settings icon
share icon
ਪ੍ਰਸ਼ਨ

ਕੀ ਪਰਮੇਸ਼ੁਰ ਅਤੇ ਵਿਗਿਆਨ ਵਿੱਚ ਵਿਸ਼ਵਾਸ ਕਰਨਾ ਪਰਸਪਰ ਵਿਰੋਧੀ ਹੈ?

ਉੱਤਰ


ਵਿਗਿਆਨ ਦੀ ਪਰਿਭਾਸ਼ਾ “ਨਿਰੀਖਣ, ਪਹਿਚਾਣ, ਵਰਣਨ, ਅਭਿਆਸ, ਛਾਣ ਬੀਣ ਅਤੇ ਘਟਨਾਵਾਂ ਦੇ ਸਿਧਾਂਤ ਦੀ ਵਿਆਖਿਆ” ਦੇ ਤੌਰ ’ਤੇ ਕੀਤੀ ਗਈ ਹੈ। ਵਿਗਿਆਨ ਇੱਕ ਉਹ ਨਿਯਮ ਹੈ ਜਿਸ ਨੂੰ ਮਨੁੱਖ ਕੁਦਰਤ ਦੇ ਬ੍ਰਹਿਮੰਡ ਦੀ ਵੱਡੀ ਸਮਝ ਨੂੰ ਹਾਂਸਿਲ ਕਰਨ ਦੇ ਲਈ ਇਸਤੇਮਾਲ ਕਰ ਸੱਕਦਾ ਹੈ। ਇਹ ਨਿਰੀਖਣ ਰਾਹੀਂ ਵਿਗਿਆਨ ਦੀ ਖੋਜ ਕਰਨਾ ਹੈ। ਵਿਗਿਆਨ ਵਿੱਚ ਉੱਨਤੀ ਮਨੁੱਖ ਦੇ ਤਰਕ ਅਤੇ ਕਲਪਣਾ ਦੀ ਪਹੁੰਚ ਨੂੰ ਪ੍ਰਗਟ ਕਰਦੀ ਹੈ। ਫਿਰ ਵੀ, ਇੱਕ ਮਸੀਹੀ ਵਿਸ਼ਵਾਸੀ ਦਾ ਵਿਸ਼ਵਾਸ ਜਿਸ ਤਰ੍ਹਾਂ ਵਿਗਿਆਨ ਵਿੱਚ ਹੁੰਦਾ ਹੈ ਉਸੇ ਤਰ੍ਹਾਂ ਦਾ ਸਾਡਾ ਵਿਸ਼ਵਾਸ ਪਰਮੇਸ਼ੁਰ ਹੈ। ਇੱਕ ਮਸੀਹੀ ਵਿਸ਼ਵਾਸੀ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਅਤੇ ਵਿਗਿਆਨ ਦੇ ਪ੍ਰਤੀ ਆਦਰ ਹੋ ਸੱਕਦਾ ਹੈ, ਜਦੋਂ ਤੱਕ ਅਸੀਂ ਇਹ ਯਾਦ ਰੱਖੀਏ ਕਿ ਕਿਹੜੀ ਗੱਲ ਸਪੂੰਰਣ ਅਤੇ ਕਿਹੜੀ ਨਹੀਂ ਹੈ।

ਸਾਡਾ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਹੋ ਉਹ ਵਿਸ਼ਵਾਸ ਦੀ ਮਾਨਤਾ ਹੈ। ਸਾਡਾ ਵਿਸ਼ਵਾਸ ਮੁਕਤੀ ਦੇ ਲਈ ਉਸ ਦੇ ਪੁੱਤਰ ਵਿੱਚ, ਸਿੱਖਿਆ ਦੇ ਲਈ ਉਸ ਦੇ ਵਚਨ ਵਿੱਚ ਅਤੇ ਅਗੁਵਾਈ ਦੇ ਉਸ ਦੇ ਲਈ ਪਵਿੱਤਰ ਆਤਮਾ ਵਿੱਚ ਹੈ। ਪਰਮੇਸ਼ੁਰ ਵਿੱਚ ਸਡਾ ਵਿਸ਼ਵਾਸ ਸੰਪੂਰਣ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਆਪਣੇ ਵਿਸ਼ਵਾਸ ਨੂੰ ਪਰਮੇਸ਼ੁਰ ਵਿੱਚ ਰੱਖਦੇ ਹਾਂ, ਉਸ ਵੇਲੇ ਤੋਂ ਅਸੀਂ ਇੱਕ ਸਪੂੰਰਣ ਸਰਬ ਸ਼ਕਤੀਮਾਨ, ਸਰਬ ਗਿਆਨੀ ਪਰਮੇਸ਼ੁਰ ਦੇ ਉੱਤੇ ਨਿਰਭਰ ਹੁੰਦੇ ਹਾਂ। ਵਿਗਿਆਨ ਦੇ ਉੱਤੇ ਸਾਡਾ ਵਿਸ਼ਵਾਸ ਦਿਮਾਗੀ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਅਸੀਂ ਵਿਗਿਆਨ ਦੇ ਉੱਤੇ ਕਈ ਵੱਡੀਆਂ ਗੱਲਾਂ ਦੇ ਲਈ ਨਿਰਭਰ ਹੋਣ ਦੇ ਲਈ ਦਾਅਵਾ ਕਰ ਸੱਕਦੇ ਹਾਂ, ਪਰ ਇਸ ਦੇ ਨਾਲ ਹੀ ਵਿਗਿਆਨ ਦੁਆਰਾ ਕੀਤੀਆਂ ਜਾਂਦੀਆਂ ਗਲਤੀਆਂ ਦੇ ਉੱਤੇ ਵੀ ਦਾਅਵਾ ਕਰ ਸੱਕਦੇ ਹਾਂ। ਜੇਕਰ ਅਸੀਂ ਆਪਣੇ ਵਿਸ਼ਵਾਸ ਨੂੰ ਵਿਗਿਆਨ ਉੱਪਰ ਰੱਖਦੇ ਹਾਂ, ਤਾਂ ਫਿਰ ਅਸੀਂ ਅਪੂਰਣ ਪਾਪ ਨਾਲ ਭਰੇ ਹੋਏ, ਸੀਮਿਤ, ਨਾਸ਼ਵਾਨ ਮਨੁੱਖ ਉੱਤੇ ਭਰੋਸਾ ਕਰਦੇ ਅਤੇ ਨਿਰਭਰ ਹੁੰਦੇ ਹਾਂ। ਵਿਗਿਆਨ ਹੁਣ ਤੱਕ ਦੇ ਇਤਿਹਾਸ ਵਿੱਚ ਕਈ ਗੱਲਾਂ ਵਿੱਚ ਗਲ਼ਤ ਸਾਬਤ ਹੋਇਆ ਹੈ, ਜਿਵੇਂ ਕਿ ਧਰਤੀ ਦਾ ਅਕਾਰ, ਰੌਸ਼ਨੀ ਦੀ ਸ਼ਕਤੀ, ਦਵਾਈਆਂ ਅਤੇ ਟੀਕੇ ਦੇ ਬਾਰੇ, ਨਾੜਾਂ ਵਿੱਚ ਲਹੂ ਚੜ੍ਹਾਉਣ ਦਾ ਕੰਮ, ਅਤੇ ਇੱਥੋਂ ਤੱਕ ਕਿ ਸੰਤਾਨ ਉਤਪਤੀ ਦੇ ਲਈ। ਪਰ ਪਰਮੇਸ਼ੁਰ ਕਦੇ ਵੀ ਗਲ਼ਤ ਸਾਬਤ ਨਹੀਂ ਹੋਇਆ ਹੈ।

ਸੱਚਿਆਈ ਇਹ ਹੈ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ, ਇਸ ਲਈ ਅਜਿਹਾ ਕੋਈ ਵੀ ਕਾਰਨ ਨਹੀਂ ਹੈ ਜਿਸ ਦੇ ਲਈ ਇੱਕ ਮਸੀਹੀ ਵਿਸ਼ਵਾਸੀ ਨੂੰ ਚੰਗੇ ਵਿਗਿਆਨ ਤੋਂ ਡਰਨਾ ਚਾਹੀਦਾ ਹੈ। ਜਿਸ ਤਰ੍ਹਾਂ ਸਾਡੇ ਬ੍ਰਹਿਮੰਡ ਦੀ ਸਿਰਜਣਾ ਕੀਤੀ ਗਈ ਹੈ ਉਸ ਦੇ ਤਰੀਕੇ ਦੇ ਬਾਰੇ ਵਿੱਚ ਹੋਰ ਜ਼ਿਆਦਾ ਸਿੱਖਣਾ ਸਾਰੀ ਮਨੁੱਖ ਜਾਤੀ ਨੂੰ ਸ੍ਰਿਸ਼ਟੀ ਦੇ ਅਚਰਜ ਕੰਮਾਂ ਦੀ ਸ਼ਲਾਘਾ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਸਾਡੇ ਗਿਆਨ ਵਿੱਚ ਬੀਮਾਰੀ ਦਾ ਵਾਧਾ, ਅਗਿਆਨਤਾ ਅਤੇ ਗਲ਼ਤਫਹਿਮੀਆਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ। ਫਿਰ ਵੀ, ਇਹ ਖਤਰਾ ਹੈ ਜਦੋਂ ਵਿਗਿਆਨੀ ਆਪਣੇ ਵਿਸ਼ਵਾਸ ਨੂੰ ਸਾਡੇ ਸਿਰਜਣਹਾਰ ਵਿੱਚ ਵਿਸ਼ਵਾਸ ਕਰਨ ਨਾਲੋਂ ਜ਼ਿਆਦਾ ਮਨੁੱਖੀ ਤਰਕ ਵਿੱਚ ਵਿਸ਼ਵਾਸ ਕਰਨ ਨੂੰ ਮੰਨਦੇ ਹਨ। ਇਸ ਤਰ੍ਹਾਂ ਦੇ ਲੋਕ ਉਨ੍ਹਾਂ ਨਾਲੋਂ ਬਿਲਕੁੱਲ ਵੀ ਅਲੱਗ ਨਹੀਂ ਹਨ ਜਿਹੜੇ ਇੱਕ ਧਰਮ ਦੇ ਪ੍ਰਤੀ ਸਮਰਪਣ ਹਨ; ਉਨ੍ਹਾਂ ਨੂੰ ਇੱਕ ਧਰਮ ਲਈ ਚੁਣ ਲਿਆ ਜਾਂਦਾ ਹੈ ਅਤੇ ਉਹ ਵਿਸ਼ਵਾਸ ਦੀ ਰੱਖਿਆ ਕਰਨ ਲਈ ਸੱਚਾਈਆਂ ਨੂੰ ਲੱਭ ਲੈਣਗੇ।

ਪਰ ਫਿਰ ਵੀ, ਸਭ ਤੋਂ ਜ਼ਿਆਦਾ ਤਰਕਸੰਗਤ ਵਿਗਿਆਨੀ, ਇੱਥੋਂ ਤੱਕ ਕਿ ਉਹ ਵੀ ਪਰਮੇਸ਼ੁਰ ਉੱਪਰ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਹਨ, ਬ੍ਰਹਿਮੰਡ ਦੇ ਪ੍ਰਤੀ ਸਾਡੀ ਸਮਝ ਦੀ ਸਪੂੰਰਣਤਾ ਦੀ ਘਾਟ ਹੋਣ ਨੂੰ ਕਬੂਲ ਕਰਦੇ ਹਨ। ਉਹ ਇਹ ਕਬੂਲ ਕਰਦੇ ਹਨ ਕਿ ਨਾ ਤਾਂ ਪਰਮੇਸ਼ੁਰ ਅਤੇ ਨਾ ਹੀ ਬਾਈਬਲ ਨੂੰ ਵਿਗਿਆਨ ਰਾਹੀਂ ਤਸਦੀਕ ਜਾਂ ਤਸਦੀਕ ਨਹੀਂ ਕੀਤਾ ਜਾ ਸੱਕਦਾ ਹੈ, ਠੀਕ ਉਵੇਂ ਹੀ ਜਿਵੇਂ ਉਨ੍ਹਾਂ ਦੇ ਪਸੰਦ ਕੀਤੇ ਜਾਣ ਵਾਲੇ ਸਿਧਾਂਤਾ ਨੂੰ ਅਖੀਰ ਵਿੱਚ ਨਾ ਤਾਂ ਤਸਦੀਕ ਕੀਤਾ ਅਤੇ ਨਾ ਹੀਂ ਤਸਦੀਕ ਨਹੀਂ ਕੀਤਾ ਜਾ ਸੱਕਦਾ ਹੈ। ਵਿਗਿਆਨ ਅਸਲ ਵਿੱਚ ਅਸਪੱਸ਼ਟ ਅਨੁਸ਼ਾਸਨ ਦੇ ਅਰਥ ਨੂੰ ਰੱਖਦਾ ਹੋਇਆ, ਸਿਰਫ਼ ਸੱਚਿਆਈ ਦੀ ਖੋਜ ਕਰ ਰਿਹਾ ਹੈ, ਨਾ ਕਿ ਕਿਸੇ ਮਕਸਦ ਨੂੰ ਪਾਉਣ ਉੱਨਤੀ ਕਰ ਰਿਹਾ ਹੈ।

ਵਿਗਿਆਨ ਦਾ ਜ਼ਿਆਦਾਤਰ ਹਿੱਸਾ ਪਰਮੇਸ਼ੁਰ ਦੇ ਕੰਮਾਂ ਅਤੇ ਇਸ ਦੀ ਹੋਂਦ ਦੀ ਹਾਮੀ ਭਰਦਾ ਹੈ। ਜ਼ਬੂਰਾਂ ਦੀ ਪੋਥੀ 19:1 ਕਹਿੰਦਾ ਹੈ, “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” ਜਿਵੇਂ ਹੀ ਆਧੁਨਿਕ ਵਿਗਿਆਨ ਬ੍ਰਹਿਮੰਡ ਦੇ ਬਾਰੇ ਵਿੱਚ ਅਤੇ ਹੋਰ ਜ਼ਿਆਦਾ ਖੋਜ ਕਰਦਾ ਹੈ, ਤਾਂ ਤਿਵੇਂ ਹੀ ਸਾਨੂੰ ਵੀ ਸ੍ਰਿਸ਼ਟੀ ਦੇ ਜ਼ਿਆਦਾ ਸਬੂਤ ਮਿਲਦੇ ਹਨ। ਅਣੂਵੇਸ਼ਕ ਜਾਂ ਡੀ ਐਨ ਏ ਦੀ ਪ੍ਰਤੀਲਿਪੀ ਅਤੇ ਅਨੋਖੀ ਗੁੰਝਲਤਾ, ਭੌਤਿਕਤਾ ਦੇ ਆਪਸ ਵਿੱਚ ਜੁੜੇ ਹੋਏ ਅਤੇ ਫਸੇ ਹੋਏ ਨਿਯਮ, ਅਤੇ ਇਸ ਧਰਤੀ ਦੇ ਹਲਾਤ ਦਾ ਇੱਕ ਮਸੀਹੀ ਵਿਸ਼ਵਾਸੀ ਨੂੰ ਉਸ ਵਿਗਿਆਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਸੱਚਿਆਈ ਦੀ ਖੋਜ ਕਰਦਾ ਹੋਵੇ, ਪਰ “ਵਿਗਿਆਨ ਦੇ ਮਾਹਿਰਾਂ” ਦਾ ਇਨਕਾਰ ਕਰਦਾ ਹੋਵੇ ਜੋ ਮਨੁੱਖੀ ਗਿਆਨ ਨੂੰ ਪਰਮੇਸ਼ੁਰ ਤੋਂ ਉੱਚਾ ਰੱਖਦੇ ਹਨ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਪਰਮੇਸ਼ੁਰ ਅਤੇ ਵਿਗਿਆਨ ਵਿੱਚ ਵਿਸ਼ਵਾਸ ਕਰਨਾ ਪਰਸਪਰ ਵਿਰੋਧੀ ਹੈ?
© Copyright Got Questions Ministries