settings icon
share icon
ਪ੍ਰਸ਼ਨ

ਕਿਉਂ ਪਰਮੇਸ਼ੁਰ ਨਵੇਂ ਨੇਮ ਦੀ ਤੁਲਨਾ ਵੱਜੋਂ ਪੁਰਾਣੇ ਨੇਮ ਵਿੱਚ ਭਿੰਨ ਹੈ?

ਉੱਤਰ


ਇਸ ਪ੍ਰਸ਼ਨ ਦੇ ਬਿਲਕੁਲ ਕੇਂਦਰੀ ਭਾਗ ਵਿੱਚ ਇੱਕ ਬੁਨਿਆਦੀ ਗ਼ਲਤਫਹਿਮੀ ਪਾਈ ਜਾਂਦੀ ਹੈ ਜੋ ਪੁਰਾਣੇ ਅਤੇ ਨਵੇਂ ਦੋਵੇਂ ਨੇਮਾਂ ਵਿੱਚ ਪਰਮੇਸ਼ੁਰ ਦੇ ਸੁਭਾਅ ਨੂੰ ਪ੍ਰਗਟ ਕਰਦੀ ਹੈ। ਇਸੇ ਬੁਨਿਆਦੀ ਵਿਚਾਰ ਨੂੰ ਪ੍ਰਗਟ ਕਰਨ ਦਾ ਇੱਕ ਹੋਰ ਤਰੀਕਾ ਹੈ ਜਦੋਂ ਲੋਕ ਆਖਦੇ ਹਨ , “ਪੁਰਾਣੇ ਨੇਮ ਦਾ ਪਰਮੇਸ਼ੁਰ ਗੁੱਸੇ ਦਾ ਪਰਮੇਸ਼ੁਰ ਅਤੇ ਨਵੇਂ ਨੇਮ ਦਾ ਪਰਮੇਸ਼ੁਰ ਪ੍ਰੇਮ ਦਾ ਪਰਮੇਸ਼ੁਰ ਹੈ।” ਸੱਚਾਈ ਤਾਂ ਇਹ ਹੈ ਕਿ ਬਾਈਬਲ ਪਰਮੇਸ਼ੁਰ ਦਾ ਆਪਣੇ ਬਾਰੇ ਅਗਾਂਹ-ਵਾਧੂ ਪ੍ਰਕਾਸ਼ ਸਾਡੇ ਲਈ ਹੈ ਜੋ ਇਤੀਹਾਸਿਕ ਘਟਨਾਵਾਂ ਅਤੇ ਉਸਦੇ ਲੋਕਾਂ ਨਾਲ ਸੰਬੰਧ ਤੋਂ ਹੈ ਜਿਹੜੇ ਇਤਿਹਾਸ ਦੇ ਸ਼ੁਰੂ ਤੋਂ ਅਖੀਰ ਤੱਕ ਕਿ ਪਰਮੇਸ਼ੁਰ ਪੁਰਾਣੇ ਨੇਮ ਵਿੱਚ ਨਵੇਂ ਨੇਮ ਦੀ ਤੁਲਨਾ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਹੈ, ਪਰਮੇਸ਼ੁਰ ਬਾਰੇ ਇਸ ਤਰਾਂ ਦੇ ਗ਼ਲਤ ਵਿਚਾਰਾਂ ਦੀ ਰਚਨਾ ਹੋ ਸੱਕਦੀ ਹੈ। ਫਿਰ ਵੀ ਜਦੋਂ ਕੋਈ ਨਵੇਂ ਅਤੇ ਪੁਰਾਣੇ ਨੇਮ ਨੂੰ ਪੜ੍ਹਦਾ ਹੈ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਰਮੇਸ਼ੁਰ ਇੱਕ ਨੇਮ ਵਿੱਚ ਦੂਜੇ ਨੇਮ ਤੋਂ ਭਿੰਨ ਨਹੀਂ ਹੈ ਅਤੇ ਪਰਮੇਸ਼ੁਰ ਦਾ ਉਹ ਗੁੱਸਾ ਅਤੇ ਪਿਆਰ ਦੋਵਾਂ ਨੇਮਾਂ ਵਿੱਚ ਪ੍ਰਗਟ ਕੀਤਾ ਗਿਆ ਹੈ।

ਉਦਾਹਰਣ ਦੇ ਤੌਰ ਤੇ ਪੁਰਾਣੇ ਨੇਮ ਦੇ ਸ਼ੁਰੂ ਤੋਂ ਅਖੀਰ ਤੱਕ ਪਰਮੇਸ਼ੁਰ ਨੂੰ “ਰਹਿਮਦਿਲ ਅਤੇ ਕਿਰਪਾਲੂ ਪਰਮੇਸ਼ੁਰ ਹੋਣ ਲਈ ਗੁੱਸੇ ਵਿੱਚ ਧੀਰਜ ਅਰ ਭਲਿਆਈ ਅਤੇ ਸੱਚਿਆਈ ਨਾਲ ਭਰਪੂਰ ਹੈ।” (ਕੂਚ 34:6; ਗਿਣਤੀ 14:18; ਬਿਵਸਥਾਸਾਰ 4:31; ਨਹੇਮਯਾਹ 9:17; ਜਬੂਰ 86:5, 15; 108:4; 145:8; ਯੋਏਲ 2:13) ਫਿਰ ਵੀ ਨਵੇਂ ਨੇਮ ਵਿੱਚ ਪਰਮੇਸ਼ੁਰ ਦਾ ਪਿਆਰ, ਕਿਰਪਾ ਅਤੇ ਦਯਾ ਸੱਚੀ ਘਟਨਾ ਦੁਆਰਾ ਹੋਰ ਜਿਆਦਾ ਪੂਰੀ ਤਰਾਂ ਪ੍ਰਤੱਖ ਹੈ ਕਿ, “ ਕਿਉਂਕਿ ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ” (ਯੂਹੰਨਾ 3:16) ਪੁਰਾਣੇ ਨੇਮ ਵਿੱਚ ਪਰਮੇਸ਼ੁਰ ਤੋਂ ਅਖੀਰ ਤੱਕ ਅਸ਼ੀਂ ਪਰਮੇਸ਼ੁਰ ਦਾ ਇਸਰਾਏਲੀਆਂ ਨਾਲ ਉਸੇ ਤਰ੍ਹਾਂ ਦਾ ਵਰਤਾਓ ਵੇਖਦੇ ਹਾਂ ਜਿਸ ਤਰਾਂ ਇੱਕ ਬਾਪ ਆਪਣੇ ਬੱਚਿਆਂ ਨਾਲ ਕਰਦਾ ਹੈ। ਜਦੋਂ ਉਹ ਆਪਣੀ ਇੱਛਾ ਨਾਲ ਪਰਮੇਸ਼ੁਰ ਦੇ ਖਿਲਾਫ਼ ਕੰਮ ਕਰਦੇ ਸੀ ਅਤੇ ਮੂਰਤੀ ਪੂਜਾ ਕਰਦੇ ਸੀ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦਿੰਦਾ ਸੀ। ਫਿਰ ਵੀ, ਹਰ ਵੇਲੇ ਜਦੋਂ ਉਹ ਆਪਣੇ ਮੂਰਤੀ ਪੂਜਾ ਦੇ ਗੁਨਾਹ ਨੂੰ ਮੰਨਦੇ ਸਨ ਉਹ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਸੀ। ਇਸ ਤਰ੍ਹਾਂ ਇਸ ਤੋਂ ਵੀ ਵਧੀਕ ਪਰਮੇਸ਼ੁਰ ਨਵੇਂ ਨੇਮ ਵਿੱਚ ਮਸੀਹੀਆਂ ਨਾਲ ਕਰਦਾ ਸੀ। ਉਦਾਹਰਣ ਦੇ ਤੌਰ ਤੇ ਇਬਰਾਨੀਆਂ 12:6 ਵਿੱਚ ਲਿਖਿਆ ਹੈ ਕਿ “ਕਿਉਂ ਜੋ ਜਿਹ ਦੇ ਨਾਲ ਪਿਆਰ ਕਰਦਾ ਹੈ, ਪ੍ਰਭੁ ਉਹ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤ੍ਰ ਨੂੰ ਜਿਹ ਨੂੰ ਉਹ ਕਬੂਲ ਕਰਦਾ ਹੈ, ਉਹ ਕੋਰੜੇ ਮਾਰਦਾ ਹੈ” ਇਸੇ ਤਰ੍ਹਾਂ ਪੁਰਾਣੇ ਨੇਮ ਵਿੱਚ ਸ਼ੁਰੂ ਤੋਂ ਅਖੀਰ ਤੱਕ ਅਸੀਂ ਪਰਮੇਸ਼ੁਰ ਦੀ ਰੱਬੀ ਸਜ਼ਾ ਅਤੇ ਕ੍ਰੋਧ ਨੂੰ ਪਾਪ ਉੱਤੇ ਪੈਂਦਾ ਹੋਇਆ ਵੇਖਦੇ ਹਾਂ। ਉਸੇ ਤਰਾਂ ਨਵੇਂ ਨੇਮ ਵਿੱਚ ਅਸੀਂ ਪਰਮੇਸ਼ੁਰ ਦਾ ਗੁੱਸਾ ਠਹਿਰਿਆ ਹੋਇਆ ਵੇਖਦੇ ਹਾਂ “ਜਿਹੜੇ ਮਨੁੱਖ ਸੱਚਿਆਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ ਉਨ੍ਹਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਅਕਾਸ਼ੋਂ ਪਰਗਟ ਹੋਇਆ” (ਰੋਮੀਆਂ 1:18)। ਇਸ ਲਈ, ਇਹ ਸਾਫ਼ ਹੈ ਕਿ ਪਰਮੇਸ਼ੁਰ ਪੁਰਾਣੇ ਨੇਮ ਵਿੱਚ ਨਵੇਂ ਨੇਮ ਨਾਲੋਂ ਭਿੰਨ ਨਹੀਂ ਹੈ। ਪਰਮੇਸ਼ੁਰ ਆਪਣੇ ਵਾਸਤਵਿਕ ਸੁਭਾਅ ਵਿੱਚ ਅਪਰਵਰਤਣਸ਼ੀਲ (ਨਾ ਬਦਲਣ ਵਾਲਾ) ਹੈ। ਜਦਕਿ ਪਵਿੱਤਰ ਆਤਮਾ ਦੇ ਕੁਝ ਹਵਾਲਿਆਂ ਅਸੀਂ ਪਰਮੇਸ਼ੁਰ ਦੇ ਕੋਲ ਇੱਕ ਰੂਪ ਨੂੰ ਹੀ ਵੇਖਦੇ ਹਾਂ। ਬਜਾਏ ਇਸਦੇ ਕਿ ਹੋਰ ਜਿਆਦਾ ਰੂਪਾਂ ਨੂੰ ਵੇਖਣ ਦੀ ਬਜਾਏ, ਪਰਮੇਸ਼ੁਰ ਆਪਣੇ ਆਪ ਨਹੀਂ ਬਦਲਦਾ ਹੈ।

ਜਦੋਂ ਅਸੀਂ ਬਾਈਬਲ ਪੜਦੇ ਅਤੇ ਅਧਿਐਨ ਕਰਦੇ ਹਾਂ, ਇਹ ਸਪੱਸ਼ਟ ਹੁੰਦਾ ਹੈ ਕਿ ਪਰਮੇਸ਼ੁਰ ਪੁਰਾਣੇ ਅਤੇ ਨਵੇਂ ਨੇਮ ਵਿੱਚ ਇੱਕੋ ਜਿਹਾ ਹੈ। ਬੇਸ਼ੱਕ, ਬਾਈਬਲ 66 ਵੱਖਰੀਆਂ ਕਿਤਾਬਾਂ ਦੋ ਜਾਂ ਸੰਭਵ ਤਿੰਨ ਮਹਾਂਦੀਪਾਂ, ਤਿੰਨ ਵੱਖਰੀਆਂ ਭਾਸ਼ਾਵਾਂ, ਲਗਭਗ 1500 ਸਾਲਾਂ ਤੋਂ ਜਿਆਦਾ 40 ਤੋਂ ਵੱਧ ਲੇਖਕਾਂ ਦੁਆਰਾ ਲਿਖੀ ਗਈ ਹੈ, ਇਹ ਬਿਨਾਂ ਕਿਸੇ ਵਾਦ ਵਿਵਾਦ ਤੋਂ ਸ਼ੁਰੂ ਤੋਂ ਅਖੀਰ ਇੱਕੋ ਰੂਪ ਵਿੱਚ ਰਹਿੰਦੀ ਹੈ। ਇਸ ਵਿੱਚ ਅਸੀਂ ਵੇਖਦੇ ਹਾਂ ਕਿ ਕਿਸ ਤਰਾਂ ਇੱਕ ਪ੍ਰੇਮੀ, ਦਿਆਲੂ ਤੇ ਨਿਰਪੱਖ ਪਰਮੇਸ਼ੁਰ ਪਾਪੀ ਮਨੁੱਖਾਂ ਨਾਲ ਹਰ ਤਰੀਕੇ ਦੇ ਹਲਾਤਾਂ ਵਿੱਚ ਵਰਤਦਾ ਹੈ। ਸੱਚ ਮੁੱਚ, ਬਾਈਬਲ ਮਨੁੱਖਾਂ ਲਈ ਪਰਮੇਸ਼ੁਰ ਦਾ ਪ੍ਰੇਮ ਪੱਤਰ ਹੈ ਪਰਮੇਸ਼ੁਰ ਦਾ ਪਿਆਰ ਉਸਦੀ ਰਚਨਾ ਲਈ, ਖ਼ਾਸ ਕਰਕੇ ਮਨੁੱਖ ਜਾਤੀ ਲਈ, ਪਵਿੱਤਰ ਵਚਨ ਵਿੱਚ ਸ਼ੁਰੂ ਤੋਂ ਲੈਕੇ ਅਖੀਰ ਤੱਕ ਸਪੱਸ਼ਟ ਹੈ। ਸਾਰੀ ਬਾਈਬਲ ਵਿੱਚ ਅਸੀਂ ਪਰਮੇਸ਼ੁਰ ਦੇ ਪਿਆਰ ਅਤੇ ਦਯਾ ਦੀ ਬੁਲਾਹਟ, ਲੋਕਾਂ ਲਈ ਲਈ ਪਰਮੇਸ਼ੁਰ ਦੇ ਖਾਸ ਰਿਸ਼ਤੇ ਵਿੱਚ ਵੇਖਦੇ ਹਾਂ, ਇਸ ਲਈ ਨਹੀਂ ਕਿ ਉਹ ਇਸ ਦੇ ਯੋਗ ਹਨ, ਪਰ ਇਸ ਲਈ ਕਿ ਉਹ ਕਿਰਪਾਲੂ ਅਤੇ ਦਿਆਲੂ ਪਰਮੇਸ਼ੁਰ ਹੈ, ਕਰੋਧ ਵਿੱਚ ਧੀਮਾਂ ਅਤੇ ਪਿਆਰ ਵਿੱਚ ਭਲਿਆਈ ਅਤੇ ਸੱਚਿਆਈ ਵਿੱਚ ਭਰਪੂਰ ਹੈ। ਫਿਰ ਵੀ ਅਸੀਂ ਪਵਿੱਤਰ ਅਤੇ ਧਰਮੀ ਪਰਮੇਸ਼ੁਰ ਨੂੰ ਵੇਖਦੇ ਹਾਂ ਜੋ ਉਹਨਾਂ ਸਾਰਿਆਂ ਦਾ ਨਿਆਈ ਹੈ। ਜਿਹੜੇ ਉਸ ਦੇ ਵਚਨ ਦੀ ਅਣਆਗਿਆਕਾਰੀ ਕਰਦੇ ਹਨ ਅਤੇ ਉਸ ਦੀ ਭਗਤੀ ਕਰਨ ਤੋਂ ਇਨਕਾਰ ਕਰਦੇ ਹਨ, ਬਜਾਏ ਇਸ ਦੇ ਉਹ ਆਪਣੇ ਹੀ ਸਿਰਜੇ ਹੋਏ ਦੇਵਤਿਆਂ ਦੀ ਭਗਤੀ ਕਰਦੇ ਹਨ। ਪਰਮੇਸ਼ੁਰ ਦੇ ਧਾਰਮਿਕ ਅਤੇ ਪਵਿੱਤਰ ਚਰਿੱਤਰ ਦੇ ਕਾਰਨ, ਸਾਰੇ ਜੋ ਬੀਤੇ, ਵਰਤਮਾਨ ਅਤੇ ਭਵਿੱਖ ਵਿੱਚ ਪਾਪ ਕਰਦੇ ਹਨ ਉਨ੍ਹਾਂ ਦਾ ਜਰੂਰ ਖਿਆਲ ਕੀਤਾ ਜਾਵੇਗਾ। ਫਿਰ ਵੀ ਪਰਮੇਸ਼ੁਰ ਨੇ ਆਪਣੇ ਅਦੁੱਤੀ ਪਿਆਰ ਵਿੱਚ ਪਾਪ ਦੇ ਲਈ ਹਰਜਾਨਾ ਅਤੇ ਮਿਲਾਪ ਦਾ ਰਸਤਾ ਮੁਹੱਈਆ ਕੀਤਾ। ਤਾਂ ਕਿ ਪਾਪੀ ਮਨੁੱਖ ਉਸ ਦੇ ਕਰੋਧ ਤੋਂ ਬਚ ਸਕਣ। ਅਸੀਂ ਇਸ ਅਦਭੁੱਦ ਸੱਚਿਆਈ 1 ਯੂਹੰਨਾ 4:10 ਵਿੱਚ ਪੜਦੇ ਹਾਂ “ਪ੍ਰੇਮ ਇਸ ਗੱਲ ਵਿੱਚ ਹੈ: ਨਾ ਜੋ ਅਸਾਂ ਪਰਮੇਸ਼ੁਰ ਨਾਲ ਪ੍ਰੇਮ ਕੀਤਾ ਸਗੋਂ ਇਹ ਜੋ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤ੍ਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪਰਾਸਚਿੱਤ ਹੋਵੇ” ਪੁਰਾਣੇ ਨੇਮ ਵਿੱਚ ਪਰਮੇਸ਼ੁਰ ਨੇ ਬਲੀਦਾਨ ਦਾ ਤਰੀਕਾ ਦਿੱਤਾ ਜਿਸ ਦੇ ਦੁਆਰਾ ਪਾਪ ਦਾ ਪਰਾਸਚਿੱਤ ਹੋ ਸੱਕਦਾ ਸੀ। ਫਿਰ ਵੀ ਇਹ ਬਲੀਦਾਨ ਦਾ ਤਰੀਕਾ ਕੇਵਲ ਅਸਥਾਈ ਸੀ ਅਤੇ ਕੇਵਲ ਯਿਸੂ ਮਸੀਹ ਦੇ ਆਉਣ ਨੂੰ ਹੀ ਅੱਗੇ ਵੇਖਿਆ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕਿਉਂ ਪਰਮੇਸ਼ੁਰ ਨਵੇਂ ਨੇਮ ਦੀ ਤੁਲਨਾ ਵੱਜੋਂ ਪੁਰਾਣੇ ਨੇਮ ਵਿੱਚ ਭਿੰਨ ਹੈ?
© Copyright Got Questions Ministries