ਪ੍ਰਸ਼ਨ
ਕਿਉਂ ਪਰਮੇਸ਼ੁਰ ਚੰਗੇ ਲੋਕਾਂ ਦੇ ਜੀਵਨ ਵਿੱਚ ਬੁਰੀਆਂ ਗੱਲਾਂ ਦੇ ਹੋਣ ਨੂੰ ਆਗਿਆ ਦਿੰਦਾ ਹੈ?
ਉੱਤਰ
ਇਹ ਸਾਰੇ ਧਰਮ ਸ਼ਾਸਤ੍ਰ ਵਿੱਚ ਸਭ ਤੋਂ ਔਖਾ ਪ੍ਰਸ਼ਨ ਹੈ। ਪਰਮੇਸ਼ੁਰ ਅਨਾਦਿ, ਅਨੰਤ, ਸਰਬਗਿਆਨੀ, ਸਰਬਵਿਆਪਕ ਅਤੇ ਸਰਬਸ਼ਕਤੀਮਾਨ ਹੈ। ਕਿਉਂ ਮਨੁੱਖ ਜਾਤੀ ( ਜੋ ਕਿ ਅਨਾਦਿ, ਅਨੰਤ, ਸਰਬਗਿਆਨੀ, ਸਰਬਵਿਆਪਕ ਅਤੇ ਸਰਬਸ਼ਕਤੀਮਾਨ ਨਹੀਂ) ਨੂੰ ਪਰਮੇਸ਼ੁਰ ਦੇ ਰਸਤਿਆਂ ਨੂੰ ਪੂਰੀ ਤਰਾਂ ਸਮਝਣ ਦੇ ਯੋਗ ਹੋਣ ਦੀ ਆਸ ਕਰਨੀ ਚਾਹੀਦੀ ਹੈ? ਅੱਯੂਬ ਦੀ ਕਿਤਾਬ ਇਸ ਸਮੱਸਿਆ ਦੇ ਨਾਲ ਸੰਬੰਧ ਰੱਖਦੀ ਹੈ।
ਪਰਮੇਸ਼ੁਰ ਨੇ ਸ਼ੈਤਾਨ ਨੂੰ ਜੋ ਕੁਝ ਉਹ ਅੱਯੂਬ ਦੇ ਨਾਲ ਕਰਨਾ ਚਾਹੁੰਦਾ ਹੈ ਸਭ ਕੁਝ ਕਰਨ ਦੀ ਉਸ ਨੂੰ ਆਗਿਆ ਦਿੱਤੀ ਸਵਾਏ ਉਸ ਨੂੰ ਮਾਰਨ ਦੇ। ਅੱਯੂਬ ਦੀ ਪ੍ਰਤੀਕਿਰਿਆ ਕੀ ਸੀ? “ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਆਸਾ ਨਹੀਂ” (ਅੱਯੂਬ 13:15)। “ਯਹੋਵਾਹ ਨੇ ਦਿੱਤਾ ਯਹੋਵਾਹ ਨੇ ਹੀ ਲੈ ਲਿਆ ਯਹੋਵਾਹ ਦਾ ਨਾਮ ਮੁਬਾਰਕ ਹੋਵੇ” (ਅੱਯੂਬ 1:21)। ਅੱਯੂਬ ਨੇ ਸਮਝਿਆ ਨਹੀਂ ਪਰਮੇਸ਼ੁਰ ਨੇ ਕਿਉਂ ਇਹ ਕੰਮ ਕਰਨ ਦੀ ਸ਼ੈਤਾਨ ਨੂੰ ਆਗਿਆ ਦਿੱਤੀ, ਲੇਕਿਨ ਉਹ ਜਾਣਦਾ ਸੀ ਕਿ ਪਰਮੇਸ਼ੁਰ ਭਲਾ ਹੈ ਅਤੇ ਇਸ ਲਈ ਉਸ ਨੇ ਲਗਾਤਾਰ ਉਸ ਵਿੱਚ ਵਿਸ਼ਵਾਸ ਰੱਖਿਆ। ਆਖਿਰਕਾਰ, ਸਾਡੀ ਵੀ ਇਸੇ ਤਰਾਂ ਦੀ ਪ੍ਰਤੀਕ੍ਰਿਆ ਹੋਣੀ ਚਾਹੀਦੀ ਹੈ।
ਕਿਉਂ ਸਚਿਆਰੇ ਲੋਕਾਂ ਨਾਲ ਹੀ ਬੁਰੀਆਂ ਗੱਲਾਂ ਹੁੰਦੀਆਂ ਹਨ? ਬਾਈਬਲ ਦਾ ਉੱਤਰ ਇਹ ਹੈ ਕਿ ਇੱਥੇ ਕੋਈ ਵੀ ਸਚਿਆਰਾ ਆਦਮੀ ਨਹੀਂ ਹੈ। ਬਾਈਬਲ ਇਸ ਨੂੰ ਪੂਰੀ ਤਰਾਂ ਸਪੱਸ਼ਟ ਕਰਦੀ ਹੈ ਕਿ ਅਸੀਂ ਸਾਰੇ ਪਾਪ ਦੁਆਰਾ ਅਤੇ ਨਾਲ ਕਲੰਕਿਤ ਅਤੇ ਭ੍ਰਿਸ਼ਟ ਕੀਤੇ ਗਏ ਹਾਂ (ਉਪਦੇਸ਼ਕ 7:20; ਰੋਮੀਆਂ 6:23; 1 ਯਹੂੰਨਾ 1:8)। ਰੋਮੀਆਂ 3:10-18 ਚੰਗਿਆਰੇ ਲੋਕਾਂ ਦੀ ਗੈਰ ਅਸਤਿੱਤਵਤਾ ਬਾਰੇ ਜਿਆਦਾ ਸਾਫ਼ ਬਿਆਨ ਨਹੀਂ ਕਰ ਸਕਿਆ “ਕੋਈ ਧਰਮੀ ਨਹੀਂ, ਇੱਕ ਵੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਤਾਲਿਬ ਨਹੀਂ। ਓਹ ਸਭ ਕੁਰਾਹੇ ਪੈ ਗਏ, ਓਹ ਸਾਰੇ ਦੇ ਸਾਰੇ ਨਿਕੰਮੇ ਹੋਏ ਹੋਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ,ਓਹਨਾਂ ਨੇ ਆਪਣੀਆਂ ਜੀਭਾਂ ਨਾਲ ਵੱਲ ਛਲ ਕੀਤਾ ਹੈ, ਓਹਨਾਂ ਦੇ ਬੁੱਲ੍ਹਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ। ਓਹਨਾਂ ਦਾ ਮੁਖ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ, ਓਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਕ ਹਨ, ਓਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ, ਅਤੇ ਓਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ, ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ।” ਇਸ ਗ੍ਰਹਿ ਦਾ ਹਰ ਇੱਕ ਮਨੁੱਖ ਇਨ੍ਹਾਂ ਆਇਤਾਂ ਦੇ ਅਨੁਸਾਰ ਉਸੇ ਵੇਲੇ ਨਰਕ ਵਿੱਚ ਸੁਟੱਣ ਦੇ ਯੋਗ ਹੁੰਦਾ ਹੈ। ਹਰ ਇੱਕ ਪਲ ਜਿਹੜਾ ਅਸੀਂ ਜੀਉਂਦੇ ਰਹਿ ਕੇ ਗੁਜਾਰਦੇ ਹਾਂ ਸਿਰਫ ਪਰਮੇਸ਼ੁਰ ਦੀ ਦਯਾ ਅਤੇ ਕਿਰਪਾ ਦੁਆਰਾ ਹੈ। ਇੱਥੋਂ ਤਕ ਕਿ ਸਭ ਤੋਂ ਜਿਆਦਾ ਇਸ ਗ੍ਰਹਿ ਦੇ ਖ਼ਤਰਨਾਕ ਦੁੱਖ ਸੋ ਅਸੀਂ ਸਹਿਣ ਕਰ ਸੱਕਦੇ ਹਾਂ, ਹਮੇਸ਼ਾਂ ਦਾ ਨਰਕ ਜੋ ਅੱਗ ਦੀ ਝੀਲ ਹੈ ਜਿਸ ਦੇ ਯੋਗ ਹੁੰਦੇ ਹਾਂ।
ਇੱਕ ਜਿਆਦਾ ਵਧੀਆ ਪ੍ਰਸ਼ਨ ਹੋਵੇਗਾ “ਕਿਉਂ ਪਰਮੇਸ਼ੁਰ ਚੰਗੀਆਂ ਗੱਲਾਂ ਨੂੰ ਬੁਰੀਆਂ ਗੱਲਾਂ ਦੇ ਹੋਣ ਲਈ ਆਗਿਆ ਦਿੰਦਾ ਹੈ।” ਰੋਮੀਆਂ 5:8 ਬਿਆਨ ਕਰਦਾ ਹੈ, “ਪਰੰਤੂ ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ: ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ”। ਇਸ ਸੰਸਾਰ ਦੇ ਲੋਕਾਂ ਦੇ ਬੁਰੇ ਦੁਸ਼ਟ ਪਾਪ ਭਰੇ ਸੁਭਾਅ ਹੋਣ ਦੇ ਬਾਵਜੂਦ ਵੀ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ। ਉਸ ਨੇ ਸਾਡੇ ਨਾਲ ਇਨ੍ਹਾਂ ਪਿਆਰ ਕੀਤਾ ਕਿ ਸਾਡੇ ਪਾਪਾਂ ਦੇ ਹਰਜਾਨੇ ਨੂੰ ਭਰਨ ਲਈ ਮਰ ਗਿਆ (ਰੋਮੀਆਂ 6:23)। ਅਸੀਂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਕਰਦੇ ਹਾਂ (ਯਹੂੰਨਾ 3:16; ਰੋਮੀਆਂ 10:9)। ਅਸੀਂ ਮਾਫ਼ ਕੀਤੇ ਜਾਵਾਂਗੇ ਅਤੇ ਸਵਰਗ ਵਿੱਚ ਵਾਅਦਾ ਕੀਤਾ ਘਰ ਮਿਲੇਗਾ। ਜਿਸ ਦੀ ਅਸੀਂ ਯੋਗਤਾ ਰੱਖਦੇ ਹਾਂ ਉਹ ਨਰਕ ਹੈ। ਜੋ ਸਾਨੂੰ ਦਿੱਤਾ ਗਿਆ ਹੈ ਉਹ ਸਵਰਗ ਵਿੱਚ ਹਮੇਸ਼ਾਂ ਦਾ ਜੀਵਨ ਹੈ ਜੇ ਅਸੀਂ ਵਿਸ਼ਵਾਸ ਨਾਲ ਮਸੀਹ ਕੋਲ ਆਉਂਦੇ ਹਾਂ।
ਹਾਂ, ਕਈ ਵਾਰੀ ਬੁਰੀਆਂ ਗੱਲਾਂ ਲੋਕਾਂ ਨਾਲ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਅਯੋਗ ਲੱਗਦੀਆਂ ਹਨ ਲੇਕਿਨ ਪਰਮੇਸ਼ੁਰ ਆਪਣੇ ਉਦੇਸ ਨੂੰ ਹੋਣ ਦੇ ਲਈ ਆਗਿਆ ਦਿੰਦਾ ਹੈ, ਭਾਵੇਂ ਅਸੀਂ ਉਨ੍ਹਾਂ ਨੂੰ ਸਮਝਦੇ ਜਾਂ ਨਹੀਂ ਸਮਝਦੇ ਹਾਂ। ਫਿਰ ਵੀ, ਸਭ ਤੋਂ ਵੱਧ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਭਲਾ ਹੈ, ਨਿਰਪੱਖ, ਪ੍ਰੇਮੀ ਅਤੇ ਦਿਆਲੂ ਹੈ। ਅਕਸਰ ਸਾਡੇ ਨਾਲ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਅਸਾਨੀ ਨਾਲ ਸਮਝ ਨਹੀਂ ਸੱਕਦੇ। ਫਿਰ ਵੀ, ਪਰਮੇਸ਼ੁਰ ਭਲਿਆਈ ਤੇ ਸ਼ੱਕ ਕਰਨ ਦੀ ਬਜਾਏ, ਸਾਡੀ ਪ੍ਰਤੀਕ੍ਰਿਆ ਉਸ ਉੱਤੇ ਵਿਸ਼ਵਾਸ ਕਰਨ ਦੀ ਹੋਣੀ ਚਾਹੀਦੀ ਹੈ। ¬“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ” (ਕਹਾਉਤਾਂ 3:5:-6)
English
ਕਿਉਂ ਪਰਮੇਸ਼ੁਰ ਚੰਗੇ ਲੋਕਾਂ ਦੇ ਜੀਵਨ ਵਿੱਚ ਬੁਰੀਆਂ ਗੱਲਾਂ ਦੇ ਹੋਣ ਨੂੰ ਆਗਿਆ ਦਿੰਦਾ ਹੈ?