settings icon
share icon
ਪ੍ਰਸ਼ਨ

ਕੀ ਮਸੀਹੀਆਂ ਨੂੰ ਦੂਜੇ ਲੋਕਾਂ ਦੇ ਧਰਮਾਂ ਦੇ ਵਿਸ਼ਵਾਸ ਪ੍ਰਤੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ?

ਉੱਤਰ


ਸਾਡੇ “ਸਹਿਣਸ਼ੀਲਤਾ” ਦੇ ਇਸ ਜੁੱਗ ਵਿੱਚ, ਨੈਤਿਕ ਸੰਖੇਪਵਾਦ ਨੂੰ ਸਭ ਤੋਂ ਉੱਤਮ ਗੁਣ ਦੇ ਰੂਪ ਵਾੰਗੂ ਦਲਾਲ ਕੀਤਾ ਗਿਆ ਹੈ। ਹਰ ਤਰ੍ਹਾਂ ਦਾ ਦਰਸ਼ਨ ਸ਼ਾਸਤਰ, ਵਿਚਾਰ, ਅਤੇ ਵਿਸ਼ਵਾਸ ਦੇ ਸਿਲਸਿਲੇ ਦੀ ਯੋਗਤਾ ਇੱਕੋ ਜਿਹੀ ਹੈ, ਇਸ ਤਰ੍ਹਾਂ ਸਾਪੇਖਾਵਾਦੀ ਦਾ ਕਹਿਣਾ ਹੈ ਅਤੇ ਇਹ ਇਸ ਲਈ ਬਰਾਬਰ ਰੂਪ ਵਿੱਚ ਆਦਰ ਪਾਉਣ ਦੇ ਯੋਗ ਹੈ। ਉਹ ਜਿਹੜੇ ਇੱਕ ਵਿਸ਼ਵਾਸ ਸਿਧਾਂਤ ਨੂੰ ਦੂਜੇ ਵਿਸ਼ਵਾਸ ਸਿਧਾਂਤ ਤੋਂ ਜ਼ਿਆਦਾ ਜ਼ੋਰ ਦਿੰਦੇ ਹਨ- ਇੱਥੋਂ ਤੱਕ ਕਿ ਹੋਰ ਵੀ ਮਾੜਾ- ਆਪਣੇ ਕੋਲ ਪੂਰੀ ਤਰ੍ਹਾਂ ਸੱਚ ਦੇ ਹੋਣ ਦੇ ਗਿਆਨ ਦਾ ਦਾਅਵਾ ਕਰਦੇ ਹਨ ਉਨ੍ਹਾਂ ਨੂੰ ਤੰਗ ਦਿਲ ਵਾਲੇ, ਘੱਟ ਜਾਣਕਾਰੀ ਪ੍ਰਾਪਤ, ਜਾਂ ਇੱਥੋਂ ਤੱਕ ਕਿ ਕੱਟੜਧਰਮੀ ਵੀ ਮੰਨਿਆ ਜਾਂਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਖ-ਵੱਖ ਧਰਮ ਪਰਸਪਰ ਆਪਣੇ ਹੀ ਕੋਲ ਸੰਪੂਰਣ ਦਾਅਵਿਆਂ ਨੂੰ ਹੋਣ ਦੀ ਗੱਲ ਕਰਦੇ ਹਨ ਅਤੇ ਸਾਪੇਖਾਵਾਦੀ ਤਰਕ ਸੰਗਤ ਰੂਪ ਵਿੱਚ ਸਪੱਸ਼ਟ ਵਿਰੋਧਾਂ ਨੂੰ ਸਮਝੌਤਾ ਕਰਨ ਵਿੱਚ ਅਯੋਗ ਹੁੰਦੇ ਹਨ। ਉਦਾਹਰਣ ਵਜੋਂ, ਬਾਈਬਲ ਇਸ ਦਾਅਵੇ ਨੂੰ ਕਰਦੀ ਹੈ ਕਿ, “ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ” (ਇਬਰਾਨੀਆਂ 9:27), ਜਦ ਕਿ ਕੁਝ ਪੂਰਬੀ ਧਰਮ ਦੁਬਾਰਾ ਜਨਮ ਦੀ ਸਿੱਖਿਆ ਦਿੰਦੇ ਹਨ। ਇਸ ਤਰ੍ਹਾਂ ਨਾਲ, ਕੀ ਅਸੀਂ ਇੱਕ ਵਾਰ ਮਰਦੇ ਹਾਂ ਜਾਂ ਕਈ ਵਾਰ? ਇਹ ਦੋਵੇਂ ਸਿੱਖਿਆਵਾਂ ਸੱਚੀਆਂ ਨਹੀਂ ਹੋ ਸੱਕਦੀਆਂ ਹਨ। ਸਾਪੇਖਾਵਾਦੀ ਜ਼ਰੂਰੀ ਤੌਰ ’ਤੇ ਸੱਚ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ ਤਾਂ ਕਿ ਇੱਕ ਵਿਰੋਧੀ ਉਕਤ ਸੰਸਾਰ ਉਤਪੰਨ ਹੋ ਸਕੇ ਜਿੱਥੇ ਅਣਗਿਣਤ, ਵਿਰੋਧੀ ਉਕਤ “ਸੱਚ” ਸਹਿ-ਹੋਂਦ ਵਿੱਚ ਰਹਿ ਸਕਣ।

ਯਿਸੂ ਨੇ ਕਿਹਾ, “ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ” (ਯੂਹੰਨਾ 14:6)। ਇੱਕ ਮਸੀਹੀ ਨੇ ਸੱਚ ਨੂੰ ਕਬੂਲ ਕਰ ਲਿਆ ਹੈ, ਨਾ ਕਿ ਇੱਕ ਵਿਚਾਰ ਨੂੰ, ਪਰ ਇੱਕ ਮਨੁੱਖ ਨੂੰ। ਸੱਚ ਦੀ ਇਹ ਪ੍ਰਵਾਨਗੀ ਮਸੀਹੀਆਂ ਨੂੰ ਦੂਜੇ ਅੱਜ ਦੇ ਦਿਨਾਂ ਦੇ ਅੰਤਰ “ਖੁਲ੍ਹੇ ਦਿਲ ਵਾਲਿਆਂ” ਤੋਂ ਦੂਰ ਦਿੰਦੀ ਹੈ। ਮਸੀਹੀਆਂ ਨੇ ਇਹ ਜਨਤਕ ਤੌਰ ’ਤੇ ਕਬੂਲ ਕੀਤਾ ਹੈ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ (ਰੋਮੀਆਂ 10:9-10)। ਜੇਕਰ ਉਹ ਅਸਲ ਵਿੱਚ ਜੀ ਉੱਠਣ ਵਿੱਚ ਵਿਸ਼ਵਾਸ ਕਰਦਾ ਹੈ, ਤਾਂ ਉਹ ਕਿਸ ਤਰ੍ਹਾਂ ਅਵਿਸ਼ਵਾਸੀਆਂ ਦੇ ਦਾਅਵੇ ਨੂੰ ਕਿ ਯਿਸੂ ਦੁਬਾਰਾ ਨਹੀਂ ਉੱਠਿਆ ਸੀ ਦੇ ਉੱਪਰ ਕਿਸ ਤਰ੍ਹਾਂ “ਖੁੱਲ੍ਹ ਦਿਲੀ” ਹੋ ਸੱਕਦਾ ਹੈ? ਇੱਕ ਮਸੀਹੀ ਦੇ ਲਈ ਪਰਮੇਸ਼ੁਰ ਦੇ ਵਚਨ ਦੀ ਸਪੱਸ਼ਟ ਸਿੱਖਿਆ ਦਾ ਇਨਕਾਰ ਅਸਲ ਵਿੱਚ ਪਰਮੇਸ਼ੁਰ ਦੇ ਨਾਲ ਧੋਖਾ ਕਰਨਾ ਹੋਵੇਗਾ।

ਖਿਆਲ ਕਰੋ ਅਸੀਂ ਹੁਣ ਤੱਕ ਦੀਆਂ ਸਾਡੀਆਂ ਉਦਾਹਰਣਾਂ ਵਿੱਚ ਆਪਣੇ ਵਿਸ਼ਵਾਸ ਦੇ ਬੁਨਿਆਦੀ ਸਿਧਾਂਤਾਂ ਦਾ ਜ਼ਿਕਰ ਕੀਤਾ ਹੈ। ਕੁਝ ਗੱਲਾਂ (ਜਿਵੇਂ ਮਸੀਹ ਦਾ ਜੀ ਉੱਠਣਾ) ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋ ਸੱਕਦਾ ਹੈ। ਹੋਰ ਗੱਲਾਂ ਬਹਿਸਬਾਜ਼ੀ ਦੇ ਲਈ ਖੁਲ੍ਹੀਆਂ ਹੋ ਸੱਕਦੀਆਂ ਹਨ ਕਿ ਜਿਵੇਂ ਇਬਰਾਨੀਆਂ ਦਾ ਖਤ ਕਿਸ ਨੇ ਲਿਖਿਆ ਹੈ ਜਾਂ ਪੌਲੁਸ ਦੇ “ਸਰੀਰ ਵਿੱਚ ਕੰਡੇ” ਦਾ ਸੁਭਾਓ ਆਦਿ। ਸਾਨੂੰ ਘੱਟ ਮਹੱਤਤਾ ਵਾਲੇ ਵਿਸ਼ਵਿਆਂ ਉੱਤੇ ਬਹਿਸ ਕਰਨ ਤੋਂ ਬੱਚਣਾ ਚਾਹੀਦਾ ਹੈ (2 ਤਿਮੋਥਿਉਸ 2:23; ਤੀਤੁਸ 3:9)।

ਇੱਥੋਂ ਤੱਕ ਜਦੋਂ ਮੁੱਖ ਧਰਮ ਸਿਧਾਂਤਾ ਨੂੰ ਲੈ ਕੇ ਬਹਿਸਬਾਜ਼ੀ/ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੋਵੇ, ਤਾਂ ਮਸੀਹੀਆਂ ਨੂੰ ਉਸ ਵੇਲੇ ਸੰਜਮ ਦਾ ਅਭਿਆਸ ਕਰਨਾ ਅਤੇ ਆਦਰ ਵਿਖਾਉਣਾ ਚਾਹੀਦਾ ਹੈ। ਕਿਸੇ ਇੱਕ ਨਜ਼ਰੀਏ ਨੂੰ ਲੈ ਕੇ ਅਸਹਿਮਤੀ ਹੋਣੀ ਇੱਕ ਗੱਲ ਹੈ; ਕਿਸੇ ਦੂਜੇ ਮਨੁੱਖ ਦੀ ਕਦਰ ਘਟਾਉਣੀ ਅਲੱਗ ਗੱਲ ਹੈ। ਸਾਨੂੰ ਸੱਚਿਆਈ ਨੂੰ ਪੂਰੀ ਤਰ੍ਹਾਂ ਨਾਲ ਫੜ੍ਹੀ ਰੱਖਣਾ ਹੈ ਜਦੋਂ ਕਿ ਉਨ੍ਹਾਂ ਲੋਕਾਂ ਨੂੰ ਦਇਆ ਵਿਖਾਉਣੀ ਚਾਹੀਦੀ ਹੈ ਜੋ ਇਸ ਦੇ ਬਾਰੇ ਵਿੱਚ ਪ੍ਰਸ਼ਨ ਪੁੱਛਦੇ ਹਨ। ਯਿਸੂ ਦੀ ਵਾੰਗੂ, ਸਾਨੂੰ ਕਿਰਪਾ ਅਤੇ ਸੱਚਿਆਈ ਦੋਵਾਂ ਦੇ ਨਾਲ ਭਰੇ ਹੋਣਾ ਚਾਹੀਦਾ ਹੈ (ਯੂਹੰਨਾ 1:14)। ਪਤਰਸ ਨੇ ਇੱਕ ਚੰਗੇ ਸੰਤੁਲਨ ਦੇ ਵਿੱਚ ਉੱਤਰ ਦੇਣ ਅਤੇ ਨਰਮਤਾਈ ਵਿਖਾਉਣ ਲਈ ਕਿਹਾ ਹੈ: “ ਸਗੋਂ ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈਅ ਨਾਲ” (1 ਪਤਰਸ 3:15)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਮਸੀਹੀਆਂ ਨੂੰ ਦੂਜੇ ਲੋਕਾਂ ਦੇ ਧਰਮਾਂ ਦੇ ਵਿਸ਼ਵਾਸ ਪ੍ਰਤੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ?
© Copyright Got Questions Ministries