ਪ੍ਰਸ਼ਨ
ਕੀ ਮਸੀਹੀਆਂ ਨੂੰ ਪੁਰਾਣੇ ਨੇਮ ਦੇ ਬਿਵਸਥਾ ਦੀ ਆਗਿਆ ਨੂੰ ਮੰਨਣਾ ਚਾਹੀਦਾ ਹੈ?
ਉੱਤਰ
ਇਸ ਵਿਵਾਦ ਦੇ ਵਿਸ਼ੇ ਨੂੰ ਸਮਝਣ ਦਾ ਹੱਲ ਇਹ ਜਾਣਨਾ ਹੈ ਕਿ ਪੁਰਾਣੇ ਨੇਮ ਦੀ ਬਿਵਸਥਾ ਇਸਰਾਏਲ ਕੌਮ ਨੂੰ ਦਿੱਤੀ ਗਈ ਸੀ, ਨਾ ਕਿ ਮਸੀਹੀਆਂ ਨੂੰ। ਕੁਝ ਬਿਵਸਥਵਾਂ ਇਸਰਾਏਲੀਆਂ ਉੱਤੇ ਪਰਗਟ ਹੋਇਆਂ ਸਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆ ਨੂੰ ਮੰਨਣਾ ਅਤੇ ਖੁਸ਼ ਕਰਨਾ ਹੈ (ਉਦਾਹਰਣ ਦੇ ਤੌਰ ਤੇ, ਦੱਸ ਹੁਕਮ)। ਕੁਝ ਇੱਕ ਹੁਕਮ ਇਸਰਾਏਲੀਆਂ ਨੂੰ ਇਹ ਦੱਸਣ ਦੇ ਲਈ ਸੀ ਕਿ ਉਨ੍ਹਾਂ ਕਿਸ ਤਰ੍ਹਾਂ ਪਰਮੇਸ਼ੁਰ ਦੀ ਅਰਾਧਨਾ ਕਰਨੀ ਅਤੇ ਪਾਪ ਦਾ ਹਰਜਾਨਾ ਦੇਣਾ ਹੈ (ਕੁਰਬਾਨੀ ਦਾ ਢੰਗ)। ਕੁਝ ਇੱਕ ਨਿਯਮ ਇਸ ਮਕਸਦ ਲਈ ਸਨ ਕਿ ਇਸਰਾਏਲੀਆਂ ਨੂੰ ਦੂਜੀਆਂ ਕੌਮਾਂ ਤੋਂ ਕਿਵੇਂ ਵੱਖ ਰਹਿਣਾ ਸੀ (ਭੋਜਨ ਅਤੇ ਕੱਪੜਿਆਂ ਦੇ ਸੰਬੰਧੀ ਨਿਯਮ)। ਪੁਰਾਣੇ ਨੇਮ ਦਾ ਕੋਈ ਵੀ ਨਿਯਮ ਅੱਜ ਮਸੀਹੀਆਂ ਨੂੰ ਬੰਨ੍ਹ ਨਹੀਂ ਰਿਹਾ ਹੈ। ਜਦੋਂ ਯਿਸੂ ਸਲੀਬ ਤੇ ਮਰਿਆ, ਉਸ ਨੇ ਪੁਰਾਣੇ ਨੇਮ ਦੇ ਨਿਯਮ ਨੂੰ ਖਤਮ ਕੀਤਾ (ਰੋਮੀਆਂ 10:4; ਗਲਾਤੀਆਂ 3:23-25; ਅਫ਼ਸੀਆਂ 2:15)।
ਪੁਰਾਣੇ ਨੇਮ ਦੀ ਬਿਵਸਥਾ ਦੀ ਥਾਂ ਤੇ ਅਸੀਂ ਮਸੀਹ ਦੀ ਬਿਵਸਥਾ ਦੇ ਹੇਠਾਂ ਹਾਂ(ਗਲਾਤੀਆਂ 6:2), ਜੋ ਇਹ ਹੈ ਕਿ “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ....ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ” (ਮੱਤੀ 22:37-39)। ਜੇ ਅਸੀਂ ਉਨ੍ਹਾਂ ਦੋਹਾਂ ਹੁਕਮਾਂ ਨੂੰ ਮੰਨਦੇ ਹਾਂ, ਤਾਂ ਅਸੀਂ ਉਨ੍ਹਾਂ ਸਾਰਿਆਂ ਨੂੰ ਪੂਰਾ ਕਰਾਂਗੇ ਜੋ ਮਸੀਹ ਸਾਥੋਂ ਚਾਹੁੰਦਾਂ ਹੈ: “ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੇ ਨਿਯਮ ਅਤੇ ਨਬੀਆਂ ਦੇ ਵਚਨ ਟਿਕੇ ਹੋਏ ਸਨ” (ਮੱਤੀ 22:40)। ਫਿਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅੱਜ ਪੁਰਾਣਾ ਨੇਮ ਬੇਜੋੜ ਹੈ। ਪੁਰਾਣੇ ਨੇਮ ਦੀ ਬਿਵਸਥਾ ਦੇ ਵਿੱਚ ਬਹੁਤ ਸਾਰੇ ਹੁਕਮ ਜੋ “ਪਰਮੇਸ਼ੁਰ ਨੂੰ ਪਿਆਰ” ਅਤੇ “ਆਪਣੇ ਗੁਆਂਢੀ ਨੂੰ ਪਿਆਰ” ਕਰਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਪੁਰਾਣੇ ਨੇਮ ਦੀ ਬਿਵਸਥਾ ਇਹ ਜਾਣਨ ਲਈ ਇੱਕ ਵਧੀਆ ਰਸਤਾ ਦਿਖਾਉਣ ਵਾਲਾ ਥੰਮ੍ਹ ਹੋ ਸੱਕਦਾ ਹੈ ਕਿ ਪਰਮੇਸ਼ੁਰ ਨੂੰ ਕਿਵੇਂ ਪਿਆਰ ਕਰਨਾ ਅਤੇ ਜਾਣਨਾ ਹੈ ਅਤੇ ਗੁਆਂਢੀ ਨੂੰ ਪਿਆਰ ਕਰਨ ਨਾਲ ਕੀ ਹੁੰਦਾ ਹੈ। ਉਸੇ ਸਮੇਂ, ਇਹ ਕਹਿਣਾ ਕਿ ਪੁਰਾਣੇ ਨੇਮ ਦੀ ਬਿਵਸਥਾ ਦਾ ਅੱਜ ਦੇ ਮਸੀਹੀਆਂ ਉੱਤੇ ਲਾਗੂ ਕਰਨਾ ਗਲ਼ਤ ਹੈ। ਪੁਰਾਣੇ ਨੇਮ ਦੀ ਬਿਵਸਥਾ ਦਾ ਇੱਕ ਇਕੱਠ ਹੈ (ਯਾਕੂਬ 2:10)। ਯਾ ਤਾਂ ਸਾਰੇ ਲਾਗੂ ਕਰਨਾ ਯਾ ਕਿਸੇ ਨੂੰ ਵੀ ਲਾਗੂ ਨਹੀਂ ਕਰਨਾ। ਮਸੀਹ ਨੇ ਇਸ ਨੂੰ ਲਗ ਭਗ ਪੂਰਾ ਕੀਤਾ, ਜਿਸ ਤਰ੍ਹਾਂ ਕਿ ਕੁਰਬਾਨੀ ਦਾ ਤਰੀਕਾ, ਉਸ ਨੇ ਇਸ ਦਾ ਸਭ ਕੁਝ ਪੂਰਾ ਕੀਤਾ।
“ਕਿਉਂ ਜੋ ਪਰਮੇਸ਼ੁਰ ਦਾ ਪ੍ਰੇਮ ਇਹ ਹੈ: ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹਦੇ ਹੁਕਮ ਔਖੇ ਨਹੀਂ ਹਨ” (1 ਯੂਹੰਨਾ 5:3)। ਦਸ ਹੁਕਮ ਪੁਰਾਣੇ ਨੇਮ ਦੀ ਸਾਰੀ ਬਿਵਸਥਾ ਦਾ ਸਾਰ ਸੀ। ਦਸ ਵਿੱਚੋਂ ਨੌ ਹੁਕਮ ਨਵੇਂ ਨੇਮ ਵਿੱਚ ਸਾਫ਼ ਸਾਫ਼ ਦੁਹਰਾਏ ਗਏ ਹਨ (ਸਬਤ ਦੇ ਦਿਨ ਨੂੰ ਮੰਨਣ ਦੇ ਹੁਕਮ ਨੂੰ ਛੱਡ, ਬਾਕੀ ਸਾਰੇ)। ਸਾਫ਼ ਹੈ ਜੇਕਰ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਝੂਠੇ ਦੇਵਤਿਆਂ ਦੀ ਨਾ ਤਾਂ ਭਗਤੀ ਕਰਾਂਗੇ, ਅਤੇ ਨਾ ਹੀ ਮੂਰਤੀਆਂ ਅੱਗੇ ਝੁਕਾਂਗੇ। ਜੇ ਅਸੀਂ ਆਪਣੇ ਗੁਆਂਢਿਆਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦਾ ਕਤਲ ਨਹੀਂ ਕਰਾਂਗੇ, ਉਨ੍ਹਾਂ ਨਾਲ ਝੂਠ ਨਹੀਂ ਬੋਲਾਂਗੇ ਤੇ ਉਨ੍ਹਾਂ ਨਾਲ ਜ਼ਨਾਂਹ ਨਹੀਂ ਯਾ ਉਨ੍ਹਾਂ ਦੀਆਂ ਚੀਜ਼ਾਂ ਦਾ ਲਾਲਚ ਨਹੀਂ ਕਰਾਂਗੇ। ਪੁਰਾਣੇ ਨੇਮ ਦੀ ਬਿਵਸਥਾ ਦਾ ਮਕਸਦ ਲੋਕਾਂ ਨੂੰ ਨਿਯਮਾਂ ਨੂੰ ਮੰਨਣ ਦੀ ਬੇਬਸੀ ਤੇ ਦੋਸ਼ੀ ਠਹਿਰਾਉਣਾ ਅਤੇ ਯਿਸੂ ਮਸੀਹ ਦੇ ਲਈ ਮੁਕਤੀ ਦਾਤਾ ਦੇ ਰੂਪ ਵਿੱਚ ਸਾਡੀ ਜ਼ਰੂਰਤ ਨੂੰ ਇਸ਼ਾਰਾ ਕਰਦਾ ਹੈ। (ਰੋਮੀਆਂ 7:7-9; ਗਲਾਤੀਆਂ 3:24)। ਪੁਰਾਣੇ ਨੇਮ ਦੀ ਬਿਵਸਥਾ ਤੋਂ ਪਰਮੇਸ਼ੁਰ ਨੇ ਕਦੀ ਵੀ ਨਹੀਂ ਚਾਹਿਆ ਕਿ ਇਹ ਸਾਰੇ ਸਮੇਂ ਦੇ ਨਿਯਮ, ਸਾਰੇ ਲੋਕਾਂ, ਸਾਰੇ ਸਮਿਆਂ ਲਈ ਹੋਵੇ ਸਾਨੂੰ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀਆਂ ਨੂੰ ਪਿਆਰ ਕਰਨਾ ਹੈ। ਜੇਕਰ ਅਸੀਂ ਇਹ ਦੋਵੇਂ ਹੁਕਮ ਵਿਸ਼ਵਾਸ ਯੋਗਤਾ ਨਾਲ ਮੰਨਦੇ ਹਾਂ ਤਾਂ ਅਸੀਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਕਾਇਮ ਰੱਖਾਂਗੇ ਜੋ ਪਰਮੇਸ਼ੁਰ ਸਾਡੇ ਕੋਲੋਂ ਚਾਹੁੰਦਾ ਹੈ।
English
ਕੀ ਮਸੀਹੀਆਂ ਨੂੰ ਪੁਰਾਣੇ ਨੇਮ ਦੇ ਬਿਵਸਥਾ ਦੀ ਆਗਿਆ ਨੂੰ ਮੰਨਣਾ ਚਾਹੀਦਾ ਹੈ?