ਪ੍ਰਸ਼ਨ
ਬਾਈਬਲ ਦਸਵੰਧ ਬਾਰੇ ਕੀ ਕਹਿੰਦੀ ਹੈ?
ਉੱਤਰ
ਦਸਵੰਧ ਦੇ ਵਿਸ਼ੇ ਉੱਤੇ ਬਹੁਤ ਸਾਰੇ ਮਸੀਹੀ ਸੰਘਰਸ਼ ਕਰਦੇ ਹਨ। ਕੁਝ ਇੱਕ ਕਲੀਸੀਆਂਵਾ ਵਿੱਚ ਦਾਨ ਉੱਤੇ ਜਿਆਦਾ ਜ਼ੋਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਮਸੀਹੀ ਜੋ ਪਰਮੇਸ਼ੁਰ ਨੂੰ ਦਾਨ ਦੇਣ ਦੇ ਬਾਰੇ ਬਾਈਬਲ ਸੰਬੰਧੀ ਉਪਦੇਸ਼ ਦੇ ਅਧੀਨ ਹੋਣ ਤੋਂ ਇਨਕਾਰ ਕਰਦੇ ਹਨ। ਦਸਵੰਧ ਦੇਣਾ ਮਨ ਵਿੱਚ ਅਨੰਦ ਅਤੇ ਆਸ਼ਿਸ ਦਾ ਹੋਣਾ ਹੈ। ਦੁੱਖ ਦੀ ਗੱਲ ਹੈ, ਜੋ ਕਈ ਵਾਰ ਅੱਜ ਕਲੀਸੀਆ ਵਿੱਚ ਨਹੀਂ ਹੁੰਦਾ ਹੈ।
ਦਸਵੰਧ ਦੇਣਾ ਪੁਰਾਣੇ ਨੇਮ ਦੀ ਵਿਚਾਰ ਧਾਰਾ ਹੈ। ਦਸਵੰਧ ਦੇਣਾ ਬਿਵਸਥਾ ਦੀ ਮੰਗ ਸੀ ਜੋ ਇਸਰਾਏਲੀਆਂ ਨੇ ਆਪਣੀਆਂ ਫਸਲ੍ਹਾਂ ਦਾ ਦਸਵਾਂ ਭਾਗ ਜਿਹੜ੍ਹਾ ਉਹ ਉਗਾਉਂਦੇ ਅਤੇ ਪਾਲ੍ਹੇ ਹੋਏ ਪਸ਼ੂਆਂ ਵਿੱਚੋਂ ਨੂੰ ਹੈਕਲ ਵਿੱਚ ਲੈ ਕੇ ਆਉਂਦੇ ਸਨ (ਲੇਵੀਆਂ 27:30; ਗਿਣਤੀ18:26; ਬਿਵਸਥਾਸਾਰ 14:24; 2 ਇਤਿਹਾਸ 31:5)। ਅਸਲ ਵਿੱਚ, ਪੁਰਾਣੇ ਨੇਮ ਦੀ ਬਿਵਸਥਾ ਅਨੇਕ ਪ੍ਰਕਾਰ ਦੇ ਦਸਵੰਧਾਂ ਦੀ ਮੰਗ ਕਰਦਾ ਸੀ¬¬¬¬¬¬¬¬¬-ਇੱਕ ਲੇਵੀਆਂ ਦੇ ਲਈ, ਇੱਕ ਹੈਕਲ ਲਈ ਇਸਤੇਮਾਲ ਅਤੇ ਤਿਉਹਾਰਾਂ ਵਿੱਚ ਹੋਣ ਲਈ ਅਤੇ ਇੱਕ ਧਰਤੀ ਦੇ ਗਰੀਬ ਲੋਕਾਂ ਲਈ- ਜਿਹੜ੍ਹਾ ਪੂਰੀ ਤਰ੍ਹਾਂ ਸਾਰੇ ਦਾ ਸਾਰਾ 23.3% ਬਣਦਾ ਹੁੰਦਾ ਸੀ। ਕੁਝ ਪੁਰਾਣੇ ਨੇਮ ਦੇ ਦਸਵੰਧ ਨੂੰ ਇਸ ਤਰ੍ਹਾਂ ਸਮਝਦੇ ਹਨ ਜਿਹੜ੍ਹਾ ਕੁਰਬਾਨੀ ਦੇ ਲਈਚੁੰਗੀ ਦੇ ਤਰੀਕੇ ਦੇ ਰੂਪ ਵਿੱਚ ਜਾਜਕਾਂ ਅਤੇ ਲੇਵੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦਿੱਤਾ ਜਾਂਦਾ ਸੀ।
ਨਵਾਂ ਨੇਮ ਇਹ ਕਿਤੇ ਵੀ ਹੁਕਮ ਨਹੀਂ ਦਿੰਦਾ ਜਾਂ ਮਸੀਹ ਵਿਸ਼ਵਾਸੀਆਂ ਨੂੰ ਕਨੂੰਨੀ ਦਸਵੰਧ ਦੇਣ ਦੇ ਢੰਗ ਦੇ ਪੱਖ ਵਿੱਚ ਬੋਲਦਾ ਹੈ। ਨਵਾਂ ਨੇਮ ਕਿਤੇ ਵੀ ਕਮਾਈ ਨੂੰ ਇੱਕ ਨਿਸ਼ਚਿਤ ਰੂਪ ਵਿੱਚ ਅਲੱਗ ਕਰਨ ਦੇ ਲਈ ਇਸ਼ਾਰਾ ਨਹੀਂ ਕਰਦਾ, ਪਰ ਸਿਰਫ਼ ਇਨ੍ਹਾਂ ਹੀ ਕਹਿੰਦਾ ਕਿ “ਦਾਨ, ਹਰ ਕੋਈ ਆਪਣੀ ਕਮਾਈ ਮੁਤਾਬਿਕ ਅਲੱਗ ਕਰੇ” (1ਕੁਰਿੰਥੀਆਂ 16:2)। ਮਸੀਹੀ ਕਲੀਸੀਆ ਵਿੱਚ ਕੁਝ ਲੋਕਾਂ ਪੁਰਾਣੇ ਨੇਮ ਦੇ ਦਸਵੰਧ ਨੂੰ 10% ਦੇ ਰੂਪ ਵਿੱਚ ਲੈ ਲਿਆ ਹੈ ਅਤੇ ਮਸੀਹੀਆਂ ਨੂੰ ਉਨ੍ਹਾਂ ਦੇ ਦਾਨ ਦੇਣ ਤੇ “ਘੱਟ ਤੋਂ ਘੱਟਯੋਗ ਦੱਸਣਾ” ਦੇ ਰੂਪ ਵਿੱਚ ਲਾਗੂ ਕਰ ਦਿੱਤਾ ਹੈ।
ਨਵਾਂ ਨੇਮ ਦਾਨ ਦੇਣ ਦੇ ਫ਼ਾਇਦੇ ਅਤੇ ਮਹੱਤਤਾ ਦੇ ਬਾਰੇ ਵਿੱਚ ਗੱਲ੍ਹ ਕਰਦਾ ਹੈ। ਸਾਨੂੰ ਆਪਣੀ ਹੈਸੀਅਤ ਦੇ ਅਨੁਸਾਰ ਦੇਣਾ ਚਾਹੀਦਾ ਹੈ। ਕਈ ਵਾਰੀ ਇਸ ਦਾ 2% ਦੇਣ ਤੋਂ ਵੀ ਬਹੁਤ ਜ਼ਿਆਦਾ ਹੁੰਦਾ ਹੈ; ਮਤਲਬ ਕਈ ਵਾਰ ਇਹ ਦਾ ਮਤਲਬ ਘੱਟ ਤੋਂ ਘੱਟ ਹੁੰਦਾ ਹੈ। ਇਹ ਸਭ ਕੁਝ ਮਸੀਹੀਆਂ ਦੀ ਹੈਸੀਅਤ ਅਤੇ ਕਲੀਸੀਆਂ ਦੀਆਂ ਲੋੜ੍ਹਾਂ ਉੱਤੇ ਨਿਰਭਰ ਕਰਦਾ ਹੈ। ਹਰ ਇੱਕ ਮਸੀਹੀ ਵਿਸ਼ਵਾਸੀ ਨੂੰ ਦਸਵੰਧ ਦੇਣ ਵਿੱਚ ਹਿੱਸਾ ਲੈਣ ਅਤੇ ਇਸ ਨੂੰ ਕਿੰਨਾ ਦੇਣਾ ਚਾਹੀਦਾ ਹੈ ਦੇ ਵਿਸ਼ੇ ਵਿੱਚ ਬੜ੍ਹੇ ਉਦੱਮ ਨਾਲ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਗਿਆਨ ਦੀ ਖੋਜ ਕਰਨੀ ਚਾਹੀਦੀ ਹੈ (ਯਾਕੂਬ1:5)। ਇਸ ਤੋਂ ਵੀ ਜ਼ਿਆਦਾ, ਹਰ ਤਰ੍ਹਾਂ, ਦੇ ਦਸਵੰਧ ਅਤੇ ਦਾਨਾਂ ਨੂੰ ਸਾਫ਼ ਮਕਸਦ ਅਤੇ ਪਰਮੇਸ਼ੁਰ ਦੇ ਸਾਹਮਣੇ ਭਗਤੀ ਨਾਲ ਭਰਪੂਰ ਵਤੀਰਾ ਅਤੇ ਮਸੀਹ ਦੀ ਦੇਹ ਦੀ ਸੇਵਾ ਵਿੱਚ ਦੇਣਾ ਚਾਹੀਦਾ ਹੈ। “ਹਰੇਕ ਜਿਵੇਂ ਉਸ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ” (1ਕੁਰਿੰਥਿਆਂ9:7)।
English
ਬਾਈਬਲ ਦਸਵੰਧ ਬਾਰੇ ਕੀ ਕਹਿੰਦੀ ਹੈ?