settings icon
share icon
ਪ੍ਰਸ਼ਨ

ਕੀ ਆਤਮਾ ਦੇ ਚਮਤਕਾਰੀ ਵਰਦਾਨ ਅੱਜ ਲਈ ਹਨ?

ਉੱਤਰ


ਪਹਿਲਾਂ, ਇਸ ਗੱਲ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਪ੍ਰਸ਼ਨ ਇਹ ਨਹੀਂ ਹੈ ਕਿ ਪਰਮੇਸ਼ੁਰ ਅੱਜ ਵੀ ਚਮਤਕਾਰ ਕਰਦਾ ਹੈ। ਇਹ ਪਾਗਲਪਨ ਅਤੇ ਗੈਰ ਬਾਈਬਲ ਅਧਾਰਿਤ ਦਾ ਦਾਅਵਾ ਹੋਵੇਗਾ ਕਿ ਪਰਮੇਸ਼ੁਰ ਅੱਜ ਲੋਕਾਂ ਨੂੰ ਚੰਗਿਆਈ ਨਹੀਂ ਦਿੰਦਾ, ਲੋਕਾਂ ਨਾਲ ਗੱਲਾਂ ਨਹੀਂ ਕਰਦਾ ਅਤੇ ਅੱਜ ਆਪਣੇ ਚਮਤਕਾਰੀ ਅਤੇ ਅੱਦਭੁੱਦ ਚਿੰਨ੍ਹਾਂਨੂੰ ਪ੍ਰਗਟ ਨਹੀਂ ਕਰਦਾ ਹੈ। ਪ੍ਰਸ਼ਨ ਇਹ ਹੈ ਕਿ ਕੀ 1 ਕੁਰਿੰਥੀਆਂ 12-14 ਵਿੱਚ ਮੁੱਖ ਤੌਰ ’ਤੇ ਵਰਣਨ ਕੀਤੇ ਗਏ ਆਤਮਾ ਦੇ ਚਮਤਕਾਰੀ ਵਰਦਾਨ ਅੱਜ ਵੀ ਕਲੀਸੀਆ ਵਿੱਚ ਕੰਮ ਕਰਦੇ ਹਾਂ ਜਾਂ ਨਹੀਂ। ਪ੍ਰਸ਼ਨ ਇਹ ਵੀ ਨਹੀ ਹੈ ਕਿ ਪਵਿੱਤਰ ਆਤਮਾ ਕਿਸੇ ਨੂੰ ਵੀ ਚਮਤਕਾਰੀ ਵਰਦਾਨ ਦੇ ਸੱਕਦਾ ਹੈ। ਪ੍ਰਸ਼ਨ ਇਹ ਵੀ ਹੈ ਕਿ ਪਵਿੱਤਰ ਆਤਮਾ ਅੱਜ ਵੀ ਚਮਤਕਾਰੀ ਵਰਦਾਨਾਂ ਨੂੰ ਵੰਡਦਾ ਹੈ। ਇਨ੍ਹਾਂ ਸਭਨਾਂ ਗੱਲਾਂ ਦੇ ਬਾਵਜੂਦ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਪਵਿੱਤਰ ਆਤਮਾ ਆਪਣੀ ਮਰਜ਼ੀ ਨਾਲ ਕਿਸੇ ਨੂੰ ਵਰਦਾਨ ਦੇਣ ਲਈ ਅਜ਼ਾਦ ਹੈ (1 ਕੁਰਿੰਥੀਆਂ 12:7-11)।

ਰਸੂਲਾਂ ਦੇ ਕਰਤੱਬ ਅਤੇ ਪੱਤ੍ਰੀਆਂ ਦੀ ਕਿਤਾਬ ਵਿੱਚ, ਅਦਭੁੱਦ ਕੰਮਾਂ ਦੀ ਵੱਡੀ ਸੰਖਿਆ ਨੂੰ ਚੇਲਿਆ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਬੰਧਤ ਸਾਥੀਆਂ ਵੱਲੋਂ ਹੁੰਦੇ ਹੋਏ ਵਿਖਾਇਆ ਗਿਆ ਹੈ। ਪੌਲੁਸ ਸਾਨੂੰ ਕਿਉਂ ਦਾ ਕਾਰਨ ਦੱਸਦਾ ਹੈ “ਰਸੂਲਾਂ ਦੇ ਨਿਸ਼ਾਨ- ਪੂਰੀ ਧਰਜ ਨਾਲ ਨਿਸ਼ਾਨੀਆਂ, ਅਚੰਭਿਆ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ” ( 2 ਕੁਰਿੰਥੀਆਂ 12:12)। ਜੇ ਮਸੀਹ ਵਿੱਚ ਹਰ ਇੱਕ ਵਿਸ਼ਵਾਸੀ ਨੂੰ ਚਿੰਨ੍ਹਾਂ, ਅਦਭੁੱਦ, ਅਤੇ ਚਮਤਕਾਰੀ, ਕੰਮਾਂ ਨੂੰ ਵਿਖਾਉਣ ਲਈ ਤਿਆਰ ਕੀਤਾ ਜਾਵੇ, ਤਾਂ ਚਿੰਨ੍ਹ, ਅਦਭੁੱਦ ਅਤੇ ਚਮਤਕਾਰੀ ਕੰਮ ਫਿਰ ਕਿਸੇ ਵੀ ਕਰ੍ਹਾਂ ਰਸੂਲਾਂ ਦੀ ਪਹਿਚਾਣ ਦਾ ਉਦੇਸ਼ ਨਹੀਂ ਹੋ ਸੱਕਦੇ ਹਨ। ਰਸੂਲਾਂ ਦੇ ਕਰਤੱਬ 2:22 ਸਾਨੂੰ ਦੱਸਦੀ ਹੈ ਕਿ ਯਿਸੂ “ਚਮਤਕਾਰੀ, ਅਦਭੁੱਦ ਅਤੇ ਚਿੰਨ੍ਹਾਂ” ਦੁਆਰਾ “ਸਾਬਿਤ” ਕੀਤਾ ਹੋਇਆ ਸੀ। ਇਸੇ ਤਰ੍ਹਾਂ, ਅਦਭੁੱਦ ਕੰਮਾਂ ਨੂੰ ਵਿਖਾਉਣ ਕਰਕੇ ਰਸੂਲਾਂ ਉੱਤੇ ਪਰਮੇਸ਼ੁਰ ਵੱਲੋਂ ਸੱਚੇ ਸੁਨੇਹੇ ਦੇ ਤੌਰ ’ਤੇ “ਮੋਹਰ” ਲੱਗੀ ਹੋਈ ਹੈ। ਰਸੂਲਾਂ ਦੇ ਕਰਤੱਬ 14:13 ਇਸ ਨੂੰ ਵਰਣਨ ਕਰਦਾ ਹੈ ਕਿ ਬਰਨਾਬਾਸ ਅਤੇ ਪੌਲੁਸ ਦੁਆਰਾ ਕੀਤੇ ਗਏ ਚਮਤਕਾਰੀ ਕੰਮ ਉਸਦੇ ਵੱਲੋਂ ਖੁਸ਼ਖਬਰੀ ਦੇ ਪ੍ਰਚਾਰ ਨੂੰ “ਯਕੀਨੀ ਬਣਾਇਆ” ਹੈ।

1 ਕੁਰਿੰਥੀਆਂ ਅਧਿਆਏ 12-14 ਮੁੱਖ ਤੌਰ ’ਤੇ ਆਤਮਾ ਦੇ ਵਰਦਾਨਾਂ ਦੇ ਬਾਰੇ ਵਿੱਚ ਗੱਲ ਕਰਦੇ ਹਨ। ਇਸ ਗੱਲ ਬਾਤ ਦੇ ਵਿਸ਼ੇ ਤੋਂ ਪਤਾ ਚੱਲਦਾ ਹੈ “ਸਧਾਰਨ” ਕਿ ਵਿਸ਼ਵਾਸੀਆਂ ਨੂੰ ਕਈ ਵਾਰ ਚਮਤਕਾਰੀ ਕੰਮਾਂ ਨੂੰ ਕਰਨ ਦੇ ਵਰਦਾਨ ਦਿੱਤੇ ਹੋਏ ਹਨ (12:8-10, 28-30)। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਸ ਤਰ੍ਹਾਂ ਸਧਾਰਨ ਤੌਰ ’ਤੇ ਪ੍ਰਸਿੱਧ ਸੀ। ਉੱਪਰ ਦਿੱਤੀਆਂ ਹੋਈਆਂ ਗੱਲ਼ਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਕਿ ਰਸੂਲਾਂ ਉੱਤੇ ਚਿੰਨ੍ਹਾਂ ਅਤੇ ਅਦਭੁੱਦ ਦੁਆਰਾ “ਮੋਹਰ” ਲੱਗੀ ਹੋਈ ਸੀ, ਇਹ ਇੰਝ ਜਾਪਦਾ ਹੈ ਕਿ “ਸਧਾਰਨ” ਵਿਸ਼ਵਾਸੀਆਂ ਨੂੰ ਚਮਤਕਾਰੀ ਵਰਦਾਨਾਂ ਦਾ ਦਿੱਤਾ ਜਾਣਾ ਅਸਹਿਮਤ ਸੀ, ਨਾ ਕਿ ਕੋਈ ਨਿਯਮ ਸੀ। ਇਸਦੇ ਨਾਲ ਚੇਲੇ ਅਤੇ ਉਨ੍ਹਾਂ ਦੇ ਨੇੜ੍ਹਲੇ ਸੰਬੰਧੀ ਇੱਥੇ ਨਵਾਂ ਨੇਮ ਕਿਸੇ ਵੀ ਖਾਸ ਤੌਰ ’ਤੇ ਵਰਣਨ ਨਹੀਂ ਕਰਦਾ ਕਿ ਚਮਤਕਾਰੀ ਆਤਮਾ ਦੇ ਵਰਦਾਨ ਨੂੰ ਵਿਅਕਤੀਗਤ ਤੌਰ ’ਤੇ ਤਜੁਰਬਾ ਕਰਨ ਲਈ ਦਿੱਤੇ ਗਏ।

ਇਸ ਗੱਲ ਨੂੰ ਵੀ ਮਹਿਸੂਸ ਕਰਨਾ ਜ਼ਰੂਰੀ ਹੈ ਸ਼ੁਰੂ ਦੀ ਕਲੀਸੀਆਂ ਦੇ ਕੋਲ ਪੂਰੀ ਬਾਈਬਲ ਨਹੀਂ ਸੀ ਜਿਵੇਂ ਅੱਜ ਸਾਡੇ ਕੋਲ ਹੈ (2 ਤਿਮੋਥੀਉਸ 3:16-17)। ਇਸ ਕਰਕੇ, ਸ਼ੁਰੂ ਦੇ ਵਿਸ਼ਵਾਸੀਆਂ ਲਈ ਭਵਿੱਖਬਾਣੀ, ਗਿਆਨ, ਬੁੱਧ, ਦੇ ਵਰਦਾਨ ਆਦਿ ਜਰੂਰੀ ਸਨ ਇਸ ਲਈ ਕਿ ਸ਼ੁਰੂ ਦੇ ਵਿਸ਼ਵਾਸੀ ਇਹ ਜਾਣ ਲੈਣ ਕਿ ਪਰਮੇਸ਼ੁਰ ਉਨ੍ਹਾਂ ਕੋਲੋਂ ਕੀ ਚਾਹੁੰਦਾ ਹੈ ਜੋ ਉਹ ਕਰਨ। ਭਵਿੱਖਬਾਣੀ ਦੇ ਵਰਦਾਨ ਨੇ ਇੱਕ ਵਿਸ਼ਵਾਸੀ ਨੂੰ ਇਸ ਯੋਗ ਬਣਾਇਆ ਕਿ ਉਹ ਨਵੀਂ ਸੱਚਾਈ ਅਤੇ ਪ੍ਰਕਾਸ਼ ਦੀ ਪਰਮੇਸ਼ੁਰ ਵਲੋਂ ਗੱਲ ਕਰਨ। ਪਰ ਹੁਣ ਜੋ ਪਰਮੇਸ਼ੁਰ ਦਾ ਪੂਰਾ ਪ੍ਰਕਾਸ਼ ਬਾਈਬਲ ਹੈ, “ਪ੍ਰਕਾਸ਼ ਦੇਣ ਵਾਲੇ” ਵਰਦਾਨਾਂ ਦੀ ਹੁਣ ਲੋੜ ਨਹੀਂ ਰਹੀ, ਘੱਟ ਤੋਂ ਘੱਟ ਉਸ ਯੋਗਤਾ ਦੇ ਵਾਂਙੁ ਨਹੀਂ ਜਿਵੇਂ ਉਹ ਨਵੇਂ ਨੇਮ ਵਿੱਚ ਸਨ।

ਪਰਮੇਸ਼ੁਰ ਚਮਤਕਾਰੀ ਤਰੀਕੇ ਨਾਲ ਹਰ ਰੋਜ਼ ਲੋਕਾਂ ਨੂੰ ਚੰਗਾ ਕਰਦਾ ਹੈ। ਪਰਮੇਸ਼ੁਰ ਅੱਜ ਵੀ ਸਾਡੇ ਨਾਲ ਬੋਲਦਾ ਹੈ ਜਾਂ ਤਾਂ ਉਹ ਉੱਚੀ ਅਵਾਜ਼ ਨਾਲ, ਸਾਡੇ ਮਨਾਂ ਵਿੱਚ ਯਾ ਪ੍ਰਭਾਵਾਂ ਅਤੇ ਭਾਵਨਾਵਾਂ ਦੇ ਦੁਆਰਾ। ਪਰਮੇਸ਼ੁਰ ਹੁਣ ਵੀ ਹੈਰਾਨੀ ਜਨਕ ਚਮਤਕਾਰੀ ਕੰਮ ਕਰਦਾ ਹੈ, ਚਿੰਨ੍ਹਾਂ ਅਤੇ ਅਦਭੁੱਦ ਕੰਮਾਂ ਅਤੇ ਕਈ ਵਾਰੀ ਉਨ੍ਹਾਂ ਕੰਮਾਂ ਨੂੰ ਇੱਕ ਵਿਸ਼ਵਾਸੀ ਦੁਆਰਾ ਕਰਦਾ ਹੈ। ਬੇਸ਼ੱਕ ਇਹ ਜ਼ਰੂਰੀ ਨਹੀਂ ਹੈ ਕਿ ਆਤਮਾ ਦੇ ਚਮਤਕਾਰ ਹੀ ਹੋਣ। ਮੁੱਖ ਤੌਰ ’ਤੇ ਚਮਤਕਾਰੀ ਵਰਦਾਨਾਂ ਦਾ ਉਦੇਸ਼ ਇਹ ਵੀ ਸੀ ਕਿ ਖੁਸ਼ਖਬਰੀ ਦਾ ਪ੍ਰਚਾਰ ਸੱਚਾ ਅਤੇ ਰਸੂਲ ਸੱਚੇ ਅਤੇ ਪਰਮੇਸ਼ੁਰ ਦੇ ਸੁਣਾਉਣ ਵਾਲੇ ਸਨ। ਬਾਈਬਲ ਸਹੀ ਤੌਰ ’ਤੇ ਇਹ ਨਹੀਂ ਕਹਿੰਦੀ ਹੈ ਕਿ ਚਮਤਕਾਰੀ ਵਰਦਾਨ ਬੰਦ ਹੋ ਗਏ ਹਨ, ਪਰ ਇਹ ਇਸ ਗੱਲ ਦੀ ਨੀਂਹ ਰੱਖਦੀ ਹੈ ਕਿ ਕਿਉਂ ਅੱਜ ਉਸੇਂ ਤਰ੍ਹਾਂ ਪ੍ਰਗਟ ਨਹੀਂ ਹੁੰਦੇ ਜਿਵੇਂ ਇਨ੍ਹਾਂ ਨੂੰ ਨਵੇਂ ਨੇਮ ਵਿੱਚ ਦਰਜ ਕੀਤਾ ਗਿਆ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਆਤਮਾ ਦੇ ਚਮਤਕਾਰੀ ਵਰਦਾਨ ਅੱਜ ਲਈ ਹਨ?
© Copyright Got Questions Ministries