settings icon
share icon
ਪ੍ਰਸ਼ਨ

ਦੁਸ਼ਟ ਆਤਮਾਵਾਂ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ?

ਉੱਤਰ


ਦੁਸ਼ਟ ਆਤਮਾਵਾਂ ਡਿੱਗੇ ਹੋਏ ਸਵਰਗ ਦੂਤ ਹਨ, ਜਿਸ ਤਰ੍ਹਾਂ ਕਿ ਪ੍ਰਕਾਸ਼ ਦੀ ਪੋਥੀ 12:9 ਬਿਆਨ ਕਰਦੀ ਹੈ, “ਕਿ ਤੱਦ ਉਹ ਵੱਡਾ ਅਜਗਰ ਭਾਵ ਇਹੋ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਹਾਉਂਦਾ ਹੈ ਅਤੇ ਸਾਰੇ ਸੰਸਾਰ ਨੂੰ ਭਰਾਮਉਣ ਵਾਲਾ ਹੈ, ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਹੀ ਸੁੱਟ ਦਿੱਤੇ ਗਏ।” ਸ਼ੈਤਾਨ ਦਾ ਸਵਰਗ ਵਿੱਚੋਂ ਸੁੱਟਿਆ ਜਾਣਾ ਨਿਸ਼ਾਨ ਸਰੂਪ ਯਸਾਯਾਹ 14:12-15 ਅਤੇ ਹਿਜ਼ਕੀਏਲ 28:12-15 ਵਿੱਚ ਵਰਣਨ ਕੀਤਾ ਗਿਆ ਜਦੋਂ ਉਹ ਡਿੱਗਾ, ਤਾਂ ਉਹ ਸਵਰਗ ਦੂਤਾਂ ਦੇ ਇੱਕ ਤੀਜੇ ਹਿੱਸੇ ਨੂੰ ਆਪਣੇ ਨਾਲ ਲੈ ਆਇਆ ਜਿਨ੍ਹਾਂ ਨੇ ਪਾਪ ਕੀਤਾ ਸੀ। ਇਸ ਤਰ੍ਹਾਂ ਨਾਲ ਬਾਈਬਲ ਦੇ ਅਨੁਸਾਰ, ਦੁਸ਼ਟ ਆਤਮਾਵਾਂ ਸੁੱਟੇ ਗਏ ਸਵਰਗ ਦੂਤ ਹਨ ਜਿਨ੍ਹਾਂ ਨੇ ਪਹਿਲਾਂ, ਪਰਮੇਸ਼ੁਰ ਵਿਰੁੱਧ ਬਗਾਵਤ ਕਰਨ ਨੂੰ ਚੁਣਿਆ ਸੀ ।

ਕੁਝ ਸਵਰਗ ਦੂਤਾਂ ਨੂੰ ਪਹਿਲਾਂ ਤੋਂ ਹੀ ਉਨ੍ਹਾਂ ਦੇ ਹੀ ਪਾਪ ਦੇ ਕਾਰਨ “ਕੁੱਪ ਹਨ੍ਹੇਰੇ ਵਿੱਚ ਉਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ ਹੋਇਆ ਹੈ” (ਯਹੂਦਾ 1:6)। ਜਦੋਂ ਕਿ ਹੋਰ ਘੁੰਮਣ ਫਿਰਨ ਦੇ ਲਈ ਅਜ਼ਾਦ ਹਨ ਜਿਨ੍ਹਾਂ ਦਾ ਇਸ਼ਾਰਾ ਅਫ਼ਸੀਆਂ 6:11 (ਅਤੇ ਨਾਲ ਹੀ ਕੁਲੁੱਸੀਆਂ 2:15 ਵਿੱਚ “ਸੰਸਾਰ ਦੇ ਅੰਧਕਾਰ ਦੇ ਮਹਾਰਾਜਿਆਂ.....ਦੁਸ਼ਟ ਆਤਮਿਆਂ ਦੀ ਆਤਮਿਕ ਸੈਨਾ ਤੋਂ ਹੈ ਜਿਹੜੀਆਂ ਅਕਾਸ਼ ਵਿੱਚ ਹਨ।” ਦੁਸ਼ਟ ਆਤਮਾਵਾਂ ਅਜੇ ਵੀ ਆਪਣੇ ਆਗੂ ਸ਼ੈਤਾਨ ਦੀ ਅਗੁਵਾਈ ਹੇਠ ਪਵਿੱਤ੍ਰ ਸਵਰਗ ਦੂਤਾਂ ਦੇ ਖਿਲਾਫ਼ ਪਰਮੇਸ਼ੁਰ ਦੀ ਯੋਜਨਾ ਨੂੰ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਰੁਕਾਵਟ ਵਿੱਚ ਪਾ ਕੇ ਅਸਫ਼ਲ ਕਰਨ ਦੀ ਕੋਸ਼ਿਸ ਕਰਦੀਆਂ ਹਨ (ਦਾਨੀਏਲ 10:13)।

ਆਤਮਿਕ ਪ੍ਰਾਣੀ ਹੋਣ ਦੇ ਨਾਤੇ, ਦੁਸ਼ਟ ਆਤਮਾਵਾਂ ਕੋਲ ਭੌਤਿਕ ਸਰੀਰ ਵਿੱਚ ਵਾਸ ਕਰਨ ਦੀ ਯੋਗਤਾ ਹੈ। ਸ਼ੈਤਾਨ ਦਾ ਜਕੜ੍ਹਣ ਉਸ ਵੇਲੇ ਪ੍ਰਗਟ ਹੁੰਦਾ ਹੈ ਜਦੋਂ ਇੱਕ ਮਨੁੱਖ ਪੂਰੇ ਤਰੀਕੇ ਨਾਲ ਕਿਸੇ ਦੁਸ਼ਟ ਆਤਮਾ ਦੇ ਵੱਸ ਵਿੱਚ ਆ ਜਾਂਦਾ ਹੈ। ਇਹ ਪਰਮੇਸ਼ੁਰ ਦੀ ਸੰਤਾਨ ਦੇ ਨਾਲ ਨਹੀਂ ਹੋ ਸੱਕਦਾ ਹੈ ਕਿਉਂਕਿ ਪਵਿੱਤ੍ਰ ਆਤਮਾ ਮਸੀਹ ਵਿੱਚ ਵਿਸ਼ਵਾਸੀਆਂ ਦੇ ਦਿਲਾਂ ਵਿੱਚ ਵਾਸ ਕਰਦਾ ਹੈ (1 ਯੂਹੰਨਾ 4:4)।

ਆਪਣੀ ਧਰਤੀ ਦੀ ਸੇਵਾ ਦੇ ਦੌਰਾਨ, ਯਿਸੂ ਨੇ ਕਈ ਦੁਸ਼ਟ ਆਤਮਾਵਾਂ ਦਾ ਸਾਹਮਣਾ ਕੀਤਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਵਿੱਚੋਂ ਕਿਸੇ ਦੇ ਵਿੱਚ ਵੀ ਮਸੀਹ ਵਰਗੀ ਸ਼ਕਤੀ ਨਹੀਂ ਸੀ: “ਉਹ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਉਨ੍ਹਾਂ ਆਤਮਾਵਾਂ ਨੂੰ ਆਪਣੇ ਵਚਨ ਨਾਲ ਕੱਢ ਦਿੱਤਾ” (ਮੱਤੀ 8:16)। ਯਿਸੂ ਦਾ ਦੁਸ਼ਟ ਆਤਮਾਵਾਂ ਉੱਤੇ ਅਧਿਕਾਰ ਕਈ ਸਬੂਤਾਂ ਵਿੱਚ ਸੀ ਕਿ ਉਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤਰ ਸੀ (ਲੂਕਾ 11:20) ਉਹ ਦੁਸ਼ਟ ਆਤਮਾਵਾਂ ਜਿਨ੍ਹਾਂ ਦਾ ਸਾਹਮਣਾ ਯਿਸੂ ਦੇ ਨਾਲ ਹੋਇਆ ਜਾਣਦੀਆਂ ਸਨ ਕਿ ਯਿਸੂ ਕੌਣ ਸੀ ਅਤੇ ਉਸ ਤੋਂ ਡਰਦੀਆਂ ਸਨ: “ਹੇ ਪਰਮੇਸ਼ੁਰ ਦੇ ਪੁੱਤ੍ਰ, ਸਾਡਾ ਤੇਰੇ ਨਾਲ ਕੀ ਕੰਮ?(ਦੁਸ਼ਟ ਆਤਮਾਵਾਂ) ਉੱਚੀ ਨਾਲ ਚੀਕੀਆਂ, ਕੀ ਸਮੇਂ ਤੋਂ ਪਹਿਲਾਂ ਦੁੱਖ ਦੇਣ ਆਇਆ”? (ਮੱਤੀ 8:29) ਦੁਸ਼ਟ ਆਤਮਾਵਾਂ ਆਪਣੇ ਅੰਤ ਨੂੰ ਜਾਣਦੀਆਂ ਸਨ ਜਿਹੜਾ ਕਿ ਦੁੱਖ ਨਾਲ ਭਰਿਆ ਹੋਵੇਗਾ।

ਸ਼ੈਤਾਨ ਅਤੇ ਉਸ ਦੀਆਂ ਦੁਸ਼ਟ ਆਤਮਾਵਾਂ ਪਰਮੇਸ਼ੁਰ ਦੇ ਕੰਮਾਂ ਨੂੰ ਨਾਸ ਕਰਨ ਅਤੇ ਕਿਸੇ ਨੂੰ ਵੀ ਭਰਮਾਉਣ ਦੀ ਖੋਜ ਵਿੱਚ ਰਹਿੰਦੀਆਂ ਹਨ (1 ਪਤਰਸ 5:8; 2 ਕੁਰਿੰਥੀਆਂ 11:14-15)। ਦੁਸ਼ਟ ਆਤਮਾਵਾਂ ਨੂੰ ਬੁਰੀਆਂ ਆਤਮਾਵਾਂ (ਮੱਤੀ 10:1) ਅਸ਼ੁੱਧ ਆਤਮਾਵਾਂ (ਮਰਕੁਸ 1:27), ਝੂਠੀਆਂ ਆਤਮਾਵਾਂ (1 ਰਾਜਿਆਂ 22:12), ਅਤੇ ਸ਼ੈਤਾਨ ਦੇ ਦੂਤ (ਪ੍ਰਕਾਸ਼ ਦੀ ਪੋਥੀ 12:9) ਵੀ ਕਿਹਾ ਜਾਂਦਾ ਹੈ। ਸ਼ੈਤਾਨ ਅਤੇ ਉਸ ਦੀਆਂ ਦੁਸ਼ਟ ਆਤਮਾਵਾਂ ਸੰਸਾਰ ਨੂੰ ਧੋਖਾ ਦਿੰਦੀਆਂ ਹਨ (2 ਕੁਰਿੰਥੀਆਂ 4:4), ਝੂਠੀਆਂ ਸਿੱਖਿਆਵਾਂ ਨੂੰ ਫੈਲਾਉਂਦੀਆਂ ਹਨ (1 ਤਿਮੋਥੀਉਸ 4:1), ਮਸੀਹੀਆਂ ’ਤੇ ਹਮਲਾ ਕਰਦੀਆਂ ਹਨ (2 ਕੁਰਿੰਥੀਆਂ 12:7; 1 ਪਤਰਸ 5:8), ਅਤੇ ਪਵਿੱਤ੍ਰ ਦੂਤਾਂ ਨਾਲ ਲੜ੍ਹਦੀਆਂ ਹਨ (ਪ੍ਰਕਾਸ਼ ਦੀ ਪੋਥੀ 12:4-9)।

ਦੁਸ਼ਟ ਆਤਮਾਵਾਂ/ ਸੁੱਟੇ ਹੋਏ ਸਵਰਗ ਦੂਤ ਪਰਮੇਸ਼ੁਰ ਦੇ ਦੁਸ਼ਮਣ ਹਨ, ਪਰ ਉਹ ਸਾਰੇ ਹਾਰੇ ਹੋਏ ਦੁਸ਼ਮਣ ਹਨ। ਮਸੀਹ ਨੇ “ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਗਲੋਂ ਲਾਹ ਕੇ ਅਤੇ ਉਸੇ ਦੇ ਦੁਆਰਾ ਓਹਨਾਂ ਨੂੰ ਫਤਹ ਕਰਕੇ ਖੁੱਲਮ-ਖੁਲਾ ਤਮਾਸ਼ਾ ਬਣਾਇਆ” (ਕੁਲੁੱਸੀਆਂ 2:15)। ਜਦੋਂ ਅਸੀਂ ਖੁੱਦ ਨੂੰ ਪਰਮੇਸ਼ੁਰ ਦੇ ਅਧੀਨ ਅਤੇ ਇਬਲੀਸ ਦੇ ਵਿਰੋਧ ਕਰਦੇ ਹਾਂ; ਤਾਂ ਸਾਨੂੰ ਕਿਸੇ ਦਾ ਡਰ ਨਹੀਂ ਹੋਣਾ ਚਾਹੀਦਾ। “ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਉਹ ਉਸ ਤੋਂ ਜਿਹਰਾ ਸੰਸਾਰ ਵਿੱਚ ਹੈ, ਵੱਡਾ ਹੈ” (1 ਯੂਹੰਨਾ 4:4)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਦੁਸ਼ਟ ਆਤਮਾਵਾਂ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries