ਪ੍ਰਸ਼ਨ
ਯਿਸੂ ਆਪਣੀ ਮੌਤ ਅਤੇ ਫਿਰ ਜੀ ਉੱਠਣ ਦੇ ਵਿਚਕਾਰ ਤਿੰਨ ਦਿਨ ਲਈ ਕਿੱਥੇ ਸੀ?
ਉੱਤਰ
1ਪਤਰਸ 3:18-19 ਆਖਦਾ ਹੈ ਕਿ, “ਕਿਉਂ ਜੋ ਮਸੀਹ ਨੇ ਭੀ ਇਕ ਵਾਰ ਪਾਪਾਂ ਦੇ ਪਿੱਛੇ ਦੁੱਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ ਭਈ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਪਹੁੰਚਾਵੇ। ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਵਾਲਿਆ ਗਿਆ, ਉਸਦੇ ਦੁਆਰਾ ਹੀ ਉਹ ਗਿਆ ਅਤੇ ਕੈਦ ਵਿੱਚ ਪਈਆਂ ਹੋਈਆਂ ਆਤਮਾਵਾਂ ਨੂੰ ਪਰਚਾਰ ਕੀਤਾ।” 18 ਆਇਤ ਵਿੱਚ ਵਾਕ “ਆਤਮਾ ਦੇ ਕਰਕੇ” ਦਾ ਨਿਰਮਣ “ਸਰੀਰ ਦੇ ਕਰਕੇ” ਦੇ ਬਰਾਬਰ ਹੈ। ਇਸ ਲਈ ਇਹ ਸਭ ਤੋਂ ਵਧੀਆ ਮਹਿਸੂਸ ਹੁੰਦਾ ਹੈ ਕਿ ਆਤਮਾ ਸ਼ਬਦ ਨੂੰ ਉਸੇ ਸਥਾਨ ਤੇ ਰੱਖਿਆ ਜਾਣ ਤੋਂ ਸ਼ਬਦ ਸਰੀਰ ਹੈ। ਸਰੀਰ ਅਤੇ ਆਤਮਾ ਮਸੀਹ ਦਾ ਸਰੀਰ ਅਤੇ ਆਤਮਾ ਹੈ। ਇਹ ਸ਼ਬਦ, “ਆਤਮਾ ਜਿਵਾਲਿਆ ਗਿਆ” ਇਸੇ ਸੱਚਾਈ ਦੀ ਵੱਲ੍ਹ ਇਸ਼ਾਰਾ ਕਰਦਾ ਹੈ ਕਿ ਮਸੀਹ ਦਾ ਪਾਪਾਂ ਨੂੰ ਆਪਣੇ ਉੱਤੇ ਚੁੱਕਣਾ ਅਤੇ ਉਸ ਦੀ ਮੌਤ ਨੇ ਉਸ ਦੀ ਮਨੁੱਖੀ ਆਤਮਾ ਨੂੰ ਪਿਤਾ ਤੋਂ ਅਲੱਗ ਕਰ ਦਿੱਤਾ ਸੀ (ਮੱਤੀ 27:46)। ਸਰੀਰ ਅਤੇ ਆਤਮਾ ਵਿੱਚ ਫ਼ਰਕ ਹੈ ਜਿਵੇਂ ਕਿ ਮੱਤੀ27:46 ਅਤੇ ਰੋਮੀਆਂ 1:3-4 ਵਿੱਚ, ਪਰ ਯਿਸੂ ਸਰੀਰ ਅਤੇ ਆਤਮਾ ਵਿੱਚ ਨਹੀਂ ਹੈ। ਜਦੋਂ ਪਾਪ ਦੇ ਲਈ ਯਿਸੂ ਦਾ ਹਰਜਾਨਾ ਪੂਰਾ ਹੋ ਗਿਆ, ਉਸ ਦੀ ਆਤਮਾ ਨੇ ਉਸ ਸੰਗਤੀ ਨੂੰ ਫਿਰ ਪਾ ਲਿਆ ਜਿਹੜ੍ਹੀ ਟੁੱਟ ਗਈ ਸੀ।
1ਪਤਰਸ 3:18-22 ਯਿਸੂ ਦੇ ਦੁੱਖ ਉਠਾਉਂਣ (ਆਇਤ 18) ਅਤੇ ਇਸਦੀ ਮਹਿਮਾ (ਆਇਤ 22) ਦੇ ਵਿਚਕਾਰ ਇੱਕ ਖਾਸ ਰਿਸ਼ਤਾ ਬਿਆਨ ਕਰਦਾ ਹੈ। ਸਿਰਫ਼ ਪਤਰਸ ਹੀ ਇਹ ਖ਼ਾਸ ਜਾਣਕਾਰੀ ਦਿੰਦਾ ਹੈ ਕਿ ਦੋਹਾਂ ਘਟਨਾਵਾਂ ਦੇ ਵਿੱਚ ਕੀ ਹੋਇਆ ਸੀ (ਆਇਤ 19 ਵਿੱਚ ਸ਼ਬਦ “ਪਰਚਾਰ” ਨਵੇਂ ਨੇਮ ਵਿੱਚ ਇੱਕ ਸਾਧਾਰਨ ਸ਼ਬਦ ਨਹੀਂ ਹੈ। ਜਿਹੜ੍ਹਾ ਕਿ ਖੁਸ਼ ਖ਼ਬਰੀ ਦੇ ਪਰਚਾਰ ਦਾ ਬਿਆਨ ਕਰਦਾ ਹੋਵੇ। ਇਸ ਦਾ ਸ਼ਬਦਾਰਥ ਮਤਲਬ ਕਿਸੇ ਇੱਕ ਸੂਚਨਾ ਨੂੰ ਐਲਾਨ ਕਰਨ ਤੋਂ ਹੈ। ਯਿਸੂ ਨੇ ਦੁੱਖ ਝੱਲਿਆ ਅਤੇ ਸਲੀਬ ਉੱਤੇ ਮਰ ਗਿਆ ਅਤੇ ਉਸ ਦਾ ਸਰੀਰ ਮੁਰਦਾ ਹੋ ਗਿਆ, ਅਤੇ ਉਸ ਦੀ ਆਤਮਾ ਮਰ ਗਈ ਜਦੋਂ ਉਸ ਨੂੰ ਪਾਪ ਬਣਾ ਦਿੱਤਾ ਗਿਆ ਸੀ। ਪਤਰਸ ਦੇ ਅਨੁਸਾਰ, ਆਪਣੀ ਮੌਤ ਅਤੇ ਆਪਣੇ ਫਿਰ ਜੀ ਉੱਠਣ ਦੇ ਵਿਚਕਾਰ ਸਮੇਂ ਵਿੱਚ ਯਿਸੂ ਨੇ “ਕੈਦ ਕੀਤੀਆਂ ਹੋਈਆਂ ਆਤਮਾਵਾਂ” ਵਿੱਚ ਜਾਂ ਕੇ ਖ਼ਾਸ ਮੁਨਾਦੀ ਕੀਤੀ।
ਪਹਿਲੀ ਗੱਲ ਇਹ ਹੈ ਕਿ ਪਤਰਸ ਲੋਕਾਂ ਨੂੰ ਰੂਹਾਂ ਦੇ ਰੂਪ ਵਿੱਚ ਦੱਸਦਾ ਹੈ ਅਤੇ ਆਤਮਾਵਾਂ ਦੇ ਰੂਪ ਵਿੱਚ ਨਹੀਂ ਦੱਸਦਾ (1ਪਤਰਸ 3:20)। ਨਵੇਂ ਨੇਮ ਵਿੱਚ, ਸ਼ਬਦ “ਆਤਮਾ” ਸਵਰਗ ਦੂਤਾਂ, ਜਾਂ ਦੁਸ਼ਟ ਆਤਮਾਵਾਂ ਦੇ ਲਈ ਵਰਤਿਆ ਜਾਂਦਾ ਸੀ, ਮਨੁੱਖਾਂ ਦੇ ਲਈ ਨਹੀ; ਅਤੇ ਆਇਤ 22 ਵਿੱਚ ਇਸ ਦਾ ਮਤਲਬ ਆਪਣੇ ਲਈ ਜਾਣਿਆ ਜਾਂਦਾ ਹੈ। ਅਤੇ ਇਸ ਦੇ ਨਾਲ, ਕਿ ਬਾਈਬਲ ਵਿੱਚ ਸਾਨੂੰ ਕਿਤੇ ਵੀ ਨਹੀਂ ਇਹ ਨਹੀਂ ਦੱਸਿਆ ਗਿਆ ਹੈ ਕਿ ਯਿਸੂ ਨਰਕ ਵਿੱਚ ਵੀ ਗਿਆ। ਰਸੂਲਾਂ ਦੇ ਕਰੱਤਬ 2:31 ਆਖਦਾ ਹੈ ਕਿ ਉਹ “ਪਾਤਾਲ” (ਬਾਈਬਲ ਦਾ ਬੀ ਐਸ ਆਈ ਪੰਜਾਬੀ ਤਰਜੁਮਾ) ਵਿੱਚ ਗਿਆ, ਪਰ “ਪਾਤਾਲ” ਨਰਕ ਨਹੀਂ ਹੈ। ਸ਼ਬਦ “ਪਾਤਾਲ” ਉਨ੍ਹਾਂ ਮੁਰਦਿਆਂ ਦੀ ਉਸ ਅਸਥਾਈ ਸਥਾਨ ਦੇ ਵੱਲ ਇਸ਼ਾਰਾ ਕਰਦਾ ਹੈ ਜਿੱਥੇ ਉਹ ਫਿਰ ਜੀ ਉੱਠਣ ਦੇ ਦਿਨ ਦੀ ਉਡੀਕ ਕਰਦੇ ਹਨ। ਪ੍ਰਕਾਸ਼ ਦੀ ਪੋਥੀ 20:11-15, ਵਿੱਚ ਬੀ ਐਸ ਆਈ ਦੇ ਪੰਜਾਬੀ ਦੇ ਪੁਰਾਣੇ ਅਤੇ ਨਵੇਂ ਦੋਵਾਂ ਤਰਜੁਮਿਆਂ ਵਿੱਚ ਦੋਵਾਂ ਸ਼ਬਦਾਂ ਦੇ ਸਾਫ਼ ਫ਼ਰਕ ਨੂੰ ਦੱਸਿਆ ਗਿਆ ਹੈ। ਖੋਇਆ ਹੋਇਆਂ ਦੇ ਨਿਆਂ ਦੇ ਲਈ ਇੱਕ ਸਥਾਈ ਅਤੇ ਆਖਰੀ ਸਥਾਨ ਹੈ ਅਤੇ ਪਾਤਾਲ ਇੱਕ ਅਸਥਾਈ ਸਥਾਨ ਹੈ।
ਸਾਡਾ ਪ੍ਰਭੁ ਆਪਣੀ ਆਤਮਾ ਨੂੰ ਪਿਤਾ ਦੇ ਹੱਥਾਂ ਵਿੱਚ ਸੌਂਪਦਾ ਹੋਇਆ ਮਰਿਆ, ਅਤੇ ਮੌਤ ਅਤੇ ਫਿਰ ਜੀ ਉੱਠਣ ਦੇ ਵਿਚਕਾਰ ਕਿਸੇ ਸਮੇਂ, ਮੁਰਦਿਆਂ ਦੇ ਖੇਤਰ ਵਿੱਚ ਗਿਆ ਜਿੱਥੇ ਉਸ ਨੇ ਆਤਮਿਕ ਪ੍ਰਾਣੀਆਂ (ਸ਼ਾਇਦ ਹੇਠਾਂ ਡਿੱਗੇ ਹੋਏ ਸਵਰਗ ਦੂਤ; ਯਹੂਦਾ 6 ਵੇਖੋ) ਨੂੰ ਮੁਨਾਦੀ ਕੀਤੀ ਜਿਹੜ੍ਹੇ ਕਿ ਕਿਸੇ ਤਰ੍ਹਾਂ ਨੂਹ ਦੇ ਸਮੇਂ ਦੇ ਹੜ੍ਹ ਤੋਂ ਪਹਿਲਾਂ ਸਮੇਂ ਨਾਲ ਸੰਬੰਧਿਤ ਸੀ। ਆਇਤ 20 ਇਸ ਨੂੰ ਸਾਫ਼ ਦੱਸਦੀ ਹੈ। ਪਤਰਸ ਸਾਨੂੰ ਇਹ ਨਹੀਂ ਦੱਸਦਾ ਕਿ ਉਸ ਨੇ ਇਨ੍ਹਾਂ ਕੈਦ ਕੀਤੀਆਂ ਹੋਈਆਂ ਆਤਮਾਵਾਂ ਨੂੰ ਕੀ ਮੁਨਾਦੀ ਕੀਤੀ, ਪਰ ਇਹ ਮੁਕਤੀ ਦਾ ਸੰਦੇਸ਼ ਨਹੀਂ ਹੋ ਸੱਕਦਾ। ਕਿਉਂਕਿ ਦੂਤ ਬਚਾਏ ਨਹੀਂ ਜਾ ਸਕਦੇ (ਇਬਰਾਨੀਆਂ 2:16)। ਸੰਭਵ ਤੌਰ ਤੇ ਸ਼ੈਤਾਨ ਅਤੇ ਉਸ ਦੀ ਮੰਡਲੀ ਦੇ ਉੱਤੇ ਜਿੱਤ ਦੀ ਘੋਸ਼ਣਾ ਸੀ (1ਪਤਰਸ 3:22; ਕੁਲਸੀਆਂ 2:15)। ਅਫ਼ਸੀਆਂ 4:8-10 ਵੀ ਇਹਇਹੀ ਇਸ਼ਾਰਾ ਦਿੰਦਾ ਹੋਇਆ ਲੱਗਦਾ ਹੈ ਕਿ ਮਸੀਹ “ਸਵਰਗ ਲੋਕ” (ਲੂਕਾ 16:20; 23:43) ਵਿੱਚ ਉੱਪਰ ਗਿਆ ਅਤੇ ਆਪਣੇ ਨਾਲ ਉਨ੍ਹਾਂ ਸਾਰਿਆਂ ਨੂੰ ਨਾਲ ਲੈ ਗਿਆ ਜਿਨ੍ਹਾਂ ਨੇ ਉਸ ਦੀ ਮੌਤ ਤੋਂ ਪਹਿਲਾਂ ਉਸ ਤੇ ਵਿਸ਼ਵਸ ਕੀਤਾ ਸੀ। ਇਹ ਆਇਤਾਂ ਬਹੁਤ ਜਿਆਦਾ ਬਿਆਨ ਨਹੀਂ ਕਰਦੀਆਂ ਕਿ ਕੀ ਹੋਇਆ ਸੀ, ਪਰ ਜਿਆਦਾਤਰ ਬਾਈਬਲ ਦੇ ਵਿਦਵਾਨ ਇਸ ਗੱਲ ਨਾਲ ਰਜ਼ਾਮੰਦੀ ਹਨ ਕਿ ਉਹ ਆਪਣੇ ਨਾਲ ਬਹੁਤ ਸਾਰੇ ਕੈਦੀਆਂ ਨੂੰ ਬੰਨ੍ਹ ਕੇ ਲੈ ਗਿਆ ਦਾ ਇਹੀ ਮਤਲਬ ਹੈ।
ਇਸ ਲਈ, ਆਖੀਰ ਇਹੀ ਕਹਿਣਾ, ਕਿ ਬਾਈਬਲ ਪੂਰੀਂ ਤਰ੍ਹਾਂ ਨਾਲ ਸਾਫ਼ ਬਿਆਨ ਨਹੀਂ ਕਰਦੀ ਕਿ ਮਸੀਹ ਨੇ ਆਪਣੇ ਮੌਤ ਅਤੇ ਫਿਰ ਜੀ ਉੱਠਣ ਦੇ ਵਿਚਕਾਰਲੇ ਤਿੰਨੇ ਦਿਨ ਤੱਕ ਕੀ ਤੱਕ ਕੀਤਾ।। ਭਾਵੇਂ, ਇਸ ਤਰ੍ਹਾਂ ਲੱਗਦਾ ਹੈ ਕਿ ਉਹ ਡਿੱਗੇ ਹੋਏ ਦੂਤਾਂ ਉੱਤੇ ਜਿੱਤ ਦੀ ਮੁਨਾਦੀ ਕਰ ਰਿਹਾ ਸੀ। ਜੋ ਅਸੀਂ ਪੱਕੇ ਤੌਰ ਤੇ ਜਾਣ ਸਕਦੇ ਹਾਂ ਕਿ ਯਿਸੂ ਲੋਕਾਂ ਨੂੰ ਮੁਕਤੀ ਪਾਉਂਣ ਦਾ ਦੂਜਾ ਸਮਾਂ ਨਹੀਂ ਦੇ ਰਿਹਾ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਮੌਤ ਤੋਂ ਬਾਅਦ ਸਾਨੂੰ ਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ (ਇਬਰਾਨੀਆਂ 9:27), ਦੂਜਾ ਮੌਕਾ ਨਹੀਂ। ਉੱਥੇ ਸਹੀ ਵਿੱਚ ਕੋਈ ਵੀ ਪੱਕਾ ਸਾਫ਼ ਉੱਤਰ ਨਹੀਂ ਹੈ ਕਿ ਯਿਸੂ ਆਪਣੀ ਮੌਤ ਮਰਿਆ ਅਤੇ ਫਿਰ ਜੀ ਉੱਠਣ ਦੇ ਵਿਚਕਾਰਲੇ ਸਮੇਂ ਵਿੱਚ ਕੀ ਕਰ ਰਿਹਾ ਸੀ। ਸ਼ਾਇਦ ਇਹ ਉਨ੍ਹਾਂ ਭੇਦਾਂ ਵਿੱਚੋਂ ਇੱਕ ਹੈ ਜੋ ਅਸੀਂ ਉਦੋਂ ਸਮਝਾਂਗੇ ਜਦੋਂ ਅਸੀਂ ਮਹਿਮਾ ਵਿੱਚ ਪਹੁੰਚਾਂਗੇ।
English
ਯਿਸੂ ਆਪਣੀ ਮੌਤ ਅਤੇ ਫਿਰ ਜੀ ਉੱਠਣ ਦੇ ਵਿਚਕਾਰ ਤਿੰਨ ਦਿਨ ਲਈ ਕਿੱਥੇ ਸੀ?