ਪ੍ਰਸ਼ਨ
ਪਰਮੇਸ਼ੁਰ ਪਿਆਰ ਹੈ ਇਸ ਦਾ ਕੀ ਮਤਲਬ ਹੈ?
ਉੱਤਰ
ਆਓ ਇਸ ਬਾਰੇ ਵੇਖੀਏ ਕਿ ਬਾਈਬਲ ਕਿਸ ਤਰ੍ਹਾਂ ਪਿਆਰ ਦਾ ਬਿਆਨ ਕਰਦੀ ਹੈ, ਅਤੇ ਤਦ ਅਸੀਂ ਕੁਝ ਪਹਿਲੂਆਂ ਨੂੰ ਵੀ ਵੇਖਾਂਗੇ ਜਿਨ੍ਹਾਂ ਵਿੱਚ ਪਰਮੇਸ਼ੁਰ ਦੇ ਪਿਆਰ ਦਾ ਨਿਚੋੜ ਹੈ। “ਪ੍ਰੇਮ ਧੀਰਜਵਾਨ ਅਤੇ ਦਿਆਲੂ ਹੈ। ਪ੍ਰੇਮ ਖੁਣਸ ਨਹੀਂ ਕਰਦਾ। ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ, ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ ਸਭ ਕੁਝ ਝੱਲ ਲੈਂਦਾ ਹੈ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਕਰਦਾ, ਸਭ ਕੁਝ ਸਹਿ ਲੈਂਦਾ ਪ੍ਰੇਮ ਕਦੇ ਟਲਦਾ ਨਹੀਂ, ਪ੍ਰੇਮ ਕਦੇ ਅਸਫਲ ਨਹੀਂ ਹੁੰਦਾ” (1 ਕੁਰਿੰਥੀਆਂ 13:4-8)। ਇਹ ਪਰਮੇਸ਼ੁਰ ਦੇ ਪਿਆਰ ਦਾ ਵਰਣਨ ਹੈ, ਅਤੇ ਕਿਉਂਕਿ ਪਰਮੇਸ਼ੁਰ ਪਿਆਰ ਹੈ (1 ਯੂਹੰਨਾ 4:8), ਇਹੋ ਹੈ ਜਿਸ ਦੇ ਵਰਗਾ ਉਹ ਹੈ।
ਪਿਆਰ (ਪਰਮੇਸ਼ੁਰ) ਆਪਣੇ ਆਪ ਕਿਸੇ ਉੱਤੇ ਦਬਾਅ ਨਹੀਂ ਪਾਉਂਦਾ ਹੈ। ਉਹ ਜੋ ਕੋਈ ਉਸ ਕੋਲੋਂ ਆਉਂਦੇ ਹਨ ਉਹ ਉਸੇ ਤਰ੍ਹਾਂ ਉਸ ਦੇ ਪਿਆਰ ਦੇ ਜੁਆਬ ਵਿੱਚ ਕਰਦੇ ਹਨ। ਪਿਆਰ (ਪਰਮੇਸ਼ੁਰ) ਸਭਨਾਂ ਤੇ ਮੇਹਰਬਾਨੀ ਦਿਖਾਉਂਦਾ ਹੈ। ਪਿਆਰ (ਯਿਸੂ) ਬਿਨ੍ਹਾਂ ਕਿਸੇ ਪੱਖਪਾਤ ਦੇ ਹਰ ਇੱਕ ਦਾ ਭਲਾ ਕਰਨ ਲਈ ਗਿਆ ਹੈ ਪਿਆਰ (ਯਿਸੂ) ਦੂਜਿਆਂ ਵਾਂਙੁ ਲਾਲਚ ਨਹੀਂ ਕਰਦਾ, ਬਿਨਾਂ ਸ਼ਿਕਾਇਤ ਤੋਂ ਹਰ ਗੱਲ ਵਿੱਚ ਹਲੀਮ ਹੁੰਦਾ ਹੈ। ਪਿਆਰ (ਯਿਸੂ) ਜੋ ਉਹ ਸਰੀਰ ਵਿੱਚ ਸ਼ੇਖੀ ਨਹੀਂ ਮਾਰਦਾ, ਭਾਵੇਂ ਉਸ ਨੇ ਕਿਸੇ ਉੱਤੇ ਜਿੱਤ ਪ੍ਰਾਪਤ ਕੀਤੀ ਹੋਵੇ। ਪਿਆਰ (ਪਰਮੇਸ਼ੁਰ) ਆਗਿਆਕਾਰੀ ਦੀ ਮੰਗ ਨਹੀਂ ਕਰਦਾ। ਪਰਮੇਸ਼ੁਰ ਨੇ ਆਪਣੇ ਪੁੱਤਰ ਤੋਂ ਆਗਿਆਕਾਰੀ ਦੀ ਮੰਗ ਨਹੀਂ ਕੀਤੀ, ਪਰ ਇਸ ਤੋਂ ਵਧੀਕ, ਯਿਸੂ ਨੇ ਖੁਦ ਆਪਣੀ ਮਰਜ਼ੀ ਤੋਂ ਆਪਣੇ ਪਿਤਾ ਦੀ ਜੋ ਸਵਰਗ ਵਿੱਚ ਹੈ ਆਗਿਆਕਾਰੀ ਕੀਤੀ। “ਪਰ ਇਸ ਲਈ ਜੋ ਜਗਤ ਨੂੰ ਮਾਲੂਮ ਹੋਵੇ ਭਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ” (ਯੂਹੰਨਾ 14:31)। ਪਿਆਰ (ਯਿਸੂ) ਹਮੇਸ਼ਾਂ ਦੂਜਿਆਂ ਦੀ ਰੀਝ ਨੂੰ ਲੱਭਦਾ ਸੀ ਅਤੇ ਲੱਭਦਾ ਹੈ।
ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਮਹਾਨ ਪ੍ਰਗਟਾਓ ਯੂਹੰਨਾ 3:16 ਵਿੱਚ ਸਾਡੇ ਨਾਲ ਬਿਆਨ ਕੀਤਾ ਹੋਇਆ ਹੈ। “ਕਿਉਂਕਿ ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹ ਨੇ ਆਪਣਾ ਇੱਕਲੌਤਾ ਪੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਰੋਮੀਆਂ 5:8 ਵੀ ਇਹੋ ਸੰਦੇਸ਼ ਨੂੰ ਬਿਆਨ ਕਰਦਾ ਹੈ: “ਪਰੰਤੂ ਪਰਮੇਸ਼ੁਰ ਨੇ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕੀਤਾ: ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” ਇਨ੍ਹਾਂ ਆਇਤਾਂ ਤੋਂ ਅਸੀਂ ਦੇਖ ਸੱਕਦੇ ਹਾਂ ਕਿ ਇਹ ਜੋ ਪਰਮੇਸ਼ੁਰ ਦੀ ਮਹਾਨ ਇੱਛਾ ਜੋ ਅਸੀਂ ਉਸ ਦੇ ਸਦੀਪਕ ਘਰ, ਸਵਰਗ ਵਿੱਚ ਸ਼ਾਮਲ ਹੁੰਦੇ ਹਾਂ। ਉਸ ਨੇ ਇਸ ਰਸਤੇ ਨੂੰ ਸਾਡੇ ਪਾਪਾਂ ਦੀ ਕੀਮਤ ਨੂੰ ਚੁਕਾਉਣ ਦੁਆਰਾ ਸੰਭਵ ਬਣਾ ਦਿੱਤਾ ਹੈ। ਉਹ ਸਾਡੇ ਨਾਲ ਪਿਆਰ ਕਰਦਾ ਹੈ ਕਿਉਂਕਿ ਉਸ ਨੇ ਸਾਨੂੰ ਆਪਣੀ ਇੱਛਾ ਦੇ ਮੁਤਾਬਿਕ ਕੰਮ ਕਰਨ ਲਈ ਚੁਣਿਆ ਹੈ। ਪਿਆਰ ਮਾਫ ਕਰਦਾ ਹੈ। “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹੋ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ” (1 ਯੂਹੰਨਾ 1:9)
ਇਸ ਲਈ ਪਰਮੇਸ਼ੁਰ ਪਿਆਰ ਇਸ ਦਾ ਕੀ ਮਤਲਬ ਹੈ? ਪਿਆਰ ਪਰਮੇਸ਼ੁਰ ਦਾ ਇੱਕ ਗੁਣ ਹੈ। ਪਿਆਰ ਪਰਮੇਸ਼ੁਰ ਦੇ ਚਰਿੱਤਰ ਦਾ ਅਤੇ ਵਿਅਕਤੀ ਦਾ ਅੰਦਰੂਨੀ ਰੂਪ ਹੈ। ਪਰਮੇਸ਼ੁਰ ਦਾ ਪਿਆਰ ਕਿਸੇ ਵੀ ਸਮਝ ਉਸ ਦੀ ਪਵਿੱਤ੍ਰਤਾ, ਧਾਰਮਿਕਤਾ, ਨਿਆਂ, ਇੱਥੋਂ ਤਕ ਉਸ ਦੇ ਗੁੱਸੇ ਨਾਲ ਵਿਰੋਧ ਵਿੱਚ ਵੀ ਨਹੀਂ ਹੈ। ਪਰਮੇਸ਼ੁਰ ਦੇ ਸਾਰੇ ਗੁਣ ਇੱਕ ਸੰਪੂਰਨ ਸੁਮੇਲਤਾ ਵਿੱਚ ਹਨ। ਸਭ ਕੁਝ ਜੋ ਪਰਮੇਸ਼ੁਰ ਕਰਦਾ ਪ੍ਰੇਮ ਪੂਰਵਕ ਹੈ, ਜੋ ਉਹ ਕਰਦਾ ਹੈ ਬਿਲਕੁਲ ਸਹੀ ਅਤੇ ਠੀਕ ਹੈ। ਪਰਮੇਸ਼ੁਰ ਸੱਚੇ ਪਿਆਰ ਦੀ ਸੰਪੂਰਨ ਉਦਾਹਰਨ ਹੈ। ਅੱਦਭੁੱਦ ਤਰੀਕੇ ਨਾਲ, ਪਰਮੇਸ਼ੁਰ ਨੇ ਉਨ੍ਹਾਂ ਨੂੰ ਜੋ ਉਸ ਦੇ ਪੁੱਤ੍ਰ ਯਿਸੂ ਨੂੰ ਆਪਣਾ ਵਿਅਕਤੀਗਤ ਮੁਕਤੀ ਦਾਤਾ ਕਬੂਲ ਕਰਦੇ ਹਨ ਪਿਆਰ ਕਰਨ ਦੀ ਯੋਗਤਾ ਦਿੱਤੀ ਜਿਸ ਤਰ੍ਹਾਂ ਉਹ ਕਰਦਾ ਹੈ,ਪਵਿੱਤਰ ਆਤਮਾ ਦੀ ਸਮਰੱਥ ਦੇ ਨਾਲ ( ਯਹੂੰਨਾ 1:12; 1 ਯੂਹੰਨਾ 3:1,23-24)
English
ਪਰਮੇਸ਼ੁਰ ਪਿਆਰ ਹੈ ਇਸ ਦਾ ਕੀ ਮਤਲਬ ਹੈ?