settings icon
share icon
ਪ੍ਰਸ਼ਨ

ਕਿਵੇਂ ਅਤੇ ਕਦੋਂ ਬਾਈਬਲ ਸਿਧਾਂਤ ਨਿਯਮ ਨੂੰ ਇੱਕਠਾ ਕੀਤਾ ਗਿਆ?

ਉੱਤਰ


ਸ਼ਬਦ “ਕੈਨਨ” ਦਾ ਇਸਤੇਮਾਲ ਉਨ੍ਹਾਂ ਕਿਤਾਬਾਂ ਦਾ ਵਰਣਨ ਕਰਨ ਲਈ ਕੀਤਾ ਜੋ ਸਵਰਗੀ ਪ੍ਰੇਰਿਤ ਹਨ ਅਤੇ ਇਸ ਕਰਕੇ ਇਨ੍ਹਾਂ ਦਾ ਸੰਬੰਧ ਬਾਈਬਲ ਨਾਲ ਹੈ। ਬਾਈਬਲ ਅਧਾਰਿਤ ਸਿਧਾਂਤ ਨਿਯਮ ਨੂੰ ਸਮਝਣ ਵਿੱਚ ਮੁਸ਼ਕਿਲ ਇਹ ਹੈ ਕਿ ਬਾਈਬਲ ਸਾਨੂੰ ਉਨ੍ਹਾਂ ਕਿਤਾਬਾਂ ਦੀ ਜਾਣਕਾਰੀ ਨਹੀਂ ਦਿੰਦੀ ਹੈ ਜੋ ਬਾਈਬਲ ਨਾਲ ਸੰਬੰਧ ਰੱਖਦੀਆਂ ਹਨ। ਸਿਧਾਂਤ ਨਿਯਮ ਦਾ ਫੈਂਸਲਾ ਕਰਨ ਦੀ ਕਿਰਿਆ ਸਭ ਤੋਂ ਪਹਿਲਾਂ ਯਹੂਦੀ ਸ਼ਾਸਤ੍ਰੀ ਅਤੇ ਗਿਆਨੀਆਂ ਅਤੇ ਬਾਅਦ ਵਿੱਚ ਸ਼ੁਰੂ ਦੀ ਕਲੀਸਿਯਾ ਵੱਲੋਂ ਠਹਿਰਾਈ ਗਈ। ਅਖੀਰ ਵਿੱਚ, ਉਹ ਪਰਮੇਸ਼ੁਰ ਹੀ ਸੀ ਜਿਸ ਨੇ ਇਹ ਠਹਿਰਾਇਆ ਕਿ ਬਾਈਬਲ ਦੀ ਕਿਹੜੀ ਕਿਤਾਬ ਨੂੰ ਸਿਧਾਂਤ ਨਿਯਮ ਨਾਲ ਮਿਲਾਉਣਾ ਹੈ। ਵਚਨ ਦੀ ਹਰ ਇੱਕ ਕਿਤਾਬ ਉਸ ਸਮੇਂ ਸਿਧਾਂਤ ਨਿਯਮ ਨਾਲ ਸੰਬੰਧਿਤ ਹੋ ਜਾਂਦੀ ਜਦੋਂ ਪਰਮੇਸ਼ੁਰ ਨੇ ਇਸ ਦੀ ਲਿਖਤ ਨੂੰ ਉਭਾਰਿਆ ਸੀ। ਇਹ ਪਰਮੇਸ਼ੁਰ ਦਾ ਇੱਕ ਸਰਲ ਤਰੀਕਾ ਉਸ ਦੇ ਮੰਨਣ ਵਾਲੇ ਮਨੁੱਖਾਂ ਨੂੰ ਉਭਾਰਨਾ ਜਾਂ ਪ੍ਰੇਰਿਤ ਕਰਨਾ ਕਿ ਕਿਹੜੀ ਕਿਤਾਬ ਨੂੰ ਬਾਈਬਲ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।

ਨਵੇਂ ਨੇਮ ਦੀ ਤੁਲਨਾ ਅਨੁਸਾਰ, ਵੀ ਪੁਰਾਣੇ ਨੇਮ ਦੀਆਂ ਕਿਤਾਬਾਂ ਨੂੰ ਸਿਧਾਂਤ ਨਿਯਮ ਵਿੱਚ ਕਰਨ ਲਈ ਬਹੁਤ ਘੱਟ ਬਹਿਸ ਹੋਈ ਹੈ। ਇਬਰਾਨੀ ਵਿਸ਼ਵਾਸੀਆਂ ਨੇ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਵਾਲਿਆਂ ਨੂੰ ਪਹਿਚਾਣ ਲਿਆ ਸੀ ਅਤੇ ਉਨ੍ਹਾਂ ਦੀਆਂ ਲਿਖਤਾਂ ਪਰਮੇਸ਼ੁਰ ਦੁਆਰਾ ਪ੍ਰੇਰਿਤ ਹਨ ਇਸ ਨੂੰ ਕਬੂਲ ਕੀਤਾ। ਜਦ ਕਿ ਇਸ ਗੱਲ ਦਾ ਵੀ ਇਨਕਾਰ ਨਹੀਂ ਕੀਤਾ ਜਾ ਸੱਕਦਾ ਕਿ ਪੁਰਾਣੇ ਨੇਮ ਵਿੱਚ ਸਿਧਾਂਤ ਨਿਯਮ ਨੂੰ ਲੈ ਕੇ ਕੁਝ ਬਹਿਸ ਰਹੀ ਹੈ, ਸੰਨ 250 ਈਸਵੀ ਦੌਰਾਨ ਵਚਨ ਦੇ ਸਿਧਾਂਤ ਨਿਯਮ ਦੀ ਇਬਰਾਨੀਆਂ ਵਿੱਚ ਲਗਭਗ ਸਹਿਮਤੀ ਹੋ ਗਈ ਸੀ। ਸਿਰਫ਼ ਇੱਕੋ ਹੀ ਵਿਸ਼ਾ ਸੀ ਜਿਹੜਾ ਐਪੌਕ੍ਰਿਫਾ ਦੀਆਂ ਕਿਤਾਬਾਂ ਨਾਲ ਮਿਲਦਾ ਸੀ, ਅਤੇ ਇਸ ਨੂੰ ਲੈ ਕੇ ਅੱਜ ਵੀ ਕੁਝ ਬਹਿਸ ਅਤੇ ਵਿਚਾਰ ਧਾਰਾ ਚੱਲ ਰਹੀ ਹੈ। ਜ਼ਿਆਦਾਤਰ ਇਬਰਾਨੀ ਵਿਦਵਾਨ ਐਪੌਕ੍ਰਿਫਾ ਦੀ ਕਿਤਾਬਾਂ ਨੂੰ ਹੀ ਚੰਗੀ ਇਤਿਹਾਸਿਕ ਅਤੇ ਧਾਰਮਿਕ ਦਸਤਾਵੇਜਾਂ ਦੇ ਤੌਰ ’ਤੇ ਮੰਨਦੇ ਸਨ, ਪਰ ਇਸ ਨੂੰ ਉਸ ਹੱਦ ਤਕ ਨਹੀਂ ਮੰਨਿਆ ਜਾਂਦਾ ਜਿਵੇਂ ਕਿ ਇਬਰਾਨੀਆਂ ਦੇ ਵਚਨ ਨੂੰ।

ਨਵੇਂ ਨੇਮ ਵਿੱਚ, ਪਹਿਚਾਣ ਅਤੇ ਸਮੂਹ ਦੀ ਕਿਰਿਆ ਮਸੀਹੀ ਕਲੀਸਿਯਾ ਦੀ ਪਹਿਲੀ ਸਦੀ ਵਿੱਚ ਸ਼ੁਰੂ ਹੋਈ। ਛੇਤੀ ਹੀ, ਨਵੇਂ ਨੇਮ ਦੀਆਂ ਕਿਤਾਬਾਂ ਨੂੰ ਪਹਿਚਾਣ ਦਿੱਤੀ ਗਈ ਸੀ। ਪੌਲੁਸ ਨੇ ਲੂਕਾ ਦੀਆਂ ਲਿਖਤਾਂ ਨੂੰ ਅਧਿਕਾਰਿਤ ਤੌਰ ’ਤੇ ਮੰਨਿਆ ਜਿਸ ਤਰ੍ਹਾਂ ਪੁਰਾਣੇ ਨੇਮ ਨੂੰ ਮੰਨਿਆ ਜਾਂਦਾ ਹੈ (1 ਤਿਮੋਥਿਉਸ 5:18; ਨਾਲ ਹੀ ਦੇਖੋ ਬਿਵਸਥਾ ਸਾਰ 25:4 ਅਤੇ ਲੂਕਾ 10:7)। ਪਤਰਸ ਨੇ ਵੀ ਪੌਲੁਸ ਦੀਆਂ ਲਿਖਤਾਂ ਨੂੰ ਵਚਨ ਦੇ ਤੌਰ ’ਤੇ ਮੰਨਿਆ (2 ਪਤਰਸ 3:15-16)। ਨਵੇਂ ਨੇਮ ਦੀਆਂ ਕੁਝ ਇੱਕ ਕਿਤਾਬਾਂ ਨੂੰ ਕਲੀਸਿਯਾ ਦੁਆਰਾ ਫੈਲਾਇਆ ਗਿਆ (ਕੁਲੁੱਸੀਆਂ 4:16; 1 ਥੱਸਲੁਨਿਕੀਆਂ 5:27)। ਰੋਮ ਦੇ ਕਲੈਮੰਟ ਨੇ ਵੀ ਘੱਟ ਤੋਂ ਘੱਟ ਨਵੇਂ ਨੇਮ ਦੀਆਂ ਅੱਠ ਕਿਤਾਬਾਂ ਦੀ ਵਿਆਖਿਆ ਕੀਤੀ (ਸੰਨ 95 ਈਸਵੀ)। ਅੰਤਾਕਿਯਾ ਦੇ ਇਗਨੇਸ਼ੀਅਸ ਨੇ ਲੱਗਭਗ ਸੱਤ ਕਿਤਾਬਾਂ ਨੂੰ ਮਾਨਤਾ ਦੇ ਦਿੱਤੀ (ਸੰਨ 115 ਈਸਵੀ)। ਪੌਲੀਕਾੱਰਪ, ਯੂਹੰਨਾ ਰਸੂਲ ਦਾ ਇੱਕ ਚੇਲਾ, ਉਸ ਨੇ ਵੀ 15 ਕਿਤਾਬਾਂ ਨੂੰ ਮਾਨਤਾ ਦਿੱਤੀ (ਸੰਨ 108 ਈਸਵੀ)। ਬਾਅਦ ਵਿੱਚ, ਈਰੇਨੀਅਸ ਨੇ 21 ਕਿਤਾਬਾਂ ਦਾ ਜ਼ਿਕਰ ਕੀਤਾ ਹੈ ( ਸੰਨ 185 ਈਸਵੀ)। ਹਿੱਪਾਲਿਟੱਸ ਨੇ 22 ਕਿਤਾਬਾਂ ਨੂੰ ਮਾਨਤਾ ਦਿੱਤੀ (ਸੰਨ 170-235 ਈਸਵੀ)। ਨਵੇਂ ਨੇਮ ਦੀਆਂ ਜਿਨ੍ਹਾਂ ਕਿਤਾਬਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਬਹਿਸ ਹੋਈ ਹੈ ਉਹ ਇਹ ਹਨ ਇਬਰਾਨੀਆਂ, ਯਾਕੂਬ, 2 ਪਤਰਸ, 2 ਯੂਹੰਨਾ, ਅਤੇ 3 ਯੂਹੰਨਾ ਹਨ।

ਪਹਿਲਾ “ਕੈਨਨ” ਭਾਵ ਕਿਤਾਬਾਂ ਨੂੰ ਸਿਧਾਂਤ ਨਿਯਮ ਕਰਨ ਦਾ ਮੂਗਰੀਟੋਰੀਯਨ ਸਿਧਾਂਤ ਨਿਯਮ ਸੀ ਜਿਸ ਨੂੰ ਸੰਨ 170 ਈਸਵੀ ਵਿੱਚ ਸ਼ਾਮਿਲ ਕੀਤਾ ਗਿਆ। ਇਬਰਾਨੀਆਂ, ਯਾਕੂਬ ਅਤੇ 3 ਯੂਹੰਨਾ ਨੂੰ ਛੱਡ ਕੇ ਮੂਗਰੀਟੋਰੀਯਨ ਸਿਧਾਂਤ ਨਿਯਮ ਵਿੱਚ ਬਾਕੀ ਸਭ ਕਿਤਾਬਾਂ ਨੂੰ ਸ਼ਾਮਿਲ ਕੀਤਾ ਸੀ। ਸੰਨ 363 ਈਸਵੀ ਵਿੱਚ ਲਾਓਦਿਕੀਯਾ ਦੀ ਸਭਾ ਨੇ ਇਹ ਬਿਆਨ ਦਿੱਤਾ ਕਿ ਸਿਰਫ਼ ਪੁਰਾਣਾ ਨੇਮ (ਐਪੌਕ੍ਰਿਫਾ ਦੇ ਨਾਲ) ਅਤੇ ਨਵੇਂ ਨੇਮ ਦੀਆਂ 27 ਕਿਤਾਬਾਂ ਨੂੰ ਹੀ ਕਲੀਸਿਆਵਾਂ ਵਿੱਚ ਪੜ੍ਹਿਆ ਜਾਣਾ ਚਾਹੀਦਾ ਹੈ। ਹਿੱਪੋ ਦੀ ਸਭਾ (ਸੰਨ 393 ਈਸਵੀ) ਅਤੇ ਕਾਰਥੇਜ ਦੀ ਸਭਾ (ਸੰਨ 397 ਈਸਵੀ) ਉਨ੍ਹਾਂ ਨੇ ਵੀ ਇਨ੍ਹਾਂ 27 ਕਿਤਾਬਾਂ ਨੂੰ ਅਧਿਕਾਰਿਤ ਹੋਣ ਲਈ ਤਸਦੀਕ ਕੀਤਾ ਸੀ।

ਸਭਾਵਾਂ ਨੇ ਨਵੇਂ ਨੇਮ ਵਿੱਚ ਕੁਝ ਮਿਲਦੀਆਂ ਕਿਤਾਬਾਂ ਵਿੱਚ ਜੋ ਹੇਠਾਂ ਲਿਖੇ ਸਿਧਾਂਤਾ ਨੂੰ ਮੰਨ ਕੇ ਫੈਸਲਾ ਕੀਤਾ ਕਿ ਕੀ ਨਵਾਂ ਨੇਮ ਸੱਚ ਵਿੱਚ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੈ: 1) ਕੀ ਲਿਖਾਰੀ ਇੱਕ ਰਸੂਲ ਸੀ ਜਾਂ ਕਿਸੇ ਰਸੂਲ ਨਾਲ ਉਸ ਦਾ ਨਜ਼ਦੀਕੀ ਸੰਬੰਧ ਸੀ? 2) ਕੀ ਇਸ ਕਿਤਾਬ ਨੂੰ ਮਸੀਹ ਦੀ ਦੇਹ ਦੇ ਰੂਪ ਵਿੱਚ ਵੱਡੇ ਤੌਰ ’ਤੇ ਕਬੂਲ ਕੀਤਾ ਗਿਆ ਸੀ? 3) ਕੀ ਕਿਤਾਬ ਨੇ ਧਰਮ ਸਿਧਾਂਤ ਦੀ ਸਥਿਰਤਾ ਨੂੰ ਸ਼ਾਮਿਲ ਕੀਤਾ ਜਾਂ ਉਨ੍ਹਾਂ ਗਲਤ ਸਿੱਖਿਆਵਾਂ ਨੂੰ ਜੋ ਸਨ। 4) ਕੀ ਕਿਤਾਬ ਵਿੱਚ ਉੱਚੀ ਨੈਤਿਕਤਾ ਅਤੇ ਆਤਮਿਕ ਕੀਮਤਾਂ ਦਾ ਸਬੂਤ ਹੈ ਜੋ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਗਟ ਕਰਦਾ ਹੈ? ਦੁਬਾਰਾ, ਇਹ ਯਾਦ ਕਰਨਾ ਬਹੁਤ ਹੀ ਗੰਭੀਰ ਹੈ ਕਿ ਕਲੀਸਿਯਾ ਨੇ ਸਿਧਾਂਤ ਨਿਯਮ ਦਾ ਫੈਸਲਾ ਨਹੀਂ ਕੀਤਾ ਸੀ। ਕਿਸੇ ਵੀ ਪਹਿਲੀ ਕਲੀਸਿਯਾ ਦੀ ਸਭਾ ਨੇ ਸਿਧਾਂਤ ਨਿਯਮ ਉੱਤੇ ਫੈਸਲਾ ਨਹੀਂ ਲਿਆ। ਇਹ ਤਾਂ ਉਹ ਪਰਮੇਸ਼ੁਰ ਸੀ, ਅਤੇ ਪਰਮੇਸ਼ੁਰ ਨੇ ਖੁਦ, ਜੋ ਖੁਦ ਫੈਸਲਾ ਲਿਆ ਕਿ ਕਿਹੜੀਆਂ ਕਿਤਾਬਾਂ ਬਾਈਬਲ ਨਾਲ ਸੰਬੰਧ ਰੱਖਦੀਆਂ ਹਨ। ਜੋ ਕੁਝ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਆਪਣੇ ਮੰਨਣ ਵਾਲਿਆਂ ਦੇ ਲਈ ਠਹਿਰਾਇਆ ਉਸ ਨੂੰ ਅੱਗੇ ਪਹੁੰਚਾਉਣ ਦੇ ਲਈ ਸਿਰਫ਼ ਇੱਕ ਅਸਾਨ ਤਰੀਕਾ ਸੀ, ਅਤੇ ਸਾਡੀ ਬੇਸਮਝੀ ਅਤੇ ਹਠੀਲੇਪਨ ਦੇ ਬਾਵਜੂਦ ਵੀ, ਸ਼ੁਰੂ ਦੀਆਂ ਕਲੀਸਿਆਵਾਂ ਨੂੰ ਉਨ੍ਹਾਂ ਕਿਤਾਬਾਂ ਨੂੰ ਪਹਿਚਾਨਣ ਵਿੱਚ ਮਦਦ ਕੀਤੀ ਜਿਨ੍ਹਾਂ ਨੂੰ ਉਸ ਨੇ ਉਭਾਰਿਆ ਸੀ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕਿਵੇਂ ਅਤੇ ਕਦੋਂ ਬਾਈਬਲ ਸਿਧਾਂਤ ਨਿਯਮ ਨੂੰ ਇੱਕਠਾ ਕੀਤਾ ਗਿਆ?
© Copyright Got Questions Ministries