settings icon
share icon
ਪ੍ਰਸ਼ਨ

ਮਸੀਹੀਅਤ ਕੀ ਹੈ ਅਤੇ ਮਸੀਹੀ ਲੋਕ ਕੀ ਵਿਸ਼ਵਾਸ ਕਰਦੇ ਹਨ?

ਉੱਤਰ


1 ਕੁਰਿੰਥੀਆਂ 15:1-4 ਵਿੱਚ ਕਹਿੰਦਾ ਹੈ,"ਹੁਣ, ਭਰਾਵੋ, ਮੈਂ ਤੁਹਾਨੂੰ ਉਸ ਖੁਸ਼ ਖ਼ਬਰੀ ਦਾ ਜਿਸ ਦਾ ਤੁਹਾਨੂੰ ਪਰਚਾਰ ਕੀਤਾ ਸੀ ਯਾਦ ਕਰਵਾਉਂਦਾ ਹਾਂ ਜਿਹੜਾ ਤੁਸੀਂ ਕਬੂਲ ਕੀਤਾ ਅਤੇ ਜਿਸ ਉੱਤੇ ਪੱਕੇ ਤੌਰ ਤੇ ਖੜੇ ਸੀ। ਇਸ ਪਰਚਾਰ ਦੇ ਦੁਆਰਾ ਤੁਸੀਂ ਬਚਾਏ ਗਏ, ਅਗਰ ਤੁਸੀਂ ਵਚਨ ਨੂੰ ਤਕੜਾਈ ਨਾਲ ਫੜ੍ਹੀ ਰੱਖੋ ਜਿਸ ਦਾ ਮੈਂ ਤੁਹਾਨੂੰ ਪਰਚਾਰ ਕੀਤਾ। ਨਹੀਂ ਤਾਂ, ਤੁਸੀਂ ਬੇਕਾਰ ਵਿੱਚ ਵਿਸ਼ਵਾਸ ਕੀਤਾ। ਮੈਂ ਮੁੱਖ ਗੱਲਾਂ ਨੂੰ ਜੋ ਮੈਨੂੰ ਮਿਲੀਆਂ ਮੈਂ ਤੁਹਾਨੂੰ ਸੌਂਪ ਦਿੱਤਾ: ਕਿ ਯਿਸੂ ਮਸੀਹ ਵਚਨ ਦੇ ਮੁਤਾਬਿਕ ਸਾਡੇ ਪਾਪਾਂ ਦੇ ਲਈ ਮਰ ਗਿਆ, ਗੱਡਿਆ ਗਿਆ, ਅਤੇ ਵਚਨ ਦੇ ਮੁਤਾਬਿਕ ਤੀਸਰੇ ਦਿਨ ਜੀ ਉੱਠਿਆ।"

ਸੰਖੇਪ ਵਿੱਚ, ਜਿਹੜਾ ਮਸੀਹੀਅਤ ਦਾ ਅੰਦਰਲਾ ਵਿਸ਼ਵਾਸ ਹੈ। ਮਸੀਹੀਅਤ ਦੂਸਰੇ ਵਿਸ਼ਵਾਸਾਂ ਵਿੱਚੋਂ, ਅਤੇ ਧਾਰਮਿਕ ਰੀਤੀ ਰਿਵਾਜਾਂ ਦੇ ਰਿਸ਼ਤਿਆਂ ਨਾਲੋਂ ਜਿਆਦਾ ਲਾਜਵਾਬ ਹੈ। "ਇਹ ਕਰੋ ਅਤੇ ਇਹ ਨਾ ਕਰੋ," ਦੀ ਸੂਚੀ ਦਾ ਪਾਲਨ ਕਰਨ ਦੀ ਇੱਛਾ ਇੱਕ ਮਸੀਹੀ ਵਿਸ਼ਵਾਸੀ ਦਾ ਉਦੇਸ਼ ਕਿ ਉਹ ਆਪਣਾ ਗੂੜਾ ਰਿਸ਼ਤਾ ਪਿਤਾ ਜੋ ਪਰਮੇਸ਼ੁਰ ਹੈ ਦੇ ਨਾਲ ਬਣਾਉਣਾ ਹੈ। ਕਿਉਂਕਿ ਇਹ ਰਿਸ਼ਤਾ ਯਿਸੂ ਮਸੀਹ ਅਤੇ ਲੋਕਾਂ ਦੇ ਜੀਵਨ ਵਿੱਚ ਪਵਿੱਤ੍ਰ ਆਤਮਾ ਦੀ ਸੇਵਾਕਾਈ ਦੇ ਦੁਆਰਾ ਸੰਭਵ ਹੋਇਆ ਹੈ।

ਮਸੀਹੀ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਬਾਈਬਲ ਪ੍ਰੇਰਿਤ ਕੀਤੀ ਹੋਈ, ਪਰਮੇਸ਼ੁਰ ਦਾ ਸਰਲ ਵਚਨ, ਅਤੇ ਇਸ ਕਰਕੇ ਇਸ ਦੀ ਸਿੱਖਿਆ ਆਖਰੀ ਅਧਿਕਾਰ ਹੈ (2 ਤਿਮੋਥਿਉਸ 3:16, 2 ਪਤਰਸ 1:20)। ਮਸੀਹੀ ਲੋਕ ਇੱਕ ਪਰਮੇਸ਼ੁਰ ਵਿੱਚ ਜੋ ਤਿੰਨ ਵਿਅਕਤੀਆਂ ਦੀ ਹੋਂਦ ਵਿੱਚ ਹੈ ਵਿਸ਼ਵਾਸ ਕਰਦੇ ਹਨ, ਪਿਤਾ, ਪੁੱਤਰ (ਯਿਸੂ ਮਸੀਹ), ਅਤੇ ਪਵਿੱਤਰ ਆਤਮਾ।

ਮਸੀਹੀ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਮਨੁੱਖ ਜਾਤੀ ਖਾਸ ਤੌਰ ਤੇ ਪਰਮੇਸ਼ੁਰ ਦੇ ਨਾਲ ਰਿਸ਼ਤਾ ਰੱਖਣ ਦੇ ਲਈ ਸਿਰਜੀ ਗਈ, ਪਰ ਪਾਪ ਨੇ ਸਾਰੇ ਮਨੱਖਾਂ ਨੂੰ ਪਰਮੇਸ਼ੁਰ ਤੋਂ ਅੱਲਗ ਕਰ ਦਿੱਤਾ (ਰੋਮਿਆਂ 3:23, 5:12)। ਮਸੀਹੀਅਤ ਇਹ ਸਿਖਾਉਂਦੀ ਹੈ ਕਿ ਯਿਸੂ ਮਸੀਹ ਇਸ ਧਰਤੀ ਉੱਤੇ, ਪੂਰਾ ਪਰਮੇਸ਼ੁਰ, ਪਰ ਫਿਰ ਵੀ ਮਨੁੱਖ ਦੇ ਰੂਪ ਵਿੱਚ ਚੱਲਿਆ ਫਿਰਿਆ (ਫਿਲਿੱਪੀਆਂ 2:6-11), ਅਤੇ ਸਲੀਬ ਉੱਤੇ ਮਰ ਗਿਆ। ਮਸੀਹੀ ਲੋਕ ਇਹ ਮੰਨਦੇ ਹਨ ਕਿ ਸਲੀਬ ਦੇ ਉੱਤੇ ਮਰਨ ਤੋਂ ਬਾਅਦ ਮਸੀਹ ਨੂੰ ਦਫਨਾਇਆ ਗਿਆ, ਉਹ ਫੇਰ ਜੀ ਉੱਠਿਆ ਅਤੇ ਹੁਣ ਉਹ ਆਪਣੇ ਵਿਸ਼ਵਾਸੀਆਂ ਦੇ ਲਈ ਬੇਨਤੀ ਕਰਨ ਲਈ ਪਰਮੇਸ਼ੁਰ ਦੇ ਸੱਜੇ ਹੱਥ ਹਮੇਸ਼ਾ ਦੇ ਲਈ ਬੈਠਾ ਹੈ (ਇਬਰਾਨੀਆਂ 7:25)। ਮਸੀਹੀਅਤ ਇਹ ਐਲਾਨ ਕਰਦੀ ਹੈ ਕਿ ਯਿਸੂ ਦੀ ਸਲੀਬ ਦੀ ਮੌਤ ਸਾਰੇ ਮਨੁੱਖਾਂ ਦੇ ਪਾਪਾਂ ਦਾ ਕਰਜ਼ ਚੁਕਾਉਣ ਦੇ ਲਈ ਪੂਰੀ ਕੀਮਤ ਦੇ ਰੂਪ ਵਿੱਚ ਵੱਡੀ ਹੈ ਅਤੇ ਉਹੀ ਹੈ ਜਿਹੜਾ ਪਰਮੇਸ਼ੁਰ ਅਤੇ ਮਨੁੱਖ ਦੇ ਵਿਚਕਾਰ ਟੁੱਟੇ ਹੋਏ ਰਿਸ਼ਤੇ ਨੂੰ ਫਿਰ ਬਹਾਲ ਕਰਦਾ ਹੈ (ਇਬਰਾਨੀਆਂ 9:11-14, 10:10, ਰੋਮਿਆਂ 5:8, 6:23)।

ਬਚਾਏ ਜਾਣ ਦੇ ਲਈ, ਇੱਕ ਵਿਅਕਤੀ ਨੂੰ ਆਪਣੇ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਨਾਲ ਸਲੀਬ ਉੱਤੇ ਯਿਸੂ ਦੇ ਪੂਰੇ ਕੀਤੇ ਹੋਏ ਕੰਮਾਂ ਉੱਤੇ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਸਾਡੀ ਜਗ੍ਹਾ ਤੇ ਮੋਇਆ ਅਤੇ ਸਾਡੇ ਖੁਦ ਦੇ ਪਾਪਾਂ ਦੀ ਕੀਮਤ ਨੂੰ ਚੁਕਾ ਦਿੱਤਾ ਹੈ, ਅਤੇ ਫਿਰ ਜੀ ਉੱਠਿਆ, ਤਦ ਅਸੀਂ ਬਚਾਏ ਜਾਂਦੇ ਹਾਂ। ਇਹੋ ਜਿਹਾ ਕੁਝ ਨਹੀਂ ਹੈ ਜਿਸ ਨੂੰ ਕੋਈ ਕਰ ਕੇ ਮੁਕਤੀ ਹਾਸਿਲ ਕਰ ਸਕੇ। ਸਾਡੇ ਵਿੱਚੋਂ ਕੋਈ ਵੀ "ਐਨਾ ਚੰਗਾ" ਨਹੀਂ ਹੋ ਸਕਦਾ ਕਿ ਖੁਦ ਤੋਂ ਪਰਮੇਸ਼ੁਰ ਨੂੰ ਖੁਸ਼ ਸਕੇ ਕਿਉਂਕਿ ਅਸੀਂ ਸਾਰੇ ਪਾਪੀ ਹਾਂ (ਯਸਾਯਾਹ 53:6, 64:6-7)। ਇਸ ਤੋਂ ਵਧੀਕ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਯਿਸੂ ਸਾਰਾ ਕੰਮ ਕਰ ਚੁੱਕਿਆ ਹੈ! ਜਦੋਂ ਉਹ ਸਲੀਬ ਉੱਤੇ ਸੀ, ਯਿਸੂ ਨੇ ਕਿਹਾ, "ਇਹ ਪੂਰਾ ਹੋਇਆ" (ਯੂਹੰਨਾ 19:30), ਅਰਥਾਤ ਛੁਟਕਾਰੇ ਦਾ ਕੰਮ ਪੂਰਾ ਹੋ ਗਿਆ ਹੈ।

ਇੱਥੇ ਇਸ ਤਰ੍ਹਾਂ ਦਾ ਅਜਿਹਾ ਕੁਝ ਨਹੀਂ ਜਿਸ ਨਾਲ ਮੁਕਤੀ ਨੂੰ ਕਮਾਇਆ ਜਾ ਸਕੇ, ਜਦੋਂ ਇੱਕ ਵਾਰੀ ਕੋਈ ਆਪਣਾ ਵਿਸ਼ਵਾਸ ਮਸੀਹ ਦੇ ਸਲੀਬ ਤੇ ਚੜ੍ਹੇ ਜਾਣ ਦੇ ਕੰਮ ਵਿੱਚ ਰੱਖਦਾ ਹੈ, ਇੱਥੇ ਹੋਰ ਕੁਝ ਨਹੀਂ ਹੈ ਕਿ ਕੋਈ ਮੁਕਤੀ ਨੂੰ ਗੁਆ ਸਕੇ ਕਿਉਂਕਿ ਮਸੀਹ ਦੇ ਦੁਆਰਾ ਸਾਰਾ ਕੰਮ ਪੂਰਾ ਅਤੇ ਸਮਾਪਤ ਹੋਇਆ! ਮੁਕਤੀ ਇਸ ਗੱਲ ਤੇ ਨਿਰਭਰ ਜਿਹੜਾ ਇਸ ਨੂੰ ਕਬੂਲ ਕਰਦਾ ਇਸ ਤੋਂ ਇਲਾਵਾ ਕੁਝ ਨਹੀਂ ਹੈ। ਯੂਹੰਨਾ 10:27-29 ਵਿੱਚ ਆਖਦਾ ਹੈ," ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ, ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਉਸ ਮੇਰੇ ਪਿੱਛੇ ਚੱਲਦੀਆਂ ਹਨ। ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ, ਅਤੇ ਉਹ ਕਦੇ ਨਾਸ਼ ਨਹੀਂ ਹੋਣਗੀਆਂ, ਕੋਈ ਵੀ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਨਹੀਂ ਸਕਦਾ ਹੈ। ਮੇਰਾ ਪਿਤਾ, ਜਿਸ ਨੇ ਉਨ੍ਹਾਂ ਨੂੰ ਮੈਨੂੰ ਦਿੱਤਾ, ਉਸ ਸਾਰਿਆਂ ਤੋਂ ਮਹਾਨ, ਅਤੇ ਹੋਰ ਕੋਈ ਵੀ ਉਨ੍ਹਾਂ ਨੂੰ ਮੇਰੇ ਪਿਤਾ ਦੇ ਹੱਥੋਂ ਛੁਡਾ ਨਹੀਂ ਸਕਦਾ ਹੈ।"

ਹੋ ਸਕਦਾ ਕੋਈ ਇਹ ਸੋਚੇ, "ਇਹ ਕਿੰਨਾ ਮਹਾਨ ਹੈ- ਜਦੋਂ ਇੱਕ ਵਾਰੀ ਮੈਂ ਬਚਾਇਆ ਗਿਆ ਹਾਂ ਤੇ ਮੈਂ ਉਸ ਤਰ੍ਹਾਂ ਕਰ ਸਕਦਾ ਹਾਂ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਅਤੇ ਆਪਣੀ ਮੁਕਤੀ ਨੂੰ ਗੁਆ ਨਹੀ ਸਕਦਾ" ਪਰ ਮੁਕਤੀ ਉਸ ਤਰ੍ਹਾਂ ਦੀ ਅਜਾਦੀ ਨਹੀਂ ਹੈ ਕਿ ਜਿਸ ਤਰ੍ਹਾਂ ਕੋਈ ਚਾਹੇ ਉਸ ਤਰ੍ਹਾਂ ਕਰੇ। ਮੁਕਤੀ ਪਾਪ ਦੇ ਪੁਰਾਣੇ ਸੁਭਾਅ ਤੋਂ ਅਜਾਦੀ ਅਤੇ ਪਰਮੇਸ਼ੁਰ ਦੇ ਨਾਲ ਪਿੱਛੇ ਚੱਲਦੇ ਰਹਿਣ ਅਤੇ ਸਹੀ ਰਿਸ਼ਤੇ ਨੂੰ ਕਾਇਮ ਕਰਨਾ ਹੈ ਜਿੱਥੇ ਅਸੀਂ ਪਾਪ ਦੇ ਗੁਲਾਮ ਸੀ, ਉੱਥੇ ਹੁਣ ਅਸੀਂ ਮਸੀਹ ਦੇ ਗੁਲਾਮ ਹੋ ਗਏ ਹਾਂ (ਰੋਮੀਆਂ 6:15-22)। ਜੱਦ ਤੱਕ ਵਿਸ਼ਵਾਸੀ ਉਨ੍ਹਾਂ ਦੇ ਪਾਪ ਨਾਲ ਭਰੇ ਸਰੀਰਾਂ ਵਿੱਚ ਇਸ ਧਰਤੀ ਉੱਤੇ ਰਹਿੰਦੇ ਹਨ, ਓਹ ਲਗਾਤਾਰ ਪਾਪ ਦੇ ਨਾਲ ਸੰਘਰਸ਼ ਕਰਦੇ ਰਹਿਣਗੇ ਪਰ ਫਿਰ ਵੀ, ਮਸੀਹੀ ਵਿਸ਼ਵਾਸੀ ਪਰਮੇਸ਼ੁਰ ਦੇ ਵਚਨ ਦਾ ਚਿੰਤਨ ਕਰਨ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੇ ਦੁਆਰਾ ਅਤੇ ਪਵਿੱਤਰ ਆਤਮਾ ਦੀ ਅਧੀਨਤਾ ਵਿੱਚ ਲਗਾਤਾਰ ਵਿੱਚ ਰਹਿਣ ਦੇ ਦੁਆਰਾ ਅਰਥਾਤ, ਹਰ ਰੋਜ਼ ਦੇ ਹਲਾਤਾਂ ਵਿੱਚ ਆਤਮਾ ਦੀ ਅਗੁਆਈ ਦੇ ਅਧੀਨ ਹੋਣ ਦੇ ਦੁਆਰਾ ਪਾਪ ਦੇ ਨਾਲ ਆਪਣੇ ਸੰਘਰਸ਼ ਵਿੱਚ ਜਿੱਤ ਨੂੰ ਪ੍ਰਾਪਤ ਕਰ ਸਕਦੇ ਹਨ।

ਇਸ ਲਈ, ਭਾਵੇਂ ਕਈ ਧਾਰਮਿਕ ਸੰਗਠਨ ਇਹ ਮੰਗ ਕਰਦੇ ਹਨ ਕਿ ਇੱਕ ਵਿਅਕਤੀ ਨੂੰ ਕੁਝ ਖਾਸ ਗੱਲਾਂ ਕਰਨੀਆਂ ਚਾਹੀਦੀਆਂ ਯਾ ਕੁਝ ਖਾਸ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਮਸੀਹੀਅਤ ਇਸ ਗੱਲ ਉੱਤੇ ਵਿਸ਼ਵਾਸ ਕਰਦੀ ਹੈ ਕਿ ਯਿਸੂ ਮਸੀਹ ਤੁਹਾਡੇ ਪਾਪਾਂ ਦੀ ਕੀਮਤ ਚੁਕਾਉਣ ਲਈ ਸਲੀਬ ਉੱਤੇ ਮੋਇਆ, ਤੇ ਫਿਰ ਜੀ ਉੱਠਿਆ। ਤੁਹਾਡੇ ਪਾਪਾਂ ਦੀ ਕੀਮਤ ਚੁਕਾ ਦਿੱਤੀ ਗਈ ਹੈ ਅਤੇ ਤੁਸੀਂ ਪਰਮੇਸ਼ੁਰ ਦੇ ਨਾਲ ਸੰਗਤੀ ਕਰ ਸਕਦੇ ਹੋ ਅਤੇ ਆਪਣੇ ਪਾਪੀ ਸੁਭਾਅ ਉੱਤੇ ਜਿੱਤ ਪਾ ਸੱਕਦੇ ਹੋ ਅਤੇ ਸੰਗਤੀ ਅਤੇ ਆਗਿਆ ਵਿੱਚ ਪਰਮੇਸ਼ੁਰ ਦੇ ਨਾਲ ਚੱਲ ਸਕਦੇ ਹੋ। ਇਹੋ ਅਸਲ ਵਿੱਚ ਬਾਈਬਲ ਦੇ ਆਧਾਰ ਤੇ ਮਸੀਹੀਅਤ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮਸੀਹੀਅਤ ਕੀ ਹੈ ਅਤੇ ਮਸੀਹੀ ਲੋਕ ਕੀ ਵਿਸ਼ਵਾਸ ਕਰਦੇ ਹਨ?
© Copyright Got Questions Ministries