ਪ੍ਰਸ਼ਨ
ਕੈਲਵਿਨਵਾਦ ਬਨਾਮ ਅੱਰਮੀਨੀਅਮਵਾਦ- ਇਨ੍ਹਾਂ ਵਿੱਚੋਂ ਕਿਹੜਾ ਨਜ਼ਰੀਆ ਸਹੀ ਹੈ?
ਉੱਤਰ
ਕੈਲਵਿਨਵਾਦ ਅਤੇ ਅੱਰਮੇਨਿਅਮਵਾਦ ਧਰਮ ਗਿਆਨ ਦੇ ਉਹ ਤਰੀਕੇ ਹਨ ਜੋ ਮੁਕਤੀ ਦੇ ਬਾਰੇ ਵਿੱਚ ਵਿੱਚ ਪਰਮੇਸ਼ੁਰ ਦੀ ਸਰਬ ਸੱਤਾ ਅਤੇ ਮਨੁੱਖ ਦੀ ਜਿੰਮੇਵਾਰੀ ਦੇ ਵਿਚਕਾਰ ਦੇ ਰਿਸ਼ਤੇ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹਨ।ਕੈਲਵਿਨਵਾਦ ਨੇ ਜਾੱਨਕੈਲਵਿਨਵਾਦ, ਇੱਕ ਫਰਾਂਸੀਸੀ ਧਰਮ ਵਿਗਿਆਨੀ ਤੋਂ ਨਾਮ ਪ੍ਰਾਪਤ ਹੈ, ਜੋ 1509-1564 ਵਿੱਚ ਰਿਹਾ। ਅੱਰਮੀਨੀਅਮਵਾਦ ਨੇ ਜਕੋਬੁਸ ਅਰਮੇਨਿਓਸ਼, ਇੱਕ ਡੱਚ ਧਰਮ ਵਿਗਿਆਨੀ ਜੋ 1560-1609 ਵਿੱਚ ਰਿਹਾ ਉਸ ਨੇ ਨਾਮ ਨੂੰ ਹਾਸਿਲ ਕੀਤਾ ਹੈ।
ਦੋਵਾਂ ਤਰੀਕਿਆਂ ਦਾ ਪੰਜ ਮੁੱਖ ਗੱਲ੍ਹਾਂ ਵਿੱਚ ਖੁਲਾਸਾ ਕੀਤਾ ਜਾ ਸੱਕਦਾ ਹੈ।ਕੈਲਵਿਨਵਾਦ ਮਨੁੱਖ ਦੀ ਪੂਰਣ ਭ੍ਰਸ਼ਟਤਾ ਜਾਂ ਭ੍ਰਸ਼ਟਤਾ ਦੀ ਧਾਰਨਾ ਨੂੰ ਪੇਸ਼ ਕਰਦਾ ਹੈ ਜਦਕਿ ਅੱਰਮੀਨੀਅਮਵਾਦ ਅਧੂਰੀ ਭ੍ਰਸ਼ਟਤਾ ਦੀ ਧਾਰਨਾ ਨੂੰ ਪੇਸ਼ ਕਰਦਾ ਹੈ। ਪੂਰਣ ਹੋ ਗਿਆ ਭ੍ਰਸ਼ਟਤਾ ਵਿੱਚ ਦੱਸਿਆ ਗਈ ਹੈ ਕਿ ਮਨੁੱਖ ਦਾ ਹਰ ਇੱਕ ਪਹਿਲੂ ਪਾਪ ਦੁਆਰਾ ਗੰਦਾ ਹੋ ਗਿਆ; ਇਸ ਲਈ, ਮਨੁੱਖ ਪ੍ਰਾਣੀ ਇਸ ਯੋਗ ਨਹੀਂ ਹਨ ਕਿ ਉਹ ਆਪਣੇ ਆਪ ਪਰਮੇਸ਼ੁਰ ਕੋਲ ਆ ਸੱਕਣ। ਅਧੂਰੀ ਜਾਂ ਅਪੂਰਣ ਭ੍ਰਸ਼ਟਤਾ ਵਿੱਚ ਇਹ ਦੱਸਿਆ ਗਿਆ ਕਿ ਮਨੁੱਖ ਦਾ ਹਰ ਇੱਕ ਪਹਿਲੂ ਪਾਪ ਦੁਆਰਾ ਗੰਦਾ ਹੋ ਗਿਆ ਹੈ, ਪਰ ਉਹ ਇਸ ਹੱਦ ਤੱਕ ਵੀ ਨਹੀਂ ਹੈ ਕਿ ਉਹ ਆਪਣੇ ਆਪ ਪਰਮੇਸ਼ੁਰ ਦੇ ਉੱਤੇ ਵਿਸ਼ਵਾਸ ਨਾ ਕਰ ਸੱਕਣ।
ਕੈਲਵਿਨਵਾਦ ਇਸ ਵਿਸ਼ਵਾਸ ਨੂੰ ਸ਼ਾਮਿਲ ਕਰਦਾ ਹੈ ਕਿ ਚੋਣ ਬਿਨ੍ਹਾਂ ਸ਼ਰਤ ਦੇ ਹੈ, ਜਦ ਕਿ ਅੱਰਮੀਨੀਅਮਵਾਦ ਇਹ ਵਿਸ਼ਵਾਸ ਕਰਦਾ ਹੈ ਕਿ ਚੋਣ ਸ਼ਰਤ ਦੇ ਨਾਲ ਹੈ। ਬਿਨ੍ਹਾਂ ਸ਼ਰਤ ਦੇ ਚੁਣਿਆ ਜਾਣਾ ਇੱਕ ਅਜਿਹਾ ਨਜ਼ਰੀਆ ਹੈ ਜਿਸ ਵਿੱਚ ਪਰਮੇਸ਼ੁਰ ਕਿਸੇ ਵੀ ਮਨੁੱਖ ਨੂੰ ਉਸਦੀ ਪੂਰੀ ਇੱਛਾ ਦੇ ਅਨੁਸਾਰ ਚੁਣਦਾ ਹੈ ਕਿ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਆਪਣੇ ਉਸ ਅਗੇਤਰ ਗਿਆਨ ਦੇ ਅਧਾਰ ਤੇ ਕਿ ਸ਼ਰਤ ਵਾਲੀ ਚੋਣ ਮੁਕਤੀ ਦੇ ਲਈ ਮਸੀਹ ਉੱਤੇ ਵਿਸ਼ਵਾਸ ਕਰੇਗਾ ਚੁਣਦਾ ਹੈ, ਇਸ ਕਰਕੇ ਇਸ ਉੱਤੇ ਸ਼ਰਤ ਇੱਕ ਮਨੁੱਖ ਪਰਮੇਸ਼ੁਰ ਨੂੰ ਚੁਣਦਾ ਹੈ।
ਕੈਲਵਿਨਵਾਦ ਪ੍ਰਾਸ਼ਚਿੱਤ ਨੂੰ ਇੱਕ ਹੱਦ ਦੇ ਤੌਰ ’ਤੇ ਵੇਖਦਾ ਹੈ, ਜਦੋਂਕਿ ਅੱਰਮੀਨੀਅਮਵਾਦ ਇਸ ਨੂੰ ਬਿਨ੍ਹਾਂ ਹੱਦ ਦੇ ਵੇਖਦਾ ਹੈ। ਇਹ ਪੰਜ ਗੱਲਾਂ ਵਿੱਚੋਂ ਸਭ ਤੋਂ ਜ਼ਿਆਦਾ ਵਿਵਾਦਪੂਰਣ ਵਾਲਾ ਹੈ। ਸੀਮਿਤ ਪ੍ਰਾਸ਼ਚਿੱਤ ਦਾ ਵਿਸ਼ਵਾਸ ਇਹ ਹੈ ਕਿ ਯਿਸੂ ਸਿਰਫ਼ ਚੁਣਿਆਂ ਹੋਇਆਂ ਦੇ ਲਈ ਮਰਿਆ। ਅਸੀਮਿਤ ਪ੍ਰਾਸ਼ਚਿੱਤ ਦਾ ਵਿਸ਼ਵਾਸ ਇਹ ਹੈ ਕਿ ਯਿਸੂ ਸਾਰਿਆਂ ਦੇ ਲਈ ਮਰਿਆ। ਪਰ ਉਸ ਦੀ ਮੌਤ ਤਦ ਤੱਕ ਅਸਰਦਾਰ ਨਹੀਂ ਹੈ ਜਦ ਤੱਕ ਇੱਕ ਮਨੁੱਖ ਵਿਸ਼ਵਾਸ ਦੁਆਰਾ ਉਸ ਨੂੰ ਕਬੂਲ ਨਹੀਂ ਕਰ ਲੈਂਦਾ ਹੈ।
ਕੈਲਵਿਨਵਾਦ ਇਸ ਵਿਸ਼ਵਾਸ ਨੂੰ ਸ਼ਾਮਿਲ ਕਰਦਾ ਹੈ ਕਿ ਪਰਮੇਸ਼ੁਰ ਦੀ ਦਇਆ ਅਰੁੱਕ ਹੈ ਭਾਵ ਜਿਸ ਦੇ ਸਾਹਮਣੇ ਆਪ ਤੇ ਕਬੂਲ ਨਾ ਪਾਇਆ ਜਾ ਸਕੇ ਜਦੋਂ ਕਿ ਅੱਰਮੀਨੀਅਮਵਾਦ ਕਹਿੰਦਾ ਹੈ ਕਿ ਇੱਕ ਮਨੁੱਖ ਪਰਮੇਸ਼ੁਰ ਦੀ ਦਇਆ ਨੂੰ ਰੋਕ ਸੱਕਦਾ ਹੈ। ਅਰੁੱਕ ਦਇਆ ਇਹ ਬਹਿਸ ਕਰਦੀ ਹੈ ਕਿ ਜਦੋਂ ਪਰਮੇਸ਼ੁਰ ਇੱਕ ਮਨੁੱਖ ਲਈ ਬੁਲਾਉਂਦਾ ਹੈ, ਤਾਂ ਉਹ ਮਨੁੱਖ ਜ਼ਰੂਰ ਹੀ ਮੁਕਤੀ ਲਈ ਆਵੇਗਾ। ਵਿਰੋਧ ਕਰਨ ਵਾਲੀ ਦਇਆ ਬਿਆਨ ਕਰਦੀ ਹੈ ਕਿ ਪਰਮੇਸ਼ੁਰ ਮੁਕਤੀ ਲਈ ਸਾਰਿਆਂ ਨੂੰ ਬੁਲਾਉਂਦਾ ਹੈ, ਪਰ ਕਈ ਲੋਕ ਇਸ ਬੁਲਾਉਣ ਵਾਲੀ ਅਵਾਜ਼ ਦਾ ਵਿਰੋਧ ਕਰਦੇ ਅਤੇ ਰੱਦ ਕਰਦੇ ਹਨ।
ਕਾੱਵਵਿਨਵਾਦ ਸੰਤਾਂ ਦੇ ਧੀਰਜ ਜਾਂ ਦ੍ਰਿੜਤਾ ਉੱਤੇ ਪ੍ਰਭਾਵ ਪਾਉਂਦਾ ਹੈ ਜਦੋਂ ਕਿ ਅੱਰਮੀਨੀਅਮਵਾਦ ਮੁਕਤੀ ਤੇ ਪ੍ਰਭਾਵ ਪਾਉਂਦਾ ਹੈ। ਸੰਤਾਂ ਦਾ ਧੀਰਜ ਜਾਂ ਦ੍ਰਿੜਤਾ ਇਸ ਵਿਚਾਰ ਦਾ ਹਵਾਲਾ ਦਿੰਦਾ ਹੈ ਕਿ ਇੱਕ ਮਨੁੱਖ ਜੋ ਪਰਮੇਸ਼ੁਰ ਰਾਹੀਂ ਚੁਣਿਆ ਗਿਆ ਹੈ ਪਰਮੇਸ਼ੁਰ ਉਸ ਦੇ ਵਿਸ਼ਵਾਸ ਅਤੇ ਇੱਛਾ ਨੂੰ ਸੰਭਾਲ ਕੇ ਰੱਖਦਾ ਹੈ ਕਿ ਉਹ ਸਥਾਈ ਤੌਰ ਤੇ ਮਸੀਹ ਦਾ ਇਨਕਾਰ ਨਹੀਂ ਕਰੇਗਾ ਜਾਂ ਉਸ ਤੋਂ ਦੂਰ ਨਹੀਂ ਜਾਵੇਗਾ। ਸ਼ਰਤ ਵਾਲੀ ਮੁਕਤੀ ਦਾ ਨਜ਼ਰੀਆ ਇਹ ਹੈ ਕਿ ਮਸੀਹ ਵਿੱਚ ਵਿਸ਼ਵਾਸੀ ਆਪਣੀ ਅਜ਼ਾਦ ਇੱਛਾ, ਅਤੇ ਪਰਮੇਸ਼ੁਰ ਤੋਂ ਦੂਰ ਜਾ ਕੇ ਆਪਣੀ ਮੁਕਤੀ ਨੂੰ ਗੁਆ ਸੱਕਦਾ ਹੈ।
ਇਸ ਲਈ,ਕੈਲਵਿਨਵਾਦ ਬਨਾਮ ਅੱਰਮੀਨੀਅਮਵਾਦ ਦੀ ਦਲੀਲ ਵਿੱਚ ਕਿਹੜ੍ਹੀ ਸਹੀ ਹੈ? ਇਹ ਧਿਆਨ ਦੇਣਾ ਬੜ੍ਹਾ ਹੀ ਦਿਲਚਸਪ ਹੈ ਕਿ ਮਸੀਹ ਦੀ ਦੇਹ ਵਿੱਚ ਭਿੰਨਤਾ ਹੈ, ਇੱਥੇ ਕੈਲਵਿਨਵਾਦ ਅਤੇ ਅੱਰਮੀਨੀਅਮਵਾਦ ਵਿੱਚ ਸਭ ਤਰ੍ਹਾਂ ਦੀ ਮਿਲਾਵਟ ਹੈ। ਇੱਥੇ ਪੰਜ ਗੱਲਾਂ ਨੂੰ ਮੰਨਣ ਵਾਲੇਕੈਲਵਿਨਵਾਦਵਾਦੀ ਹਨ ਅਤੇ ਪੰਜ ਗੱਲਾਂ ਨੂੰ ਮੰਨਣ ਵਾਲੇ ਅਰਮੇਨੀਅਮਵਾਦੀ ਹਨ, ਅਤੇ ਠੀਕ ਉਸ ਸਮੇਂ, ਤਿੰਨ ਗੱਲਾਂ ਨੂੰ ਮੰਨਣ ਵਾਲੇਕੈਲਵਿਨਵਾਦਵਾਦੀ ਹਨ ਅਤੇ ਦੋ ਗੱਲਾਂ ਨੂੰ ਮੰਨਣ ਵਾਲੇ ਆਰਮੇਨੀਅਮਵਾਦੀ ਹਨ। ਬਹੁਤ ਸਾਰੇ ਵਿਸ਼ਵਾਸੀ ਲੋਕ ਕੁਝ ਹੱਦ ਤੱਕ ਦੋ ਗੱਲਾਂ ਦੇ ਮਿਲਾਵਟ ਵਾਲੇ ਸਿਧਾਂਤ ਤੱਕ ਪਹੁੰਚਦੇ ਹਨ। ਅਖੀਰ ਵਿੱਚ ਸਾਡਾ ਨਜ਼ਰੀਆ ਹੈ ਕਿ ਦੋਵੇਂ ਤਰੀਕੇ ਫੇਲ ਹੋ ਜਾਂਦੇ ਹਨ ਕਿਉਂਕਿ ਉਹ ਨਾ ਵਰਣਨ ਯੋਗ ਗੱਲਾਂ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਨੁੱਖ ਪ੍ਰਾਣੀ ਇਸ ਨੂੰ ਪੂਰੀ ਤਰ੍ਹਾਂ ਨਾਲ ਵਿਚਾਰ ਕਰਨ ਦੇ ਯੋਗ ਨਹੀਂ ਹਨ। ਹਾਂ, ਪਰਮੇਸ਼ੁਰ ਪੂਰੀ ਤਰ੍ਹਾਂ ਸਰਬ ਧਾਰੀ ਅਤੇ ਸਭ ਜਾਣਦਾ ਹੈ: ਹਾਂ, ਮਨੁੱਖ ਪ੍ਰਾਣੀਆਂ ਨੂੰ ਮਸੀਹ ਵਿੱਚ ਮੁਕਤੀ ਪਾਉਣ ਦੇ ਲਈ ਸਹੀ ਫੈਸਲੇ ਨੂੰ ਕਰਨ ਲਈ ਬੁਲਾਇਆ ਗਿਆ ਹੈ। ਇਹ ਦੋਵੇਂ ਸੱਚਾਈਆਂ ਸਾਨੂੰ ਆਪਸ ਵਿੱਚ ਪਰਸਪਰ ਵਿਰੋਧੀ ਲੱਗਦੀਆਂ ਹਨ, ਪਰ ਪਰਮੇਸ਼ੁਰ ਦੇ ਦਿਲ ਵਿੱਚ ਇਹ ਸੰਪੂਰਣ ਗਿਆਨ ਨੂੰ ਪੈਦਾ ਕਰਦੀਆਂ ਹਨ।
English
ਕੈਲਵਿਨਵਾਦ ਬਨਾਮ ਅੱਰਮੀਨੀਅਮਵਾਦ- ਇਨ੍ਹਾਂ ਵਿੱਚੋਂ ਕਿਹੜਾ ਨਜ਼ਰੀਆ ਸਹੀ ਹੈ?