settings icon
share icon
ਪ੍ਰਸ਼ਨ

ਮੈਂ ਕਿਵੇਂ ਜਾਣ ਸੱਕਦਾ ਹਾਂ ਕਿ ਮੇਰਾ ਆਤਮਿਕ ਵਰਦਾਨ ਕਿਹੜਾ ਹੈ?

ਉੱਤਰ


ਇੱਥੇ ਕੋਈ ਜਾਦੂ ਦਾ ਸੂਤਰ ਨਹੀਂ ਜਾਂ ਕੋਈ ਨਿਸ਼ਚਿਤ ਪਰਖ ਜੋ ਸਾਨੂੰ ਸਹੀ ਵਿੱਚ ਦੱਸ ਸਕੇ ਕਿ ਸਾਡਾ ਆਤਮਿਕ ਵਰਦਾਨ ਕਿਹੜਾ ਹੈ। ਪਵਿੱਤਰ ਆਤਮਾ ਜਿਸ ਤਰ੍ਹਾਂ ਫੈਸਲਾ ਲੈਂਦਾ ਹੈ ਉਸੇ ਤਰ੍ਹਾਂ ਵੰਡ ਦਿੰਦਾ ਹੈ (1 ਕੁਰਿੰਥੀਆਂ 12:7-11)। ਮਸੀਹੀ ਲੋਕਾਂ ਦੀ ਇੱਕ ਆਮ ਮੁਸ਼ਕਿਲ ਆਪਣੇ ਆਤਮਿਕ ਵਰਦਾਨ ਦੇ ਲਾਲਚ ਵਿੱਚ ਜਕੜ੍ਹੇ ਜਾਣਾ ਜਿਹੜ੍ਹਾ ਕਿ ਅਸੀਂ ਪਰਮੇਸ਼ੁਰ ਦੀ ਸੇਵਾਕਾਈ ਕਰਨ ਨੂੰ ਵੇਖਦੇ ਹਾਂ ਜੋ ਸਥਾਨ ਸਾਨੂੰ ਮਹਿਸੂਸ ਹੁੰਦਾ ਕਿ ਇਸ ਦਾ ਸਾਨੂੰ ਵਰਦਾਨ ਮਿਲਿਆ ਹੋਇਆ ਹੈ। ਇਸ ਤਰ੍ਹਾਂ ਆਤਮਿਕ ਵਰਦਾਨ ਕੰਮ ਨਹੀਂ ਕਰਦੇ ਹਨ। ਪਰਮੇਸ਼ੁਰ ਸਾਨੂੰ ਸਾਰੀਆਂ ਗੱਲਾਂ ਵਿੱਚ ਉਸ ਦੀ ਆਗਿਆਕਾਰੀ ਕਰਨ ਨੂੰ ਬੁਲਾਉਂਦਾ ਹੈ। ਉਹ ਸਾਨੂੰ ਜੋ ਕੁਝ ਭੀ ਵਰਦਾਨ ਜਾਂ ਵਰਦਾਨਾਂ ਦੀ ਲੋੜ੍ਹ ਹੈ ਉਸ ਉਦੇਸ਼ ਨੂੰ ਪੂਰਾ ਕਰਨ ਲਈ ਜਿਸ ਕਰਕੇ ਉਸ ਨੇ ਸਾਨੂੰ ਬੁਲਾਇਆ ਹੈ ਤਿਆਰ ਕਰੇਗਾ।

ਸਾਨੂੰ ਦਿੱਤੀ ਗਈ ਆਤਮਿਕ ਪ੍ਰਭਿਤਾ ਦੀ ਵਿਸ਼ੇਸ਼ਤਾ ਨੂੰ ਕਈ ਤਰੀਕਿਆਂ ਨਾਲ ਪੂਰਾ ਕੀਤਾ ਜਾ ਸੱਕਦਾ ਹੈ। ਆਤਮਿਕ ਵਰਦਾਨ ਦੀ ਪਰਖ ਜਾਂ ਸੂਚੀਆਂ, ਜਦੋਂ ਤੱਕ ਇਸ ਉੱਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੋਣਾ, ਪਰ ਅਸਲ ਵਿੱਚ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸੱਕਦਾ ਹੈ ਕਿ ਸਾਡਾ ਵਰਦਾਨ ਕਿੱਥੇ ਹੋ ਸੱਕਦਾ ਹੈ। ਦੂਜਿਆਂ ਤੋਂ ਮਿਲੀ ਹੋਈ ਪੁਸ਼ਟੀ ਵੀ ਸਾਨੂੰ ਸਾਡੀ ਆਤਮਿਕ ਪ੍ਰਭੀਤਾ ਉੱਤੇ ਰੋਸ਼ਨੀ ਦਿੰਦੀ ਹੈ। ਦੂਜੇ ਲੋਕ ਵੀ ਜੋ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਵੇਖਦੇ ਹਨ ਅਕਸਰ ਉਹ ਆਤਮਿਕ ਵਰਦਾਨ ਨੂੰ ਪਹਿਚਾਣ ਸੱਕਦੇ ਹਨ ਸ਼ਾਇਦ ਇਸ ਦੀ ਅਸੀਂ ਵਿਸ਼ੇਸ਼ਤਾ ਨਾ ਸਮਝਦੇ ਹੋਈਏ। ਪ੍ਰਾਰਥਨਾ ਵੀ ਬਹੁਤ ਜ਼ਰੂਰੀ ਹੈ। ਉਹ ਵਿਅਕਤੀ ਜਿਹੜਾ ਚੰਗੀ ਤਰ੍ਹਾਂ ਨਾਲ ਇਹ ਜਾਣਦਾ ਹੈ ਕਿ ਸਾਨੂੰ ਕਿਹੜਾ ਆਤਮਿਕ ਵਰਦਾਨ ਮਿਲਿਆ ਹੋਇਆ ਹੈ ਉਹ ਖੁਦ ਵਰਦਾਨ ਦੇਣ ਵਾਲਾ ਹੈ- ਭਾਵ ਪਵਿੱਤਰ ਆਤਮਾ। ਅਸੀਂ ਪਰਮੇਸ਼ੁਰ ਨੂੰ ਕਹਿ ਸੱਕਦੇ ਹਾਂ ਕਿ ਸਾਡੇ ਕੋਲ ਕਿਹੜਾ ਵਰਦਾਨ ਹੈ ਤਾਂ ਕਿ ਅਸੀਂ ਵਧੀਆਂ ਢੰਗ ਨਾਲ ਆਤਮਿਕ ਵਰਦਾਨਾਂ ਦਾ ਉਸ ਦੀ ਵਡਿਆਈ ਲਈ ਇਸਤੇਮਾਲ ਕਰ ਸਕੀਏ।

ਹਾਂ, ਪਰਮੇਸ਼ੁਰ ਕੁਝ ਲੋਕਾਂ ਨੂੰ ਸਿਖਾਉਣ ਵਾਲੇ ਹੋਣ ਲਈ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਵਰਦਾਨ ਦਿੰਦਾ ਹੈ। ਪਰਮੇਸ਼ੁਰ ਕਈਆਂ ਨੂੰ ਸੇਵਕ ਹੋਣ ਲਈ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਮਦਦ ਕਰਨ ਦੇ ਵਰਦਾਨ ਨਾਲ ਆਸ਼ਿਸ਼ ਦਿੰਦਾ ਹੈ। ਭਾਵੇਂ, ਸਾਨੂੰ ਖਾਸ ਕਰਕੇ ਵਰਦਾਨਾਂ ਨੂੰ ਜਾਨਣਾ ਸਾਨੂੰ ਸਾਡੇ ਦਿੱਤੇ ਗਏ ਸੇਵਾਕਾਈ ਦੇ ਸਥਾਨ ਤੋਂ ਬਾਹਰ ਪਰਮੇਸ਼ੁਰ ਸਾਨੂੰ ਸੇਵਾ ਨਾ ਕਰਨ ਦੇ ਕਿਸੇ ਬਹਾਨੇ ਦੀ ਖੁੱਲ੍ਹ ਨਹੀਂ ਦਿੰਦਾ ਹੈ। ਕੀ ਇਹ ਜਾਨਣਾ ਲਾਭਕਾਰੀ ਹੈ ਕਿ ਪਰਮੇਸ਼ੁਰ ਨੇ ਕਿਹੜਾ ਆਤਮਿਕ ਵਰਦਾਨ ਜਾਂ ਵਰਦਾਨਾਂ ਨੂੰ ਸਾਨੂੰ ਦਿੱਤਾ ਹੈ? ਬੇਸ਼ੱਕ ਇਹ ਹੈ, ਕਿ ਆਤਮਿਕ ਵਰਦਾਨਾਂ ਉੱਤੇ ਜ਼ਿਆਦਾ ਧਿਆਨ ਰੱਖਣਾ ਗਲ਼ਤ ਹੈ ਕਿ ਅਸੀਂ ਕਿਤੇ ਪਰਮੇਸ਼ੁਰ ਦੀ ਸੇਵਾ ਵਿੱਚ ਕਿਸੇ ਦੂਸਰੇ ਮੌਕੇ ਨੂੰ ਗੁਆ ਨਾ ਦੇਈਏ? ਜੇ ਅਸੀਂ ਪਰਮੇਸ਼ੁਰ ਵੱਲੋਂ ਇਸਤੇਮਾਲ ਹੋ ਰਹੇ ਵਰਦਾਨਾਂ ਪ੍ਰਤੀ ਸਮਰਪਣ ਕੀਤੇ ਹੋਏ ਹਾਂ ਤਾਂ, ਉਹ ਸਾਨੂੰ ਉਨ੍ਹਾਂ ਆਤਮਿਕ ਵਰਦਾਨਾਂ ਨੂੰ ਦੇਵੇਗਾ ਜਿਨ੍ਹਾਂ ਦੀ ਸਾਨੂੰ ਲੋੜ੍ਹ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਕਿਵੇਂ ਜਾਣ ਸੱਕਦਾ ਹਾਂ ਕਿ ਮੇਰਾ ਆਤਮਿਕ ਵਰਦਾਨ ਕਿਹੜਾ ਹੈ?
© Copyright Got Questions Ministries