ਪ੍ਰਸ਼ਨ
ਪਵਿੱਤਰ ਆਤਮਾ ਕੌਣ ਹੈ?
ਉੱਤਰ
ਪਵਿੱਤਰ ਆਤਮਾ ਦੀ ਪਹਿਚਾਣ ਦੇ ਬਾਰੇ ਇੱਥੇ ਬਹੁਤ ਗ਼ਲਤ ਫ਼ਹਿਮੀਆਂ ਹਨ। ਕਈਆਂ ਦਾ ਵਿਚਾਰ ਹੈ ਕਿ ਪਵਿੱਤਰ ਆਤਮਾ ਇੱਕ ਰਹੱਸਮਈ ਸ਼ਕਤੀ ਹੈ। ਕਈ ਪਵਿੱਤਰ ਆਤਮਾ ਨੂੰ ਸਖ਼ਸ਼ੀਅਤ ਤੋਂ ਬਿਨ੍ਹਾਂ ਸ਼ਕਤੀ ਸਮਝਦੇ ਹਨ ਜਿਸ ਦਾ ਪਰਮੇਸ਼ੁਰ ਨੇ ਮਸੀਹ ਦੇ ਪਿੱਛੇ ਚੱਲ੍ਹਣ ਵਾਲਿਆਂ ਲਈ ਪ੍ਰਬੰਧ ਕਰਦਾ ਹੈ। ਪਵਿੱਤਰ ਆਤਮਾ ਦੀ ਪਹਿਚਾਣ ਬਾਰੇ ਬਾਇਬਲ ਕੀ ਕਹਿੰਦੀ ਹੈ? ਸਧਾਰਨ ਤੌਰ ਤੇ, ਬਾਈਬਲ ਮੁਨਾਦੀ ਕਰਦੀ ਹੈ ਕਿ ਪਵਿੱਤਰ ਆਤਮਾ ਪਰਮੇਸ਼ੁਰ ਹੈ। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਪਵਿੱਤਰ ਆਤਮਾ ਇੱਕ ਈਸ਼ੁਰੀ ਵਿਅਕਤੀ ਹੈ, ਜਿਸ ਵਿੱਚ ਸਮਝ, ਭਾਵਨਾਵਾਂ ਅਤੇ ਇੱਛਾ ਹੈ।
ਸੱਚਾਈ ਤਾਂ ਇਹ ਹੈ ਕਿ ਪਵਿੱਤਰ ਆਤਮਾ ਪਰਮੇਸ਼ੁਰ ਹੈ ਜੋ ਬਹੁਤ ਸਾਰੇ ਪਵਿੱਤਰ ਵਚਨਾਂ ਵਿੱਚ ਸਾਫ਼ ਵੇਖਿਆ ਗਿਆ ਹੈ, ਜਿਵੇਂ ਰਸੂਲਾਂ ਦੇ ਕਰਤੱਬ 5:3-4 ਵਿੱਚ ਵੀ ਸ਼ਾਮਿਲ ਹੈ। ਇਸ ਆਇਤ ਵਿੱਚ ਪਤਰਸ ਹੰਨਾਨਿਯਾ ਦਾ ਵਿਰੋਧ ਕਰਦਾ ਹੈ ਕਿ ਉਸ ਨੇ ਪਵਿੱਤਰ ਆਤਮਾ ਨਾਲ ਝੂਠ ਕਿਉਂ ਬੋਲ੍ਹਿਆ ਅਤੇ ਉਸ ਨੂੰ ਦੱਸਦਾ ਹੈ ਕਿ ਉਸ ਨੇ “ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਸੀ।” ਇਹ ਸਾਫ਼ ਮੁਨਾਦੀ ਹੈ ਪਵਿੱਤਰ ਆਤਮਾ ਨਾਲ ਝੂਠ ਮਾਰਨਾ ਪਰਮੇਸ਼ੁਰ ਨਾਲ ਝੂਠ ਮਾਰਨਾ ਹੈ। ਅਸੀਂ ਇਹ ਵੀ ਜਾਣ ਸੱਕਦੇ ਹਾਂ ਕਿ ਪਵਿੱਤਰ ਆਤਮਾ ਪਰਮੇਸ਼ੁਰ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਸਾਰੇ ਗੁਣਾਂ ਦੀ ਮਲਕੀਅਤ ਰੱਖਦਾ ਹੈ। ਉਧਾਰਣ ਦੇ ਤੌਰ ਤੇ, ਉਸ ਦੀ ਸਰਬ ਵਿਆਪਕਤਾ ਜਬੂਰਾਂ ਦੀ ਪੋਥੀ 139:7-8 ਵਿੱਚ ਵੇਖੀ ਗਈ, “ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ? ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ? ਜੇ ਮੈਂ ਅਕਾਸ਼ ਉੱਤੇ, ਚੜ੍ਹ ਜਾਵਾਂ, ਤੂੰ ਉੱਥੇ ਹੈਂ, ਜੇ ਮੈਂ ਪਾਤਾਲ, ਵਿੱਚ ਬਿਸਤਰਾ ਵਿਛਾਵਾਂ, ਵੇਖ ਤੂੰ ਉੱਥੇ ਹੈਂ।” ਫਿਰ ਅਸੀਂ 1 ਕੁਰਿੰਥੀਆਂ 2:10-11, ਵਿੱਚ ਪਵਿੱਤਰ ਆਤਮਾ ਦੇ ਸਰਬ ਗਿਆਨ ਦਾ ਗੁਣ ਦੇਖਦੇ ਹਾਂ। “ਓਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਹੈ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ, ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਲੈਂਦਾ ਹੈ। ਮਨੁੱਖ ਦੇ ਆਤਮਾ ਤੋਂ ਬਿਨ੍ਹਾਂ ਜੋ ਉਹ ਦੇ ਅੰਦਰ ਹੈ ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲ੍ਹਾਂ ਨੂੰ ਕੌਣ ਜਾਣਦਾ ਹੈ? ਇਸੇ ਪ੍ਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨ੍ਹਾਂ ਪਰਮੇਸ਼ੁਰ ਦੀਆਂ ਗੱਲਾਂ ਨੂੰ ਕੋਈ ਨਹੀਂ ਜਾਣਦਾ ਹੈ।”
ਅਸੀਂ ਜਾਣ ਸੱਕਦੇ ਹਾਂ ਕਿ ਪਵਿੱਤਰ ਆਤਮਾ ਅਸਲ ਵਿੱਚ ਈਸ਼ੁਰੀ ਵਿਅਕਤੀ ਹੈ ਕਿਉਂਕਿ ਉਹ ਸਮਝ, ਭਾਵਨਾਵਾਂ ਅਤੇ ਇੱਛਾ ਦੀ ਮਲਕੀਅਤ ਰੱਖਦਾ ਹੈ। ਪਵਿੱਤਰ ਆਤਮਾ ਸੋਚਦਾ ਅਤੇ ਜਾਣਦਾ ਹੈ (1ਕੁਰਿੰਥੀਆਂ 2:10)। ਪਵਿੱਤਰ ਆਤਮਾ ਨੂੰ ਦੁੱਖੀ ਕੀਤਾ ਜਾ ਸੱਕਦਾ ਹੈ (ਅਫਸੀਆਂ 4:30)। ਪਵਿੱਤਰ ਆਤਮਾ ਸਾਡੇ ਵਾਸਤੇ ਅਕੱਥ ਹਾਹੁਕੇ ਭਰ ਕੇ ਪ੍ਰਾਰਥਨਾ ਕਰਦਾ ਹੈ(ਰੋਮੀਆਂ8:26-27)। ਉਹ ਆਪਣੀ ਇੱਛਾ ਮੁਤਾਬਿਕ ਫੈਂਸਲੇ ਲੈਂਦਾ ਹੈ(1 ਕੁਰਿੰਥੀਆਂ 12:7-11)। ਪਵਿੱਤਰ ਆਤਮਾ ਪਰਮੇਸ਼ੁਰ ਹੈ, ਜੋ ਤ੍ਰੀਏਕ ਦਾ ਤੀਸਰਾ ਵਿਅਕਤੀ ਹੈ। ਪਰਮੇਸ਼ੁਰ ਵਾਂਙੂ, ਪਵਿੱਤਰ ਆਤਮਾ ਸੱਚ ਮੁੱਚ ਇੱਕ ਤਸੱਲੀ ਦੇਣ ਵਾਲਾ ਅਤੇ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਦਾ ਹੈ ਜੋ ਯਿਸੂ ਨੇ ਵਾਅਦਾ ਕੀਤਾ ਕਿ ਉਹ ਕਰੇਗਾ(ਯੂਹੰਨਾ14:16,26, 15:26)।
English
ਪਵਿੱਤਰ ਆਤਮਾ ਕੌਣ ਹੈ?