ਪ੍ਰਸ਼ਨ
ਕੀ ਇੱਕ ਵਾਰ ਬਚ ਜਾਣਾ ਹਮਸ਼ਾ ਦਾ ਬਚਾਓ ਹੈ?
ਉੱਤਰ
ਕੀ ਇੱਕ ਵਾਰੀ ਜੋ ਕੋਈ ਮਨੁੱਖ ਬਚ ਜਾਂਦਾ ਹੈ ਤਾਂ ਉਹ ਦਾ ਹਮੇਸ਼ਾ ਦਾ ਬਚਾਓ ਹੈ? ਜਦ ਲੋਕ ਯਿਸ ਨੂੰ ਆਪਣਾ ਮੁਕਤੀ ਦਾਤਾ ਮੰਨ ਕੇ ਜਾਣਦੇ ਹਨ, ਉਨ੍ਹਾਂ ਦਾ ਰਿਸ਼ਤਾ ਪਰਮੇਸ਼ੁਰ ਦੇ ਨਾਲ ਬਣ ਜਾਂਦਾ ਹੈ ਜੋ ਉਨ੍ਹਾਂ ਦੀ ਮੁਕਤੀ ਦੇ ਵਾਸਤੇ ਅੰਤ ਤੋੜ੍ਹੀ ਪੱਕੀ ਗਰੰਟੀ ਦਿੰਦਾ ਹੈ। ਬਹੁਤ ਸਾਰੇ ਪਵਿੱਤਰ ਵਚਨ ਇਸ ਸੱਚਾਈ ਨੂੰ ਜ਼ਾਹਿਰ ਕਰਦੇ ਹਨ। (ਉ) ਰੋਮੀਆਂ 8:30 ਮੁਨਾਦੀ ਕਰਦਾ ਹੈ, “ਅਤੇ ਜਿਨ੍ਹਾਂ ਨੂੰ ਉਹ ਨੇ ਅਗਿਓਂ ਠਹਿਰਾਇਆ, ਉਸ ਨੇ ਓਹਨਾਂ ਨੂੰ ਦੱਸਿਆ; ਭੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ, ਓਹਨਾਂ ਨੂੰ ਧਰਮੀ ਭੀ ਠਹਿਰਾਇਆ;ਓਹਨਾਂ ਨੂੰ ਵਡਿਆਈ ਭੀ ਦਿੱਤੀ।” ਇਹ ਆਇਤ ਸਾਨੂੰ ਦੱਸਦੀ ਹੈ ਕਿ ਜਿਸ ਘੜ੍ਹੀ ਪਰਮੇਸ਼ੁਰ ਸਾਨੂੰ ਚੁਣਦਾ ਹੈ, ਇਹ ਇਸ ਤਰ੍ਹਾਂ ਦਾ ਲੱਗਦਾ ਹੈ ਜਿਵੇਂ ਸਵਰਗ ਵਿੱਚ ਉਸ ਦੇ ਸਾਹਮਣੇ ਸਾਡੀ ਵਡਿਆਈ ਹੁੰਦੀ ਹੈ। ਅਜਿਹਾ ਕੁਝ ਵੀ ਨਹੀਂ ਜੋ ਵਿਸ਼ਵਾਸੀ ਨੂੰ ਇੱਕ ਦਿਨ ਵਡਿਆਏ ਜਾਣ ਤੋਂ ਰੋਕ ਸੱਕਦਾ ਹੈ ਕਿਉਂਕਿ ਪਰਮੇਸ਼ੁਰ ਨੇ ਸਵਰਗ ਵਿੱਚ ਇਸ ਦਾ ਪਹਿਲਾਂ ਤੋਂ ਹੀ ਉਦੇਸ਼ ਬਣਾਇਆ ਹੈ। ਜਦ ਇੱਕ ਮਨੁੱਖ ਸੱਚਾ ਸਾਬਿਤ ਹੋ ਜਾਂਦਾ ਹੈ, ਉਸ ਦੀ ਮੁਕਤੀ ਦੀ ਗਰੰਟੀ ਹੋ ਜਾਂਦੀ ਹੈ ਉਹ ਇਸ ਤਰ੍ਹਾਂ ਪੱਕਾ ਹੋ ਜਾਂਦਾ ਹੈ ਜਿਵੇਂ ਕਿ ਸਵਰਗ ਵਿੱਚ ਪਹਿਲਾਂ ਹੀ ਵਡਿਆਇਆ ਗਿਆ ਹੋਵੇ।
(ਅ) ਪੌਲੁਸ ਰੋਮੀਆਂ 8:33-34 ਵਿੱਚ ਦੋ ਗੰਭੀਰ ਪ੍ਰਸ਼ਨ ਪੁੱਛਦਾ ਹੈ “ਪਰਮੇਸ਼ੁਰ ਦੇ ਚੁਣਿਆਂ ਉੱਤੇ ਕੌਣ ਦਾਅਵਾ ਕਰੇਗਾ? ਪਰਮੇਸ਼ੁਰ ਹੀ ਹੈ ਜਿਹੜ੍ਹਾ ਧਰਮੀ ਠਹਿਰਾਉਂਦਾ ਹੈ। ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ। ਹਾਂ, ਸਗੋਂ ਮੁਰਦਿਆਂ ਵਿੱਚੋਂ ਜਿਆਲਿਆ ਗਿਆ ਜਿਹੜਾ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫਾਰਸ਼ ਵੀ ਕਰਦਾ ਹੈ।ਪਰਮੇਸ਼ੁਰ ਦੇ ਚੁਣਿਆਂ ਉੱਤੇ ਕੌਣ ਦਾਅਵਾ ਕਰੇਗਾ? ਕੋਈ ਵੀ ਨਹੀਂ ਕਰੇਗਾ, ਕਿਉਂਕਿ ਮਸੀਹ ਸਾਡਾ ਵਿਚੋਲਾ ਹੈ। ਕੌਣ ਸਾਡੇ ਉੱਤੇ ਦੋਸ਼ ਲਾਵੇਗਾ? ਕੋਈ ਵੀ ਨਹੀਂ, ਕਿਉਂਕਿ ਮਸੀਹ, ਇੱਕੋ ਜੋ ਸਾਡੇ ਲਈ ਮਰ ਗਿਆ, ਉਹੀ ਇੱਕ ਹੈ ਜੋ ਸਾਡੇ ਉੱਤੇ ਦੋਸ਼ ਲਾਉਂਦਾ ਹੈ। ਸਾਡੇ ਕੋਲ ਦੋਵੇਂ ਵਿਚੋਲਾ ਅਤੇ ਨਿਆਈਂ ਮੁਕਤੀ ਦਾਤਾ ਦੇ ਰੂਪ ਵਿੱਚ ਹਨ।
(ੲ) ਵਿਸ਼ਵਾਸੀਆਂ ਦਾ ਦੁਬਾਰਾ ਜਨਮ ਹੁੰਦਾ ਹੈ ਜਦ ਉਹ ਨਿਹਚਾ ਕਰਦੇ ਹਨ (ਯੂਹੰਨਾ 3:3, ਤੀਤੁਸ 3:5)। ਮਸੀਹੀਆਂ ਦੇ ਲਈ ਆਪਣੀ ਮੁਕਤੀ ਨੂੰ ਗੁਆਉਣਾ, ਉਸਦੇ ਲਈ ਦੋਬਾਰਾ ਜਨਮ ਨਾ ਲੈਣਾ ਹੋਵੇਗਾ। ਬਾਈਬਲ ਕੋਈ ਸਬੂਤ ਨਹੀਂ ਦਿੰਦੀ ਹੈ ਕਿ ਨਵਾਂ ਜਨਮ ਗੁਆਇਆ ਜਾ ਸਕਦਾ ਹੈ।
(ਸ) ਪਵਿੱਤਰ ਆਤਮਾ ਸਭ ਵਿਸ਼ਵਾਸੀਆਂ ਵਿੱਚ ਵਾਸ ਕਰਦਾ ਹੈ (ਯੂਹੰਨਾ14:17; ਰੋਮੀਆਂ 8:9) ਅਤੇ ਸਾਰੇ ਵਿਸ਼ਵਾਸੀਆਂ ਨੂੰ ਮਸੀਹ ਦੀ ਦੇਹ ਵਿੱਚ ਬਪਤਿਸਮਾ ਦਿੰਦਾ ਹੈ (1ਕੁਰੰਥੀਆ 12:13)। ਇੱਕ ਵਿਸ਼ਵਾਸੀ ਦਾ ਨਾ ਬੱਚਿਆ ਹੋਣਾ, ਉਸਦਾ ਨਾ ਮੰਨਣਾ ਅਤੇ ਮਸੀਹ ਦੀ ਦੇਹ ਤੋਂ ਵੱਖਰਾ ਹੋਣਾ ਹੋਵੇਗਾ।
(ਹ) ਯੂਹੰਨਾ 3:15 ਵਿੱਚ ਲਿੱਖਿਆ ਹੈ ਕਿ ਜੋ ਵੀ ਕੋਈ ਯਿਸੂ ਮਸੀਹ ਉੱਤੇ ਨਿਹਚਾ ਕਰਦਾ ਹੈ ਉਸਨੂੰ “ਅਨੰਤ ਜੀਵਨ ਮਿਲੇਗਾ।” ਜੇ ਅੱਜ ਤੁਸੀਂ ਮਸੀਹ ਉੱਤੇ ਨਿਹਚਾ ਕਰਦੇ ਅਤੇ ਅਨੰਤ ਜੀਵਨ ਪਾਉਂਦੇ ਹੋ, ਪਰ ਕੱਲ੍ਹ ਨੂੰ ਗੁਆ ਦਿੰਦੇ ਹੋ, ਫਿਰ ਇਹ “ਅਨੰਤ” ਕਦੇ ਵੀ ਨਹੀਂ। ਇਸ ਤਰ੍ਹਾਂ ਜੇ ਤੁਸੀਂ ਆਪਣੀ ਮੁਕਤੀ ਨੂੰ ਗੁਆ ਦਿੰਦੇ ਹੋ, ਤਾਂ ਬਾਈਬਲ ਦੇ ਅਨੰਤ ਜੀਵਨ ਦੇ ਵਾਅਦੇ ਗਲ਼ਤ ਹੋਣਗੇ।
(ਕ) ਆਖੀਰ ਵਿੱਚ ਦਲੀਲ ਦੇ ਲਈ ਸਭ ਤੋਂ ਵਧਿਆ, ਮੈਂ ਸੋਚਦਾ ਹਾਂ ਪਵਿੱਤ੍ਰ ਵਚਨ ਬਹੁਤ ਚੰਗਾ ਕਹਿੰਦਾ ਹੈ ਕਿ, “ਕਿਉਂ ਜੋ ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤ ਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ”(ਰੋਮੀਆਂ 8:38-39)। ਯਾਦ ਰੱਖੋ ਇਹੋ ਉਹ ਜਿਸ ਪਰਮੇਸ਼ੁਰ ਨੇ ਤੁਹਾਨੂੰ ਬਚਾਇਆ ਉਹੀ ਪਰਮੇਸ਼ੁਰ ਤੁਹਾਨੂੰ ਸੰਭਾਲੇਗਾ। ਇਕ ਵਾਰ ਦਾ ਬਚਾਓ ਹਮੇਸਾਂ ਦਾ ਬਚਾਓ ਹੈ। ਸਾਡੀ ਮੁਕਤੀ ਨਿਸ਼ਚਿਤ ਰੂਪ ਵਿੱਚ ਸਦੀਪਕ ਕਾਲ ਤੱਕ ਸੁਰੱਖਿਅਤ ਹੈ!
English
ਕੀ ਇੱਕ ਵਾਰ ਬਚ ਜਾਣਾ ਹਮਸ਼ਾ ਦਾ ਬਚਾਓ ਹੈ?