settings icon
share icon
ਪ੍ਰਸ਼ਨ

ਬੁੱਧੀਮਾਨ ਰੂਪ-ਰੇਖਾ ਦਾ ਸਿਧਾਂਤ ਕੀ ਹੈ?

ਉੱਤਰ


ਬੁੱਧੀਮਾਨ ਰੂਪ-ਰੇਖਾ ਦਾ ਸਿੱਧਾਂਤ ਇਹ ਕਹਿੰਦਾ ਹੈ ਕਿ ਜੀਵ ਵਿਗਿਆਨ ਦੇ ਗੁੰਝਲ, ਜ਼ਿਆਦਾ ਸੂਚਨਾਵਾਂ ਨਾਲ ਭਰੇ ਹੋਏ ਢਾਂਚੇ ਦਾ ਬਿਆਨ ਕਰਨ ਲਈ ਸਮਝਦਾਰੀ ਵਾਲੇ ਕਾਰਨਾਂ ਦੀ ਲੋੜ੍ਹ ਹੈ ਅਤੇ ਇਹ ਕਾਰਨ ਪ੍ਰਯੋਗਸ਼ਾਲੀ ਤਰੀਕੇ ਦੇ ਨਾਲ ਖੋਜੇ ਜਾ ਸੱਕਦੇ ਹਨ। ਕੁਝ ਨਿਸ਼ਚਿਤ ਜੀਵ-ਵਿਗਿਆਨ ਅਧਾਰਿਤ ਗੁਣ ਡਾੱਰਵਿਨਵਾਦ ਦੇ ਅਟਕਲਾਂ ਤੋਂ ਚੁਣੇ ਜਾਣ-ਵਾਲੇ ਅਵਸਰ ਦੇ ਸਿਧਾਂਤ ਦੀ ਵਿਆਖਿਆ ਦੇ ਮਾਪਦੰਡ ਦਾ ਵਿਰੋਧ ਕਰਦੇ ਹਨ, ਕਿਉਂਕਿ ਉਹ ਪਹਿਲਾਂ ਤੋਂ ਹੀ ਤਿਆਰ ਕੀਤੇ ਵਿਖਾਈ ਦਿੰਦੇ ਹਨ। ਕਿਉਂਕਿ ਰੂਪ-ਰੇਖਾ ਕਿਸੇ ਇੱਕ ਬੁੱਧੀਮਾਨ ਦੇ ਖਾਕਾਕਾਰ ਦੇ ਤਰਕ ਰੂਪ ਹੋਣ ਦੀ ਲੋੜ੍ਹ ਉੱਤੇ ਜ਼ੋਰ ਦਿੰਦਾ ਹੈ, ਰੂਪ-ਰੇਖਾ ਦੇ ਪ੍ਰਗਟ ਹੋਣ ਤੋਂ ਹੀ ਇੱਕ ਖਾਕਾਕਾਰ ਦੇ ਹੋਣ ਦਾ ਸਬੂਤ ਦਿੱਤਾ ਗਿਆ ਹੈ। ਧਰਤੀ ਨੂੰ ਬੁੱਧੀਮਾਨੀ ਦੀ ਰੂਪ-ਰੇਖਾ ਨਾਲ ਸਿਰਜਿਆ ਜਾਣ ਦੇ ਪਿੱਛੇ ਤਿੰਨ ਮੁੱਖ ਦਲੀਲਾਂ ਦਿੱਤੀਆਂ ਗਈਆਂ ਹਨ: 1) ਅਪਰਿਵਰਤਨਸ਼ੀਲ ਉਲਝਨ, 2) ਜਾਤੀਗਤ ਉਲਝਨ, ਅਤੇ 3) ਮਨੁੱਖੀ ਸਿਧਾਂਤ।

ਅਪਰਿਵਰਤਨਸ਼ੀਲ ਉਲਝਨ ਦੀ ਪਰਿਭਾਸ਼ਾ......“ਇੱਕ ਅਜਿਹੇ ਢੰਗ ਤੋਂ ਦਿੱਤੀ ਗਈ ਹੈ ਜਿਸ ਵਿੱਚ ਕਈ ਆਪਸ ਵਿੱਚ ਬਰਾਬਰ ਕੰਮ ਕਰਦੇ ਹੋਏ ਹਿੱਸੇ ਸਹੀ ਰੂਪ ਵਿੱਚ ਇੱਕ ਕਰਕੇ ਜੁੜੇ ਹੋਏ ਹਨ ਜਿਹੜੇ ਮੁੱਖ ਕੰਮ ਪ੍ਰਣਾਲੀ ਦੀ ਮਦਦ ਕਰਦੇ ਹਨ, ਜਦੋਂ ਕਿ ਕਿਸੇ ਵੀ ਇੱਕ ਹਿੱਸੇ ਨੂੰ ਹਟਾਉਣ ਨਾਲ ਸਾਰੀ ਦੀ ਸਾਰੀ ਕੰਮ ਪ੍ਰਣਾਲੀ ਅਸਰਦਾਰ ਤਰੀਕੇ ਦੇ ਨਾਲ ਕੰਮ ਕਰਨਾ ਬੰਦ ਕਰ ਦੇਵੇਗੀ। ਸਧਾਰਨ ਤੌਰ ’ਤੇ ਕਹਿਣਾ, ਜੀਵਨ ਆਪਣੇ ਆਪ ਵਿੱਚ ਇੱਕ ਦੂਜੇ ਨਾਲ ਬੁਣੇ ਹੋਏ ਹਿੱਸਿਆਂ ਦੇ ਨਾਲ ਮਿਲ ਕੇ ਬਣਿਆ ਹੋਇਆ ਹੈ ਜਿਹੜੇ ਕਿ ਫਲਦਾਰ ਹੋਣ ਦੇ ਲਈ ਇੱਕ ਦੂਜੇ ਉੱਤੇ ਨਿਰਭਰ ਹੁੰਦੇ ਹਨ। ਰੁਕਾਵਟਾਂ ਦੇ ਨਾਲ ਚੁਣੇ ਜਾਣ ਵਾਲੇ ਪਰਿਵਰਤਨ ਕਿਸੇ ਇੱਕ ਨਵੇਂ ਹਿੱਸੇ ਦੇ ਵਿਕਾਸ ਦਾ ਕਾਰਨ ਬਣ ਸੱਕਦੇ ਹਨ। ਉਦਾਹਰਣ ਦੇ ਲਈ, ਮਨੁੱਖੀ ਅੱਖ ਸਾਫ਼ ਤੌਰ ’ਤੇ ਬਹੁਤ ਹੀ ਉਪਯੋਗੀ ਪ੍ਰਣਾਲੀ ਹੈ। ਅੱਖ ਦੀ ਪੁਤਲੀ ਤੋਂ ਬਿਨ੍ਹਾਂ, ਦ੍ਰਿਸ਼ਟੀ ਨਾੜੀ, ਅਤੇ ਵਿਖਾਈ ਦੇਣ ਵਾਲੀ ਪਰਤ, ਇੱਕ ਅਟਕਲ ਨਾਲ ਚੁਣੇ ਜਾਣ-ਵਾਲੀ ਪਰਿਵਰਤਨ ਅਪੂਰਣ ਅੱਖ ਅਸਲ ਵਿੱਚ ਮਨੁੱਖ ਜਾਤੀ ਦੀ ਸ਼੍ਰੇਣੀ ਦੀ ਜੀਵਨ ਦੀ ਸੰਭਾਵਨਾ ਵਿੱਚ ਹਾਨੀਕਾਰਕ ਹੋਵੇਗੀ ਅਤੇ ਇਸ ਦੇ ਨਤੀਜੇ ਵਜੋਂ ਸੁਭਾਵਿਕ ਹੋਣ ਦੀ ਕਿਰਿਆ ਦੁਆਰਾ ਇਹ ਖਤਮ ਹੋ ਜਾਵੇਗਾ। ਇੱਕ ਅੱਖ ਤਦ ਤੱਕ ਲਾਭਦਾਇਕ ਪ੍ਰਣਾਲੀ ਨਹੀਂ ਹੈ ਜਦੋਂ ਤੱਕ ਇਸ ਦੇ ਸਾਰੇ ਹਿੱਸੇ ਮੌਜੂਦ ਨਾ ਹੋਣ ਅਤੇ ਇੱਕੋ ਹੀ ਸਮੇਂ ਵਿੱਚ ਠੀਕ ਤਰੀਕੇ ਨਾਲ ਕੰਮ ਨਾ ਕਰ ਰਹੇ ਹੋਣ।

ਜਾਤੀਗਤ ਉਲਝਨ ਇੱਕ ਇਹੋ ਜਿਹੀ ਧਾਰਨਾ ਹੈ, ਕਿਉਂਕਿ ਜਾਤੀਗਤ ਉਲਝਨ ਦੀ ਰਚਨਾ ਜੀਵਾਂ ਵਿੱਚ ਪਾਏ ਜਾਂਦੇ ਹਨ, ਉਨ੍ਹਾਂ ਦੀ ਸਿਰਜਣਾ ਦੇ ਲਈ ਕਿਸੇ ਤਰ੍ਹਾਂ ਦੀ ਅਗੁਵਾਈ ਦੀ ਲੋੜ੍ਹ ਪਈ ਹੋਵੇਗੀ। ਜਾਤੀਗਤ ਉਲਝਨ ਦੀ ਦਲੀਲ ਇਹ ਕਹਿੰਦੀ ਹੈ ਕਿ ਗੁੰਝਲਦਾਰ ਰਚਨਾਵਾਂ ਦਾ ਉਦੇਸ਼ਹੀਣ ਕਿਰਿਆ ਰਾਹੀਂ ਵਿਕਾਸਿਤ ਹੋਣਾ ਮੁਸ਼ਕਿਲ ਹੈ। ਉਦਾਹਰਣ ਦੇ ਲਈ, ਇੱਕ ਕਮਰਾ 100 ਬਾਦਰਾਂ ਅਤੇ 100 ਕੰਪਿਊਟਰਾਂ ਨਾਲ ਭਰਿਆ ਹੋਇਆ ਸ਼ਾਇਦ ਹੀ ਕੁਝ ਸ਼ਬਦਾਂ ਨੂੰ ਪੈਦਾ ਕਰ ਸੱਕਦਾ ਹੈ, ਜਾਂ ਹੋ ਸੱਕਦਾ ਹੈ ਕਿ ਇੱਕ ਹੀ ਵਾਕ ਨੂੰ ਪੈਦਾ ਕਰੇ, ਪਰ ਇਹ ਕਿਸੇ ਵੀ ਤਰ੍ਹਾਂ ਨਾਲ ਸ਼ੇਕਸਪੀਅਰ ਦੇ ਇੱਕ ਨਾਟਕ ਨੂੰ ਪੈਦਾ ਨਹੀਂ ਕਰ ਸੱਕਦਾ ਹੈ। ਅਤੇ ਫਿਰ ਸ਼ੇਕਸਪੀਅਰ ਦੇ ਨਾਟਕ ਨਾਲੋਂ ਕਿਤੇ ਜ਼ਿਆਦਾ ਜੀਵ ਵਿਗਿਆਨ ਸੰਬੰਧੀ ਜੀਵਨ ਉਲਝਨ ਵਾਲਾ ਹੁੰਦਾ ਹੈ।

ਮਨੁੱਖੀ ਸਿੱਧਾਂਤ ਇਹ ਕਹਿੰਦਾ ਹੈ ਕਿ ਇਹ ਸੰਸਾਰ ਅਤੇ ਬ੍ਰਹਿਮੰਡ ਇਸ ਧਰਤੀ ਉੱਤੇ ਜੀਵਨ ਦੇ ਹੋਣ ਦੀ ਆਗਿਆ ਦੇਣ ਦੇ ਲਈ “ਚੰਗੀ ਤਰ੍ਹਾਂ ਨਾਲ ਤਾਲਮੇਲ” ਵਿੱਚ ਹੈ। ਜੇਕਰ ਇਸ ਧਰਤੀ ਵਿੱਚ ਹਵਾ ਦੇ ਤੱਤਾਂ ਦੀ ਮਾਤਰਾ ਦੇ ਅਨੁਪਾਤ ਨੂੰ ਥੋੜਾ ਜਿਹਾ ਵੀ ਬਦਲ ਦਿੱਤਾ ਜਾਵੇ, ਤਾਂ ਬਹੁਤ ਸਾਰੀਆਂ ਜਾਤੀਆਂ ਜਲਦ ਹੀ ਹੋਂਦ ਤੋਂ ਖਤਮ ਹੋ ਜਾਣਗੀਆਂ। ਜੇ ਧਰਤੀ ਸੂਰਜ ਤੋਂ ਥੋੜੇ ਮੀਲ ਦੂਰ ਜਾ ਨੇੜੇ ਹੁੰਦੀ, ਤਾਂ ਬਹੁਤ ਸਾਰੀਆਂ ਜਾਤੀਆਂ ਦੀ ਹੋਂਦ ਖਤਮ ਹੋ ਜਾਂਦੀ। ਇਸ ਧਰਤੀ ਉੱਤੇ ਜੀਵਨ ਦੀ ਹੋਂਦ ਅਤੇ ਵਿਕਾਸ ਦੇ ਲਈ ਕਈ ਤਰ੍ਹਾਂ ਦੀਆਂ ਵੱਖ ਵੱਖ ਚੀਜ਼ਾਂ ਨੂੰ ਏਕੀਕਰਨ ਵਿੱਚ ਰਹਿਣਾ ਹੋਵੇਗਾ ਜਿਸ ਦੇ ਲਈ ਇਹ ਮੁਸ਼ਿਕਲ ਹੈ ਕਿ ਸਾਰੀਆਂ ਅਲੱਗ ਗੱਲ਼ਾਂ ਉਲਝਨਾਂ ਦੇ ਦੁਆਰਾ ਚੁਣੇ ਜਾਣ ਉੱਤੇ ਅਤੇ ਅਤੇ ਦਿਸ਼ਾਹੀਣ ਘਟਨਾਵਾਂ ਦੇ ਰਾਹੀਂ ਇਕੱਠਿਆਂ ਇੱਕ ਤਾਲ-ਮੇਲ’ਤੇ ਆ ਜਾਣ।

ਜਦੋਂ ਕਿ ਧਰਤੀ ਦੇ ਬੁੱਧੀਮਾਨੀ ਨਾਲ ਸਿਰਜੇ ਜਾਣ ਦੀ ਰੂਪ-ਰੇਖਾ ਦਾ ਸਿਧਾਂਤ ਬੁੱਧੀਮਾਨੀ ਦੀ ਮੂਲ ਰਚਨਾ ਦੇ ਰੂਪ ਵਿੱਚ ਕਿਸੇ ਇੱਕ (ਭਾਵੇਂ ਉਹ ਪਰਮੇਸ਼ੁਰ ਜਾਂ ਅਲੌਕਿਕ ਸ਼ਕਤੀ ਜਾਂ ਕਿਸੇ ਹੋਰ ਦੇ ਹੋਣ ਦੀ) ਦੀ ਪਹਿਚਾਣ ਦਾ ਅੰਦਾਜ਼ਾ ਨਹੀਂ ਲਗਾਉਂਦੀ ਹੈ, ਇਸ ਉੱਤੇ ਵੀ ਧਰਤੀ ਦੇ ਬੁੱਧਮਾਨੀ ਨਾਲ ਰਚੇ ਹੋਣ ਦੀ ਰੂਪ ਰੇਖਾ ਦਾ ਸਿੱਧਾਂਤ ਖੁਦਾਈ ਹੈ। ਉਹ ਇੱਕ ਅਜਿਹੀ ਰੂਪ ਰੇਖਾ ਨੂੰ ਵੇਖਦੇ ਹਨ ਜਿਹੜੀ ਕਿ ਇਸ ਜੀਵ ਸੰਸਾਰ ਵਿੱਚ ਪਰਮੇਸ਼ੁਰ ਦੀ ਹੋਂਦ ਦੇ ਸਬੂਤ ਹੋਣ ਦਾ ਪ੍ਰਗਟੀਕਰਨ ਹੈ। ਪਰ ਫਿਰ ਵੀ, ਕੁਝ ਨਾਸਤਿਕ ਵਾਦੀ, ਜਿਹੜੇ ਧਰਤੀ ਨੂੰ ਬੁੱਧੀਮਾਨੀ ਦੇ ਨਾਲ ਰਚੇ ਹੋਣ ਦੀ ਰੂਪ ਰੇਖਾ ਦਾ ਇਨਕਾਰ ਨਹੀਂ ਕਰ ਸੱਕਦੇ ਹਨ, ਪਰ ਫਿਰ ਵੀ ਸਿਰਜਣਹਾਰ ਪਰਮੇਸ਼ੁਰ ਨੂੰ ਸਵੀਕਾਰ ਕਰਨ ਦੀ ਮਰਜ਼ੀ ਨਹੀਂ ਰੱਖਦੇ ਹਨ। ਉਹ ਅੰਕੜਿਆਂ ਦੀ ਵਿਆਖਿਆ ਅਜਿਹੇ ਸਬੂਤ ਦੇ ਰੂਪ ਵਿੱਚ ਕਰਨ ਦੀ ਧਾਰਨਾ ਰੱਖਦੇ ਹਨ ਕਿ ਇਹ ਧਰਤੀ ਕੁਝ ਦੈਵਿਕ ਪ੍ਰਾਣੀਆਂ ਦੀਆਂ ਜਾਤੀਆਂ ਦੇ ਬੀਜ ਦੁਆਰਾ ਬਣਾਈ ਗਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ, ਉਹ ਇਨ੍ਹਾਂ ਦੈਵਿਕ ਵਾਸੀਆਂ ਦੀ ਸਿਰਜਣਾ ਨੂੰ ਵੀ ਪੇਸ਼ ਨਹੀਂ ਕਰਦੇ ਹਨ, ਇਸੇ ਲਈ ਉਹ ਵਾਪਸ ਅਸਲੀ ਦਲੀਲ ਦੀ ਵੱਲ ਬਿਨ੍ਹਾਂ ਕਿਸੇ ਉੱਤਰ ਦੇ ਚਲੇ ਜਾਂਦੇ ਹਨ।

ਧਰਤੀ ਨੂੰ ਬੁੱਧੀਮਾਨੀ ਨਾਲ ਸਿਰਜੇ ਜਾਣ ਦੀ ਰੂਪ ਰੇਖਾ ਦਾ ਸਿਧਾਂਤ ਬਾਈਬਲ ਸੰਬੰਧੀ ਸ੍ਰਿਸ਼ਟੀਵਾਦ ਨਹੀਂ ਹੈ। ਇਨ੍ਹਾਂ ਦੋਵਾਂ ਵਿਚਾਰਧਰਾਵਾਂ ਦੇ ਵਿਚਕਾਰ ਮਹੱਤਵਪੂਰਨ ਅਲੱਗਤਾਈ ਹੈ। ਬਾਈਬਲ ਸੰਬੰਧੀ ਸ੍ਰਿਸ਼ਟੀਵਾਦਕ ਇਸ ਨਿਚੋੜ ਨਾਲ ਸ਼ੁਰੂ ਕਰਦੇ ਹਨ ਕਿ ਬਾਈਬਲ ਦਾ ਸ੍ਰਿਸ਼ਟੀ ਸੰਬੰਧੀ ਵਰਣਨ ਵਿਸ਼ਵਾਸਯੋਗ ਅਤੇ ਸਹੀ ਹੈ, ਇਹ ਕਿ ਇਸ ਧਰਤੀ ਉੱਤੇ ਜੀਵਨ ਇੱਕ ਬੁੱਧੀਮਾਨ ਵਿਚੋਲੇ-ਭਾਵ ਪਰਮੇਸ਼ੁਰ ਦੇ ਰਾਹੀਂ ਖਾਕਾ ਖਿਚਿਆ ਗਿਆ ਹੈ। ਉਹ ਇਸ ਨਿਚੋੜ ਦੇ ਸਮਰਥਨ ਵਿੱਚ ਕੁਦਰਤੀ ਰਾਜ ਤੋਂ ਸਬੂਤ ਲੈਂਦੇ ਹਨ। ਧਰਤੀ ਉੱਤੇ ਬੁੱਧਮਾਨੀ ਨਾਲ ਚਲ ਰਹੇ ਹੋਣ ਦੀ ਰੂਪ ਰੇਖਾ ਦਾ ਸਿਧਾਂਤ ਕੁਦਰਤੀ ਰਾਜ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਨਿਚੋੜ ਉੱਤੇ ਪਹੁੰਚਦਾ ਹੈ ਕਿ ਇਸ ਧਰਤੀ ਉੱਤੇ ਜੀਵਨ ਦੀ ਰੂਪ ਰੇਖਾ ਇੱਕ ਬੁੱਧੀਮਾਨੀ ਵਿਚੋਲੇ ਨੇ ਕੀਤੀ ਸੀ (ਉਹ ਭਾਵੇਂ ਕੋਈ ਵੀ ਕਿਉਂ ਨਾ ਹੋਵੇ)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬੁੱਧੀਮਾਨ ਰੂਪ-ਰੇਖਾ ਦਾ ਸਿਧਾਂਤ ਕੀ ਹੈ?
© Copyright Got Questions Ministries