ਪ੍ਰਸ਼ਨ
ਪ੍ਰਤੱਖਵਾਦ ਕੀ ਹੈ?
ਉੱਤਰ
ਪ੍ਰਤੱਖਵਾਦ ਇੱਕ ਅਜਿਹਾ ਨਜ਼ਰੀਆਂ ਹੈ ਜਿਸ ਦੇ ਮੁਤਾਬਿਕ ਪਰਮੇਸ਼ੁਰ ਦੀ ਹੋਂਦ ਨੂੰ ਜਾਨਣਾ ਜਾਂ ਸਾਬਿਤ ਕਰਨਾ ਮੁਸ਼ਕਿਲ ਹੈ। ਸ਼ਬਦ “ਪ੍ਰਤੱਖਵਾਦ” ਮੁਢਲਾ ਮਤਲਬ “ਗਿਆਨ ਤੋਂ ਬਿਨ੍ਹਾਂ” ਹੈ। ਪ੍ਰਤੱਖਵਾਦ ਬੌਧਿਕ ਤੌਰ ਤੋਂ ਨਾਸਤਿਕ ਨਾਲੋਂ ਜ਼ਿਆਦਾ ਇਮਾਨਦਾਰ ਹੈ। ਨਾਸਤਿਕਵਾਦ ਇਹ ਦਾਅਵਾ ਕਰਦਾ ਹੈ ਕਿ ਪਰਮੇਸ਼ੁਰ ਦੀ ਹੋਂਦ ਨਹੀਂ ਹੈ- ਇਹ ਇੱਕ ਨਾ ਸਾਬਿਤ ਹੋਣ ਵਾਲੀ ਹਾਲਤ ਹੈ। ਪ੍ਰਤੱਖਵਾਦ ਇਹ ਬਹਿਸ ਕਰਦਾ ਹੈ ਕਿ ਪਰਮੇਸ਼ੁਰ ਦੀ ਹੋਂਦ ਨੂੰ ਨਾ ਹੀ ਸਾਬਿਤ ਕੀਤਾ ਜਾ ਸੱਕਦਾ ਹੈ ਅਤੇ ਨਾ ਹੀ ਖੰਡਨ ਕੀਤਾ ਜਾ ਸੱਕਦਾ ਹੈ, ਇਹ ਜਾਨਣਾ ਔਖਾ ਹੈ ਕਿ ਪਰਮੇਸ਼ੁਰ ਹੋਂਦ ਵਿੱਚ ਹੈ ਜਾਂ ਨਹੀਂ। ਇਸ ਤਰ੍ਹਾਂ ਨਾਲ, ਪ੍ਰਤੱਖਵਾਦ ਆਪਣੇ ਆਪ ਵਿੱਚ ਠੀਕ ਹੈ। ਪਰਮੇਸ਼ੁਰ ਦੀ ਹੋਂਦ ਨੂੰ ਪ੍ਰਯੋਗ ਸਿੱਧ ਤਰੀਕੇ ਨਾਲ ਵੀ ਨਾ ਤਾਂ ਸਾਬਿਤ ਕੀਤਾ ਜਾ ਸੱਕਦਾ ਹੈ ਅਤੇ ਨਾ ਹੀ ਖੰਡਨ ਕੀਤਾ ਜਾ ਸੱਕਦਾ ਹੈ।
ਬਾਈਬਲ ਸਾਨੂੰ ਇਹ ਕਹਿੰਦੀ ਹੈ ਕਿ ਸਾਨੂੰ ਵਿਸ਼ਵਾਸ ਦੇ ਰਾਹੀਂ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਹੋਂਦ ਹੈ। ਇਬਰਾਨੀਆਂ 11:6 ਕਹਿੰਦਾ ਹੈ ਕਿ ਵਿਸ਼ਵਾਸ ਤੋਂ ਬਿਨ੍ਹਾਂ “ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ ਦਾਤਾ ਹੈ।” ਪਰਮੇਸ਼ੁਰ ਆਤਮਾ ਹੈ (ਯੂਹੰਨਾ 4:24)। ਇਸ ਕਰਕੇ ਉਸ ਨੂੰ ਵੇਖਿਆ ਜਾਂ ਛੂਹਿਆ ਨਹੀਂ ਜਾ ਸੱਕਦਾ ਹੈ। ਜਦੋਂ ਤੱਕ ਪਰਮੇਸ਼ੁਰ ਖੁਦ ਨੂੰ ਪ੍ਰਗਟ ਕਰਨਾ ਨਹੀਂ ਚੁਣਦਾ, ਉਹ ਸਾਡੀਆਂ ਇੰਦਰੀਆਂ ਤੋਂ ਅਦਿੱਖ ਹੈ (ਰੋਮੀਆਂ 1:20)। ਬਾਈਬਲ ਇਹ ਘੋਸ਼ਣਾ ਕਰਦੀ ਹੈ ਕਿ ਪਰਮੇਸ਼ੁਰ ਦੀ ਹੋਂਦ ਨੂੰ ਸਾਫ਼ ਤੌਰ ’ਤੇ ਬ੍ਰਹਿਮੰਡ ਵਿੱਚ ਵੇਖਿਆ (ਜ਼ਬੂਰਾਂ ਦੀ ਪੋਥੀ 19:1-4), ਕੁਦਰਤ ਵਿੱਚ ਮਹਿਸੂਸ (ਰੋਮੀਆਂ 1:18-22) ਕੀਤਾ ਜਾ ਸੱਕਦਾ ਹੈ, ਅਤੇ ਸਾਡੇ ਦਿਲਾਂ ਵਿੱਚ ਇਸ ਨੂੰ ਤਸਦੀਕ ਕੀਤਾ ਗਿਆ ਹੈ (ਉਪਦੇਸ਼ੱਕ 3:11)।
ਪ੍ਰਤੱਖਵਾਦੀ ਪਰਮੇਸ਼ੁਰ ਦੀ ਹੋਂਦ ਲਈ ਜਾਂ ਇਸ ਦੇ ਉਲਟ ਫੈਂਸਲਾ ਲੈਣ ਦੀ ਮਰਜ਼ੀ ਦੇ ਲਈ ਤਿਆਰ ਨਹੀਂ ਹਨ। ਇਹ ਅਖੀਰ ਵਿੱਚ ਇੱਕ ਤਰ੍ਹਾਂ ਨਾਲ “ਦੋਵੇਂ ਹੱਥਾਂ ਵਿੱਚ ਲੱਡੂ ਹੋਣ” ਦੀ ਹਾਲਤ ਹੈ। ਆਸਤਿਕ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੀ ਹੋਂਦ ਹੈ। ਨਾਸਤਿਕ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੀ ਹੋਂਦ ਨਹੀਂ ਹੈ। ਪ੍ਰਤੱਖਵਾਦੀ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਸਾਨੂੰ ਪਰਮੇਸ਼ੁਰ ਦੀ ਹੋਂਦ ਵਿੱਚ ਵਿਸ਼ਵਾਸ ਕਰਨਾ ਜਾਂ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਜਾਨਣਾ ਬਹੁਤ ਹੀ ਔਖਾ ਹੈ।
ਦਲੀਲ ਬਾਜ਼ੀ ਦੇ ਲਈ, ਆਓ ਅਸੀਂ ਪਰਮੇਸ਼ੁਰ ਦੀ ਹੋਂਦ ਬਾਰੇ ਸਾਫ਼ ਅਤੇ ਨਿਰਸੰਦੇਹ ਤਰੀਕੇ ਨਾਲ ਸਬੂਤਾਂ ਨੂੰ ਲਿਆ ਜਾਵੇ। ਜੇਕਰ ਅਸੀਂ ਆਸਤਿਕਵਾਦ ਅਤੇ ਪ੍ਰਤੱਖਵਾਦ ਦੀ ਵਿਚਾਰਧਾਰਾ ਨੂੰ ਇੱਕੋ ਤਰੀਕੇ ਨਾਲ ਲਈਏ, ਤਾਂ ਕਿਹੜੀ ਵਿਚਾਰਧਾਰਾ ਮੌਤ ਤੋਂ ਬਾਅਦ ਜੀਵਨ ਦੀ ਸੰਭਾਵਨਾ ਦੇ ਬਾਰੇ ਵਿੱਚ ਸਭ ਤੋਂ ਵੱਖ “ਅਰਥ” ਰੱਖਦੀ ਹੈ? ਜੇਕਰ ਕੋਈ ਪਰਮੇਸ਼ੁਰ ਨਹੀਂ ਹੈ, ਤਾਂ ਆਸਤਿਕਵਾਦ ਅਤੇ ਪ੍ਰਤੱਖਵਾਦ ਦੀ ਤਰ੍ਹਾਂ ਸਾਰਿਆਂ ਦੀ ਹੋਂਦ ਉਨ੍ਹਾਂ ਦੇ ਮਰਨ ਤੋਂ ਬਾਅਦ ਖਤਮ ਹੋ ਜਾਵੇਗੀ। ਜੇਕਰ ਪਰਮੇਸ਼ੁਰ ਦੀ ਹੋਂਦ ਹੈ, ਤਾਂ ਦੋਵਾਂ ਨੂੰ ਭਾਵ ਆਸਤਿਕਵਾਦ ਅਤੇ ਪ੍ਰਤੱਖਵਾਦ ਉਨ੍ਹਾਂ ਨੂੰ ਕਿਸੇ ਨਾ ਕਿਸੇ ਨੂੰ ਜਵਾਬ ਦੇਣਾ ਪਵੇਗਾ। ਇਸ ਨਜ਼ਰੀਏ ਤੋ, ਇਹ ਸਪੱਸ਼ਟ ਤੌਰ ’ਤੇ ਪ੍ਰਤੱਖਵਾਦ ਨਾਲੋਂ ਇੱਕ ਆਸਤਿਕਵਾਦ ਦੇ ਹੋਣ ਦਾ ਜ਼ਿਆਦਾ “ਅਰਥ” ਹੈ। ਜੇਕਰ ਦੋਵਾਂ ਧਾਰਨਾਵਾਂ ਤੋਂ ਸਾਬਿਤ ਜਾਂ ਸਾਬਿਤ ਨਹੀਂ ਕੀਤਾ ਜਾ ਸੱਕਦਾ ਹੈ, ਤਾਂ ਇਹ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ ਕਿ ਹਰ ਇੱਕ ਧਾਰਨਾ ਦੀ ਜਾਂਚ ਪੜ੍ਹਤਾਲ ਪੂਰੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿਸ ਨਾਲ ਹੋ ਸੱਕਦਾ ਹੈ ਕਿ ਇੱਕ ਅਸੀਮਿਤ ਅਤੇ ਅਨੰਤ ਤਰੀਕੇ ਨਾਲ ਇਸ ਦਾ ਚੰਗਾ ਨਤੀਜਾ ਹੋਵੇ।
ਸ਼ੱਕਾਂ ਦਾ ਹੋਣਾ ਸਧਾਰਨ ਗੱਲ ਹੈ। ਇਸ ਸੰਸਾਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸੱਕਦੇ ਹਾਂ। ਅਕਸਰ, ਲੋਕ ਪਰਮੇਸ਼ੁਰ ਦੀ ਹੋਂਦ ਵਿੱਚ ਸ਼ੱਕ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਗੱਲਾਂ ਨੂੰ ਸਮਝ ਨਹੀਂ ਸੱਕਦੇ ਜਾਂ ਫਿਰ ਉਨ੍ਹਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਜਿਨ੍ਹਾਂ ਨੂੰ ਪਰਮੇਸ਼ੁਰ ਕਰਦਾ ਜਾਂ ਹੋਣ ਦਿੰਦਾ ਹੈ। ਪਰ ਫਿਰ ਵੀ, ਹੱਦ ਅੰਦਰ ਰਹਿਣ ਵਾਲਾ ਮਨੁੱਖ ਹੋਣ ਦੇ ਨਾਤੇ ਸਾਨੂੰ ਇੱਕ ਅਸੀਮਿਤ ਪਰਮੇਸ਼ੁਰ ਨੂੰ ਸਮਝਣ ਦੇ ਯੋਗ ਹੋਣ ਦੀ ਆਸ ਨਹੀਂ ਕਰਨਾ ਚਾਹੀਦੀ ਹੈ। ਰੋਮੀਆਂ 11:33-34 ਹੈਰਾਨੀ ਨਾਲ ਕਹਿੰਦਾ, “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹੇ ਦੇ ਨਿਆਉਂ ਕੇਡੇ ਅਣ ਲੱਭ ਹਨ ਅਤੇ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ ਹਨ! ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ, ਯਾ ਕੌਣ ਉਹ ਦਾ ਸਲਾਹੀ ਬਣਿਆ?” ਸਾਨੂੰ ਜ਼ਰੂਰ ਪਰਮੇਸ਼ੁਰ ਵਿੱਚ ਨਿਹਚਾ ਦੇ ਨਾਲ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਇਸ ਦੇ ਰਾਹਾਂ ਉੱਤੇ ਵਿਸ਼ਵਾਸ ਨਾਲ ਨਿਹਚਾ ਕਰਨਾ ਚਾਹੀਦੀ ਹੈ। ਪਰਮੇਸ਼ੁਰ ਖੁਦ ਨੂੰ ਉਨ੍ਹਾਂ ਉੱਤੇ ਅਚਰਜ ਤਰੀਕੇ ਨਾਲ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹਨ ਪ੍ਰਗਟ ਕਰਨ ਲਈ ਤਿਆਰ ਅਤੇ ਇੱਛਾ ਰੱਖਦਾ ਹੈ। ਬਿਵਸਥਾਸਾਰ 4:29 ਘੋਸ਼ਣਾ ਕਰਦਾ ਹੈ ਕਿ, “ਫੇਰ ਤੁਸੀਂ ਉੱਥੇ ਯੋਹਵਾਹ ਆਪਣੇ ਪਰਮੇਸ਼ੁਰ ਦੀ ਭਾਲ ਕਰੋਗੇ, ਅਤੇ ਤੁਸੀਂ ਉਹ ਨੂੰ ਪਾਓਗੇ ਜਦ ਆਪਣੇ ਸਾਰੇ ਹਿਰਦੇ ਨਾਲ ਅਤੇ ਆਪਣੇ ਸਾਰੇ ਮਨ ਨਾਲ ਢੂੰਡ ਕਰੋਗੇ।”
English
ਪ੍ਰਤੱਖਵਾਦ ਕੀ ਹੈ?