ਪ੍ਰਸ਼ਨ
ਕੀ ਸਰਬਨਾਸ਼ਵਾਦ ਬਾਈਬਲ ਅਧਾਰਿਤ ਹੈ?
ਉੱਤਰ
ਸਰਬਨਾਸ਼ਵਾਦ ਇੱਕ ਅਜਿਹਾ ਮਤ ਵਿਸ਼ਵਾਸ ਹੈ ਕਿ ਅਵਿਸ਼ਵਾਸੀ ਨਰਕ ਦੇ ਦੁੱਖ ਨੂੰ ਸਦੀਪਕ ਕਾਲ ਦੇ ਲਈ ਮਹਿਸੂਸ ਨਹੀਂ ਕਰਨਗੇ, ਪਰ ਇਸ ਦੀ ਬਜਾਏ ਮੌਤ ਤੋਂ ਬਾਅਦ “ਖਤਮ” ਹੋ ਜਾਣਗੇ। ਕਈਆਂ ਦੇ ਲਈ, ਲੋਕ ਸਦੀਪਕ ਕਾਲ ਨਰਕ ਦੇ ਦੁੱਖ ਨੂੰ ਮਹਿਸੂਸ ਕਰਨਗੇ, ਦੇ ਵਿਚਾਰ ਦੇ ਡਰ ਦੇ ਕਾਰਨ ਨਾਸ਼ਵਾਦ ਇੱਕ ਖਿੱਚਵਾਂ ਵਿਸ਼ਵਾਸ ਹੈ। ਜਦ ਕਿ ਪਵਿੱਤਰ ਵਚਨ ਦੇ ਕੁੱਝ ਅਜਿਹੇ ਹਵਾਲੇ ਹਨ ਜੋ ਸਰਬਨਾਸ਼ਵਾਦ ਦੇ ਲਈ ਦਲੀਲ ਦਿੰਦੇ ਜਾਪਦੇ ਹਨ, ਜਿਹੜਾ ਕਿ ਇੱਕ ਅਜਿਹਾ ਵਿਆਪਕ ਨਜ਼ਰੀਆ ਹੈ ਜਿਸ ਦੇ ਮੁਤਾਬਿਕ ਬਾਈਬਲ ਦੁਸ਼ਟਾਂ ਦੀ ਮੰਜਿਲ ਦੇ ਬਾਰੇ ਵਿੱਚ ਇਸ ਸਚਿਆਈ ਨੂੰ ਪ੍ਰਗਟ ਕਰਦੀ ਹੈ ਕਿ ਨਰਕ ਵਿੱਚ ਸਜ਼ਾ ਸਦੀਪਕ ਕਾਲ ਦੇ ਲਈ ਹੈ। ਸਰਬਨਾਸ਼ਵਾਦ ਵਿੱਚ ਵਿਸ਼ਵਾਸ ਇੱਕ ਜਾਂ ਜਿਆਦਾ ਧਰਮ ਸਿਧਾਤਾਂ ਦੀ ਸਮਝ ਦਾ ਪਾਲਣ ਕਰਨ ਦੇ ਸਿੱਟੇ ਵਜੋਂ ਆਉਂਦਾ ਹੈ: 1) ਪਾਪ ਦੇ ਸਿੱਟੇ, 2) ਪਰਮੇਸ਼ੁਰ ਦਾ ਨਿਆਂ, 3 ਨਰਕ ਦਾ ਸੁਭਾਅ।
ਨਰਕ ਦੇ ਸਵਰੂਪ ਦੇ ਸਬੰਧ ਵਿੱਚ, ਸਰਬਨਾਸ਼ਵਾਦੀ ਅੱਗ ਦੀ ਝੀਲ ਦੇ ਬਾਰੇ ਵਿੱਚ ਗਲਤ ਸਮਝ ਰੱਖਦੇ ਹਨ। ਸਾਫ਼ ਹੈ, ਕਿ ਜੇਕਰ ਮਨੁੱਖ ਨੂੰ ਸੜਦੇ ਹੋਏ ਲਾਵੇ ਦੀ ਝੀਲ ਵਿੱਚ ਸੁੱਟ ਦਿੱਤਾ ਜਾਵੇ, ਤਾਂ ਉਹ ਛੇਤੀ ਹੀ ਪੂਰੀ ਤਰ੍ਹਾਂ ਨਾਲ ਭਸਮ ਹੋ ਜਾਵੇਗਾ। ਪਰ ਫਿਰ ਵੀ, ਅੱਗ ਦੀ ਝੀਲ ਇੱਕ ਸਰੀਰਕ ਅਤੇ ਆਤਮਿਕ ਦੋਵੇਂ ਖੇਤਰ ਹਨ। ਇਹ ਸਿਰਫ਼ ਇੱਕ ਸਧਾਰਨ ਸਰੀਰਕ ਦੇਹ ਨਹੀਂ ਹੈ ਜਿਸ ਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਜਾਵੇਗਾ; ਪਰ ਇਹ ਮਨੁੱਖ ਦਾ ਸਰੀਰ, ਪ੍ਰਾਣ ਅਤੇ ਆਤਮਾ ਹੈ। ਇੱਕ ਆਤਮਿਕ ਸੁਭਾਅ ਦੁਨਿਆਵੀ ਅੱਗ ਨਾਲ ਭਸਮ ਨਹੀਂ ਹੋ ਸੱਕਦਾ ਹੈ। ਇਹ ਇਸ ਤਰ੍ਹਾਂ ਲੱਗਦਾ ਹੈ ਕਿ ਮੁਕਤੀ ਨਾ ਪਾਏ ਹੋਏ ਵੀ ਠੀਕ ਉਸੇ ਹੀ ਤਰ੍ਹਾਂ ਇੱਕ ਅਜਿਹੇ ਸਰੀਰ ਦੇ ਨਾਲ ਜੀ ਉੱਠਣਗੇ ਜਿਵੇਂ ਮੁਕਤੀ ਪਾਏ ਹੋਏ ਸਦੀਪਕ ਕਾਲ ਲਈ ਤਿਆਰ ਹੋਣਗੇ (ਪ੍ਰਕਾਸ਼ ਦੀ ਪੋਥੀ 20:13; ਰਸੂਲਾਂ ਦੇ ਕਰਤੱਬ 24:15)। ਇਹ ਸਰੀਰ ਸਦੀਪਕ ਕਾਲ ਦੀ ਮੰਜਿਲ ਨੂੰ ਹਾਂਸਲ ਕਰਨ ਲਈ ਤਿਆਰ ਕੀਤੇ ਗਏ ਹਨ।
ਸਦੀਪਕ ਕਾਲ ਇੱਕ ਹੋਰ ਅਜਿਹਾ ਪਹਿਲੂ ਹੈ ਜਿਸ ਨੂੰ ਸਰਬਨਾਸ਼ ਵਾਦੀ ਪੂਰੀ ਤਰ੍ਹਾਂ ਸਮਝਣ ਵਿੱਚ ਅਸਫ਼ਲ ਹੋ ਜਾਂਦੇ ਹਨ। ਸਰਬਨਾਸ਼ਵਾਦੀ ਠੀਕ ਕਹਿੰਦੇ ਹਨ ਕਿ ਯੂਨਾਨੀ ਸ਼ਬਦ ਆਏਓਨੀਓਨ, ਜਿਸ ਦਾ ਆਮ ਤੌਰ ’ਤੇ “ਸਦੀਪਕ ਕਾਲ” ਦੇ ਲਈ ਤਰਜੁਮਾ ਕੀਤਾ ਜਾਂਦਾ ਹੈ, ਆਪਣੀ ਵਿਆਖਿਆ ਦੇ ਮੁਤਾਬਿਕ “ਸਦੀਪਕ ਕਾਲ” ਦਾ ਮਤਲਬ ਨਹੀਂ ਦੱਸਦਾ ਹੈ। ਇਹ ਖਾਸ ਕਰਕੇ ਇੱਕ ਅਜਿਹੇ “ਯੁੱਗ” ਜਾਂ “ਈਓਨ”, ਭਾਵ ਸਮੇਂ ਦੇ ਇੱਕ ਖਾਸ ਕਾਲ ਦਾ ਇਸ਼ਾਰਾ ਦਿੰਦਾ ਹੈ। ਪਰ ਫਿਰ ਵੀ, ਇਹ ਸਾਫ਼ ਹੈ ਕਿ ਨਵੇਂ ਨੇਮ ਵਿੱਚ, ਆਏਓਨੀਓਨ ਨੂੰ ਸਦੀਪਕ ਕਾਲ ਦੇ ਸਮੇਂ ਦੀ ਲੰਬਾਈ ਦਾ ਇਸ਼ਾਰਾ ਦੇਣ ਦੇ ਲਈ ਇਸਤੇਮਾਲ ਕੀਤਾ ਗਿਆ ਹੈ। ਪ੍ਰਕਾਸ਼ ਦੀ ਪੋਥੀ 20:10 ਸ਼ੈਤਾਨ, ਪਸ਼ੂ, ਅਤੇ ਝੂਠੇ ਨਬੀਆਂ ਦੇ ਬਾਰੇ ਵਿੱਚ ਬੋਲਦਾ ਹੈ “ਜਿਸ ਨੂੰ ਦਿਨ ਅਤੇ ਰਾਤ ਹਮੇਸ਼ਾਂ ਜੁੱਗੋ ਜੁੱਗ ” ਪੀੜਾਂ ਵਿੱਚ ਤੜਫ਼ਦੇ ਰਹਿਣ ਦੇ ਲਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਇਹ ਤਿੰਨੇ ਉੱਥੇ ਅੱਗ ਦੀ ਝੀਲ ਵਿੱਚ ਸੁੱਟੇ ਜਾਣ ਤੋਂ ਬਾਅਦ ਵੀ “ਖਤਮ” ਨਹੀਂ ਹੋਏ ਹਨ। ਕਿਉਂ ਮੁਕਤੀ ਨਾ ਪਾਇਆ ਹੋਇਆਂ ਦਾ ਅੰਤ ਇਨ੍ਹਾਂ ਵਿੱਚੋਂ ਕਿਸੇ ਤੋਂ ਵੱਖ ਹੋਵੇਗਾ (ਪ੍ਰਕਾਸ਼ ਦੀ ਪੋਥੀ 20:14-15)? ਮੱਤੀ 25:46 ਨਰਕ ਦੇ ਸਦੀਪਕ ਕਾਲ ਦੇ ਹੋਣ ਦੇ ਲਈ ਸਭ ਤੋਂ ਜ਼ਿਆਦਾ ਵਿਸ਼ਵਾਸ ਯੋਗ ਸਬੂਤ ਹੈ, “ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਾਰੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ।” ਇਸ ਵਚਨ ਵਿੱਚ, ਉਸੇ ਯੂਨਾਨੀ ਸ਼ਬਦ ਦਾ ਇਸਤੇਮਾਲ ਹੋਇਆ ਜਿਹੜਾ ਕਿ ਦੁਸ਼ਟਾਂ ਅਤੇ ਧਰਮੀਆਂ ਦੇ ਅੰਤ ਦੀ ਵੱਲ੍ਹ ਇਸ਼ਾਰਾ ਕਰਦਾ ਹੈ। ਜੇ ਦੁਸ਼ਟਾਂ ਨੂੰ ਸਿਰਫ਼ ਇੱਕ “ਜੁੱਗ” ਦੇ ਲਈ ਪੀੜ ਸਹਿਣ ਕਰਨੀ ਹੈ, ਤਾਂ ਫਿਰ ਧਰਮੀ ਸਿਰਫ਼ ਸਵਰਗ ਇੱਕ “ਜੁੱਗ” ਦੇ ਲਈ ਹੀ ਜੀਵਨ ਦਾ ਤਜੁਰਬਾ ਕਰਨਗੇ। ਜੇ ਵਿਸ਼ਵਾਸੀ ਸਵਰਗ ਵਿੱਚ ਸਦੀਪਕ ਕਾਲ ਦੇ ਲਈ ਰਹਿਣਗੇ, ਤਾਂ ਅਵਿਸ਼ਵਾਸੀ ਵੀ ਨਰਕ ਵਿੱਚ ਸਦੀਪਕ ਕਾਲ ਦੇ ਰਹਿਣਗੇ।
ਸਰਬਨਾਸ਼ਵਾਦੀ ਦੇ ਦੁਆਰਾ ਨਰਕ ਦੇ ਸਦੀਪਕ ਕਾਲ ਦੇ ਲਈ ਇੱਕ ਪਾਸਿਓਂ ਆਮ ਤੌਰ ’ਤੇ ਕੀਤਾ ਜਾਣ ਵਾਲਾ ਇਤਰਾਜ਼ ਇਹ ਹੈ ਕਿ ਇਹ ਪਰਮੇਸ਼ੁਰ ਦੇ ਲਈ ਅਨਿਆਂ ਪੂਰਣ ਗੱਲ ਹੋਵੇਗੀ ਕਿ ਉਹ ਅਵਿਸ਼ਵਾਸੀਆਂ ਨੂੰ ਨਰਕ ਵਿੱਚ ਸਦੀਪਕ ਕਾਲ ਦੇ ਲਈ ਪਾਪ ਦੀ ਇੱਕ ਸੀਮਿਤ ਮਾਤਰਾ ਦੇ ਕਾਰਨ ਸੁੱਟ ਦੇਵੇਗਾ। ਇਹ ਪਰਮੇਸ਼ੁਰ ਦੇ ਲਈ ਕਿਵੇਂ ਸਹੀ ਹੈ ਕਿ ਇੱਕ ਮਨੁੱਖ ਜਿਸ ਨੇ ਪਾਪ ਨਾਲ ਭਰੇ ਹੋਏ ਜੀਵਨ ਨੂੰ, ਸੱਤਰ ਸਾਲ ਤੱਕ ਗੁਜਾਰਿਆ ਹੋਵੇ, ਨੂੰ ਲੈ ਕੇ ਅਤੇ ਉਸ ਨੂੰ ਸਦੀਪਕ ਕਾਲ ਦੀ ਸਜ਼ਾ ਦੇਵੇ? ਉੱਤਰ ਇਹ ਹੈ ਕਿ ਸਾਡੇ ਪਾਪ ਸਦੀਪਕ ਕਾਲ ਦੇ ਨਤੀਜੇ ਲਿਆਉਂਦੇ ਹਨ ਕਿਉਂਕਿ ਇਹ ਸਦੀਪਕ ਕਾਲ ਦੇ ਲਈ ਪਰਮੇਸ਼ੁਰ ਦੇ ਵਿਰੁੱਧ ਵਿੱਚ ਕੀਤੇ ਗਏ ਹਨ। ਜਦੋਂ ਦਾਊਦ ਰਾਜਾ ਨੇ ਵਿਭਚਾਰ ਅਤੇ ਕਤਲ ਦੇ ਪਾਪ ਨੂੰ ਕੀਤਾ ਤਾਂ ਉਸ ਨੇ ਇਸ ਤਰ੍ਹਾਂ ਕਿਹਾ, “ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਏਹ ਬੁਰਿਆਈ ਕੀਤੀ, ਤਾਂ ਜੋ ਤੂੰ ਆਪਣੇ ਫੈਂਸਲੇ ਵਿੱਚ ਧਰਮੀ ਠਹਿਰੇਂ, ਅਤੇ ਆਪਣੇ ਨਿਆਉਂ ਵਿੱਚ ਤੂੰ ਸਾਫ਼ ਨਿਕਲੇ” (ਜ਼ਬੂਰਾਂ ਦੀ ਪੋਥੀ 51:4)। ਦਾਊਦ ਨੇ ਬਥਸ਼ਬਾ ਅਤੇ ਊਰਿੱਯਾਹ ਦੇ ਵਿਰੁੱਧ ਪਾਪ ਕੀਤਾ ਸੀ; ਫਿਰ ਦਾਊਦ ਕਿਸ ਤਰ੍ਹਾਂ ਇਹ ਦਾਅਵਾ ਕਰ ਸੱਕਦਾ ਹੈ ਕਿ ਉਸ ਨੇ ਸਿਰਫ਼ ਪਰਮੇਸ਼ੁਰ ਦੇ ਵਿਰੁੱਧ ਹੀ ਪਾਪ ਕੀਤਾ ਸੀ? ਦਾਊਦ ਸਮਝ ਗਿਆ ਸੀ ਕਿ ਸਾਰੇ ਪਾਪ ਅਖੀਰ ਵਿੱਚ ਪਰਮੇਸ਼ੁਰ ਦੇ ਵਿਰੁੱਧ ਹਨ। ਪਰਮੇਸ਼ੁਰ ਇੱਕ ਸਦੀਪਕ ਕਾਲ ਅਤੇ ਅਸੀਮਿਤ ਪ੍ਰਾਣੀ ਹੈ। ਸਿੱਟੇ ਵਜੋਂ, ਉਸ ਦੇ ਵਿਰੁੱਧ ਕੀਤੇ ਗਏ ਸਾਰੇ ਪਾਪ ਇੱਕ ਸਦੀਪਕ ਕਾਲ ਦੀ ਸਜ਼ਾ ਨੂੰ ਹਾਂਸਲ ਕਰਨ ਦੇ ਯੋਗ ਹਨ। ਅਸੀਂ ਕਿੰਨ੍ਹੇ ਲੰਮੇ ਸਮੇਂ ਤੱਕ ਪਾਪ ਕਰਦੇ ਹਾਂ, ਪਰ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਹੈ, ਪਰ ਇਹ ਗੱਲ਼ ਮਾਇਨੇ ਰੱਖਦੀ ਹੈ ਕਿ ਅਸੀ ਪਰਮੇਸ਼ੁਰ ਦੇ ਚਰਿੱਤਰ ਦੇ ਵਿਰੁੱਧ ਪਾਪ ਕਰਦੇ ਹਾਂ।
ਸਰਬਨਾਸ਼ਵਾਦੀ ਦਾ ਇੱਕ ਹੋਰ ਜ਼ਿਆਦਾ ਵਿਅਕਤੀਗਤ ਪਹਿਲੂ ਇਹ ਵਿਚਾਰ ਰੱਖਦਾ ਹੈ ਕਿ ਅਸੀ ਯਕੀਨੀ ਤੌਰ ’ਤੇ ਸਵਰਗ ਵਿੱਚ ਅਨੰਦ ਦੇ ਨਾਲ ਹੀ ਨਹੀਂ ਹੋਵਾਂਗੇ ਜੇ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਕੁਝ ਪਿਆਰੇ ਸਦੀਪਕ ਕਾਲ ਦੇ ਲਈ ਨਰਕ ਦੀ ਪੀੜ ਸਹਿ ਰਹੇ ਹਨ। ਪਰ ਫਿਰ ਵੀ, ਜਦੋਂ ਅਸੀਂ ਸਵਰਗ ਵਿੱਚ ਪਹੁੰਚਾਂਗੇ ਤਾਂ ਸਾਡੇ ਕੋਲ ਸ਼ਿਕਾਇਤ ਕਰਨ ਦੇ ਲਈ ਜਾਂ ਉਦਾਸੀ ਭਰੀ ਹੋਈ ਕੋਈ ਵੀ ਗੱਲ ਨਹੀਂ ਹੋਵੇਗੀ। ਪ੍ਰਕਾਸ਼ ਦੀ ਪੋਥੀ 21:4 ਆਖਦੀ ਹੈ ਕਿ, “ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਜੇ ਸਾਡੇ ਕੁਝ ਪਿਆਰੇ ਸਵਰਗ ਵਿੱਚ ਨਹੀਂ ਹੋਣਗੇ, ਤਾਂ ਅਸੀਂ 100 ਪ੍ਰਤੀਸ਼ਤ ਪੂਰੀਂ ਤਰ੍ਹਾਂ ਸਹਿਮਤ ਹੋਵਾਂਗੇ ਕਿ ਉਹ ਉਸ ਥਾਂ ਨਾਲ ਸੰਬੰਧਿਤ ਨਹੀਂ ਹਨ ਅਤੇ ਉਹ ਆਪਣੇ ਮੂੰਹ ਦੁਆਰਾ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਨ ਤੋਂ ਇਨਕਾਰ ਕਰ ਦਿੱਤੇ ਜਾਣ ਦੇ ਕਾਰਨ ਦੋਸ਼ੀ ਠਹਿਰਾਏ ਜਾਣਗੇ (ਯੂਹੰਨਾ 3:16; 14:6)। ਇਸ ਨੂੰ ਸਮਝਣਾ ਔਖਾ ਹੈ, ਪਰ ਅਸੀਂ ਉਨ੍ਹਾਂ ਦੀ ਮੌਜੂਦਗੀ ਦੀ ਘਾਟ ਹੋਣ ਦੇ ਕਾਰਨ ਦੁਖੀ ਨਹੀਂ ਹੋਵਾਂਗੇ। ਸਾਡਾ ਧਿਆਨ ਇਸ ਗੱਲ ਦੇ ਉੱਤੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਵਰਗ ਵਿੱਚ ਆਪਣੇ ਪਿਆਰਿਆਂ ਤੋਂ ਬਿਨ੍ਹਾਂ ਕਿਸ ਤਰ੍ਹਾਂ ਖੁਸ਼ ਹੋਵਾਂਗੇ, ਫਿਰ ਵੀ ਸਾਡਾ ਧਿਆਨ ਇਸ ਗੱਲ ਦੀ ਵੱਲ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਪਿਆਰਿਆਂ ਨੂੰ ਮਸੀਹ ਵਿੱਚ ਵਿਸ਼ਵਾਸ ਦੀ ਵੱਲ ਖਿੱਚ ਸੱਕਦੇ ਹਾਂ ਤਾਂ ਕਿ ਉਹ ਵੀ ਉੱਥੇ ਸਾਡੇ ਨਾਲ ਹੋਣ।
ਨਰਕ ਸ਼ਾਇਦ ਇੱਕ ਪਹਿਲਾ ਕਾਰਨ ਹੈ ਕਿ ਕਿਉਂ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਸਾਡੇ ਪਾਪਾਂ ਦੀ ਸਜ਼ਾ ਦੇ ਹਰਜਾਨੇ ਨੂੰ ਚੁਕਾਉਣ ਦੇ ਲਈ ਭੇਜਿਆ। ਮੌਤ ਤੋਂ ਬਾਅਦ “ਖਤਮ” ਹੋ ਜਾਣਾ ਅੰਤ ਦਾ ਨਾਸ਼ ਨਹੀਂ ਹੈ, ਫਿਰ ਵੀ ਨਰਕ ਵਿੱਚ ਸਦੀਪਕ ਕਾਲ ਨਿਸ਼ਚਿਤ ਰੂਪ ਵਿੱਚ ਯਕੀਨੀ ਹੈ। ਯਿਸੂ ਦੀ ਮੌਤ ਇੱਕ ਅਸੀਮਿਤ ਮੌਤ ਹੈ, ਜਿਸ ਨੇ ਸਾਡੇ ਅਸੀਮਿਤ ਪਾਪ ਦੇ ਕਰਜ਼ ਨੂੰ ਚੁਕਾ ਦਿੱਤਾ ਹੈ ਤਾਂ ਕਿ ਸਾਨੂੰ ਨਰਕ ਦੀ ਸਦੀਪਕ ਕਾਲ ਦੀ ਪੀੜ ਨੂੰ ਸਹਿਣਾ ਨਾ ਪਵੇ (2 ਕੁਰਿੰਥੀਆਂ 5:21)। ਜਦੋਂ ਅਸੀਂ ਆਪਣੇ ਵਿਸ਼ਵਾਸ ਨੂੰ ਉਸ ਵਿੱਚ ਰੱਖਦੇ ਹਾਂ, ਅਸੀਂ ਬਚਾਏ, ਮਾਫ਼, ਸਾਫ਼ ਕੀਤੇ ਜਾਂਦੇ ਅਤੇ ਸਵਰਗ ਵਿੱਚ ਸਦੀਪਕ ਕਾਲ ਦੇ ਲਈ ਇੱਕ ਘਰ ਦੇ ਵਾਅਦੇ ਨੂੰ ਹਾਂਸਲ ਕਰਦੇ ਹਾਂ। ਪਰ ਜੇ ਅਸੀਂ ਪਰਮੇਸ਼ੁਰ ਦੇ ਵਰਦਾਨ ਦੇ ਸਦੀਪਕ ਕਾਲ ਦੇ ਜੀਵਨ ਨੂੰ ਰੱਦ ਕਰ ਦਿੰਦੇ ਹਾਂ, ਅਸੀਂ ਇਸ ਫੈਂਸਲੇ ਦੇ ਕਾਰਨ ਸਦੀਪਕ ਕਾਲ ਦੇ ਨਤੀਜਿਆਂ ਦਾ ਸਾਹਮਣਾ ਕਰਾਂਗੇ।
English
ਕੀ ਸਰਬਨਾਸ਼ਵਾਦ ਬਾਈਬਲ ਅਧਾਰਿਤ ਹੈ?