settings icon
share icon
ਪ੍ਰਸ਼ਨ

ਆਤਮ ਹੱਤਿਆ ਦੇ ਬਾਰੇ ਮਸੀਹੀ ਵਿਚਾਰ ਕੀ ਹੈ? ਆਤਮ ਹੱਤਿਆ ਬਾਰੇ ਬਾਈਬਲ ਕੀ ਕਹਿੰਦੀ ਹੈ?

ਉੱਤਰ


ਬਾਈਬਲ ਉਨ੍ਹਾਂ ਖ਼ਾਸ ਛੇ ਲੋਕਾਂ ਦੇ ਬਾਰੇ ਦੱਸਦੀ ਹੈ ਜਿਨ੍ਹਾਂ ਆਤਮ ਹੱਤਿਆ ਕੀਤੀ: ਅਬੀਮਲਕ (ਨਿਆਈਆਂ 9:54), ਸ਼ਾਊਲ (1ਸੈਮੂਏਲ 31:4), ਸ਼ਾਊਲ ਦੇ ਹਥਿਆਰਾਂ ਨੂੰ ਚੁੱਕਣ ਵਾਲਾ (1ਸੈਮੂਏਲ 31:4-6), ਅਹੀਥੋਫ਼ਲ (2 ਸੈਮੂਏਲ 17:23), ਜ਼ਿਮਰੀ( 1 ਰਾਜਿਆਂ 16:18), ਅਤੇ ਯਹੂਦਾ (ਮੱਤੀ 27:5)। ਇਨ੍ਹਾਂ ਵਿੱਚੋਂ ਪੰਜ ਜਣੇ ਬੁਰੇ ਸਨ, ਪਾਪ ਨਾਲ ਭਰੇ ਹੋਏ ਮਨੁੱਖ (ਜਿਆਦਾ ਕੁਝ ਸ਼ਾਊਲ ਦੇ ਸ਼ਸਤਰ – ਚੁੱਕਣਵਾਲੇ ਦੇ ਬਾਰੇ ਵਿਚ ਕਿਹਾ ਨਹੀਂ ਜਾਂਦਾ ਕਿ ਉਸ ਦੇ ਚਰਿੱਤਰ ਦੇ ਬਾਰੇ ਫੈ਼ਸਲਾ ਕੀਤਾ ਜਾਵੇ)। ਕੁਝ ਸਮਸੂਨ ਨੂੰ ਇੱਕ ਆਤਮ ਹੱਤਿਆ ਦੀ ਉਦਾਹਰਣ ਸਮਝਦੇ ਹਨ ( ਨਿਆਈਆਂ 16:26-31), ਪਰ ਸਮਸੂਨ ਦਾ ਉਦੇਸ਼ ਫ਼ਲਿਸਤੀਆਂ ਨੂੰ ਖ਼ਤਮ ਕਰਨ ਦਾ ਸੀ, ਨਾ ਕਿ ਆਪਣੇ ਆਪ ਨੂੰ। ਬਾਈਬਲ ਆਤਮ ਹੱਤਿਆ ਨੂੰ ਇੱਕ ਕਤਲ ਦੇ ਬਰਾਬਰ ਸੋਚਦੀ ਹੈ, ਉਹ ਇਹ ਹੈ ਕਿ- ਆਪਣੇ ਆਪ ਦਾ ਕਤਲ ਕਰਨਾ। ਸਿਰਫ਼ ਪਰਮੇਸ਼ੁਰ ਹੀ ਉਹ ਹੈ ਜਿਹੜ੍ਹਾ ਫੈਂਸਲਾ ਲੈਂਦਾ ਹੈ ਕਿ ਮਨੁੱਖ ਨੂੰ ਕਿਵੇਂ ਅਤੇ ਕਦੋਂ ਮਰਨਾ ਚਾਹੀਦਾ ਹੈ।

ਬਾਈਬਲ ਦੇ ਮੁਤਾਬਿਕ ਆਤਮ ਹੱਤਿਆ ਬਾਰੇ ਇਹ ਨਹੀਂ ਦੱਸਿਆ ਗਿਆ ਕਿ ਸਵਰਗ ਵਿੱਚ ਉਸ ਨੂੰ ਦਾਖ਼ਲਾ ਮਿਲਦਾ ਹੈ ਕਿ ਨਹੀਂ, ਅਗਰ ਇੱਕ ਨਾ ਬਚਿਆ ਹੋਇਆ ਵਿਅਕਤੀ ਆਤਮ ਹੱਤਿਆ ਕਰਦਾ ਹੈ, ਉਸ ਨੇ ਕੁਝ ਨਹੀਂ ਕੀਤਾ ਹੈ ਪਰ ਨਰਕ ਦੇ ਲਈ ਉਸਦਾ ਸਫ਼ਰ “ਛੇਤੀ ਪੂਰਾ ਹੁੰਦਾ” ਹੈ। ਕਿਸੇ ਵੀ ਤਰ੍ਹਾਂ ਜੋ ਵਿਅਕਤੀ ਜਿਸ ਨੇ ਆਤਮ ਹੱਤਿਆ ਕੀਤੀ ਮਸੀਹ ਦੁਆਰਾ ਦਿੱਤੀ ਗਈ ਮੁਕਤੀ ਦਾ ਨਿਰਾਦਰ ਕਰਨ ਦੇ ਕਰਕੇ ਆਖਿਰਕਾਰ ਉਹ ਨਰਕ ਵਿੱਚ ਹੋਵੇਗਾ, ਉਹ ਇਸ ਲਈ ਨਹੀਂ ਕਿ ਉਸ ਨੇ ਆਤਮ ਹੱਤਿਆ ਕੀਤੀ। ਇੱਕ ਮਸੀਹੀ ਜੋ ਆਤਮ ਹੱਤਿਆ ਕਰਦਾ ਹੈ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ? ਬਾਈਬਲ ਇਹ ਸਿਖਾਉਂਦੀ ਹੈ ਕਿ ਜਿਸ ਘੜ੍ਹੀ ਅਸੀਂ ਯਿਸੂ ਮਸੀਹ ਉੱਤੇ ਸੱਚ ਮੁੱਚ ਵਿਸ਼ਵਾਸ ਕਰਦੇ ਹਾਂ, ਸਾਨੂੰ ਵਾਅਦੇ ਦੇ ਤੌਰ ਤੇ ਸਦੀਪਕ ਕਾਲ ਮਿਲ ਜਾਂਦਾ ਹੈ (ਯਹੂੰਨਾ 3:16)। ਇੱਕ ਮਸੀਹੀ ਨੂੰ ਕੋਈ ਵੀ ਚੀਜ਼ ਪਰਮੇਸ਼ੁਰ ਦੇ ਪਿਆਰ ਤੋਂ ਵੱਖਰਾ ਨਹੀਂ ਕਰ ਸਕਦੀ ਹੈ (ਰੋਮੀਆਂ 8:38-39)। ਕੋਈ ਵੀ “ਸ੍ਰਿਸ਼ਟ ਕੀਤੀ ਹੋਈ ਚੀਜ਼” ਪਰਮੇਸ਼ੁਰ ਦੇ ਪਿਆਰ ਤੋਂ ਵੱਖਰਾ ਨਹੀਂ ਕਰ ਸਕਦੀ ਹੈ, ਇਥੋਂ ਤੱਕ ਕਿ ਇੱਕ ਮਸੀਹੀ ਜੋ ਆਤਮ ਹੱਤਿਆ ਕਰਦਾ ਹੈ ਉਹ ਵੀ “ਸ੍ਰਿਸ਼ਟ ਕੀਤੀ ਕੋਈ ਰਚਨਾ” ਹੈ, ਫਿਰ ਇਕ ਮਸੀਹੀ ਨੂੰ ਆਤਮ ਹੱਤਿਆ ਵੀ ਪਰਮੇਸ਼ੁਰ ਦੇ ਪਿਆਰ ਤੋਂ ਵੱਖ ਨਹੀਂ ਕਰ ਸਕਦੀ ਹੈ। ਯਿਸੂ ਸਾਡੇ ਸਭ ਦੇ ਪਾਪਾਂ ਲਈ ਮਰਿਆ, ਅਤੇ ਜੇਕਰ ਇੱਕ ਸੱਚਾ ਮਸੀਹੀ, ਆਤਮਿਕ ਹਮਲੇ ਅਤੇ ਕਮਜ਼ੋਰੀ ਦੇ ਸਮੇਂ ਵਿੱਚ, ਆਤਮ ਹੱਤਿਆ ਕਰਦਾ, ਇਹ ਵੀ ਮਸੀਹ ਦੇ ਲਹੂ ਦੇ ਨਾਲ ਢੱਕਿਆ ਪਾਪ ਹੋਵੇਗਾ।

ਆਤਮ ਹੱਤਿਆ ਅਜੇ ਵੀ ਪਰਮੇਸ਼ੁਰ ਦੇ ਵਿਰੁੱਧ ਗੰਭੀਰ ਪਾਪ ਹੈ। ਬਾਈਬਲ ਦੇ ਮੁਤਾਬਿਕ; ਆਤਮ ਹੱਤਿਆ ਕਤਲ ਹੈ; ਇਹ ਹਮੇਸ਼ਾ ਗ਼ਲਤ ਹੈ। ਗੰਭੀਰ ਸ਼ੱਕ ਉਨ੍ਹਾਂ ਦੇ ਵਿਸ਼ਵਾਸ ਦੀ ਖਰਾਈ ਦੇ ਬਾਰੇ ਉੱਠਣੇ ਚਾਹੀਦੇ ਸੀ ਜਿਨ੍ਹਾਂ ਮਸੀਹੀ ਹੋਣ ਦਾ ਦਾਅਵਾ ਕੀਤਾ, ਪਰ ਫਿਰ ਵੀ ਉਨ੍ਹਾਂ ਨੇ ਆਤਮ ਹੱਤਿਆ ਕੀਤੀ। ਇਥੇ ਕਿਸੇ ਵੀ ਵਿਅਕਤੀ ਦਾ ਵਰਣਨ ਨਹੀਂ ਹੈ ਜਿਸ ਨੂੰ ਜੋ ਕਿਸੇ ਨੂੰ ਨਿਰਦੋਸ਼ ਠਹਿਰਾ ਸਕਦਾ ਹੈ, ਖ਼ਾਸ ਕਰਕੇ ਇੱਕ ਮਸੀਹੀ ਨੂੰ ਜੋ ਆਤਮ ਹੱਤਿਆ ਕਰਦਾ ਹੈ। ਮਸੀਹੀ ਪਰਮੇਸ਼ੁਰ ਦੇ ਲਈ ਆਪਣਾ ਜੀਵਨ ਜੀਉਂਣ ਦੇ ਲਈ ਬੁਲਾਏ ਗਏ ਹਨ, ਅਤੇ ਫੈਸਲਾ ਸਿਰਫ਼ ਪਰਮੇਸ਼ੁਰ ਦੇ ਹੱਥ ਵਿੱਚ ਹੈ ਕਿ ਕਦੋਂ ਮਰਨਾ ਹੈ। ਭਾਵੇਂ ਇਹ ਵਰਣਨ ਯੋਗ ਆਤਮ ਹੱਤਿਆ ਨਹੀਂ ਹੈ, 1ਕੁਰਿੰਥੀਆਂ 3:15, ਵਿੱਚ ਲੱਗਭੱਗ ਯਕੀਨੀ ਇੱਕ ਖਰਾ ਵਰਣਨ ਦਿੱਤਾ ਗਿਆ ਹੈ ਕਿ ਇਕ ਮਸੀਹੀ ਦੇ ਲਈ ਜੋ ਆਤਮ ਹੱਤਿਆ ਕਰਦਾ ਹੈ, ਕੀ ਹੁੰਦਾ: "ਉਹ ਆਪ ਤਾਂ ਬਚ ਜਾਵੇਗਾ, ਪਰ ਸੜਦਿਆਂ ਸੜਦਿਆਂ।"

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਆਤਮ ਹੱਤਿਆ ਦੇ ਬਾਰੇ ਮਸੀਹੀ ਵਿਚਾਰ ਕੀ ਹੈ? ਆਤਮ ਹੱਤਿਆ ਬਾਰੇ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries