settings icon
share icon
ਪ੍ਰਸ਼ਨ

ਮਸੀਹੀ ਵਰਤ- ਇਸ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?

ਉੱਤਰ


ਪਵਿੱਤਰ ਵਚਨ ਮਸੀਹੀਆਂ ਨੂੰ ਵਰਤ ਰੱਖਣ ਲਈ ਹੁਕਮ ਨਹੀਂ ਦਿੰਦਾ ਹੈ। ਪਰਮੇਸ਼ੁਰ ਮਸੀਹੀਆਂ ਕੋਲੋਂ ਇਸ ਦੀ ਮੰਗ ਨਹੀਂ ਕਰਦਾ ਹੈ ਤੇ ਨਾ ਹੀ ਉਸ ਨੂੰ ਇਸ ਦੀ ਲੋੜ੍ਹ ਹੈ। ਠੀਕ ਉਸ ਸਮੇਂ, ਬਾਈਬਲ ਵਰਤ ਰੱਖਣ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ਇਸ ਨੂੰ ਰੱਖਣਾ ਚੰਗਾ ਹੈ, ਅਤੇ ਲਾਭਵੰਤ ਹੈ। ਰਸੂਲਾਂ ਦੇ ਕਰਤੱਬ ਵਿੱਚ ਵਰਣਨ ਮਿਲਦੇ ਹਨ ਕਿ ਉਨ੍ਹਾਂ ਬਹੁਤ ਜ਼ਰੂਰੀ ਫੈਸਲਾਂ ਲੈਣ ਤੋਂ ਪਹਿਲਾਂ ਵਿਸ਼ਵਾਸੀਆਂ ਨੇ ਵਰਤ ਰੱਖਿਆ (ਰਸੂਲਾਂ ਦੇ ਕਰਤੱਬ 13:2, 14:23)। ਪ੍ਰਾਰਥਨਾ ਅਤੇ ਵਰਤ ਅਕਸਰ ਇਕੱਠੇ ਜੁੜੇ ਹੋਏ ਹਨ (ਲੂਕਾ 2:37; 5:33)। ਜਿਆਦਾ ਤਰ, ਵਰਤ ਖਾਣ ਦੀਆਂ ਚੀਜ਼ਾਂ ਵੱਲੋਂ ਧਿਆਨ ਹਟਾ ਕੇ ਪੂਰੀਂ ਤਰ੍ਹਾਂ ਪਰਮੇਸ਼ੁਰ ਉੱਤੇ ਲਗਾਉਣ ਦੇ ਲਈ ਹੋਣਾ ਚਾਹੀਦਾ ਹੈ। ਵਰਤ ਪਰਮੇਸ਼ੁਰ ਅਤੇ ਖੁਦ ਨੂੰ ਇਹ ਪ੍ਰਗਟ ਕਰਨ ਦੇ ਲਈ ਇੱਕ ਤਰੀਕਾ ਹੈ ਕਿ ਅਸੀਂ ਉਸ ਦੇ ਨਾਲ ਬਹੁਤ ਹੀ ਗੰਭੀਰ ਹਾਂ। ਵਰਤ ਸਾਨੂੰ ਇੱਕ ਨਵਾਂ ਨਜ਼ਰੀਆ ਅਤੇ ਪਰਮੇਸ਼ੁਰ ਦੇ ਉੱਤੇ ਤਾਜ਼ਗੀ ਭਰੀ ਨਿਰਭਰਤਾ ਨੂੰ ਪਾਉਣ ਵਿੱਚ ਮਦਦ ਕਰਦਾ ਹੈ।

ਜਦੋਂ ਕਿ ਵਰਤ ਨੂੰ ਪਵਿੱਤਰ ਵਚਨ ਵਿੱਚ ਲੱਗ ਭੱਗ ਭੋਜਨ ਤੋਂ ਹਮੇਸ਼ਾਂ ਦੂਰ ਰਹਿਣ ਦੇ ਲਈ ਦੱਸਿਆ ਗਿਆ ਹੈ, ਪਰ ਵਰਤ ਰੱਖਣ ਦੇ ਹੋਰ ਵੀ ਤਰੀਕੇ ਹਨ। ਕੁਝ ਵੀ ਪੂਰੀਂ ਤਰ੍ਹਾਂ ਨਾਲ ਛੱਡਣਾ ਤਾਂ ਜੋ ਸਾਡਾ ਖਿਆਲ ਸਿਰਫ਼ ਪਰਮੇਸ਼ੁਰ ਵਿੱਚ ਲੱਗਾ ਰਹੇ ਨੂੰ ਵਰਤ ਮੰਨ੍ਹਿਆ ਜਾਂਦਾ ਹੈ (1 ਕੁਰਿੰਥੀਆਂ 7:1-5)। ਵਰਤ ਇੱਕ ਠਹਿਰਾਏ ਹੋਏ ਸਮੇਂ ਤੱਕ ਹੀ ਹੋਣਾ ਚਾਹੀਦਾ ਹੈ, ਖਾਸ ਤੌਰ ’ਤੇ ਜਦੋਂ ਭੋਜਨ ਤੋਂ ਵਰਤ ਰੱਖਿਆ ਜਾਂਦਾ ਹੈ। ਭੋਜਨ ਖਾਧੇ ਬਿਨ੍ਹਾਂ ਇੱਕ ਲੰਮੇ ਸਮੇਂ ਤੱਕ ਰਹਿਣਾ ਸਰੀਰ ਲਈ ਖਤਰਨਾਕ ਵੀ ਹੋ ਸੱਕਦਾ ਹੈ। ਵਰਤ ਸਰੀਰ ਨੂੰ ਸਜ਼ਾ ਦੇਣ ਲਈ ਨਹੀਂ ਹੈ, ਬਲਕਿ ਪਰਮੇਸ਼ੁਰ ਵੱਲ ਸਿੱਧੇ ਤੌਰ ’ਤੇ ਧਿਆਨ ਲਗਾਉਣਾ ਹੈ। ਵਰਤ ਨੂੰ “ਪਰਹੇਜ਼ ਦਾ ਇੱਕ” ਤਰੀਕਾ ਵੀ ਨਹੀਂ ਸਮਝਣਾ ਚਾਹੀਦਾ। ਬਾਈਬਲ ਮੁਤਾਬਿਕ ਵਰਤ ਦਾ ਮਕਸਦ ਸਰੀਰ ਦਾ ਭਾਰ ਘਟਾਉਣ ਤੋਂ ਨਹੀਂ ਹੈ, ਪਰ ਬਜਾਏ ਇਸ ਦੇ ਪਰਮੇਸ਼ੁਰ ਵਿੱਚ ਡੂੰਘੀ ਸੰਗਤੀ ਨੂੰ ਪਾਉਣਾ ਹੈ। ਕੋਈ ਵੀ ਵਰਤ ਰੱਖ ਸੱਕਦਾ ਹੈ, ਪਰ ਕੁਝ ਲੋਕ ਭੋਜਨ ਛੱਡ ਕੇ ਵਰਤ ਰੱਖਣ ਦੇ ਯੋਗ ਨਹੀਂ ਹਨ (ਉਦਾਹਰਣ ਵਜੋਂ ਕੁਝ ਲੋਕ ਸ਼ੂਗਰ ਦੀ ਬੀਮਾਰੀ ਤੋਂ ਦੁੱਖੀ ਹਨ)। ਹਰ ਕੋਈ ਅਸਥਾਈ ਤੌਰ ’ਤੇ ਪਰਮੇਸ਼ੁਰ ਦੀ ਨਜ਼ਦੀਕੀ ਵਿੱਚ ਆਉਣ ਲਈ ਛੱਡ ਸੱਕਦਾ ਹੈ।

ਇਸ ਸੰਸਾਰ ਦੀ ਵੱਲੋਂ ਆਪਣੀਆਂ ਅੱਖਾਂ ਨੂੰ ਹਟਾਉਂਦੇ ਹੋਏ, ਅਸੀਂ ਜ਼ਿਆਦਾ ਸਫ਼ਲਤਾ ਦੇ ਨਾਲ ਆਪਣੇ ਧਿਆਨ ਨੂੰ ਮਸੀਹ ਉੱਤੇ ਲਾ ਸੱਕਦੇ ਹਾਂ। ਵਰਤ ਉਹ ਤਰੀਕਾ ਨਹੀਂ ਹੈ ਜਿਸ ਵਿੱਚ ਅਸੀਂ ਜਿਸ ਤਰ੍ਹਾਂ ਚਾਹੁੰਦੇ ਹਾਂ ਉਸ ਦੇ ਲਈ ਪਰਮੇਸ਼ੁਰ ਮਜ਼ਬੂਰ ਹੋ ਜਾਵੇ। ਵਰਤ ਸਾਨੂੰ ਬਦਲਦਾ ਹੈ, ਨਾ ਕਿ ਪਰਮੇਸ਼ੁਰ ਨੂੰ ਵਰਤ ਹਲੀਮੀ ਨਾਲ ਦੂਜਿਆਂ ਸਪੱਸ਼ਟ ਆਪਣੇ ਆਪ ਨੂੰ ਜ਼ਿਆਦਾ ਆਤਮਿਕ ਵਿਖਾਉਣ ਦਾ ਵੀ ਤਰੀਕਾ ਨਹੀਂ ਹੈ। ਵਰਤ ਨੂੰ ਹਲੀਮੀ ਵਾਲੀ ਆਤਮਾ ਅਤੇ ਅਨੰਦ ਦੇ ਨਾਲ ਭਰੇ ਹੋਏ ਵਤੀਰੇ ਨਾਲ ਕੀਤਾ ਜਾਣਾ ਚਾਹੀਦਾ ਹੈ। ਮੱਤੀ 6:16-18 ਘੋਸ਼ਣਾ ਕਰਦਾ ਹੈ ਕਿ, “ਅਤੇ ਜਾਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਙੁ ਮੂੰਹ ਉਦਾਸ ਨਾ ਬਣਾਓ, ਕਿਉਂ ਜੋ ਓਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਭਈ ਓਹ ਮਨੁੱਖਾਂ ਨੂੰ ਵਰਤੀ ਮਲੂਮ ਹੋਣ। ਮੈਂ ਤੁਹਾਨੂੰ ਸਤ ਆਖਦਾ ਹਾਂ, ਭਈ ਓਹ ਆਪਣਾ ਫ਼ਲ ਪਾ ਚੁੱਕੇ। ਪਰ ਜਾਂ ਤੂੰ ਵਰਤ ਰੱਖੇਂ, ਤਾਂ ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ, ਤੂੰ ਮਨੁੱਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਵਿੱਚ ਹੈ ਵਰਤੀ ਮਲੂਮ ਹੋਵੇਂ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।”

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮਸੀਹੀ ਵਰਤ- ਇਸ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries