ਪ੍ਰਸ਼ਨ
ਪਰਮੇਸ਼ੁਰ ਦੇ ਗੁਣ ਕਿਹੜੇ ਹਨ? ਪਰਮੇਸ਼ੁਰ ਕਿਸ ਤਰਾਂ ਦਾ ਹੈ?
ਉੱਤਰ
ਬਾਈਬਲ, ਜੋ ਪਰਮੇਸ਼ੁਰ ਦਾ ਵਚਨ ਹੈ, ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਕਿਸ ਤਰਾਂ ਦਾ ਹੈ ਅਤੇ ਉਹ ਕਿਸ ਤਰ੍ਹਾਂ ਦਾ ਨਹੀਂ ਹੈ। ਬਾਈਬਲ ਦੇ ਅਧਿਕਾਰ ਤੋਂ ਬਿਨ੍ਹਾਂ, ਪਰਮੇਸ਼ੁਰ ਦੇ ਗੁਣਾਂ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਵਿਆਖਿਆ, ਖਾਸ ਕਰਕੇ ਪਰਮੇਸ਼ੁਰ ਨੂੰ ਸਮਝਣ ਵਿੱਚ ਇੱਕ ਕੇਵਲ ਵਿਚਾਰ ਤੋਂ ਜਿਆਦਾ ਉੱਤਮ ਨਹੀਂ ਹੋਵੇਗੀ, ਜੋ ਕਿ ਖੁਦ ਵਿੱਚ ਦੋਸ਼ਪੂਰਨ ਹੁੰਦੀ ਹੈ ( ਅਯੂਬ 42:7) ਪਰਮੇਸ਼ੁਰ ਕਿਸ ਤਰਾਂ ਦਾ ਹੈ, ਨੂੰ ਸਮਝਣ ਲਈ ਯਤਨ ਨਾਲ ਇਹ ਕਹਿਣਾ ਜਰੂਰੀ ਹੈ ਕਿ ਇਹ ਇੱਕ ਬਹੁਤ ਹੀ ਛੋਟੇ ਦਰਜੇ ਦਾ ਵਾਕ ਹੈ! ਇਸ ਗੱਲ ਦੀ ਕਮੀਂ ਸਾਨੂੰ ਦੂਜੇ ਝੂਠੇ ਦੇਵਤਿਆਂ ਨੂੰ ਗੱਡਣ, ਉਨ੍ਹਾਂ ਉੱਤੇ ਨਿਹਚਾ ਕਰਨ ਅਤੇ ਉਨ੍ਹਾਂ ਦੀ ਭਗਤੀ ਨੂੰ ਕਰਨਾ ਬਣਾਵੇਗੀ ਜਿਹੜੀ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਹੈ ( ਕੂਚ 20:3-5)।
ਪਰਮੇਸ਼ੁਰ ਨੇ ਆਪਣੇ ਬਾਰੇ ਵਿੱਚ ਪਰਗਟ ਕਰਨ ਦੇ ਲਈ ਜੋ ਕੁਝ ਚੁਣਿਆਂ ਹੈ ਕੇਵਲ ਉਸ ਨੂੰ ਹੀ ਜਾਣਿਆਂ ਜਾ ਸਕਦਾ ਹੈ। ਪਰਮੇਸ਼ੁਰ ਦੀਆਂ ਵਿਸ਼ੇਸ਼ਤਾਵਾਂ ਜਾਂ ਗੁਣਾਂ ਦੇ ਵਿੱਚੋਂ ਇੱਕ" ਰੋਸ਼ਨੀ" ਹੈ ਜਿਸ ਦਾ ਅਰਥ ਇਹ ਹੈ ਕਿ ਉਹ ਆਪਣੇ ਬਾਰੇ ਵਿੱਚ ਜਾਣਕਾਰੀ ਨੂੰ ਖੁਦ ਪਰਗਟ ਕਰਦਾ ਹੈ(ਯਸਾਯਾਹ 60:19, ਯਾਕੂਬ 1:17)। ਸਚਾਈ ਤਾਂ ਇਹ ਹੈ ਕਿ ਪਰਮੇਸ਼ੁਰ ਨੇ ਖੁਦ ਹੀ ਆਪਣੇ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਹੈ( ਇਬਰਾਨੀਆਂ 4:1)। ਸਰਿਸ਼ਟੀ, ਬਾਈਬਲ, ਅਤੇ ਸ਼ਬਦ (ਯਿਸੂ ਮਸੀਹ) ਜੋ ਦੇਹਧਾਰੀ ਹੋਇਆ ਇਸ ਨੂੰ ਜਾਨਣ ਵਿੱਚ ਸਾਡੀ ਮਦਦ ਕਰਨਗੇ ਕਿ ਪਰਮੇਸ਼ੁਰ ਕਿਸ ਤਰਾਂ ਹੈ।
ਪਰਮੇਸ਼ੁਰ ਸਾਡਾ ਸਿਰਜਣਹਾਰ ਹੈ ਅਤੇ ਅਸੀਂ ਉਹ ਦੀ ਸਰਿਸ਼ਟੀ ਦਾ ਇਕ ਹਿੱਸਾ ਹਾਂ ( ਉਤਪਤ 1:1, ਜਬੂਰਾਂ ਦੀ ਪੋਥੀ 24:1) ਅਤੇ ਅਸੀਂ ਉਹ ਦੇ ਰੂਪ ਵਿੱਚ ਰਚੇ ਗਏ ਹਾਂ, ਨੂੰ ਸਮਝਣ ਤੋਂ ਅਸੀਂ ਸ਼ੁਰੂ ਕਰਦੇ ਹਾਂ। ਮਨੁੱਖ ਨੂੰ ਸਰਿਸ਼ਟੀ ਵਿੱਚ ਸਭ ਤੋਂ ਉੱਪਰ ਰੱਖਿਆ ਗਿਆ ਅਤੇ ਉਸ ਨੂੰ ਉਨ੍ਹਾਂ ਉੱਤੇ ਅਧਿਕਾਰ ਦਿੱਤਾ ਗਿਆ ਹੈ (ਉਤਪਤ 1:26-28)। ਸਰਿਸ਼ਟੀ ਪਤਨ ਦੇ ਕਾਰਨ ਸਰਾਪੀ ਹੈ ਪਰ ਇਹ ਫਿਰ ਵੀ ਉਸ ਦੇ ਕੰਮਾਂ ਦੀ ਝਲਕ ਨੂੰ ਪਰਗਟ ਕਰਦੀ ਹੈ( ਉਤਪਤ 3:17-18, ਰੋਮੀਆਂ1:19-20) ਸਰਿਸ਼ਟੀ ਦੀ ਵਿਸ਼ਾਲਤਾ, ਜਟਿਲਤਾ, ਸੁੰਦਰਤਾ ਅਤੇ ਵਿਵਸਥਾ ਉੱਤੇ ਵਿਚਾਰ ਕਰਦੇ ਹੋਏ ਸਾਨੂੰ ਉਸ ਦੇ ਅਨੋਖੇਪਨ ਦਾ ਗਿਆਨ ਹੁੰਦਾ ਹੈ।
ਪਰਮੇਸ਼ੁਰ ਦੇ ਕੁਝ ਨਾਵਾਂ ਨੂੰ ਪੜ੍ਹਨਾ ਸਾਡੀ ਇਸ ਖੋਜ ਵਿੱਚ ਮਦਦਗਾਰ ਹੋ ਸਕਦਾ ਹੈ ਕਿ ਪਰਮੇਸ਼ੁਰ ਕਿਸ ਤਰਾਂ ਦਾ ਹੈ ਇਹ ਹੇਠ ਲਿਖਿਆ ਹੈ:
ਇਲੋਹਿਮ –ਇੱਕ ਸ਼ਕਤੀਸਾਲੀ, ਖੁਦਾਈ (ਉਤਪਤ1:1)
ਐਡੋਨਾਈ- ਪ੍ਰਭੁ, ਮਾਲਕ-ਅਤੇ-ਸੇਵਕ ਦੇ ਸਬੰਧਾਂ ਵੱਲ ਇਸ਼ਾਰਾ ਕਰਦੇ ਹਨ (ਕੂਚ 4:10,13)
ਐਲ ਏਲਓਨ- ਪਰਮ ਪਰਧਾਨ ਸਭ ਤੋਂ ਸ਼ਕਤੀਸ਼ਾਲੀ ( ਉਤਪਤ 14:20)
ਐਲ ਰੋਈ- ਸਰਵਦ੍ਰਿਸ਼ਟੀ ਪਰਮੇਸ਼ੁਰ (ਉਤਪਤ 16:13)
ਐਲ ਸ਼ਡਾਈ- ਸਰਵ ਸ਼ਕਤੀਮਾਨ ਪਰਮੇਸ਼ੁਰ (ਉਤਪਤ 17:1)
ਐਲ ਓਲਾਮ- ਸਦੀਪਕ ਕਾਲ ਦਾ ਪਰਮੇਸ਼ੁਰ ( ਯਸਾਯਾਹ 40:28)
ਯਹੋਵਾਹ- ਪ੍ਰਭੁ, "ਮੈਂ ਹਾਂ," ਜਿਸਦਾ ਅਰਥ ਹੈ ਸਦੀਪਕ ਕਾਲ ਖੁਦ -ਹੋਂਦ ਵਿੱਚ ਬਣਿਆਂ ਰਹਿਣ ਵਾਲਾ ਪਰਮੇਸ਼ੁਰ (ਕੂਚ 3:13,14)।
ਹੁਣ ਅਸੀਂ ਅੱਗੇ ਲਗਾਤਾਰ ਪਰਮੇਸ਼ੁਰ ਦੇ ਹੋਰ ਗੁਣਾਂ ਨੂੰ ਜਾਂਣਾਗੇ, ਪਰਮੇਸ਼ੁਰ ਅਨਾਦੀ ਹੈ, ਜਿਸਦਾ ਅਰਥ ਹੈ ਕਿ ਉਸ ਦਾ ਕੋਈ ਸ਼ੁਰੂਆਤ ਨਹੀਂ ਸੀ ਅਤੇ ਉਸ ਦੀ ਹੋਂਦ ਦਾ ਕਦੀ ਅੰਤ ਨਹੀਂ ਹੋਵੇਗਾ। ਉਹ ਅਮਰ ਹੈ, ਉਹ ਅਸੀਮ ਹੈ ( ਬਿਵਸਥਾ ਸਾਰ 33:27, ਜਬੂਰਾਂ ਦੀ ਪੋਥੀ 90:2,1ਤਿਮੋਥਿਉਸ 1:17)। ਪਰਮੇਸ਼ੁਰ ਨਾ ਬਦਲਣ ਵਾਲਾ ਹੈ, ਅਰਥਾਤ ਉਹ ਕਦੀ ਬਦਲਦਾ ਨਹੀਂ, ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਪੂਰੇ ਰੂਪ ਨਾਲ ਵਿਸ਼ਵਾਸਯੋਗ ਅਤੇ ਭਰੋਸੇਮੰਦ ਹੈ (ਮਲਾਕੀ 3:6,ਗਿਣਤੀ 23:19,ਜਬੂਰਾਂ ਦੀ ਪੋਥੀ 102: 26-27)। ਪਰਮੇਸ਼ੁਰ ਤੁਲਨਾ ਰਹਿਤ ਅਰਥਾਤ ਕੰਮਾਂ ਅਤੇ ਹੋਂਦ ਵਿੱਚ ਉਸਦੇ ਵਰਗਾ ਹੋਰ ਕੋਈ ਵੀ ਨਹੀਂ ਹੈ, ਉਹ ਅਤੁੱਲ ਅਤੇ ਸਿੱਧ ਹੈ (2 ਸਮੂਏਲ 7:22; ਜਬੂਰਾਂ ਦੀ ਪੋਥੀ 86:8, ਯਸਾਯਾਹ 40:25, ਮੱਤੀ 5:48)। ਪਰਮੇਸ਼ੁਰ ਰਹੱਸਮਈ ਹੈ, ਅਗੰਮ, ਅਥਾਹ, ਤੇ ਉਸਨੂੰ ਪੂਰੀ ਤਰਾਂ ਸਮਝਣਾ ਬਹੁਤ ਮੁਸ਼ਕਿਲ ਹੈ (ਯਸਾਯਾਹ 40:28, ਜਬੂਰਾਂ ਦੀ ਪੋਥੀ 145:3, ਰੋਮੀਆਂ 11:33,34)।
ਪਰਮੇਸ਼ੁਰ ਨਿਆਈਂ ਹੈ, ਉਹ ਮਨੁੱਖ ਦੇ ਬਾਰੇ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰਦਾ (ਬਿਵਸਥਾਸਾਰ 32:4, ਜਬੂਰਾਂ ਦੀ ਪੋਥੀ 18:30)। ਪਰਮੇਸ਼ੁਰ ਸਰਬ ਸ਼ਕਤੀਮਾਨ ਹੈ, ਉਸਦੇ ਕੋਲ ਸਾਰੀ ਤਾਕਤ ਹੈ ਅਤੇ ਉਹ ਇਸ ਤਰਾਂ ਕੁਝ ਵੀ ਕਰ ਸੱਕਦਾ ਹੈ ਜਿਸ ਤੋਂ ਉਸ ਨੂੰ ਖੁਸ਼ੀ ਹੁੰਦੀ ਹੈ, ਪਰ ਉਸਦੇ ਕੰਮ ਸਦਾ ਉਸਦੇ ਚਰਿੱਤਰ ਦੇ ਵਰਗੇ ਹੁੰਦੇ ਹਨ (ਪਰਕਾਸ਼ ਦੀ ਪੋਥੀ 19:6, ਯਿਰਮਿਯਾਹ 32:17,27)। ਪਰਮੇਸ਼ੁਰ ਸਰਬ ਵਿਆਪੀ ਹੈ, ਅਰਥਾਤ ਉਹ ਹਰ ਸਮੇਂ, ਹਰ ਜਗ੍ਹਾ ਮੌਜੂਦ ਰਹਿੰਦਾ ਹੈ, ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਪਰਮੇਸ਼ੁਰ ਸਭ ਵਿੱਚ ਹੈ (ਜਬੂਰਾਂ ਦੀ ਪੋਥੀ 139:7-13,ਯਿਰਮਿਯਾਹ 23:23)। ਪਰਮੇਸ਼ੁਰ ਸਰਬ ਗਿਆਨੀ ਹੈ, ਅਰਥਾਤ ਉਸ ਨੂੰ ਭੂਤ ਕਾਲ, ਵਰਤਮਾਨ ਅਤੇ ਭਵਿੱਖ ਦਾ ਗਿਆਨ ਹੈ, ਜਿਸ ਨਾਲ ਕਿਸੇ ਵੀ ਦਿੱਤੇ ਹੋਏ ਸਮੇਂ ਵਿੱਚ ਅਸੀਂ ਕੀ ਸੋਚ ਰਹੇ ਹਾਂ, ਵੀ ਸ਼ਾਮਿਲ ਹੈ। ਕਿਉਂਕਿ ਉਹ ਸਭ ਕੁਝ ਜਾਂਣਦਾ ਹੈ, ਉਸ ਦਾ ਨਿਆਂ ਹਮੇਸ਼ਾਂ ਨਿਰਪੱਖ ਹੀ ਰਹੇਗਾ (ਜਬੂਰਾਂ ਦੀ ਪੋਥੀ 139:1-5, ਕਹਾਉਤਾਂ 5:21)।
ਪਰਮੇਸ਼ੁਰ ਇੱਕ ਹੈ, ਇਸਦਾ ਕੇਵਲ ਇਹ ਹੀ ਮਤਲਬ ਨਹੀਂ ਹੈ ਕਿ ਕੋਈ ਦੂਜਾ ਨਹੀਂ ਹੈ ਪਰੰਤੂ ਇਹ ਵੀ ਹੈ ਕਿ ਉਹੀ ਇੱਕ ਹੈ ਜੋ ਸਾਡੇ ਦਿਲਾਂ ਦੀ ਡੂੰਘੀਆਂ ਇੱਛਾਵਾਂ ਅਤੇ ਲਾਲਸਾਵਾਂ ਨੂੰ ਪੂਰਾ ਕਰਨ ਦੇ ਯੋਗ ਹੈ। ਉਹ ਹੀ ਹੈ ਜਿਹੜਾ ਸਾਡੀ ਆਰਾਧਨਾ ਅਤੇ ਭਗਤੀ ਨੂੰ ਕਬੂਲ ਕਰਨ ਦੇ ਯੋਗ ਹੈ। (ਬਿਵਸਥਾ ਸਾਰ 6:4)। ਪਰਮੇਸ਼ੁਰ ਧਰਮੀ ਹੈ, ਅਰਥਾਤ ਪਰਮੇਸ਼ੁਰ ਕਦੀ ਵੀ ਗ਼ਲਤ ਕੰਮਾਂ ਨੂੰ ਅਣਦੇਖਿਆ ਨਹੀਂ ਕਰ ਸੱਕਦਾ ਅਤੇ ਨਾ ਹੀ ਕਰੇਗਾ। ਇਹ ਇਸ ਲਈ ਕਿਉਂਕਿ ਪਰਮੇਸ਼ੁਰ ਦੀ ਧਾਰਮਿਕਤਾ ਅਤੇ ਨਿਆਂ ਦੇ ਕਾਰਨ ਹੀ ਸਾਡੇ ਪਾਪਾਂ ਦੀ ਮਾਫੀ ਦੇ ਲਈ, ਯਿਸੂ ਨੂੰ ਪਰਮੇਸ਼ੁਰ ਦੇ ਨਿਆਂ ਦਾ ਅਨੁਭਵ ਕਰਨਾ ਪਿਆ ਜਦੋਂ ਸਾਡੇ ਪਾਪ ਉਸਦੇ ਉੱਤੇ ਰੱਖ ਦਿੱਤੇ ਗਏ ਸੀ। (ਕੂਚ 9:27, ਮੱਤੀ 27:45-46, ਰੋਮੀਆਂ 3:21-26)।
ਪਰਮੇਸ਼ੁਰ ਸਰਬ ਸੱਤਾ ਧਾਰੀ, ਅਰਥਾਤ ਉਹ ਸਰਵ- ਉੱਚ ਹੈ। ਉਸਦੀ ਸਾਰੀ ਰਚਨਾ ਮਿਲਕੇ ਵੀ ਉਸਦੇ ਉਦੇਸ਼ਾਂ ਨੂੰ ਅਸਫ਼ਲ ਨਹੀਂ ਕਰ ਸੱਕਦੀ (ਜਬੂਰਾਂ ਦੀ ਪੋਥੀ 93:1, 95:3, ਯਿਰਮਿਯਾਹ 23:20) ਪਰਮੇਸ਼ੁਰ ਆਤਮਾ ਹੈ, ਅਰਥਾਤ ਉਹ ਅਦ੍ਰਿਸ਼ ਹੈ (ਯੂਹੰਨਾ 1:18, 4:24)। ਪਰਮੇਸ਼ਰ ਤ੍ਰੀਏਕ ਹੈ। ਉਹ ਇੱਕ ਵਿੱਚ ਤਿੰਨ, ਅਸਲ ਵਿੱਚ ਨਾ ਬਦਲਣ ਵਾਲਾ, ਸ਼ਕਤੀ ਅਤੇ ਮਹਿਮਾ ਵਿੱਚ ਬਰਾਬਰ ਹੈ। ਯਾਦ ਰੱਖੋ ਬਾਈਬਲ ਦੇ ਪਹਿਲੇ ਵਚਨਾਂ ਵਿੱਚ ਪਰਮੇਸ਼ੁਰ ਦਾ ਨਾਮ ਇੱਕ ਵਚਨ ਵਿੱਚ ਤਿੰਨਾਂ ਵਿਅਕਤੀਆਂ ਨੂੰ ਸੰਕੇਤ ਕਰਦਾ ਹੈ -" ਪਿਤਾ, ਪੁੱਤ੍ਰ, ਪਵਿੱਤਰ ਆਤਮਾ"(ਮੱਤੀ 28:19, ਮਰਕੁਸ 1:9-11)। ਪਰਮੇਸ਼ੁਰ ਸੱਤ ਹੈ, ਅਰਥਾਤ ਉਹ ਖਰਾ ਹੀ ਬਣਿਆ ਰਹੇਗਾ ਅਤੇ ਝੂਠ ਨਹੀਂ ਬੋਲ ਸੱਕਦਾ (ਜਬੂਰਾਂ ਦੀ ਪੋਥੀ 117:2, 1 ਸਮੂਏਲ 15:29)।
ਪਰਮੇਸ਼ੁਰ ਪਵਿੱਤਰ ਹੈ, ਉਹ ਹਰ ਤਰਾਂ ਦੀ ਨੈਤਿਕ ਅਪਵਿੱਤ੍ਰਤਾ ਤੋਂ ਅਲੱਗ ਅਤੇ ਉਨ੍ਹਾਂ ਦਾ ਵਿਰੋਧੀ ਹੈ। ਪਰਮੇਸ਼ੁਰ ਸਾਡੀਆਂ ਬੁਰਿਆਈਆਂ ਨੂੰ ਵੇਖਦਾ ਹੈ ਅਤੇ ਉਹ ਉਸ ਨੂੰ ਗੁੱਸਾ ਦਿਵਾਉਂਦੀਆਂ ਹਨ। ਅਕਸਰ ਅੱਗ ਨੂੰ ਪਰਮੇਸ਼ੁਰ ਦੇ ਵਚਨ ਵਿੱਚ ਪਵਿੱਤ੍ਰਤਾ ਦੇ ਨਾਲ ਹੀ ਉੱਲੇਖਿਆ ਗਿਆ ਹੈ। ਪਰਮੇਸ਼ੁਰ ਨੂੰ ਭਸਮ ਕਰਨ ਵਾਲੀ ਅੱਗ ਦੇ ਰੂਪ ਵਿੱਚ ਮੰਨਿਆ ਗਿਆ ਹੈ (ਯਸਾਯਾਹ 6:3, ਹਬੱਕੂਕ 1:13, ਕੂਚ 3:2,4-5, ਇਬਰਾਨੀਆਂ 12:29) ਪਰਮੇਸ਼ੁਰ ਦਿਆਲੂਕਰਤਾ ਹੈ, ਅਤੇ ਉਸਦੀ ਦਯਾ ਵਿੱਚ ਉਸਦੀ ਭਲਿਆਈ, ਦਿਆਲਗੀ, ਕਿਰਪਾ ਅਤੇ ਪਿਆਰ ਸ਼ਾਮਿਲ ਹਨ। ਜੇਕਰ ਇਹ ਪਰਮੇਸ਼ਰ ਦੀ ਦਯਾ ਨਾ ਹੁੰਦੀ ਤਾਂ ਇੰਝ ਪਰਤੀਤ ਹੁੰਦਾ ਕਿ ਉਸ ਦੀ ਪਵਿੱਤਰਤਾ ਸਾਨੂੰ ਉਸ ਦੀ ਹਜ਼ੂਰੀ ਤੋਂ ਅੱਲਗ ਕਰ ਦੇਵੇਗੀ। ਧੰਨਵਾਦ ਸਹਿਤ, ਇਸ ਤਰਾਂ ਨਹੀਂ ਹੈ ਕਿਉਂਕਿ ਉਹ ਸਾਨੂੰ ਹਰ ਇੱਕ ਨੂੰ ਵਿਅਕਤਿਗਤ ਰੂਪ ਵਿੱਚ ਜਾਨਣ ਦੀ ਇੱਛਾ ਰੱਖਦਾ ਹੈ (ਕੂਚ 34:6, ਜਬੂਰਾਂ ਦੀ ਪੋਥੀ 31:19, 1 ਪਤਰਸ 1:3, ਯੂਹੰਨਾ 3:16, ਯੂਹੰਨਾ 17:3)।
ਕਿਉਂਕਿ ਪਰਮੇਸ਼ੁਰ ਅਨੰਤ ਪ੍ਰਾਣੀ ਹੈ, ਕੋਈ ਵੀ ਮਨੁੱਖ ਪਰਮੇਸ਼ੁਰ ਦੀ ਇਸ ਵਿਆਖਿਆ ਦੇ ਪ੍ਰਸ਼ਨ ਦਾ ਪੂਰੀ ਤਰਾਂ ਨਾਲ ਉੱਤਰ ਨਹੀਂ ਦੇ ਸੱਕਦਾ, ਪਰ ਪਰਮੇਸ਼ੁਰ ਦੇ ਵਚਨ ਦੇ ਨਾਲ ਅਸੀਂ, ਪਰਮੇਸ਼ੁਰ ਕੌਣ ਹੈ ਅਤੇ ਕਿਸ ਤਰਾਂ ਦਾ ਹੈ, ਦੇ ਬਾਰੇ ਵਿੱਚ ਬਹੁਤ ਕੁਝ ਸਮਝ ਸੱਕਦੇ ਹਾਂ। ਮੇਰੀ ਪ੍ਰਾਰਥਨਾ ਇਹ ਹੈ ਕਿ ਅਸੀਂ ਸਾਰੇ ਉਸ ਦੀ ਖੋਜ ਆਪਣੇ ਪੂਰੇ ਦਿਲ ਤੋਂ ਕਰਦੇ ਰਹੀਏ (ਯਿਰਮਿਯਾਹ 29:13)।
English
ਪਰਮੇਸ਼ੁਰ ਦੇ ਗੁਣ ਕਿਹੜੇ ਹਨ? ਪਰਮੇਸ਼ੁਰ ਕਿਸ ਤਰਾਂ ਦਾ ਹੈ?