ਪ੍ਰਸ਼ਨ
ਮੈਂ ਆਪਣੀ ਮੁਕਤੀ ਦੀ ਨਿਸ਼ਚਿਤਤਾ ਨੂੰ ਕਿਸ ਤਰ੍ਹਾਂ ਪਾ ਸੱਕਦਾ ਹਾਂ?
ਉੱਤਰ
ਤੁਸੀਂ ਕਿਸ ਤਰ੍ਹਾਂ ਯਕੀਨਨ ਇਹ ਜਾਣ ਸੱਕਦੇ ਹੋ ਕਿ ਤੁਸੀਂ ਬਚਾਏ ਗਏ ਹੋ? 1 ਯਹੂੰਨਾ 5:11-15 ਉੱਤੇ ਧਿਆਨ ਦਿਓ: “ਅਤੇ ਉਹ ਸਾਖੀ ਇਹ ਹੈ: ਭਈ ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ, ਅਤੇ ਇਹ ਜੀਵਨ ਉਹ ਦੇ ਪੁੱਤ੍ਰ ਵਿੱਚ ਹੈ। ਜਿਹ ਦੇ ਕੋਲ ਪੁੱਤ੍ਰ ਹੈ ਉਹ ਦੇ ਕੋਲ ਜੀਵਨ ਹੈ; ਜਿਹ ਦੇ ਕੋਲ ਪਰਮੇਸ਼ੁਰ ਦਾ ਪੁੱਤ੍ਰ ਨਹੀਂ ਹੈ ਉਹ ਦੇ ਕੋਲ ਜੀਵਨ ਨਹੀਂ ਹੈ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ੁਰ ਦੇ ਪੁੱਤ੍ਰ ਦੇ ਨਾਮ ਉੱਤੇ ਨਿਹਚਾ ਕਰਦੇ ਹੋ ਭਈ ਤੁਸੀਂ ਜਾਣੋ ਜੋ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ।” ਉਹ ਕੌਣ ਹੈ ਜਿਸ ਦੇ ਕੋਲ ਪੁੱਤ੍ਰ ਹੈ ਇਹ ਉਹ ਹਨ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਉਸ ਨੂੰ ਕਬੂਲ ਕੀਤਾ (1 ਯਹੂੰਨਾ 1:12)। ਜੇ ਯਿਸੂ ਤੁਹਾਡੇ ਕੋਲ ਹੈ, ਤੁਹਾਡੇ ਕੋਲ ਜੀਵਨ ਹੈ। ਅਸਥਾਈ ਜੀਵਨ ਨਹੀਂ ਬਲਕਿ ਹਮੇਸ਼ਾਂ ਦਾ ਜੀਵਨ।
ਪਰਮੇਸ਼ੁਰ ਸਾਡੇ ਕੋਲੋਂ ਇਹ ਚਾੰਹੁਦਾ ਹੈ ਕਿ ਸਾਨੂੰ ਆਪਣੀ ਮੁਕਤੀ ਦਾ ਯਕੀਨ ਹੋਵੇ। ਸਾਨੂੰ ਆਪਣੇ ਮਸੀਹੀ ਜੀਵਨਾਂ ਵਿੱਚ ਹਰ ਰੋਜ ਇਹ ਸੋਚਦੇ ਹੋਏ ਅਤੇ ਚਿੰਨਤਾ ਕਰਦੇ ਹੋਏ ਨਹੀਂ ਜੀਉਂਣਾ ਕਿ ਅਸੀਂ ਸੱਚ ਮੁੱਚ ਬਚ ਗਏ ਜਾਂ ਨਹੀਂ। ਇਸ ਲਈ ਬਾਈਬਲ ਮੁਕਤੀ ਦੀ ਯੋਜਨਾ ਨੂੰ ਇਨ੍ਹਾਂ ਜ਼ਿਆਦਾ ਸਪੱਸ਼ਟ ਕਰਦੀ ਹੈ। ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ ਅਤੇ ਤੁਸੀਂ ਬਚ ਜਾਓਗੇ (ਯੂਹੰਨਾ 3:6; ਰਸੂਲਾਂ ਦੇ ਕਰਤੱਬ 6:32)। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਿਸੂ ਮੁਕਤੀ ਦਾਤਾ ਹੈ? ਕੀ ਉਹ ਤੁਹਾਡੇ ਪਾਪਾਂ ਦੀ ਸਜ਼ਾ ਦਾ ਮੁੱਲ ਚੁਕਾਉਣ ਲਈ ਮਰਿਆ (ਰੋਮੀਆਂ 5:8; 2 ਕੁਰਿੰਥੀਆਂ 5:21)? ਕੀ ਤੁਸੀਂ ਸਿਰਫ਼ ਉਸ ਉੱਤੇ ਆਪਣੀ ਮੁਕਤੀ ਦੇ ਲਈ ਵਿਸ਼ਵਾਸ ਕਰ ਰਹੇ ਹੋ? ਜੇ ਤੁਹਾਡਾ ਉੱਤਰ ਹਾਂ ਵਿੱਚ ਤਾਂ ਤੁਸੀਂ ਬਚ ਗਏ ਹੋ। ਨਿਸ਼ਚਿਤਤਾ ਦਾ ਮਤਲਬ ਹੈ “ਸਾਰਿਆ ਸ਼ੱਕਾਂ ਨੂੰ ਪਰੇ ਹਟਾ ਦੇਣਾ” ਹੁੰਦਾ ਹੈ। ਪਰਮੇਸ਼ੁਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਲੈਕੇ ਅਸੀਂ ਆਪਣੀ ਅਨਾਦਿ ਮੁਕਤੀ ਦੀ ਸੱਚਾਈ ਅਤੇ ਤੱਥ ਨੂੰ “ਸਾਰਿਆ ਸ਼ੱਕਾਂ ਤੋਂ ਪਰ੍ਹੇ ਹਟਾ ਸੱਕਦੇ ਹਾਂ।”
ਯਿਸੂ ਨੇ ਖੁਦ ਇਸ ਗੱਲ ਨੂੰ ਉਨ੍ਹਾਂ ਦੇ ਵਿਸ਼ੇ ਵਿੱਚ ਪੱਕਾ ਕਰਦਾ ਹੈ ਉਹ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਹੈ: “ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕ ਕਾਲ ਤੀਕੁ ਕਦੇ ਨਾਸ ਨਾ ਹੋਵੇਗਾ: ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ। ਮੇਰਾ ਪਿਤਾ, ਜਿਹ ਨੇ ਮੈਨੂੰ ਓਹ ਦਿੱਤੀਆਂ ਹਨ ਸਭਨਾਂ ਤੋਂ ਵੱਡਾ ਹੈ; ਅਤੇ ਕੋਈ ਪਿਤਾ ਦੇ ਹੱਥੋਂ ਉਨ੍ਹਾਂ ਨੂੰ ਖੋਹ ਨਹੀਂ ਸੱਕਦਾ” (ਯੂਹੰਨਾ 10:28-29)। ਅਨਾਦਿ ਜੀਵਨ ਇਸ ਤਰ੍ਹਾਂ ਦਾ ਹੀ ਅਨਾਦਿ ਹੈ। ਕੋਈ ਵੀ ਅਜਿਹਾ ਨਹੀਂ ਹੈ ਅਤੇ ਨਾ ਖੁਦ ਤੁਸੀਂ ਹੋ ਜੋ ਮਸੀਹ ਦੇ ਦੁਆਰਾ ਪਰਮੇਸ਼ੁਰ ਦੀ ਦਿੱਤੀ ਹੋਈ ਮੁਕਤੀ ਦੇ ਵਰਦਾਨ ਨੂੰ ਤੁਹਾਡੇ ਕੋਲੋਂ ਖੋਹ ਸਕੇ।
ਅਸੀਂ ਪਰਮੇਸ਼ੁਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਹੈ ਤਾਂ ਜੋ ਅਸੀਂ ਉਸਦੇ ਖਿਲਾਫ਼ ਪਾਪ ਨਾ ਕਰੀਏ ( ਜ਼ਬੂਰ ਦੀ ਪੋਥੀ 119:11) ਅਤੇ ਇਸ ਵਿੱਚ ਸ਼ੱਕ ਕਰਨ ਦਾ ਪਾਪ ਵੀ ਸ਼ਾਮਿਲ ਹੈ। ਇਸ ਵਿੱਚ ਖੁਸ਼ ਹੋਵੋ ਕਿ ਪਰਮੇਸ਼ੁਰ ਦਾ ਵਚਨ ਤੁਹਾਨੂੰ ਜੋ ਕਹਿ ਰਿਹਾ ਹੈ, ਸ਼ੱਕ ਕਰਨ ਤੋਂ ਇਲਾਵਾ ਅਸੀਂ ਪੱਕੇ ਭਰੋਸੇ ਦਾ ਨਾਲ ਜੀਵਨ ਜੀ ਸੱਕਦੇ ਹਾਂ। ਅਸੀਂ ਮਸੀਹ ਦੇ ਉਸ ਦੇ ਵਚਨਾਂ ਤੋਂ ਯਕੀਨੀ ਹੋ ਸੱਕਦੇ ਹਾਂ ਕਿ ਸਾਡੀ ਮੁਕਤੀ ਉੱਤੇ ਕਦੀ ਵੀ ਪ੍ਰਸ਼ਨ ਚਿੰਨ੍ਹ ਨਹੀਂ ਲ਼ੱਗੇਗਾ। ਸਾਡੀ ਨਿਸ਼ਚਿਤਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਉੱਤੇ ਨਿਰਭਰ ਹੈ।
English
ਮੈਂ ਆਪਣੀ ਮੁਕਤੀ ਦੀ ਨਿਸ਼ਚਿਤਤਾ ਨੂੰ ਕਿਸ ਤਰ੍ਹਾਂ ਪਾ ਸੱਕਦਾ ਹਾਂ?