ਪ੍ਰਸ਼ਨ
ਇਕ ਮਸੀਹੀ ਸੰਸਾਰ ਦਾ ਦ੍ਰਿਸ਼ਟੀਕੋਣ ਕੀ ਹੈ?
ਉੱਤਰ
“ਸੰਸਾਰ ਦਾ ਦ੍ਰਿਸ਼ਟੀਕੋਣ” ਇੱਕ ਖਾਸ ਨਜ਼ਰੀਏ ਤੋਂ ਸੰਸਾਰ ਦੇ ਲਈ ਇੱਕ ਵਿਆਪਕ ਵਿਚਾਰ ਦਾ ਹਵਾਲਾ ਦਿੰਦਾ ਹੈ। “ਮਸੀਹੀ ਦ੍ਰਿਸ਼ਟੀਕੋਣ,” ਮਸੀਹੀ ਨਜ਼ਰੀਏ ਨੂੰ ਵੇਖਣ ਲਈ ਇੱਕ ਵਿਆਪਕ ਵਿਚਾਰ ਹੈ। ਇੱਕ ਮਨੁੱਖ ਇਸ ਸੰਸਾਰ ਦੇ ਬਾਰੇ ਨਜ਼ਰੀਆ ਉਸ ਦੇ ਸਾਰੇ ਵਿਸ਼ਵਾਸ਼ਾਂ ਦੀ ਇਕਰੂਪਤਾ “ਵੱਡੀ ਤਸਵੀਰ” ਹੋ ਸੱਕਦਾ ਹੈ। ਇਹ ਅਸਲੀਅਤ ਨੂੰ ਸਮਝਣ ਦਾ ਇੱਕ ਤਰੀਕਾ ਹੈ। ਇੱਕ ਮਨੁੱਖ ਦਾ ਸੰਸਾਰਿਕ ਦ੍ਰਿਸ਼ਟੀ ਕੋਣ ਉਸ ਦੇ ਹਰ ਰੋਜ਼ ਦੇ ਫੈਸਲਿਆਂ ਦੇ ਅਧਾਰ ’ਤੇ ਨਿਰਭਰ ਹੁੰਦਾ ਹੈ ਅਤੇ ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।
ਮੇਜ਼ ਉੱਤੇ ਰੱਖੇ ਹੋਏ ਸੇਬ ਨੂੰ ਕਈ ਲੋਕਾਂ ਦੁਆਰਾ ਦੇਖਿਆ ਜਾਂਦਾ ਹੈ। ਇੱਕ ਵਨਸਪਤੀ ਵਿਗਿਆਨੀ ਸੇਬ ਨੂੰ ਵੇਖ ਕੇ ਉਸ ਦੀ ਵੰਡ ਕਰਦਾ ਹੈ। ਇਕ ਕਲਾਕਾਰ ਉਸ ਦੇ ਠੋਸ-ਜੀਵਨ ਨੂੰ ਵੇਖ ਕੇ ਤਸਵੀਰ ਬਣਾਉਂਦਾ ਹੈ। ਇੱਕ ਕਰਿਆਨਾ ਵਪਾਰੀ ਇਸ ਨੂੰ ਧੰਨ ਦੇ ਰੂਪ ਵਿੱਚ ਵੇਖਦਾ ਹੈ ਅਤੇ ਆਪਣੇ ਗੁਦਾਮ ਵਿੱਚ ਜਮਾਂ ਕਰ ਲੈਂਦਾ ਹੈ। ਇੱਕ ਬੱਚਾ ਇਸ ਨੂੰ ਦੁਪਿਹਰ ਦੇ ਖਾਣੇ ਦੇ ਰੂਪ ਵਿੱਚ ਦੇਖਦਾ ਅਤੇ ਖਾ ਜਾਂਦਾ ਹੈ। ਅਸੀਂ ਕਿਸ ਤਰ੍ਹਾਂ ਇਸ ਸਥਿਤੀ ਨੂੰ ਦੇਖਦੇ ਹਾਂ ਉਹ ਇਸ ਗੱਲ ਤੇ ਮਾਇਨੇ ਰੱਖਦਾ ਹੈ ਕਿ ਅਸੀਂ ਕਿਸ ਤਰ੍ਹਾਂ ਸੰਸਾਰ ਨੂੰ ਵਿਸਥਾਰਪੂਰਕ ਰੂਪ ਨਾਲ ਵੇਖਦੇ ਹਾਂ। ਹਰ ਇੱਕ ਦ੍ਰਿਸ਼ਟੀਕੋਣ, ਭਾਵੇਂ ਉਹ ਮਸੀਹੀ ਹੋਵੇ ਜਾਂ ਗੈਰ-ਮਸੀਹੀ,ਉਹ ਘੱਟ ਤੋਂ ਘੱਟ ਇਨ੍ਹਾਂ ਤਿੰਨ ਪ੍ਰਸ਼ਨਾਂ ਦਾ ਵਿਚਾਰ ਵਟਾਂਦਰਾ ਕਰਦਾ ਹੈ।
1)ਅਸੀਂ ਕਿੱਥੋਂ ਆਏ ਹਾਂ?(ਅਤੇ ਅਸੀਂ ਇੱਥੇ ਕਿਉਂ ਹਾਂ?)
2)ਇਸ ਸੰਸਾਰ ਨਾਲ ਗਲਤ ਕੀ ਹੈ?
3)ਅਸੀ ਕਿਸ ਤਰ੍ਹਾਂ ਇਸ ਨੂੰ ਠੀਕ ਕਰ ਸੱਕਦੇ ਹਾਂ?
ਅੱਜ ਦਾ ਪ੍ਰਚਲਿਤ ਸੰਸਾਰਿਕ ਦ੍ਰਿਸ਼ਟੀਕੋਣ ਕੁਰਦਤੀਵਾਦ ਹੈ, ਜੋ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਇਸ ਤਰ੍ਹਾਂ ਦਿੰਦਾ ਹੈ: 1) ਅਸੀਂ ਕੁਦਰਤ ਦੇ ਖਿਲਰੇ ਹੋਏ ਕੰਮਾਂ ਦਾ ਬਿਨ੍ਹਾਂ ਕਿਸੇ ਅਸਲੀ ਮਕਸਦ ਦੀ ਪੈਦਾਇਸ਼ ਹਾਂ। 2) ਅਸੀਂ ਕੁਦਰਤ ਦੈ ਆਦਰ ਉਸ ਤਰ੍ਹਾਂ ਨਹੀਂ ਕਰਦੇ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਹੈ। 3) ਅਸੀਂ ਇਸ ਸੰਸਾਰ ਦੇ ਵਾਤਾਵਰਨ ਅਤੇ ਇਸਦੀ ਦੇਖਭਾਲ ਕਰਨ ਰਾਹੀਂ ਬਚਾ ਸੱਕਦੇ ਹਾਂ। ਇੱਕ ਕੁਦਰਤਵਾਦੀ ਸੰਸਾਰਿਕ ਦ੍ਰਿਸ਼ਟੀਕੋਣ ਬਹੁਤ ਸਾਰੀਆਂ ਨੈਤਿਕ ਦਾਰਸ਼ਨਿਕ ਵਿਗਿਆਨਾਂ ਨੂੰ ਪੈਦਾ ਕਰਦਾ ਹੈ ਜਿਵੇਂ ਕਿ ਸੰਬੰਧਵਾਦ, ਅਸਤਿੱਤਵਵਾਦ, ਪ੍ਰਯੋਗਵਾਦ, ਅਤੇ ਆਦਰਸ਼ਵਾਦ।
ਦੂਸਰੇ ਪਾਸੇ, ਇੱਕ ਮਸੀਹੀ ਦ੍ਰਿਸ਼ਟੀਕੋਣ, ਇਨ੍ਹਾਂ ਤਿੰਨ ਪ੍ਰਸ਼ਨਾਂ ਦਾ ਉੱਤਰ ਬਾਈਬਲ ਮੁਤਾਬਿਕ ਵਿਆਖਿਆ ਨਾਲ ਦਿੰਦਾ ਹੈ : 1) ਅਸੀਂ ਪਰਮੇਸ਼ੁਰ ਦੀ ਰਚਨਾ, ਇਸ ਸੰਸਾਰ ਉੱਤੇ ਰਾਜ ਕਰਨ ਅਤੇ ਉਸ ਦੇ ਨਾਲ ਸੰਗਤੀ ਕਰਨ ਨੂੰ ਬਣਾਏ ਗਏ ਹਾਂ (ਉਤਪਤ 1:27-28; 2:15)। 2) ਅਸੀਂ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਅਤੇ ਇਸ ਪੂਰੇ ਸੰਸਾਰ ਨੂੰ ਪਾਪ ਹੇਠ ਲੈ ਆਏ ( ਉਤਪਤ ਅਧਿਆਏ 3)। 3) ਪਰਮੇਸ਼ੁਰ ਨੇ ਖੁਦ ਆਪਣੇ ਦੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦੇ ਰਾਹੀਂ ਸੰਸਾਰ ਨੂੰ ਛੁਟਕਾਰਾ ਦਿੱਤਾ ਹੈ (ਉਤਪਤ 3:15; ਲੂਕਾ 19: 10;), ਅਤੇ ਉਹ ਇੱਕ ਦਿਨ ਇਸ ਧਰਤੀ ਨੂੰ ਉਸ ਦੀ ਪਹਿਲੀ ਵਾਲੀ ਸੰਪੂਰਣ ਹਾਲਤ ਬਹਾਲ ਕਰੇਗਾ (ਯਸਾਯਾਹ 65:17-25)। ਇੱਕ ਮਸੀਹੀ ਸੰਸਾਰ ਦ੍ਰਿਸ਼ਟੀਕੋਣ ਸਾਨੂੰ ਨੈਤਿਕ ਸੰਪੂਰਣਾ, ਮਨੁੱਖੀ ਪਦਵੀ, ਅਤੇ ਛੁਟਕਾਰੇ ਦੀ ਯਕੀਨਨਤਾ ਵਿੱਚ ਵਿਸ਼ਵਾਸ ਕਰਨ ਦੀ ਅਗਵਾਹੀ ਕਰਦਾ ਹੈ।
ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇੱਕ ਸੰਸਾਰਿਕ ਦ੍ਰਿਸ਼ਟੀਕੋਣ ਵਿਆਪਕ ਹੁੰਦਾ ਹੈ। ਇਹ ਜੀਵਨ ਦੇ ਹਰ ਹਿੱਸੇ ਉੱਤੇ ਅਸਰ ਕਰਦਾ ਹੈ, ਪੈਸੇ ਤੋਂ ਲੈ ਕੇ ਨੈਤਿਕਤਾ ਤੱਕ। ਇੱਕ ਸੱਚੀ ਮਸੀਹੀ ਕਲੀਸਿਯਾ ਵਿੱਚ ਇਸਤੇਮਾਲ ਹੋਣ ਵਾਲੇ ਵਿਚਾਰਾਂ ਦੀ ਸੂਚੀ ਤੋਂ ਵੱਧ ਕੇ ਹੈ। ਮਸੀਹੀਅਤ ਜਿਵੇਂ ਬਾਈਬਲ ਵਿੱਚ ਸਿਖਾਈ ਗਈ ਹੈ ਆਪਣੇ ਆਪ ਇੱਕ ਸੰਸਾਰਿਕ ਦ੍ਰਿਸ਼ਟੀਕੋਣ ਹੈ। ਬਾਈਬਲ ਕਦੀ ਵੀ “ਧਰਮ” ਅਤੇ “ਧਰਮ ਨਿਰਪੱਖ” ਵਿੱਚ ਮਤਭੇਦ ਨਹੀਂ ਰੱਖਦੀ ਹੈ; ਇੱਥੇ ਸਿਰਫ ਮਸੀਹੀ ਜੀਵਨ ਹੀ ਜੀਵਨ ਹੈ। ਯਿਸੂ ਨੇ ਘੋਸ਼ਣਾ ਕੀਤੀ, “ਰਸਤਾ, ਸੱਚਿਆਈ, ਅਤੇ ਜੀਵਨ ਉਹ ਖੁਦ ਹੈ” (ਯੂਹੰਨਾ 14:6), ਅਤੇ ਇਸ ਤਰ੍ਹਾਂ ਕਰਨ ਵਿੱਚ, ਉਹ ਸਾਡਾ ਸੰਸਾਰਿਕ ਦ੍ਰਿਸ਼ਟੀਕੋਣ ਬਣ ਗਿਆ।
English
ਇਕ ਮਸੀਹੀ ਸੰਸਾਰ ਦਾ ਦ੍ਰਿਸ਼ਟੀਕੋਣ ਕੀ ਹੈ?