ਪ੍ਰਸ਼ਨ
ਪ੍ਰਭੁ ਦੀ ਪ੍ਰਾਰਥਨਾ ਕੀ ਹ ਅਤੇ ਕੀ ਸਾਨੂੰ ਵੀ ਇਹ ਕਰਨੀ ਚਾਹੀਦੀ ਹੈ?
ਉੱਤਰ
ਪ੍ਰਭੁ ਦੀ ਪ੍ਰਾਰਥਨਾ ਉਹ ਹੈ ਜਿਸ ਨੂੰ ਪ੍ਰਭੁ ਯਿਸੂ ਮਸੀਹ ਨੇ ਮੱਤੀ 6:9-13 ਅਤੇ ਲੂਕਾ 11:2-4 ਵਿੱਚ ਉਸ ਦੇ ਚੇਲਿਆਂ ਨੂੰ ਸਿਖਾਇਆ ਸੀ। ਮੱਤੀ 6:9-13 ਇਸ ਤਰ੍ਹਾਂ ਕਹਿੰਦਾ , “ਇਹ, ਤੁਸੀਂ ਇਸ ਤਰੀਕੇ ਨਾਲ ਪ੍ਰਾਰਥਨਾ ਕਰੋ: “ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ,- ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ। ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ, ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ”। ਬਹੁਤ ਸਾਰੇ ਲੋਕਾਂ ਨੇ ਪ੍ਰਭੁ ਦੀ ਪ੍ਰਾਰਥਨਾ ਨੂੰ ਗਲ਼ਤ ਸਮਝ ਲਿਆ ਹੈ ਕਿ ਇਹ ਇੱਕ ਅਜਿਹੀ ਪ੍ਰਾਰਥਨਾ ਹੈ ਜਿਸ ਨੂੰ ਸੰਭਾਵਿਤ ਤਰੀਕੇ ਨਾਲ ਸ਼ਬਦ ਦਰ ਸ਼ਬਦ ਦੁਹਰਾਉਣਾ ਚਾਹੀਦਾ ਹੈ। ਕੁਝ ਲੋਕ ਪ੍ਰਭੁ ਦੀ ਪ੍ਰਾਰਥਨਾ ਨੂੰ ਇੱਕ ਜਾਦੂ ਦੇ ਨੁਕਤੇ ਵਜੋਂ ਇਸਤੇਮਾਲ ਕਰਦੇ ਹਨ, ਇਹ ਇੰਝ ਜਾਪਦਾ ਹੈ ਜਿਵੇਂ ਕਿ ਸ਼ਬਦਾਂ ਵਿੱਚ ਕੁਝ ਖਾਸ ਸਮਰੱਥ ਜਾਂ ਪਰਮੇਸ਼ੁਰ ਦੇ ਨਾਲ ਕੋਈ ਪ੍ਰਭਾਵ ਹੈ।
ਬਾਈਬਲ ਇਸ ਦੇ ਉਲਟ ਸਿਖਾਉਂਦੀ ਹੈ। ਪਰਮੇਸ਼ੁਰ ਸਾਡੇ ਸ਼ਬਦਾਂ ਦੀ ਤੁਲਨਾ ਨਾਲੋ ਜਿਆਦਾ ਪ੍ਰਾਰਥਨਾ ਕਰਨ ਵੇਲੇ ਸਾਡੇ ਦਿਲਾਂ ਵਿੱਚ ਜਿਆਦਾ ਰੁਚੀ ਰੱਖਦਾ ਹੈ। “ਪਰ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਵਿੱਚ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫ਼ਲ ਦੇਵੇਗਾ ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ” (ਮੱਤੀ 6:6-7)। ਪ੍ਰਾਰਥਨਾ ਵਿੱਚ, ਸਾਨੂੰ ਆਪਣੇ ਦਿਲਾਂ ਨੂੰ ਪਰਮੇਸ਼ੁਰ ਅੱਗੇ ਉਡੇਂਲਣਾ ਹੈ (ਫਿਲਿੱਪੀਆਂ 4:6-7), ਨਾ ਕਿ ਸਿਰਫ਼ ਪਰਮੇਸ਼ੁਰ ਅੱਗੇ ਸ਼ਬਦਾਂ ਨੂੰ ਦਹਿਰਾਉਣ ਦੁਆਰਾ।
ਪ੍ਰਭੁ ਦੀ ਪ੍ਰਾਰਥਨਾ ਇੱਕ ਉਦਾਹਰਣ ਇੱਕ ਨਮੂਨੇ ਦੇ ਤੌਰ ਤੇ, ਸਮਝੀ ਜਾਣੀ ਚਾਹੀਦੀ ਹੈ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ। ਇਹ ਸਾਨੂੰ ਉਹ “ਅੰਸ਼ਾਂ” ਨੂੰ ਦਿੰਦੀ ਹੈ ਜਿੰਨ੍ਹਾਂ ਨੂੰ ਪ੍ਰਾਰਥਨਾ ਵਿੱਚ ਜਾਣਾ ਚਾਹੀਦਾ ਹੈ। ਇੱਥੇ ਇਹ ਕਿਵੇਂ ਕੀਤੀ ਜਾਂਦੀ ਹੈ। “ਹੇ ਸਾਡੇ ਪਿਤਾ, ਜੋ ਸੁਰਗ ਵਿੱਚ ਹੈ” ਸਾਨੂੰ ਇਹ ਯਾਦ ਕਰਵਾਉਂਦੀ ਹੈ ਸਾਨੂੰ ਪਰਮੇਸ਼ੁਰ ਦੇ ਸਾਹਮਣੇ ਆਪਣੇ ਪਾਪਾਂ ਨੂੰ ਕਬੂਲ ਕਰਨਾ ਅਤੇ ਉਨ੍ਹਾਂ ਤੋਂ ਮੁੜ੍ਹਨਾ ਚਾਹੀਦਾ ਹੈ, ਅਤੇ ਦੂਜਿਆਂ ਨੂੰ ਵੀ ਮਾਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪਰਮੇਸ਼ੁਰ ਨੂੰ ਸਾਨੂੰ ਮਾਫ਼ ਕੀਤਾ ਹੈ। ਪ੍ਰਭੁ ਦੀ ਪ੍ਰਾਰਥਨਾ ਦਾ ਨਿਚੋੜ ਇਹ ਹੈ ਕਿ, “ਅਤੇ ਸਾਨੂੰ ਅਜ਼ਮਾਇਸ ਵਿੱਚ ਨਾ ਪਾ, ਪਰੰਤੂ ਬੁਰਿਆਈ ਤੋਂ ਬਚਾ” ਮਦਦ ਦੇ ਲਈ ਇੱਕ ਅਜਿਹੀ ਪੁਕਾਰ ਹੈ ਜਿਸ ਨਾਲ ਪਾਪ ਉੱਤ ਜਿੱਤ ਪ੍ਰਾਪਤ ਕੀਤੀ ਜਾਂ ਸੱਕਦੀ ਹੈ ਅਤੇ ਬੁਰਿਆਈ ਦੇ ਹਮਲਿਆਂ ਤੋਂ ਸੁਰੱਖਿਆ ਲਈ ਇੱਕ ਬੇਨਤੀ ਹੈ।
ਇਸ ਲਈ, ਦੁਬਾਰਾ, ਪ੍ਰਭੁ ਦੀ ਪ੍ਰਾਰਥਨਾ ਇੱਕ ਅਜਿਹੀ ਪ੍ਰਾਰਥਨਾ ਨਹੀਂ ਹੈ ਜਿਸ ਨੂੰ ਸਾਨੂੰ ਯਾਦ ਕਰ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਫਿਰ ਪਰਮੇਸ਼ੁਰ ਅੱਗੇ ਦੁਹਰਾਉਣਾ ਚਾਹੀਦਾ ਹੈ। ਇਹ ਤਾਂ ਸਿਰਫ਼ ਇੱਕ ਉਦਾਹਰਣ ਹੈ ਕਿ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਕੀ ਪ੍ਰਭੁ ਦੀ ਪ੍ਰਾਰਥਨਾ ਨੂੰ ਯਾਦ ਕਰਨਾ ਗਲਤ ਹੈ? ਇਸ ਤਰ੍ਹਾਂ ਬਿਲਕੁੱਲ ਨਹੀਂ ਹੈ! ਕੀ ਪਰਮੇਸ਼ੁਰ ਨੂੰ ਪ੍ਰਭੁ ਦੀ ਪ੍ਰਾਰਥਨਾ ਸੁਣਾਉਣ ਵਿੱਚ ਕੋਈ ਗਲਤੀ ਹੈ? ਨਹੀਂ ਜੇ ਤੁਹਾਡਾ ਦਿਲ ਇਸ ਵਿੱਚ ਹੈ ਅਤੇ ਤੁਸੀਂ ਸੱਚਿਆਈ ਨਾਲ ਉਨ੍ਹਾਂ ਸ਼ਬਦਾ ਨੂੰ ਮਤਲਬ ਨਾਲ ਬੋਲ ਰਹੇ ਹੋ ਤਾਂ ਇਸ ਵਿੱਚ ਕੁਝ ਵੀ ਗਲ਼ਤ ਨਹੀਂ ਹੈ। ਯਾਦ ਰੱਖੋ, ਪ੍ਰਾਰਥਨਾ ਵਿੱਚ, ਪਰਮੇਸ਼ੁਰ ਕੁਝ ਬੋਲੇ ਗਏ ਖਾਸ ਸ਼ਬਦਾਂ ਨਾਲੋਂ ਜਿਆਦਾ ਜੋ ਅਸੀਂ ਉਸ ਨਾਲ ਗੱਲਬਾਤ ਕਰਦੇ ਹਾਂ ਅਤੇ ਆਪਣੇ ਦਿਲਾਂ ਤੋਂ ਬੋਲਦੇ ਹਾਂ ਉਨ੍ਹਾਂ ਨਾਲ ਦਿਲਚਸਪੀ ਰੱਖਦਾ ਹੈ। ਫਿਲਿੱਪਿਆਂ 4:6-7 ਘੋਸ਼ਣਾ ਕਰਦਾ ਹੈ ਕਿ, “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗਾ ”।
English
ਪ੍ਰਭੁ ਦੀ ਪ੍ਰਾਰਥਨਾ ਕੀ ਹ ਅਤੇ ਕੀ ਸਾਨੂੰ ਵੀ ਇਹ ਕਰਨੀ ਚਾਹੀਦੀ ਹੈ?