settings icon
share icon
ਪ੍ਰਸ਼ਨ

ਕੀ ਬਾਈਬਲ ਗੁਲਾਮੀ ਪ੍ਰੰਮਪਰਾ ਨੂੰ ਛੋਟ ਦਿੰਦੀ ਹੈ?

ਉੱਤਰ


ਇੱਥੇ ਅਜਿਹਾ ਝੁਕਾਉ ਪਾਇਆ ਜਾਂਦਾ ਹੈ ਕਿ ਗੁਲਾਮੀ ਦੇ ਕੁਝ ਬੀਤੇ ਹਿੱਸੇ ਨੂੰ ਵੇਖਿਆ ਜਾਵੇ। ਪਰ ਇਹ ਕਿਆਸ ਲਾਇਆ ਜਾਂਦਾ ਹੈ ਕਿ ਅੱਜ ਦੁਨਿਆਂ ਦੇ ਲਗਭਗ 270 ਲੱਖ ਲੋਕ ਅਜਿਹੇ ਹਨ ਜਿਹੜੇ ਕਿ ਗੁਲਾਮੀ ਦੇ ਵਿੱਚ ਜੀਵਨ ਗੁਜ਼ਾਰ ਰਹੇ ਹਨ: ਮਜ਼ਬੂਰੀ ਕਰਨਾ, ਸਰੀਰਕ ਧੰਦਾ, ਤੇ ਵਿਰਸੇ ਵਿੱਚ ਮਿਲੇ ਹੋਏ ਕਰਜ਼ੇ ਨੂੰ ਚੁਕਾਉਣ ਵਾਲੀ ਗੁਲਾਮੀ ਆਦਿ। ਉਹ ਜਿੰਨ੍ਹਾਂ ਨੇ ਪਾਪ ਦੀ ਗੁਲਾਮੀ ਤੋਂ ਛੁਟਕਾਰਾ ਪਾਇਆ ਹੋਇਆ ਹੈ, ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅੱਜ ਦੁਨਿਆਂ ਵਿੱਚ ਮਨੁੱਖ ਦੀ ਗੁਲਾਮੀ ਨੂੰ ਖ਼ਤਮ ਕਰਨ ਦੇ ਲਈ ਆਦਰਸ਼ ਹੋਣ। ਫਿਰ ਵੀ ਪ੍ਰਸ਼ਨ ਇਹ ਉੱਠਦਾ ਹੈ, ਕਿ ਬਾਈਬਲ ਗੁਲਾਮੀ ਦੇ ਵਿਰੁੱਧ ਵਿੱਚ ਬੜ੍ਹੀ ਦਲੇਰੀ ਦੇ ਨਾਲ ਕਿਉਂ ਨਹੀਂ ਬੋਲਦੀ ਹੈ? ਸੱਚਿਆਈ ਤਾਂ ਇਹ ਹੈ, ਕਿ ਕਿਉਂ ਬਾਈਬਲ ਮਨੁੱਖ ਦੀ ਗੁਲਾਮੀ ਦੀ ਮਦਦ ਕਰਦੀ ਹੋਈ ਵਿਖਾਈ ਦਿੰਦੀ ਹੈ?

ਬਾਈਬਲ ਖਾਸ ਤੌਰ ਤੇ ਗੁਲਾਮੀ ਦੀ ਪਰੰਮਪਰਾ ਦੀ ਨਿਖੇਧੀ ਨਹੀਂ ਕਰਦੀ ਹੈ। ਪਰ ਇਹ ਹਿਦਾਇਤਾਂ ਦਿੰਦੀ ਹੈ ਕਿ ਕਿਵੇਂ ਗੁਲਾਮਾਂ ਦੇ ਨਾਲ ਸਲੂਕ ਕਰਨਾ ਚਾਹੀਦਾ ਹੈ (ਬਿਵਸਥਾਸਾਰ 15:12-15; ਅਫ਼ਸੀਆਂ 6:9; ਕੁਲੁੱਸੀਆਂ 4:1), ਪਰ ਗੁਲਾਮੀ ਨੂੰ ਪੂਰੀ ਤਰ੍ਹਾਂ ਨਾਲ ਗੈਰ ਕਨੂੰਨੀ ਮੰਨਦੀ ਹੈ। ਬਹੁਤ ਸਾਰੇ ਇਸ ਨੂੰ ਇੰਝ ਵੇਖਦੇ ਹਨ ਕਿ ਜਿਵੇਂ ਬਾਈਬਲ ਗੁਲਾਮੀ ਦੇ ਸਾਰੇ ਤਰ੍ਹਾਂ ਦੇ ਤਰੀਕਿਆਂ ਤੋਂ ਛੋਟ ਦਿੰਦੀ ਹੈ। ਬਹੁਤ ਸਾਰੇ ਲੋਕ ਜਿਸ ਗੱਲ ਨੂੰ ਸਮਝਣ ਵਿੱਚ ਅਸਫ਼ਲ ਹੋ ਜਾਂਦੇ ਉਹ ਇਹ ਹੈ ਕਿ ਬਾਈਬਲ ਵਿੱਚ ਦੱਸੀ ਗਈ ਗੁਲਾਮੀ ਦਾ ਸਮਾਂ ਅੱਜ ਦੇ ਗੁਲਾਮੀ ਦੇ ਸਮੇਂ ਨਾਲੋਂ ਵੱਖਰਾ ਹੈ ਜਿਸ ਦਾ ਬੀਤੀਆਂ ਕਈ ਸਦੀਆਂ ਤੋਂ ਦੁਨਿਆਂ ਦੇ ਕਈ ਹਿੱਸਿਆਂ ਵਿੱਚ ਅਭਿਆਸ ਕੀਤਾ ਜਾ ਰਿਹਾ ਸੀ। ਬਾਈਬਲ ਵਿੱਚ ਗੁਲਾਮੀ ਸਿਰਫ਼ ਇੱਕ ਹੀ ਜਾਤੀ ਦੇ ਉੱਤੇ ਅਧਾਰਤ ਨਹੀਂ ਸੀ। ਲੋਕਾਂ ਨੂੰ ਉਨ੍ਹਾਂ ਦੀ ਕੌਮੀਅਤ ਜਾਂ ਚਮੜੀ ਦੇ ਰੰਗ ਦੇ ਕਰਕੇ ਗੁਲਾਮ ਨਹੀਂ ਬਣਾਇਆ ਜਾਂਦਾ ਸੀ। ਬਾਈਬਲ ਦੇ ਸਮਿਆਂ ਵਿੱਚ, ਗੁਲਾਮੀ ਜਿਆਦਾਤਰ ਅਰਥ ਵਿਵਸਥਾ ਦੇ ਉੱਤੇ ਨਿਰਭਰ ਸੀ: ਇਹ ਸਮਾਜਿਕ ਰੁਤਬੇ ਦਾ ਵਿਸ਼ਾ ਸੀ। ਲੋਕ ਆਪਣੇ ਆਪ ਨੂੰ ਗੁਲਾਮ ਹੋਣ ਦੇ ਲਈ ਵੇਚ ਦਿੰਦੇ ਸਨ ਜਦੋਂ ਉਹ ਆਪਣੇ ਉੱਤੋਂ ਕਰਜੇ ਨੂੰ ਚੁਕਾ ਨਹੀਂ ਪਾਉਂਦੇ ਸਨ ਜਾਂ ਆਪਣੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨ ਲਈ ਅਯੋਗ ਹੁੰਦੇ ਸਨ। ਨਵੇਂ ਨੇਮ ਦੇ ਸਮੇਂ ਵਿੱਚ, ਕਈ ਵਾਰ ਡਾਕਟਰ, ਵਕੀਲ ਅਤੇ ਇੱਥੋਂ ਤੱਕ ਕਿ ਸਿਆਸਤਦਾਨ ਵੀ ਕਿਸੇ ਹੋਰ ਦੇ ਗੁਲਾਮ ਹੁੰਦੇ ਸਨ। ਕੁਝ ਲੋਕ ਅਸਲ ਵਿੱਚ ਕਿਸੇ ਦੂਜੇ ਦੇ ਗੁਲਾਮ ਹੋਣ ਨੂੰ ਚੁਨਣਾ ਪਸੰਦ ਕਰਦੇ ਸਨ ਤਾਂ ਕਿ ਉਨ੍ਹਾਂ ਦੇ ਮਾਲਕਾਂ ਦੇ ਦੁਆਰਾ ਉਨ੍ਹਾਂ ਦੀ ਹਰ ਇੱਕ ਲੋੜ੍ਹ ਪੂਰੀ ਹੋ ਸੱਕੇ।

ਬੀਤੀਆਂ ਹੋਈਆਂ ਸਦੀਆਂ ਵਿੱਚ ਗੁਲਾਮੀ ਅਕਸਰ ਪੂਰੀ ਤਰ੍ਹਾਂ ਨਾਲ ਚਮੜੀ ਦੇ ਰੰਗ ਦੇ ਉੱਤੇ ਨਿਰਭਰ ਹੋਈ ਹੈ। ਸੰਯੁਕਤ ਰਾਸ਼ਟਰ ਅਮਰੀਕਾ ਵਿੱਚ, ਕਈ ਕਾਲੇ ਲੋਕਾਂ ਨੂੰ ਉਨ੍ਹਾਂ ਦੀ ਕੌਮੀਅਤ ਦੇ ਕਰਕੇ ਗੁਲਾਮ ਸਮਝਿਆ ਜਾਂਦਾ ਸੀ: ਬਹੁਤ ਸਾਰੇ ਗੁਲਾਮਾਂ ਦੇ ਮਾਲਕ ਅਸਲ ਵਿੱਚ ਇਹ ਵਿਸ਼ਵਾਸ ਕਰਦੇ ਸਨ ਕਿ ਕਾਲੇ ਲੋਕ ਉਨ੍ਹਾਂ ਨਾਲੋਂ ਘਟੀਆ ਕਿਸਮ ਦੇ ਲੋਕ ਹਨ। ਬਾਈਬਲ ਜਾਤ-ਸੰਬੰਧੀ ਗੁਲਾਮੀ ਦੀ ਨਿਖੇਧੀ ਕਰਦੀ ਹੈ, ਜਿਸ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਰੇ ਮਨੁੱਖ ਪਰਮੇਸ਼ੁਰ ਦੇ ਦੁਆਰਾ ਸਿਰਜੇ ਗਏ ਹਨ ਅਤੇ ਉਸ ਦੇ ਸਰੂਪ ਉੱਤੇ ਬਣੇ ਹੋਏ ਹਨ (ਉਤਪਤ 1:27)। ਠੀਕ ਉਸੇ ਸਮੇਂ, ਪਰਾਣੇ ਨੇਮ ਨੇ ਅਰਥ-ਵਿਵਸਥਾ ਦੇ ਅਧਾਰ ’ਤੇ ਗੁਲਾਮੀ ਦੀ ਆਗਿਆ ਦਿੱਤੀ ਹੈ ਅਤੇ ਇਸ ਨੂੰ ਲਗਾਤਾਰ ਬਣਾਈਂ ਰੱਖਿਆ, ਮੁੱਖ ਗੱਲ ਇਹ ਹੈ ਕਿ ਜਿਸ ਗੁਲਾਮੀ ਦੀ ਆਗਿਆ ਬਾਈਬਲ ਨੇ ਦਿੱਤੀ ਹੈ ਉਹ ਕਿਸੇ ਵੀ ਤਰੀਕੇ ਨਾਲ ਜਾਤੀ ਦੇ ਅਧਾਰ ਤੇ ਗੁਲਾਮੀ ਨਾਲ ਮੇਲ ਨਹੀਂ ਕਰਦੀ ਹੈ, ਜਿਸ ਵਿੱਚ ਬੀਤੀਆਂ ਹੋਈਆਂ ਸਦੀਆਂ ਵਿੱਚ ਸਾਡੀ ਸਾਰੀ ਦੁਨਿਆ ਮੁਸੀਬਤ ਦੇ ਕਰਕੇ ਨਾਸ ਹੋਈ ਹੈ।

ਇਸ ਤੋਂ ਵਧੀਕ, ਦੋਵੇਂ ਪੁਰਾਣਾ ਨੇਮ ਅਤੇ ਨਵਾਂ ਨੇਮ “ਮਨੁੱਖ-ਦੀ-ਚੋਰੀ” ਦੀ ਪ੍ਰੰਮਪਰਾ ਦੀ ਨਿਖੇਧੀ ਕਰਦੇ ਹਨ, ਜਿਹੜੀ ਕਿ 10ਵੀਂ ਸਦੀ ਵਿੱਚ ਅਫਰੀਕਾ ਵਿੱਚ ਵਾਪਰੀ ਸੀ। ਅਫਰੀਕਾ ਗੁਲਾਮ-ਸ਼ਿਕਾਰੀਆਂ ਨਾਲ ਭਰਿਆ ਹੋਇਆ ਸੀ, ਜਿਹੜੇ ਉਨ੍ਹਾਂ ਨੂੰ ਗੁਲਾਮਾਂ ਦੇ ਵਪਾਰੀਆਂ ਕੋਲ ਵੇਚ ਦਿੰਦੇ ਸਨ, ਜਿਹੜੇ ਉਨ੍ਹਾਂ ਨੂੰ ਅੱਗੇ ਨਵੀਂ ਦੁਨਿਆਂ ਵਿੱਚ ਬਾਗਬਾਨ ਅਤੇ ਖੇਤੀ ਬਾੜੀ ਦਾ ਕੰਮ ਕਰਨ ਲਈ ਵੇਚ ਦਿੰਦੇ ਸਨ। ਇਹ ਪ੍ਰੰਮਪਰਾ ਪਰਮੇਸ਼ੁਰ ਦੀ ਨਜ਼ਰ ਵਿੱਚ ਨਫ਼ਰਤ ਭਰੀ ਸੀ। ਸੱਚਾਈ ਤਾਂ ਇਹ ਹੈ, ਕਿ ਮੂਸਾ ਦੀ ਬਿਵਸਥਾ ਵਿੱਚ ਇਸ ਤਰ੍ਹਾਂ ਦੇ ਪਾਪ ਦੀ ਸਜ਼ਾ ਮੌਤ ਹੈ: “ ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜਰੂਰ ਮਾਰਿਆ ਜਾਵੇ” (ਕੂਚ 21:16)। ਇਸ ਤਰ੍ਹਾਂ ਨਾਲ, ਗੁਲਾਮਾਂ-ਦੇ-ਵਪਾਰੀਆਂ ਨੂੰ ਵੀ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ “ “ਅਧਰਮੀ ਅਤੇ ਪਾਪ ਦੇ ਨਾਲ ਭਰੇ ਹੋਏ” ਸੀ ਅਤੇ ਉਸੇ ਵਰਗ ਵਿੱਚ ਹਨ ਜੋ ਆਪਣੇ ਮਾਤਾ-ਪਿਤਾ ਕਤਲ ਕਰਨ ਵਾਲੇ, ਅਧਰਮੀ, ਭਗਤੀ ਹੀਣ, ਜ਼ਨਾਹਕਾਰੀ ਅਤੇ ਅਪਵਿੱਤਰ ਅਤੇ ਅਸ਼ੁੱਧ ਹਨ (2 ਤਿਮੋਥਿਉਸ 1:8-10)।

ਇੱਕ ਹੋਰ ਜ਼ਰੂਰੀ ਗੱਲ ਜਿਸ ਵਿੱਚ ਬਾਈਬਲ ਦਾ ਮਕਸਦ ਮੁਕਤੀ ਦੇ ਰਸਤੇ ਲਈ ਹੈ, ਨਾ ਕਿ ਸਮਾਜ ਦੇ ਸਧਾਰਨ ਲਈ। ਬਾਈਬਲ ਅਕਸਰ ਮੁੱਦਿਆਂ ਤੋਂ ਬਾਹਰ ਦੀ ਵੱਲ੍ਹ ਸਿਫਾਰਸ਼ ਕਰਦੀ ਹੈ। ਜੇਕਰ ਇੱਕ ਮਨੁੱਖ ਪਰਮੇਸ਼ੁਰ ਦੇ ਪਿਆਰ, ਕਿਰਪਾ ਅਤੇ ਦਿਆਲਗੀ ਨੂੰ ਮਹਿਸੂਸ ਉਸ ਦੀ ਮੁਕਤੀ ਨੂੰ ਪ੍ਰਾਪਤ ਕਰਦੇ ਹੋਏ ਕਰਦਾ ਹੈ, ਤਾਂ ਪਰਮੇਸ਼ੁਰ ਉਸ ਦੇ ਪ੍ਰਾਣ ਨੂੰ ਸੁਧਾਰਦੇ ਹੋਏ, ਜਿਸ ਤਰ੍ਹਾਂ ਨਾਲ ਉਸ ਨੂੰ ਸੋਚਣਾ ਅਤੇ ਕੰਮ ਕਰਨਾ ਚਾਹੀਦਾ ਹੈ, ਉਸ ਦੇ ਵਿੱਚ ਤਬਦੀਲ ਕਰ ਦੇਵੇਗਾ। ਇੱਕ ਮਨੁੱਖ ਜਿਸ ਨੇ ਪਰਮੇਸ਼ੁਰ ਦੀ ਮੁਕਤੀ ਦੇ ਵਰਦਾਨ ਅਤੇ ਪਾਪ ਦੀ ਗੁਲਾਮੀ ਤੋਂ ਅਜ਼ਾਦੀ ਦਾ ਤਜਰਬਾ ਕਰ ਲਿਆ ਹੈ, ਤਾਂ ਜਿਵੇਂ ਜਿਵੇਂ ਉਸ ਦੇ ਪ੍ਰਾਣ ਸੁਧਰਦੇ ਜਾਂਦੇ ਹਨ, ਉਹ ਇਹ ਜਾਣ ਲਵੇਗਾ ਕਿ ਕਿਸੇ ਦੂਜੇ ਮਨੁੱਖ ਨੂੰ ਗੁਲਾਮੀ ਵਿੱਚ ਰੱਖਣਾ ਗ਼ਲਤ ਹੈ। ਉਹ ਪੌਲੁਸ ਨਾਲ ਵੇਖੇਗਾ ਕਿ ਇੱਕ ਗੁਲਾਮ “ਪ੍ਰਭੁ ਵਿੱਚ ਇੱਕ ਭਰਾ” ਹੋ ਸੱਕਦਾ ਹੈ (ਫਿਲੇਮੋਨ 1:16)। ਇੱਕ ਮਨੁੱਖ ਜਿਸ ਨੇ ਪਰਮੇਸ਼ੁਰ ਦੀ ਕਿਰਪਾ ਦਾ ਤਜਰਬਾ ਕੀਤਾ ਹੈ, ਦੂਜਿਆਂ ਦੇ ਲਈ ਕਿਰਪਾ ਨਾਲ ਭਰੇ ਹੋਏ ਮਨੁੱਖ ਵਿੱਚ ਬਦਲ ਜਾਵੇਗਾ। ਗੁਲਾਮੀ ਨੂੰ ਖ਼ਤਮ ਕਰਨ ਦੇ ਲਈ ਬਾਈਬਲ ਸੰਬੰਧੀ ਚੀਜ਼ ਇਹ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਬਾਈਬਲ ਗੁਲਾਮੀ ਪ੍ਰੰਮਪਰਾ ਨੂੰ ਛੋਟ ਦਿੰਦੀ ਹੈ?
© Copyright Got Questions Ministries