settings icon
share icon
ਪ੍ਰਸ਼ਨ

ਕਲੀਸਿਯਾ ਕੀ ਹੈ?

ਉੱਤਰ


ਬਹੁਤ ਸਾਰੇ ਲੋਕ ਅੱਜ ਕਲੀਸਿਯਾ ਨੂੰ ਇਮਾਰਤ ਦੇ ਰੂਪ ਵਜੋਂ ਸਮਝਦੇ ਹਨ। ਇਹ ਬਾਈਬਲ ਅਧਾਰਿਤ ਕਲੀਸਿਯਾ ਦੀ ਸਮਝ ਨਹੀਂ ਹੈ। “ਸ਼ਬਦ” ਕਲੀਸਿਯਾ ਯੂਨਾਨੀ ਸ਼ਬਦ ਐਕਲੈਸੀਆ ਤੋਂ ਆਉਂਦਾ ਹੈ ਜਿਸ ਨੂੰ “ਇੱਕ ਮੰਡਲੀ” ਜਾਂ “ਬੁਲਾਏ ਹੋਏ” ਲੋਕਾਂ ਦੇ ਰੂਪ ਵਿੱਚ ਅਰਥ ਨੂੰ ਸਪੱਸ਼ਟ ਕੀਤਾ ਗਿਆ ਹੈ। “ਕਲੀਸਿਯਾ” ਦਾ ਬੁਨਿਆਦੀ ਮਤਲਬ ਉਸਾਰੀ ਹੋਈ ਇਮਾਰਤ ਤੋਂ ਨਹੀਂ ਹੈ, ਪਰ ਲੋਕਾਂ ਤੋਂ ਹੈ। ਇਹ ਇੱਕ ਤਾਅਨੇ ਭਰਿਆ ਹੈ ਜਦੋਂ ਤੁਸੀਂ ਲੋਕਾਂ ਨੂੰ ਪੁੱਛਦੇ ਹੋ ਕਿ ਉਹ ਕਿਸ ਚਰਚ ਵਿੱਚ ਸ਼ਾਮਿਲ ਹੁੰਦੇ ਹਨ, ਤਾਂ ਉਹ ਅਕਸਰ ਕਿਸੇ ਇਮਾਰਤ ਦੀ ਪਹਿਚਾਣ ਦੱਸਦੇ ਹਨ। ਰੋਮੀਆਂ 16:5 ਆਖਦਾ ਹੈ, “ਅਤੇ ਉਸ ਕਲੀਸਿਯਾ ਨੂੰ ਜਿਹੜੀ ਓਹਨਾਂ ਦੇ ਘਰ ਵਿੱਚ ਹੈ ਸੁਖ ਸਾਂਦ ਆਖਣਾ। ਮੇਰੇ ਪਿਆਰੇ ਇਪੈਨੇਤੁਸ ਨੂੰ ਜਿਹੜਾ ਮਸੀਹ ਦੇ ਲਈ ਅਸਿਯਾ ਦਾ ਪਹਿਲਾ ਫਲ ਹੈ ਸੁਖ ਸਾਂਦ ਆਖੋ”। ਪੌਲੁਸ ਉਨ੍ਹਾਂ ਦੇ ਘਰ ਵਿੱਚ ਹੋਣ ਵਾਲੀ ਮੰਡਲੀ ਦਾ ਹਵਾਲਾ ਦਿੰਦਾ ਹੈ- ਨਾ ਕਿ ਕਲੀਸਿਯਾ ਇਮਾਰਤ ਦਾ, ਪਰ ਇੱਕ ਵਿਸ਼ਵਾਸੀਆਂ ਦੀ ਦੇਹ ਹੈ।

ਕਲੀਸਿਯਾ ਮਸੀਹ ਦੀ ਦੇਹ ਹੈ, ਜਿਸ ਦਾ ਉਹ ਸਿਰ ਹੈ। ਅਫ਼ਸੀਆਂ 1:22-23 ਆਖਦਾ ਹੈ, “ਅਤੇ ਸਭੋ ਕੁਝ ਉਸ ਦੇ ਪੈਰਾਂ ਹੇਠ ਕਰ ਦਿਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ। ਇਹ ਉਸ ਦੀ ਦੇਹ ਹੈ ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਭਰਦਾ ਹੈ।” ਮਸੀਹ ਦੀ ਦੇਹ ਪੰਤੇਕੁਸਤ ਦੇ ਦਿਨ ਤੋਂ ਸਾਰੇ ਵਿਸ਼ਵਾਸੀਆਂ ਦੁਆਰਾ ਉਸਾਰੀ ਗਈ (ਰਸੂਲਾਂ ਦੇ ਕਰਤੱਬ ਅਧਿਆਏ 2) ਜਦੋਂ ਤੱਕ ਮਸੀਹ ਵਾਪਸ ਨਹੀਂ ਆਉਂਦਾ। ਮਸੀਹ ਦੀ ਦੇਹ ਨੂੰ ਦੋ ਪਹਿਲੂਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ:

1) ਕਲੀਸਿਯਾ ਵਿੱਚ ਉਹ ਸਾਰੇ ਸ਼ਾਮਿਲ ਹਨ ਜਿਨ੍ਹਾਂ ਦਾ ਯਿਸੂ ਮਸੀਹ ਨਾਲ ਜਾਤੀ ਤੌਰ ’ਤੇ ਰਿਸ਼ਤਾ ਹੈ,“ਕਿਉਂ ਜੋ ਅਸੀਂ ਸਭਨਾਂ ਨੂੰ, ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ” (1 ਕੁਰਿੰਥੀਆਂ 12:13)। ਇਹ ਆਇਤ ਕਹਿੰਦੀ ਹੈ ਜਿਹੜਾ ਵੀ ਕੋਈ ਵਿਸ਼ਵਾਸ ਕਰਦਾ ਉਹ ਮਸੀਹ ਦੀ ਦੇਹ ਦਾ ਹਿੱਸਾ ਹੈ ਅਤੇ ਸਬੂਤ ਵਜੋਂ ਉਸ ਨੇ ਮਸੀਹ ਦੇ ਆਤਮਾ ਨੂੰ ਪ੍ਰਾਪਤ ਕੀਤਾ ਹੈ। ਸਰਬਵਿਆਪਕ ਕਲੀਸਿਯਾ ਉਹ ਸਾਰੇ ਜਿਨ੍ਹਾਂ ਨੇ ਮੁਕਤੀ ਨੂੰ ਯਿਸੂ ਮਸੀਹ ਦੇ ਦੁਆਰਾ ਵਿਸ਼ਵਾਸ ਕਰਨ ਤੋਂ ਪ੍ਰਾਪਤ ਕੀਤਾ।

2) ਸਥਾਨਕ ਕਲੀਸਿਯਾ ਦਾ ਵਰਣਨ ਗਲਾਤੀਆਂ 1:1-2 ਵਿੱਚ ਕੀਤਾ ਗਿਆ ਹੈ:“ਲਿਖਤੁਮ ਪੌਲੁਸ ਜਿਹੜਾ ਰਸੂਲ ਹਾਂ, ਮਨੁੱਖਾਂ ਦੀ ਵਲੋਂ ਨਹੀਂ, ਨਾ ਕਿਸੇ ਮਨੁੱਖ ਦੇ ਰਾਹੀਂ ਸਗੋਂ ਯਿਸੂ ਮਸੀਹ ਦੇ ਅਤੇ ਪਿਤਾ ਪਰਮੇਸ਼ੁਰ ਦੇ ਰਾਹੀਂ ਜਿਹ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਓਹ ਸਭ ਭਰਾ ਜਿਹੜੇ ਮੇਰੇ ਨਾਲ ਹਨ। ਅੱਗੇ ਜੋਗ ਗਲਾਤੀਆਂ ਦੀਆਂ ਕਲੀਸਿਯਾ ਨੂੰ”। ਇੱਥੇ ਅਸੀਂ ਦੇਖਦੇ ਹਾਂ ਕਿ ਗਲਾਤੀਯਾ ਸੂਬੇ ਵਿੱਤ ਬਹੁਤ ਸਾਰੀਆਂ ਕਲੀਸੀਆਵਾਂ ਸਨ-ਜਿਨ੍ਹਾਂ ਨੂੰ ਅਸੀਂ ਸਥਾਨਕ ਕਲੀਸਿਯਾ ਕਹਿੰਦੇ ਹਾਂ। ਬੈਪਟਿਸਟ ਕਲੀਸਿਯਾ, ਲੂਥਰਨ ਕਲੀਸਿਯਾ, ਕੈਥੋਲਿਕ ਕਲੀਸਿਯਾ, ਆਦਿ, ਇਹ ਕਲੀਸਿਯਾ ਨਹੀਂ ਹੈ, ਜਿਵੇਂ ਕਿ ਸਰਬ ਵਿਆਪਕ ਕਲੀਸਿਯਾ ਹੈ- ਪਰ ਇਸ ਦੇ ਬਜਾਏ ਸਥਾਨਕ ਕਲੀਸਿਯਾ ਹੈ, ਇੱਕ ਸਥਾਨਕ ਵਿਸ਼ਵਾਸੀਆਂ ਦੀ ਦੇਹ ਹੈ। ਵਿਸ਼ਵ ਵਿਆਪਕ ਕਲੀਸਿਯਾ ਵਿੱਚ ਉਹ ਸ਼ਾਮਿਲ ਹਨ ਜਿਨ੍ਹਾਂ ਦਾ ਸੰਬੰਧ ਮਸੀਹ ਨਾਲ ਹੈ ਅਤੇ ਉਹ ਜਿਨ੍ਹਾਂ ਨੇ ਮੁਕਤੀ ਦੇ ਉਸ ਉੱਤੇ ਭਰੋਸਾ ਕੀਤਾ। ਇਹ ਸਰਬ ਵਿਆਪਕ ਕਲੀਸਿਯਾ ਦੇ ਮੈਂਬਰਾਂ ਨੂੰ ਸ ਥਾਨਕ ਕਲੀਸਿਯਾ ਵਿੱਚ ਸੰਗਤੀ ਅਤੇ ਉੱਨਤੀ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਦੇ ਨਿਚੋੜ ਵਿੱਚ, ਕਲੀਸਿਯਾ ਕੋਈ ਇਮਾਰਤ ਜਾਂ ਇੱਕ ਸੰਸਥਾ ਨਹੀਂ ਹੈ। ਬਾਈਬਲ ਦੇ ਮੁਤਾਬਿਕ, ਕਲੀਸਿਯਾ ਮਸੀਹ ਦੀ ਦੇਹ ਹੈ- ਉਹ ਸਾਰੇ ਜਿਨ੍ਹਾਂ ਨੇ ਮੁਕਤੀ ਲਈ ਆਪਣੇ ਵਿਸ਼ਵਾਸ ਨੂੰ ਯਿਸੂ ਮਸੀਹ ਉੱਤੇ ਰੱਖਿਆ (ਯੂਹੰਨਾ 3:16; 1 ਕੁਰਿੰਥੀਆਂ 12:13)। ਸਥਾਨਕ ਕਲੀਸਿਯਾ ਹੀ ਇਕੱਠੀ ਹੋ ਕੇ ਵਿਸ਼ਵ ਵਿਆਪਕ ਮੈਂਬਰਾਂ ਦੀ ਕਲੀਸਿਯਾ ਹੈ। ਸਥਾਨਕ ਕਲੀਸਿਯਾ ਉਹ ਜਗ੍ਹਾ ਹੈ ਜਿੱਥੇ ਵਿਸ਼ਵ ਵਿਆਪਕ ਕਲੀਸਿਯਾ ਦੇ ਮੈਂਬਰ 1 ਕੁਰਿੰਥੀਆਂ ਅਧਿਆਏ 12 ਵਿੱਚ “ਦੇਹ” ਦੇ ਲਈ ਦਿੱਤੇ ਗਏ ਸਿਧਾਂਤਾਂ ਉਤੇਜਨਾ, ਸਿਖਾਉਣਾ ਅਤੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਵਿੱਚ ਇੱਕ ਦੂਸਰੇ ਨੂੰ ਗਿਆਨ ਵਿੱਚ ਮਜ਼ਬੂਤ ਕਰਦੇ ਹਨ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕਲੀਸਿਯਾ ਕੀ ਹੈ?
© Copyright Got Questions Ministries