ਪ੍ਰਸ਼ਨ
ਮੁਕਤੀ ਦਾ ਰੋਮੀਆਂ ਰਸਤਾ ਕਿਹੜਾ ਹੈ?
ਉੱਤਰ
ਮੁਕਤੀ ਦਾ ਰੋਮੀਆਂ ਰਸਤਾ ਤਰੀਕੇ ਵਿੱਚ ਮੁਕਤੀ ਦੇ ਸ਼ੁੱਭ ਸੰਦੇਸ਼ ਨੂੰ ਬਾਈਬਲ ਨੂੰ ਰੋਮੀਆਂ ਨਾਮ ਕਿਤਾਬ ਵਿੱਚੋਂ ਵਾਕਾਂ ਦਾ ਪ੍ਰਯੋਗ ਕਰਕੇ ਬਿਆਨ ਕੀਤਾ ਹੈ। ਇਹ ਇੱਕ ਅਸਾਨ ਪਰ ਫਿਰ ਵੀ ਸਾਨੂੰ ਮੁਕਤੀ ਦੀ ਜ਼ਰੂਰਤ ਕਿਉਂ ਹੈ, ਕਿਸ ਤਰਾਂ ਪਰਮੇਸ਼ੁਰ ਨੇ ਮੁਕਤੀ ਦਾ ਪ੍ਰਬੰਧ ਕੀਤਾ, ਅਸੀਂ ਕਿਸ ਤਰਾਂ ਮੁਕਤੀ ਪਾ ਸਕਦੇ ਹਾਂ, ਅਤੇ ਮੁਕਤੀ ਦੇ ਕੀ ਸਿੱਟੇ ਹਨ, ਨੂੰ ਸਮਝਣ ਦੇ ਲਈ ਸ਼ਕਤੀਸ਼ਾਲੀ ਤਰੀਕਾ ਹੈ।
ਮੁਕਤੀ ਦੇ ਲਈ ਰੋਮੀਆਂ ਰਸਤੇ ਦੀ ਪਹਿਲੀ ਆਇਤ ਰੋਮੀਆਂ 3:23 ਹੈ, "ਇਸ ਲਈ ਕਿ ਸਭਨਾਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿਤ ਹਨ।" ਅਸੀਂ ਸਭਨਾਂ ਨੇ ਪਾਪ ਕੀਤਾ। ਅਸੀਂ ਸਾਰਿਆਂ ਨੇ ਇਹੋ ਜਿਹੇ ਕੰਮ ਕੀਤੇ ਹਨ ਜਿਸ ਨਾਲ ਪਰਮੇਸ਼ੁਰ ਨਾਖੁਸ਼ ਹੁੰਦਾ ਹੈ। ਅਜਿਹਾ ਕੋਈ ਵੀ ਨਹੀਂ ਹੈ ਜੋ ਨਿਰਦੋਸ਼ ਹੋਵੇ। ਰੋਮੀਆਂ 3:10-18 ਸਾਡੇ ਜੀਵਨ ਵਿੱਚ ਪਾਪ ਕਿਸ ਤਰਾਂ ਦਿੱਸਦਾ ਹੈ ਦੀ ਇੱਕ ਸਾਫ਼ ਤਸਵੀਰ ਦਿੰਦਾ ਹੈ। ਮੁਕਤੀ ਦੇ ਲਈ ਰੋਮੀਆਂ ਰਸਤਾ ਦਾ ਦੂਸਰਾ ਪਵਿੱਤ੍ਰ ਵਚਨ ਦਾ ਵਾਕ, ਰੋਮੀਆਂ 6:23 ਹੈ ਜੋ ਸਾਨੂੰ ਪਾਪ ਦੇ ਨਤੀਜਿਆਂ ਦੇ ਬਾਰੇ ਵਿੱਚ ਸਿੱਖਿਆ ਦਿੰਦੀ ਹੈ, "ਕਿਉਂਕਿ ਪਾਪ ਦੀ ਮਜਦੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੁ ਯਿਸੂ ਮਸੀਹ ਵਿੱਚ ਸਦੀਪਕ ਜੀਉਣ ਹੈ।" ਆਪਣੇ ਪਾਪਾਂ ਦੇ ਲਈ ਜਿਸ ਸਜਾ ਨੂੰ ਅਸੀਂ ਕਮਾਇਆ ਹੈ ਉਹ ਮੌਤ ਹੈ। ਕੇਵਲ ਸਰੀਰ ਦੀ ਮੌਤ ਨੂੰ ਹੀ ਨਹੀਂ, ਪਰ ਸਦਾ ਦੀ ਮੌਤ ਨੂੰ ਵੀ!
ਮੁਕਤੀ ਦੇ ਲਈ ਰੋਮੀਆਂ ਰਸਤਾ ਦੀ ਤੀਸਰੀ ਆਇਤ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੋਂ ਰੋਮੀਆਂ 6:23 ਖ਼ਤਮ ਹੰਦਾ ਹੈ," ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਯਿਸੂ ਪ੍ਰਭੁ ਯਿਸੂ ਮਸੀਹ ਵਿੱਚ ਸਦੀਪਕ ਜੀਉਂਣ ਹੈ। "ਰੋਮੀਆਂ 5:8 ਇਹ ਐਲਾਨ ਕਰਦੀ ਕਿ ਹੈ, "ਪਰ ਪਰਮੇਸ਼ੁਰ ਸਾਡੇ ਉੱਤੇ ਆਪਣੇ ਪਿਆਰ ਦੀ ਭਲਿਆਈ ਇਸ ਰੀਤੀ ਨਾਲ ਪ੍ਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਉਸ ਵੇਲੇ ਯਿਸੂ ਸਾਡੇ ਲਈ ਮੋਇਆ! "ਯਿਸੂ ਸਾਡੇ ਲਈ ਮਰ ਗਿਆ! ਯਿਸੂ ਦੀ ਮੌਤ ਨੇ ਸਾਡੇ ਪਾਪਾਂ ਦੀ ਕੀਮਤ ਚੁਕਾ ਦਿੱਤੀ। ਯਿਸੂ ਦਾ ਜੀ ਉੱਠਣਾ ਇਹ ਸਾਬਿਤ ਕਰਦਾ ਹੈ ਕਿ ਪਰਮੇਸ਼ੁਰ ਨੇ ਯਿਸੂ ਦੀ ਮੌਤ ਨੂੰ ਸਾਡੇ ਪਾਪਾਂ ਦੀ ਕੀਮਤ ਨੂੰ ਚੁਕਾਉਣ ਦੇ ਰੂਪ ਵਿੱਚ ਸਵੀਕਾਰ ਕਰ ਲਿਆ।
ਮੁਕਤੀ ਦੇ ਲਈ ਰੋਮੀਆਂ ਰਸਤੇ ਦਾ ਚੌਥਾ ਹਿੱਸਾ ਰੋਮੀਆਂ 10:9 ਹੈ, "ਜੇ ਤੇ ਤੂੰ ਆਪਣੇ ਮੂੰਹ ਨਾਲ ਯਿਸੂ ਨੂੰ ਪ੍ਰਭੁ ਜਾਣ ਕੇ ਇਕਰਾਰ ਕਰੇ ਅਤੇ ਮਨ ਤੋਂ ਵਿਸ਼ਵਾਸ ਕਰੇ, ਕਿ ਪਰਮੇਸ਼ੁਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆਂ, ਤਾਂ ਤੂੰ ਸੱਚ ਮੁਚ ਮੁਕਤੀ ਪਾਵੇਂਗਾ। "ਕਿਉਂਕਿ ਯਿਸੂ ਦੀ ਮੌਤ ਸਾਡੇ ਬਦਲੇ ਹੋਈ ਹੈ, ਇਸ ਲਈ ਬਸ ਕੇਵਲ ਸਾਨੂੰ ਉਸ ਦੇ ਉੱਤੇ ਵਿਸ਼ਵਾਸ, ਸਾਡੇ ਪਾਪਾਂ ਦੇ ਕਾਰਨ ਅਦਾ ਕੀਤੀ ਹੀ ਕੀਮਤ ਦੇ ਰੂਪ ਵਿੱਚ ਉਸਦੀ ਮੌਤ ਉੱਤੇ ਭਰੋਸਾ ਕਰਨਾ ਹੈ- ਅਤੇ ਅਸੀਂ ਮੁਕਤੀ ਪਾ ਲਵਾਂਗੇ! ਰੋਮੀਆਂ 10:13 ਇਸ ਨੂੰ ਫਿਰ ਕਹਿੰਦਾ ਹੈ,"ਕਿਉਂਕਿ, ਜੋ ਕੋਈ ਪ੍ਰਭੁ ਦਾ ਨਾਮ ਲਵੇਗਾ, ਉਹ ਮੁਕਤੀ ਪਾਵੇਗਾ।" ਯਿਸੂ ਸਾਡੇ ਪਾਪਾਂ ਦੀ ਸਜਾ ਦੀ ਕੀਮਤ ਚੁਕਾਉਣ ਅਤੇ ਸਾਨੂੰ ਅਨੰਤ ਕਾਲ ਦੀ ਮੌਤ ਤੋਂ ਬਚਾਉਣ ਦੇ ਮਰ ਗਿਆ। ਮੁਕਤੀ, ਪਾਪਾਂ ਦੀ ਮਾਫੀ, ਹਰ ਉਸ ਦੇ ਲਈ ਉਪਲੱਬਧ ਹੈ ਜੋ ਯਿਸੂ ਮਸੀਹ ਨੂੰ ਆਪਣਾ ਪ੍ਰਭੁ ਅਤੇ ਮੁਕਤੀਦਾਤਾ ਮੰਨਦੇ ਹੋਏ ਭਰੋਸਾ ਰੱਖਣਗੇ।
ਮੁਕਤੀ ਦੇ ਲਈ ਰੋਮੀਆਂ ਰਸਤੇ ਦਾ ਆਖਰੀ ਪਹਲੂ ਮੁਕਤੀ ਦੇ ਨਤੀਜੀਆਂ ਵਿੱਚੋਂ ਹੈ। ਰੋਮੀਆਂ 5:1 ਵਿੱਚ ਇਹ ਸੁੰਦਰ ਵਚਨ ਹੈ ਕਿ,"ਅਤੇ: ਜਦੋਂ ਅਸੀਂ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰੇ, ਤਾਂ ਸਾਨੂੰ ਆਪਣੇ ਪ੍ਰਭੁ ਯਿਸੂ ਦੇ ਦੁਆਰਾ ਪਰਮੇਸ਼ੁਰ ਨਾਲ ਮੇਲ ਰੱਖਣਾ ਹੈ।" ਯਿਸੂ ਮਸੀਹ ਦੇ ਦੁਆਰਾ ਸਾਡਾ ਪਰਮੇਸ਼ੁਰ ਦੇ ਨਾਲ ਸਾਂਤੀ ਦਾ ਰਿਸ਼ਤਾ ਹੋ ਸਕਦਾ ਹੈ। ਰੋਮੀਆਂ 8:1 ਸਾਨੂੰ ਸਿੱਖਿਆ ਦਿੰਦੀ ਹੈ ਕਿ "ਅਤੇ: ਹੁਣ ਜੋ ਮਸੀਹ ਵਿੱਚ ਹੈ, ਉਨ੍ਹਾਂ ਉੱਤੇ ਸਜਾ ਦੀ ਆਗਿਆ ਨਹੀਂ।" ਸਾਡੀ ਜਗ੍ਹਾਂ ਉੱਤੇ ਯਿਸੂ ਦੀ ਮੌਤ ਦੇ ਕਾਰਨ, ਸਾਨੂੰ ਕਦੀ ਵੀ ਸਾਡੇ ਪਾਪਾਂ ਦੇ ਲਈ ਸਜਾ ਨਹੀਂ ਦਿੱਤੀ ਜਾਵੇਗੀ। ਅੰਤ ਵਿੱਚ, ਸਾਡੇ ਕੋਲ ਪਰਮੇਸ਼ੁਰ ਦੀ ਇਹ ਕੀਮਤੀ ਪ੍ਰਤਿਗਿਆ ਰੋਮੀਆ 8:38-39ਵਿੱਚ ਹੈ,"ਕਿਉਂਕਿ ਮੈਂ ਪੱਕਾ ਜਾਣਦਾ ਹਾਂ ਕਿ ਨਾ ਮੌਤ, ਨਾ ਜੀਵਨ, ਨਾ ਸਵਰਗਦੂਤ,ਨਾ ਹਕੂਮਤਾਂ,ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆ ਵਸਤਾਂ, ਨਾ ਸ਼ਕਤੀਆਂ,ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ।"
ਕੀ ਤੁਸੀਂ ਮੁਕਤੀ ਦੇ ਲਈ ਰੋਮੀਆਂ ਰਸਤੇ ਦੇ ਉੱਤੇ ਚੱਲਣਾ ਚਾਹੁੰਦੇ ਹੋ। ਜੇ ਇਸ ਤਰਾਂ ਹੈ ਤਾਂ ਇੱਥੇ ਇੱਕ ਦਿੱਤੀ ਗਈ ਅਸਾਨ ਪ੍ਰਾਰਥਨਾ ਨੂੰ ਪਰਮੇਸ਼ੁਰ ਅੱਗੇ ਕਰ ਸਕਦੇ ਹੋ। ਇਸ ਪ੍ਰਾਰਥਨਾ ਨੂੰ ਕਰਨਾ ਪਰਮੇਸ਼ੁਰ ਨੂੰ ਇਹ ਕਹਿਣ ਇੱਕ ਤਰੀਕਾ ਹੈ ਕਿ ਤੁਸੀਂ ਆਪਣੀ ਮੁਕਤੀ ਦੇ ਲਈ ਯਿਸੂ ਮਸੀਹ ਦੇ ਉੱਤੇ ਨਿਰਭਰ ਹੋ ਰਹੇ ਹਨ। ਸ਼ਬਦ ਖੁਦ ਤੁਹਾਨੂੰ ਬਚਾ ਨਹੀਂ ਸਕਦੇ ਕੇਵਲ ਯਿਸੂ ਵਿੱਚ ਵਿਸ਼ਵਾਸ ਹੀ ਤੁਹਾਨੂੰ ਮੁਕਤੀ ਦੇ ਸਕਦਾ ਹੈ! "ਹੇ ਪਰਮੇਸ਼ੁਰ, ਮੈਂ ਜਾਣਦਾ ਹਾਂ ਮੈਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਅਤੇ ਮੈਂ ਸ਼ਜਾ ਪਾਉਣ ਦੇ ਯੋਗ ਹਾਂ। ਪਰ ਯਿਸੂ ਮਸੀਹ ਨੇ ਉਸ ਸਜਾ ਨੂੰ ਚੁੱਕ ਲਿਆ ਜਿਹੜੀ ਮੈਨੂੰ ਮਿਲਣੀ ਚਾਹੀਦੀ ਸੀ ਤਾਂ ਕਿ ਉਸ ਵਿੱਚ ਵਿਸ਼ਵਾਸ ਕਰਨ ਨਾਲ ਮੈਨੂੰ ਮਾਫ਼ੀ ਮਿਲ ਸੱਕੇ। ਮੈਂ ਮੁਕਤੀ ਦੇ ਲਈ ਆਪਣੇ ਵਿਸ਼ਵਾਸ ਨੂੰ ਤੁਹਾਡੇ ਉੱਤੇ ਰੱਖਦਾ ਹਾਂ। ਤੁਹਾਡੀ ਅਚਰਜ ਕਿਰਪਾ ਤੇ ਮਾਫ਼ੀ ਦੇ ਲਈ- ਜੋ ਕਿ ਸਦੀਪਕ ਜੀਉਂਣ ਦਾ ਵਰਦਾਨ ਹੈ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ! ਆਮੀਨ!"
ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।
English
ਮੁਕਤੀ ਦਾ ਰੋਮੀਆਂ ਰਸਤਾ ਕਿਹੜਾ ਹੈ?