settings icon
share icon
ਪ੍ਰਸ਼ਨ

ਕੀ ਸੱਚ ਵਿੱਚ ਯਿਸੂ ਦੀ ਹੋਂਦ ਸੀ? ਕੀ ਇੱਥੇ ਕੋਈ ਸੱਚ ਵਿੱਚ ਯਿਸੂ ਮਸੀਹ ਦਾ ਇਤਿਹਾਸਿਕ ਸਬੂਤ ਹੈ?

ਉੱਤਰ


ਖਾਸ ਤੌਰ ਤੇ, ਜਦੋਂ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ, ਇੱਕ ਵਿਅਕਤੀ ਜਦੋਂ ਇਹ ਪ੍ਰਸ਼ਨ ਦੀ ਵਿਆਖਿਆ ਕਰਦਾ ਹੈ ਉਹ “ਬਾਈਬਲ ਤੋਂ ਬਾਹਰ ਪੁੱਛਦਾ ਹੈ।” ਸਾਨੂੰ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਹੋਣਾ ਕਿ ਬਾਈਬਲ ਨੂੰ ਯਿਸੂ ਦੀ ਹੋਂਦ ਦੇ ਲਈ ਸਬੂਤ ਦਾ ਸਾਧਨ ਨਹੀਂ ਮੰਨਿਆ ਜਾ ਸੱਕਦਾ ਹੈ। ਨਵੇਂ ਨੇਮ ਵਿੱਚ ਯਿਸੂ ਮਸੀਹ ਦੇ ਸੈਂਕੜੇ ਹਵਾਲਿਆਂ ਦਾ ਜਿਕਰ ਮਿਲਦਾ ਹੈ। ਇੱਥੇ ਅਜਿਹੇ ਵੀ ਲੋਕ ਹਨ ਜੋ ਖੁਸ਼ ਖਬਰੀ ਦੀਆਂ ਕਿਤਾਬਾਂ ਦੇ ਲਿਖਣ ਦੀ ਤਾਰੀਕ ਦਾ ਨਿਰਧਾਰਨ ਯਿਸੂ ਦੀ ਮੌਤ ਦੇ ਸੌ ਤੋਂ ਵੱਧ ਸਾਲਾਂ ਦੇ ਬਾਅਦ ਦੂਜੀ ਸਦੀ ਵਿੱਚ ਕਰਦੇ ਹਨ। ਪੁਰਾਣੀਆਂ ਘਟਨਾਵਾਂ ਦੇ ਸਬੂਤਾਂ ਦੇ ਸੰਬੰਧਾਂਵਿੱਚ, ਜੇ ਇਸ ਦੀ ਗੱਲ ਵੀ ਹੁੰਦੀ (ਜਿਸ ਦਾ ਅਤੀ ਸ਼ਕਤੀ ਨਾਲ ਵਿਰੋਧ ਕਰਦੇ ਹਾਂ), ਤਾਂ ਉਹ ਲਿਖਤਾਂ ਜੋ ਜਿਹੜੀਆਂ ਘਟਨਾਂ ਦੇ ਘਟਨ ਦੇ 200 ਸਾਲਾਂ ਤੋਂ ਘੱਟ ਸਮੇਂ ਦੀਆਂ ਹਨ, ਜਿਆਦਾ ਵਿਸ਼ਵਾਸ ਯੋਗ ਸਬੂਤ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ, ਵਿਦਵਾਨਾਂ ( ਮਸੀਹੀਆਂ ਅਤੇ ਗੈਰ ਮਸੀਹੀਆਂ) ਦਾ ਇੱਕ ਬਹੁਤ ਵੱਡਾ ਬਹੁਮਤ ਇਹ ਨਾਲ ਸਹਿਮਤ ਹੋਵੇਗਾ ਕਿ ਪੌਲੁਸ ਦੀਆਂ ਪੱਤ੍ਰੀਆਂ ਜਾਂ ਉਨ੍ਹਾਂ ਵਿੱਚੋਂ (ਕੁਝ) ਸੱਚਾਈ ਵਿੱਚ ਯਿਸੂ ਮਸੀਹ ਦੀ ਮੌਤ ਦੇ ਬਾਅਦ ਪੌਲੁਸ ਦੀ ਪੱਤ੍ਰੀ ਪਹਿਲੀ ਸਦੀ ਦੇ ਵਿਚਾਲੇ ਲਿਖੀ ਗਈ ਸੀ। ਪੁਰਾਣਾ ਹੱਥ ਲਿਖਿਤ ਖਰੜਾ ਇਨ੍ਹਾਂ ਸਬੂਤਾਂ ਦੇ ਸੰਬੰਧ ਵਿੱਚ, ਇਹ ਪਹਿਲੀ ਸਦੀ ਵਿੱਚ ਇਸਰਾਏਲ ਵਿੱਚ ਯਿਸੂ ਨਾਮ ਦੇ ਵਿਅਕਤੀ ਦੀ ਹੋਂਦ ਦਾ ਅਨੋਖਾ ਸ਼ਕਤੀਸ਼ਾਲੀ ਸਬੂਤ ਹੈ।

ਇਹ ਮੰਨਣਾ ਬਹੁਤ ਜ਼ਰੂਰੀ ਹੈ ਕਿ ਸੱਤਰ ਈਸਵੀ ਵਿੱਚ, ਰੋਮੀਆਂ ਨੇ ਯਰੂਸ਼ਲਮ ਦੇ ਉੱਤੇ ਹਮਲਾ ਕਰਕੇ ਉਸਦਾ ਨਾਸ ਕੀਤਾ ਅਤੇ ਬਹੁਤ ਸਾਰੇ ਇਸਰਾਏਲੀਆਂ ਅਤੇ ਉਸਦੇ ਵਾਸੀਆਂ ਦਾ ਕਤਲ ਕੀਤਾ। ਸਾਰੇ ਸ਼ਹਿਰ ਨੂੰ ਬੁਰੀ ਤਰ੍ਹਾਂ ਸਾੜ ਕੇ ਖ਼ਤਮ ਕਰ ਦਿੱਤਾ ਸੀ। ਫਿਰ ਵੀ, ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਯਿਸੂ ਦੀ ਹੋਂਦ ਜਿਆਦਾ ਤਰ੍ਹਾਂ ਸਬੂਤਾਂ ਨੂੰ ਤਬਾਹ ਕਰ ਦਿੱਤਾ ਗਿਆ ਹੋਵੇ। ਬਹੁਤ ਸਾਰੇ ਯਿਸੂ ਦੇ ਜੀਵਨ ਦੇ ਗਵਾਹ ਵੀ ਮਾਰੇ ਗਏ ਹੋਣਗੇ। ਇਨ੍ਹਾਂ ਸੱਚਾਈਆਂ ਨੇ ਸੰਭਵ ਯਿਸੂ ਦੀ ਗਵਾਹੀ ਦੇ ਗਵਾਹਾਂ ਦੀ ਸੰਖਿਆ ਨੂੰ ਸੀਮਿਤ ਕਰ ਦਿੱਤਾ ਹੋਵੇਗਾ।

ਇਸ ਗੱਲ ਦਾ ਧਿਆਨ ਦਿੰਦੇ ਹੋਏ ਕਿ ਯਿਸੂ ਦੀ ਸੇਵਾਕਾਈ ਤੁਲਨਾਤਮਕ ਰੂਪ ਵਿੱਚ ਜਿਆਦਾ ਤੌਰ ਰੋਮੀ ਸਮਰਾਜ ਦੇ ਅਰਥ ਹੀਣ ਇਲਾਕੇ ਦੇ ਇੱਕ ਛੋਟੇ ਜਿਹੇ ਕੋਨੇ ਤਕ ਸੀਮਿਤ ਸੀ, ਫਿਰ ਵੀ ਯਿਸੂ ਦੇ ਬਾਰੇ ਵਿੱਚ ਹੈਰਾਨ ਕਰਨ ਵਾਲੀ ਵੱਡੀ ਸੰਖਿਆ ਵਿੱਚ ਸੂਚਨਾ ਗੈਰ ਮਸੀਹੀ ਇਤਿਹਾਸ ਸਾਧਨਾਂ ਦੁਆਰਾ ਇਕੱਠੀ ਕੀਤੀ ਜਾ ਸੱਕਦੀ ਹੈ। ਯਿਸੂ ਦੇ ਕੁਝ ਜਿਆਦਾ ਮਹੱਤਵਪੂਰਨ ਇਤਿਹਾਸਿਕ ਸਬੂਤ ਹੇਠਾਂ ਦਿੱਤੇ ਗਏ ਹਨ: ਪਹਿਲੀ ਸਦੀ ਦਾ ਰੋਮੀ ਟੇਸੀਟੱਸ, ਜਿਸ ਨੂੰ ਪੁਰਾਣੀ ਦੁਨਿਆ ਦੇ ਇਤਿਹਾਸਕਾਰਾਂ ਵਿੱਚ ਸਭ ਤੋਂ ਜਿਆਦਾ ਸਹੀ ਇਤਿਹਾਸਕਾਰ ਮੰਨਿਆ ਜਾਂਦਾ ਹੈ, ਨੇ ਅੰਧ ਵਿਸ਼ਵਾਸੀ “ਮਸੀਹੀਆਂ” ਨੂੰ (ਕਰਿਸਤੁਸ ਵਿੱਚੋਂ , ਜਿਹੜਾ ਯਿਸੂ ਦੇ ਸ਼ਬਦ ਹੈ) ਦੀ ਵਿਆਖਿਆ ਕੀਤੀ, ਜਿਨ੍ਹਾਂ ਨੇ ਤਿਬਰਿਉਸ ਦੇ ਰਾਜ ਵਿੱਚ ਪੈਂਤੀਉਸ ਪਿਲਾਤੁਸ ਦੇ ਹੱਥੋਂ ਦੁੱਖ ਉਠਾਇਆ ਸੀ। ਸਮਰਾਟ ਹੇਡਰਿਅਨ ਦੇ ਮੁੱਖ ਸੂਈਟੋਨੀਅਸ ਨੇ ਲਿਖਿਆ ਕਿ ਕਰਿਸਤੁਸ (ਜਾਂ ਮਸੀਹ) ਨਾਂ ਦਾ ਇੱਕ ਵਿਅਕਤੀ ਪਹਿਲੀ ਸਦੀ ਵਿੱਚ ਰਹਿੰਦਾ ਸੀ ( ਅਨਾਲਸ 156:44)।

ਫਲਾਵਿਅਸ ਜੋਸਫਸ ਸਭ ਤੋਂ ਜਿਆਦਾ ਮਸ਼ਹੂਰ ਇਤਿਹਾਸਕਾਰ ਹੈ। ਉਸ ਨੇ ਆਪਣੀ ਪੁਰਾਣੀ ਕਿਤਾਬ ਵਿੱਚ ਯਾਕੂਬ ਨੂੰ, “ਯਿਸੂ ਦਾ ਭਰਾ, ਜੋ ਮਸੀਹ ਕਹਿਲਾਉਂਦਾ ਹੈ” ਦੇ ਰੂਪ ਵਜੋਂ ਬਿਆਨ ਕਰਦਾ ਹੈ। ਇਹ ਇੱਕ ਬਹਿਸ ਵਾਲੀ ਆਇਤ (18:3) ਹੈ ਜੋ ਇਹ ਕਹਿੰਦਾ ਹੈ, “ਹੁਣ ਇਸ ਸਮੇਂ ਵਿਚਕਾਰ ਯਿਸੂ, ਇੱਕ ਸੂਝਵਾਨ ਮਨੁੱਖ ਰਹਿੰਦਾ ਸੀ, ਜੋ ਇਹ ਫੈਸਲਾਕੁੰਨ ਹੈ ਕਿ ਉਸ ਨੂੰ ਇੱਕ ਮਨੁੱਖ ਕਹਿ ਕੇ ਬੁਲਾਇਆ ਜਾਵੇ। ਕਿਉਂਕਿ ਉਹ ਇਸ ਤਰਾਂ ਦਾ ਵਿਅਕਤੀ ਸੀ, ਜਿਸ ਨੇ ਅਜੀਬ ਕੰਮ ਕੀਤੇ.... (ਉਹੀ) ਮਸੀਹ ਸੀ.... ਉਹ ਫਿਰ ਉਨ੍ਹਾਂ ਨੂੰ ਤੀਜੇ ਦਿਨ ਦਿਖਾਈ ਦਿੱਤਾ, ਜਿਵੇਂ ਕਿ ਪਹਿਲਾਂ ਤੋਂ ਸਵਰਗੀ ਨਬੀਆਂ ਨੇ ਇਸ ਗੱਲ ਅਤੇ ਦੱਸ ਹਜ਼ਾਰ ਹੋਰ ਅਜੀਬ ਕੰਮਾਂ ਨੂੰ ਉਸ ਦੇ ਬਾਰੇ ਦੱਸ ਦਿੱਤਾ ਸੀ।”

ਇੱਕ ਹੋਰ ਅਨੁਵਾਦ ਇਸ ਤਰਾਂ ਦੱਸਦਾ ਹੈ ,“ਇਸ ਸਮੇਂ ਦੇ ਦੌਰਾਨ ਯਿਸੂ ਨਾਂ ਇੱਕ ਸੂਝਵਾਨ ਵਿਅਕਤੀ ਸੀ। ਉਸ ਦਾ ਵਿਹਾਰ ਚੰਗਾ ਅਤੇ (ਉਹ) ਆਪਣੀ ਧਾਰਮਿਕਤਾ ਦੇ ਲਈ ਜਾਣਿਆ ਜਾਂਦਾ ਸੀ। ਅਤੇ ਬਹੁਤ ਸਾਰੇ ਲੋਕ ਯਹੂਦੀਆਂ ਅਤੇ ਹੋਰ ਦੇਸਾਂ ਵਿੱਚੋਂ ਉਸ ਦੇ ਚੇਲੇ ਬਣ ਗਏ ਸਨ। ਪਿਲਾਤੁਸ ਨੇ ਉਸ ਨੂੰ ਸਲੀਬ ਚੜ੍ਹਾਏ ਜਾਣ ਅਤੇ ਮਾਰੇ ਜਾਂ ਦੇ ਲਈ ਦੋਸ਼ੀ ਠਹਿਰਾਇਆ ਸੀ। ਪਰ ਜਿਹੜੇ ਉਸ ਦੇ ਚੇਲੇ ਬਣੇ ਸੀ ਉਨ੍ਹਾਂ ਨੇ ਉਸ ਦੇ ਚੇਲੇਪਨ ਨੂੰ ਨਹੀਂ ਛੱਡਿਆ ਸੀ। ਉਨ੍ਹਾਂ ਨੇ ਖਬਰ ਦਿੱਤੀ ਕਿ ਉਹ ਸਲੀਬ ਦੇ ਤਿੰਨ ਦਿਨ ਬਾਅਦ ਉਨ੍ਹਾਂ ਨੂੰ ਦਿਖਾਈ ਦਿੱਤਾ ਅਤੇ ਇਹ ਕਿ ਉਹ ਜੀ ਉੱਠਿਆ ਸੀ; ਇਸ ਦੇ ਅਨੁਸਾਰ ਸ਼ਾਇਦ ਇਹੋ ਮਸੀਹ ਸੀ, ਜਿਸ ਦੇ ਸਬੰਧ ਵਿੱਚ ਨਬੀਆਂ ਨੇ ਦੱਸਿਆ ਸੀ ਕਿ ਉਹ ਅਜੀਬ ਕੰਮ ਕਰੇਗਾ।

ਜੂਲੀਅਸ ਅਫਰੀਕਾਨੁਸ ਨੇ ਇਤਿਹਾਸਕਾਰ ਥਾਲਸ ਦਾ ਹਵਾਲਾ ਦਿੰਦੇ ਹੋਏ ਹਨ੍ਹੇਰੇ ਦੀ ਚਰਚਾ ਕੀਤੀ ਕਿ ਜਿਹੜਾ ਮਸੀਹ ਦੇ ਸਲੀਬ ਚੜ੍ਹਾਏ ਜਾਣ ਤੋਂ ਬਾਅਦ ਛਾ ਗਿਆ ਸੀ (ਐਕਸਟੈਂਟ ਲੇਖ, 18)।

ਜੁਆਨ ਪਲਨੀ ਨੇ, ਆਪਣੇ ਪੱਤਰਾਂ 10:96 ਵਿੱਚ ਸ਼ੁਰੂਆਤੀ ਮਸੀਹੀਆਂ ਦੀ ਭਗਤੀ ਕਰਨ ਦੇ ਤਰੀਕੇ ਦੀ ਇਸ ਸੱਚਿਆਈ ਦਾ ਬਿਆਨ ਕੀਤਾ ਹੈ ਕਿ ਮਸੀਹੀ ਲੋਕ ਯਿਸੂ ਦੀ ਭਗਤੀ ਪਰਮੇਸ਼ੁਰ ਦੇ ਰੂਪ ਵਿੱਚ ਕਰਦੇ ਸੀ ਅਤੇ ਬਹੁਤ ਜਿਆਦਾ ਨੈਤਿਕ ਸੀ, ਅਤੇ ਉਹ ਪ੍ਰੀਤੀ ਭੋਜ ਅਤੇ ਪ੍ਰਭੁ ਭੋਜ ਦੇ ਲਈ ਇੱਕ ਹਵਾਲਾ ਸ਼ਾਮਲ ਕਰਦੇ ਸਨ। ਬਾਬਲ ਦੇ ਤਲਮੁੱਦ (ਸੰਨਹੈਡਰਿਨ 439ਏ) ਯਿਸੂ ਨੂੰ ਪਸਾਹ ਦੀ ਘਟਨਾ ਤੋਂ ਠੀਕ ਪਹਿਲਾਂ ਸਲੀਬ ਉੱਤੇ ਚੜ੍ਹਾਉਣ ਲਈ ਅਤੇ ਮਸੀਹ ਦੇ ਕੀਤੇ ਜਾਦੂ-ਟੂਣਾ ਅਤੇ ਯਹੂਦੀਆਂ ਨੂੰ ਆਪਣਾ ਧਰਮ ਤਿਆਗਣ ਲਈ ਉਤੇਜਿਤ ਕਰਨ ਦੇ ਲਈ ਇਲਜਾਮ ਦਾ ਵਰਣਨ ਕਰਦੇ ਹਨ।

ਸਮੋਸਾਟਾ ਦਾ ਲੂਸੀਅਨ ਦੂਸਰੀ ਸਦੀ ਦਾ ਯੂਨਾਨੀ ਲਿਖਾਰੀ ਸੀ ਜਿਸ ਨੇ ਇਹ ਕਬੂਲ ਕੀਤਾ ਹੈ ਕਿ ਮਸੀਹੀ ਲੋਕ ਯਿਸੂ ਦੀ ਭਗਤੀ ਕਰਦੇ ਸਨ, ਉਨ੍ਹਾਂ ਨੂੰ ਨਵੀਆਂ ਸਿੱਖਿਆਵਾਂ ਦੇ ਬਾਰੇ ਜਾਣਕਾਰੀ ਦਿੱਤੀ, ਅਤੇ ਉਹ ਉਨ੍ਹਾਂ ਲਈ ਸਲੀਬ ਉੱਤੇ ਚੜ੍ਹਿਆ ਸੀ। ਉਸ ਨੇ ਕਿਹਾ ਕਿ ਯਿਸੂ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸੀਆਂ ਦੇ ਭਾਈਚਾਰੇ ਦਾ ਸ਼ਾਮਲ ਹੋਣਾ, ਧਰਮ ਤਬਦੀਲੀ ਦੀ ਮਹੱਤਤਾ, ਅਤੇ ਦੂਸਰੇ ਦੇਵਤਿਆਂ ਨੂੰ ਇਨਕਾਰ ਕਰਨ ਦੀ ਮਹੱਤਤਾ ਦੇ ਬਾਰੇ ਦੱਸਿਆ ਗਿਆ ਹੈ। ਮਸੀਹੀਆਂ ਨੇ ਯਿਸੂ ਦੀ ਬਿਵਸਥਾ ਦੇ ਮੁਤਾਬਿਕ ਜੀਵਨ ਬਤੀਤ ਕੀਤਾ , ਉਨ੍ਹਾਂ ਨੇ ਆਪਣੇ ਆਪ ਵਿੱਚ ਇਹ ਵਿਸ਼ਵਾਸ ਕੀਤਾ ਕਿ ਉਹ ਅਮਰ ਹਨ, ਅਤੇ ਮੌਤ ਦੇ ਅਪਮਾਨ ਲਈ ਉਨ੍ਹਾਂ ਦੀ ਵਿਸ਼ੇਸ਼ਤਾ ਨੂੰ ਦਰਸਾਇਆ ਗਿਆ, ਸਵੈ-ਮੰਥਨ ਭਗਤੀ ਅਤੇ ਸੰਸਾਰਿਕ ਚੀਜ਼ਾਂ ਦੇ ਤਿਆਗ ਲਈ ਮਾਰੇ ਗਏ ਸਨ।

ਮਾਰਾ ਬਾਰ- ਸੈਰਾਪੀਅਨ ਇਸ ਨੂੰ ਤਸਦੀਕ ਕਰਦਾ ਹੈ ਕਿ ਯਿਸੂ ਇੱਕ ਸੂਝਵਾਨ ਅਤੇ ਧਰਮੀ ਮਨੁੱਖ ਸਮਝਿਆ ਜਾਂਦਾ ਸੀ,, ਬਹੁਤ ਸਾਰੇ ਇਸਰਾਏਲੀ ਲੋਕਾਂ ਦੁਆਰਾ ਰਾਜਾ ਮੰਨਿਆ ਗਿਆ ਸੀ, ਯਹੂਦੀਆਂ ਦੇ ਦੁਆਰਾ ਸਲੀਬ ਤੇ ਚੜ੍ਹਾਇਆ ਗਿਆ, ਅਤੇ ਆਪਣੇ ਮੰਨਣ ਵਾਲਿਆਂ ਦੀਆਂ ਸਿੱਖਿਆਵਾਂ ਉੱਤੇ ਜੀਉਂਦਾ ਰਿਹਾ ਸੀ।

ਇਸ ਤੋਂ ਬਾਅਦ ਸਾਡੇ ਕੋਲ ਗਿਆਨ ਸੰਬੰਧੀ ਲਿਖਤਾਂ (ਯਹੂੰਨਾ ਦੀ ਇੰਜੀਲ ਦਾ ਸੱਚ, ਯਹੂੰਨਾ ਦਾ ਏ ਪੋਕ੍ਰੇਫੇਨ, ਥੋਮਾ ਦੀ ਇੰਜੀਲ, ਦੁਬਾਰਾ ਜੀ ਉੱਠਣ ਉੱਤੇ ਨਿਬੰਧ, ਆਦਿ)। ਇਹ ਸਭ ਯਿਸੂ ਬਾਰੇ ਗੱਲ ਕਰਦੇ ਹਨ।

ਅਸਲ ਵਿੱਚ ਅਸੀਂ ਖੁਸ਼ਖਗਰੀ ਨੂੰ ਲਗਭਗ ਸ਼ੁਰੂਆਤੀ ਗੈਰ-ਮਸੀਹੀ ਤੋਂ ਮੁੜ ਬਣਾ ਸੱਕਦੇ ਹਾਂ: ਯਿਸੂ ਨੂੰ ਮਸੀਹ ਕਹਿ ਕੇ ਸੱਦਿਆ ਗਿਆ (ਜੋਸਫਸ), ਉਸ ਨੇ “ਜਾਦੂ” ਦੇ ਕੰਮ ਕੀਤੇ, ਇਸਰਾਏਲ ਨੂੰ ਨਵੀਂ ਸਿੱਖਿਆਵਾਂ ਵੱਲ ਤੋਰਿਆ, ਅਤੇ ਪਸਾਹ ਦੇ ਦਿਨ ਉਨ੍ਹਾਂ ਲਈ (ਬਾਬਲ ਦੇ ਤਾਲਮੁਦ) ਸਲੀਬ ਦੇ ਉੱਤੇ ਯਹੂਦੀਆ (ਟੇਸੀਟਸ) ਵਿੱਚ ਲਟਕਾ ਦਿੱਤਾ, ਪਰ ਉਸ ਨੇ ਪਰਮੇਸ਼ੁਰ ਹੋਣ ਅਤੇ ਫਿਰ ਮੁੜ ਕੇ ਆਉਣ ਦਾ ਦਾਅਵਾ ਕੀਤਾ (ਅਲੀਆਜ਼ਰ), ਜਿਸ ਦੇ ਉੱਤੇ ਉਸ ਦੇ ਮੰਨਣ ਵਾਲਿਆਂ ਨੂੰ ਵਿਸ਼ਵਾਸ ਕੀਤਾ , ਤੇ ਪਰਮੇਸ਼ੁਰ ਵਜੋਂ ਉਸ ਦੀ ਭਗਤੀ ਕੀਤੀ (ਜਵਾਨ ਪਲਨੀ)।

ਇੱਥੇ ਇੱਕ ਤਾਕਤਵਰ ਯਿਸੂ ਮਸੀਹ ਦੀ ਹੋਂਦ ਹੈ, ਇਨ੍ਹਾਂ ਦੋਵਾਂ ਦੁਨਿਆਵੀ ਅਤੇ ਬਾਈਬਲ ਅਧਾਰਿਤ ਇਤਿਹਾਸ ਦਾ ਸਬੂਤ ਹੈ। ਜਿਸ ਦੀ ਹੋਂਦ ਦਾ ਸ਼ਾਇਦ ਇੱਕ ਬਹੁਤ ਵੱਡਾ ਸਬੂਤ ਇਹ ਹੈ ਕਿ ਪਹਿਲੀ ਸਦੀ ਵਿੱਚ ਹਜ਼ਾਰਾਂ ਮਸੀਹੀ, ਤੇ ਬਾਰਾਂ ਚੇਲਿਆਂ ਨੂੰ ਸ਼ਾਮਲ ਕਰਕੇ, ਯਿਸੂ ਮਸੀਹ ਦੇ ਲਈ ਆਪਣੀ ਇੱਛਾ ਮੁਤਾਬਿਕ ਉਸ ਦੇ ਲਈ ਆਪਣੀ ਜਾਨ ਨੂੰ ਸ਼ਹੀਦ ਹੋਣ ਦੇ ਲਈ ਤਿਆਰ ਸਨ। ਲੋਕ ਜਿਸ ਗੱਲ ਨੂੰ ਸੱਚ ਮੰਨਦੇ ਤੇ ਉਸ ਦੇ ਲਈ ਉਹ ਜਾਨ ਵੀ ਦੇ ਦੇਣਗੇ; ਪਰ ਉਸ ਲਈ ਕਦੀ ਵੀ ਜਾਨ ਨਹੀਂ ਦੇਣਗੇ ਜਿਸ ਵਿੱਚ ਝੂਠ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਸੱਚ ਵਿੱਚ ਯਿਸੂ ਦੀ ਹੋਂਦ ਸੀ? ਕੀ ਇੱਥੇ ਕੋਈ ਸੱਚ ਵਿੱਚ ਯਿਸੂ ਮਸੀਹ ਦਾ ਇਤਿਹਾਸਿਕ ਸਬੂਤ ਹੈ?
© Copyright Got Questions Ministries