ਪ੍ਰਸ਼ਨ
ਮੌਤ ਤੋਂ ਬਾਅਦ ਕੀ ਹੁੰਦਾ ਹੈ?
ਉੱਤਰ
ਮਸੀਹੀ ਵਿਸ਼ਵਾਸ ਵਿੱਚ, ਇੱਥੇ ਲੋਕ ਉਲਝਨ ਵਿੱਚ ਪੈ ਜਾਂਦੇ ਹਨ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ। ਕੁਝ ਸਮਝਦੇ ਹਨ ਕਿ ਮੌਤ ਤੋਂ ਬਾਅਦ ਹਰ ਕੋਈ ਆਖਰੀ ਨਿਆਂ ਤੱਕ “ਸੌਂਦਾ ਹੈ” ਜਿਸ ਤੋਂ ਬਾਅਦ ਵਿੱਚ ਹਰ ਇੱਕ ਨੂੰ ਸਵਰਗ ਜਾਂ ਨਰਕ ਭੇਜਿਆ ਜਾਵੇਗਾ। ਦੂਜੇ ਇਹ ਵਿਸ਼ਵਾਸ ਕਰਦੇ ਹਨ ਕਿ ਮੌਤ ਦੇ ਵੇਲੇ, ਲੋਕਾਂ ਦਾ ਛੇਤੀ ਹੀ ਨਿਆਂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸਦੀਪਕ ਕਾਲ ਦੀ ਮੰਜਿਲ ਵੱਲ ਭੇਜਿਆ ਜਾਂਦਾ ਹੈ। ਦੂਜੇ ਹੋਰ ਵੀ ਇਹ ਮੁਨਾਦੀ ਕਰਦੇ ਹਨ ਕਿ ਜੋ ਲੋਕ ਮਰਦੇ ਹਨ, ਉਨ੍ਹਾਂ ਦੇ ਪ੍ਰਾਣ/ਆਤਮਾਵਾਂ ਨੂੰ ਕੁਝ “ਅਸਥਾਈ” ਸਮੇਂ ਲਈ ਸਵਰਗ ਜਾਂ ਨਰਕ ਭੇਜਿਆਂ ਜਾਂਦਾ ਹੈ, ਕਿ ਉਹ ਆਖਰੀ ਫਿਰ ਜੀ ਉੱਠਣ ਦੇ ਦਿਨ, ਆਖਰੀ ਨਿਆਂ ਅਤੇ ਫਿਰ ਉਨ੍ਹਾਂ ਦੇ ਸਦੀਪਕ ਕਾਲ ਦੀ ਮੰਜਿਲ ਦੇ ਅੰਤ ਤੀਕ ਇੰਤਜਾਰੀ ਕਰਨਾ। ਅਸਲ ਵਿੱਚ ਮਰਨ ਤੋਂ ਬਾਅਦ ਕੀ ਹੋਣਾ ਹੈ ਇਸਦੇ ਬਾਰੇ ਵਿੱਚ ਬਾਈਬਲ ਦੱਸਦੀ ਹੈ?
ਪਹਿਲਾਂ, ਵਿਸ਼ਵਾਸੀਂ ਦੇ ਲਈ ਜੋ ਯਿਸੂ ਮਸੀਹ ਵਿੱਚ ਹਨ, ਬਾਈਬਲ ਸਾਨੂੰ ਦੱਸਦੀ ਹੈ ਕਿ ਮਰਨ ਤੋਂ ਬਾਅਦ ਵਿਸ਼ਵਾਸੀਆਂ ਦੇ ਪ੍ਰਾਣ/ਆਤਮਾ ਨੂੰ ਸਵਰਗ ਵਿੱਚ ਲਿਜਾਇਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਪਾਪ ਯਿਸੂ ਮਸੀਹ ਨੂੰ ਮੁਕਤੀ ਦਾਤਾ ਦੇ ਰੂਪ ਕਬੂਲ ਕਰਨ ਤੇ ਮਾਫ਼ ਹੋ ਜਾਂਦੇ ਹਨ ( ਯੂਹੰਨਾਂ 3:16,18,36)। ਵਿਸ਼ਵਾਸੀਆਂ ਦੇ ਲਈ ਮੌਤ ਇਹ ਹੈ, “ਸਰੀਰ ਤੋਂ ਦੂਰ ਆਪਣੇ ਪ੍ਰਭੁ ਦੇ ਨਾਲ ਘਰ ਵਿੱਚ ਹੋਣਾ” (2 ਕੁਰਿੰਥੀਆਂ 5:6-8; ਫਿਲਿੱਪੀਆਂ 1:23)। ਫਿਰ ਵੀ ਇਹ ਪੰਕਤੀਆਂ ਜਿਵੇਂ ਕਿ (1 ਕੁਰਿੰਥੀਆਂ 15:50-54 ਅਤੇ 1 ਥਿਸਲੁਨੀਕੀਆਂ 4:13-17) ਵਿਸ਼ਵਾਸੀਆਂ ਦੇ ਫਿਰ ਜੀ ਉੱਠੇ ਹੋਣ ਅਤੇ ਮਹਿਮਾ ਦੇ ਸਰੀਰ ਨੂੰ ਵਰਣਨ ਕਰਦੀਆਂ ਹਨ ਜੇਕਰ ਵਿਸ਼ਵਾਸੀ ਮੌਤ ਤੋਂ ਬਾਅਦ ਛੇਤੀ ਹੀ ਪ੍ਰਭੁ ਦੇ ਨਾਲ ਹੋਣ ਲਈ ਜਾਂਦੇ ਹਨ ਤਾਂ ਫਿਰ ਇਸ ਜੀ ਉੱਠਣ ਦਾ ਕੀ ਮਕਸਦ ਹੈ? ਇਹ ਇੰਝ ਲੱਗਦਾ ਹੈ ਮਰਨ ਤੋਂ ਬਾਅਦ ਛੇਤੀ ਹੀ ਵਿਸ਼ਵਾਸੀਆਂ ਦੇ ਪ੍ਰਾਣ/ਆਤਮਾਵਾਂ ਮਸੀਹ ਨਾਲ ਹੋਣ ਲਈ ਜਾਂਦੀਆਂ ਹਨ, ਤਾਂ ਭੌਤਿਕ ਸਰੀਰ ਕਬਰ ਵਿੱਚ “ਸੁੱਤਾ ਹੋਇਆ ਰਹਿੰਦਾ ਹੈ”। ਵਿਸ਼ਵਾਸੀਆਂ ਦੇ ਫਿਰ ਜੀ ਉੱਠਣ ਦੇ ਸਮੇਂ, ਸੰਸਾਰਿਕ ਸਰੀਰ ਵੀ ਫਿਰ ਜੀ ਉੱਠਦਾ, ਮਹਿਮਾ ਅਤੇ ਫਿਰ ਆਤਮਾ/ਪ੍ਰਾਣ ਦਾ ਦੁਬਾਰਾ ਇੱਕ ਹੋ ਜਾਦੀ ਹੈ। ਇਹ ਦੁਬਾਰਾ ਮਿਲਣਾ ਅਤੇ ਮਹਿਮਾ ਵਾਲਾ ਸਰੀਰ ਪ੍ਰਾਣ/ਆਤਮਾ ਵਿਸ਼ਵਾਸੀਆਂ ਦੇ ਲਈ ਸਦੀਪਕ ਕਾਲ ਵਿੱਚ ਨਵਾਂ ਆਕਾਸ਼ ਅਤੇ ਨਵੀਂ ਧਰਤੀ ਦੀ ਮਲਕੀਅਤ ਹੋਵੇਗਾ (ਪ੍ਰਕਾਸ਼ ਦੀ ਪੋਥੀ 21-22)।
ਦੂਸਰਾ, ਉਨ੍ਹਾਂ ਲਈ ਜੋ ਯਿਸੂ ਮਸੀਹ ਨੂੰ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਨਹੀਂ ਕਰਦੇ ਹਨ, ਮੌਤ ਦਾ ਮਤਲਬ ਹਮੇਸ਼ਾਂ ਦੀ ਸਜਾ। ਫਿਰ ਵੀ, ਵਿਸ਼ਵਾਸੀਆਂ ਦੀ ਕਿਸਮਤ ਵਾਂਙੂ, ਗੈਰ ਵਿਸ਼ਵਾਸੀਆਂ ਨੂੰ ਵੀ ਪਕੜ ਕੇ ਰੱਖੀ ਹੋਈ ਅਸਥਾਈ ਸਥਾਨ ਤੇ ਜਲਦੀ ਭੇਜਣ ਲਈ ਕਿ ਉਹ ਆਪਣੀ ਆਖਰੀ ਜੀ ਉੱਠਣ, ਨਿਆਉਂ ਅਤੇ ਆਖਰੀ ਮੰਜਿਲ ਦੀ ਇੰਤਜਾਰੀ ਕਰਨ। ਲੂਕਾ 16:22-23 ਇੱਕ ਅਮੀਰ ਆਦਮੀ ਨੂੰ ਮੌਤ ਤੋਂ ਇੱਕਦਮ ਬਾਅਦ ਹੀ ਤੜਫਦੇ ਹੋਏ ਦਾ ਵਰਣਨ ਕਰਦੀ ਹੈ। ਪ੍ਰਕਾਸ਼ ਦੀ ਪੋਥੀ 20:11-15 ਇਸ ਘਟਨਾ ਨੂੰ ਬਿਆਨ ਕਰਦਾ ਹੈ ਕਿ ਫਿਰ ਜੀ ਉੱਠੇ ਗੈਰ ਵਿਸ਼ਵਾਸੀ ਮੁਰਦਿਆਂ ਦਾ ਮਹਾਨ ਚਿੱਟੇ ਸਿੰਘਾਸਣ ਦੇ ਸਾਹਮਣੇ ਨਿਆਂ ਕੀਤਾ ਗਿਆ, ਅਤੇ ਫਿਰ ਅੱਗ ਦੀ ਝੀਲ ਵਿੱਚ ਸੁੱਟੇ ਗਏ। ਗੈਰ ਵਿਸ਼ਵਾਸੀਆਂ ਨੂੰ, ਫਿਰ ਮੌਤ ਤੋਂ ਬਾਅਦ ਛੇਤੀ ਹੀ ਨਰਕ ਵਿੱਚ (ਅੱਗ ਦੀ ਝੀਲ) ਨਹੀਂ, ਪਰ ਅਸਲ ਵਿੱਚ ਇੱਕ ਅਸਥਾਈ ਨਿਆਉਂ ਅਤੇ ਦੋਸ਼ ਵਾਲੇ ਸਥਾਨ ਵਿੱਚ ਭੇਜਿਆ ਜਾਂਦਾ ਹੈ। ਭਾਵੇਂ ਗੈਰ ਵਿਸ਼ਵਾਸੀਆਂ ਨੂੰ ਛੇਤੀ ਹੀ ਅੱਗ ਦੀ ਝੀਲ ਵਿੱਚ ਨਹੀਂ ਸੁੱਟਿਆ ਜਾਂਦਾ ਉਨ੍ਹਾਂ ਦੀ ਛੇਤੀ ਮੌਤ ਤੋਂ ਬਾਅਦ ਦਾ ਅੰਤ ਖੁਸ਼ੀ ਦੀ ਗੱਲ ਨਹੀਂ ਹੈ। ਅਮੀਰ ਆਦਮੀ ਨੇ ਉੱਚੀ ਪੁਕਾਰਿਆ, “ਮੈਂ ਇਸ ਲੰਬ ਵਿੱਚ ਕਲਪਦਾ ਹਾਂ” (ਲੂਕਾ 16:24)।
ਇਸ ਲਈ , ਮੌਤ ਤੋਂ ਬਾਅਦ, ਇੱਕ ਵਿਅਕਤੀ ਇੱਕ “ਅਸਥਾਈ” ਸਵਰਗ ਜਾਂ ਨਰਕ ਵਿੱਚ ਵਾਸ ਕਰਦਾ ਹੈ। ਇਸ ਅਸਥਾਈ ਸਥਾਨ ਤੋਂ ਬਾਅਦ, ਆਖਰੀ ਜੀ ਉੱਠਣ ਤੇ, ਇੱਕ ਵਿਅਕਤੀ ਦੀ ਅਨਾਦੀ ਮੰਜਿਲ ਨਹੀਂ ਬਦਲੇਗੀ। ਅਨਾਦੀ ਮੰਜਿਲ ਦੀ ਠੀਕ ਠੀਕ “ਸਥਿਤੀ” ਇਹ ਕਿ ਜੋ ਬਦਲਦਾ ਹੈ। ਅੰਤ ਵਿੱਚ ਵਿਸ਼ਵਾਸੀ ਨਵੇਂ ਆਕਾਸ਼ ਅਤੇ ਨਵੀਂ ਧਰਤੀ ਵਿੱਚ ਸ਼ਾਮਿਲ ਹੋਣਗੇ (ਪ੍ਰਕਾਸ਼ ਦੀ ਪੋਥੀ 21:1)। ਗੈਰ ਵਿਸ਼ਵਾਸੀ ਵੀ ਅੰਤ ਵਿੱਚ ਅੱਗ ਦੀ ਝੀਲ ਵਿੱਚ ਸੁੱਟੇ ਜਾਣਗੇ (ਪ੍ਰਕਾਸ ਦੀ ਪੋਥੀ 20:11-15)। ਇਹ ਸਭ ਲੋਕਾਂ ਲਈ ਆਖਰੀ, ਸਦੀਪਕ ਕਾਲ ਦੀਆਂ ਮੰਜਿਲਾਂ ਹਨ- ਪੂਰੀ ਤਰ੍ਹਾਂ ਇਸ ਤੱਥਤੇ ਅਧਾਰਿਤ ਹਨ ਕਿ ਉਨ੍ਹਾਂ ਨੇ ਸਿਰਫ ਮੁਕਤੀ ਲਈ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਜਾਂ ਨਹੀਂ ਨਹੀਂ ਕੀਤੀ ਸੀ ( ਮੱਤੀ 25:46; ਯੂਹੰਨਾ 3;36)।
English
ਮੌਤ ਤੋਂ ਬਾਅਦ ਕੀ ਹੁੰਦਾ ਹੈ?