ਪ੍ਰਸ਼ਨ
ਕੀ ਇੱਕ ਮਸੀਹੀ ਵਿਸ਼ਵਾਸੀ ਨੂੰ ਕਸਰਤ ਕਰਨੀ ਚਾਹੀਦੀ ਹੈ?
ਉੱਤਰ
ਜਿਸ ਤਰ੍ਹਾਂ ਕਿ ਜੀਵਨ ਬਹੁਤ ਸਾਰੀਆਂ ਗੱਲ੍ਹਾਂ ਦੇ ਨਾਲ ਹੁੰਦਾ ਹੈ, ਕਸਰਤ ਦੇ ਦਾਇਰੇ ਵਿੱਚ ਵੀ ਉੱਗਰ ਪੰਥੀ ਹਨ। ਕੁਝ ਲੋਕ ਪੂਰੇ ਤਰੀਕੇ ਨਾਲ, ਆਪਣੇ ਭੌਤਿਕ ਸਰੀਰਾਂ ਨੂੰ ਅਣਡਿੱਠਾ ਕਰਦੇ ਹਨ, ਅਤੇ ਆਤਮਿਕਤਾ ਦੇ ਉੱਤੇ ਜ਼ਿਆਦਾ ਧਿਆਨ ਕਰਦੇ ਹਨ, ਅਤੇ ਆਤਮਿਕਤਾ ਦੇ ਉੱਤੇ ਜ਼ਿਆਦਾ ਧਿਆਨ ਕਰਦੇ ਹਨ। ਕਈ ਹੋਰ ਆਪਣੇ ਭੌਤਿਕ ਸਰੀਰਾਂ ਦੇ ਢਾਂਚੇ ਅਤੇ ਬਣਤਰ ਉੱਤੇ ਇੰਨ੍ਹਾਂ ਜ਼ਿਆਦਾ ਧਿਆਨ ਦਿੰਦੇ ਹਨ ਕਿ ਉਹ ਆਪਣੇ ਆਤਮਿਕ ਵਿਕਾਸ ਅਤੇ ਸਿਆਣਪ ਨੂੰ ਹੀ ਅਣਡਿੱਠਾ ਕਰ ਦਿੰਦੇ ਹਨ। ਇੰਨ੍ਹਾਂ ਵਿੱਚੋਂ ਕੋਈ ਵੀ ਬਾਈਬਲ ਸੰਬੰਧੀ ਸੰਤੁਲਨ ਦੀ ਵੱਲ ਇਸ਼ਾਰਾ ਨਹੀਂ ਕਰਦਾ ਹੈ ਪਹਿਲਾ ਤਿਮੋਥਿਉਸ 4:8 ਸਾਨੂੰ ਜਾਣਕਾਰੀ ਦਿੰਦਾ ਹੈ ਕਿ, “ਕਿਉਂ ਜੋ ਸਰੀਰਕ ਸਾਧਨਾ ਤੋਂ ਲਾਭ ਥੋੜ੍ਹਾ ਹੈ, ਪਰ ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ, ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ।” ਧਿਆਨ ਦਿਓ ਇਹ ਆਇਤ ਕਸਰਤ ਭਾਵ ਸਾਧਨਾਂ ਦੀ ਲੋੜ੍ਹ ਨੂੰ ਰੱਦ ਨਹੀਂ ਕਰਦੀ ਹੈ। ਬਜਾਏ ਇਸ ਦੇ, ਇਹ ਕਹਿੰਦੀ ਹੈ ਕਿ ਕਸਰਤ ਫਾਇਦੇਮੰਦ ਹੈ, ਪਰ ਇਹ ਕਸਰਤ ਦੀ ਪਹਿਲ ਨੂੰ ਇਹ ਕਹਿੰਦੇ ਹੋਇਆ ਘੱਟ ਦੱਸਦਾ ਹੈ ਕਿ ਭਗਤੀ ਦਾ ਮੁੱਲ ਜ਼ਿਆਦਾ ਹੈ।
ਪੌਲੁਸ ਰਸੂਲ 1 ਕੁਰਿੰਥੀਆਂ 9:24-27 ਵਿੱਚ ਆਤਮਿਕ ਸੱਚਿਆਈ ਦੀ ਉਦਾਹਰਣ ਦਿੰਦਿਆਂ ਹੋਇਆਂ ਸਰੀਰਕ ਕਸਰਤ ਦੀ ਵੀ ਗੱਲ ਕਰਦਾ ਹੈ। ਉਹ ਮਸੀਹੀ ਜੀਵਨ ਦੀ ਦੌੜ ਦੀ ਬਰਾਬਰੀ ਜਿਸ ਨੂੰ ਅਸੀਂ “ਇਨਾਮ ਪਾਉਣ” ਦੇ ਲਈ ਕਰਦੇ ਹਾਂ, ਦੇ ਨਾਲ ਕਰਦਾ ਹੈ। ਪਰ ਜਿਸ ਇਨਾਮ ਦੀ ਖੋਜ ਅਸੀਂ ਕਰ ਰਹੇ ਹਾਂ, ਉਹ ਸਦੀਪਕ ਕਾਲ ਦਾ ਮੁੱਕਟ ਹੈ, ਜਿਹੜਾ ਮੁਰਝਾਉਣ ਵਾਲਾ ਜਾਂ ਰੰਗ ਬਦਲਣ ਵਾਲਾ ਨਹੀਂ ਹੈ। 2 ਤਿਮੋਥਿਉਸ 2:5 ਵਿੱਚ ਪੌਲੁਸ ਕਹਿੰਦਾ ਹੈ ਕਿ, “ਫੇਰ ਜੇ ਕੋਈ ਅਖਾੜੇ ਵਿੱਚ ਖੇਡੇ, ਤਾਂ ਜਦੋਂ ਤੀਕ ਉਹ ਕਾਇਦੇ ਮੂਜਬ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ।” ਪੌਲੁਸ ਇੱਕ ਖਿਡਾਰੀ ਦੇ ਰੂਪ ਦਾ ਇਸਤੇਮਾਲ ਇੱਕ ਵਾਰ ਫਿਰ ਤੋਂ 2 ਤਿਮੋਥਿਉਸ 4:7 ਵਿੱਚ ਕਰਦਾ ਹੈ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਵੀ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।” ਜਦੋਂ ਕਿ ਪਵਿੱਤਰ ਵਚਨ ਦੀਆਂ ਆਇਤਾਂ ਦਾ ਧਿਆਨ ਇਸ ਸਰੀਰਕ ਕਸਰਤ ਵੱਲ ਨਹੀਂ ਹੈ, ਸੱਚਾਈ ਤਾਂ ਇਹ ਹੈ ਕਿ ਪੌਲੁਸ ਖਿਡਾਰੀਆਂ ਵਾਲੀ ਬੋਲੀ ਦਾ ਇਸਤੇਮਾਲ ਉਨ੍ਹਾਂ ਆਤਮਿਕ ਸੱਚਾਈਆਂ ਨੂੰ ਸਿਖਾਉਣ ਦੇ ਲਈ ਕਰਦਾ ਹੈ, ਜਿਨ੍ਹਾਂ ਨੂੰ ਪੌਲੁਸ ਆਤਮਿਕ ਕਸਰਤ ਦੇ ਤੌਰ ’ਤੇ ਵੇਖਦਾ ਹੈ, ਅਤੇ ਇੱਥੋਂ ਤੱਕ ਕਿ, ਸਕਰਾਤਮਕ ਪ੍ਰਕਾਸ਼ ਵਿੱਚ ਮੁਕਾਬਲੇ ਦੇ ਰੂਪ ਵਿੱਚ। ਅਸੀਂ ਦੋਵੇਂ ਹੀ ਭਾਵ ਆਤਮਿਕ ਅਤੇ ਆਤਮਿਕ ਪ੍ਰਾਣੀ ਹਾਂ। ਜਦੋਂ ਕਿ ਸਾਡੇ ਪ੍ਰਾਣ ਦਾ ਆਤਮਿਕ ਪਹਿਲੂ, ਬਾਈਬਲ ਦੀ ਭਾਸ਼ਾ ਵਿੱਚ ਬੋਲਣਾ, ਜ਼ਿਆਦਾ ਮਹੱਤਵਪੂਰਣ ਹੈ, ਸਾਨੂੰ ਸਾਡੀ ਸਿਹਤ ਦੇ ਪ੍ਰਤੀ ਨਾ ਤਾਂ ਆਤਮਿਕ ਜਾਂ ਨਾ ਹੀ ਸਰੀਰਕ ਪਹਿਲੂ ਨੂੰ ਅਣਗੌਲਿਆਂ ਕਰਨਾ ਚਾਹੀਦਾ ਹੈ।
ਇਸ ਲਈ, ਸਾਫ਼ ਤੌਰ ’ਤੇ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਇੱਕ ਮਸੀਹੀ ਦੇ ਕਸਰਤ ਕਰਨ ਵਿੱਚ। ਸੱਚਾਈ ਤਾਂ ਇਹ ਹੈ ਕਿ, ਬਾਈਬਲ ਸਾਫ਼ ਹੈ ਕਿ ਸਾਨੂੰ ਆਪਣੇ ਸਰੀਰਾਂ ਦੀ ਦੇਖ ਭਾਲ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ (1 ਕੁਰਿੰਥੀਆਂ 6:19-20)। ਠੀਕ ਉਸੇ ਵੇਲੇ, ਬਾਈਬਲ ਸਾਨੂੰ ਇਸ ਦੀ ਵਿਅਰਥਤਾ ਦੇ ਵਿਰੁੱਧ ਤਾੜ੍ਹਨਾ ਦਿੰਦੀ ਹੈ (1 ਸਮੂਏਲ 16:7; ਕਹਾਉਤਾਂ 31:30; 1 ਪਤਰਸ 3:3-4)। ਕਸਰਤ ਵਿੱਚ, ਸਾਡਾ ਮਕਸਦ ਸਰੀਰ ਦੇ ਗੁਣਾਂ ਦੇ ਵਿਕਾਸ ਲਈ ਨਹੀਂ ਹੋਣਾ ਚਾਹੀਦਾ ਹੈ ਕਿ ਜਿਸ ਨੂੰ ਦੂਜੇ ਲੋਕ ਵੇਖਣ ਅਤੇ ਸਾਡੀ ਸ਼ਲਾਘਾ ਕਰਨ। ਪਰ ਬਜਾਏ ਇਸ ਦੇ, ਕਸਰਤ ਵਿੱਚ ਸਾਡਾ ਮਕਸਦ ਆਪਣੀ ਸਰੀਰਕ ਤੰਦਰੁਸਤੀ ਵਿੱਚ ਸੁਧਾਰ ਲਿਆਉਣਾ ਹੈ ਤਾਂ ਕਿ ਅਸੀਂ ਹੋਰ ਜ਼ਿਆਦਾ ਸਰੀਰਕ ਤਾਕਤ ਨੂੰ ਹਾਸਲ ਕਰੀਏ ਜਿਸ ਦੇ ਕਾਰਨ ਅਸੀਂ ਆਤਮਿਕ ਮਕਸਦਾਂ ਦੇ ਲਈ ਸਮਰਪਣ ਕਰ ਸਕੀਏ।
English
ਕੀ ਇੱਕ ਮਸੀਹੀ ਵਿਸ਼ਵਾਸੀ ਨੂੰ ਕਸਰਤ ਕਰਨੀ ਚਾਹੀਦੀ ਹੈ?