ਪ੍ਰਸ਼ਨ
ਕਿਉਂ ਯਹੂਦੀ ਅਤੇ ਅਰਬੀ/ ਮੁਸਲਮਾਨ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਨ?
ਉੱਤਰ
ਸਭ ਤੋਂ ਪਹਿਲਾਂ, ਸਮਝਣ ਦੇ ਲਈ ਇਹ ਗੱਲ ਜ਼ਰੂਰੀ ਹੈ ਕਿ ਅਰਬ ਵਿੱਚ ਰਹਿਣ ਵਾਲੇ ਸਾਰੇ ਮੁਸਲਮਾਨ ਨਹੀਂ ਹਨ ਅਤੇ ਨਾ ਹੀ ਸਾਰੇ ਮੁਸਲਮਾਨ ਅਰਬੀ ਹਨ। ਜਦੋਂ ਕਿ ਅਰਬੀਆਂ ਦੀ ਬਹੁਮਤ ਗਿਣਤੀ ਵਿੱਚ ਮੁਸਲਮਾਨ ਹਨ, ਪਰ ਫਿਰ ਵੀ ਉੱਥੇ ਬਹੁਤ ਸਾਰੇ ਗੈਰ-ਮੁਸਲਮਾਨ ਅਰਬੀ ਵੀ ਹਨ। ਇਸ ਤੋਂ ਵਧੀਕ, ਖਾਸ ਤੌਰ ਤੇ ਗੈਰ-ਅਰਬੀ ਮੁਸਲਮਾਨ ਲੋਕਾਂ ਦੇ ਬਹੁਤ ਸਾਰੇ ਇਲਾਕੇ ਹਨ ਜਿਵੇਂ ਇੰਡੋਨੇਸ਼ੀਆ ਅਤੇ ਮਲੇਸ਼ੀਆ ਜਿਸ ਵਿੱਚ ਤੁਲਨਾ ਵਜੋਂ ਬਹੁਤ ਘੱਟ ਅਰਬੀ ਮੁਸਲਮਾਨ ਹਨ। ਦੂਜਾ, ਇਹ ਯਾਦ ਰੱਖਣਾ ਹੈ ਕਿ ਸਾਰੇ ਅਰਬੀ ਯਹੂਦੀਆਂ ਨਾਲ ਨਫ਼ਰਤ ਨਹੀਂ ਕਰਦੇ ਹਨ , ਅਤੇ ਨਾਂ ਹੀ ਸਾਰੇ ਮੁਸਲਮਾਨ ਯਹੂਦੀਆਂ ਨਾਲ ਨਫ਼ਰਤ ਕਰਦੇ ਹਨ, ਅਤੇ ਨਾਂ ਹੀ ਸਾਰੇ ਯਹੂਦੀ ਅਰਬੀਆਂ ਅਤੇ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਹਨ। ਸਾਨੂੰ ਕੱਟੜਪੰਥੀ ਬਣਨ ਤੋਂ ਬਚਣ ਲਈ ਚੌਕਸ ਰਹਿਣਾ ਚਾਹੀਦਾ ਹੈ। ਪਰ ਫਿਰ, ਸਧਾਰਣ ਤੌਰ ਤੇ ਬੋਲਣਾ, ਅਰਬੀਆਂ ਅਤੇ ਮੁਸਲਮਾਨਾਂ ਵਿੱਚ ਯਹੂਦੀਆਂ ਦੇ ਪ੍ਰਤੀ ਨਾਪਸੰਦਗੀ ਅਤੇ ਬੇਯਕੀਨੀ ਹੈ, ਅਤੇ ਅਜਿਹਾ ਉਲਟਾ ਵੀ ਹੈ।
ਜੇਕਰ ਇਸ ਦੁਸ਼ਮਣੀ ਦਾ ਕੋਈ ਬਾਈਬਲ ਸੰਬੰਧੀ ਸਾਫ਼ ਵਰਣਨ ਹੈ ਤਾਂ ਉਹ ਸਾਨੂੰ ਪਿੱਛੇ ਅਬਰਾਹਾਮ ਦੇ ਸਮੇਂ ਦੀ ਵੱਲ੍ਹ ਲੈ ਜਾਂਦਾ ਹੈ। ਯਹੂਦੀ ਅਬਰਾਹਾਮ ਦੇ ਪੁੱਤਰ ਇਸਹਾਕ ਦੀ ਔਲਾਦ ਹਨ। ਅਰਬੀ ਅਬਰਾਹਾਮ ਦੇ ਪੁੱਤਰ ਇਸਮਾਈਲ ਦੀ ਔਲਾਦ ਹਨ। ਇਸਮਾਈਲ ਇੱਕ ਗੁਲਾਮ ਔਰਤ ਤੋਂ ਪੈਦਾ ਹੋਇਆ ਸੀ (ਉਤਪਤ 16:1-16) ਅਤੇ ਇਸਹਾਕ ਦਾ ਵਾਅਦਾ ਕੀਤੇ ਹੋਏ ਪੁੱਤਰ ਦੇ ਰੂਪ ਵਿੱਚ ਪੈਦਾ ਹੋਣ ਜਿਹੜਾ ਕਿ ਅਬਰਾਹਾਮ ਦੀਆਂ ਆਸ਼ਿਸ਼ਾਂ ਦਾ ਵਾਰਸ ਹੋਵੇਗਾ (ਉਤਪਤ 21:1-3), ਇਹ ਸਾਫ਼ ਹੈ ਕਿ ਦੋਵਾਂ ਪੁੱਤਰਾਂ ਦੇ ਵਿਚਕਾਰ ਕੁਝ ਨਾ ਕੁਝ ਤਾਂ ਦੁਸ਼ਮਣੀ ਪੈਦਾ ਹੋਈ ਹੋਵੇਗੀ। ਸਿੱਟੇ ਵੱਜੋਂ ਇਸਮਾਈਲ ਦੁਆਰਾ ਇਸਹਾਕ ਦਾ ਮਖੌਲ ਉਡਾਉਣਾ (ਉਤਪਤ 21:9), ਸਾਰਾਹ ਦਾ ਹਾਜਰਾ ਅਤੇ ਇਸਮਾਈਲ ਨੂੰ ਕੱਢ ਕੇ ਦੂਰ ਭੇਜਣ (ਉਤਪਤ 21:11-21) ਦੀ ਗੱਲ ਕਰਨਾ। ਇਹ ਹੋ ਸੱਕਦਾ ਹੈ ਕਿ, ਇਸ ਨੇ ਇਸਮਾਈਲ ਨੇ ਦਿਲ ਨੂੰ ਇਸਹਾਕ ਦੇ ਵਿਰੁੱਧ ਅਤੇ ਹੋਰ ਵੀ ਜਿਆਦਾ ਨਿੰਦਾ ਨਾਲ ਭਰ ਦਿੱਤਾ ਹੋਵੇਗਾ। ਇੱਕ ਸਵਰਗ ਦੂਤ ਨੇ ਹਾਜਰਾ ਨਾਲ ਭਵਿੱਖਬਾਣੀ ਕੀਤੀ ਕਿ ਇਸਮਾਈਲ “ਆਪਣੇ ਭਰਾਵਾਂ ਦੇ ਵਿਚਕਾਰ ਦੁਸ਼ਮਣੀ ਨਾਲ ਰਹੇਗਾ” (ਉਤਪਤ 16:11-12)।
ਇਸਲਾਮ ਧਰਮ, ਜਿਸ ਵਿੱਚ ਬਹੁ ਗਿਣਤੀ ਵਿੱਚ ਅਰਬੀ ਹਿਮਾਇਤੀ ਹਨ, ਨੇ ਇਸ ਦੁਸ਼ਮਣੀ ਨੂੰ ਬਹੁਤ ਜ਼ਿਆਦਾ ਡੂੰਘਾ ਕਰ ਲਿਆ ਹੈ। ਕੁਰਾਨ ਵਿੱਚ ਕੁਝ ਹੱਦ ਤੱਕ ਮੁਸਲਮਾਨਾਂ ਦੇ ਸਬੰਧ ਵਿੱਚ ਦਿੱਤੀਆਂ ਗਈਆਂ ਹਿਦਾਇਤਾਂ ਦੇ ਵਿਰੁੱਧ ਹੈ। ਇੱਕ ਸਮੇਂ ਇਹ ਮੁਸਲਮਾਨਾਂ ਨੂੰ ਹਿਦਾਇਤ ਦਿੰਦਾ ਹੈ ਕਿ ਉਹ ਯਹੂਦੀਆਂ ਦੇ ਨਾਲ ਆਪਣੇ ਭਰਾ ਵਾੰਗੂ ਸਲੂਕ ਕਰਨ ਅਤੇ ਦੂਜੇ ਪਾਸੇ ਉਹ ਮੁਸਲਮਾਨਾਂ ਨੂੰ ਉਨ੍ਹਾਂ ਯਹੂਦੀਆਂ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੰਦਾ ਹੈ ਜਿਹੜੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰਦੇ ਹਨ। ਇਸਲਾਮ ਨਾਲ ਹੀ ਇੱਕ ਹੋਰ ਸੰਘਰਸ਼ ਤੋਂ ਜਾਣੂ ਕਰਵਾਉਂਦਾ ਹੈ ਕਿ ਅਬਰਾਹਾਮ ਦਾ ਕਿਹੜਾ ਪੁੱਤਰ ਅਸਲ ਵਿੱਚ ਵਾਅਦੇ ਦਾ ਪੁੱਤਰ ਸੀ। ਇਬਰਾਨੀ ਪਵਿੱਤਰ ਵਚਨ ਕਹਿੰਦਾ ਹੈ ਕਿ ਇਹ ਇਸਹਾਕ ਸੀ। ਪਰ ਕੁਰਾਨ ਕਹਿੰਦਾ ਹੈ ਕਿ ਇਹ ਇਸਮਾਈਲ ਸੀ। ਕੁਰਾਨ ਸਿੱਖਿਆ ਦਿੰਦਾ ਹੈ ਕਿ ਇਹ ਇਸਮਾਈਲ ਸੀ ਨਾ ਕਿ ਇਸਹਾਕ (ਉਤਪਤ ਅਧਿਆਏ 22 ਦੇ ਉਲਟ ਵਿੱਚ) ਜਿਸ ਨੂੰ ਅਬਰਾਹਾਮ ਲਗਭਗ ਯਹੋਵਾਹ ਨੂੰ ਕੁਰਬਾਨੀ ਦੇ ਲਈ ਚੜ੍ਹਾਉਣ ਵਾਲਾ ਸੀ। ਇਹ ਬਹਿਸਬਾਜ਼ੀ ਕਿ ਵਾਅਦਾ ਕੀਤੀ ਹੋਈ ਔਲਾਦ ਕਿਹੜੀ ਸੀ, ਇਹ ਅੱਜ ਦੇ ਸਮੇਂ ਵਿੱਚ ਦੁਸ਼ਮਣੀ ਲਈ ਯੋਗਦਾਨ ਪਾਉਂਦਾ ਹੈ।
ਪਰ ਫਿਰ ਵੀ, ਇਸਹਾਕ ਅਤੇ ਇਸਮਾਈਲ ਦੇ ਵਿਚਕਾਰ ਕੜ੍ਹਵਾਹਟ ਦੀ ਪ੍ਰਾਚੀਨ ਜੜ੍ਹ ਅੱਜ ਦੇ ਸਮੇਂ ਦੇ ਯਹੂਦੀਆਂ ਅਤੇ ਅਰਬੀਆਂ ਦੇ ਵਿਚਕਾਰ ਪੂਰੀ ਦੁਸ਼ਮਣੀ ਦਾ ਵਰਣਨ ਨਹੀਂ ਕਰਦੀ ਹੈ। ਸੱਚਾਈ ਤਾਂ ਇਹ ਹੈ, ਕਿ ਮੱਧ ਪੂਰਬ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ, ਯਹੂਦੀ ਅਤੇ ਅਰਬੀ ਇੱਕ ਦੂਜੇ ਨਾਲ ਸ਼ਾਂਤੀ ਅਤੇ ਬੇਪਰਵਾਹੀ ਨਾਲ ਰਹਿ ਰਹੇ ਹਨ। ਇਸ ਦੁਸ਼ਮਣੀ ਦਾ ਅਹਿਮ ਕਾਰਨ ਅੱਜ ਦੀ ਆਧੁਨਿਕ ਬੁਨਿਆਦ ਹੈ। ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਸੰਯੁਕਤ ਰਾਸ਼ਟਰਾਂ ਨੇ ਯਹੂਦੀ ਲੋਕਾਂ ਨੂੰ ਇਸਰਾਏਲ ਦੇ ਲਈ ਜ਼ਮੀਨ ਦਾ ਇੱਕ ਟੁਕੜਾ ਦੇ ਦਿੱਤਾ ਸੀ, ਅਤੇ ਇਹ ਜ਼ਮੀਨ ਮੁੱਖ ਤੌਰ ਤੇ ਅਰਬੀਆਂ (ਪਲਸਤੀਨੀਆਂ) ਦੀ ਰਹਿਣ ਦੀ ਜਗ੍ਹਾ ਸੀ। ਜਿਆਦਾਤਰ ਅਰਬੀਆਂ ਨੇ ਇਸਰਾਏਲ ਦੇਸ਼ ਨੂੰ ਇਸ ਜ਼ਮੀਨ ਤੋਂ ਭਜਾ ਦੇਣ ਦੇ ਲਈ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਹੈ, ਪਰ ਉਹ ਹਾਰ ਗਏ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ, ਇਸਰਾਏਲ ਅਤੇ ਅਰਬੀ ਗੁਆਂਢੀਆਂ ਦੇ ਵਿਚਕਾਰ ਬਹੁਤ ਜਿਆਦਾ ਦੁਸ਼ਮਣੀ ਪਾਈ ਜਾਂਦੀ ਹੈ। ਇਸਰਾਏਲ ਇੱਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਦੇ ਉੱਤੇ ਬਹੁਤ ਜਿਆਦਾ ਵੱਡੇ ਅਰਬ ਦੇਸ਼ਾਂ ਦੇ ਵਿਚਕਾਰ ਘਿਰਿਆ ਹੋਇਆ ਹੈ ਜਿਵੇਂ ਯਰਦਨ, ਸੀਰੀਆ, ਸਾਊਦੀ ਅਰਬ, ਇਰਾਕ ਅਤੇ ਮਿਸਰ। ਇਹ ਸਾਡਾ ਨਜ਼ਰੀਆਂ ਹੈ ਕਿ ਬਾਈਬਲ ਦੇ ਅਧਾਰ ਤੇ ਬੋਲਣਾ, ਇਸਰਾਏਲ ਨੂੰ ਇੱਕ ਦੇਸ਼ ਦੇ ਰੂਪ ਵਿੱਚ ਆਪਣੀ ਜ਼ਮੀਨ ਦੇ ਉੱਤੇ ਵੱਸਣ ਦਾ ਹੱਕ ਹੈ ਜਿਸ ਨੂੰ ਪਰਮੇਸ਼ੁਰ ਨੇ ਅਬਰਾਹਾਮ ਦੇ ਪੋਤਰੇ ਯਾਕੂਬ ਦੀ ਔਲਾਦ ਨੂੰ ਦਿੱਤਾ ਸੀ। ਠੀਕ ਓਸੇ ਸਮੇਂ ਅਸੀਂ ਦਲੇਰੀ ਦੇ ਨਾਲ ਇਹ ਵਿਸ਼ਵਾਸ ਕਰਦੇ ਹਾਂ ਕਿ ਇਸਰਾਏਲ ਨੂੰ ਸ਼ਾਂਤੀ ਦੀ ਸਥਾਪਨਾ ਕਰਨੀ ਚਾਹੀਦੀ ਹੈ ਅਤੇ ਆਪਣੇ ਅਰਬੀ ਗੁਆਂਢੀਆਂ ਦੇ ਪ੍ਰਤੀ ਆਦਰ ਵਿਖਾਉਣਾ ਚਾਹੀਦਾ ਹੈ। ਜ਼ਬੂਰਾਂ ਦੀ ਪੋਥੀ 122:6 ਇਹ ਬਿਆਨ ਕਰਦਾ ਹੈ, ਕਿ “ਯਰੂਸ਼ਲਮ ਦੀ ਸਲਾਮਤੀ ਮੰਗੋ: ਤੇਰੇ ਪ੍ਰੇਮੀ ਨਿਹਾਲ ਹੋਣਗੇ।”
English
ਕਿਉਂ ਯਹੂਦੀ ਅਤੇ ਅਰਬੀ/ ਮੁਸਲਮਾਨ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਨ?