settings icon
share icon
ਪ੍ਰਸ਼ਨ

ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਮਾਫ਼ ਕਰ ਸੱਕਦਾ ਹਾਂ ਜੋ ਮੇਰੇ ਵਿਰੁੱਧ ਪਾਪ ਕਰਦੇ ਹਨ?

ਉੱਤਰ


ਹਰ ਕਿਸੇ ਦੇ ਨਾਲ ਕੁਝ ਗਲਤ਼ ਹੋਇਆ ਹੈ, ਅਤੇ ਉਸ ਨੂੰ ਦੁੱਖ ਪੁੱਜਾ ਹੈ, ਅਤੇ ਕਈਆਂ ਗੱਲ੍ਹਾਂ ਵਿੱਚ ਉਸ ਦੇ ਵਿਰੁੱਧ ਪਾਪ ਕੀਤਾ ਗਿਆ ਹੈ। ਮਸੀਹੀ ਵਿਸ਼ਵਾਸੀਆਂ ਦੀ ਉਸ ਵੇਲੇ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ ਜਦੋਂ ਉਨ੍ਹਾਂ ਨੂੰ ਇਹ ਦੁੱਖ ਪਹੁੰਚਦਾ ਹੈ? ਬਾਈਬਲ ਦੇ ਮੁਤਾਬਿਕ, ਸਾਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਅਫ਼ਸੀਆਂ 4:32 ਇਹ ਘੋਸ਼ਣਾ ਕਰਦਾ ਹੈ ਕਿ, “ ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵ, ਅਤੇ ਇੱਕ ਦੂਏ ਨੂੰ ਮਾਫ਼ ਕਰੋ, ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” ਇਸੇ ਤਰ੍ਹਾਂ ਨਾਲ, ਕੁਲੁੱਸੀਆਂ 3:13 ਘੋਸ਼ਣਾ ਕਰਦਾ ਹੈ, “ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਕੀਤਾ ਤਿਵੇਂ ਤੁਸੀਂ ਵੀ ਕਰੋ।” ਪਵਿੱਤਰ ਵਚਨ ਦੇ ਇਨ੍ਹਾਂ ਦੋਵਾਂ ਵਚਨਾਂ ਵਿੱਚ ਇੱਕ ਮੁੱਖ ਗੱਲ ਹੈ ਕਿ ਸਾਨੂੰ ਠੀਕ ਉਸੇ ਤਰ੍ਹਾਂ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਪਰਮੇਸ਼ੁਰ ਨੇ ਸਾਨੂੰ ਮਾਫ਼ ਕੀਤਾ ਹੈ। ਸਾਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਅਸੀਂ ਵੀ ਮਾਫ਼ ਕੀਤੇ ਗਏ ਹਾਂ!

ਮੁਆਫ਼ੀ ਬੜ੍ਹੀ ਅਸਾਨ ਹੋ ਸੱਕਦੀ ਜੇ ਅਸੀਂ ਸਿਰਫ਼ ਉਨ੍ਹਾਂ ਲੋਕਾਂ ਨੂੰ ਦੇਈਏ ਜੋ ਉਸ ਦੇ ਪਸ਼ਚਾਤਾਪ ਅਤੇ ਦੁੱਖ ਦੇ ਨਾਲ ਇਸ ਨੂੰ ਮੰਗਣ ਲਈ ਆਉਂਦੇ ਹਨ। ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਬਿਨ੍ਹਾਂ ਕਿਸੇ ਸ਼ਰਤ ਦੇ ਉਨ੍ਹਾਂ ਨੂੰ ਮਾਫ਼ ਕਰਨਾ ਚਾਹੀਦਾ ਹੈ, ਜਿਹੜੇ ਸਾਡੇ ਵਿਰੁੱਧ ਪਾਪ ਕਰਦੇ ਹਨ। ਕਿਸੇ ਇੱਕ ਮਨੁੱਖ ਨੂੰ ਸੱਚਿਆਈ ਨਾਲ ਮਾਫ਼ ਕਰਨ ਤੋਂ ਇਨਕਾਰ ਕਰਨਾ ਨਰਾਜ਼ਗੀ, ਕ੍ਹੜਵਾਹਟ ਅਤੇ ਗੁੱਸੇ ਨੂੰ ਪ੍ਰਗਟ ਕਰਦਾ ਹੈ, ਜੋ ਕਿ ਇੱਕ ਸੱਚੇ ਮਸੀਹੀ ਵਿਸ਼ਵਾਸੀ ਦਾ ਗੁਣ ਨਹੀਂ ਹੈ। ਪ੍ਰਭੁ ਦੀ ਪ੍ਰਾਰਥਨਾ ਵਿੱਚ, ਅਸੀਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਾਡੇ ਪਾਪਾਂ ਨੂੰ ਸਾਫ਼ ਕਰੇ, ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਵਿਰੁੱਧ ਪਾਪ ਕਰਨ ਵਾਲਿਆ ਨੂੰ ਮਾਫ਼ ਕਰਦੇ ਹਾਂ (ਮੱਤੀ 6:12)। ਯਿਸੂ ਨੇ ਮੱਤੀ 6:14-15 ਵਿੱਚ ਇਸ ਤਰ੍ਹਾਂ ਕਿਹਾ ਗਿਆ ਹੈ, “ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ, ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।” ਪਰਮੇਸ਼ੁਰ ਦੀ ਮੁਆਫੀ ਉੱਤੇ ਪਵਿੱਤਰ ਵਚਨ ਵਿੱਚ ਕਹੇ ਗਏ ਹੋਰ ਵਚਨਾਂ ਦੀ ਰੋਸ਼ਨੀ ਵਿੱਚ, ਮੱਤੀ 6:14-15 ਇਸ ਤਰ੍ਹਾਂ ਕਰਨ ਲਈ ਉੱਤਮ ਰੂਪ ਸਮਝਿਆ ਜਾਣਾ ਚਾਹੀਦਾ ਹੈ ਕਿ ਜਿਹੜੇ ਲੋਕ ਹੋਰਨਾਂ ਨੂੰ ਮਾਫ਼ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਉਨ੍ਹਾਂ ਨੂੰ ਅਸਲ ਵਿੱਚ ਖੁਦ ਪਰਮੇਸ਼ੁਰ ਦੀ ਮੁਆਫੀ ਦਾ ਤਜੁਰਬਾ ਨਹੀਂ ਹੁੰਦਾ ਹੈ।

ਜਦੋਂ ਕਦੀ ਵੀ ਅਸੀਂ ਪਰਮੇਸ਼ੁਰ ਦੇ ਹੁਕਮਾਂ ਵਿੱਚੋਂ ਕਿਸੇ ਇੱਕ ਹੁਕਮ ਦੀ ਵੀ ਅਣ ਆਗਿਆਕਰੀ ਕਰਦੇ ਹਾਂ, ਤਾਂ ਅਸੀਂ ਉਸ ਦੇ ਵਿਰੁੱਧ ਪਾਪ ਕਰਦੇ ਹਾਂ। ਜਦੋਂ ਕਦੀ ਅਸੀਂ ਕਿਸੇ ਇੱਕ ਮਨੁੱਖ ਨਾਲ ਗਲ਼ਤ ਕਰਦੇ ਹਾਂ, ਅਸੀਂ ਨਾ ਸਿਰਫ਼ ਉਸ ਮਨੁੱਖ ਦੇ ਵਿਰੁੱਧ ਪਾਪ ਕਰਦੇ ਹਾਂ, ਬਲਕਿ ਇਸ ਦੇ ਨਾਲ ਹੀ ਪਰਮੇਸ਼ੁਰ ਦੇ ਵਿਰੁੱਧ ਵੀ ਪਾਪ ਕਰਦੇ ਹਾਂ। ਜਦੋਂ ਅਸੀਂ ਜਿਸ ਹੱਦ ਵਿੱਚ ਪਰਮੇਸ਼ੁਰ ਸਾਡੇ ਸਾਰੇ ਪਾਪਾਂ ਨੂੰ ਮਾਫ਼ ਕਰਦਾ ਹੈ ਉਸ ਉੱਤੇ ਧਿਆਨ ਕਰਦੇ ਹਾਂ, ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਅਜਿਹਾ ਕੁਝ ਨਹੀਂ ਹੈ ਕਿ ਅਸੀਂ ਇਸ ਕਿਰਪਾ ਨੂੰ ਦੂਜਿਆਂ ਉੱਤੇ ਆਉਣ ਲਈ ਆਪਣੇ ਹੀ ਕੋਲ ਫੜ੍ਹ ਕੇ ਰੱਖੀਏ। ਜੇ ਪਰਮੇਸ਼ੁਰ ਸਾਨੂੰ ਇੰਨ੍ਹਾ ਜ਼ਿਆਦਾ ਮਾਫ਼ ਕਰ ਸੱਕਦਾ ਹੈ, ਤਾਂ ਅਸੀਂ ਕਿਵੇਂ ਦੂਜਿਆਂ ਨੂੰ ਥੋੜਾ ਜਿਹਾ ਹੀ ਮਾਫ਼ ਕਰ ਸੱਕਦੇ ਹਾਂ? ਅਸੀਂ ਪਰਮੇਸ਼ੁਰ ਦੇ ਵਿਰੁੱਧ ਕਿਸੇ ਵੀ ਮਨੁੱਖ ਦੇ ਰਾਹੀਂ ਸਾਡੇ ਵਿਰੁੱਧ ਕੀਤੇ ਗਏ ਪਾਪ ਦੀ ਤੁਲਨਾ ਵਿੱਚ ਬੇਹੱਦ ਪਾਪ ਕੀਤੇ ਹਨ। ਯਿਸੂ ਦੇ ਮੱਤੀ 18:23-35 ਵਿੱਚ ਦਿੱਤੇ ਗਏ ਦ੍ਰਿਸ਼ਟਾਂਤ ਵਿੱਚ ਇੱਕ ਤਾਕਤਵਰ ਸੱਚਿਆਈ ਹੈ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਜਦੋਂ ਅਸੀਂ ਉਸ ਕੋਲ ਮੁਆਫੀ ਮੰਗਣ ਲਈ ਆਉਂਦੇ ਹਾਂ, ਤਾਂ ਉਹ ਸਾਨੂੰ ਇਹ ਮੁਫ਼ਤ ਵਿੱਚ ਦਿੰਦਾ ਹੈ (1 ਯੂਹੰਨਾ 1:9)। ਜਿਹੜੀ ਮਾਫੀ ਸਾਨੂੰ ਦੇਣੀ ਚਾਹੀਦੀ ਹੈ ਉਸ ਦੀ ਕੋਈ ਹੱਦ ਨਹੀਂ ਹੋਣੀ ਚਾਹੀਦੀ ਹੈ, ਠੀਕ ਉਸੇ ਤਰ੍ਹਾਂ ਹੀ ਪਰਮੇਸ਼ੁਰ ਦੀ ਮਾਫੀ ਦੀ ਕੋਈ ਹੱਦ ਨਹੀਂ ਹੈ (ਲੂਕਾ 17:3-4)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਮਾਫ਼ ਕਰ ਸੱਕਦਾ ਹਾਂ ਜੋ ਮੇਰੇ ਵਿਰੁੱਧ ਪਾਪ ਕਰਦੇ ਹਨ?
© Copyright Got Questions Ministries