ਪ੍ਰਸ਼ਨ
ਕੀ ਸਵਰਗ ਲਈ ਯਿਸੂ ਹੀ ਕੇਵਲ ਰਸਤਾ ਹੈ?
ਉੱਤਰ
ਹਾਂ, ਯਿਸੂ ਹੀ ਕੇਵਲ ਸਵਰਗ ਦਾ ਰਸਤਾ ਹੈ। ਇਹੋ ਜਿਹੀ ਖਾਸ ਲਿਖਤ ਆਧੁਨਿਕ ਸਮੇਂ ਦੇ ਬਾਅਦ ਦੇ ਸੁਣਨ ਵਾਲਿਆਂ ਦੇ ਕੰਨਾਂ ਵਿੱਚ ਰਗਡ਼ ਦੀ ਅਵਾਜ਼ ਪੈਦਾ ਕਰ ਸਕਦੀ ਹੈ, ਫਿਰ ਵੀ ਇਹ ਕੋਈ ਸੱਚ ਨਹੀਂ ਹੈ। ਬਾਈਬਲ ਸਿਖਾਉਂਦੀ ਹੈ ਕਿ ਯਿਸੂ ਮਸੀਹ ਤੋਂ ਇਲਾਵਾ ਕੋਈ ਹੋਰ ਦੂਜਾ ਮੁਕਤੀ ਦਾ ਰਸਤਾ ਨਹੀਂ ਹੈ, ਯਿਸੂ ਆਪ ਯੂਹੰਨਾ 14:6 ਵਿੱਚ ਆਖਦਾ ਹੈ, "ਰਾਹ, ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ" ਉਹ ਇੱਕ ਰਸਤਾ ਨਹੀਂ ਹੈ ਜਿਵੇਂ ਕਿ ਬਹੁਤਿਆਂ ਵਿੱਚੋਂ ਇੱਕ ਰਸਤਾ; ਉਹੋ ਹੀ ਰਾਹ ਹੈ, ਜੋ ਉਹ ਹੀ ਕੇਵਲ ਇੱਕ ਰਸਤਾ ਹੈ। ਕੋਈ ਵੀ ਆਪਣੇ ਸਨਮਾਨ ਦੀ ਪ੍ਰਾਪਤੀ, ਵਿਸ਼ੇਸ਼ ਗਿਆਨ ਯਾਂ ਵਿਅਕਤੀਗਤ ਪਵਿੱਤ੍ਰਤਾ ਨਾਲ, ਯਿਸੂ ਤੋਂ ਇਲਾਵਾ ਪਿਤਾ ਪਰਮੇਸ਼ੁਰ ਤੱਕ ਕੋਈ ਪਹੁੱਚ ਨਹੀਂ ਸਕਦਾ ਹੈ।
ਕਈ ਕਾਰਨਾਂ ਤੋਂ ਯਿਸੂ ਹੀ ਕੇਵਲ ਸਵਰਗ ਦਾ ਰਸਤਾ ਹੈ। ਯਿਸੂ ਮੁਕਤੀਦਾਤਾ ਹੋਣ ਲਈ "ਪਰਮੇਸ਼ੁਰ ਦੁਆਰਾ ਚੁਣਿਆ"ਗਿਆ (1ਪਤਰਸ 2:4)। ਯਿਸੂ ਹੀ ਕੇਵਲ ਉਹ ਹੈ ਜਿਹੜਾ ਸਵਰਗ ਤੋਂ ਉੱਤਰਿਆ ਅਤੇ ਵਾਪਿਸ ਉੱਥੇ ਗਿਆ (ਯੂਹੰਨਾ 3:13)। ਇਹ ਕੇਵਲ ਉਹੀ ਵਿਅਕਤੀ ਹੈ ਜਿਸ ਨੇ ਸਿੱਧ ਮਨੁੱਖੀ ਜੀਵਨ ਬਿਤਾਇਆ ਹੈ (ਇਬਰਾਨੀਆਂ 4:15)। ਕੇਵਲ ਉਹੀ ਜਿਸ ਨੇ ਪਾਪ ਲਈ ਕੁਰਬਾਨੀ ਦਿੱਤੀ (1 ਯੂਹੰਨਾ2:2,ਇਬਰਾਨੀਆਂ 10:26)। ਕੇਵਲ ਉਸ ਨੇ ਹੀ ਬਿਵਸਥਾ ਅਤੇ ਭਵਿੱਖ ਬਾਣੀਆਂ ਨੂੰ ਪੂਰਾ ਕੀਤਾ (ਮੱਤੀ 5:17)। ਇਹ ਉਹ ਹੀ ਵਿਅਕਤੀ ਜਿਸ ਨੇ ਮੌਤ ਉੱਤੇ ਸਦਾ ਦੇ ਲਈ ਫ਼ਤਿਹ ਪਾਈ (ਇਬਰਾਨੀਆਂ 2:14-15)। ਉਹ ਹੀ ਕੇਵਲ ਪਰਮੇਸ਼ੁਰ ਅਤੇ ਮਨੁੱਖ ਵਿਚਕਾਰ ਵਿਚੋਲਾ ਹੈ (1 ਤਿਮੋਥਿਉਸ 2:5)। ਉਹ ਹੀ ਕੇਵਲ ਮਨੁੱਖ ਹੈ ਜਿਸ ਨੂੰ ਪਰਮੇਸ਼ੁਰ ਦੇ ਮਹਾਂ ਉੱਚਿਆਂ ਸਥਾਨਾਂ ਤੇ ਉੱਚਾ ਚੁੱਕਿਆ (ਫਿਲਿੱਪੀਆਂ 2:9)।
ਯੂਹੰਨਾ 14:6 ਤੋਂ ਇਲਾਵਾ, ਯਿਸੂ ਨੇ ਕਈ ਥਾਵਾਂ ਤੇ ਆਪਣੇ ਆਪ ਨੂੰ ਹੀ ਸਵਰਗ ਦਾ ਰਸਤਾ ਦੱਸਿਆ। ਉਸ ਨੇ ਆਪਣੇ ਆਪ ਨੂੰ (ਮੱਤੀ 7:21-27) ਵਿੱਚ ਵਿਸ਼ਵਾਸ ਦਾ ਵਿਸ਼ਾ ਦਾ ਪੇਸ਼ ਕੀਤਾ ਹੈ। ਉਸ ਨੇ ਕਿਹਾ ਉਸ ਦੇ ਵਚਨ ਜੀਉਂਣ ਹਨ (ਯੂਹੰਨਾ 6:63)। ਉਸ ਨੇ ਵਾਅਦਾ ਕੀਤਾ ਕਿ ਜਿਹੜੇ ਉਸ ਦੇ ਵਿੱਚ ਵਿਸ਼ਵਾਸ ਕਰਦੇ ਹਨ ਉਹ ਸਦੀਪਕ ਜੀਉਂਣ ਪਾਉਂਣਗੇ (ਯੂਹੰਨਾ 3:14-15)। ਉਹ ਭੇਡਾਂ ਦਾ ਬੂਹਾ( ਯੂਹੰਨਾ 10:7), ਜੀਉਂਣ ਦੀ ਰੋਟੀ ( ਯੂਹੰਨਾ 6:35), ਅਤੇ ਫਿਰ ਜੀ ਉੱਠਣ ਵਾਲਾ ਹੈ (ਯੂਹੰਨਾ 11:25)। ਕੋਈ ਹੋਰ ਉਨ੍ਹਾਂ ਉਚਿੱਤ ਹੱਕਾਂ ਦਾ ਪੂਰੀ ਤਰ੍ਹਾਂ ਦਾਅਵਾ ਨਹੀਂ ਕਰ ਸਕਦਾ।
ਚੇਲਿਆਂ ਦਾ ਪਰਚਾਰ ਪ੍ਰਭੁ ਯਿਸੂ ਦੀ ਮੌਤ ਅਤੇ ਫਿਰ ਜੀ ਉੱਠਣ ਤੇ ਕੇਂਦ੍ਰਿਤ ਹੈ ਪਤਰਸ ਨੇ ਸਭਾ ਨੂੰ ਬੋਲਦਿਆਂ ਹੋਇਆਂ ਸਾਫ਼ ਸ਼ਬਦਾਂ ਵਿੱਚ ਐਲਾਨ ਕੀਤਾ ਕਿ ਯਿਸੂ ਹੀ ਕੇਵਲ ਸਵਰਗ ਦਾ ਰਸਤਾ ਹੈ: "ਕਿਸੇ ਹੋਰ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ" (ਰਸੂਲਾਂ ਦੇ ਕਰਤੱਬ 4:12)। ਪੌਲੁਸ ਅੰਤਾਕੀਯਾ ਵਿੱਚ ਯਹੂਦੀਆਂ ਦੀ ਸਭਾ ਨੂੰ ਬੋਲਦਾ ਹੋਇਆ, ਯਿਸੂ ਨੂੰ ਹੀ ਬਚਾਉਣ ਵਾਲਾ ਕਹਿੰਦਾ ਹੈ: "ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਯਿਸੂ ਦੇ ਵਸੀਲੇ ਹੀ ਤੁਹਾਡੇ ਲਈ ਪਾਪਾਂ ਦੀ ਮਾਫੀ ਦਾ ਐਲਾਨ ਕੀਤਾ ਗਿਆ ਹੈ। ਹਰ ਕੋਈ ਜੋ ਉਸ ਤੇ ਵਿਸ਼ਵਾਸ ਕਰਦਾ ਹੈ ਉਸ ਦਾ ਉਸਦੇ ਹਰ ਪਾਪ ਤੋਂ ਛੁੱਟਕਾਰਾ ਹੁੰਦਾ ਹੈ"( ਰਸੂਲਾਂ ਦੇ ਕਰਤੱਬ 13:38-39)। ਯੂਹੰਨਾ ਕਲੀਸਿਯਾ ਨੂੰ ਵਿਸਤਾਰ ਨਾਲ ਲਿਖਦਾ ਹੋਇਆ, ਮਸੀਹ ਦੇ ਨਾਮ ਨੂੰ ਸਾਡੀ ਮਾਫ਼ੀ ਦਾ ਅਧਾਰ ਪੱਕਾ ਕਰਦਾ ਹੈ:"ਪਿਆਰੇ ਬੱਚਿਓ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਹਾਡੇ ਪਾਪ ਯਿਸੂ ਦੇ ਨਾਮ ਵਸੀਲੇ ਨਾਲ ਹੀ ਮਾਫ਼ ਕੀਤੇ ਗਏ ਹਨ (1ਯੂਹੰਨਾ 2:12)। ਹੋਰ ਕੋਈ ਨਹੀਂ ਪਰ ਕੇਵਲ ਯਿਸੂ ਹੀ ਪਾਪ ਮਾਫ਼ ਕਰ ਸਕਦੇ ਹਨ।
ਸਵਰਗ ਵਿੱਚ ਸਦੀਪਕ ਜੀਉਂਣ ਕੇਵਲ ਯਿਸੂ ਦੇ ਹੀ ਰਾਹੀਂ ਸੰਭਵ ਹੋਇਆ ਹੈ। ਯਿਸੂ ਨੇ ਪ੍ਰਾਰਥਨਾ ਕੀਤੀ, "ਸਦੀਪਕ ਜੀਉਂਣ ਇਹ ਹੈ ਜੋ ਉਹ ਤੈਨੂੰ ਜਾਣ ਸੱਕਣ, ਜੋ ਤੂੰ ਕੇਵਲ ਸੱਚਾ ਪਰਮੇਸ਼ੁਰ ਹੈਂ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਘੱਲਿਆ ਹੈ ਜਾਣਨ"(ਯੂਹੰਨਾ 17:3)। ਪਰਮੇਸ਼ੁਰ ਦੀ ਮੁਕਤੀ ਦਾ ਮੁਫ਼ਤ ਦਾਨ ਲੈਣ ਲਈ ਸਾਨੂੰ ਯਿਸੂ ਅਤੇ ਕੇਵਲ ਯਿਸੂ ਵੱਲ ਹੀ ਵੇਖਣ ਦੀ ਲੋੜ੍ਹ ਹੈ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਸਲੀਬੀ ਮੌਤ ਜਿਸ ਨੇ ਸਾਡੇ ਪਾਪਾਂ ਦੀ ਕੀਮਤ ਚੁਕਾਈ ਅਤੇ ਫਿਰ ਜੀ ਉੱਠਣ ਤੇ ਵਿਸ਼ਵਾਸ ਕਰੀਏ। ਇਹ ਧਾਰਮਿਕਤਾ ਪਰਮੇਸ਼ੁਰ ਤੋਂ ਉਨ੍ਹਾਂ ਲਈ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਨਾਲ ਆਉਂਦੀ ਹੈ"(ਰੋਮੀਆਂ 3:22)।
ਯਿਸੂ ਦੀ ਸੇਵਾਕਾਈ ਦੇ ਇੱਕ ਵਚਨ ਤੇ ਭੀੜ ਵਿੱਚੋਂ ਬਹੁਤਿਆਂ ਨੇ ਉਸ ਵੱਲੋਂ ਮੂੰਹ ਮੋੜ ਲਏ ਅਤੇ ਹੋਰ ਮੁਕਤੀ ਦਾਤਾ ਦੀ ਭਾਲ ਦੀ ਆਸ ਲਈ ਰਵਾਨਾ ਹੋਏ। ਯਿਸੂ ਨੇ ਬਾਰ੍ਹਾਂ ਨੂੰ ਕਿਹਾ,"ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?"(ਯੂਹੰਨਾ 6:67)। ਪਤਰਸ ਦਾ ਉੱਤਰ ਬਿਲਕੁੱਲ ਸਹੀ ਹੈ: "ਪ੍ਰਭੁ ਜੀ, ਅਸੀਂ ਕਿਸ ਦੇ ਕੋਲ ਜਾਈਏ? ਸਦੀਪਕ ਜੀਉਂਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ ਅਤੇ ਅਸੀਂ ਤਾਂ ਨਿਹਚਾ ਕੀਤੀ ਅਤੇ ਜਾਣਿਆਂ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤਰ ਜਨ ਹੈਂ" ਯੂਹੰਨਾ 6:68-69)। ਸਾਨੂੰ ਸਾਰਿਆਂ ਨੂੰ ਪਤਰਸ ਜਿਹਾ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਸਦੀਪਕ ਜੀਉਂਣ ਕੇਵਲ ਯਿਸੂ ਮਸੀਹ ਵਿੱਚ ਹੀ ਮਿਲਦਾ ਹੈ।
ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।
English
ਕੀ ਸਵਰਗ ਲਈ ਯਿਸੂ ਹੀ ਕੇਵਲ ਰਸਤਾ ਹੈ?