settings icon
share icon
ਪ੍ਰਸ਼ਨ

ਕੀ ਇੱਥੇ ਪੁਲਾੜ ਤੋਂ ਆਇਆ ਅਣਪਛਾਤਾਂ ਪ੍ਰਾਣੀ ਜਾਂ ਪੁਲਾੜ ਤੋਂ ਆਈ ਉਡਣਤਸ਼ਤਰੀ ਵਰਗੀ ਕੋਈ ਚੀਜ਼ ਹੈ?

ਉੱਤਰ


ਸਭ ਤੋਂ ਪਹਿਲਾਂ, ਆਉ “ਪੁਲਾੜ ਤੋਂ ਆਏ ਅਣਪਛਾਤੇ ਪ੍ਰਾਣੀਆਂ” ਨੂੰ “ਅਜਿਹੇ ਪ੍ਰਾਣੀ ਜਿਹੜੇ ਨੈਤਿਕ ਚੋਣ ਕਰਨ ਦੀ ਯੋਗਤਾ ਜਿੰਨ੍ਹਾਂ ਦੇ ਕੋਲ ਬੁੱਧ, ਭਾਵਨਾ ਅਤੇ ਇੱਛਾ ਹੈ,” ਦੇ ਰੂਪ ਵਿੱਚ ਵਿਆਖਿਆ ਕਰੀਏ। ਅੱਗੇ, ਕੁਝ ਕੁ ਵਿਗਿਆਨਕ ਸੱਚਾਈਆਂ ਵੀ ਹਨ:

1. ਮਨੁੱਖ ਨੇ ਆਪਣੇ ਸੌਰ ਮੰਡਲ ਵਿੱਚ ਲਗਭੱਗ ਹਰ ਇੱਕ ਗ੍ਰਹਿ ਉੱਤੇ ਪੁਲਾੜ ਨੂੰ ਭੇਜ ਦਿੱਤਾ ਹੈ। ਇਨ੍ਹਾਂ ਗ੍ਰਹਿਾਂ ਦਾ ਨਿਰੀਖਣ ਕਰਨ ਤੋਂ ਬਾਅਦ, ਅਸੀਂ ਮੰਗਲ ਅਤੇ ਬ੍ਰਹਸਪਤੀ ਦੇ ਇੱਕ ਚੰਦਰਮਾ ਨੂੰ ਛੱਡ ਕੇ ਹੋਰ ਸਾਰੇ ਗ੍ਰਹਿਾਂ ਦੇ ਉੱਤੇ ਜੀਵਨ ਨੂੰ ਸਹਾਇਤਾ ਦੇਣ ਦੀ ਯੋਗਤਾ ਨੂੰ ਛੱਡ ਦਿੱਤਾ ਹੈ।

2. ਸੰਨ 1976 ਵਿੱਚ, ਸੰਯੁਕਤ ਰਾਜ ਅਮਰੀਕਾ ਨੇ ਦੋ ਪੁਲਾੜੀਆਂ ਨੂੰ ਮੰਗਲ ਉੱਤੇ ਭੇਜਿਆ ਸੀ। ਹਰ ਇੱਕ ਦੇ ਕੋਲ ਅਜਿਹੇ ਔਜ਼ਾਰ ਸਨ ਜਿਹੜੇ ਇਸ ਗ੍ਰਹਿ ਦੀ ਮਿੱਟੀ ਦੀ ਖੁਦਾਈ ਅਤੇ ਇਸ ਜੀਵਨ ਦੇ ਚਿੰਨ੍ਹ ਦੇ ਹੋਣ ਦਾ ਵਿਸ਼ਲੇਸਣ ਕਰ ਸੱਕਦੇ ਸੀ। ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਕੁਝ ਨਹੀਂ ਮਿਲਿਆ। ਇਸ ਦੇ ਉਲਟ, ਜੇਕਰ ਤੁਸੀਂ ਧਰਤੀ ਦੇ ਸਭ ਤੋਂ ਜਿਆਦਾ ਬੰਜਰ ਇਲਾਕੇ ਰੇਗਿਸਥਾਨ ਦੀ ਮਿੱਟੀ ਦਾ ਜਾਂ ਅੰਟਾਰਟਿਕਾ ਵਿੱਚ ਸਭ ਤੋਂ ਜਿਆਦਾ ਜੰਮੀ ਹੋਈ ਗੰਦਗੀ ਦਾ ਵਿਸ਼ਲੇਸ਼ਣ ਕਰੋ, ਤਾਂ ਤੁਸੀਂ ਇਸ ਵਿੱਚੋਂ ਸੂਖਮ-ਜੀਵਾਂ ਨੂੰ ਭਾਰੀ ਮਾਤਰਾ ਵਿੱਚ ਪਾਉਗੇ। ਸੰਨ 1997 ਵਿੱਚ, ਸੰਯੁਕਤ ਰਾਜ ਅਮਰੀਕਾ ਨੇ, ਪੁਲਾੜ ਦੇ ਧਰਾਤਲ ਦੇ ਉੱਤੇ ਪਾੱਥਫਾਂਈਡਰ ਨਾਂ ਦੇ ਪੁਲਾੜੀ ਨੂੰ ਭੇਜਿਆ। ਇਸ ਘੁੰਮਣ ਫਿਰਨ ਵਾਲੇ ਪੁਲਾੜੀ ਨੇ ਹੋਰ ਜਿਆਦਾ ਨਮੂਨਿਆਂ ਨੂੰ ਇਕੱਠਾ ਕੀਤਾ ਅਤੇ ਬਹੁਤ ਸਾਰੇ ਪ੍ਰਯੋਗ ਕੀਤੇ। ਇਸ ਨੇ ਵੀ ਉੱਤੇ ਕਈ ਹੋਰ ਪੁਲਾੜੀਆਂ ਨੂੰ ਭੇਜ ਕੇ ਇਸ ਮਕਸਦ ਨੂੰ ਪੂਰਾ ਕੀਤਾ ਹੈ। ਪਰ ਨਤੀਜੇ ਹਮੇਸ਼ਾ ਉਹੀ ਹੀ ਰਹੇ ਹਨ।

3. ਖਗੋਲ ਵਿਗਿਆਨੀ ਲਗਾਤਾਰ ਨਵੇਂ ਗ੍ਰਹਿਾਂ ਤੋਂ ਦੂਰ ਦੇ ਸੌਰ ਮੰਡਲਾਂ ਦਾ ਪਤਾ ਲਗਾ ਰਹੇ ਹਨ। ਕੁਝ ਇਹ ਸੁਝਾਅ ਦਿੰਦੇ ਹਨ ਕਿ ਇੰਨ੍ਹੇ ਸਾਰੇ ਗ੍ਰਹਿਾਂ ਦੀ ਹੋਂਦ ਇਹ ਸਾਬਤ ਕਰਦੀ ਹੈ ਕਿ ਇਸ ਬ੍ਰਹਿਮੰਡ ਵਿੱਚ ਕਿਤੇ ਨਾ ਕਿਤੇ ਜੀਵਨ ਜ਼ਰੂਰੀ ਹੋਣਾ ਚਾਹੀਦਾ ਹੈ। ਸਚਾਈ ਤਾਂ ਇਹ ਹੈ ਕਿ ਇੰਨ੍ਹਾਂ ਵਿੱਚੋਂ ਕਿਸੇ ਨੇ ਵੀ ਇਹ ਸਾਬਿਤ ਨਹੀਂ ਕੀਤਾ ਕਿ ਜੀਵਨ-ਦੀ-ਮਦਦ ਕਰਨ ਵਾਲਾ ਕੋਈ ਗ੍ਰਹਿ ਨੇੜੇ ਨਹੀਂ ਹੈ। ਧਰਤੀ ਅਤੇ ਇੰਨ੍ਹਾਂ ਗ੍ਰਹਿਾਂ ਦੇ ਵਿਚਕਾਰ ਬਹੁਤ ਜਿਆਦਾ ਦੂਰੀ ਜੀਵਨ ਦੀ ਸੰਭਾਵਨਾ ਵਾਲੀ ਇਸ ਦੀ ਯੋਗਤਾ ਦੀ ਸੰਭਾਵਨਾ ਨੂੰ ਅਸੰਭਵ ਕਰ ਦਿੰਦੀ ਹੈ। ਇਹ ਜਾਣ ਦੇ ਹੋਏ ਕਿ ਧਰਤੀ ਇਕੱਲੀ ਹੀ ਸਾਡੇ ਸੌਰ ਮੰਡਲ ਵਿੱਚ ਜੀਵਨ ਦੀ ਮਦਦ ਕਰ ਰਹੀ ਹੈ, ਵਿਕਾਸਵਾਦੀ ਬਹੁਤ ਬੁਰੇ ਤਰੀਕੇ ਨਾਲ ਇੱਕ ਹੋਰ ਗ੍ਰਹਿ ਦੀ ਕਿਸੇ ਹੋਰ ਸੌਰ ਮੰਡਲ ਵਿੱਚ ਹੋਣ ਦੇ ਵਿਚਾਰ ਦਾ ਸਮੱਰਥਨ ਕਰਦੇ ਹਨ ਜਿਸ ਨਾਲ ਕਿ ਜੀਵਨ ਦਾ ਵਿਕਾਸ ਹੋ ਜਾਵੇ। ਉੱਥੇ ਹੋਰ ਵੀ ਬਹੁਤ ਸਾਰੇ ਗ੍ਰਹਿ ਹਨ, ਪਰ ਅਸੀਂ ਸਪੱਸ਼ਟ ਤੌਰ ਤੇ ਪੂਰੇ ਤਰੀਕੇ ਨਾਲ ਨਹੀਂ ਜਾਣਦੇ ਹਾਂ ਅਤੇ ਇਸ ਦੀ ਪੁਸ਼ਟੀ ਕਰ ਸੱਕਦੇ ਹਾਂ ਕਿ ਉਹ ਜੀਵਨ ਦੀ ਮਦਦ ਕਰ ਸੱਕਦੇ ਹਨ।

ਇਸ ਕਾਰਨ, ਬਾਈਬਲ ਇਸ ਦੇ ਬਾਰੇ ਵਿੱਚ ਕੀ ਕਹਿੰਦੀ ਹੈ? ਧਰਤੀ ਅਤੇ ਮਨੁੱਖ ਪਰਮੇਸ਼ੁਰ ਦੀ ਅਨੋਖੀ ਰਚਨਾ ਹਨ। ਉਤਪਤ 1 ਸਾਨੂੰ ਸਿੱਖਿਆ ਦਿੰਦੀ ਹੈ ਕਿ ਪਰਮੇਸ਼ੁਰ ਨੇ ਧਰਤੀ ਨੂੰ ਸੂਰਜ, ਚੰਦਰਮਾ, ਅਤੇ ਤਾਰਿਆਂ ਤੋਂ ਪਹਿਲਾਂ ਬਣਾਇਆ। ਰਸੂਲਾਂ ਦੇ ਕਰਤੱਬ 17:24,26 ਇਹ ਬਿਆਨ ਕਰਦਾ ਹੈ ਕਿ, “ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਉਹ ਅਕਾਸ਼ ਅਤੇ ਧਰਤੀ ਦਾ ਮਾਲਿਕ ਹੋ ਕੇ ਹੱਥਾਂ ਦੇ ਬਣਾਇਆ ਹੋਇਆ ਮੰਦਿਰਾਂ ਵਿੱਚ ਨਹੀਂ ਵੱਸਦਾ ਹੈ....ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ, ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋ ਰੱਚਿਆ; ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ।”

ਅਸਲ ਵਿੱਚ, ਮਨੁੱਖ ਬਿਨ੍ਹਾਂ ਕਿਸੇ ਪਾਪ ਦੇ ਸੀ, ਅਤੇ ਇਸ ਸੰਸਾਰ ਦਾ ਸਾਰਾ ਕੁਝ “ਬਹੁਤ ਚੰਗਾ” ਸੀ ( ਉਤਪਤ 1:31 )। ਜਦੋਂ ਪਹਿਲੇ ਮਨੁੱਖ ਨੇ ਪਾਪ ਕੀਤਾ (ਉਤਪਤ 3), ਤਾਂ ਇਸ ਦੇ ਸਿੱਟੇ ਵਜੋਂ ਉਹ ਸਭ ਤਰ੍ਹਾਂ ਦੀ ਮੁਸ਼ਕਿਲਾਂ ਵਿੱਚੋਂ ਨਿੱਕਲਿਆ, ਜਿਸ ਵਿੱਚ ਬਿਮਾਰੀ ਅਤੇ ਮੌਤ ਵੀ ਸ਼ਾਮਿਲ ਹਨ। ਭਾਵੇਂ ਪਸ਼ੂਆਂ ਨੇ ਪਰਮੇਸ਼ੁਰ ਦੇ ਸਾਹਮਣੇ ਕੋਈ ਵਿਅਕਤੀਗਤ ਪਾਪ ਨਹੀਂ ਕੀਤਾ ਸੀ (ਉਹ ਨੈਤਿਕ ਪ੍ਰਾਣੀ ਨਹੀਂ ਸਨ), ਪਰ ਉਹ ਫਿਰ ਵੀ ਦੁੱਖ ਝੱਲਦੇ ਅਤੇ ਮਰਦੇ ਹਨ (ਰੋਮੀਆਂ 8:19-22)। ਯਿਸੂ ਮਸੀਹ ਉਸ ਸਜ਼ਾ ਨੂੰ ਦੂਰ ਕਰਨ ਲਈ ਮਰ ਗਿਆ ਜੋ ਸਾਡੇ ਪਾਪਾਂ ਦੇ ਕਾਰਨ ਠਹਿਰਾਈ ਗਈ ਸੀ। ਜਦੋਂ ਉਹ ਦੁਬਾਰਾ ਵਾਪਸ ਆਵੇਗਾ, ਤਾਂ ਉਹ ਉਨ੍ਹਾਂ ਸਾਰਿਆਂ ਸਰਾਪਾਂ ਨੂੰ ਮਿਟਾ ਦੇਵੇਗਾ ਜਿਹੜੇ ਆਦਮ ਦੇ ਸਮੇਂ ਤੋਂ ਲੈ ਕੇ ਹੋਂਦ ਵਿੱਚ ਹਨ (ਪ੍ਰਕਾਸ਼ ਦੀ ਪੋਥੀ 21-22)। ਰੋਮੀਆਂ 8:19-22 ਦੇ ਵੱਲ ਖਿਆਲ ਕਰੋ ਜਿਹੜਾ ਇਹ ਕਹਿੰਦਾ ਹੈ ਕਿ ਸਾਰੀ ਧਰਤੀ ਇਸ ਦੇ ਹੋਣ ਦੇ ਸਮੇਂ ਦੀ ਉਡੀਕ ਕਰ ਰਹੀ ਹੈ। ਇਹ ਵੀ ਖਿਆਲ ਕਰਨਾ ਜ਼ਰੂਰੀ ਹੈ ਕਿ ਮਸੀਹ ਮਨੁੱਖ ਜਾਤੀ ਦੇ ਮਰਨ ਲਈ ਆਇਆ ਅਤੇ ਸਿਰਫ਼ ਇੱਕੋ ਹੀ ਵਾਰ ਮਰਿਆ (ਇਬਰਾਨੀਆਂ 7:27; 9:26-28; 10:10)।

ਜੇ ਸਾਰੀ ਧਰਤੀ ਹੁਣ ਸਰਾਪ ਦੇ ਹੇਠ ਦੁੱਖ ਝੱਲ ਰਹੀ ਹੈ ਤਾਂ ਇਸ ਧਰਤੀ ਨੂੰ ਛੱਡ ਕੇ ਕਿਤੇ ਹੋਰ ਵੀ ਜੀਵਨ ਦੁੱਖ ਨੂੰ ਝੱਲ ਰਿਹਾ ਹੋਵੇਗਾ। ਜੇ ਬਹਿਸਬਾਜੀ ਦੇ ਲਈ ਨੈਤਿਕ ਪ੍ਰਾਣੀ ਕਿਸੀ ਹੋਰ ਗ੍ਰਹਿ ਦੇ ਉੱਤੇ ਹੋਂਦ ਵਿੱਚ ਹੈ ਤਾਂ ਉਹ ਦੁੱਖ ਝੱਲ ਰਹੇ ਹਨ; ਅਤੇ ਜੇ ਹੁਣ ਨਹੀਂ, ਤਾਂ ਉਹ ਸਪੱਸ਼ਟ ਹੀ ਕਿਸੇ ਹੋਰ ਦਿਨ ਦੁੱਖ ਨੂੰ ਝੱਲਣਗੇ ਜਦੋਂ ਸਭ ਕੁਝ ਇੱਕ ਵੱਡੇ ਸਰਨਾਟੇ ਦੇ ਸ਼ਬਦ ਨਾਲ ਜਾਂਦਾ ਰਹੇਗਾ ਅਤੇ ਮੂਲ ਵਸਤਾਂ ਵੱਡੇ ਤਾਓ ਨਾਲ ਤਪ ਕੇ ਟਲ ਜਾਣਗੀਆਂ (2 ਪਤਰਸ 3:10)। ਜੇ ਉਨ੍ਹਾਂ ਨੇ ਕਦੀ ਪਾਪ ਨਹੀਂ ਕੀਤਾ ਹੈ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਣ ਵਿੱਚ ਅਨਿਆਈਂ ਹੋਵੇਗਾ। ਪਰ ਜੇ ਉਨ੍ਹਾਂ ਨੇ ਪਾਪ ਕੀਤਾ ਹੈ, ਅਤੇ ਮਸੀਹ ਉਨ੍ਹਾਂ ਦੇ ਲਈ ਇੱਕ ਵਾਰ ਮਰਿਆ (ਜੋ ਕੇ ਉਸ ਨੇ ਇਸ ਧਰਤੀ ਦੇ ਉੱਤੇ ਕਰ ਦਿੱਤਾ ਹੈ), ਫਿਰ ਉਹ ਆਪਣੇ ਪਾਪ ਵਿੱਚ ਛੱਡ ਦਿੱਤੇ ਗਏ ਹਨ, ਜੋ ਪਰਮੇਸ਼ੁਰ ਦੇ ਚਰਿੱਤਰ ਦੇ ਉਲਟ ਹੋਵੇਗਾ (2 ਪਤਰਸ 3:9)। ਇਹ, ਸਾਨੂੰ ਇੱਕ ਨਾ ਸੁੱਲਝੇ ਹੋਏ ਵਿਰੋਧ ਦੇ ਨਾਲ ਛੱਡ ਦੇਵੇਗਾ- ਜਦੋਂ ਤੱਕ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਧਰਤੀ ਤੋਂ ਬਾਹਰ ਕੋਈ ਨੈਤਿਕ ਪ੍ਰਾਣੀ ਨਹੀਂ ਹੈ।

ਦੂਜੇ ਹੋਰਨਾਂ ਗ੍ਰਹਿਾਂ ਦੇ ਗੈਰ-ਨੈਤਿਕ ਅਤੇ ਗੈਰ-ਸੰਵੇਦਨਸ਼ੀਲ ਜੀਵਨ ਦੇ ਬਾਰੇ ਕੀ ਕਹਿਣਾ ਹੈ? ਕਿ ਕਿਸੇ ਅਣਗਿਣਤ ਗ੍ਰਹਿ ਦੇ ਉੱਤੇ ਪਾਣੀ ਵਿੱਚ ਪਾਏ ਜਾਣ ਵਾਲੇ ਪੌਦੇ ਜਾਂ ਇੱਥੋਂ ਤੱਕ ਕਿ ਕੁੱਤੇ ਅਤੇ ਬਿੱਲੀਆਂ ਹੋਂਦ ਵਿੱਚ ਹੋ ਸੱਕਦੀਆਂ ਹਨ? ਸੰਭਾਵਨਾਵਾਂ ਦੇ ਮੁਤਾਬਿਕ ਹੋ ਸੱਕਦੀਆਂ ਹਨ, ਅਤੇ ਇਹ ਕਿਸੇ ਵੀ ਤਰੀਕੇ ਨਾਲ ਬਾਈਬਲ ਦੇ ਅਧਾਰ ਤੇ ਕਿਸੇ ਵੀ ਮੂਲ ਪਾਠ ਨੂੰ ਅਸਲ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ। ਪਰ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾਂਦੇ ਹਨ ਤਾਂ ਇਹ ਜ਼ਰੂਰੀ ਹੀ ਮੁਸ਼ਕਿਲ ਨੂੰ ਸਾਬਤ ਕਰਦਾ ਹੈ ਕਿ “ਕਿਉਂਕਿ ਸਾਰੀ ਧਰਤੀ ਪੀੜ੍ਹਾਂ ਝੱਲ ਰਹੀ ਹੈ, ਤਾਂ ਗੈਰ- ਨੈਤਿਕ ਅਤੇ ਗੈਰ- ਸੰਵੇਦਨਸ਼ੀਲ ਪ੍ਰਾਣੀਆਂ ਦੀ ਸਿਰਜਣਾ ਵਿੱਚ ਪਰਮੇਸ਼ੁਰ ਦਾ ਕੀ ਮਕਸਦ ਹੈ ਰਿਹਾ ਹੋਵੇਗਾ ਕਿ ਉਹ ਦੂਰ ਗ੍ਰਹਿ ਦੇ ਉੱਤੇ ਦੁੱਖ ਝੱਲਣਗੇ?”

ਸੰਖੇਪ ਵਿੱਚ, ਬਾਈਬਲ ਵਿਸ਼ਵਾਸ ਕਰਨ ਦੇ ਲਈ ਕੋਈ ਵੀ ਅਜਿਹਾ ਕਾਰਨ ਨਹੀਂ ਦਿੰਦੀ ਹੈ ਕਿ ਬ੍ਰਹਿਮੰਡ ਵਿੱਚ ਕਿਤੇ ਹੋਰ ਜੀਵਨ ਹੈ। ਸਚਿਆਈ ਤਾਂ ਇਹ ਹੈ, ਕਿ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਅਤੇ ਵਿਆਖਿਆ ਨਾ ਕੀਤੀਆਂ ਜਾਣ ਵਾਲੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਫਿਰ ਵੀ ਇਸ ਦੇ ਪਿੱਛੇ ਕੋਈ ਅਜਿਹਾ ਕਾਰਨ ਨਹੀਂ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਾੜ ਤੋਂ ਆਏ ਅਣਪਛਾਤੇ ਪ੍ਰਾਣੀਆਂ ਜਾਂ ਪੁਲਾੜ ਤੋਂ ਆਈ ਉਡਣ ਤਸ਼ਤਰੀ ਦੇ ਲਈ ਮਿਲਾਈਆਂ ਜਾ ਸੱਕਣ ਹਨ। ਜੇ ਇਨ੍ਹਾਂ ਸੰਭਾਵੀ ਘਟਨਾਵਾਂ ਦਾ ਕੋਈ ਸਮਝਯੋਗ ਕਾਰਨ ਹੈ ਤਾਂ ਇਹ ਆਤਮਿਕ ਹੋਵੇਗਾ ਅਤੇ ਜ਼ਿਆਦਾ ਵਿਸ਼ਵਾਸ ਰੂਪ ਵਿੱਚ ਕਹਿਣਾ, ਇਹ ਆਪਣੀ ਹੋਂਦ ਵਿੱਚ ਸ਼ੈਤਾਨੀ ਹੋਵੇਗਾ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਇੱਥੇ ਪੁਲਾੜ ਤੋਂ ਆਇਆ ਅਣਪਛਾਤਾਂ ਪ੍ਰਾਣੀ ਜਾਂ ਪੁਲਾੜ ਤੋਂ ਆਈ ਉਡਣਤਸ਼ਤਰੀ ਵਰਗੀ ਕੋਈ ਚੀਜ਼ ਹੈ?
© Copyright Got Questions Ministries