤੀ ਨੇ ਸ਼ਹੀਦੀ ਨੂੰ ਇੰਥੋਪੀਆ ਵਿੱਚ, ਇੱਕ ਤਲਵਾਰ ਦੇ ਜ਼ਖਮ ਦੁਆਰਾ ਮਾਰੇ ਜਾਣ ਤੋਂ ਦੁੱਖ ਚੁੱਕ ਕੇ ਪ੍ਰਾਪਤ ਕੀਤਾ। ਯੂਹੰਨਾ ਨੇ ਸ਼ਹੀਦੀ ਦਾ ਸਾਹਮਣਾ ਉਸ ਵੇਲੇ ਕੀਤਾ ਜਦੋਂ ਰੋਮ ਵਿੱਚ ਸਤਾਓ ਦੀ ਮੁਹਿੰਮ ਦੇ ਸਮੇਂ ਉਬਲਦੇ ਹੋਏ ਤੇਲ ਦੀ ਇੱਕ ਵੱਡੀ ਕੜਾਹੀ ਵਿੱਚ ਸੁੱਟ ਤੇ ਉਬਾਲਿਆ ਗਿਆ ਸੀ। ਪਰ ਫਿਰ ਵੀ, ਉਹ ਅਚਰਜ ਤਰੀਕੇ ਨਾਲ ਮੌਤ ਤੋਂ ਬਚ ਗਿਆ ਸੀ। ਯੂਹੰਨਾ ਨੂੰ ਫਿਰ ਪਤਮੁੱਸ ਟਾਪੂ ਦੀਆਂ ਖਾਨਾਂ ਵਿੱਚ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਸੀ। ਇੱਥੇ ਹੀ ਉਸ ਨੇ ਪਤਮੁੱਸ ਟਾਪੂ ਵਿੱਚ ਆਪਣੀ ਪ੍ਰਕਾਸ਼ ਦੀ ਪੋਥੀ ਕਿਤਾਬ ਨੂੰ ਲਿਖਿਆ ਸੀ। ਰਸੂਲ ਯੂਹੰਨਾ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਅਤੇ ਉਹ ਜਿਹੜਾ ਅੱਜ ਆਧੁਨਿਕ ਸਮੇਂ ਵਿੱਚ, ਤੁਰਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਉੱਥੇ ਬੁੱਢਾ ਹੋ ਕੇ ਮਰ ਗਿਆ, ਸਿਰਫ਼ ਉਹੀ ਇੱਕ ਰਸੂਲ ਸੀ, ਜਿਹੜਾ ਸ਼ਾਂਤੀ ਨਾਲ ਮਰਿਆ ਸੀ।

ਯਾਕੂਬ, ਯਿਸੂ ਦਾ ਭਰਾ (ਅਧਿਕਾਰਕ ਤੌਰ ਤੇ ਇੱਕ ਰਸੂਲ ਨਹੀਂ) ਯਰੂਸ਼ਲਮ ਦੀ ਕਲੀਸਿਯਾ ਦਾ ਆਗੂ ਸੀ। ਉਸ ਨੂੰ ਹੈਕਲ ਦੇ ਦੱਖਣ ਪੂਰਬ ਦੀ ਚੋਟੀ (ਲਗਭੱਗ ਸੌ ਫੁੱਟ ਹੇਠਾਂ) ਤੋਂ ਸੁੱਟਿਆ ਗਿਆ ਸੀ ਜਦੋਂ ਉਸ ਨੇ ਅਖੀਰ ਵਿੱਚ ਮਸੀਹ ਵਿੱਚ ਆਪਣੇ ਵਿਸ਼ਵਾਸ ਤੋਂ ਇਨਕਾਰ ਕਰਨ ਲਈ ਮਨ੍ਹਾਂ ਕਰ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਹੇਠਾਂ ਡਿੱਗਣ ਦੇ ਪਿੱਛੋਂ ਵੀ ਬੱਚ ਗਿਆ ਹੈ, ਤਾਂ ਉਸ ਦੇ ਦੁਸ਼ਮਣਾਂ ਨੇ ਉਸ ਨੂੰ ਇੱਕ ਡਾਂਗ ਨਾਲ ਮਾਰ ਦਿੱਤਾ। ਇਹ ਮੰਨਿਆ ਜਾਂਦਾ ਹੈ ਕਿ ਇਹ ਉਹੀ ਚੋਟੀ ਸੀ ਜਿੱਥੇ ਸ਼ੈਤਾਨ ਯਿਸੂ ਨੂੰ ਅਜ਼ਮਾਇਸ ਦੇ ਸਮੇਂ ਲੈ ਕੇ ਆਇਆ ਸੀ।

ਬਰਥੁਲਮਈ, ਜਿਸ ਨੂੰ ਨਥਾਨਿਏਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਏਸ਼ੀਆਂ ਵਿੱਚ ਮਿਸ਼ਨਰੀ ਸੀ। ਉਸ ਨੇ ਵਰਤਮਾਨ-ਦੇ-ਦਿਨ ਦੇ ਤੁਰਕੀ ਵਿੱਚ ਗਵਾਹੀ ਦਿੱਤੀ ਅਤੇ ਉੱਥੇ ਅਰਮੇਨੀਆਂ ਵਿੱਚ ਪ੍ਰਚਾਰ ਕਰਨ ਕਰਕੇ ਕੋੜ੍ਹਿਆ ਦੀ ਮਾਰ ਖਾਣ ਦੇ ਨਾਲ ਸ਼ਹੀਦ ਹੋ ਗਿਆ। ਅੰਦ੍ਰਿਯਾਸ ਨੂੰ ਯੂਨਾਨ ਵਿੱਚ x-ਅਕਾਰ ਦੀ ਸਲੀਬ ਉੱਤੇ ਲਮਕਾ ਕੇ ਮਾਰ ਦਿੱਤਾ ਗਿਆ। ਸੱਤ ਸਿਪਾਹੀਆਂ ਦੇ ਦੁਆਰਾ ਬੁਰੀ ਤਰ੍ਹਾਂ ਨਾਲ ਕੋੜ੍ਹੇ ਮਾਰਨ ਤੋਂ ਬਾਦ, ਉਨ੍ਹਾਂ ਨੇ ਉਸ ਦੇ ਸਰੀਰ ਨੂੰ ਉਸ ਦੀ ਪੀੜ ਨੂੰ ਵਧਾਉਣ ਲਈ ਇੱਕ ਸਲੀਬ ਉੱਤੇ ਬੰਨ੍ਹ ਦਿੱਤਾ। ਉਸ ਦੇ ਮੰਨਣ ਵਾਲਿਆਂ ਨੇ ਕਿਹਾ ਕਿ ਜਦੋਂ ਉਸ ਨੂੰ ਸਲੀਬ ਦੀ ਵੱਲ ਲਿਜਾਇਆ ਜਾ ਰਿਹਾ ਸੀ, ਅੰਦ੍ਰਿਯਾਸ ਨੇ ਇਨ੍ਹਾਂ ਸ਼ਬਦਾਂ ਨਾਲ ਸਲਾਮ ਕੀਤਾ: “ਮੈਨੂੰ ਇਸ ਖੁਸ਼ੀ ਦੇ ਮੌਕੇ ਨੂੰ ਪਾਉਣ ਦੀ ਲੰਮੇ ਸਮੇਂ ਤੋਂ ਤਾਂਘ ਸੀ। ਸਲੀਬ ਮਸੀਹ ਦੇ ਸਰੀਰ ਨੂੰ ਇਸ ਉੱਤੇ ਲਟਕਾਉਣ ਦੇ ਕਰਕੇ ਪਵਿੱਤਰ ਹੋ ਗਈ ਸੀ।” ਉਹ ਲਗਾਤਾਰ ਆਪਣੇ ਸਤਾਉਣ ਵਾਲਿਆਂ ਨੂੰ ਦੋ ਦਿਨਾਂ ਜਦੋਂ ਤੱਕ ਉਹ ਮਰ ਨਹੀਂ ਗਿਆ ਪ੍ਰਚਾਰ ਕਰਦਾ ਰਿਹਾ। ਰਸੂਲ ਥੋਮਾ ਨੂੰ ਭਾਰਤ ਵਿੱਚ ਕਲੀਸਿਯਾ ਬਣਾਉਣ ਕਰਕੇ ਕੀਤੀ ਗਈ ਇੱਕ ਮਿਸ਼ਨਰੀ ਯਾਤਰਾ ਵਿੱਚ ਨੇਜ਼ਾ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਮੱਥਿਯਾਸ, ਜਿਸ ਨੂੰ ਗੱਦਾਰ ਯਹੂਦਾ ਇਸਕਰਿਯੋਤੀ ਦੀ ਜਗ੍ਹਾ ਤੇ ਚੁਣ ਲਿਆ ਸੀ, ਨੂੰ ਪੱਥਰਵਾਹ ਕੀਤਾ ਗਿਆ ਅਤੇ ਫਿਰ ਉਸ ਦਾ ਸਿਰ ਸਰੀਰ ਤੋਂ ਵੱਖਰਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ। ਪੌਲੁਸ ਰਸੂਲ ਉੱਤੇ ਜ਼ੁਲਮ ਕੀਤਾ ਗਿਆ ਅਤੇ ਫਿਰ ਰੋਮ ਦੇ ਜਾਲਮ ਰਾਜੇ ਨੀਰੋ ਦੇ ਦੁਆਰਾ ਸੰਨ 67 ਈਸਵੀਂ ਵਿੱਚ ਸਿਰ ਸਰੀਰ ਤੋਂ ਵੱਖਰਾ ਕਰ ਕੇ ਮਾਰ ਦਿੱਤਾ ਗਿਆ। ਹੋਰਨਾਂ ਰਸੂਲਾਂ ਦੇ ਬਾਰੇ ਵੀ ਪਰੰਪਰਾਵਾਂ ਹਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਵਿਸ਼ਵਾਸ ਅਧੀਨ ਇਤਿਹਾਸਕ ਜਾਂ ਪ੍ਰੰਮਪਰਾਵਾਂ ਦਾ ਸਮੱਰਥਨ ਨਹੀ ਕਰਦੀਆਂ ਹਨ।

ਇਹ ਬਹੁਤ ਜਿਆਦਾ ਮਹੱਤਵਪੂਰਣ ਨਹੀਂ ਹੈ ਕਿ ਰਸੂਲ ਕਿਸ ਤਰ੍ਹਾਂ ਨਾਲ ਮਰੇ। ਜਿਹੜੀ ਗੱਲ ਮਹੱਤਵਪੂਰਣ ਹੈ, ਉਹ ਇਹ ਸੱਚਿਆਈ ਹੈ ਕਿ ਉਹ ਆਪਣੇ ਵਿਸ਼ਵਾਸ ਦੇ ਵਾਸਤੇ ਮਰਨ ਲਈ ਤਿਆਰ ਸਨ। ਜੇਕਰ ਯਿਸੂ ਜੀ ਉੱਠਿਆ ਨਾ ਹੁੰਦਾ, ਤਾਂ ਕੀ ਚੇਲਿਆਂ ਨੇ ਇਸ ਨੂੰ ਜਾਨਣਾ ਸੀ। ਲੋਕ ਕਦੀ ਵੀ ਅਜਿਹੀ ਗੱਲ ਦੇ ਲਈ ਮਰਨ ਲਈ ਤਿਆਰ ਨਹੀਂ ਹੋਣਗੇ, ਜਿਸ ਨੂੰ ਉਹ ਝੂਠ ਮੰਨਦੇ ਹਨ। ਸੱਚਿਆਈ ਤਾਂ ਇਹ ਹੈ ਕਿ ਰਸੂਲ ਤਾਂ ਇੱਕ ਖੌਫਨਾਕ ਮੌਤ ਮਰਨ ਦੇ ਲਈ ਤਿਆਰ ਸਨ, ਮਸੀਹ ਵਿੱਚ ਆਪਣੇ ਵਿਸ਼ਵਾਸ ਨੰ ਤਿਆਗਣ ਤੋਂ ਇਨਕਾਰ ਕਰ ਦੇਣਾ, ਇੱਕ ਬਹੁਤ ਵੱਡਾ ਸਬੂਤ ਹੈ ਕਿ ਉਨ੍ਹਾਂ ਨੇ ਸੱਚ ਮੁੱਚ ਵਿੱਚ ਯਿਸੂ ਮਸੀਹ ਦੇ ਜੀ ਉੱਠਣ ਨੂੰ ਵੇਖ ਲਿਆ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਬਾਈਬਲ ਰਸੂਲਾਂ ਦੀ ਮੌਤ ਦਾ ਜ਼ਿਕਰ ਕਰਦੀ ਹੈ? ਇਸ ਤਰੀਕੇ ਨਾਲ ਹਰ ਇੱਕ ਰਸੂਲ ਦੀ ਮੌਤ ਹੋਈ?
© Copyright Got Questions Ministries