settings icon
share icon
ਪ੍ਰਸ਼ਨ

ਮੈਨੂੰ ਆਤਮ ਹੱਤਿਆ ਕਿਉਂ ਨਹੀਂ ਕਰਨੀ ਚਾਹੀਦੀ ਹੈ?

ਉੱਤਰ


ਸਾਡਾ ਪਿਆਰ ਅਤੇ ਭਾਵਨਾਵਾਂ ਉਨ੍ਹਾਂ ਲੋਕਾਂ ਵੱਲ੍ਹ ਖਿੱਚੀਆਂ ਜਾਂਦੀਆਂ ਜੋ ਆਤਮ ਹੱਤਿਆ ਦੇ ਦੁਆਰਾ ਆਪਣੇ ਜੀਵਨਾਂ ਨੂੰ ਖ਼ਤਮ ਕਰਨ ਦਾ ਵਿਚਾਰ ਰੱਖਦੇ ਹਨ। ਜੇ ਇਸ ਵੇਲ੍ਹੇ ਤੁਸੀਂ ਹੋ, ਤਾਂ ਇਸ ਦੇ ਕਈ ਭਾਵ ਹੋ ਸਕਦੇ ਹਨ, ਜਿਵੇਂ ਆਸ ਛੱਡ ਦੇਣ ਅਤੇ ਨਿਰਾਸ਼ਾ ਦੀ ਸਥਿਤੀ ਨੂੰ ਮਹਿਸੂਸ ਕਰਨਾ । ਹੋ ਸਕਦਾ ਹੈ ਕਿਸ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਜਿਵੇਂ ਤੁਸੀਂ ਇੱਕ ਡੂੰਘੇ ਅਥਾਹ ਕੁੰਡ ਵਿੱਚ ਹੋ, ਅਤੇ ਤੁਸੀਂ ਸ਼ੱਕ ਕਰਦੇ ਹੋ ਕਿ ਇੱਥੇ ਕੁਝ ਵੀ ਜਿਆਦਾ ਚੰਗਾ ਹੋਣ ਦੀ ਆਸ ਨਹੀਂ ਹੈ। ਕੋਈ ਵੀ ਧਿਆਨ ਰੱਖਣ ਅਤੇ ਸਮਝਾਉਣ ਵਾਲਾ ਨਹੀਂ ਲੱਗਦਾ ਕਿ ਅਸੀਂ ਕਿਥੋਂ ਆ ਰਹੇ ਹਾਂ। ਜੀਵਨ ਮੁਸ਼ਕਿਲ ਨਾਲ ਜੀਉਣ ਦਾ ਮੁੱਲ ਨਹੀਂ ਹੈ.... ਜਾਂ ਕੀ ਇਹ ਹੈ?

ਜੇ ਤੁਸੀਂ ਥੋੜਾ ਸਮਾਂ ਸਮਝਣ ਲਈ ਲਵੋ ਗੇ ਅਤੇ ਸੱਚਮੁਚ ਪਰਮੇਸ਼ੁਰ ਨੂੰ ਹੁਣ ਤੋਂ ਤੁਹਾਡੇ ਜੀਵਨ ਦਾ ਪਰਮੇਸ਼ੁਰ ਹੋਣ ਦੀ ਆਗਿਆ ਦੇਵੋਗੇ। ਤਾਂ ਉਹ ਸੱਚਮੁਚ ਸਿੱਧ ਕਰੇਗਾ ਕਿ ਉਹ ਕਿਨ੍ਹਾਂ ਵੱਡਾ ਹੈ, “ਪਰਮੇਸ਼ੁਰ ਦੇ ਲਈ ਕੁਝ ਵੀ ਕਰਨਾ ਅਨਹੋਣਾ ਨਹੀਂ ਹੈ”( ਲੂਕਾ 1:37)। ਹੋ ਸਕਦਾ ਹੈ ਬੀਤੇ ਦੁੱਖਾਂ ਦੇ ਜਖ਼ਮਾਂ ਦੇ ਦਾਗ ਜੋ ਬਹੁਤ ਜਿਆਦਾ ਛੱਡੇ ਜਾਂ ਤਿਆਗੇ ਜਾਣ ਦੀ ਭਾਵਨਾਂ ਦੇ ਸਿੱਟੇ ਵਜੋਂ ਹੋਣ। ਹੋ ਸਕਦਾ ਹੈ ਇਹ ਤੁਹਾਨੂੰ ਖੁਦ ਨੂੰ ਨਫ਼ਰਤ ਕਰਨ, ਗੁੱਸਾ, ਕੜ੍ਹਵਾਹਟ, ਬਦਲਾ ਲੈਣ ਵਾਲੇ ਵਿਚਾਰ, ਰੋਗੀ ਹਾਲਤ ਦੇ ਡਰ ਵੱਲ੍ਹ ਅਗੁਵਾਈ ਕਰੇ ਤੋ ਤੁਹਾਡੇ ਜੀਵਨ ਦੇ ਕੁੱਝ ਬਹੁਤ ਜ਼ਰੂਰੀ ਰਿਸ਼ਤਿਆਂ ਵਿੱਚ ਸਮੱਸਿਆ ਦਾ ਕਾਰਨ ਹੋਣ।

ਤੁਹਾਨੂੰ ਆਤਮ ਹੱਤਿਆ ਕਿਉਂ ਨਹੀਂ ਕਰਨੀ ਚਾਹੀਦੀ ਹੈ? ਮਿੱਤਰੋਂ, ਕੋਈ ਗੱਲ ਨਹੀਂ ਤੁਹਾਡੇ ਜੀਵਨ ਵਿੱਚ ਕਿੰਨੀਆਂ ਵੀ ਮਾੜ੍ਹੀਆਂ ਗੱਲਾਂ ਕਿਉਂ ਨਾ ਹੋਣ, ਪਰ ਤੁਹਾਨੂੰ ਇੱਥੇ ਇੱਕ ਪਿਆਰ ਕਰਨ ਵਾਲਾ ਪਰਮੇਸ਼ੁਰ ਤੁਹਾਡੀ ਉਡੀਕ ਕਰ ਰਿਹਾ ਹੈ ਕਿ ਤੁਸੀਂ ਉਸ ਨੂੰ ਆਪਣੀ ਨਿਰਾਸ਼ਾ ਵਾਲੀ ਗੁਫ਼ਾ ਦੇ ਵਿੱਚੋਂ ਅਗਵਾਈ ਕਰਨ ਦਿਓ ਅਤੇ ਉਸ ਦੀ ਅਦੱਭੁਤ ਰੋਸ਼ਨੀ ਵਿੱਚ ਆ ਜਾਓ। ਉਸ ਸਚਮੁਚ ਤੁਹਾਡੀ ਆਸ ਹੈ। ਉਸ ਦਾ ਨਾਂ ਯਿਸੂ ਹੈ।

ਇਹ ਯਿਸੂ, ਪਰਮੇਸ਼ੁਰ ਦਾ ਪਾਪ ਰਹਿਤ ਪੁੱਤ੍ਰ ਤੁਹਾਡੇ ਛੱਡੇ ਜਾਣ ਅਤੇ ਅਪਮਾਨ ਹੋਣ ਦੇ ਸਮੇਂ ਤੁਹਾਡੇ ਨਾਲ ਇੱਕ ਸਰੂਪ ਹੁੰਦਾ ਹੈ। ਯਸਾਯਾਹ ਨਬੀ ਨੇ ਉਸ ਦੇ ਬਾਰੇ ਯਸਾਯਾਹ 53:2-6, ਵਿੱਚ ਲਿੱਖਿਆ ਉਸ ਦੀ ਇੱਕ ਮਨੁੱਖ ਦੇ ਰੂਪ ਵਿੱਚ ਵਿਆਖਿਆ ਕਰਦਾ ਹੈ ਕੀ ਉਹ ਸਭਨਾਂ ਦੁਆਰਾ "ਤੁੱਛ ਸਮਝਿਆ ਅਤੇ ਤਿਆਗਿਆ ਗਿਆ।" ਉਸ ਦਾ ਜੀਵਨ ਦੱਖ ਅਤੇ ਕਸ਼ਟ ਨਾਲ ਭਰਿਆ ਸੀ। ਪਰ ਜਿਹੜ੍ਹੇ ਦੁੱਖ ਉਸ ਨੇ ਸਹੇ ਉਹ ਉਸ ਦੇ ਆਪਣੇ ਨਹੀਂ ਸਨ; ਉਹ ਸਾਡੇ ਸਨ। ਉਹ ਵਿੰਨਿਆਂ, ਜਖ਼ਮੀ, ਅਤੇ ਲਤਾੜ੍ਹਿਆ ਗਿਆ, ਸਿਰਫ਼ ਸਾਡੇ ਪਾਪਾਂ ਦੇ ਲਈ। ਉਸ ਦੇ ਦੁੱਖਾਂ ਦੇ ਕਰਕੇ ਹੀ ਸਾਡੀਆਂ ਜਿੰਦਗੀਆਂ ਨੂੰ ਛੁਟਕਾਰਾ ਮਿੱਲਿਆ ਅਤੇ ਅਸੀਂ ਅਜਾਦ ਹੋਏ।

ਮਿੱਤਰੋਂ, ਯਿਸੂ ਮਸੀਹ ਨੇ ਇਹ ਸਭ ਕੁਝ ਇਸ ਲਈ ਸਹਿਣ ਕਰ ਲਿਆ ਤਾਂ ਕਿ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਮਾਫ਼ੀ ਮਿਲ ਸਕੇ ਭਾਵੇਂ ਦੋਸ਼ ਦਾ ਬੋਝ ਜੋ ਕੁਝ ਵੀ ਹੋਵੇ, ਜਾਣੋਂ ਕਿ ਉਹ ਤੁਹਾਨੂੰ ਮਾਫ਼ ਕਰੇਗਾ ਜੇ ਤੁਸੀਂ ਹਲੀਮ ਹੋ ਕੇ ਉਸ ਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਦੇ ਹੋ। “.... ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ; ਮੈਂ ਤੈਨੂੰ ਛੁਡਾਵਾਂਗਾ...” (ਜਬੂਰਾਂ ਦੀ ਪੋਥੀ 50:15)। ਤੁਸੀਂ ਕਦੀ ਵੀ ਯਿਸੂ ਦੀ ਮਾਫ਼ੀ ਦੇ ਲਈ ਬਹੁਤ ਮਾੜ੍ਹਾ ਕੰਮ ਨਹੀਂ ਕੀਤਾ। ਉਸ ਦੇ ਕੁਝ ਉੱਤਮ ਚੁਣੇ ਹੋਏ ਦਾਸਾਂ ਨੇ ਭੱਦੇ ਪਾਪ ਕੀਤੇ ਜਿਵੇਂ ਕਤਲ (ਮੂਸਾ), ਕਤਲ ਅਤੇ ਹਰਾਮਕਾਰੀ (ਰਾਜਾ ਦਾਉਦ), ਸਰੀਰ ਅਤੇ ਭਾਵੁਕਤਾ ਦਾ ਗ਼ਲਤ ਇਸਤੇਮਾਲ (ਪੌਲੁਸ ਰਸੂਲ)। ਫਿਰ ਵੀ ਪਰਮੇਸ਼ੁਰ ਵਿੱਚ ਉਨ੍ਹਾਂ ਨੇ ਮਾਫ਼ੀ ਅਤੇ ਨਵੇਂ ਬਹੁਲਤਾ ਦੇ ਜੀਵਨ ਦੀ ਨੀਂਹ ਰੱਖੀ। “ ਸੋ ਕੋਈ ਮਸੀਹ ਵਿੱਚ ਹੈ, ਤਾਂ ਉਹ ਨਵੀਂ ਸਰਿਸ਼ਟ ਹੈ; ਓਹ ਪੁਰਾਣੀਆਂ ਗੱਲ੍ਹਾਂ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ!” ( 2 ਕੁਰਿੰਥੀਆਂ 5:17)।

ਤੁਹਾਨੂੰ ਆਤਮ ਹੱਤਿਆ ਕਿਉਂ ਨਹੀਂ ਕਰਨੀ ਚਾਹੀਦੀ ਹੈ? ਮਿਤਰੋਂ, ਪਰਮੇਸ਼ੁਰ ਉਸ ਨੂੰ ਜੋ “ਟੁੱਟਿਆ ”, ਅਰਥਾਤ ਜਿਹੜ੍ਹਾ ਜੀਵਨ ਤੁਹਾਡੇ ਕੋਲ ਹੈ, ਤੇ ਜਿਸ ਜੀਵਨ ਦਾ ਤੁਸੀਂ ਆਤਮ ਹੱਤਿਆ ਦੁਆਰਾ ਅੰਤ ਕਰਨਾ ਚਾਹੁੰਦੇ ਹੋ ਨੂੰ ਫਿਰ ਸਹੀ ਕਰਨ ਲਈ ਤਿਆਰ ਖੜ੍ਹਾ ਹੈ। ਯਸਾਯਾਹ 61:1-3, ਨਬੀ ਨੇ ਲਿੱਖਿਆ, “ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖ਼ਬਰੀ ਸੁਣਾਵਾਂ। ਓਸ ਮੈਨੂੰ ਘੱਲ੍ਹਿਆ ਹੈ ਭਈ ਮੈਂ ਟੁੱਟੇ ਦਿਲ ਵਾਲ੍ਹਿਆਂ ਦੇ ਪੱਟੀ ਬੰਨਾਂ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁੱਲ੍ਹਣ ਦਾ ਪਰਚਾਰ ਕਰਾਂ, ਭਈ ਮੈਂ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ.... ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ, ਭਈ ਸੋਗੀਆਂ ਲਈ ਏਹ ਕਰਾਂ.... ਓਹਨਾਂ ਨੂੰ ਸੁਆਹ ਦੇ ਥਾਂ ਸਿਹਰਾ, ਸੋਗ ਦੇ ਥਾਂ ਖੁਸ਼ੀ ਦਾ ਤੇਲ ਨਿਮ੍ਹੇ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂਗਾ।”

ਯਿਸੂ ਦੇ ਕੋਲ ਆਓ ਅਤੇ ਉਸ ਨੂੰ ਤੁਹਾਡੀ ਖੁਸ਼ੀ ਅਤੇ ਲਾਭ ਨੂੰ ਬਹਾਲ ਕਰਨ ਦਿਓ ਤੇ ਤੁਸੀਂ ਆਪਣੇ ਜੀਵਨ ਵਿੱਚ ਨਵੇਂ ਕੰਮ ਦੀ ਸ਼ੁਰੂਆਤ ਲਈ ਉਸ ਤੇ ਵਿਸ਼ਵਾਸ ਕਰਦੇ ਹੋ। ਉਸ ਨੇ ਤੁਹਾਡੀ ਖੋਈ ਹੋਈ ਖੁਸ਼ੀ ਨੂੰ ਬਹਾਲ ਕਰਨ ਦਾ ਵਾਆਦਾ ਕੀਤਾ ਹੈ ਅਤੇ ਤੁਹਾਨੂੰ ਸੰਭਾਲ੍ਹਣ ਲਈ ਤੁਹਾਨੂੰ ਇੱਕ ਨਵਾਂ ਆਤਮਾ ਦਿੰਦਾ ਹੈ। ਤੁਹਾਡਾ ਟੁੱਟਿਆ ਹੋਇਆ ਮਨ ਉਸ ਦੇ ਲਈ ਕੀਮਤੀ ਹੈ:“ ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ; ਹੇ ਪਰਮੇਸ਼ੁਰ, ਟੁੱਟੇ ਅਤੇ ਅਜੀਜ਼ ਹੋਏ ਦਿਲ ਨੂੰ ਤੁੱਛ ਨਾ ਜਾਣੇਗਾ ”( ਜਬੂਰਾਂ ਦੀ ਪੋਥੀ 51:12, 15-17)

ਕੀ ਤੁਸੀਂ ਪ੍ਰਭੁ ਨੂੰ ਆਪਣਾ ਮੁਕਤੀ ਦਾਤਾ ਅਤੇ ਅਯਾਲੀ ਦੇ ਰੂਪ ਵਿੱਚ ਕਬੂਲ ਕਰੋਗੇ? ਉਹ ਤੁਹਾਡੇ ਵਿਚਾਰਾਂ ਅਤੇ ਕਦਮਾਂ- ਦੀ ਅਗੁਵਾਈ ਇੱਕ ਦਿਨ ਸਹੀ ਸਮੇਂ ਤੇ- ਆਪਣੇ ਵਚਨ, ਬਾਈਬਲ ਦੁਆਰਾ ਕਰੇਗਾ। “ਮੈਂ ਤੈਨੂੰ ਸਮਝ ਦੇਵਾਂਗਾ ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ; ਤੈਨੂੰ ਸਿਖਾਵਾਂਗਾ ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾ ਦਿਆਂਗਾ” (ਜਬੂਰਾਂ ਦੀ ਪੋਥੀ 32:8)। “ਤੇਰੇ ਸਮੇਂ ਵਿੱਚ ਅਮਲ ਹੋਵੇਗਾ, ਨਾਲੇ ਮੁਕਤੀ, ਬੁੱਧੀ, ਅਤੇ ਗਿਆਨ ਦੀ ਵਾਫ਼ਰੀ, ਯਹੋਵਾਹ ਦਾ ਭੈਅ ਉਸ ਦਾ ਖ਼ਜ਼ਾਨਾ ਹੈ” (ਯਸਾਯਾਹ 33:6)। ਮਸੀਹ ਵਿੱਚ, ਤੁਹਾਨੂੰ ਹੁਣ ਵੀ ਮੁਸ਼ਕਿਲਾਂ ਹੋਣਗੀਆਂ ਪਰ ਤੁਹਾਨੂੰ ਹੁਣ ਆਸ ਹੋਵੇਗੀ ਉਹ। ਉਹ “ਅਜਿਹਾ ਵੀ ਹਿਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ” (ਕਹਾਂਉਤਾ 18:24)। ਪ੍ਰਭੁ ਯਿਸੂ ਦੀ ਦਿਆ ਤੁਹਾਡੇ ਫੈਂਸਲਾ ਲੈਣ ਦੇ ਸਮੇਂ ਤੁਹਾਡੇ ਨਾਲ ਹੋਵੇ।)

ਜੇਕਰ ਤੁਸੀਂ ਯਿਸੂ ਮਸੀਹ ਉੱਤੇ ਤੁਹਾਡਾ ਮੁਕਤੀ ਦਾਤਾ ਦੇ ਰੂਪ ਵਿੱਚ ਵਿਸ਼ਵਾਸ ਕਰਨ ਦੀ ਇੱਛਾ ਕਰਦੇ ਹੋ, ਤਾਂ ਇਨ੍ਹਾਂ ਸਬਦਾਂ ਨੂੰ ਆਪਣੇ ਦਿਲ ਵਿੱਚ ਪਰਮੇਸ਼ੁਰ ਨੂੰ ਕਹੋ: “ਪਰਮੇਸ਼ੁਰ, ਮੈਨੂੰ ਮੇਰੇ ਦਿਲ ਵਿੱਚ ਤੁਹਾਡੀ ਲੋੜ੍ਹ ਹੈ। ਕ੍ਰਿਪਾ ਕਰਕੇ ਮੈਨੂੰ ਮਾਫ਼ ਕਰੋ ਓਹ ਸਭ ਦੇ ਲਈ ਜੋ ਮੈਂ ਕੀਤਾ ਹੈ। ਮੈਂ ਆਪਣਾ ਵਿਸ਼ਵਾਸ ਯਿਸੂ ਮਸੀਹ ਉੱਤੇ ਰੱਖਦਾ ਹਾਂ ਅਤੇ ਇਹ ਵਿਸ਼ਵਾਸ ਕਰਦਾ ਹਾਂ ਕਿ ਉਹ ਮੇਰਾ ਮੁਕਤੀ ਦਾਤਾ ਹੈ। ਕ੍ਰਿਪਾ ਕਰਕੇ ਮੈਨੂੰ ਸਾਫ਼ ਕਰੋ, ਚੰਗਾ ਕਰੋ, ਅਤੇ ਮੇਰੇ ਜੀਵਨ ਵਿੱਚ ਅਨੰਦ ਨੂੰ ਬਹਾਲ ਕਰ ਦਿਓ। ਮੈਂ ਤੁਹਾਡੇ ਪਿਆਰ ਲਈ ਧੰਨਵਾਦ ਕਰਦਾ ਹਾਂ ਜੋ ਮੇਰੇ ਲਈ ਹੈ ਅਤੇ ਜੋ ਯਿਸੂ ਦੀ ਮੌਤ ਜੋ ਮੇਰੇ ਬਦਲੇ ਹੋਈ ਹੈ।”

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਨੂੰ ਆਤਮ ਹੱਤਿਆ ਕਿਉਂ ਨਹੀਂ ਕਰਨੀ ਚਾਹੀਦੀ ਹੈ?
© Copyright Got Questions Ministries