settings icon
share icon
ਪ੍ਰਸ਼ਨ

ਯਿਸੂ ਪਰਮੇਸ਼ੁਰ ਦਾ ਪੁੱਤ੍ਰ ਹੈ ਇਸਦਾ ਕੀ ਮਤਲਬ ਹੈ?

ਉੱਤਰ


ਯਿਸੂ ਮਨੁੱਖੀ ਪਿਤਾ ਅਤੇ ਪੁੱਤ੍ਰ ਦੇ ਤੌਰ ਤੇ ਪਰਮੇਸ਼ੁਰ ਦਾ ਪੁੱਤ੍ਰ ਨਹੀਂ ਹੈ। ਪਰਮੇਸ਼ੁਰ ਨੇ ਵਿਆਹ ਨਹੀ ਕੀਤਾ ਅਤੇ ਪੁੱਤ੍ਰ ਪੈਦਾ ਹੋਇਆ। ਪਰਮੇਸ਼ੁਰ ਨੇ ਪੁੱਤ੍ਰ ਪੈਦਾ ਕਰਨ ਲਈ ਮਰਿਯਮ ਨਾਲ ਇਕੱਠੇ ਮਿਲ ਕੇ ਸਰੀਰਕ ਸਬੰਧ ਨਹੀਂ ਬਣਾਇਆਂ। ਯਿਸੂ ਇਸ ਤਰੀਕੇ ਨਾਲ ਪਰਮੇਸ਼ੁਰ ਦਾ ਪੁੱਤ੍ਰ ਹੈ ਕਿ ਉਹ ਪਰਮੇਸ਼ੁਰ ਹੈ ਜਿਸ ਨੇ ਮਨੁੱਖ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ (ਯੂਹੰਨਾ 1:1,14)। ਯਿਸੂ ਪਰਮੇਸ਼ੁਰ ਦਾ ਪੁੱਤ੍ਰ ਇਸ ਰੂਪ ਵਿੱਚ ਹੈ ਕਿ ਮਰਿਯਮ ਪਵਿੱਤਰ ਆਤਮਾ ਦੇ ਦੁਆਰਾ ਗਰਭਵੰਤੀ ਹੋਈ। ਲੂਕਾ 1:35 ਬਿਆਨ ਕਰਦਾ ਹੈ ਕਿ, “ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ”।

ਯਹੂਦੀ ਅਗੂਵਿਆਂ ਦੇ ਸਾਹਮਣੇ ਆਪਣੀ ਅਜ਼ਮਾਇਸ ਦੇ ਸਮੇਂ, ਮਹਾਂ ਜਾਜਕਾਂ ਨੇ ਯਿਸੂ ਤੋਂ ਮੰਗ ਕੀਤੀ ਕਿ, “ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ: ਤਾਂ ਸਾਨੂੰ ਦੱਸ,” (ਮੱਤੀ 26:63)। “ਹਾਂ, ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਤੈਂ ਸਤ ਆਖ ਦਿੱਤਾ ਹੈ। “ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ: ਜੋ ਏਦੋਂ ਅੱਗੇ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ” (ਮੱਤੀ 26:64)। ਯਹੂਦੀ ਅਗੂਵਿਆਂ ਨੇ ਯਿਸੂ ਉੱਤੇ ਈਸ਼ਵਰ ਨਿੰਦਾ ਦਾ ਦੋਸ਼ ਲਾਉਂਦੇ ਹੋਏ ਉੱਤਰ ਦਿੱਤਾ (ਮੱਤੀ 26:65-66) ਇਸ ਤੋਂ ਬਾਅਦ, ਯਹੂਦੀਆਂ ਨੇ ਪਿਲਾਤੁਸ ਨੂੰ ਜ਼ੋਰ ਦਿੱਤਾ ਦਿੱਤਾ, “ਕਿ ਸਾਡੇ ਕੋਲ ਸ਼ਰਾ ਹੈ ਅਤੇ ਉਸ ਸ਼ਰਾ ਅਨੁਸਾਰ ਇਹ ਮਰਨ ਯੋਗ ਹੈ ਇਸ ਲਈ ਜੋ ਇਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤ੍ਰ ਬਣਾਇਆ” (ਯੂਹੰਨਾ 19:7)। ਕਿਉਂ ਉਸ ਨੇ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਦਾਅਵਾ ਈਸ਼ਵਰ ਨਿੰਦਿਆ ਮੰਨਿਆ ਅਤੇ ਇਹ ਮੌਤ ਦੀ ਸਜ਼ਾ ਹੋਣ ਦੇ ਯੋਗ ਸੀ? ਯਹੂਦੀ ਅਗੂਵਿਆਂ ਨੇ ਬਿਲਕੁੱਲ ਸਹੀ ਸਮਝਿਆ ਸੀ ਕਿ ਯਿਸੂ ਦੇ “ਪਰਮੇਸ਼ੁਰ ਦਾ ਪੁੱਤ੍ਰ” ਹੋਣ ਦੇ ਸ਼ਬਦਾਂ ਤੋਂ ਕੀ ਅਰਥ ਸੀ। ਪਰਮੇਸ਼ੁਰ ਦਾ ਪੁੱਤ੍ਰ ਹੋਣਾ ਪਰਮੇਸ਼ੁਰ ਦੇ ਵਾਂਗੂ ਹੋਣਾ ਸੀ। ਪਰਮੇਸ਼ੁਰ ਵਰਗੇ ਗੁਣਾ ਦਾ ਦਾਅਵਾ ਕਰਨ ਦੀ ਸੱਚਾਈ ਇਹ ਹੈ ਕਿ ਅਸਲ ਵਿੱਚ ਪਰਮੇਸ਼ੁਰ ਹੋਣਾ ਸੀ¬- ਜਿਹੜਾ ਕਿ ਯਹੂਦੀ ਅਗੂਵਿਆਂ ਲਈ ਈਸ਼ਵਰ ਨਿੰਦਾ ਸੀ; ਇਸ ਲਈ ਉਨ੍ਹਾਂ ਨੇ ਲੇਵੀਆਂ 24:15 ਦੇ ਮੁਤਾਬਿਕ ਯਿਸੂ ਦੇ ਲਈ ਮੌਤ ਦੀ ਮੰਗ ਕੀਤੀ। ਇਬਰਾਨੀਆਂ1:3 ਸਾਫ ਬਿਆਨ ਕਰਦਾ ਹੈ, “ਪੁੱਤ੍ਰ ਪਰਮੇਸ਼ੁਰ ਮਹਿਮਾ ਦੀ ਚਮਕ ਅਤੇ ਉਸ ਦੇ ਤੇਜ ਦੀ ਪਿਰਤ ਦਾ ਬਿੰਬ ਹੈ।

ਇੱਕ ਹੋਰ ਉਦਾਹਰਨ ਯੂਹੰਨਾ 17:12 ਵਿੱਚ ਪਾਈ ਜਾਂਦੀ ਹੈ ਜਿੱਥੇ ਯਹੂਦਾ ਨੂੰ “ਨਾਸ਼ ਦਾ ਪੁੱਤਰ” ਕਰਕੇ ਬਿਆਨ ਕੀਤਾ ਗਿਆ ਹੈ। ਯੂਹੰਨਾ 6:71 ਸਾਨੂੰ ਦੱਸਦਾ ਹੈ ਕਿ ਯਹੂਦਾ ਸ਼ਮਉਨ ਦਾ ਪੁੱਤਰ ਸੀ। ਯੂਹੰਨਾ 17:12 ਦਾ ਯਹੂਦਾ ਨੂੰ “ਨਾਸ਼ ਦੇ ਪੁੱਤਰ” ਦੇ ਰੂਪ ਵਿੱਚ ਬਿਆਨ ਕਰਨ ਤੋਂ ਕੀ ਮਤਲਬ ਰੱਖਦਾ ਹੈ? ਸ਼ਬਦ ਨਾਸ਼ ਦਾ ਅਰਥ “ਨਾਸ਼, ਉਜਾੜ, ਵਿਅਰਥ” ਹੁੰਦਾ ਹੈ। ਯਹੂਦਾ ਸ਼ਾਬਦਿਕ ਰੂਪ ਵਿੱਚ “ਨਾਸ਼, ਉਜਾੜ, ਵਿਅਰਥ” ਦਾ ਪੁੱਤਰ ਨਹੀਂ ਹੈ, ਪਰ ਇਹ ਗੱਲਾਂ ਯਹੂਦਾ ਦੇ ਜੀਵਨ ਦੀ ਪਹਿਚਾਣ ਸਨ। ਯਹੂਦਾ ਨਾਸ ਦਾ ਪ੍ਰਗਟੀਕਰਨ ਸੀ। ਇਸੇ ਤਰੀਕੇ ਨਾਲ, ਯਿਸੂ ਪਰਮੇਸ਼ੁਰ ਦਾ ਪੁੱਤ੍ਰ ਹੈ। ਪਰਮੇਸ਼ੁਰ ਦਾ ਪੁੱਤ੍ਰ ਪਰਮੇਸ਼ੁਰ ਹੈ। ਯਿਸੂ ਪਰਮੇਸ਼ੁਰ ਦਾ ਪ੍ਰਗਟ ਰੂਪ ਹੈ (ਯੂਹੰਨਾ 1:1,14)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਯਿਸੂ ਪਰਮੇਸ਼ੁਰ ਦਾ ਪੁੱਤ੍ਰ ਹੈ ਇਸਦਾ ਕੀ ਮਤਲਬ ਹੈ?
© Copyright Got Questions Ministries