ਪ੍ਰਸ਼ਨ
ਮੈਂ ਇੱਕ ਹਿੰਦੂ ਹਾਂ, ਮੈਨੂੰ ਕਿਉਂ ਇੱਕ ਮਸੀਹੀ ਵਿਸ਼ਵਾਸੀ ਬਣਨ ਦੇ ਲਈ ਵਿਚਾਰ ਕਰਨਾ ਚਾਹੀਦਾ ਹੈ?
ਉੱਤਰ
ਹਿੰਦੂ ਧਰਮ ਦੀ ਮਸੀਹੀ ਵਿਸ਼ਵਾਸ ਦੇ ਨਾਲ ਤੁਲਨਾ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਲਈ ਹਿੰਦੂ ਧਰਮ ਨੂੰ ਕਰਨਾ ਮੁਸ਼ਕਿਲ ਹੈ। ਕਿਉਂਕਿ ਇਹ ਇੱਕ ਸਥਿਰ ਧਰਮ ਹੈ। ਇਹ ਇੱਕ ਵੱਡਾ ਇਤਿਹਾਸ ਹੈ, ਅਤੇ ਵਿਸਥਾਰ ਨਾਲ ਧਰਮ ਗਿਆਨ ਦੀ ਅਥਾਹ ਡੂੰਘਿਆਈ ਨੂੰ ਪੇਸ਼ ਕਰਦਾ ਹੈ। ਇਸ ਸੰਸਾਰ ਵਿੱਚ ਅਜਿਹਾ ਹੀ ਕੋਈ ਧਰਮ ਹੋਵੇਗਾ ਜਿਹੜਾ ਆਪਣੇ ਆਪ ਵਿੱਚ ਬਹੁਤ ਹੀ ਜਿਆਦਾ ਵੱਖਰਾ ਅਤੇ ਅਲੌਕਿਕ ਹੈ। ਹਿੰਦੂ ਧਰਮ ਅਤੇ ਮਸੀਹੀ ਵਿਸ਼ਵਾਸ ਦੀ ਆਪਣੀ ਮੁਕਾਬਲਤਨ ਧਰਮ ਦੇ ਨਵੇਂ ਵਿਸ਼ਵਾਸੀਆਂ ਨੂੰ ਅਸਾਨੀ ਨਾਲ ਹੈਰਾਨੀ ਵਿੱਚ ਪਾ ਸੱਕਦੀ ਹੈ। ਇਸ ਲਈ ਦਿੱਤੇ ਹੋਏ ਪ੍ਰਸ਼ਨ ਦੇ ਉੱਤੇ ਬਹੁਤ ਹੀ ਸਾਵਧਾਨੀ ਅਤੇ ਨਮਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇੱਥੇ ਦਿੱਤਾ ਗਿਆ ਉੱਤਰ ਹਿੰਦੂ ਧਰਮ ਦੇ ਕਿਸੇ ਵੀ ਬਿੰਦੂ ਦੇ ਉੱਤੇ “ਡੂੰਘੀ-ਸਮਝ” ਜਾਂ ਇਸ ਦੀ ਜਿਆਦਾ ਜਾਣਕਾਰੀ ਹੋਣ ਦਾ ਦਾਅਵਾ ਨਹੀਂ ਕਰਦਾ ਹੈ। ਇਹ ਉੱਤਰ ਦੋਵਾਂ ਧਰਮਾਂ ਦੀ ਤੁਲਨਾ ਸਿਰਫ਼ ਕੁਝ ਹੀ ਗੱਲਾਂ ਨੂੰ ਲੈ ਕੇ ਇਸ ਯਤਨ ਦੀ ਪ੍ਰਾਪਤੀ ਕਰਦਾ ਹੈ ਕਿ ਕਿਵੇਂ ਮਸੀਹੀ ਵਿਸ਼ਵਾਸ ਦੇ ਉੱਤੇ ਖਾਸ ਤੌਰ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਪਹਿਲਾ, ਮਸੀਹੀ ਵਿਸ਼ਵਾਸ ਦੇ ਉੱਤੇ ਇਸ ਦੀ ਇਤਿਹਾਸਿਕ ਵਿਵਹਾਰਿਕਤਾ ਦੇ ਕਰਕੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਮਸੀਹੀ ਵਿਸ਼ਵਾਸ ਦੇ ਪਾਤਰ ਅਤੇ ਘਟਨਾਵਾਂ ਇਤਿਹਾਸ ਦੇ ਢਾਂਚੇ ਦੇ ਅੰਦਰ ਇਸ ਤਰ੍ਹਾ ਪਾਈਂਆ ਜਾਂਦੀਆਂ ਹਨ ਜਿਹੜੀ ਵਿਧੀ ਅਸ਼ੁੱਧੀ ਵਿਗਿਆਨ ਅਤੇ ਸੰਬੰਧੀ ਵਿਗਿਆਨਾਂ ਅਤੇ ਪੌਰਾਣਿਕ ਵਿਗਿਆਨ ਅਤੇ ਅਲੋਚਨਾ ਦੇ ਦੁਆਰਾ ਪਹਿਚਾਣੀਆਂ ਜਾ ਸੱਕਦੀਆਂ ਹਨ। ਹਿੰਦੂ ਧਰਮ ਦਾ ਨਿਸ਼ਚਿਤ ਹੀ ਇੱਕ ਇਤਿਹਾਸ ਹੈ, ਪਰ ਇਸ ਦਾ ਧਰਮ ਵਿਗਿਆਨ, ਪੌਰਾਣਿਕ ਕਥਾਵਾਂ, ਅਤੇ ਇਤਿਹਾਸ ਐਨੇ ਜਿਆਦਾ ਧੁੰਦਲੇ ਹਨ ਕਿ ਇਹ ਪਹਿਚਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿੱਥੋਂ ਸ਼ੁਰੂ ਕੀਤਾ ਜਾਵੇ ਅਤੇ ਕਿੱਤੇ ਖ਼ਤਮ ਕੀਤਾ ਜਾਵੇ। ਪੌਰਾਣਿਕ ਕਥਾਵਾਂ ਨੂੰ ਹਿੰਦੂ ਧਰਮ ਵਿੱਚ ਖੁੱਲ੍ਹੇ ਆਮ ਸਵੀਕਾਰ ਕੀਤਾ ਗਿਆ ਹੈ, ਜਿਸ ਦੇ ਕਾਰਨ ਇਹ ਦੇਵਤਿਆਂ ਦੇ ਸੁਭਾਓ ਅਤੇ ਖਾਸ ਤੌਰ ਤੇ ਲਚਕੀਲਾ ਪਨ ਅਤੇ ਅਨੁਕੂਲਤਾ ਖੂਬੀ ਪਾਈ ਜਾਂਦੀ ਹੈ। ਪਰ, ਜਦੋਂ ਇੱਕ ਧਰਮ ਇਤਿਹਾਸਿਕ ਨਹੀਂ ਹੁੰਦਾ ਹੈ, ਤਾਂ ਇਹ ਘੱਟ ਸੁਆਦ ਵਾਲਾ ਹੁੰਦਾ ਹੈ। ਇਹ ਨਾ ਤਾਂ ਇਸ ਬਿੰਦੂ ਦੀ ਜਾਂਚ ਉੱਤੇ ਪੂਰਾ ਉੱਤਰਦਾ ਹੈ, ਅਤੇ ਨਾ ਹੀ ਇਸ ਦੀ ਅਸਲੀਅਤ ਪਤਾ ਲੱਗਦੀ ਹੈ। ਇਹ ਯਹੂਦੀਆਂ ਦਾ ਸ਼ਾਬਦਿਕ ਇਤਿਹਾਸ ਹੈ ਅਤੇ ਅਨਾਦਿ: ਮਸੀਹੀ ਵਿਸ਼ਵਾਸ ਦਸਤੂਰ ਜੋ ਮਸੀਹੀ ਵਿਸ਼ਵਾਸ ਦੇ ਧਰਮ ਗਿਆਨ ਨੂੰ ਸੱਚ ਦੱਸਦੀ ਹੈ। ਜੇਕਰ ਆਦਮ ਅਤੇ ਹਵਾ ਹੋਂਦ ਵਿੱਚ ਨਹੀਂ ਸਨ, ਜੇਕਰ ਇਸਰਾਏਲ ਮਿਸ਼ਰ ਦੀ ਗੁਲਾਮੀ ਵਿੱਚੋਂ ਬਾਹਰ ਨਿੱਕਲ ਕੇ ਨਹੀਂ ਆਇਆ ਸੀ, ਜੇਕਰ ਯੂਨਾਹ ਸਿਰਫ਼ ਇੱਕ ਕਥਾ ਕਹਾਨੀ ਹੁੰਦੀ, ਜਾਂ ਜੇਕਰ ਯਿਸੂ ਇਸ ਧਰਤੀ ਉੱਤੇ ਚੱਲਿਆ ਫਿਰਿਆ ਨਾ ਹੁੰਦਾ ਤਾਂ ਪੂਰੇ ਦੇ ਪੂਰੇ ਮਸੀਹੀ ਵਿਸ਼ਵਾਸ ਨੂੰ ਇੰਨ੍ਹਾਂ ਗੱਲਾਂ ਦੇ ਉੱਤੇ ਟੁਕੜਿਆਂ ਵਿੱਚ ਖਿੱਲਰਣ ਦੀ ਸੰਭਾਵਨਾ ਹੁੰਦੀ। ਕਿਉਂਕਿ ਮਸੀਹੀ ਵਿਸ਼ਵਾਸ ਦੇ ਲਈ, ਇੱਕ ਗਲਤ ਇਤਿਹਾਸ ਦੇ ਹੋਣ ਦਾ ਮਤਲਬ ਹੈ ਕਿ ਉਸ ਦੇ ਕੋਲ ਇੱਕ ਖੋਖਲਾ ਧਰਮ ਵਿਗਿਆਨ ਹੈ। ਇਸ ਤਰ੍ਹਾਂ ਦੇ ਇਤਿਹਾਸਿਕ ਮਸੀਹੀ ਵਿਸ਼ਵਾਸ ਦੀ ਨੀਂਹ ਇੱਕ ਕਮਜੋਰੀ ਹੋ ਸੱਕਦੀ ਹੈ ਪਰ ਉੰਨ੍ਹਾਂ ਗੱਲਾਂ ਨੂੰ ਛੱਡ ਕੇ ਜੋ ਮਸੀਹੀ ਰਿਵਾਜਾਂ ਦੇ ਇਤਿਹਾਸਿਕ ਰੂਪ ਵਿੱਚ ਪੁਸ਼ਟੀ ਕੀਤੇ ਜਾਣ ਵਾਲੇ ਭਾਗ ਹਨ ਜਿੰਨ੍ਹਾਂ ਨੂੰ ਅਕਸਰ ਯੋਗ ਠਹਰਾਇਆ ਗਿਆ ਹੈ। ਜਿਸ ਦੇ ਕਾਰਨ ਕਮਜੋਰੀ ਇੱਕ ਸ਼ਕਤੀ ਬਣ ਜਾਂਦੀ ਹੈ।
ਦੂਸਰਾ, ਜਦੋਂ ਕਿ ਦੇਵੋਂ ਅਰਥਾਤ ਮਸੀਹੀ ਵਿਸ਼ਵਾਸ ਅਤੇ ਹਿੰਦੂ ਧਰਮ ਦੇ ਕੋਲ ਮੁੱਖ ਤੌਰ ਤੇ ਇਤਿਹਾਸਿਕ ਪਾਤਰ ਹਨ, ਤਾਂ ਫਿਰ ਯਿਸੂ ਨੂੰ ਹੀ ਸਿਰਫ਼ ਸਰੀਰਕ ਤੌਰ ਤੇ ਮੁਰਦਿਆਂ ਵਿੱਚੋਂ ਜੀ ਉੱਠਿਆ ਵਿਖਾਇਆ ਗਿਆ ਹੈ। ਇਤਿਹਾਸ ਵਿੱਚ ਬਹੁਤ ਸਾਰੇ ਲੋਕ ਸਮਝਦਾਰ ਸਿੱਖਿਅਕ ਰਹੇ ਹਨ ਯਾ ਜਿੰਨਾਂ ਨੇ ਧਰਮ ਦੇ ਅੰਦੋਲਨਾਂ ਨੂੰ ਸ਼ੁਰੂ ਕੀਤਾ ਸੀ। ਹਿੰਦੂ ਧਰਮ ਦੇ ਕੋਲ ਵੀ ਸਮਝਦਾਰ ਸਿੱਖਿਅਕ ਅਤੇ ਧਰਤੀ ਦੇ ਆਗੂ ਰਹੇ ਹਨ। ਪਰ ਯਿਸੂ ਉਨ੍ਹਾਂ ਵਿੱਚੋਂ ਵੱਖਰਾ ਹੀ ਖੜ੍ਹਾ ਹੁੰਦਾ ਹੈ। ਉਸ ਦੀਆਂ ਆਤਮਿਕ ਸਿੱਖਿਆਵਾਂ ਜਾਂਚ ਕਰਨ ਦੇ ਦੁਆਰਾ ਸਿੱਧ ਹੋਈਆਂ ਹਨ ਜਿਸ ਵਿੱਚੋਂ ਸਿਰਫ਼ ਅਲੌਕਿਕ ਸ਼ਕਤੀ ਹੀ ਸਫ਼ਲ ਹੋ ਸੱਕਦੀ ਹੈ: ਅਰਥਾਤ ਮੌਤ ਅਤੇ ਸਰੀਰਕ ਤੌਰ ਤੇ ਜੀਅ ਉੱਠਣਾ, ਜਿਸ ਦੀ ਉਸ ਨੇ ਭਵਿੱਖਵਾਣੀ ਕੀਤੀ ਸੀ ਅਤੇ ਆਪਣੇ ਵਿੱਚ ਪੂਰਾ ਕੀਤਾ ਸੀ (ਮੱਤੀ 16:21; 20:18-19; ਮਰਕੁਸ 8:31, ਲੂਕਾ 9:22; ਯੂੰਹਨਾ 20-21; 1 ਕੁਰਿੰਥੀਆਂ 15)।
ਇਸ ਤੋਂ ਵਧੀਕ, ਪੁਨਰ ਉੱਥਾਨ ਦਾ ਮਸੀਹੀ ਧਰਮ ਵਿਗਿਆਨ ਹਿੰਦੂ ਧਰਮ ਦੇ ਦੁਬਾਰਾ ਜਨਮ ਧਰਮ ਵਿਗਿਆਨ ਤੋਂ ਬਿਲਕੁਲ ਵੱਖਰਾ ਹੈ। ਇਹ ਦੋਵੇਂ ਵਿਚਾਰ ਇੱਕੋ ਜਿਹੇ ਨਹੀਂ ਹਨ। ਅਤੇ ਇਹ ਸਿਰਫ਼ ਪੁਨਰ ਉੱਥਾਨ ਹੀ ਹੈ ਜਿਸ ਦੇ ਨਾਲ ਇਤਿਹਾਸਿਕ ਅਤੇ ਪੂਰੇ ਅਧਿਐਨ ਤੋਂ ਅਧਿਆਤਮਿਕ ਤਰੀਕੇ ਤੋਂ ਤਸੱਲੀ ਬਖ਼ਸ਼ ਤਰੀਕੇ ਨਾਲ ਕੱਢਿਆ ਜਾ ਸੱਕਦਾ ਹੈ। ਯਿਸੂ ਮਸੀਹ ਦੇ ਪੁਨਰ ਉੱਥਾਨ ਵਿੱਚ ਖਾਸ ਤੌਰ ਤੇ ਅਲੌਕਿਕ ਅਤੇ ਧਾਰਮਿਕ ਵਿਦਵਾਨਤਾ ਦੋਵਾਂ ਦੇ ਦੁਆਰਾ ਵਿਚਾਰ ਯੋਗ ਤਰਕਸੰਗਤ ਨੂੰ ਪਾਇਆ ਜਾ ਸੱਕਦਾ ਹੈ। ਇਸ ਦਾ ਤਸਦੀਕੀ ਕਰਨ ਦੁਬਾਰਾ ਜਨਮ ਦੇ ਹਿੰਦੂ ਧਰਮ ਸਿਧਾਂਤ ਦੀ ਪੁਸ਼ਟੀ ਦੇ ਲਈ ਕੁਝ ਵੀ ਨਹੀਂ ਕਰਦਾ ਹੈ। ਹੇਠਾਂ ਦਿੱਤੀਆਂ ਹੋਈਆਂ ਭਿੰਨਤਾਵਾਂ ਦੇ ਉੱਤੇ ਧਿਆਨ ਦਿਓ:
ਪੁਨਰਉੱਥਾਨ ਵਿੱਚ ਇੱਕ ਮੌਤ, ਇੱਕ ਜੀਵਨ, ਇੱਕ ਨਾਸ਼ਵਾਨ ਸਰੀਰ, ਅਤੇ ਇੱਕ ਨਵਾਂ ਅਤੇ ਅਵਿਨਾਸ਼ੀ ਮਹਿਮਾ ਭਰਿਆ ਸਰੀਰ ਸ਼ਾਮਿਲ ਹੈ। ਪੁਨਰ ਉੱਥਾਨ ਅਲੌਕਿਕ ਦਖਲ ਦੇ ਦੁਆਰਾ ਹੁੰਦਾ ਹੋਇਆ, ਇੱਕ ਈਸ਼ੁਰਵਾਦੀ, ਪਾਪ ਤੋਂ ਛੁਟਕਾਰਾ ਦੇਣ ਵਾਲਾ, ਅਤੇ ਅੰਤ ਵਿੱਚ ਸਿਰਫ਼ ਆਖਰੀ ਸਮੇਂ ਤੇ ਪ੍ਰਗਟ ਹੁੰਦਾ ਹੈ। ਦੁਬਾਰਾ ਜਨਮ, ਇਸ ਦੇ ਉਲਟ, ਅਣਗਿਣਤ ਵਾਰ ਹੋਣ ਵਾਲੀ ਮੌਤ, ਅਣਗਿਣਤ ਜੀਵਨਾਂ ਨੂੰ, ਅਣਗਿਣਤ ਨਾਸ਼ਵਾਨ ਸਰੀਰਾਂ ਨੂੰ, ਅਤੇ ਅਵਿਨਾਸ਼ੀ ਸਰੀਰ ਨੂੰ ਆਪਣੇ ਵਿੱਚ ਸ਼ਾਮਿਲ ਕਰਦਾ ਹੈ। ਇਸ ਦੇ ਉਲਟ, ਦੁਬਾਰਾ ਜਨਮ ਕੁਦਰਤੀ ਹਾਲਾਤ ਦੇ ਦੁਆਰਾ ਦਾਖਲ ਹੁੰਦੇ ਹੋਏ, ਸਾਧਾਰਨ ਤੌਰ ਤੇ ਪਰਮਪਰਾਗਤ (ਪਰਮੇਸ਼ੁਰ ਸਭ ਕੁਝ ਹੈ), ਕੰਮ ਦੇ ਸਿਧਾਂਤ ਦੇ ਅਧਾਰ ਤੇ ਹੈ, ਅਤੇ ਹਮੇਸ਼ਾਂ ਕੰਮ ਕਰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਭਿੰਨਤਾਵਾਂ ਦੀ ਲੜ੍ਹੀ ਨੂੰ ਪੇਸ਼ ਕਰਨਾ ਕਿਸੇ ਵੀ ਤਰ੍ਹਾਂ ਦੀ ਸਚਿਆਈ ਨੂੰ ਸਾਬਿਤ ਕਰਨਾ ਨਹੀਂ ਹੈ। ਫਿਰ ਵੀ, ਜੇਕਰ ਪੁਨਰਉੱਥਾਨ ਨੂੰ ਇਤਿਹਾਸਿਕ ਤੌਰ ਤੇ ਪੇਸ਼ ਕੀਤਾ ਜਾਵੇ, ਤਾਂ ਇੰਨ੍ਹਾਂ ਦੋਵਾਂ ਵਿੱਚੋਂ ਮਸੀਹ ਦੇ ਜੀ ਉਠਾਏ ਜਾਣ ਅਤੇ ਜੀ ਉਠਾਉਣ ਦੇ ਵੱਡੇ ਮਸੀਹੀ ਸਿਧਾਂਤ ਦੋਵੇਂ ਵਿਚਾਰਨ ਦੇ ਯੋਗ ਹਨ।
ਤੀਸਰਾ, ਮਸੀਹੀਅਤ ਦੀ ਇਤਿਹਾਸਿਕ ਪਵਿੱਤਰ ਸ਼ਾਸਤਰ ਮੰਨਿਆ ਹੋਇਆ, ਅਤੇ ਗੰਭੀਰ ਤੌਰ ਤੇ ਵਿਚਾਰ ਕੀਤੇ ਜਾਣ ਯੋਗ ਹੈ। ਬਹੁਤ ਜਾਂਚ ਵਿੱਚ ਬਾਈਬਲ ਹਿੰਦੂ ਵੇਦ, ਅਤੇ ਹੁਣ ਤੱਕ ਦੇ ਇਤਿਹਾਸ ਦੀ ਸਾਰੀਆਂ ਹੀ ਹੋਰ ਪੁਰਾਣਿਕ ਕਿਤਾਬਾਂ ਵਿੱਚੋਂ ਕਿਤੇ ਬਹੁਤ ਜਿਆਦਾ ਵੱਧ ਪਾਈ ਗਈ ਹੈ। ਇੱਕ ਮਨੁੱਖ ਇੱਥੋਂ ਤੱਕ ਕਹਿ ਸੱਕਦਾ ਹੈ ਕਿ ਬਾਈਬਲ ਦਾ ਇਤਿਹਾਸ ਇੰਨਾ ਜਿਆਦਾ ਮਜਬੂਰ ਕਰ ਦਿੰਦਾ ਹੈ ਕਿ ਬਾਈਬਲ ਦੇ ਉੱਤੇ ਸ਼ੱਕ ਕਰਨਾ ਖੁਦ ਇਤਿਹਾਸ ਦੇ ਉੱਤੇ ਸ਼ੱਕ ਕਰਨ ਦੇ ਬਰਾਬਰ ਹੈ, ਕਿਉਂਕਿ ਇਹ ਹੁਣ ਤੱਕ ਦੇ ਇਤਿਹਾਸ ਦੀਆਂ ਸਾਰੀਆਂ ਪੁਰਾਣਿਕ ਕਿਤਾਬਾਂ ਵਿੱਚੋਂ ਇਤਿਹਾਸਿਕ ਤੌਰ ਤੇ ਸਭ ਤੋਂ ਜਿਆਦਾ ਤਸਦੀਕ ਕੀਤੀ ਹੋਈ ਕਿਤਾਬ ਹੈ। ਪੁਰਾਣੇ ਨੇਮ (ਇਬਰਾਨੀ ਬਾਈਬਲ) ਦੀ ਤੁਲਨਾ ਵਿੱਚ ਸਿਰਫ਼ ਇੱਕ ਹੋਰ ਕਿਤਾਬ ਨਵਾਂ ਨੇਮ ਹੈ ਜਿਸ ਨੂੰ ਇਤਿਹਾਸਿਕ ਤੌਰ ਤੇ ਤਸਦੀਕ ਕੀਤਾ ਗਿਆ ਹੈ। ਹੇਠਾਂ ਦਿੱਤੀਆਂ ਹੋਈਆਂ ਗੱਲਾਂ ਉੱਤੇ ਧਿਆਨ ਦਿਓ:
1) ਹੁਣ ਤਕ ਦੇ ਇਤਿਹਾਸ ਦੀ ਕਿਸੇ ਵੀ ਪੁਰਾਣਿਕ ਕਿਤਾਬ ਦੀ ਤੁਲਨਾ ਵਿੱਚ ਨਵੇਂ ਨੇਮ ਦੇ ਜਿਆਦਾ ਮੁੱਖ ਖਰੜੇ ਹੋਂਦ ਵਿੱਚ ਹਨ – ਲਗਭਗ 5,000 ਯੂਨਾਨੀ ਖਰੜੇ, ਅਤੇ ਹੋਰ ਸਾਰੀਆਂ ਭਾਸ਼ਾਵਾਂ ਨੂੰ ਮਿਲਾ ਕੇ 24,000 ਖਰੜੇ ਹੋਂਦ ਵਿੱਚ ਹਨ। ਇੰਨ੍ਹਾਂ ਦੀ ਜਿਆਦਾ ਸੰਖਿਆ ਵਿੱਚ ਖਰੜਿਆਂ ਦੀ ਬਹੁਲਤਾ ਇੱਕ ਹੈਰਾਨੀਕੁਨ ਅਧਾਰ ਬਣਦੀ ਹੈ ਜਿਸ ਦੇ ਰਾਹੀਂ ਮੂਲ ਪਾਠਾਂ ਦੀ ਜਾਂਚ ਇੱਕ ਦੂਸਰੇ ਦੇ ਉਲਟ ਕਰਦਿਆਂ ਹੋਇਆਂ ਹੋ ਸੱਕਦੀ ਹੈ ਅਤੇ ਇਹ ਜਾਣਿਆ ਜਾ ਸੱਕਦਾ ਹੈ ਕਿ ਮੁੱਖ ਖਰੜੇ ਨੇ ਕੀ ਕਿਹਾ ਹੈ।
2) ਨਵੇਂ ਨੇਮ ਦੇ ਖਰੜੇ ਪੁਰਾਣਿਕ ਇਤਿਹਾਸ ਦੇ ਕਿਸੇ ਵੀ ਦਸਤਾਵੇਜਾਂ ਦੀ ਤੁਲਨਾ ਮੁੱਖ ਖਰੜਿਆਂ ਦੇ ਬਹੁਤ ਹੀ ਨੇੜ੍ਹੇ ਪਾਈ ਗਈ ਹੈ। ਇਸ ਦੇ ਸਾਰੇ ਮੁੱਖ ਖਰੜੇ ਸਮਕਾਲੀ ਲੋਕਾਂ (ਅੱਖਾਂ ਨਾਲ ਦੇਖੇ ਹੋਏ ਗਵਾਹਾਂ) ਸਮੇਂ ਵਿੱਚ, ਪਹਿਲੀ ਈਸਵੀ ਸੰਨ੍ ਵਿੱਚ ਲਿਖੀ ਗਈ ਸੀ, ਅਤੇ ਸਾਡੇ ਕੋਲ ਜਿਵੇਂ ਕਿ ਈਸਵੀ ਸੰਨ੍ 125 ਵਿੱਚ ਕਿਹਾ ਗਿਆ ਸੀ, ਉਸ ਤਰ੍ਹਾਂ ਦੇ ਖਰੜੇ ਦੇ ਤੱਤ ਪਾਏ ਜਾਂਦੇ ਹਨ, ਅਤੇ ਪੁਰਾਣਾ ਨੇਮ ਇਸਵੀ ਸੰਨ੍ 250 ਵਿੱਚ ਦੀ ਤਰੀਕ ਵਿੱਚ ਪਾਇਆ ਜਾਂਦਾ ਹੈ। ਨਵੇਂ ਨੇਮ ਦੀਆਂ ਸਾਰੀਆਂ ਕਿਤਾਬਾਂ ਦੇ ਸ਼ੁਰੂ ਵਿੱਚ ਅੱਖਾਂ ਨਾਲ ਦੇਖੇ ਹੋਏ ਗਵਾਹਾਂ ਦੇ ਸਮੇਂ ਅਨੁਸਾਰ ਲਿਖੇ ਜਾਣ ਦਾ ਅਰਥ ਇਹ ਹੈ ਕਿ ਉਨ੍ਹਾਂ ਦੇ ਕੋਲ ਪੁਰਾਣਿਕ ਕਥਾਵਾਂ ਅਤੇ ਲੋਕ ਸਾਹਿਤ ਦੀ ਰਚਨਾ ਕਰਨ ਦੇ ਲਈ ਸਮਾਂ ਨਹੀਂ ਸੀ। ਇਸ ਦੇ ਨਾਲ ਹੀ, ਉਨ੍ਹਾਂ ਦੇ ਦੁਆਰਾ ਦਾਅਵਾ ਕੀਤੀਆਂ ਹੋਈਆਂ ਸਚਿਆਈਆਂ ਦੀ ਜਵਾਬਦੇਹੀ ਕਈ ਕਲੀਸੀਯਾ ਦੇ ਮੈਂਬਰਾਂ ਦੁਆਰਾ ਲਈ ਗਈ ਹੈ। ਜੋ ਘਟਨਾਵਾਂ ਦੇ ਵਿਅਕਤੀਗਤ ਤੌਰ ਤੇ ਅੱਖਾਂ ਨਾਲ ਦੇਖੇ ਹੋਏ ਗਵਾਹ ਸਨ, ਜਿਹੜੇ ਇੰਨ੍ਹਾਂ ਸਚਿਆਈਆਂ ਨੂੰ ਸਾਬਿਤ ਕਰ ਸੱਕਦੇ ਸਨ।
3) ਨਵੇਂ ਨੇਮ ਦੇ ਖਰੜੇ ਕਿਸੇ ਵੀ ਪੁਰਾਣਿਕ ਸਾਹਿਤਕ ਦੀ ਤੁਲਨਾ ਵਿੱਚ ਸਭ ਤੋਂ ਜਿਆਦਾ ਪੁਰਾਣੇ ਹਨ। ਜਾੱਨ ਆੱਰ ਰਾੱਬਿਨਸਨ ਨੇ ਆਪਣੀ ਕਿਤਾਬ ਪਰਮੇਸ਼ੁਰ ਦੇ ਪ੍ਰਤੀ ਇਮਾਨਦਾਰ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਨਵੇਂ ਨੇਮ ਦੇ ਖਰੜੇ 99.9% ਸਹੀ (ਕਿਸੇ ਵੀ ਪੂਰਣ ਪੁਰਾਣਿਕ ਕਿਤਾਬ ਦੀ ਤੁਲਨਾ ਵਿੱਚ ਸਭ ਤੋਂ ਜਿਆਦਾ ਸਹੀ ਹਨ)। ਬਰੂਸ ਮੇਟਜ਼ਰ, ਯੂਨਾਨੀ ਨਵੇਂ ਨੇਮ ਦਾ ਇੱਕ ਗਿਆਨੀ ਨਮਰਤਾ ਦੇ ਨਾਲ, ਇਸ ਦੇ 99.5% ਸਹੀ ਹੋਣ ਨੂੰ ਕਹਿੰਦਾ ਹੈ।
ਚੌਥਾ, ਮਸੀਹੀ ਇੱਕ ਈਸ਼ੁਰਵਾਦ ਦੇ ਸਰਵਸ੍ਰੇਸ਼ਠ ਵਾਦ ਅਤੇ ਬਹੁ ਈਸ਼ੁਰਵਾਦ ਤੋਂ ਜਿਆਦਾ ਲਾਭਦਾਇਕ ਹਨ। ਹਿੰਦੂ ਧਰਮ ਨੂੰ ਸਿਰਫ਼ ਸ੍ਰੇਸ਼ਠਵਾਦ (“ਪਰਮੇਸ਼ੁਰ ਸਭ ਕੁਝ ਹੈ”) ਜਾਂ ਸਿਰਫ਼ ਬਹੁ ਈਸ਼ੁਰਵਾਦ (ਬਹੁਤੇ ਈਸ਼ੁਰਾਂ ਦਾ ਹੋਣਾ) ਦੇ ਰੂਪ ਵਿੱਚ ਹੀ ਸਹੀ ਕਰਨਾ ਠੀਕ ਨਹੀਂ ਹੋਵੇਗਾ। ਹਿੰਦੂ ਧਰਮ ਦੀ ਸ਼ਾਖਾ ਦੇ ਅਧਾਰ ਤੇ, ਇੱਕ ਮਨੁੱਖ ਸਰਵ ਵਾਦੀ, ਬਹੁਤ ਈਸ਼ੁਰਵਾਦੀ, ਅਨਿਸ਼ਚਿਤਵਾਦੀ (“ਸਭ ਕੁਝ ਇੱਕ ਹੈ”), ਇੱਕ ਈਸ਼ੁਰਵਾਦੀ, ਜਾਂ ਕਈ ਹੋਰ ਵਿਚਾਰਾਂ ਦੇ ਰੂਪ ਵਿੱਚ ਖੁਦ ਦੀ ਵਿਆਖਿਆ ਕਰ ਸੱਕਦਾ ਹੈ। ਫਿਰ ਵੀ ਹਿੰਦੂ ਧਰਮ ਵਿੱਚ ਦੋ ਸ਼ਾਖਾਵਾਂ ਬਹੁਤ ਹੀ ਮਜਬੂਤੀ ਨਾਲ ਪਾਈਆਂ ਜਾਂਦੀਆਂ ਹਨ। ਭਾਵ ਬਹੁਈਸ਼ੁਰਵਾਦੀ ਅਤੇ ਸਰਵਸ੍ਰੇਸ਼ਠਵਾਦੀ। ਮਸੀਹੀ ਇੱਕ ਈਸ਼ੁਰਵਾਦੀ ਨੇ ਇੰਨ੍ਹਾਂ ਦੋਵਾਂ ਦੇ ਉੱਤੇ ਲਾਭ ਨੂੰ ਪਾਇਆ ਹੈ। ਸਥਾਨ ਦੀ ਘਾਟ ਦੇ ਕਾਰਨ, ਇੰਨ੍ਹਾਂ ਤਿੰਨਾਂ ਦ੍ਰਿਸ਼ਟੀਕੋਨਾਂ ਦੀ ਤੁਲਨਾ ਇੱਥੇ ਉਨ੍ਹਾਂ ਦੇ ਸਿਰਫ਼ ਤੱਥ, ਭਾਵ ਨੈਤਿਕਤਾ ਦੇ ਨਾਲ ਕੀਤੀ ਗਈ ਹੈ।
ਬਹੁ ਈਸ਼ੁਰਵਾਦ ਅਤੇ ਸਰਵਸ੍ਰੇਸ਼ਠਵਾਦ ਦੇ ਕੋਲ ਉਨ੍ਹਾਂ ਦੀ ਨੈਤਿਕਤਾ ਦੇ ਲਈ ਸਹੀ ਅਧਾਰ ਪਾਏ ਜਾਂਦੇ ਹਨ। ਬਹੁ ਈਸ਼ੁਰਵਾਦ ਦੇ ਨਾਲ, ਜੇਕਰ ਬਹੁਤ ਸਾਰੇ ਈਸ਼ੁਰ ਪਾਏ ਜਾਂਦੇ ਹਨ ਤਦ ਕਿਸੇ ਇੱਕ ਈਸ਼ੁਰ ਦੇ ਕੋਲ ਆਖਰੀ ਨੈਤਿਕ ਮਾਪ ਦੰਡ ਹੈ ਜਿਸ ਦੀ ਨੈਤਿਕਤਾ ਦਾ ਪਾਲਨ ਮਨੁੱਖ ਨੂੰ ਕਰਨਾ ਚਾਹੀਦਾ ਹੈ? ਜਦੋਂ ਅਨੇਕਾਂ ਈਸ਼ੁਰ ਹੋ ਜਾਂਦੇ ਹਨ, ਤਦ ਉਨ੍ਹਾਂ ਦੇ ਨੈਤਿਕ ਮਾਪ ਦੰਡ ਦੇ ਅਧਾਰ ਆਪਸ ਵਿੱਚ ਮਿਲਦੇ ਨਹੀਂ ਹਨ, ਜਾਂ ਮਿਲਦੇ ਹਨ ਯਾ ਫਿਰ ਇਹ ਹੋਂਦ ਵਿੱਚ ਨਹੀਂ ਹੁੰਦੇ ਹਨ। ਜੇਕਰ ਇਹ ਹੋਂਦ ਵਿੱਚ ਹੀ ਨਹੀਂ ਹਨ, ਤਾਂ ਫਿਰ ਨੈਤਿਕਤਾ ਨੂੰ ਅਸਵੀਕਾਰ ਕੀਤਾ ਗਿਆ ਹੈ ਅਤੇ ਇਹ ਅਰਥਹੀਣ ਹਨ। ਇਸ ਧਾਰਨਾ ਦੀ ਕੰਮਜੋਰੀ ਖੁਦ – ਸਾਬਤ ਹੋ ਜਾਂਦੀ ਹੈ। ਜੇਕਰ ਨੈਤਿਕ ਮਾਪਦੰਡ ਦੇ ਅਧਾਰ ਆਪਸ ਵਿੱਚ ਮਿਲਦੇ ਨਹੀਂ ਹਨ, ਤਦ ਕਿਸੇ ਸਿਧਾਂਤ ਦੇ ਉੱਤੇ ਉਹ ਇੱਕ ਦੂਸਰੇ ਦੇ ਨਾਲ ਸੰਬੰਧ ਵਿੱਚ ਹਨ? ਪ੍ਰਤੀਬੰਧ ਹੋਣ ਦੇ ਲਈ ਉਨ੍ਹਾਂ ਦਾ ਜੋ ਵੀ ਸਿਧਾਂਤ ਹੈ ਉਹ ਈਸ਼ੁਰਾਂ ਤੋਂ ਉੱਚਾ ਹੀ ਹੋਵੇਗਾ। ਇਸ ਹਾਲਾਤ ਵਿੱਚ ਈਸ਼ੁਰ ਸਰਵਉੱਚ ਨਹੀਂ ਹੁੰਦੇ ਕਿਉਂਕਿ ਉਹ ਕਿਸੇ ਦੂਸਰੇ ਅਧੀਕਾਰ ਦੇ ਪ੍ਰਤੀ ਜਵਾਬਦੇਹ ਹਨ। ਇਸ ਕਾਰਨ, ਕੋਈ ਸਰਵਉੱਚ ਅਸਲੀਅਤ ਹੈ ਜਿਸ ਦੇ ਪ੍ਰਤੀ ਉਨ੍ਹਾਂ ਨੂੰ ਅਧੀਨ ਹੋਣਾ ਪਵੇਗਾ। ਇਹ ਸਚਿਆਈ ਬਹੁਈਸ਼ੁਰਵਾਦ ਨੂੰ ਹੌਲਾ ਜਾਂ ਇਸ ਨੂੰ ਖੋਖਲਾ ਕਰ ਦਿੰਦਾ ਹੈ। ਤੀਸਰੇ ਵਿਚਾਰ ਦੇ ਰੂਪ ਵਿੱਚ, ਜੇਕਰ ਈਸ਼ੁਰ ਸਹੀ ਜਾਂ ਗਲ਼ਤ ਦੇ ਪ੍ਰਤੀ ਆਪਣੀ ਨੈਤਿਕਤਾ ਦੇ ਮਾਪ ਦੰਡ ਵਿੱਚ ਇੱਕ ਦੂਸਰੇ ਦੇ ਨਾਲ ਮਿਲਦੇ ਨਹੀਂ ਹਨ, ਤਦ ਤਾਂ ਉਹ ਇੱਕ ਈਸ਼ੁਰ ਦੀ ਆਗਿਆ ਪਾਲਣ ਰਾਹੀਂ ਦੂਸਰੇ ਨਾਲ ਖੁਦ ਨੂੰ ਖਤਰੇ ਵਿੱਚ ਪਾਉਂਦੇ ਹਨ। ਜੋ ਉਨ੍ਹਾਂ ਦੇ ਉੱਤੇ ਸਜਾ ਨੂੰ ਲੈ ਕੇ ਆਵੇਗਾ। ਨੈਤਿਕਤਾ ਸੰਬੰਧ ਪੂਰਵਕ ਹੁੰਦੀ ਹੈ। ਇੱਕ ਈਸ਼ੁਰ ਦੇ ਲਈ ਭਲਿਆਈ ਜ਼ਰੂਰੀ ਨਹੀਂ ਹੈ ਕਿ ਉਹ ਇੱਕ ਹੀ ਉਦੇਸ਼ ਦੀ ਪ੍ਰਾਪਤੀ ਅਤੇ ਵਿਸ਼ਵਵਿਆਪੀ ਅਰਥ ਵਿੱਚ ਸਭ ਦੇ ਲਈ “ਭਲਾ” ਹੀ ਹੋਵੇ। ਉਦਾਹਰਣ ਦੇ ਤੌਰ ਤੇ, ਇੱਕ ਆਦਮੀ ਦੇ ਦੁਆਰਾ ਇੱਕ ਬੱਚੇ ਦਾ ਬਲਿਦਾਨ ਦੇਵੀ ਕਾਲੀ ਨੂੰ ਭੇਂਟ ਦੇ ਰੂਪ ਵਿੱਚ ਚੜਾਉਣਾ ਹਿੰਦੂ ਧਰਮ ਦੀ ਕਿਸੇ ਇੱਕ ਸ਼ਾਖਾ ਦੇ ਲਈ ਪ੍ਰਸ਼ਨ ਹੋਵੇਗਾ ਪਰ ਇਹ ਦੂਜਿਆਂ ਦੇ ਲਈ ਨਿੰਦਿਆ ਭਰਿਆ ਹੋਵੇਗਾ। ਪਰ ਖਾਸ ਤੌਰ ਤੇ, ਬੱਚਿਆਂ ਦਾ ਬਲਿਦਾਨ, ਪੂਰਨ ਤੌਰ ਤੇ ਨਿੰਦਿਆ ਯੋਗ ਹੈ। ਕੁਝ ਗੱਲਾਂ ਭਾਵੇਂ ਕੁਝ ਵੀ ਕਿਉਂ ਨਾ ਹੋਣ ਸਾਰੇ ਕਾਰਨਾਂ ਅਤੇ ਆਪਣੇ ਪ੍ਰਗਟੀਕਰਨ ਦੇ ਰਾਹੀਂ ਸਹੀ ਯਾ ਗਲਤ ਹੁੰਦੀਆਂ ਹਨ।
ਸ੍ਰੇਸ਼ਠਵਾਦ ਵੀ ਬਹੁਵਾਦ ਤੋਂ ਜਿਆਦਾ ਉੱਤਮ ਨਹੀਂ ਹੈ ਕਿਉਂਕਿ ਇਹ ਵੀ ਮਜਬੂਤੀ ਨਾਲ ਕਹਿੰਦਾ ਹੈ ਕਿ ਅੰਤ ਵਿੱਚ ਸਿਰਫ਼ ਇੱਕ ਹੀ ਈਸ਼ੁਰ ਹੋਂਦ ਵਿੱਚ ਹੈ – ਇਸ ਤਰ੍ਹਾਂ “ਭਲਿਆਈ” ਅਤੇ “ਬੁਰਿਆਈ” ਦੇ ਵਿਚਕਾਰ ਅੰਤ ਵਿੱਚ ਅੰਤਰ ਹੋਣ ਨੂੰ ਮਿਲਦਾ ਹੈ। ਜੇਕਰ “ਭਲਿਆਈ” ਨੂੰ ਅਤੇ “ਬੁਰਿਆਈ” ਅਸਲ ਵਿੱਚ ਇੱਕ ਦੂਜੇ ਤੋਂ ਭਿੰਨ ਹਨ, ਤਦ ਇੱਕ ਇੱਕਲੌਤੀ, ਨਾ ਦਿਸਣ ਵਾਲੀ ਅਸਲੀਅਤ ਨਹੀਂ ਹੋ ਸੱਕਦੀ ਹੈ। ਸ੍ਰੇਸ਼ਠਵਾਦ ਅਨੰਤ: ਨੈਤਿਕ ਰੂਪ ਤੇ “ਭਲਿਆਈ” ਅਤੇ “ਬੁਰਿਆਈ” ਨੂੰ ਵਿਚਕਾਰਲੇ ਅੰਤਰਾਂ ਵਿੱਚ ਹੋਣ ਨਹੀਂ ਦਿੰਦਾ ਹੈ। ਭਲਿਆਈ ਅਤੇ ਬੁਰਿਆਈ ਇੱਕ ਹੀ ਅਸਲੀਅਤ ਵਿੱਚੋਂ ਨਿਕਲ ਕੇ ਆਉਂਦੀ ਹੈ। ਅਤੇ ਜੇਕਰ ਅਜਿਹੇ ਅੰਤਰ “ਭਲਿਆਈ” ਅਤੇ “ਬੁਰਿਆਈ” ਦਾ ਵਰਨਣ ਕੀਤਾ ਜਾ ਸੱਕਦਾ ਹੈ, ਤਾਂ ਵੀ ਕਰਮ ਦੇ ਸਿਧਾਂਤ ਦਾ ਸੰਦਰਭ ਇਸ ਅੰਤਰ ਦੇ ਨੈਤਿਕ ਸੰਦਰਭ ਨੂੰ ਘੱਟ ਕਰ ਦਿੰਦਾ ਹੈ। ਕਰਮ ਦਾ ਸਿਧਾਂਤ ਇੱਕ ਸਿਧਾਂਤ ਹੈ ਜੋ ਬਹੁਤ ਕੁਝ ਕੁਦਰਤੀ ਵਿਵਸਥਾ ਜਿਵੇਂ ਕਿ ਗਰੁਤਾਕਰਸ਼ਣ ਜਾਂ ਨਿਸ਼ਕਿਰਿਆ ਦੇ ਸਿਧਾਂਤ ਦਾ ਹੋਣਾ। ਜਦੋਂ ਕਰਮ ਕਿਸੇ ਪਾਪੀ ਆਤਮਾ ਉੱਤੇ ਕੰਮ ਕਰਦਾ ਹੈ, ਤਾਂ ਇਹ ਈਸ਼ੁਰ ਦਾ ਫੈਸਲਾ ਨਹੀਂ ਹੁੰਦਾ ਜੋ ਨਿਆਂ ਨੂੰ ਲੈ ਕੇ ਆਉਂਦਾ। ਇਸ ਦੇ ਉਲਟ, ਇਹ ਕੁਦਰਤ ਦੀ ਇੱਕ ਪ੍ਰਕਿਰਿਆ ਹੈ। ਪਰ ਨੈਤਿਕਤਾ ਵਿਅਕਤੀਤਵ ਦੀ ਮੰਗ ਕਰਦੀ ਹੈ, ਅਜਿਹਾ ਵਿਅਕਤੀ ਜਿਸ ਨੂੰ ਕਰਮ ਦਾ ਸਿਧਾਂਤ ਪ੍ਰਦਾਨ ਨਹੀਂ ਸੱਕਦਾ। ਉਦਾਹਰਣ ਦੇ ਤੌਰ ਤੇ, ਅਸੀਂ ਸੋਟੀ ਨੂੰ ਕੁੱਟਣ ਦੇ ਉਪਯੋਗ ਦੇ ਕਾਰਨ ਦੋਸ਼ ਨਹੀਂ ਦੇ ਸੱਕਦੇ ਹਾਂ। ਸੋਟੀ ਤਾਂ ਬਿਨਾਂ ਕਿਸੇ ਨੈਤਿਕ ਯੋਗਤਾ ਜਾਂ ਕਿਸੇ ਦੇ ਨਾਲ ਮਿਲੀ ਹੋਈ ਇੱਕ ਵਸਤੂ ਹੈ। ਇਸ ਦੇ ਬਦਲੇ, ਅਸੀਂ ਉਸ ਵਿਅਕਤੀ ਨੂੰ ਦੋਸ਼ ਦਿੰਦੇ ਹਾਂ ਜਿਹੜਾ ਇਸ ਸੋਟੀ ਦੀ ਦੁਰ ਵਰਤੋਂ ਕਰਦਾ ਹੈ। ਇਸ ਵਿਅਕਤੀ ਦੇ ਕੋਲ ਨੈਤਿਕ ਯੋਗਤਾ ਅਤੇ ਨੈਤਿਕ ਅਧਾਰ ਹੈ। ਠੀਕ ਇਸੇ ਤਰ੍ਹਾਂ, ਜੇਕਰ ਕਰਮ ਦਾ ਸਿਧਾਂਤ ਕੇਵਲ ਇੱਕ ਵਿਅਕਤੀ ਦੇ ਸੁਭਾਓ ਤੋਂ ਹੈ ਤਦ ਇਹ ਅਨੈਤਿਕ (“ਬਿਨਾਂ ਕਿਸੇ ਨੈਤਿਕਤਾ”) ਹੈ ਅਤੇ ਨੈਤਿਕਤਾ ਦੇ ਲਈ ਪੂਰਣ ਅਧਾਰ ਨਹੀਂ ਹੈ।
ਭਾਵੇਂ, ਮਸੀਹੀ ਵਿਸ਼ਵਾਸ ਇੱਕ ਈਸ਼ੁਰਵਾਦ, ਆਪਣੀ ਨੈਤਿਕਤਾ ਨੂੰ ਪਰਮੇਸ਼ੁਰ ਦੇ ਵਿਅਕਤੀਤਵ ਵਿੱਚ ਸ਼ਾਮਿਲ ਕਰਦਾ ਹੈ। ਪਰਮੇਸ਼ੁਰ ਦਾ ਚਰਿੱਤਰ ਭਲਾ ਹੈ, ਅਤੇ, ਇਸ ਲਈ, ਜੋ ਕੁਝ ਉਸ ਦੀ ਅਤੇ ਉਸ ਦੀ ਇੱਛਾ ਦੀ ਪੂਰਤੀ ਕਰਦਾ ਹੈ, ਉਹ ਭਲਾ ਹੈ। ਜੋ ਕੁਝ ਪਰਮੇਸ਼ੁਰ ਦੇ ਅਤੇ ਉਸ ਦੀ ਇੱਛਾ ਤੋਂ ਦੂਰ ਹੋ ਜਾਂਦਾ ਹੈ, ਉਹ ਬੁਰਿਆਈ ਹੈ। ਇਸ ਲਈ, ਇੱਕ ਪਰਮੇਸ਼ੁਰ ਦਾ ਹੋਣਾ ਨੈਤਿਕ ਤੌਰ ਤੇ ਪੂਰੇ ਅਧਾਰ ਦਾ ਕੰਮ ਕਰਦੇ ਹੋਇਆਂ, ਨੈਤਿਕਤਾ ਦੇ ਲਈ ਵਿਅਕਤੀਗਤ ਅਧਾਰ ਮਿਲਣ ਦੀ ਆਗਿਆ ਦਿੰਦਾ ਅਤੇ ਭਲੇ ਅਤੇ ਬੁਰੇ ਦੇ ਲਈ ਗਿਆਨ ਨੂੰ ਤਰਕ ਸੰਗਤ ਠਹਿਰਾਉਂਦਾ ਹੈ।
ਪੰਜਵਾਂ, ਪ੍ਰਸ਼ਨ ਹੁਣ ਵੀ ਉੱਥੇ ਹੀ ਹੈ, “ਤੁਸੀਂ ਆਪਣੇ ਪਾਪ ਦੇ ਨਾਲ ਕੀ ਕਰਦੇ ਹੋ?” ਮਸੀਹੀ ਵਿਸ਼ਵਾਸ ਇਸ ਸਮੱਸਿਆ ਦਾ ਉੱਤਰ ਬੜੀ ਮਜ਼ਬੂਤੀ ਨਾਲ ਦਿੰਦਾ ਹੈ। ਬੁੱਧ ਧਰਮ ਦੀ ਤਰ੍ਹਾਂ, ਹਿੰਦੂ ਧਰਮ, ਦੇ ਕੋਲ ਪਾਪ ਦੇ ਲਈ ਘੱਟ ਤੋਂ ਘੱਟ ਦੋ ਵਿਚਾਰ ਹਨ। ਪਾਪ ਨੂੰ ਕਈ ਵਾਰ ਅਗਿਆਨਤਾ ਦੇ ਰੂਪ ਵਿੱਚ ਸਮਝਿਆ ਗਿਆ ਹੈ। ਜਿਵੇਂ ਕਿ ਹਿੰਦੂ ਧਰਮ ਵਿਆਖਿਆ ਕਰਦਾ ਹੈ ਕਿ ਇਹ ਪਾਪ ਹੈ ਜੇਕਰ ਇੱਕ ਵਿਅਕਤੀ ਅਸਲੀਅਤ ਨੂੰ ਨਹੀਂ ਵੇਖਦਾ ਜਾਂ ਨਹੀਂ ਸਮਝਦਾ ਹੈ। ਪਰ ਸ਼ਬਦ “ਪਾਪ” ਦੇ ਲਈ ਨੈਤਿਕ ਘਾਟ ਦਾ ਵਿਚਾਰ ਬਣਿਆ ਹੀ ਰਹਿੰਦਾ ਹੈ। ਕੁਝ ਇੱਛਾ ਦੇ ਨਾਲ ਬੁਰਿਆਈ ਕਰਨਾ, ਇੱਕ ਅਧਿਆਤਮਿਕ ਵਿਵਸਥਾ ਨੂੰ ਤੋੜ੍ਹਨਾ ਯਾ ਗਲਤ ਚੀਜ਼ ਦੀ ਪ੍ਰਾਪਤੀ ਦੀ ਕਾਮਨਾ ਕਰਨਾ, ਇਹ ਪਾਪ ਹੀ ਹੋਣਗੇ। ਪਰ ਪਾਪ ਦੀ ਇਹ ਨੈਤਿਕ ਵਿਆਖਿਆ ਇੱਕ ਇਸ ਤਰ੍ਹਾਂ ਦੀ ਨੈਤਿਕ ਘਾਟ ਦੀ ਵੱਲ ਇਸ਼ਾਰਾ ਕਰਦੀ ਹੈ ਜਿਸ ਦੇ ਲਈ ਅਸਲ ਵਿੱਚ ਪ੍ਰਾਸ਼ਚਿਤ ਦੀ ਲੋੜ੍ਹ ਹੈ। ਪ੍ਰਾਸ਼ਚਿਤ ਦਾ ਵਿਚਾਰ ਕਿੱਥੋਂ ਆਉਂਦਾ ਹੈ? ਕੀ ਪ੍ਰਾਸ਼ਚਿਤ ਕਰਮਾ ਦੇ ਸਿਧਾਂਤਾਂ ਦੀ ਪਾਲਨਾ ਕਰਨ ਤੋਂ ਆਉਂਦਾ ਹੈ? ਕਰਮ ਦਾ ਸਿਧਾਂਤ ਨੈਤਿਕ ਹੈ। ਇੱਕ ਵਿਅਕਤੀ ਬੁਰੇ ਕਰਮਾ ਨੂੰ “ਸੰਤੁਸ਼ਟ ਕਰਨ ਲਈ” ਭਲੇ ਕੰਮਾਂ ਨੂੰ ਕਰਦਾ ਹੈ, ਪਰ ਇੱਕ ਵਿਅਕਤੀ ਪਾਪ ਤੋਂ ਛੁਟਕਾਰਾ ਕਦੀ ਵੀ ਨਹੀਂ ਪਾ ਸੱਕਦਾ ਹੈ। ਕਰਮ ਇੱਥੋਂ ਤੱਕ ਕੇ ਅਜਿਹਾ ਸੰਦਰਭ ਵੀ ਮਿਲਦਾ ਹੈ ਜਿਸ ਦੇ ਸਿੱਟੇ ਵਜੋਂ ਇੱਕ ਵਿਅਕਤੀ ਦੀ ਨੈਤਿਕਤਾ ਭਲੀ ਅਤੇ ਗਲਤ ਨੈਤਿਕਤਾ ਮੰਨੀ ਜਾਂਦੀ ਹੈ। ਉਦਾਹਰਣ ਦੇ ਲਈ, ਅਸੀਂ ਕਿਸ ਨੂੰ ਦੁੱਖ ਪਹੁੰਚਾਉਂਦੇ ਹਾਂ ਜੇਕਰ ਅਸੀਂ ਇਕੱਲੇ ਵਿੱਚ ਪਾਪ ਕਰਦੇ ਹਾਂ? ਕਰਮ ਕਿਸੇ ਵੀ ਤਰ੍ਹਾਂ ਨਾਲ ਇਸ ਦੀ ਚਿੰਤਾ ਨਹੀਂ ਕਰਦਾ ਹੈ ਕਿਉਂਕਿ ਕਰਮ ਇੱਕ ਵਿਅਕਤੀ ਨਹੀਂ ਹੈ। ਉਦਾਹਰਣ ਦੇ ਲਈ, ਮੰਨ ਲਓ ਕਿ ਇੱਕ ਵਿਅਕਤੀ ਕਿਸੇ ਨੌਜਵਾਨ ਨੂੰ ਮਾਰ ਦਿੰਦਾ ਹੈ। ਹੋ ਸੱਕਦਾ ਹੈ ਕਿ ਉਸ ਦੁੱਖ ਪਹੁੰਚੇ ਹੋਏ ਵਿਅਕਤੀ ਨੂੰ ਧੰਨ, ਜ਼ਮੀਨ ਜਾਂ ਆਪਣੇ ਪੁੱਤਰ ਨੂੰ ਦੇਣ ਦਾ ਪ੍ਰਸਤਾਵ ਦਿੱਤਾ ਹੋਵੇ। ਪਰ ਉਹ ਉਸ ਵਿਅਕਤੀ ਨੂੰ ਨਾਂ ਮਰਿਆ ਹੋਇਆ ਵਿਅਕਤੀ ਬਣਾ ਨਹੀਂ ਸੱਕਦਾ ਹੈ। ਇਸ ਪਾਪ ਦੀ ਭਰਪਾਈ ਦੀ ਕੋਈ ਵੀ ਮਾਤਰਾ ਪੂਰੀ ਨਹੀਂ ਕੀਤੀ ਜਾ ਸੱਕਦੀ ਹੈ। ਕੀ ਪ੍ਰਾਸ਼ਚਿਤ ਸ਼ਿਵ ਜਾਂ ਵਿਸ਼ਣੂ ਦੇ ਅੱਗੇ ਪ੍ਰਾਰਥਨਾ ਕਰਨ ਦੇ ਰਾਹੀਂ ਆਉਂਦਾ ਹੈ? ਭਾਵੇਂ ਉਹ ਕੇਵਲ ਮਾਫੀ ਦਾ ਪ੍ਰਸਤਾਵ ਹੀ ਕਿਉਂ ਨਾ ਦੇਣ, ਫਿਰ ਵੀ ਅਜਿਹਾ ਲੱਗਦਾ ਹੈ ਕਿ ਪਾਪ ਇੱਕ ਨਾ ਅਦਾ ਕੀਤਾ ਹੋਇਆ ਕਰਜਾ ਹੀ ਰਹੇਗਾ। ਉਹ ਪਾਪ ਨੂੰ ਮਾਫ ਕਰ ਸੱਕਦੇ ਹਨ ਜੇਕਰ ਉਹ ਮਾਫ ਕਰਨ ਯੋਗ ਹੁੰਦੇ, ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ, ਅਤੇ ਤਦ ਖੁਸ਼ੀ ਦੇ ਦਰਵਾਜੇ ਦੇ ਵਿੱਚੋਂ ਦੀ ਜਾਂਦੇ ਹੋਏ ਲੋਕਾਂ ਦੇ ਲਈ ਹੱਥ ਹਿਲਾਉਂਦੇ ਹੋਏ ਸੁਆਗਤ ਕਰਦੇ।
ਫਿਰ ਵੀ, ਮਸੀਹੀ ਵਿਸ਼ਵਾਸੀ, ਪਾਪ ਦੇ ਨਾਲ ਇੱਕ, ਆਖਰੀ, ਅਤੇ ਵਿਅਕਤੀਗਤ ਪਰਮੇਸ਼ੁਰ ਦੇ ਵਿਰੁੱਧ ਨੈਤਿਕ ਗਲਤੀ ਦੇ ਰੂਪ ਵਿੱਚ ਵਰਤਾਓ ਕਰਦਾ ਹੈ। ਆਦਮ ਦੇ ਸਮੇਂ ਤੋਂ ਲੈ ਕੇ, ਮਨੁੱਖ ਪਾਪ ਤੋਂ ਪੂਰਣ ਸ੍ਰਿਸ਼ਟੀ ਬਣ ਗਿਆ। ਪਾਪ ਅਸਲ ਵਿੱਚ ਹੈ, ਅਤੇ ਇਹ ਮਨੁੱਖ ਅਤੇ ਅਨੰਦ ਦੇ ਵਿਚਕਾਰ ਇੱਕ ਅਥਾਹ ਖਾਈ ਨੂੰ ਖੜ੍ਹਾ ਕਰ ਦਿੰਦਾ ਹੈ, ਪਾਪ ਨਿਆਂ ਦੀ ਮੰਗ ਕਰਦਾ ਹੈ। ਤਾਂ ਵੀ ਇਹ ਉਸ ਦੀ ਹੀ ਮਾਤਰਾ ਜਾਂ ਜਿਆਦਾ ਮਾਤਰਾ ਵਿੱਚ ਕੀਤੇ ਹੋਏ ਭਲੇ ਕੰਮਾਂ ਦੇ ਦੁਆਰਾ “ਸੰਤੁਲਨ” ਨਹੀਂ ਕੀਤਾ ਜਾ ਸੱਕਦਾ ਹੈ। ਜੇਕਰ ਕਿਸੇ ਦੇ ਭਲੇ ਕੰਮ ਉਸ ਦੇ ਬੁਰੇ ਕੰਮਾਂ ਦੀ ਤੁਲਨਾ ਵਿੱਚ ਦਸ ਗੁਣਾਂ ਜਿਆਦਾ ਹਨ, ਤਦ ਵੀ ਉਸ ਵਿਅਕਤੀ ਦੇ ਵਿਵੇਕ ਵਿੱਚ ਬੁਰਿਆਈ ਤਾਂ ਹੈ। ਇੰਨ੍ਹਾਂ ਬੁਰੇ ਕੰਮਾਂ ਦੇ ਨਾਲ ਕੀ ਹੁੰਦਾ ਹੈ? ਕੀ ਇੰਨਾਂ ਨੂੰ ਸਿਰਫ਼ ਮਾਫ਼ ਕੀਤਾ ਜਾਂਦਾ ਹੈ ਜਿਵੇਂ ਕਿ ਉਹ ਸ਼ੁਰੂ ਵਿੱਚ ਹੀ ਬਹੁਤ ਵੱਡਾ ਵਿਸ਼ਾ ਨਹੀਂ ਸੀ? ਕੀ ਉਨ੍ਹਾਂ ਨੂੰ ਅਨੰਦ ਵਿੱਚ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ? ਕੀ ਉਹ ਕੇਵਲ ਮਾਇਆ ਹਨ, ਇਸ ਤਰ੍ਹਾਂ, ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਛੱਡਿਆ ਨਹੀਂ ਜਾਂਦਾ ਹੈ? ਇਸ ਦੇ ਵਿੱਚ ਕੋਈ ਵੀ ਵਿਚਾਰ ਨਹੀਂ ਹੈ। ਮਾਇਆ ਦੇ ਸੰਬੰਧ ਵਿੱਚ, ਜਦੋਂ ਅਸੀਂ ਆਪਣੇ ਆਪ ਨਾਲ ਨਿਹਚਾਵਾਨ ਹੁੰਦੇ ਹਾਂ ਤਦ ਅਸੀਂ ਸਭ ਜਾਣਦੇ ਹਾਂ ਕਿ ਅਸੀਂ ਸਭਨਾਂ ਨੇ ਪਾਪ ਕੀਤਾ ਹੈ। ਮਾਫੀ ਦੇ ਸੰਬੰਧ ਵਿੱਚ, ਬਿਨਾਂ ਕਿਸੇ ਕੀਮਤ ਨੂੰ ਚੁਕਾਇਆ ਪਾਪ ਨੂੰ ਮਾਫ਼ ਕਰ ਦੇਣ ਦਾ ਅਰਥ ਹੈ ਕਿ ਇਸ ਦੇ ਨਤੀਜੇ ਗੰਭੀਰ ਨਹੀਂ ਹਨ। ਅਸੀਂ ਜਾਣਦੇ ਹਾਂ ਕਿ ਇਹ ਝੂਠ ਹੈ। ਅਨੰਦ ਦੇ ਵਿਸ਼ੇ ਵਿੱਚ, ਅਨੰਦ ਤਦ ਤੱਕ ਉਨ੍ਹਾਂ ਜਿਆਦਾ ਭਲਾ ਨਹੀਂ ਰਹਿ ਜਾਂਦਾ, ਜੇਕਰ ਪਾਪ ਲਗਾਤਾਰ ਅੰਦਰ ਕੰਮ ਕਰਦਾ ਰਹਿੰਦਾ ਹੈ। ਅਜਿਹਾ ਜਾਪਦਾ ਹੈ ਕਿ ਕਰਮ ਦਾ ਮਾਪ ਸਾਨੂੰ ਸਾਡੇ ਦਿਲ ਵਿੱਚ ਪਾਪ ਦੇ ਨਾਲ ਅਤੇ ਗੁਪਤ ਛੱਕ ਦੇ ਨਾਲ ਛੱਡ ਦਿੰਦਾ ਹੈ ਕਿ ਅਸੀਂ ਸਹੀ ਅਤੇ ਗਲਤ ਦੇ ਕਿਸੇ ਆਖਰੀ ਵਿਅਕਤੀਗਤ ਮਾਪ ਦੰਡ ਦੇ ਵਿਰੁੱਧ ਕੰਮ ਕੀਤਾ ਹੈ। ਇਸ ਦੇ ਨਾਲ ਅਨੰਦ ਸਾਨੂੰ ਸਹਿਣ ਵੀ ਨਹੀਂ ਕਰ ਸੱਕਦਾ ਹੈ ਜਾਂ ਇਸ ਨੂੰ ਸਿੱਧ ਹੋਣਾ ਖਤਮ ਕਰਨਾ ਹੋਵੇਗਾ ਤਾਂ ਕਿ ਅਸੀਂ ਉਸ ਦੇ ਨਾਲ ਚੱਲ ਸਕੀਏ।
ਫਿਰ ਵੀ, ਮਸੀਹੀ ਵਿਸ਼ਵਾਸ ਦੇ ਨਾਲ, ਸਾਰੇ ਪਾਪ ਨੂੰ ਸਜਾ ਦਿੱਤੀ ਜਾਂਦੀ ਹੈ ਭਾਵੇਂ ਉਹ ਸਜਾ ਪਹਿਲਾਂ ਤੋਂ ਹੀ ਸਲੀਬ ਦੇ ਉੱਤੇ ਮਸੀਹ ਦੇ ਵਿਅਕਤੀਗਤ ਬਲੀਦਾਨ ਦੇ ਦੁਆਰਾ ਸੰਤੁਸ਼ਟ ਕੀਤੀ ਗਈ ਹੈ। ਪਰਮੇਸ਼ੁਰ ਮਨੁੱਖ ਬਣ ਗਿਆ, ਇੱਕ ਸਿੱਧ ਜੀਵਨ ਨੂੰ ਪ੍ਰਾਪਤ ਕੀਤਾ, ਅਤੇ ਇਸ ਮੌਤ ਨੂੰ ਆਪਣੇ ਉੱਤੇ ਲੈ ਲਿਆ ਜਿਸ ਦੇ ਯੋਗ ਅਸੀਂ ਸੀ। ਉਹ ਸਾਡੇ ਬਦਲੇ ਸਲੀਬ ਉੱਤੇ ਚੜ੍ਹਿਆ, ਸਾਡੇ ਲਈ ਇੱਕ ਵਿਕਲਪ ਠਹਰਿਆ, ਅਤੇ ਸਾਡੇ ਪਾਪਾਂ ਦੇ ਲਈ ਪ੍ਰਾਸ਼ਚਿਤ ਠਹਰਿਆ ਅਤੇ ਆਪਣੇ ਉੱਤੇ ਲੈ ਲਿਆ। ਅਤੇ ਉਸ ਨੇ ਫਿਰ ਜੀ ਉੱਠਦੇ ਹੋਏ ਇਹ ਸਾਬਿਤ ਕਰ ਦਿੱਤਾ ਕਿ ਇੱਥੋਂ ਤੱਕ ਕਿ ਮੌਤ ਵੀ ਉਸ ਉੱਤੇ ਜਿੱਤ ਨਹੀਂ ਪਾ ਸੱਕਦੀ ਹੈ। ਇਸ ਦੇ ਉਲਟ, ਉਹ ਹੀ ਸਦੀਪਕ ਜੀਉਣ ਦੇ ਲਈ ਉਨ੍ਹਾਂ ਸਭਨਾਂ ਨੂੰ ਇਸ ਪੁਨਰ ਉੱਥਾਨ ਦਾ ਵਾਅਦਾ ਦਿੰਦਾ ਹੈ ਜਿਸ ਦਾ ਸਿਰਫ਼ ਉਸ ਦੇ ਵਿੱਚ ਹੀ ਉਸ ਨੂੰ ਆਪਣੇ ਪ੍ਰਭੁ ਅਤੇ ਮੁਕਤੀ ਦਾਤਾ ਮੰਨਦੇ ਹੋਏ ਵਿਸ਼ਵਾਸ ਹੈ (ਰੋਮੀਆਂ 3:8, 23; 6:23; 8:12; 10:9-10; ਅਫ਼ਸੀਆਂ 2:8-9; ਫਿਲੱਪਿਆਂ 3:21)।
ਅਖੀਰ ਵਿੱਚ, ਮਸੀਹੀ ਵਿਸ਼ਵਾਸ ਵਿੱਚ ਅਸੀਂ ਜਾਣਦੇ ਹਾਂ ਕਿ ਅਸੀਂ ਬਚਾਏ ਹੋਏ ਹਾਂ। ਸਾਨੂੰ ਥੋੜੇ ਸਮੇਂ ਦੇ ਅਨੁਭਵ ਉੱਤੇ ਨਿਰਭਰ ਰਹਿਣ ਦੀ ਲੋੜ੍ਹ ਨਹੀਂ ਹੈ, ਨਾਂ ਹੀ ਸਾਨੂੰ ਸਾਡੇ ਖੁਦ ਦੇ ਭਲੇ ਕੰਮਾਂ ਉੱਤੇ ਜਾਂ ਉਤੇਜਿਤ ਮੰਨਣ ਦੇ ਉੱਤੇ, ਨਾਂ ਹੀ ਸਾਨੂੰ ਸਾਡੇ ਵਿਸ਼ਵਾਸ ਨੂੰ ਝੂਠੇ ਇਸ਼ੁਰ ਦੇ ਉੱਤੇ ਟਿਕਾਉਣ ਦੀ ਲੋੜ੍ਹ ਹੈ ਜਿਸ ਨੂੰ ਅਸੀਂ “ਹੋਂਦ ਵਿੱਚ ਹੋਣ ਦਾ ਵਿਸ਼ਵਾਸ” ਕਰਨ ਦਾ ਯਤਨ ਕਰ ਰਹੇ ਹਾਂ। ਸਾਡੇ ਕੋਲ ਇੱਕ ਜੀਉਂਦਾ ਅਤੇ ਸੱਚਾ ਪਰਮੇਸ਼ੁਰ ਹੈ, ਇੱਕ ਇਤਿਹਾਸਿਕ ਰੂਪ ਤੋਂ ਸਹਾਰਾ ਦੇਣ ਵਾਲਾ ਵਿਸ਼ਵਾਸ, ਇੱਕ ਸਥਿਰ ਅਤੇ ਪਰਖਿਆ ਹੋਇਆ ਪਰਮੇਸ਼ੁਰ ਦਾ ਪ੍ਰਕਾਸ਼ (ਪਵਿੱਤਰ ਵਚਨ), ਨੈਤਿਕ ਜੀਵਨ ਨੂੰ ਜੀਉਣ ਦੇ ਲਈ ਧਰਮ ਵਿਗਿਆਨ ਰੂਪ ਤੋਂ ਸੰਤੁਸ਼ਟ ਕਰਨ ਵਾਲੇ ਅਧਾਰ ਅਤੇ ਪਰਮੇਸ਼ੁਰ ਦੇ ਨਾਲ ਸਵਰਗ ਵਿੱਚ ਸੁਰੱਖਿਅਤ ਘਰ ਸਾਡੇ ਕੋਲ ਹੈ।
ਇਸ ਕਾਰਨ, ਇੰਨ੍ਹਾਂ ਸਾਰੀਆਂ ਗੱਲਾਂ ਦਾ ਤੁਹਾਡੇ ਲਈ ਕੀ ਅਰਥ ਹੈ? ਯਿਸੂ ਹੀ ਆਖਰੀ ਅਸਲੀਅਤ ਹੈ? ਯਿਸੂ ਸਾਡੇ ਪਾਪਾਂ ਲਈ ਇੱਕ ਸਿੱਧ ਬਲੀਦਾਨ ਸੀ। ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਮਾਫੀ ਅਤੇ ਮੁਕਤੀ ਉਸ ਸਮੇਂ ਦਿੰਦਾ ਹੈ ਜਦੋਂ ਅਸੀਂ ਸਿਰਫ਼ ਉਸ ਦੇ ਵਰਦਾਨ ਨੂੰ ਆਪਣੇ ਲਈ ਪ੍ਰਾਪਤ ਕਰਦੇ (ਯੂਹੰਨਾ 1:12) ਹੋਏ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਸਾਡੇ ਲਈ ਮੁਕਤੀ ਦਾਤਾ ਹੈ ਜਿਸ ਨੇ ਆਪਣੇ ਜੀਵਨ ਨੂੰ ਸਾਡੇ ਲਈ ਭਾਵ – ਆਪਣੇ ਮਿੱਤਰਾਂ ਦੇ ਲਈ ਦੇ ਦਿੱਤਾ। ਜੇਕਰ ਤੁਸੀਂ ਆਪਣੇ ਵਿਸ਼ਵਾਸ ਨੂੰ ਯਿਸੂ ਉੱਤੇ ਸਿਰਫ਼ ਆਪਣਾ ਮੁਕਤੀ ਦਾਤਾ ਮੰਨਦੇ ਹੋਏ ਉਸ ਵਿੱਚ ਰੱਖੋਗੇ, ਤਦ ਤੁਹਾਡੇ ਕੋਲ ਸਵਰਗ ਦਾ ਸਦੀਪਕ ਅਨੰਦ ਹੋਵੇਗਾ। ਪਰਮੇਸ਼ੁਰ ਤੁਹਾਡੇ ਪਾਪਾਂ ਨੂੰ ਮਾਫ਼ ਕਰੇਗਾ, ਤੁਹਾਡੇ ਪ੍ਰਾਣ ਨੂੰ ਸ਼ੁੱਧ ਕਰੇਗਾ, ਤੁਹਾਡੀ ਆਤਮਾ ਨੂੰ ਨਵਾਂ ਕਰੇਗਾ, ਅਤੇ ਤੁਹਾਨੂੰ ਇਸ ਸੰਸਾਰ ਵਿੱਚ ਬਹੁਤਾਇਤ ਅਤੇਆਉਣ ਵਾਲੇ ਸੰਸਾਰ ਵਿੱਚ ਅਨੰਦ ਜੀਵਨ ਦੇ ਦੇਵੇਗਾ। ਅਸੀਂ ਕਿਵੇਂ ਇਸ ਕੀਮਤੀ ਵਰਦਾਨ ਨੂੰ ਅਸਵੀਕਾਰ ਕਰ ਸੱਕਦੇ ਹਾਂ? ਅਸੀਂ ਕਿਵੇਂ ਆਪਣੀ ਪਿੱਠ ਨੂੰ ਉਸ ਪਰਮੇਸ਼ੁਰ ਦੀ ਵੱਲ ਫੇਰ ਸੱਕਦੇ ਹਾਂ, ਜਿਸ ਨੇ ਸਾਡੇ ਨਾਲ ਇੰਨ੍ਹਾਂ ਜਿਆਦਾ ਪ੍ਰੇਮ ਕੀਤਾ ਹੈ ਕਿ ਖੁਦ ਨੂੰ ਸਾਡੇ ਲਈ ਬਲੀਦਾਨ ਕਰ ਦਿੱਤਾ।
ਜੋ ਕੁਝ ਤੁਸੀਂ ਵਿਸ਼ਵਾਸ ਕਰਦੇ ਜੇਕਰ ਉਸ ਵਿੱਚ ਤੁਸੀਂ ਸਥਿਰ ਨਹੀਂ ਹੋ, ਤਾਂ ਅਸੀਂ ਤੁਹਾਨੂੰ ਇਸ ਪ੍ਰਾਰਥਨਾ ਨੂੰ ਕਰਨ ਦੇ ਲਈ ਸੱਦਾ ਦਿੰਦੇ ਹਾਂ; “ਹੇ ਪਰਮੇਸ਼ੁਰ, ਜੋ ਕੁਝ ਸੱਚ ਹੈ ਉਸ ਨੂੰ ਜਾਨਣ ਵਿੱਚ ਮੇਰੀ ਮਦਦ ਕਰ। ਜੋ ਕੁਝ ਗਲਤ ਹੈ ਉਸ ਨੂੰ ਸਮਝਣ ਵਿੱਚ ਮੇਰੀ ਮਦਦ ਕਰ। ਮੈਨੂੰ ਇਹ ਜਾਨਣ ਵਿੱਚ ਮੇਰੀ ਮਦਦ ਕਰ ਕਿ ਮੁਕਤੀ ਦਾ ਸਹੀ ਰਸਤਾ ਕਿਹੜਾ ਹੈ।” ਪਰਮੇਸ਼ੁਰ ਹਮੇਸ਼ਾਂ ਤੁਹਾਡੀ ਇਸ ਤਰ੍ਹਾਂ ਕੀਤੀ ਗਈ ਪ੍ਰਾਰਥਨਾ ਦਾ ਆਦਰ ਕਰੇਗਾ।
ਜੇਕਰ ਤੁਸੀਂ ਯਿਸੂ ਨੂੰ ਆਪਣਾ ਮੁਕਤੀ ਦਾ ਮੰਨ ਕੇ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਸਿਰਫ਼ ਪਰਮੇਸ਼ੁਰ ਤੋਂ ਮੁੱਖ ਰੂਪ ਨਾਲ ਜਾਂ ਚੁਪ ਚਾਪ ਵਿੱਚ ਗੱਲਬਾਤ ਕਰੋ, ਅਤੇ ਉਸ ਨੂੰ ਬੋਲੋ ਕਿ ਤੁਸੀਂ ਯਿਸੂ ਦੇ ਦੁਆਰਾ ਮੁਕਤੀ ਦੇ ਵਰਦਾਨ ਨੂੰ ਸਵੀਕਾਰ ਕਰਦੇ ਹੋ। ਜੇਕਰ ਤੁਸੀਂ ਇਸ ਪ੍ਰਾਰਥਨਾ ਨੂੰ ਕਰਨਾ ਚਾਹੁੰਦੇ ਹੋ, ਤਾਂ ਇੱਥੇ ਇੱਕ ਉਦਾਹਰਣ ਦਿੱਤੀ ਹੋਈ ਹੈ: “ਹੇ ਪਰਮੇਸ਼ੁਰ, ਮੇਰੇ ਨਾਲ ਪ੍ਰੇਮ ਕਰਨ ਦੇ ਲਈ ਤੇਰਾ ਧੰਨਵਾਦ। ਖੁਦ ਨੂੰ ਮੇਰੇ ਲਈ ਬਲੀਦਾਨ ਕਰਨ ਦੇ ਲਈ ਤੇਰਾ ਧੰਨਵਾਦ। ਮੈਨੂੰ ਮਾਫੀ ਅਤੇ ਮੁਕਤੀ ਦੇਣ ਦੇ ਲਈ ਤੇਰਾ ਧੰਨਵਾਦ। ਮੈਂ ਯਿਸੂ ਦੇ ਰਾਹੀਂ ਮੁਕਤੀ ਦੇ ਵਰਦਾਨ ਨੂੰ ਪ੍ਰਾਪਤ ਕਰਦਾ ਹਾਂ। ਮੈਂ ਯਿਸੂ ਨੇ ਆਪਣਾ ਮੁਕਤੀਦਾਤਾ ਕਰਕੇ ਸਵੀਕਾਰ ਕਰਦਾ ਹਾਂ। ਆਮੀਨ!”
ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।
English
ਮੈਂ ਇੱਕ ਹਿੰਦੂ ਹਾਂ, ਮੈਨੂੰ ਕਿਉਂ ਇੱਕ ਮਸੀਹੀ ਵਿਸ਼ਵਾਸੀ ਬਣਨ ਦੇ ਲਈ ਵਿਚਾਰ ਕਰਨਾ ਚਾਹੀਦਾ ਹੈ?