settings icon
share icon
ਪ੍ਰਸ਼ਨ

ਕੀ ਇਹ ਕਬੂਲਣ ਯੋਗ ਹੈ ਕਿ ਇੱਕੋ ਹੀ ਗੱਲ ਦੇ ਲਈ ਪ੍ਰਾਰਥਨਾ ਕੀਤੀ ਜਾਵੇ?

ਉੱਤਰ


ਲੂਕਾ 18:1-7 ਵਿੱਚ, ਪ੍ਰਾਰਥਨਾ ਵਿੱਚ ਲਗਾਤਾਰ ਬਣੇ ਰਹਿਣ ਦੇ ਲਈ ਯਿਸੂ ਇੱਕ ਦ੍ਰਿਸ਼ਟਾਂਤ ਦਾ ਇਸਤੇਮਾਲ ਕਰਦਾ ਹੈ। ਉਹ ਇੱਕ ਵਿਧਵਾ ਦੀ ਕਹਾਣੀ ਨੂੰ ਦੱਸਦਾ ਹੈ ਜੋ ਇੱਕ ਅਧਰਮੀ ਨਿਆਈਂ ਦੇ ਕੋਲ ਆਪਣੇ ਵਿਰੋਧੀ ਦੇ ਵਿਰੁੱਧ ਨਿਆਂ ਮੰਗਣ ਲਈ ਆਈ ਸੀ। ਉਸ ਦੀ ਪ੍ਰਾਰਥਨਾ ਦੀ ਦ੍ਰਿੜਤਾ ਦੇ ਕਾਰਨ ਨਿਆਈਂ ਨੇ ਨਿਆ ਕਰ ਦਿੱਤਾ। ਯਿਸੂ ਦੇ ਕਹਿਣ ਮਤਲਬ ਇਹ ਹੈ ਕਿ ਜੇ ਇੱਕ ਅਧਰਮੀ ਨਿਆਈਂ ਕਿਸੇ ਦੀ ਬੇਨਤੀ ਦਾ ਉੱਤਰ ਦੇ ਸੱਕਦਾ ਹੈ ਜੋ ਕਿ ਨਿਆਂ ਲੈਣ ਦੇ ਲਈ ਲਗਾਤਾਰ ਉਸ ਦੇ ਅੱਗੇ ਦ੍ਰਿੜਤਾ ਨਾਲ ਬਣਿਆ ਹੋਇਆ ਹੈ ਤਾਂ ਪਰਮੇਸ਼ੁਰ ਕਿੰਨਾ ਜਿਆਦਾ ਜੋ ਕਿ ਸਾਨੂੰ- “ਉਸ ਦੇ ਚੁਣੇ ਹੋਏ” ਦੇ ਕਾਰਨ (ਆਇਤ-7) ਪਿਆਰ ਕਰਦਾ ਹੈ ਜਦੋਂ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਰਹਿੰਦੇ ਹੈ? ਕਿ ਜੇ ਅਸੀਂ ਬਾਰ ਬਾਰ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਤਾਂ ਪਰਮੇਸ਼ੁਰ ਉਸ ਦਾ ਉੱਤਰ ਦੇਣ ਲਈ ਮਜਬੂਰ ਹੋ ਜਾਂਦਾ ਹੈ। ਬਜਾਏ ਇਸ ਦੇ, ਪਰਮੇਸ਼ੁਰ ਖੁਦ ਬਦਲਾ ਦੇ ਵਾਅਦੇ, ਉਨ੍ਹਾਂ ਨੂੰ ਧਰਮੀ ਠਹਿਰਾਉਣ ਦੇ ਲਈ, ਉਨ੍ਹਾਂ ਦੀ ਗਲਤੀ ਨੂੰ ਠੀਕ ਕਰਨ ਲਈ, ਉਨ੍ਹਾਂ ਨਾਲ ਨਿਆਂ ਕਰਨ ਲਈ, ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਛੁਟਕਾਰਾ ਦੇਣ ਦੇ ਲਈ ਕਰਦਾ ਹੈ। ਉਹ ਇਸ ਤਰ੍ਹਾਂ ਆਪਣੇ ਨਿਆਂ ਦੇ ਕਾਰਨ, ਆਪਣੀ ਪਵਿੱਤਰਤਾਈ ਦੇ ਕਾਰਨ, ਉਹ ਆਪਣੇ ਵਾਅਦਿਆਂ ਨੂੰ ਯਾਦ ਰੱਖਦਾ ਹੈ ਅਤੇ ਆਪਣੀ ਤਾਕਤ ਨੂੰ ਪ੍ਰਗਟ ਕਰਦਾ ਹੈ।

ਲੂਕਾ 11:5-12 ਵਿੱਚ ਯਿਸੂ ਪ੍ਰਾਰਥਨਾ ਦੀ ਇੱਕ ਉਦਾਹਰਣ ਦਿੰਦਾ ਹੈ। ਅਧਰਮੀ ਨਿਆਈਂ ਦੇ ਦ੍ਰਿਸ਼ਟਾਂਤ ਦੇ ਵਾਂਗੂ ਹੀ, ਉਸ ਪ੍ਰਸੰਗ ਵਿੱਚ ਯਿਸੂ ਦਾ ਉਦੇਸ਼ ਇਹ ਹੈ ਕਿ ਮੰਨ ਲਾਉ ਇੱਕ ਮਨੁੱਖ ਆਪਣੇ ਕਿਸੇ ਜ਼ਰੂਰਤ ਵਿੱਚ ਪਏ ਹੋਏ ਦੋਸਤ ਦੀ ਮਦਦ ਕਰਨ ਲਈ ਆਪਣੇ ਆਪ ਨੂੰ ਮੁਸ਼ਕਿਲ ਵਿੱਚ ਪਾ ਦਿੰਦਾ ਹੈ, ਪਰਮੇਸ਼ੁਰ ਸਾਡੀਆਂ ਜ਼ਰੂਰਤਾ ਦਾ ਇੰਤਜਾਮ ਚੰਗੇ ਤਰੀਕੇ ਨਾਲ ਕਰੇਗਾ, ਕਿਉਂਕਿ ਕੋਈ ਵੀ ਬੇਨਤੀ ਉਸ ਨੂੰ ਮੁਸ਼ਕਿਲ ਵਿੱਚ ਪਾਉਣ ਵਾਲੀ ਨਹੀਂ ਹੁੰਦੀ ਹੈ। ਪਰਮੇਸ਼ੁਰ ਦਾ ਵਾਅਦਾ ਉਸ ਦੀ ਔਲਾਦ ਦੇ ਲ਼ਈ ਇੱਕ ਅਜਿਹਾ ਵਾਅਦਾ ਹੈ ਜੋ ਸਾਡੀਆਂ ਇੱਛਾਵਾਂ ਨੂੰ ਬਲਕਿ ਉਨ੍ਹਾਂ ਨੂੰ ਪੂਰਾ ਕਰਦਾ ਹੈ। ਅਤੇ ਉਹ ਸਾਡੇ ਨਾਲੋਂ ਵੱਧ ਜਾਣਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਲੋੜ੍ਹ ਹੈ। ਇਹ ਵਾਅਦਾ ਮੱਤੀ 7:7-11 ਅਤੇ ਲੂਕਾ 11:13 ਵਿੱਚ ਦੁਹਰਾਇਆ ਗਿਆ ਹੈ, ਇੱਥੇ ਹਰ ਇੱਕ “ਉੱਤਮ ਵਰਦਾਨ” ਦਾ ਜਿਆਦਾ ਵਰਣਨ ਪਵਿੱਤਰ ਆਤਮਾ ਵੱਲੋਂ ਦਿੱਤਾ ਗਿਆ ਹੈ।

ਇਹ ਦੋਵੇਂ ਹਿੱਸੇ ਸਾਨੂੰ ਪ੍ਰਾਰਥਨਾ ਕਰਨ ਅਤੇ ਲਗਾਤਾਰ ਪ੍ਰਾਰਥਨਾ ਕਰਨ ਲਈ ਦਿਲੇਰੀ ਦਿੰਦੇ ਹਨ। ਇੱਕੋ ਹੀ ਗੱਲ ਦੇ ਲਈ ਪ੍ਰਾਰਥਨਾ ਵਿੱਚ ਮੰਗਦੇ ਰਹਿਣਾ ਕੁਝ ਗਲਤ ਨਹੀਂ ਹੈ। ਜਦੋਂ ਤੱਕ ਅਸੀਂ ਪਰਮੇਸ਼ੁਰ ਦੀ ਹੱਦ ਵਿੱਚ ਰਹਿ ਕਿ ਪ੍ਰਾਰਥਨਾ ਕਰਦੇ ਹਾਂ (1 ਯੂਹੰਨਾ 5:14-15), ਉੱਦੋਂ ਤੱਕ ਪ੍ਰਾਰਥਨਾ ਕਰਦੇ ਰਹੀਏ ਜਦੋਂ ਤੱਕ ਪਰਮੇਸ਼ੁਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਦਿੰਦਾ ਹੈ ਜਾਂ ਇੱਛਾ ਨੂੰ ਤੁਹਾਡੇ ਦਿਲ ਵਿੱਚੋਂ ਬਾਹਰ ਨਹੀਂ ਕਰ ਦਿੰਦਾ ਹੈ। ਕਈ ਵਾਰ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਦੀ ਉਡੀਕ ਇਸ ਲਈ ਕਰਨ ਦਿੰਦਾ ਹੈ ਕਿ ਸਾਨੂੰ ਧੀਰਜ ਵਿੱਚ ਅਤੇ ਦ੍ਰਿੜਤਾ ਵਿੱਚ ਬਣੇ ਰਹਿਣ ਦੀ ਸਿੱਖਿਆ ਦੇਵੇ। ਕਈ ਵਾਰ ਅਸੀਂ ਇਹੋ ਜਿਹੀ ਗੱਲ ਦੇ ਲਈ ਪ੍ਰਾਰਥਨਾ ਕਰਦੇ ਹਾਂ ਜਦੋਂ ਕਿ ਉਸ ਗੱਲ ਸਾਡੇ ਜੀਵਨਾਂ ਦੇ ਲਈ ਠੀਕ ਸਮਾਂ ਨਹੀਂ ਹੁੰਦਾ ਹੈ ਉੱਤਰ ਦੇਣ ਦੇ ਲਈ। ਕਈ ਵਾਰ ਅਸੀਂ ਇਹੋ ਜਿਹੀ ਗੱਲ ਦੇ ਲਈ ਪ੍ਰਾਰਥਨਾ ਕਰਦੇ ਹਾਂ ਜਿਸ ਦੀ ਸਾਡੇ ਜੀਵਨ ਦੇ ਲਈ ਪਰਮੇਸ਼ੁਰ ਦੀ ਮਰਜ਼ੀ ਨਹੀਂ ਹੁੰਦੀ ਹੈ; ਅਤੇ ਕਹਿੰਦੇ ਹੈ “ਨਹੀਂ”। ਪ੍ਰਾਰਥਨਾ ਕਰਨਾ ਨਾ ਸਿਰਫ਼ ਆਪਣੀਆਂ ਬੇਨਤੀਆਂ ਨੂੰ ਪਰਮੇਸ਼ੁਰ ਅੱਗੇ ਪੇਸ਼ ਕਰਨਾ ਹੈ; ਬਲਕਿ ਇਹ ਤਾਂ ਪਰਮੇਸ਼ੁਰ ਦੀ ਆਪਈ ਮਰਜ਼ੀ ਨੂੰ ਸਾਡੇ ਸਾਹਮਣੇ ਰੱਖਣਾ ਹੈ। ਲਗਾਤਾਰ ਮੰਗਦੇ ਰਹੋ- ਜਦੋਂ ਤੱਕ ਪਰਮੇਸ਼ੁਰ ਤੁਹਾਡੀ ਬਿਨਤੀ ਦਾ ਉੱਤਰ ਨਹੀਂ ਦਿੰਦਾ ਅਤੇ ਤੁਹਾਨੂੰ ਇਹ ਸਮਝ ਨਹੀਂ ਦਿੰਦਾ ਕਿ ਤੁਹਾਡੀ ਬੇਨਤੀ ਉਸ ਦੀ ਮਰਜ਼ੀ ਮੁਤਾਬਿਕ ਹੈ ਜਾਂ ਨਹੀਂ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਇਹ ਕਬੂਲਣ ਯੋਗ ਹੈ ਕਿ ਇੱਕੋ ਹੀ ਗੱਲ ਦੇ ਲਈ ਪ੍ਰਾਰਥਨਾ ਕੀਤੀ ਜਾਵੇ?
© Copyright Got Questions Ministries