ਪ੍ਰਸ਼ਨ
ਬਾਈਬਲ ਸ਼ਰਾਬ/ਅੰਗੂਰਾਂ ਦੀ ਸ਼ਰਾਬ ਅਰਥਾਤ ਦਾਖਰਸ ਪੀਣ ਦੇ ਵਿਸ਼ੇ ਵਿੱਚ ਕੀ ਕਹਿੰਦੀ ਹੈ?
ਉੱਤਰ
ਪਵਿੱਤਰ ਵਚਨ ਸ਼ਾਰਬ ਪੀਣ ਦੇ ਸੰਬੰਧ ਵਿੱਚ ਬਹੁਤ ਕੁਝ ਕਹਿੰਦਾ (ਲੇਵੀਆਂ 10:9; ਗਿਣਤੀ 6:3; ਬਿਵਸਥਾਸਾਰ 29:6; ਨਿਆਈਆਂ 13:4,7,14; ਕਹਾਉਤਾਂ 20:1;31:4; ਯਸਾਯਾਹ 5:11,22; 24:9; 28:7; 29:9; 56:12)। ਪਰ ਫਿਰ ਵੀ, ਪਵਿੱਤਰ ਵਚਨ ਜ਼ਰੂਰੀ ਹੀ ਇੱਕ ਮਸੀਹੀ ਨੂੰ ਬੀਅਰ, ਮਦੀਰਾ ਜਾਂ ਕੋਈ ਵੀ ਹੋਰ ਪੀਣ ਵਾਲੀ ਵਸਤੂ ਜਿਸ ਵਿੱਚ ਨਸ਼ਾ ਹੋਵੇ, ਨੂੰ ਪੀਣ ਲਈ ਮਨ੍ਹਾਂ ਨਹੀਂ ਕਰਦਾ। ਸੱਚਾਈ ਪੱਖੋਂ ਪਵਿੱਤਰ ਵਚਨ ਦਾ ਕੁਝ ਹਿੱਸਾ ਸਹੀ ਮਤਲਬ ਵਿੱਚ ਨਸ਼ੀਲੇਂ ਪਦਾਰਥਾਂ ਦਾ ਵਿਚਾਰ-ਵਟਾਂਦਰਾ ਕਰਦਾ ਹੈ। ਉੱਪਦੇਸ਼ਕ 9:7 ਹਿਦਾਇਤ ਦਿੰਦਾ ਹੈ ਕਿ, “ਅਤੇ ਮੌਜ ਨਾਲ ਆਪਣੀ ਮੈ ਪੀ।” (ਜ਼ਬੂਰਾਂ ਦੀ ਪੋਥੀ 104:14-15 ਇੰਝ ਬਿਆਨ ਕਰਦਾ ਹੈ ਕਿ ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ, “ਜਿਸ ਤੋਂ ਮਨੁੱਖ ਦਾ ਮਨ ਖੁਸ਼ ਹੰਦਾ ਹੈ।” ਆਮੋਸ 9:14 ਪਰਮੇਸ਼ੁਰ ਦੀ ਬਰਕਤ ਦੇ ਚਿੰਨ੍ਹ ਦੇ ਰੂਪ ਵਿੱਚ ਦਾਖਰਸ ਨੂੰ ਆਪਣੇ ਬਾਗ਼ ਵਿੱਚ ਲਾ ਕੇ ਪੀਣ ਦੇ ਬਾਰੇ ਕਹਿੰਦਾ ਹੈ। ਯਸਾਯਾਹ 55:1 ਉਤੇਜਿਤ ਕਰਦਾ ਹੈ ਕਿ, “ਹਾਂ, ਦਾਖਰਸ ਅਤੇ ਦੁੱਧ ਨੂੰ ਖਰੀਦ ਲਾਓ----”
ਜਿਸ ਗੱਲ੍ਹ ਦਾ ਹੁਕਮ ਪਰਮੇਸ਼ੁਰ ਨੇ ਮਸੀਹੀਆਂ ਨੂੰ ਦਿੱਤਾ ਹੈ ਉਹ ਮਦਮਸਤੀ ਤੋਂ ਬਚਣ ਦਾ (ਅਫ਼ਸੀਆਂ 5:18) ਹੈ। ਬਾਈਬਲ ਨਸ਼ਾ ਕਰਨ ਤੋਂ ਅਤੇ ਇਸ ਦੇ ਅਸਰ ਦੀ ਨਿੰਦਾ ਕਰਦੀ ਹੈ (ਕਹਾਉਤਾਂ 23:29-35)। ਮਸੀਹੀਆਂ ਨੂੰ ਇੱਕ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੀ ਦੇਹ ਨੂੰ ਕਿਸੇ ਦੇ ਵੀ “ਅਧੀਨ” ਹੋਣ ਦੀ ਆਗਿਆ ਨਾ ਦੇਣ (1ਕੁਰਿੰਥੀਆਂ 6:12; 2 ਪਤਰਸ 2:19)। ਜਿਆਦਾ ਮਾਤਰਾ ਵਿੱਚ ਸ਼ਰਾਬ ਪੀਣਾ ਨਿਰਸੰਦੇਹ ਨਸ਼ੇ ਦਾ ਆਦਿ ਹੋਣਾ ਹੈ। ਪਵਿੱਤਰ ਵਚਨ ਇੱਕ ਮਸੀਹੀ ਨੂੰ ਕੁਝ ਵੀ ਇਸ ਤਰ੍ਹਾਂ ਦਾ ਕਰਨ ਤੋਂ ਰੋਕਦਾ ਹੈ ਜਿਸ ਨਾਲ ਦੂਜੇ ਮਸੀਹੀਆਂ ਨੂੰ ਠੋਕਰ ਲੱਗਦੀ ਹੈ ਜਾਂ ਉਨ੍ਹਾਂ ਦੇ ਜ਼ਮੀਰ ਦੇ ਖ਼ਿਲਾਫ ਪਾਪ ਕਰਨ ਦੇ ਲਈ ਉਨ੍ਹਾਂ ਨੂੰ ਉਤੇਜਿਤ ਕਰਦਾ ਹੈ। ਇਨ੍ਹਾਂ ਸਿਧਾਂਤਾ ਦੀ ਰੋਸ਼ਨੀ ਵਿੱਚ ਕਿਸੇ ਵੀ ਮਸੀਹੀ ਦੇ ਲਈ ਇਹ ਕਹਿਣਾ ਬਹੁਤ ਔਖਾ ਹੋਵੇਗਾ ਕਿ ਉਹ ਪਰਮੇਸ਼ੁਰ ਦੀ ਮਹਿਮਾ ਨੂੰ ਵਧਾਉਣ ਦੇ ਲਈ ਸ਼ਰਾਬ ਪੀ ਰਹੇ ਹਨ (1ਕੁਰਿੰਥੀਆਂ 10:31)।
ਯਿਸੂ ਨੇ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੱਤਾ। ਇਹ ਇਸ ਤਰ੍ਹਾਂ ਲੱਗਦਾ ਕਿ ਯਿਸੂ ਨੇ ਉਸ ਮੌਕੇ ਤੇ ਦਾਖਰਸ ਪੀਤਾ (ਯੂਹੰਨਾ 2:1-11; ਮੱਤੀ 26:29)। ਨਵੇਂ ਨੇਮ ਦੇ ਸਮੇਂ, ਪਾਣੀ ਬਹੁਤ ਸਾਫ਼ ਨਹੀਂ ਸੀ। ਆਧੁਨਿਕ ਸਫ਼ਾਈ ਬੰਦੋਬਸਤ ਤੋਂ ਬਿਨ੍ਹਾਂ ਪਾਣੀ ਅਕਸਰ ਜੀਵਾਣੂਆਂ, ਜ਼ਹਿਰੀਲੇ ਮਾਦੇ ਅਤੇ ਹਰ ਤਰ੍ਹਾਂ ਦੇ ਪ੍ਰਦੂਸ਼ਣਾਂ ਨਾਲ ਭਰਿਆ ਰਹਿੰਦਾ ਸੀ। ਅੱਜ ਤੀਜੇ ਸੰਸਾਰ ਦੇ ਕਈ ਦੇਸ਼ਾ ਨਾਲ ਵੀ ਇਹ ਸੱਚ ਇਸ ਤਰ੍ਹਾਂ ਹੀ ਹੈ। ਸਿੱਟੇ ਵੱਜੋਂ, ਲੋਕ ਅਕਸਰ ਸ਼ਰਾਬ “ਜਾਂ ਅੰਗੂਰਾਂ ਦਾ ਰਸ ਮਤਲਬ ਦਾਖਰਸ” ਪੀਂਦੇ ਹਨ। ਕਿਉਂਕਿ ਉਸ ਵਿੱਚ ਪ੍ਰਦੂਸ਼ਣ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਸੀ। 1ਤਿਮੋਥਿਉਸ 5:23 ਵਿੱਚ, ਸਹੀ ਵਿੱਚ ਪੌਲੁਸ ਤਿਮੋਥਿਉਸ ਨੂੰ ਤਾੜ੍ਹਨਾ ਦੇ ਰਿਹਾ ਸੀ ਕਿ ਉਹ ਪਾਣੀ ਪੀਣਾ ਬੰਦ ਕਰੇ ਅਤੇ ਬਜਾਏ ਇਸ ਦੇ ਦਾਖਰਸ ਨੂੰ ਪੀਵੇ (ਜੋ ਕਿ ਸ਼ਾਇਦ ਪੇਟ ਦੀ ਸਮੱਸਿਆ ਨੂੰ ਪੈਦਾ ਕਰਨ ਦਾ ਕਾਰਨ ਸੀ)। ਉਨ੍ਹਾਂ ਦਿਨਾਂ ਵਿੱਚ ਵਿੱਚ ਦਾਖਰਸ ਦਾ ਖ਼ਮੀਰੀਕਰਨ (ਜਿਸ ਵਿੱਚ ਨਸ਼ਾ ਹੁੰਦਾ ਸੀ) ਕਰਕੇ ਤਿਆਰ ਕੀਤਾ ਜਾਂਦਾ ਸੀ, ਪਰ ਉਨ੍ਹੀਂ ਮਾਤਰਾ ਵਿੱਚ ਨਹੀਂ ਜਿਸ ਵਿੱਚ ਇਹ ਅੱਜ ਪਾਇਆ ਜਾਂਦਾ ਹੈ। ਇਹ ਕਹਿਣਾ ਗ਼ਲਤ ਹੋਵੇਗਾ ਕਿ ਇਹ ਅੰਗੂਰਾਂ ਦਾ ਰਸ ਸੀ, ਪਰ ਇਹ ਵੀ ਕਹਿਣਾ ਗ਼ਲਤ ਹੋਵੇਗਾ ਕਿਇਹ ਉਹੀ ਚੀਜ਼ ਸੀ ਜਿਹੜ੍ਹੀ ਅੱਜ ਦੀ ਸ਼ਰਾਬ ਆਮ ਵਰਤੀ ਜਾਂਦੀ ਹੈ। ਦੁਬਾਰਾ ਫਿਰ ਪਰਮੇਸ਼ੁਰ ਦਾ ਵਚਨ ਮਸੀਹੀਆਂ ਨੂੰ ਬੀਅਰ, ਮਦਿਰਾ ਜਾਂ ਕੋਈ ਵੀ ਹੋਰ ਪੀਣ ਵਾਲੀ ਚੀਜ਼ ਜਿਸ ਵਿੱਚ ਨਸ਼ਾ ਹੁੰਦਾ ਹੈ, ਮਨ੍ਹਾਂ ਨਹੀਂ ਕਰਦਾ ਹੈ। ਦਾਖਰਸ ਆਪਣੇ ਆਪ ਵਿੱਚ ਪਾਪ ਨਾਲ ਕਲੰਕ ਨਹੀਂ ਹੈ। ਇਹ ਮਦਮਸਤੀ ਅਤੇ ਨਸ਼ੇ ਦੀ ਆਦਤ ਹੈ ਜਿਸ ਤੋਂ ਇੱਕ ਮਸੀਹੀ ਨੂੰ ਪੂਰੀ ਤਰ੍ਹਾਂ ਵੱਖ ਰਹਿਣਾ ਚਾਹੀਦਾ ਹੈ (ਅਫ਼ਸੀਆਂ 5:18; 1ਕੁਰਿੰਥੀਆਂ 6:12)।
ਨਸ਼ੀਲੀ ਚੀਜ਼ ਨੂੰ ਘੱਟ ਮਾਤਰਾ ਵਿੱਚ ਲੈਣਾ, ਨਾ ਤਾਂ ਹਾਨੀਕਾਰਕ ਅਤੇ ਨਸ਼ੇ ਦੀ ਬੁਰੀ ਆਦਤ ਹੈ। ਸੱਚਾਈ ਪੱਖੋਂ, ਕੁਝ ਡਾਕਟਰ ਬਹੁਤ ਘੱਟ ਮਾਤਰਾ ਵਿੱਚ ਲਾਲ ਦਾਖਰਸ ਨੂੰ ਸਿਹਤ ਦੇ ਫ਼ਾਇਦੇ ਦੇ ਲਈ, ਖ਼ਾਸ ਕਰਕੇ ਦਿਲ ਦੇ ਲਈ ਲੈਣ ਨੂੰ ਦੱਸਦੇ ਹਨ। ਦਾਖਰਸ ਦਾ ਘੱਟ ਮਾਤਰਾ ਵਿੱਚ ਲੈਣਾ ਮਸੀਹੀ ਅਜ਼ਾਦੀ ਦਾ ਵਿਸ਼ਾ ਹੈ। ਮਦਮਸਤੀ ਅਤੇ ਇਸ ਦੀ ਆਦਤ ਦੋਵੇਂ ਪਾਪ ਹਨ। ਪਰ ਫਿਰ ਵੀ ਦਾਖਰਸ ਦੇ ਵਿਸ਼ੇ ਨੂੰ ਬਾਈਬਲ ਦੇ ਨਸ਼ਾ ਅਤੇ ਇਸ ਦੇ ਅਸਰ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਸੰਬੰਧ ਨਸ਼ੇ ਨੂੰ ਪੀਣ ਦੇ ਕਾਰਨ ਅਸਾਨੀ ਨਾਲ ਅਜ਼ਮਾਇਸ ਵਿੱਚ ਪੈ ਜਾਣ ਅਤੇ ਦੂਜਿਆਂ ਨੂੰ ਦੁੱਖ ਦੇਣਾ ਜਾਂ ਠੋਕਰ ਦਾ ਕਾਰਨ ਬਣਨ ਦੇ ਲਈ ਮਸੀਹੀਆਂ ਨੂੰ ਨਸ਼ੀਲੀਆਂ ਚੀਜ਼ਾਂ ਪੀਣ ਤੋਂ ਦੂਰ ਰਹਿਣ ਦਾ ਹੁਕਮ ਦਿੰਦੇ ਹਨ।
English
ਬਾਈਬਲ ਸ਼ਰਾਬ/ਅੰਗੂਰਾਂ ਦੀ ਸ਼ਰਾਬ ਅਰਥਾਤ ਦਾਖਰਸ ਪੀਣ ਦੇ ਵਿਸ਼ੇ ਵਿੱਚ ਕੀ ਕਹਿੰਦੀ ਹੈ?