settings icon
share icon
ਪ੍ਰਸ਼ਨ

ਯੁੱਗ ਦੇ ਅੰਤ ਦੇ ਸਮੇਂ ਦੀ ਭਵਿੱਖਬਾਣੀ ਦੇ ਮੁਤਾਬਿਕ ਕੀ ਹੋਣ ਵਾਲਾ ਹੈ?

ਉੱਤਰ


ਬਾਈਬਲ ਵਿੱਚ ਯੁੱਗ ਦੇ ਅੰਤ ਦੇ ਸਮੇਂ ਦੇ ਵਿਖੇ ਕਹਿਣ ਲਈ ਬਹੁਤ ਕੁਝ ਹੈ। ਬਾਈਬਲ ਦੀ ਲੱਗਭਗ ਹਰ ਇੱਕ ਕਿਤਾਬ ਦੇ ਵਿੱਚ ਯੁੱਗ ਦੇ ਅੰਤ ਦੇ ਸਮੇਂ ਦੀ ਭਵਿੱਖਬਾਣੀ ਮਿਲਦੀ। ਇਨ੍ਹਾਂ ਸਾਰੀਆਂ ਭਵਿੱਖਬਾਣੀਆਂ ਨੂੰ ਲੈਣਾ ਬਹੁਤ ਕਠਿਨ ਹੋ ਸੱਕਦਾ ਹੈ। ਬਾਈਬਲ ਦੇ ਅਨੁਸਾਰ ਯੁੱਗ ਦੇ ਅੰਤ ਦੇ ਸਮੇਂ ਵਿੱਚ ਜੋ ਕੁਝ ਹੋਣ ਵਾਲਾ ਹੈ ਉਸ ਦਾ ਇੱਕ ਬਹੁਤ ਸੰਖੇਪ ਸਾਰ ਹੇਠਾਂ ਦਿੱਤਾ ਗਿਆ ਹੈ।

ਮਸੀਹ ਸਾਰੇ ਨਵਾਂ ਜਨਮ ਪਾਏ ਹੋਇਆਂ ਵਿਸ਼ਵਾਸੀਆਂ ਨੂੰ ਉੱਪਰ ਉਠਾ ਲਵੇਗਾ। ਉਸ ਘਟਨਾ ਵਿੱਚ ਜਿਸ ਨੂੰ ਬੱਦਲਾਂ ਅਤੇ ਹਵਾ ਵਿੱਚ ਉੱਠਾਇਆ ਜਾਣਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ (1ਥੱਸਲੁਨੀਕੀਆਂ 4:13-18; 1 ਕੁਰਿੰਥੀਆਂ 15:51-54)। ਮਸੀਹ ਦੇ ਨਿਆਉ ਸਿੰਘਾਸਣ ਦੇ ਸਾਹਮਣੇ, ਇਨ੍ਹਾਂ ਵਿਸ਼ਵਾਸੀਆਂ ਨੂੰ ਧਰਤੀ ਉੱਤੇ ਆਪਣੇ ਸਮੇਂ ਦੇ ਕੀਤੇ ਗਏ ਭਲੇ ਕੰਮਾਂ ਅਤੇ ਵਿਸ਼ਵਾਸ ਯੋਗਤਾ ਨਾਲ ਕੀਤੀ ਗਈ ਸੇਵਾ ਦੇ ਲਈ ਇਨਾਮ ਮਿਲੇਗਾ ਜਾਂ ਫਿਰ ਆਪਣੀ ਸੇਵਾ ਅਤੇ ਆਗਿਆਕਾਰੀ ਦੀ ਘਾਟ ਕਰਕੇ ਇਨ੍ਹਾਂ ਉਸ ਕਾਰਨ ਨੂੰ ਖੋਇਆ ਜਾਵੇਗਾ, ਪਰ ਅਨੰਤ ਜੀਵਨ ਨਹੀਂ ਖੋਇਆ ਜਾਵੇਗਾ (1 ਕੁਰਿੰਥੀਆਂ 3:11-15; 2 ਕੁਰਿੰਥੀਆਂ 5:10)।

ਮਸੀਹ ਵਿਰੋਧੀ (ਉਹ ਪਸ਼ੂ) ਆਪਣੀ ਪੂਰੀ ਤਾਕਤ ਨਾਲ ਆ ਜਾਵੇਗਾ ਅਤੇ ਉਹ ਇਸਰਾਏਲ ਨਾਲ ਸੱਤ ਸਾਲਾਂ ਵਾਸਤੇ ਨੇਮ ਬੰਨ੍ਹੇਗਾ (ਦਾਨਿਏਲ 9:27)। ਸੱਤ ਸਾਲਾਂ ਦਾ ਇਹ ਯੁੱਗ “ਕਲੇਸ਼” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਲੇਸ਼ ਦੇ ਸਮੇਂ ਦੌਰਾਨ ਭਿਅੰਕਰ ਯੁੱਧ, ਅਕਾਲ, ਮਹਾਂਮਾਰੀਆਂ ਅਤੇ ਕੁਦਰਤੀ ਆਫ਼ਤਾਂ ਆਉਣਗੀਆਂ। ਪਰਮੇਸ਼ੁਰ ਆਪਣੇ ਗੁੱਸੇ ਨੂੰ ਪਾਪ, ਬੁਰਿਆਈ ਅਤੇ ਦੁਸ਼ਟਤਾ ਉੱਤੇ ਵਰਾਵੇਗਾ। ਕਲੇਸ਼ ਵਿੱਚ ਪ੍ਰਕਾਸ਼ਣ ਦੇ ਚਾਰ ਘੋੜ ਸਵਾਰਾਂ ਦਾ ਪ੍ਰਗਟ ਹੋਣਾ, ਅਤੇ ਨਿਆਂ ਦੀਆਂ ਸੱਤ ਮੋਹਰਾਂ, ਤੁਰੀ, ਅਤੇ ਕਟੋਰੇ ਵਾਲੇ ਨਿਆਉਂ ਸ਼ਾਮਿਲ ਹਨ।

ਸੱਤ ਸਾਲਾਂ ਦੇ ਅੱਧ ਵਿਚਾਕਰ ਦੇ ਸਮੇਂ ਵਿੱਚ, ਮਸੀਹ ਵਿਰੋਧੀ ਇਸਰਾਏਲ ਨਾਲੋਂ ਸ਼ਾਂਤੀ ਦੇ ਨੇਮ ਨੂੰ ਤੋੜ੍ਹ ਦੇਵੇਗਾ ਅਤੇ ਉਸ ਦੇ ਵਿਰੁੱਧ ਯੁੱਧ ਕਰੇਗਾ। ਮਸੀਹ ਵਿਰੋਧੀ “ਉਜਾੜਨ ਵਾਲੇ ਘਿਣਾਉਣਾ” ਕੰਮ ਕਰੇਗਾ ਅਤੇ ਯਰੂਸ਼ਲਮ ਦਾ ਮੰਦਿਰ ਜਿਸ ਦੀ ਫਿਰ ਦੁਬਾਰਾ ਉਸਾਰੀ ਕੀਤੀ ਜਾਵੇਗੀ, ਉਸ ਵਿੱਚ ਖੁੱਦ ਦੀ ਪੂਜਾ ਕਰਾਉਣ ਲਈ ਆਪਣੀ ਮੂਰਤੀ ਨੂੰ ਖੜ੍ਹਾ ਕਰੇਗਾ (ਦਾਨਿਏਲ 9:27; 2 ਥੱਸਲੁਨੀਕੀਆਂ 2:3-10)। ਕਲੇਸ਼ ਦੇ ਸਮੇਂ ਦਾ ਦੂਸਰਾ ਅੱਧਾ ਹਿੱਸਾ “ਮਹਾਂ ਕਲੇਸ਼” (ਪ੍ਰਕਾਸ਼ ਦੀ ਪੋਥੀ 7:14) “ਯਾਕੂਬ ਦੇ ਸੰਕਟ ਦਾ ਸਮਾਂ” (ਯਿਰਮਯਾਹ 30:7) ਦੇ ਨਾਲ ਜਾਣਿਆ ਜਾਂਦਾ ਹੈ।

ਕਲੇਸ਼ ਦੇ ਸਮੇਂ ਦੇ ਸੱਤ ਸਾਲਾਂ ਦੇ ਅੰਤ ਵਿੱਚ ਮਸੀਹ ਵਿਰੋਧੀ ਯਰੂਸ਼ਲਮ ਦੇ ਉੱਤੇ ਆਖਰੀ ਚੜ੍ਹਾਈ ਕਰੇਗਾ, ਜਿਸ ਦੇ ਅੰਤ ਵਿੱਚ ਹਰਮਗਿੱਦੋਨ ਦਾ ਅੰਤ ਹੋਵੇਗਾ। ਯਿਸੂ ਮਸੀਹ ਫੇਰ ਦੁਬਾਰਾ ਵਾਪਿਸ ਆਵੇਗਾ ਅਤੇ ਮਸੀਹ ਵਿਰੋਧੀ ’ਤੇ ਉਸ ਦੀਆਂ ਫੌਜਾਂ ਦਾ ਨਾਸ ਕਰੇਗਾ, ਅਤੇ ਉਨ੍ਹਾਂ ਨੂੰ ਅੱਗ ਦੀ ਝੀਲ ਵਿੱਚ ਸੁੱਟ ਦੇਵੇਗਾ (ਪ੍ਰਕਾਸ਼ ਦੀ ਪੋਥੀ 19:11-12)। ਫਿਰ ਮਸੀਹ ਸ਼ੈਤਾਨ ਨੂੰ ਹਜ਼ਾਰ ਸਾਲ ਦੇ ਲਈ ਅਥਾਹ ਕੁੰਡ ਵਿੱਚ ਪਾ ਦੇਵੇਗਾ ਅਤੇ ਉਹ ਹਜ਼ਾਰ ਸਾਲ ਦੇ ਸਮੇਂ ਦੇ ਮੁਤਾਬਿਕ ਰਾਜ ਕਰੇਗਾ (ਪ੍ਰਕਾਸ਼ ਦੀ ਪੋਥੀ 20:1-6)।

ਇੱਕ ਹਜ਼ਾਰ ਸਾਲ ਦੇ ਅਖੀਰ ਵਿੱਚ ਸ਼ੈਤਾਨ ਨੂੰ ਛੱਡ ਦਿੱਤਾ ਜਾਵੇਗਾ, ਫਿਰ ਤੋਂ ਹਰਾਇਆ ਜਾਵੇਗਾ ਅਤੇ ਫਿਰ ਅਨੰਤ ਕਾਲ ਦੇ ਲਈ ਅੱਗ ਦੀ ਝੀਲ ਵਿੱਚ ਸੁੱਟਿਆ ਜਾਵੇਗਾ (ਪ੍ਰਕਾਸ਼ ਦੀ ਪੋਥੀ 20:7-10)। ਯਿਸੂ ਮਸੀਹ ਵੱਡੇ ਚਿੱਟੇ ਸਿੰਘਾਸਣ ਉੱਤੇ ਬੈਠ ਕੇ ਸਾਰੇ ਅਵਿਸ਼ਵਾਸੀਆਂ ਦਾ ਨਿਆਉਂ ਕਰੇਗਾ (ਪ੍ਰਕਾਸ਼ ਦੀ ਪੋਥੀ 20:10-15) ਅਤੇ ਉਨ੍ਹਾਂ ਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਜਾਵੇਗਾ, ਉਸ ਤੋਂ ਬਾਅਦ ਮਸੀਹ ਇੱਕ ਨਵੇਂ ਅਕਾਸ਼ ਅਤੇ ਨਵੀਂ ਧਰਤੀ ਅਤੇ ਇੱਕ ਨਵੇਂ ਯਰੂਸ਼ਲਮ ਨੂੰ ਵਿਸ਼ਵਾਸੀਆਂ ਦੇ ਅਨੰਤ ਕਾਲ ਦੇ ਨਿਵਾਸ ਸਥਾਨ ਲਈ ਬਣਾਵੇਗਾ। ਫਿਰ ਨਾ ਪਾਪ , ਦੁੱਖ ਅਤੇ ਨਾ ਹੀ ਕੋਈ ਮੌਤ ਹੋਵੇਗੀ (ਪ੍ਰਕਾਸ਼ ਦੀ ਪੋਥੀ 21-22)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਯੁੱਗ ਦੇ ਅੰਤ ਦੇ ਸਮੇਂ ਦੀ ਭਵਿੱਖਬਾਣੀ ਦੇ ਮੁਤਾਬਿਕ ਕੀ ਹੋਣ ਵਾਲਾ ਹੈ?
© Copyright Got Questions Ministries