ਪ੍ਰਸ਼ਨ
ਕੀ ਮਾੱਰਮਾੱਨਸਵਾਦ ਇੱਕ ਝੂਠੀ ਸਿੱਖਿਆ ਦੇਣ ਵਾਲੀ ਧਾਰਮਿਕ ਮਤ ਹੈ?
ਉੱਤਰ
ਮਾੱਰਮਾੱਨਸ ਧਰਮ (ਮਾੱਰਮਾੱਨਸਵਾਦ), ਜਿਨ੍ਹਾਂ ਦੇ ਮੰਨਣ ਵਾਲਿਆਂ ਨੂੰ ਮਾੱਰਮਾੱਨਸ ਅਤੇ ਲੇਟਰ ਡੇ ਸੇਂਟਸ (ਐਲ ਡੀ ਐਸ), ਭਾਵ ਆਖਰੀ ਦਿਨ ਦੇ ਸੰਤਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੀ ਸ਼ੁਰੂਆਤ ਦੋ ਸੌ ਸਾਲਾਂ ਤੋਂ ਘੱਟ ਪਹਿਲਾਂ ਜੋਸਫ਼ ਸਮਿਥ ਨਾਮ ਦੇ ਮਨੁੱਖ ਦੁਆਰਾ ਕੀਤੀ ਗਈ ਸੀ। ਉਸ ਨੇ ਇਹ ਦਾਅਵਾ ਕੀਤਾ ਕਿ ਉਸ ਦੇ ਨਾਲ ਪਰਮੇਸ਼ੁਰ ਪਿਤਾ ਅਤੇ ਯਿਸੂ ਨੇ ਵਿਅਕਤੀਗਤ ਤੌਰ ’ਤੇ ਮੁਲਾਕਾਤ ਕੀਤੀ ਸੀ ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਸਾਰੀਆਂ ਕਲੀਸਿਯਾਵਾਂ ਅਤੇ ਉਨ੍ਹਾਂ ਦੇ ਵਿਸ਼ਵਾਸ ਸਿਧਾਂਤ ਉਨ੍ਹਾਂ ਦੇ ਸਾਹਮਣੇ ਘਿਣਾਉਣੀ ਗੱਲ ਸੀ। ਜੋਸਫ਼ ਸਮਿਥ ਨੇ ਤਦ ਇੱਕ ਬਿਲਕੁੱਲ ਨਵੇਂ-ਧਰਮ ਦੀ ਸਥਾਪਨਾ ਇਸ ਦਾਅਵੇ ਨਾਲ ਕੀਤੀ ਕਿ ਇਹ ਹੀ “ਧਰਤੀ ਦੇ ਉੱਤੇ ਸੱਚੀ ਕਲੀਸਿਯਾ” ਸੀ। ਮਾੱਰਮਾੱਨਸਵਾਦ ਦੀ ਮੁਸੀਬਤ ਇਹ ਹੈ ਕਿ ਬਾਈਬਲ ਦੇ ਉਲਟ, ਇਹ ਬਦਲਦਾ, ਅਤੇ ਇਸ ਨੂੰ ਵਧਾਉਂਦਾ ਹੈ। ਵਿਸ਼ਵਾਸੀਆਂ ਦੇ ਕੋਲ ਕੋਈ ਵੀ ਅਜਿਹਾ ਕਾਰਨ ਨਹੀਂ ਹੈ ਕਿ ਉਹ ਇਹ ਵਿਸ਼ਵਾਸ ਕਰਨ ਕਿ ਬਾਈਬਲ ਸੱਚੀ ਹੈ ਸੰਪੂਰਣ ਹੈ। ਪਰਮੇਸ਼ੁਰ ਵਿੱਚ ਸੱਚ ਵਿੱਚ ਵਿਸ਼ਵਾਸ ਕਰਨ ਅਤੇ ਯਕੀਨ ਕਰਨ ਦਾ ਮਤਲਬ ਉਸ ਦੇ ਵਚਨ ਵਿੱਚ ਵਿਸ਼ਵਾਸ ਕਰਨਾ ਹੈ ਅਤੇ ਇਹ ਕਿ ਸਾਰਾ ਪਵਿੱਤਰ ਵਚਨ ਪਰਮੇਸ਼ੁਰ ਦੀ ਪ੍ਰੇਰਣਾ ਤੋਂ ਰਚਿਆ ਗਿਆ ਹੈ, ਜਿਸ ਦਾ ਮਤਲਬ ਇਹ ਹੈ ਕਿ ਇਹ ਉਸ ਦੀ ਵੱਲੋਂ ਆਉਂਦਾ ਹੈ (2 ਤਿਮੋਥਿਉਸ 3:16)।
ਮਾੱਰਮਾੱਨਸਵਾਦੀ ਇਹ ਵਿਸ਼ਵਾਸ ਕਰਦੇ ਹਨ ਕਿ ਇੱਥੇ ਅਸਲ ਵਿੱਚ ਸਵਰਗੀ ਪ੍ਰੇਰਣਾ ਸ਼ਬਦਾਂ ਦੇ ਚਾਰ ਸਾਧਨ ਹਨ, ਨਾ ਕਿ ਸਿਰਫ਼ ਇੱਕ: 1) ਬਾਈਬਲ “ਜਦੋਂ ਤੱਕ ਇਸ ਦਾ ਸਹੀ ਢੰਗ ਨਾਲ ਤਰਜੁਮਾ ਕੀਤਾ ਗਿਆ ਹੋਵੇ।” ਜਿਨ੍ਹਾਂ ਵਚਨਾਂ ਦੇ ਤਰਜੁਮੇ ਨੂੰ ਗਲ਼ਤ ਮੰਨਿਆ ਜਾਂਦਾ ਹੈ, ਉਨ੍ਹਾਂ ਨੂੰ ਹਮੇਸ਼ਾਂ ਸਾਫ਼ ਨਹੀਂ ਕੀਤਾ ਗਿਆ ਹੈ। 2) ਮਾੱਰਮਾੱਨਸ ਦੀ ਕਿਤਾਬ “ਤਰਜੁਮਾ” ਸਮਿਥ ਦੇ ਰਾਹੀਂ ਕੀਤਾ ਗਿਆ ਅਤੇ 1830 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਸਮਿਥ ਨੇ ਦਾਅਵਾ ਕੀਤਾ ਕਿ ਧਰਤੀ ਉੱਤੇ ਇਹੀ “ਸਭ ਤੋਂ ਸਹੀ ਕਿਤਾਬ” ਹੈ ਅਤੇ ਇਹ ਕਿ ਇੱਕ ਮਨੁੱਖ “ਕਿਸੇ ਹੋਰ ਕਿਤਾਬ ਦੀ ਬਜਾਏ” ਇਸ ਦੇ ਉਪਦੇਸ਼ਾਂ ਨੂੰ ਮੰਨਣ ਦੇ ਨਾਲ ਪਰਮੇਸ਼ੁਰ ਦੇ ਨਜ਼ਦੀਕ ਆ ਸੱਕਦਾ ਹੈ। 3) ਧਰਮ ਸਿਧਾਂਤ ਅਤੇ ਨੇਮ, ਜਿਸ ਵਿੱਚ “ਯਿਸੂ ਮਸੀਹ ਦੀ ਕਲੀਸਿਯਾ ਵਾੰਗੂ ਇਹ ਦੁਬਾਰਾ ਸ਼ੁਰੂ ਕੀਤੀ ਗਈ ਹੈ”, ਦੇ ਸੰਬੰਧ ਵਿੱਚ ਆਧੁਨਿਕ ਪ੍ਰਕਾਸ਼ਣਾ ਦਾ ਇਕੱਠਾ ਇੱਕ ਸਮੂਹ ਹੈ। 4) , ਜਿਸ ਨੂੰ ਮਾੱਰਮਾੱਨਸਵਾਦੀਆਂ ਦੇ ਰਾਹੀਂ ਆਪਣੇ ਧਰਮ ਸਿਧਾਂਤਾ ਅਤੇ ਸਿੱਖਿਆਵਾਂ ਨੂੰ ਜੋ ਬਾਈਬਲ ਵਿੱਚੋਂ ਗੁਆਚ ਗਈਆਂ ਸਨ ਨੂੰ “ਸਾਫ਼” ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਧਰਤੀ ਦੀ ਸਿਰਜਣਾ ਦੇ ਬਾਰੇ ਆਪਣੀਆਂ ਸੂਚਨਾਵਾਂ ਨੂੰ ਮਿਲਾਇਆ ਗਿਆ ਹੈ।
ਮਾੱਰਮਾੱਨਸਵਾਦੀ ਪਰਮੇਸ਼ੁਰ ਦੇ ਬਾਰੇ ਵਿੱਚ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਹਨ: ਕਿ ਉਹ ਖੁਦ ਹਮੇਸ਼ਾਂ ਤੋਂ ਬ੍ਰਹਿਮੰਡ ਦਾ ਸਰਵ ਉੱਤਮ ਪ੍ਰਾਣੀ ਨਹੀਂ ਹੋਇਆ, ਪਰ ਉਸ ਨੇ ਇਸ ਅਹੁਦੇ ਨੂੰ ਧਰਮੀ ਜੀਵਨ ਬਤੀਤ ਕਰਨ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਦੁਆਰਾ ਹਾਂਸਲ ਕੀਤਾ ਹੈ। ਉਹ ਇਹ ਵਿਸ਼ਵਾਸ ਕਰਦੇ ਹਨ ਕਿ ਪਿਤਾ ਪਰਮੇਸ਼ੁਰ ਦੇ ਕੋਲ ਇੱਕ “ਮਨੁੱਖ ਵਾੰਗੂ ਅਸਲੀ ਹੱਡੀ ਅਤੇ ਮਾਸ ਦਾ ਸਰੀਰ” ਹੈ। ਭਾਵੇਂ ਕਿ ਆਧੁਨਿਕ ਮਾੱਰਮਾੱਨਸ ਦੇ ਆਗੂਆਂ ਦੁਆਰਾ ਇਸ ਨੂੰ ਕਬੂਲ ਨਹੀਂ ਕੀਤਾ ਹੈ, ਬ੍ਰਿਗਮ ਯੰਗ ਨੇ ਇਹ ਸਿੱਖਿਆ ਦਿੱਤੀ ਹੈ ਕਿ ਆਦਮ ਅਸਲ ਵਿੱਚ ਪਰਮੇਸ਼ੁਰ ਸੀ ਅਤੇ ਯਿਸੂ ਦਾ ਪਿਤਾ ਸੀ। ਇਸ ਦੇ ਉਲਟ, ਮਸੀਹੀ ਵਿਸ਼ਵਾਸੀ ਪਰਮੇਸ਼ੁਰ ਦੇ ਬਾਰੇ ਇਹ ਜਾਣਦੇ ਹਨ: ਕਿ ਸਿਰਫ਼ ਇੱਕ ਸੱਚਾ ਪਰਮੇਸ਼ੁਰ (ਬਿਵਸਥਾਸਾਰ 6:4; ਯਸਾਯਾਹ 43:10; 44:6-8), ਉਹ ਹਮੇਸ਼ਾਂ ਤੋਂ ਹੋਂਦ ਵਿੱਚ ਹੈ ਅਤੇ ਹਮੇਸ਼ਾਂ ਹੋਂਦ ਵਿੱਚ ਰਹੇਗਾ (ਬਿਵਸਥਾਸਾਰ 33:27; ਜ਼ਬੂਰਾਂ ਦੀ ਪੋਥੀ 90:2; ਤਿਮੋਥਿਉਸ 1:17), ਅਤੇ ਉਹ ਰਚਿਆ ਨਹੀਂ ਗਿਆ ਸੀ ਬਲਕਿ ਉਹ ਖੁਦ ਸਿਰਜਣਹਾਰ ਹੈ (ਉਤਪਤ 1; ਜ਼ਬੂਰਾਂ ਦੀ ਪੋਥੀ 24:1; ਯਸਾਯਾਹ 37:16)। ਉਹ ਸੰਪੂਰਣ ਹੈ, ਅਤੇ ਕੋਈ ਵੀ ਉਸ ਦੇ ਬਰਾਬਰ ਨਹੀਂ ਹੈ (ਜ਼ਬੂਰਾਂ ਦੀ ਪੋਥੀ 86:8; ਯਸਾਯਾਹ 40:25)। ਪਰਮੇਸ਼ੁਰ ਪਿਤਾ ਹੈ ਮਨੁੱਖ ਨਹੀਂ ਹੈ, ਅਤੇ ਨਾ ਹੀ ਉਹ ਕਦੇ ਸੀ (ਗਿਣਤੀ 23:19; 1 ਸਮੂਏਲ 15:29; ਹੋਸ਼ੇਆ 11:9)। ਉਹ ਆਤਮਾ ਹੈ (ਯੂਹੰਨਾ 4:24), ਅਤੇ ਆਤਮਾ ਦਾ ਮਾਸ ਅਤੇ ਹੱਡੀ ਨਹੀਂ ਹੁੰਦਾ ਹੈ (ਲੂਕਾ 24:39)।
ਮਾੱਰਮਾੱਨਸਵਾਦੀ ਇਹ ਵਿਸ਼ਵਾਸ ਕਰਦੇ ਹਨ ਕਿ ਮੌਤ ਤੋਂ ਬਾਅਦ ਵੱਖ ਰਾਜ ਜਾ ਸਤੱਰ੍ਹ ਹੁੰਦੇ ਹਨ: ਸਵਰਗੀ ਰਾਜ, ਦੁਨਿਆਵੀ ਰਾਜ, ਅੰਤਰ ਗ੍ਰਹਿ ਰਾਜ, ਅਤੇ ਬਾਹਰੀ ਹੰਨੇਰਾਪਨ। ਇੱਥੇ ਮਨੁੱਖ ਅਖੀਰ ਵਿੱਚ ਪਹੁੰਚਣਗੇ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਹ ਕੀ ਵਿਸ਼ਵਾਸ ਕਰਦੇ ਸੀ ਅਤੇ ਉਨ੍ਹਾਂ ਨੇ ਇਸ ਜੀਵਨ ਵਿੱਚ ਕੀ ਕੀਤਾ ਹੈ। ਇਸ ਦੇ ਉਲਟ, ਬਾਈਬਲ ਸਾਨੂੰ ਦੱਸਦੀ ਹੈ ਕਿ ਮੌਤ ਤੋਂ ਬਾਅਦ, ਅਸੀਂ ਸਵਰਗ ਜਾਂ ਨਰਕ ਇਸ ਗੱਲ ਦੇ ਉੱਤੇ ਨਿਰਭਰ ਹੋ ਕੇ ਜਾਂਦੇ ਹਾਂ ਕਿ ਅਸੀਂ ਯਿਸੂ ਮਸੀਹ ਵਿੱਚ ਉਸ ਨੂੰ ਆਪਣਾ ਮੁਕਤੀਦਾਤਾ ਅਤੇ ਪ੍ਰਭੁ ਮੰਨਦੇ ਹੋਏ ਵਿਸ਼ਵਾਸ ਕੀਤਾ ਹੈ ਜਾਂ ਨਹੀਂ। ਸਾਡੇ ਸਰੀਰਾਂ ਦੀ ਗੈਰ ਮੌਜੂਦਗੀ ਹੋਣ ਦਾ ਮਤਲਬ, ਵਿਸ਼ਵਾਸੀ ਹੋਣ ਦੇ ਨਾਤੇ, ਅਸੀਂ ਪ੍ਰਭੁ ਦੇ ਨਾਲ ਹੁੰਦੇ ਹਾਂ (2 ਕੁਰਿੰਥੀਆਂ 5:6-8)। ਅਵਿਸ਼ਵਾਸੀਆਂ ਨੂੰ ਨਰਕ ਵਿੱਚ ਜਾਂ ਮੁਰਦਿਆਂ ਦੇ ਸਥਾਨ ਵਿੱਚ ਭੇਜ ਦਿੱਤਾ ਜਾਵੇਗਾ (ਲੂਕਾ 16:22-23)। ਉੱਥੇ ਨਵੀਂ ਧਰਤੀ ਅਤੇ ਨਵਾਂ ਸਵਰਗ ਵਿਸ਼ਵਾਸੀਆਂ ਦੇ ਲਈ ਹੋਵਗਾ (ਪ੍ਰਕਾਸ਼ ਦੀ ਪੋਥੀ 21:1), ਅਤੇ ਕੁਧਰਮੀਆਂ ਨੂੰ ਸਦੀਪਕ ਕਾਲ ਦੀ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ (ਪ੍ਰਕਾਸ਼ ਦੀ ਪੋਥੀ 20:11-15)। ਮੌਤ ਤੋਂ ਬਾਅਦ ਛੁਟਕਾਰੇ ਦੇ ਲਈ ਕੋਈ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ (ਇਬਰਾਨੀਆਂ 9:27)।
ਮਾੱਰਮਾੱਨਸ ਆਗੂਆਂ ਨੇ ਇਹ ਸਿੱਖਿਆ ਦਿੱਤੀ ਹੈ ਕਿ ਯਿਸੂ ਦਾ ਅਵਤਾਰ ਪਰਮੇਸ਼ੁਰ ਪਿਤਾ ਅਤੇ ਮਰੀਯਮ ਦੇ ਸਰੀਰ ਸੰਬੰਧ ਦੇ ਸਿੱਟੇ ਵਜੋਂ ਹੋਇਆ ਸੀ। ਮਾੱਰਮਾੱਨਸਵਾਦੀ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਇੱਕ ਦੇਵਤਾ ਹੈ, ਪਰ ਇਹ ਕੋਈ ਵੀ ਮਨੁੱਖ ਦੇਵਤਾ ਬਣ ਸੱਕਦਾ ਹੈ। ਮਾੱਰਮਾੱਰਸਵਾਦ ਇਹ ਸਿੱਖਿਆ ਦਿੰਦਾ ਹੈ ਕਿ ਮੁਕਤੀ ਵਿਸ਼ਵਾਸ ਅਤੇ ਚੰਗੇ ਕੰਮਾਂ ਨੂੰ ਕਰਨ ਦੁਆਰਾ ਹਾਂਸਲ ਕੀਤੀ ਜਾ ਸੱਕਦੀ ਹੈ। ਇਸ ਦੇ ਉਲਟ, ਮਸੀਹੀ ਵਿਸ਼ਵਾਸੀਆਂ ਨੇ ਇਤਿਹਾਸਿਕ ਤੌਰ ’ਤੇ ਇਹ ਸਿੱਖਿਆ ਦਿੱਤੀ ਹੈ ਕਿ ਕੋਈ ਵੀ ਪਰਮੇਸ਼ੁਰ ਦੇ ਅਹੁਦੇ ਨੂੰ ਹਾਂਸਿਲ ਨਹੀਂ ਕਰ ਸੱਕਦਾ ਹੈ-ਸਿਰਫ਼ ਉਹੀ ਪਵਿੱਤਰ ਆਤਮਾ (1 ਸਮੂਏਲ 2:2)। ਅਸੀਂ ਸਿਰਫ਼ ਪਰਮੇਸ਼ੁਰ ਦੀ ਨਜ਼ਰ ਵਿੱਚ ਉਸ ਵਿੱਚ ਵਿਸ਼ਵਾਸ ਕਰਨ ਦੇ ਰਾਹੀਂ ਪਵਿੱਤਰ ਬਣਾਏ ਜਾ ਸੱਕਦੇ ਹਾਂ (1 ਕੁਰਿੰਥੀਆਂ 1:2)। ਯਿਸੂ ਪਰਮੇਸ਼ੁਰ ਦਾ ਦਿੱਤਾ ਹੋਇਆ ਇੱਕਲੌਤਾ ਪੁੱਤਰ ਹੈ (ਯੂਹੰਨਾ 3:16), ਉਹ ਹੀ ਸਿਰਫ਼ ਇੱਕ ਹੈ ਜੋ ਪਾਪ ਰਹਿਤ ਜੀਵਨ, ਜਿਸ ਨੇ ਨਿਰਦੋਸ਼ ਜੀਵਨ ਗੁਜਾਰਿਆ, ਅਤੇ ਹੁਣ ਸਵਰਗ ਵਿੱਚ ਆਦਰ ਨਾਲ ਇੱਕ ਹੈ ਜੋ ਉੱਤਮ ਜਗ੍ਹਾ ਉੱਤੇ ਰਹਿ ਰਿਹਾ ਹੈ (ਇਬਰਾਨੀਆਂ 7:26)। ਯਿਸੂ ਅਤੇ ਪਰਮੇਸ਼ੁਰ ਦਾ ਨਿਚੋੜ ਇੱਕ ਹੀ ਹੈ, ਯਿਸੂ ਆਪਣੇ ਸਰੀਰੀ ਜਨਮ ਨੂੰ ਲੈਣ ਤੋਂ ਪਹਿਲਾਂ ਹੀ ਹੋਂਦ ਵਿੱਚ ਸੀ (ਯੂਹੰਨਾ 1:1-8; 8:56)। ਯਿਸੂ ਨੇ ਆਪਣੇ ਆਪ ਨੂੰ ਕੁਰਬਾਨੀ ਦੇ ਲਈ ਦੇ ਦਿੱਤਾ, ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰ ਦਿੱਤਾ ਅਤੇ ਇੱਕ ਦਿਨ ਹਰ ਇੱਕ ਕਬੂਲ ਕਰੇਗਾ ਕਿ ਯਿਸੂ ਹੀ ਪ੍ਰਭੁ ਹੈ (ਫਿਲਿੱਪਿਆਂ 2:6-11)। ਯਿਸੂ ਸਾਨੂੰ ਦੱਸਦਾ ਹੈ ਕਿ ਸਾਡੇ ਲਈ ਔਖੀ ਜਿਹੀ ਗੱਲ ਹੈ ਕਿ ਅਸੀਂ ਸਵਰਗ ਵਿੱਚ ਚੰਗੇ ਕੰਮਾਂ ਨੂੰ ਕਰਨ ਦੁਆਰਾ ਜਾ ਸਕੀਏ ਅਤੇ ਇਹ ਸਿਰਫ਼ ਯਿਸੂ ਵਿੱਚ ਵਿਸ਼ਵਾਸ ਰਾਹੀਂ ਸੰਭਵ ਹੋ ਸੱਕਦਾ ਹੈ (ਮੱਤੀ 19:26)। ਅਸੀਂ ਸਾਰੇ ਆਪਣੇ ਪਾਪਾਂ ਦੇ ਲਈ ਸਦੀਪਕ ਕਾਲ ਦੀ ਸਜ਼ਾ ਦੇ ਲਈ ਨਿਯੁਕਤ ਕੀਤੇ ਗਏ ਹਾਂ, ਪਰ ਪਰਮੇਸ਼ੁਰ ਦੇ ਬਾਹਲੇ ਪਿਆਰ ਅਤੇ ਕਿਰਪਾ ਨੇ ਸਾਨੂੰ ਇੱਕ ਰਾਹ ਦਿੱਤਾ ਹੈ। “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ਿਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ” (ਰੋਮੀਆਂ 6:23)।
ਇਹ ਸਾਫ਼ ਹੈ, ਕਿ ਮੁਕਤੀ ਹਾਂਸਿਲ ਕਰਨ ਲਈ ਸਿਰਫ਼ ਇੱਕੋ ਹੀ ਰਾਹ ਹੈ ਅਤੇ ਉਹ ਇਹ ਹੈ ਕਿ ਪਰਮੇਸ਼ੁਰ ਅਤੇ ਉਸ ਦੇ ਪੁੱਤਰ, ਯਿਸੂ ਨੂੰ ਜਾਣ ਲਿਆ ਜਾਵੇ (ਯੂਹੰਨਾ 17:3)। ਇਹ ਕੰਮਾਂ ਦੁਆਰਾ ਨਹੀਂ ਹੋ ਸੱਕਦਾ ਹੈ ਬਲਕਿ ਵਿਸ਼ਵਾਸ ਰਾਹੀਂ ਹੀ ਹੋ ਸੱਕਦਾ ਹੈ (ਰੋਮੀਆਂ 1:17; 3:28)। ਅਸੀਂ ਇਸ ਵਰਦਾਨ ਨੂੰ ਭਾਵੇਂ ਅਸੀਂ ਕੋਈ ਵੀ ਕਿਉਂ ਨਾ ਹੋਈਏ ਜਾਂ ਕੁਝ ਵੀ ਕਿਉਂ ਨਾ ਕੀਤਾ ਹੋਵੇ (ਰੋਮੀਆਂ 3:22)। “ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ” (ਰਸੂਲਾਂ ਦੇ ਕਰਤੱਬ 4:12)।
ਭਾਵੇਂ ਕਿ ਮਾੱਰਮਾੱਰਸਵਾਦੀ ਅਕਸਰ ਦੋਸਤੀ ਨਾਲ ਭਰੇ ਹੋਏ, ਪਿਆਰ ਕਰਨ ਵਾਲੇ, ਅਤੇ ਦਿਆਲੂ ਲੋਕ ਹੁੰਦੇ ਹਨ, ਪਰ ਉਨ੍ਹਾਂ ਨੂੰ ਇੱਕ ਝੂਠੇ ਧਰਮ ਦੇ ਦੁਆਰਾ ਧੋਖਾ ਦਿੱਤਾ ਗਿਆ ਹੈ ਜਿਸ ਨੇ ਪਰਮੇਸ਼ੁਰ, ਯਿਸੂ ਮਸੀਹ ਦੇ ਵਿਅਕਤੀਗਤ, ਅਤੇ ਮੁਕਤੀ ਦੇ ਸਾਧਨ ਦੀ ਕੁਦਰਤ ਨੂੰ ਤੋੜ੍ਹ ਮਰੋੜ ਦਿੱਤਾ ਹੈ।
English
ਕੀ ਮਾੱਰਮਾੱਨਸਵਾਦ ਇੱਕ ਝੂਠੀ ਸਿੱਖਿਆ ਦੇਣ ਵਾਲੀ ਧਾਰਮਿਕ ਮਤ ਹੈ?