settings icon
share icon
ਪ੍ਰਸ਼ਨ

ਕੀ ਬਾਈਬਲ ਅੱਜ ਦੇ ਸਮੇਂ ਮੁਤਾਬਿਕ ਹੈ?

ਉੱਤਰ


ਇਬਰਾਨੀਆਂ 4:12 ਆਖਦਾ ਹੈ, “ਕਿਉਂ ਜੋ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਬੰਦ ਬੰਦ ਅਤੇ ਗੁੱਦੇ ਨੂੰ ਅੱਡੇ ਅੱਡ ਕਰਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਂਚ ਲੈਂਦਾ ਹੈ” ਜਦ ਕਿ ਬਾਈਬਲ ਲਗਭਗ 1900 ਸਾਲ ਪਹਿਲਾਂ ਪੂਰੀ ਤਰ੍ਹਾਂ ਲਿਖੀ ਗਈ ਸੀ, ਪਰ ਇਸ ਦੀ ਸ਼ੁੱਧਤਾ ਅਤੇ ਸੰਬੰਧਾਂ ਨੂੰ ਅੱਜ ਤੱਕ, ਬਦਲਿਆ ਨਹੀਂ ਗਿਆ ਹੈ। ਬਾਈਬਲ ਉਨ੍ਹਾਂ ਸਾਰਿਆਂ ਪ੍ਰਕਾਸ਼ਾਂ ਦਾ ਇੱਕ ਕੇਵਲ ਵਾਸਤਵਿਕ ਸਰੋਤ ਹੈ ਜਿਸ ਨੂੰ ਪਰਮੇਸ਼ੁਰ ਨੇ ਸਿਰਜਿਆ ਅਤੇ ਮਨੁੱਖਜਾਤੀ ਦੇ ਵਿਸ਼ੇ ਨੂੰ ਆਪਣੀ ਯੋਜਨਾ ਅਨੁਸਾਰ ਦਿੱਤਾ ਹੈ।

ਬਾਈਬਲ ਵਿੱਚ ਕੁਦਰਤੀ ਸੰਸਾਰ ਦੇ ਬਾਰੇ ਬਹੁਤ ਵੱਡੀ ਮਾਤਰਾ ਵਿੱਚ ਜਾਣਕਾਰੀ ਮਿਲਦੀ ਹੈ ਜਿਸ ਨੂੰ ਵਿਗਿਆਨ ਦੇ ਅਧਾਰ ’ਤੇ ਟਿੱਪਾ ਟਿੱਪਣੀ ਅਤੇ ਖੋਜ ਦੇ ਦੁਆਰਾ ਤਸਦੀਕ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਆਇਤਾਂ ਲੇਵੀਆਂ 17:11; ਉਪਦੇਸ਼ਕ 1:6-7; ਅੱਯੂਬ 36:27-29; ਜ਼ਬੂਰਾਂ ਦੀ ਪੋਥੀ 102:25-27 ਅਤੇ ਕੁਲੁੱਸੀਆਂ 16:17 ਨੂੰ ਸ਼ਾਮਿਲ ਕਰਦੇ ਹਨ। ਜਦੋਂ ਮਨੁੱਖ ਜਾਤੀ ਦੇ ਛੁਟਕਾਰੇ ਦੇ ਲਈ ਪਰਮੇਸ਼ੁਰ ਦੀ ਯੋਜਨਾ ਬਾਈਬਲ ਦੀ ਕਹਾਣੀ ਵਿੱਚ ਖੁੱਲਦੀ ਹੈ ਤਾਂ ਬਹੁਤ ਸਾਰੇ ਅਲੱਗ ਚਰਿੱਤਰਾਂ ਦਾ ਬੜੀ ਸਫਾਈ ਨਾਲ ਵਰਣਨ ਕੀਤਾ ਜਾਂਦਾ ਹੈ। ਬਿਨ੍ਹਾਂ ਵਰਣਨਾਂ ਵਿੱਚ, ਬਾਈਬਲ ਇੱਕ ਬਹੁਤ ਵੱਡੀ ਮਾਤਰਾ ਵਿੱਚ ਮਨੁੱਖ ਦੇ ਵਿਹਾਰ ਅਤੇ ਖੂਬੀਆਂ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਮੁੱਹਈਆ ਕਰਾਉਂਦੀ ਹੈ। ਸਾਡੇ ਆਪਣੇ ਰੋਜ਼ ਤਜ਼ੁਰਬੇ ਤੋਂ ਵਿਖਾਉਂਦੀ ਕਿ ਮਨੁੱਖ ਦੀ ਦਸ਼ਾ ਦੇ ਬਾਰੇ ਇਹ ਜਾਣਕਾਰੀ ਕਿਸੇ ਮਨੋ ਵਿਗਿਆਨ ਦੀ ਪਾਠ ਪੁਸਤਕ ਤੋਂ ਜ਼ਿਆਦਾ ਅਤੇ ਵਰਣਨ ਯੋਗ ਹੈ। ਬਾਈਬਲ ਵਿੱਚ ਲਿਖੇ ਹੋਏ ਜ਼ਿਆਦਾਤਰ ਇਤਿਹਾਸ 2 ਤੱਥ ਬਾਈਬਲ ਤੋਂ ਬਾਹਰ ਵਾਧੂ ਬਾਈਬਲ ਸੰਬੰਧੀ ਸਰੋਤਾਂ ਤੋਂ ਤਸਦੀਕ ਕੀਤੇ ਹੋਏ ਹਨ। ਇਤਿਹਾਸਕ ਖੋਜ ਅਕਸਰ ਇੱਕੋ ਜਿਹੀਆਂ ਘਟਨਾਵਾਂ ਦੇ ਲਈ ਬਾਈਬਲ ਦੇ ਵਰਣਨਾਂ ਅਤੇ ਬਾਈਬਲ ਦੇ ਬਾਹਰ ਦੇ ਵਾਧੂ ਸਰੋਤਾਂ ਦੇ ਵਰਣਨ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਸਹਿਮਤੀ ਨੂੰ ਦਿਖਾਉਂਦੇ ਹਨ।

ਫਿਰ ਵੀ, ਬਾਈਬਲ ਇੱਕ ਇਤਿਹਾਸ ਦੀ ਕਿਤਾਬ, ਇੱਕ ਮਨੋ ਵਿਗਿਆਨ ਦੇ ਅਧਾਰ ’ਤੇ ਲੇਖ ਨਹੀਂ ਜਾਂ ਇੱਕ ਵਿਗਿਆਨ ਦੇ ਅਧਾਰ ’ਤੇ ਲੇਖ ਨਹੀਂ ਹੈ। ਬਾਈਬਲ ਪਰਮੇਸ਼ੁਰ ਦੇ ਦੁਆਰਾ ਆਪਣੇ ਵਿਸ਼ੇ ਵਿੱਚ ਦਿੱਤਾ ਹੋਇਆ ਅਜਿਹਾ ਵਰਣਨ ਹੈ ਕੀ ਉਹ ਕੌਣ ਹੈ ਅਤੇ ਮਨੁੱਖਜਾਤੀ ਦੇ ਲਈ ਉਸ ਦੀਆਂ ਕਿਹੜੀਆਂ ਇੱਛਾਵਾਂ ਅਤੇ ਯੋਜਨਾਵਾਂ ਹਨ। ਇਸ ਪ੍ਰਕਾਸ਼ ਦਾ ਮੁੱਖ ਭਾਗ ਪਾਪ ਦੇ ਕਾਰਨ ਸਾਡਾ ਪਰਮੇਸ਼ੁਰ ਤੋਂ ਅਲੱਗ ਹੋ ਜਾਣਾ ਅਤੇ ਪਰਮੇਸ਼ੁਰ ਦਾ ਆਪਣੇ ਪੁੱਤ੍ਰ ਯਿਸੂ ਮਸੀਹ ਦਾ ਸਲੀਬ ਉੱਤੇ ਬਲੀਦਾਨ ਦੇ ਦੁਆਰਾ ਸੰਗਤੀ ਨੂੰ ਫਿਰ ਦੁਬਾਰਾ ਸਥਾਪਿਤ ਕਰਨ ਦੇ ਸਮਾਧਾਨ ਦੀ ਕਹਾਣੀ ਹੈ। ਛੁਟਕਾਰੇ ਦੇ ਲਈ ਸਾਡੀ ਲੋੜ੍ਹ ਕਦੀ ਨਹੀਂ ਬਦਲਦੀ ਹੈ ਅਤੇ ਨਾ ਹੀ ਪਰਮੇਸ਼ੁਰ ਦੀ ਆਪਣੇ ਨਾਲ ਸਾਡਾ ਮੇਲ ਜੋਲ ਕਰਨ ਦੀ ਇੱਛਾ ਬਦਲਦੀ ਹੈ।

ਬਾਈਬਲ ਬਹੁਤ ਸਾਰੀਆ ਸੱਚੀ ਅਤੇ ਢੁੱਕਵੀਂ ਜਾਣਕਾਰੀ ਦਿੰਦੀ ਹੈ। ਬਾਈਬਲ ਦਾ ਸਭ ਤੋਂ ਮਹੱਤਵਪੂਰਨ ਸੰਦੇਸ਼-ਛੁਟਕਾਰੇ- ਦਾ ਹੈ ਜਿਹੜਾ ਕਿ ਵਿਸ਼ਵ ਵਿਆਪੀ ਅਤੇ ਚਿਰ ਸਥਾਈ ਰੂਪ ਵਿੱਚ ਮਨੁੱਖ ਜਾਤੀ ਦੇ ਉੱਤੇ ਲਾਗੂ ਹੁੰਦਾ ਹੈ। ਪਰਮੇਸ਼ੁਰ ਦਾ ਵਚਨ ਕਦੀ ਵੀ ਪੁਰਾਣਾ ਜਾਂ ਆਪ੍ਰਚਿਲਤ ਨਹੀਂ ਹੁੰਦਾ, ਨਾ ਇਸ ਦੀ ਜਗ੍ਹਾ ਕੋਈ ਹੋਰ ਚੀਜ਼ ਲੈ ਸੱਕਦੀ ਹੈ ਅਤੇ ਨਾ ਹੀ ਇਸ ਨੂੰ ਸੰਸਕ੍ਰਿਤੀਆਂ ਬਦਲ ਦੀਆਂ ਹਨ, ਬਿਵਸਥਾਵਾਂ ਜਾਂ ਕਾਨੂੰਨ ਬਦਲਦੇ ਹਨ, ਪੀਹੜ੍ਹੀਆ ਆਉਂਦੀਆਂ ਹਨ ਅਤੇ ਜਾਂਦੀਆਂ ਹਨ, ਪਰ ਪਰਮੇਸ਼ੁਰ ਦਾ ਵਚਨ ਅੱਜ ਵੀ ਉਨ੍ਹਾਂ ਢੁੱਕਵਾਂ ਹੈ ਜਿਨ੍ਹਾਂ ਕਿ ਉਹ ਪਹਿਲੀ ਵਾਰ ਲਿਖੇ ਜਾਣ ਦੇ ਸਮੇਂ ਸੀ। ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਪਵਿੱਤਰ ਵਚਨ ਨੂੰ ਅੱਜ ਵੀ ਅਸੀਂ ਆਪਣੇ ਉੱਤੇ ਸਪੱਸ਼ਟ ਰੂਪ ਵਿੱਚ ਲਾਗੂ ਕਰੀਏ, ਪਰ ਪਰਮੇਸ਼ੁਰ ਦੇ ਹਰ ਵਚਨ ਨੂੰ ਪੂਰੀ ਸੱਚਾਈ ਨੂੰ ਅੱਜ ਵੀ ਅਸੀਂ ਆਪਣੇ ਜੀਵਨਾਂ ਉੱਤੇ ਲਾਗੂ ਕਰ ਸੱਕਦੇ ਹਾਂ, ਲਾਗੂ ਕਰਨਾ ਚਾਹੀਦਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਬਾਈਬਲ ਅੱਜ ਦੇ ਸਮੇਂ ਮੁਤਾਬਿਕ ਹੈ?
© Copyright Got Questions Ministries