settings icon
share icon
ਪ੍ਰਸ਼ਨ

ਕੀ ਯਿਸੂ ਸ਼ੁੱਕਰਵਾਰ ਸਲੀਬ ਤੇ ਚੜ੍ਹਾਇਆ ਗਿਆ ਸੀ?

ਉੱਤਰ


ਬਾਈਬਲ ਸਪੱਸ਼ਟ ਤੌਰ ਤੇ ਇਹ ਬਿਆਨ ਨਹੀਂ ਕਰਦੀ ਹੈ ਕਿ ਹਫ਼ਤੇ ਦੇ ਕਿਹੜੇ ਦਿਨ ਯਿਸੂ ਸਲੀਬ ਉੱਤੇ ਚੜ੍ਹਾਇਆ ਗਿਆ। ਸਭ ਤੋਂ ਜਿਆਦਾ ਵਿਸਥਾਰ ਪੂਰਵਕ ਵਿਚਾਰ ਸ਼ੁੱਕਰਵਾਰ ਅਤੇ ਬੁੱਧਵਾਰ ਮੰਨੇ ਜਾਂਦੇ ਹਨ ਫਿਰ ਵੀ ਕੁਝ ਲੋਕ ਸ਼ੁਕਰਵਾਰ ਅਤੇ ਸ਼ਨੀਵਾਰ ਦੋਵਾਂ ਦਿਨਾਂ ਦੀਆਂ ਦਲੀਲਾਂ ਦਾ ਮੇਲ ਜੋਲ ਕਰਦੇ ਹੋਏ ਵੀਰਵਾਰ ਦੇ ਦਿਨ ਦੇ ਲਈ ਬਹਿਸ ਕਰਦੇ ਹਨ। ਯਿਸੂ ਨੇ ਮੱਤੀ 12:40 ਵਿੱਚ ਆਖਿਆ, “ਕਿਉਂਕਿ ਜਿਸ ਤਰਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ” ਉਹ ਜਿਹੜੇ ਸ਼ੁੱਕਰਵਾਰ ਦੀ ਸਲੀਬੀ ਮੌਤ ਉੱਤੇ ਚੜ੍ਹਾਏ ਜਾਣ ਦੇ ਲਈ ਬਹਿਸ ਕਰਦੇ ਹਨ ਅਤੇ ਕਹਿੰਦੇ ਹਨ ਕਿ ਇੱਥੇ ਇੱਕ ਪ੍ਰਮਾਣਿਤ ਪਹਿਲੂ ਵੀ ਹੈ ਜਿਸ ਵਿੱਚ ਉਸ ਦੇ ਤਿੰਨ ਦਿਨ ਕਬਰ ਵਿੱਚ ਰਹਿਣ ਨੂੰ ਮੰਨਿਆ ਜਾ ਸੱਕਦਾ ਹੈ। ਪਹਿਲੀ ਸਦੀ ਦੇ ਯਹੂਦੀਆਂ ਦੇ ਵਿਚਾਰ ਵਿੱਚ ਕਿ ਦਿਨ ਦੇ ਇੱਕ ਹਿੱਸੇ ਨੂੰ ਇੱਕ ਪੂਰੇ ਦਿਨ ਵਾਂਙੂ ਮੰਨਿਆ ਜਾਂਦਾ ਸੀ ਕਿਉਂਕਿ ਯਿਸੂ ਸ਼ੁੱਕਰਵਾਰ ਦੇ ਦਿਨ ਇੱਕ ਹਿੱਸੇ ਵਿੱਚ ਕਬਰ ਵਿੱਚ ਰਿਹਾ ਇਸ ਲਈ ਸ਼ਨੀਵਾਰ ਦੇ ਸਾਰੇ ਦਿਨ ਨੂੰ ਅਤੇ ਐਤਵਾਰ ਦੇ ਇੱਕ ਹਿੱਸੇ ਨੂੰ ਇਸ ਤਰ੍ਹਾਂ ਮੰਨਿਆ ਜਾ ਸੱਕਦਾ ਹੈ: ਕਬਰ ਵਿੱਚ ਸੀ।

ਉਸ ਨੂੰ ਕਬਰ ਵਿੱਚ ਤਿੰਨ ਦਿਨ ਤੱਕ ਰੱਖਿਆ ਗਿਆ ਅਤੇ ਸ਼ੁੱਕਰਵਾਰ ਦੇ ਦਿਨ ਦੇ ਮੁਖ ਦਲੀਲਾਂ ਵਿੱਚੋਂ ਇੱਕ ਦਲੀਲ ਮਰਕੁਸ 15:24 ਵਿੱਚ ਪਾਈ ਜਾਂਦੀ ਹੈ ਜੋ ਦੱਸਦੀ ਹੈ ਕਿ ਯਿਸੂ, “ਸਬਤ ਤੋਂ ਇੱਕ ਦਿਨ ਪਹਿਲਾਂ” ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਜੇ ਉਹ ਹਫਤੇ ਦਾ ਮਗਰਲਾ ਸਬਤ ਦਾ ਦਿਨ ਸ਼ਨੀਵਾਰ ਸੀ ਤਾਂ ਇਹ ਸ਼ੱਚਿਆਈ ਸ਼ੁੱਕਰਵਾਰ ਦੇ ਦਿਨ ਨੂੰ ਸਲੀਬੀ ਮੌਤ ਨੂੰ ਦੱਸਦੀ ਹੈ। ਸ਼ੁੱਕਰਵਾਰ ਦੇ ਲਈ ਹੋਰ ਸਲੀਲ ਮੱਤੀ 6:21 ਅਤੇ ਲੂਕਾ 9:22 ਦੇ ਹਵਾਲਿਆਂ ਵਿੱਚ ਸਿਖਾਉਂਦੀ ਹੈ ਕਿ ਯਿਸੂ ਤੀਜੇ ਦਿਨ ਜੀ ਉੱਠੇਗਾ, ਇਸ ਲਈ, ਉਸ ਨੂੰ ਪੂਰੇ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਕਬਰ ਵਿੱਚ ਰਹਿਣ ਦੀ ਲੋੜ ਨਹੀਂ ਸੀ ਪਰ ਕੁਝ ਤਰਜੁਮਾ ਇਨ੍ਹਾਂ ਆਇਤਾਂ ਦੇ ਲਈ “ਤੀਸਰੇ ਦਿਨ” ਦੀ ਵਰਤੋਂ ਕਰਦੇ ਹਨ, ਪਰ ਸਾਰੇ ਇਸ ਨਾਲ ਸਹਿਮਤ ਨਹੀਂ ਹਨ ਅਤੇ ਨਾ ਹੀ ਇਸ ਤਰਾਂ ਕਹਿੰਦੇ ਹਨ ਕਿ “ਤੀਸਰਾ ਦਿਨ” ਇਨ੍ਹਾਂ ਆਇਤਾਂ ਦਾ ਅਨੁਵਾਦ ਕਰਨਾ ਸਭ ਤੋਂ ਉੱਤਮ ਅਨੁਵਾਦ ਹੈ। ਇਸ ਤੋਂ ਇਲਾਵਾ, ਮਰਕੁਸ 8:31 ਵਿੱਚ ਲਿਖਿਆ ਹੈ ਕਿ ਯਿਸੂ ਤਿੰਨ ਦਿਨਾਂ ਤੋਂ ਬਾਅਦ ਜੀ ਉੱਠੇਗਾ।

ਵੀਰਵਾਰ ਦੇ ਦਿਨ ਦੀ ਬਹਿਸ ਸ਼ੁੱਕਰਵਾਰ ਦੇ ਦਿਨ ਦਾ ਬਿਆਨ ਕਰਦਾ ਹੈ ਅਤੇ ਮੁੱਖ ਰੂਪ ਵਿੱਚ ਇਹ ਦਲੀਲ ਦਿੰਦਾ ਹੈ ਕਿ ਮਸੀਹ ਦੇ ਦਫਨਾਏ ਜਾਣ ਤੋਂ ਲੈਕੇ ਐਤਵਾਰ ਦੀ ਸਵੇਰ ਦੀ ਵਿਚਕਾਰ ਬਹੁਤ ਸਾਰੀਆਂ ਘਟਨਾਵਾਂ (ਕੁਝ ਲਗਭਗ 20 ਗਿਣਦੇ ਹਨ) ਘਟੀਆਂ ਹਨ। ਵੀਰਵਾਰ ਦੇ ਨਜ਼ਰੀਏ ਦੇ ਸਮਰਥੱਕ ਇਹ ਇਸ਼ਾਰਾ ਕਰਦੇ ਹਨ ਇੱਥੇ ਇੱਕ ਖ਼ਾਸ ਸਮੱਸਿਆ ਜਦੋਂ ਯਹੂਦੀਆਂ ਦਾ ਸਬਤ, ਸ਼ਨੀਵਾਰ ਜੋ ਸ਼ੁੱਕਰਵਾਰ ਅਤੇ ਐਤਵਾਰ ਵਿੱਚ ਕੇਵਲ ਇੱਕ ਪੂਰਾ ਦਿਨ ਹੈ। ਇੱਕ ਵਾਧੂ ਦਿਨ ਜਾਂ ਦੋ ਇਸ ਸਮੱਸਿਆ ਨੂੰ ਹਟਾ ਹੀ ਦਿੰਦਾ ਹੈ। ਵੀਰਵਾਰ ਦੀ ਬਹਿਸ ਕਰਨ ਵਾਲੇ ਇਸ ਤਰਾਂ ਦੀ ਦਲੀਲ ਦੇ ਸੱਕਦੇ ਹਨ ਕਿ;“ਮੈਂ ਤੁਹਾਨੂੰ ਤਿੰਨਾਂ ਦਿਨਾਂ ਤੋਂ ਨਹੀਂ ਵੇਖਿਆ” ਜਦ ਕਿ ਤਕਨੀਕੀ ਤੌਰ ਤੋਂ ਸਿਰਫ 60 ਘੰਟੇ (2.5 ਦਿਨ) ਹੀ ਹੋਏ ਸੀ। ਜੇ ਯਿਸੂ ਨੂੰ ਵੀਰਵਾਰ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਤਾਂ ਇਹ ਉਦਾਹਰਨ ਦੱਸਦੀ ਹੈ ਕਿ ਕਿਸ ਤਰਾਂ ਇਸ ਨੂੰ ਤਿੰਨ ਦਿਨ ਮੰਨਿਆ ਜਾ ਸੱਕਦਾ ਹੈ।

ਬੁੱਧਵਾਰ ਦਾ ਵਿਚਾਰ ਇਹ ਦੱਸਦਾ ਹੈ ਕਿ ਉਸ ਹਫ਼ਤੇ ਵਿੱਚ ਦੋ ਸਬਤ ਸੀ। ਪਹਿਲੇ ਤੋਂ ਬਾਅਦ (ਜਿਹੜਾ ਕਿ ਸਲੀਬ ਉੱਤੇ ਚੜ੍ਹਾਏ ਜਾਣ ਦੀ ਸ਼ਾਮ ਨੂੰ ਪ੍ਰਗਟ ਹੋਇਆ (ਮਰਕੁਸ 15:42; ਲੂਕਾ 23:52-54), ਔਰਤਾਂ ਨੇ ਮਸਾਲੇ ਖਰੀਦੇ- ਯਾਦ ਰੱਖੋ ਕਿ ਉਨ੍ਹਾਂ ਨੇ ਆਪਣੀ ਖਰੀਦ ਦਾਰੀ ਸਬਤ ਦੇ ਦਿਨ ਕੀਤੀ (ਮਰਕੁਸ 16:1)। ਬੁੱਧਵਾਰ ਦੇ ਦਿਨ ਦੇ ਨਜ਼ਰੀਏ ਦੀ ਇਹ ਧਾਰਨਾ ਇਸ ਲਈ ਹੈ ਕਿ ਇਹ “ਸਬਤ” ਪਸਾਹ ਦਾ ਸਬਤ ਸੀ (ਵੇਖੋ ਲੇਵੀਆਂ 16:29-31, 23:24-32, 39, ਇੱਥੇ ਅੱਤ ਪਵਿੱਤਰ ਦਿਨ ਦਾ ਵਰਣਨ ਕੀਤਾ ਗਿਆ ਹੈ ਜਿਹੜਾ ਕਿ ਜ਼ਰੂਰੀ ਤੌਰ ਤੇ ਹਫਤੇ ਦਾ ਦਿਨ ਸਬਤ ਨਹੀਂ ਸੀ)। ਉਹ ਹਫਤੇ ਦਾ ਦੂਸਰਾ ਸਬਤ ਸਧਾਰਨ ਸਬਤ ਸੀ। ਵੇਖੋ ਲੂਕਾ 23:56 ਵਿੱਚ, ਜਿਨ੍ਹਾਂ ਔਰਤਾਂ ਨੇ ਪਹਿਲੇ ਸਬਤ ਦੇ ਦਿਨ ਮਸਾਲਿਆਂ ਦੀ ਖਰੀਦ ਦਾਰੀ ਕੀਤੀ ਸੀ, ਵਾਪਸ ਪਰਤੀਆਂ ਅਤੇ ਮਸਾਲਿਆਂ ਨੂੰ ਤਿਆਰ ਕੀਤਾ, ਫਿਰ “ਸਬਤ ਦੇ ਦਿਨ ਅਰਾਮ ਕੀਤਾ।” ਇਹ ਦਲੀਲ ਇਹ ਦੱਸਦੀ ਹੈ ਕਿ ਉਹ ਸਬਤ ਦੇ ਦਿਨ ਮਸਾਲਿਆਂ ਨੂੰ ਖਰੀਦ ਨਹੀਂ ਸੱਕਦੀਆਂ ਸਨ, ਫਿਰ ਵੀ ਉਨ੍ਹਾਂ ਮਸਾਲਿਆਂ ਨੂੰ ਸਬਤ ਤੋਂ ਪਹਿਲਾਂ ਤਿਆਰ ਕਰਦੀਆਂ ਹਨ- ਇਹ ਇਸ ਤਰ੍ਹਾਂ ਤਾਂ ਮੁਮਕਿਨ ਹੈ ਜੇ ਉੱਥੇ ਦੋ ਸਬਤ ਹੁੰਦੇ। ਦੋ-ਸਬਤਾਂ ਦੇ ਨਜ਼ਰੀਏ ਨਾਲ, ਜੇ ਮਸੀਹ ਸ਼ੁੱਕਰਵਾਰ ਦੇ ਦਿਨ ਸਲੀਬ ਉੱਤੇ ਚੜ੍ਹਾਇਆ ਗਿਆ, ਤਾਂ ਫਿਰ ਅੱਤ ਪਵਿੱਤਰ ਸਬਤ (ਪਸਾਹ) ਵੀਰਵਾਰ ਨੂੰ ਸੂਰਜ ਢਲਣ ਤੋਂ ਬਾਅਦ ਸ਼ੁਰੂ ਹੋ ਗਿਆ ਹੋਵੇਗਾ ਅਤੇ ਸ਼ੁੱਕਰਵਾਰ ਨੂੰ ਸੂਰਜ ਦੇ ਢਲਣ ਖ਼ਤਮ ਭਾਵ ਹਫਤੇ ਦਾ ਸਬਤ ਜਾਂ ਸ਼ਨੀਵਾਰ ਦੇ ਦਿਨ ਸ਼ੁਰੂ ਹੋਣ ਤੇ ਹੋਇਆ ਹੋਵੇਗਾ। ਪਹਿਲੇ ਸਬਤ (ਪਸਾਹ) ਦੇ ਬਾਅਦ ਮਸਾਲਿਆਂ ਨੂੰ ਖਰੀਦਣ ਦਾ ਅਰਥ ਇਹ ਹੁੰਦਾ ਹੈ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਖਰੀਦਿਆ ਅਤੇ ਸਬਤ ਦੇ ਦਿਨ ਦੀ ਉਲੰਘਣਾ ਕੀਤੀ।

ਇਸ ਲਈ, ਬੁੱਧਵਾਰ ਦੇ ਨਜ਼ਰੀਏ ਦੇ ਮੁਤਾਬਿਕ ਬਾਈਬਲ ਦੇ ਅਧਾਰ ਤੇ ਇੱਕ ਵਰਣਨ ਇਸ ਤਰ੍ਹਾਂ ਹੈ ਕਿ ਜੋ ਔਰਤਾਂ ਅਤੇ ਮਸਾਲਿਆਂ ਦੇ ਵਰਣਨ ਦੀ ਉਲੰਘਣਾ ਨਹੀਂ ਕਰਦਾ ਅਤੇ ਮੱਤੀ 12:40 ਦੇ ਮੁਤਾਬਿਕ ਸਮਝ ਨੂੰ ਆਪਣੇ ਵਿੱਚ ਸਮਾ ਕੇ ਰੱਖਦਾ ਹੈ ਕਿ ਯਿਸੂ ਬੁੱਧਵਾਰ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ। ਉਹ ਸਬਤ ਜੋ ਅੱਤ ਪਵਿੱਤਰ ਦਿਨ (ਪਸਾਹ) ਦੇ ਰੂਪ ਵਿੱਚ ਆਇਆ, ਵੀਰਵਾਰ ਨੂੰ ਸੀ, ਔਰਤਾਂ ਨੇ ਸ਼ੁੱਕਰਵਾਰ ਨੂੰ (ਉਸ ਦੇ ਬਾਅਦ) ਮਸਾਲਿਆਂ ਨੂੰ ਖਰੀਦਿਆ ਅਤੇ ਵਾਪਸ ਪਰਤੀਆਂ ਅਤੇ ਉਸ ਦਿਨ ਮਸਾਲਿਆਂ ਨੂੰ ਤਿਆਰ ਕੀਤਾ, ਉਨ੍ਹਾਂ ਨੇ ਸ਼ਨੀਵਾਰ ਨੂੰ ਜੋ ਕਿ ਹਫਤੇ ਦਾ ਸਬਤ ਸੀ ਦੇ ਦਿਨ ਅਰਾਮ ਕੀਤਾ, ਇਸ ਤੋਂ ਬਾਅਦ, ਐਤਵਾਰ ਦੀ ਸਵੇਰ ਮਸਾਲਿਆਂ ਨੂੰ ਕਬਰ ਉੱਤੇ ਲੈ ਆਈਆਂ। ਯਿਸੂ ਨੂੰ ਬੁੱਧਵਾਰ ਸੂਰਜ ਢਲਣ ਦੇ ਸਮੇਂ ਦਫ਼ਨਾਇਆ ਗਿਆ, ਜੋ ਕਿ ਯਹੂਦੀ ਰੀਤੀ ਮੁਤਾਬਿਕ ਵੀਰਵਾਰ ਦੇ ਦਿਨ ਸ਼ੁਰੂ ਹੋਇਆ। ਯਹੂਦੀ ਕੈਲੰਡਰ ਦਾ ਇਸਤੇਮਾਲ ਕਰਦੇ ਹੋਏ, ਤੁਹਾਡੇ ਕੋਲ ਵੀਰਵਾਰ (ਰਾਤ ਇੱਕ), ਵੀਰਵਾਰ (ਦਿਨ ਇੱਕ), ਸ਼ੁੱਕਰਵਾਰ (ਰਾਤ ਦੂਜੀ), ਸ਼ੁੱਕਰਵਾਰ (ਦਿਨ ਦੂਜਾ), ਸ਼ਨੀਵਾਰ (ਰਾਤ ਤੀਜੀ), ਸ਼ਨੀਵਾਰ (ਦਿਨ ਤੀਜਾ) ਮਿਲਦੇ ਹਨ। ਅਸੀਂ ਪੂਰੀ ਤਰਾਂ ਨਹੀਂ ਜਾਣਦੇ ਕਿ ਉਹ ਕਦੋਂ ਜੀ ਉੱਠਿਆ, ਪਰ ਅਸੀਂ ਇਹ ਜਾਂਣਦੇ ਹਾਂ ਕਿ ਉਹ ਐਤਵਾਰ ਸੂਰਜ ਨਿਕਲਣ ਤੋਂ ਪਹਿਲਾਂ ਜੀ ਉੱਠਿਆ ਸੀ। ਉਹ ਸ਼ਨੀਵਾਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਠੀਕ ਪਹਿਲਾਂ ਜਿਨ੍ਹਾਂ ਛੇਤੀ ਹੋਇਆ ਹੋਵੇਗਾ ਜੀ ਉੱਠਿਆ, ਜਿਹੜਾ ਯਹੂਦੀਆਂ ਦੇ ਲਈ ਹਫ਼ਤੇ ਦੇ ਪਹਿਲੇ ਦਿਨ ਦਾ ਸ਼ੁਰੂ ਸੀ। ਖਾਲੀ ਕਬਰ ਦੀ ਖੋਜ ਸੂਰਜ ਚੜ੍ਹਨ ਤੋਂ ਠੀਕ ਪਹਿਲਾਂ ਕੀਤੀ ਗਈ (ਮਰਕੁਸ 16:2), ਇਸ ਤੋਂ ਪਹਿਲਾਂ ਕਿ ਪੂਰੀ ਲੋਅ ਹੁੰਦੀ (ਯੂਹੰਨਾ 20:1)।

ਬੁੱਧਵਾਰ ਦੇ ਨਜ਼ਰੀਏ ਨਾਲ ਇੱਕ ਯਕੀਨਨ ਸਮੱਸਿਆ ਇਹ ਹੈ ਕਿ ਜਿਹੜੇ ਚੇਲੇ ਯਿਸੂ ਦੇ ਨਾਲ ਇਮਾਉਸ ਦੇ ਰਾਹ ਵਿੱਚ “ਉਸੇ ਦਿਨ” ਚੱਲੇ ਜਿਸ ਦਿਨ ਉਹ ਜੀ ਉੱਠਿਆ ਸੀ (ਲੂਕਾ 24:13)। ਉਹ ਚੇਲੇ, ਜਿਨ੍ਹਾਂ ਨੇ ਯਿਸੂ ਨੂੰ ਪਛਾਣਿਆ ਸੀ ਉਸ ਨਾਲ ਯਿਸੂ ਜੇ ਸਲੀਬ ਉੱਤੇ ਚੜ੍ਹਾਏ ਜਾਣ ਦੇ ਵਿਸ਼ੇ ਵਿੱਚ ਗੱਲਾਂ ਕਰਦੇ ਹਨ (24:21) ਅਤੇ ਆਖਦੇ ਹਨ ਕਿ “ਇਸ ਘਟਨਾ ਨੂੰ ਹੋਏ ਤੀਸਰਾ ਦਿਨ ਹੈ” (24:12)। ਬੁੱਧਵਾਰ ਤੋਂ ਲੈ ਕੇ ਐਤਵਾਰ ਤਕ ਚਾਰ ਦਿਨ ਹੋਏ। ਇੱਕ ਯਕੀਨਨ ਵਿਆਖਿਆ ਇਹ ਹੈ ਕਿ ਉਨ੍ਹਾਂ ਨੇ ਮਸੀਹ ਦੇ ਕਬਰ ਵਿੱਚ ਦਫ਼ਨਾਏ ਜਾਣ ਤੋਂ ਬਾਅਦ ਬੁੱਧਵਾਰ ਦੀ ਸ਼ਾਮ ਤੋਂ ਗਿਣਿਆ, ਜਿਹੜਾ ਕਿ ਯਹੂਦੀਆਂ ਦੇ ਵੀਰਵਾਰ ਤੋਂ ਸ਼ੁਰੂ ਹੁੰਦਾ ਹੈ ਅਤੇ ਵੀਰਵਾਰ ਤੋਂ ਐਤਵਾਰ ਤੱਕ ਤਿੰਨ ਦਿਨ ਗਿਣੇ ਜਾ ਸੱਕਦੇ ਹਨ।

ਘਟਨਾਵਾਂ ਦੀ ਇਸ ਮਹਾਨ ਯੋਜਨਾ ਵਿੱਚ, ਇਹ ਜਾਣਨਾ ਇਨ੍ਹਾਂ ਜ਼ਰੂਰੀ ਨਹੀਂ ਹੈ ਕਿ ਮਸੀਹ ਨੂੰ ਹਫ਼ਤੇ ਦੇ ਕਿਹੜੇ ਦਿਨ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਜੋ ਇਹ ਜ਼ਰੂਰੀ ਹੁੰਦਾ ਤਾਂ ਪਰਮੇਸ਼ੁਰ ਦਾ ਵਚਨ ਸਾਫ਼ ਤਰੀਕੇ ਨਾਲ ਉਸ ਦਿਨ ਅਤੇ ਉਸ ਸਮੇਂ ਨੂੰ ਦੱਸ ਦਿੰਦਾ। ਜ਼ਰੂਰੀ ਗੱਲ ਇਹ ਹੈ ਕਿ ਉਹ ਮਰਿਆ ਅਤੇ ਉਹ ਸਰੀਰਕ ਰੂਪ ਨਾਲ ਮੁਰਦਿਆਂ ਵਿੱਚੋਂ ਜੀ ਉੱਠਿਆਂ। ਇਸ ਦੇ ਨਾਲ ਹੀ ਉਨ੍ਹਾਂ ਹੀ ਜ਼ਰੂਰੀ ਇਹ ਵੀ ਹੈ ਕਿ ਉਹ ਉਸ ਸਜ਼ਾ ਨੂੰ ਚੁੱਕਣ ਲਈ ਮਰ ਗਿਆ- ਜਿਸ ਨੂੰ ਸਾਰੇ ਪਾਪੀਆਂ ਪ੍ਰਾਪਤ ਕਰਨਾ ਸੀ। ਯੂਹੰਨਾ 3:16 ਅਤੇ 3:36 ਦੋਵੇਂ ਘੋਸ਼ਣਾ ਕਰਦੀਆਂ ਹਨ ਕਿ ਉਸ ਵਿੱਚ ਵਿਸ਼ਵਾਸ ਕਰਨ ਦਾ ਸਿੱਟਾ ਅਨੰਤ ਜੀਵਨ ਹੈ। ਇਹ ਵੀ ਸੱਚ ਹੈ ਭਾਵੇਂ ਉਹ ਬੁੱਧਵਾਰ, ਵੀਰਵਾਰ, ਜਾਂ ਸ਼ੁੱਕਰਵਾਰ ਨੂੰ ਸਲੀਬ ਉੱਤੇ ਚੜ੍ਹਾਇਆ ਹੋਵੇ ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਯਿਸੂ ਸ਼ੁੱਕਰਵਾਰ ਸਲੀਬ ਤੇ ਚੜ੍ਹਾਇਆ ਗਿਆ ਸੀ?
© Copyright Got Questions Ministries