settings icon
share icon
ਪ੍ਰਸ਼ਨ

ਕੀ ਪਰਮੇਸ਼ੁਰ ਨੇ ਬੁਰਿਆਈ ਨੂੰ ਸਿਰਜਿਆ?

ਉੱਤਰ


ਸਭ ਤੋਂ ਪਹਿਲਾ ਇੰਝ ਲੱਗਦਾ ਹੈ ਕਿ ਜੇ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਨੂੰ ਸਿਰਜਿਆ ਤਾਂ ਜ਼ਰੂਰ ਬੁਰਿਆਈ ਵੀ ਪਰਮੇਸ਼ੁਰ ਦੁਆਰਾ ਸਿਰਜੀ ਗਈ ਹੈ। ਪਰ ਫਿਰ ਵੀ, ਬੁਰਿਆਈ ਬਿਜਲੀ ਜਾਂ ਚੱਟਾਨ ਵਾਂਗ ਕੋਈ “ਚੀਜ਼” ਨਹੀਂ ਹੈ। ਤੁਸੀਂ ਬੁਰਿਆਈ ਨੂੰ ਇੱਕ ਘੜੇ ਵਿੱਚ ਨਹੀਂ ਰੱਖ ਸੱਕਦੇ ਹੋ। ਬੁਰਿਆਈ ਦੀ ਆਪਣੇ ਆਪ ਕੋਈ ਹੋਂਦ ਨਹੀਂ ਹੈ; ਇਹ ਦਰਅਸਲ ਚੰਗਿਆਈ ਦੀ ਗੈਰ ਮੌਜੂਦਗੀ ਹੈ। ਉਦਾਹਰਨ ਵਜੋਂ, ਸੁਰਾਖ ਸੱਚ ਵਿੱਚ ਹਨ ਪਰ ਪਰ ਉਹ ਕਿਸੇ ਦੂਸਰੀ ਚੀਜ਼ ਵਿੱਚ ਹਨ। ਅਸੀਂ ਮਿੱਟੀ ਦੀ ਗੈਰ ਮੌਜੂਦਗੀ ਨੂੰ ਸੁਰਾਖ ਕਹਿੰਦੇ ਹਾਂ, ਪਰ ਇਹ ਮਿੱਟੀ ਤੋਂ ਵੱਖਰਾ ਨਹੀਂ ਹੋ ਸੱਕਦਾ ਹੈ। ਇਸ ਲਈ ਜਦੋਂ ਪਰਮੇਸ਼ੁਰ ਨੇ ਸਿਰਜਿਆ, ਇਹ ਸੱਚ ਹੈ ਜੋ ਸਭ ਕੁਝ ਉਸ ਨੇ ਸਿਰਜਿਆ ਚੰਗਾ ਸੀ। ਪਰਮੇਸ਼ੁਰ ਦੀਆਂ ਸਿਰਜੀਆਂ ਹੋਈਆਂ ਚੀਜ਼ਾਂ ਵਿੱਚੋਂ ਮਨੁੱਖ ਹੀ ਇੱਕ ਹੈ ਜਿਸ ਨੂੰ ਚੰਗਾ ਚੁਣਨ ਦੀ ਅਜ਼ਾਦੀ ਸੀ। ਇਹ ਸਹੀ ਫੈਸਲਾ ਲੈਣ ਲਈ, ਪਰਮੇਸ਼ੁਰ ਨੂੰ ਹੁਕਮ ਦੇਣਾ ਪਿਆ ਕਿ ਚੰਗਿਆਈ ਨੂੰ ਚੁਣਨ ਲਈ ਇਸ ਦੇ ਨਾਲ ਕੁਝ ਹੋਵੇ। ਇਸ ਲਈ ਪਰਮੇਸ਼ੁਰ ਨੇ ਦੂਤਾਂ ਅਤੇ ਮਨੁੱਖਾਂ ਨੂੰ ਚੰਗਿਆਈ ਨੂੰ ਚੁਣਨ ਅਤੇ ਨਕਾਰਨ (ਭਾਵ ਬੁਰਿਆਈ) ਦੀ ਅਜ਼ਾਦੀ ਦੀ ਆਗਿਆ ਦਿੱਤੀ। ਜਦੋਂ ਦੋ ਚੰਗੀਆਂ ਚੀਜ਼ਾਂ ਦੇ ਵਿਚਕਾਰ ਇੱਕ ਬੁਰਾ ਰਿਸ਼ਤਾ ਹੋਂਦ ਫੜਦਾ ਹੈ ਤਾਂ ਉਸ ਨੂੰ ਅਸੀਂ ਬੁਰਿਆਈ ਕਹਿੰਦੇ ਹਾਂ, ਪਰ ਇਹ ਇੱਕ ਅਜਿਹੀ “ਚੀਜ਼” ਨਹੀਂ ਬਣ ਜਾਂਦੀ ਕਿ ਇਸ ਨੂੰ ਸਿਰਜਣ ਲਈ ਪਰਮੇਸ਼ੁਰ ਦੀ ਜਰੂਰਤ ਹੋਵੇ।

ਅਗਲੀ ਉਦਾਹਰਨ ਹੋ ਸੱਕਦੇ ਸਾਡੀ ਮਦਦ ਕਰੇਗੀ। ਜੇਕਰ ਇੱਕ ਵਿਅਕਤੀ ਨੂੰ ਪੁੱਛਿਆ ਜਾਂਦਾ, “ਕੀ ਠੰਢ ਦੀ ਹੋਂਦ ਹੈ?” ਯਕੀਨੀ ਤੌਰ ਤੇ ਇਸ ਦਾ ਉੱਤਰ “ਹਾਂ” ਹੀ ਹੋਵੇਗਾ। ਪਰ, ਇਹ ਗ਼ਲਤ ਹੈ। ਠੰਢ ਦੀ ਹੋਂਦ ਨਹੀਂ ਹੈ। ਠੰਢ ਗਰਮੀ ਦੀ ਗੈਰ ਮੌਜੂਦਗੀ ਹੈ। ਇਸ ਦੇ ਵਾਂਗ ਹੀ ਅਨ੍ਹੇਰੇ ਦੀ ਹੋਂਦ ਨਹੀਂ ਹੈ; ਇਹ ਤਾਂ ਰੌਸ਼ਨੀ ਦੀ ਗੈਰ ਮੌਜੂਦਗੀ ਹੈ। ਬੁਰਿਆਈ ਚੰਗਿਆਈ ਦੀ ਗੈਰ ਮੌਜੂਦਗੀ ਹੈ, ਜਾਂ ਵਧੀਆ ਤਰੀਕੇ ਨਾਲ ਕਹੀਏ ਤਾਂ, ਬੁਰਿਆਈ ਪਰਮੇਸ਼ੁਰ ਗੌਰ ਮੌਜੂਦਗੀ ਹੈ। ਪਰਮੇਸ਼ੁਰ ਨੇ ਬੁਰਿਆਈ ਨੂੰ ਸਿਰਜਣਾ ਨਹੀਂ ਪਿਆ, ਪਰ ਬਜਾਏ ਇਸ ਦੇ ਸਿਰਫ ਚੰਗਿਆਈ ਦੀ ਮੌਜੂਦਗੀ ਨੂੰ ਹੋਣ ਦੀ ਆਗਿਆ ਦਿੱਤੀ।

ਪਰਮੇਸ਼ੁਰ ਨੇ ਬੁਰਿਆਈ ਨੂੰ ਨਹੀਂ ਸਿਰਜਿਆ, ਪਰ ਉਹ ਬੁਰਿਆਈ ਨੂੰ ਹੁਕਮ ਦਿੰਦਾ ਹੈ। ਜੇਕਰ ਪਰਮੇਸ਼ੁਰ ਨੇ ਬੁਰਿਆਈ ਦੀ ਸੰਭਾਵਨਾ ਨੂੰ ਹੋਣ ਲਈ ਹੁਕਮ ਨਹੀਂ ਦਿੱਤਾ ਹੁੰਦਾ ਤਾਂ ਦੋਵੇਂ ਮਨੁੱਖ ਜਾਤੀ ਅਤੇ ਦੂਤ ਆਪਣੀ ਮਰਜੀ ਤੇ ਨਹੀਂ ਪਰ ਪਰਮੇਸ਼ੁਰ ਦੇ ਬੰਦਸ਼ ਵਿੱਚ ਕੰਮ ਕਰ ਰਹੇ ਹੁੰਦੇ। ਉਹ “ਰੋਬੋਟ” ਨਹੀਂ ਚਾਹੁੰਦਾ ਸੀ ਕਿ ਮਾਮੂਲੀ ਤੌਰ ਉਹ ਕਰੇ ਜੋ ਉਹ ਉਨ੍ਹਾਂ ਕੋਲੋਂ ਆਪਣੀ “ਜੰਤਰ ਪ੍ਰਣਾਲੀ” ਮੁਤਾਬਿਕ ਜਿਸ ਤਰਾਂ ਉਹ ਚਾਹੁੰਦਾ ਸੀ ਉਹ ਕਰਦੇ। ਪਰਮੇਸ਼ੁਰ ਨੇ ਬੁਰਿਆਈ ਦੀ ਸੰਭਾਵਨਾ ਨੂੰ ਹੋਣ ਦੀ ਆਗਿਆ ਦਿੱਤੀ ਇਸ ਲਈ ਕਿ ਸਹੀ ਮਾਇਨੇ ਵਿੱਚ ਸਾਡੇ ਕੋਲ ਅਜਾਦ ਇੱਛਾ ਹੋਵੇ ਅਤੇ ਇਹ ਚੁਣਦੇ ਕਿ ਸਾਨੂੰ ਉਸਦੀ ਸੇਵਾ ਕਰਨੀ ਚਾਹੀਦੀ ਕਿ ਨਹੀਂ।

ਇੱਕ ਸੀਮਿਤ ਮਨੁੱਖ ਹੁੰਦਿਆ ਹੋਇਆਂ, ਅਸੀਂ ਕਦੇ ਵੀ ਅਸੀਮਿਤ ਪਰਮੇਸ਼ੁਰ ਨੂੰ ਪੂਰੀ ਤਰਾਂ ਸਮਝ ਨਹੀਂ ਸੱਕਦੇ ਹਾਂ (ਰੋਮੀਆਂ 11:33-34)। ਅਸੀਂ ਕਈ ਵਾਰ ਇਹ ਸੋਚਦੇ ਹਾਂ ਕਿ ਕਿਉਂ ਪਰਮੇਸ਼ੁਰ ਕੁਝ ਕਰ ਰਿਹਾ ਹੈ, ਪਰ ਬਾਅਦ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਇਸ ਦਾ ਮਕਸਦ ਤਾਂ ਵੱਖਰਾ ਹੈ ਜਿਸ ਬਾਰੇ ਪਹਿਲਾਂ ਅਸੀਂ ਸੋਚਿਆ ਸੀ। ਪਰਮੇਸ਼ੁਰ ਚੀਜਜ਼ਾਂ ਨੂੰ ਇੱਕ ਪਵਿੱਤਰ, ਅਤੇ ਸਦੀਪਕ ਨਜ਼ਰੀਏ ਤੋਂ ਦੇਖਦਾ ਹੈ। ਅਸੀਂ ਚੀਜ਼ਾਂ ਨੂੰ ਪਾਪ ਭਰੀਆਂ, ਸੰਸਾਰਿਕ, ਅਤੇ ਅਸਥਾਈ ਨਜ਼ਰੀਏ ਨਾਲ ਦੇਖਦੇ ਹਾਂ। ਕਿਉਂ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਇਹ ਜਾਣਦਿਆਂ ਹੋਇਆਂ ਧਰਤੀ ਉੱਤੇ ਰੱਖਿਆ ਕਿ ਉਹ ਪਾਪ ਕਰਨਗੇ ਅਤੇ ਇਸ ਕਰਕੇ ਸਾਰੀ ਮਨੁੱਖ ਜਾਤੀ ਬੁਰਿਆਈ, ਮੌਤ, ਅਤੇ ਦੁੱਖ ਲਿਆਉਣਗੇ? ਕਿਉਂ ਉਸ ਨੇ ਸਾਨੂੰ ਸਾਰਿਆਂ ਨੂੰ ਸਿਰਫ਼ ਸਿਰਜਣਾ ਕਰਕੇ ਸਵਰਗ ਵਿੱਚ ਰਹਿਣ ਨਹੀਂ ਦਿੱਤਾ ਜਿੱਥੇ ਅਸੀਂ ਸੰਪੂਰਨ ਅਤੇ ਬਿਨ੍ਹਾਂ ਦੁੱਖ ਦੇ ਹੁੰਦੇ? ਇਨ੍ਹਾਂ ਪ੍ਰਸ਼ਨਾਂ ਦਾ ਪੂਰੀ ਤਰਾਂ ਉੱਤਰ ਨਹੀਂ ਦਿੱਤਾ ਜਾ ਸੱਕਦਾ। ਜਦ ਤਕ ਅਸੀਂ ਸਦੀਪਕ ਰਾਜ ਵਿੱਚ ਨਹੀਂ ਪੁੱਜਦੇ। ਅਸੀਂ ਤਾਂ ਸਿਰਫ ਇਹੋ ਜਾਣ ਸੱਕਦੇ ਹਾਂ ਕਿ ਜੋ ਕੁਝ ਵੀ ਪਰਮੇਸ਼ੁਰ ਕਰਦਾ ਹੈ ਉਹ ਪਵਿੱਤਰ ਅਤੇ ਸੰਪੂਰਨ ਅਤੇ ਆਖਿਰ ਵਿੱਚ ਉਸਦੀ ਵਡਿਆਈ ਹੋਵੇ। ਪਰਮੇਸ਼ੁਰ ਨੇ ਬੁਰਿਆਈ ਦੀ ਸੰਭਾਵਨਾ ਨੂੰ ਇਸ ਲਈ ਹੋਣ ਦਿੱਤਾ ਕਿ ਅਸੀਂ ਇਸ ਸੰਬੰਧ ਵਿੱਚ ਸਹੀ ਚੋਣ ਕਰੀਏ ਕਿ ਉਸ ਦੀ ਵਡਿਆਈ ਕਰਨੀ ਹੈ ਜਾਂ ਨਹੀਂ। ਪਰਮੇਸ਼ੁਰ ਨੇ ਬੁਰਿਆਈ ਨੂੰ ਨਹੀਂ ਸਿਰਜਿਆ, ਪਰ ਉਸ ਨੇ ਇਸ ਨੂੰ ਹੋਣ ਲਈ ਹੁਕਮ ਦਿੱਤਾ। ਜੇਕਰ ਉਸ ਨੇ ਬੁਰਿਆਈ ਨੂੰ ਹੁਕਮ ਨਹੀਂ ਦਿੱਤਾ ਹੁੰਦਾ ਤਾਂ, ਫਿਰ ਅਸੀਂ ਉਸ ਦੀ ਵਡਿਆਈ ਆਪਣੀ ਖੁਦ ਦੀ ਮਰਜੀ ਤੋਂ ਨਾ ਕਰਦੇ, ਪਰ ਮਜਬੂਰੀ ਹੇਠ ਆ ਕੇ ਉਸ ਦੀ ਵਡਿਆਈ ਕਰਦੇ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਪਰਮੇਸ਼ੁਰ ਨੇ ਬੁਰਿਆਈ ਨੂੰ ਸਿਰਜਿਆ?
© Copyright Got Questions Ministries