settings icon
share icon
ਪ੍ਰਸ਼ਨ

ਕੀ ਸਾਡੇ ਲੋਕ ਦੋ ਜਾਂ ਤਿੰਨ ਹਿੱਸੇ ਹਨ? ਕੀ ਅਸੀਂ ਸਰੀਰ, ਪ੍ਰਾਣ ਅਤੇ ਆਤਮਾ-ਜਾਂ ਸਰੀਰ, ਪ੍ਰਾਣ-ਆਤਮਾ ਹਨ?

ਉੱਤਰ


ਉਤਪਤ 1:26-27 ਇਹ ਬਿਆਨ ਕਰਦਾ ਹੈ ਕਿ ਇੱਥੇ ਕੁਝ ਇਹੋ ਜਿਹੀ ਵੱਖਰੀ ਗੱਲ ਹੈ ਜੋ ਕਿ ਮਨੁੱਖ ਨੂੰ ਸ੍ਰਿਸ਼ਟੀ ਦੀਆਂ ਹੋਰਨਾਂ ਚੀਜ਼ਾਂ ਤੋਂ ਵੱਖਰਾ ਕਰਦੀ ਹੈ। ਮਨੁੱਖ ਨੂੰ ਪਰਮੇਸ਼ੁਰ ਦੇ ਨਾਲ ਇੱਕ ਰਿਸ਼ਤਾ ਰੱਖਣ ਲਈ ਸ੍ਰਿਸ਼ਟ ਕੀਤਾ ਗਿਆ ਹੈ, ਅਤੇ ਇਸੇ ਕਰਕੇ, ਪਰਮੇਸ਼ੁਰ ਨੇ ਸਾਡੇ ਵਿੱਚ ਦੋਵੇਂ ਭੌਤਿਕ ਅਤੇ ਅਭੌਤਿਕ ਹਿੱਸਿਆਂ ਨੂੰ ਸਿਰਜਿਆ ਹੈ। ਭੌਤਿਕ ਦਾ ਮਤਲਬ ਹੈ ਸਾਫ ਜੋ ਅਸਲ ਵਿੱਚ ਮੂਰਤ ਹੈ: ਭਾਵ ਸਰੀਰ, ਹੱਡੀਆਂ, ਅੰਗ ਆਦਿ; ਅਤੇ ਉਹ ਤਦ ਤੱਕ ਹੋਂਦ ਵਿੱਚ ਰਹਿੰਦੇ ਹਨ ਜਦ ਤੱਦ ਮਨੁੱਖ ਜੀਉਂਦਾ ਰਹਿੰਦਾ ਹੈ। ਅਭੌਤਿਕ ਪਹਿਲੂ ਉਹ ਜੋ ਅਸਲੀਅਤ ਵਿੱਚ ਹੈ ਨਹੀਂ: ਭਾਵ ਪ੍ਰਾਣ, ਆਤਮਾ, ਗਿਆਨ, ਇੱਛਾ, ਜ਼ਮੀਰ ਆਦਿ। ਇਹ ਮਨੁੱਖ ਦੇ ਭੌਤਿਕ ਜੀਵਨ ਤੋਂ ਪਰੇ ਹੋਂਦ ਵਿੱਚ ਹਨ।

ਸਾਰੇ ਮਨੁੱਖਾਂ ਦੇ ਕੋਲ ਦੋਵੇਂ ਭੌਤਿਕ ਅਤੇ ਅਭੌਤਿਕ ਗੁਣ ਹਨ। ਇਹ ਸਾਫ ਹੈ ਕਿ ਸਾਰੇ ਮਨੁੱਖਾਂ ਦਾ ਸਰੀਰ ਮਾਸ, ਖੂਨ, ਹੱਡੀਆਂ, ਅੰਗ, ਕੋਸ਼ਾਣੂਆਂ ਤੋਂ ਮਿਲ ਕੇ ਬਣਿਆ ਹੋਇਆ ਇੱਕ ਸਰੀਰ ਹੈ। ਭਾਵੇਂ, ਇਹ ਮਨੁੱਖ ਜਾਤੀ ਦੇ ਅਸਲੀ ਗੁਣ ਹਨ ਜੋ ਅਕਸਰ ਬਹਿਸ ਦਾ ਵਿਸ਼ਾ ਬਣਦੇ ਹਨ। ਪਵਿੱਤਰ ਵਚਨ ਇਨ੍ਹਾਂ ਬਾਰੇ ਕੀ ਕਹਿੰਦਾ ਹੈ? (ਉਤਪਤ 2:7 ਇਹ ਬਿਆਨ ਕਰਦਾ ਹੈ ਕਿ ਮਨੁੱਖ ਨੂੰ ਇੱਕ ਜੀਉਂਦਾ ਪ੍ਰਾਣੀ ਕਰਕੇ ਸਿਰਜਿਆ ਗਿਆ। ਗਿਣਤੀ 16:22 ਪਰਮੇਸ਼ੁਰ ਨੂੰ “ਸਾਰੀਆਂ ਆਤਮਾਵਾਂ ਦਾ ਪਰਮੇਸ਼ੁਰ” ਨਾਮ ਦਿੱਤਾ ਹੈ ਜੋ ਸਾਰਿਆਂ ਮਨੁੱਖਾਂ ਦੇ ਕੋਲ ਹੈ। ਕਹਾਉਤਾਂ 4:23 ਸਾਨੂੰ ਦੱਸਦਾ ਹੈ ਕਿ, “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿਕਲਦੀਆਂ ਹਨ”, ਜਿਹੜਾ ਇਹ ਇਸ਼ਾਰਾ ਦਿੰਦਾ ਹੈ ਕਿ ਮਨ ਮਨੁੱਖ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਦਾ ਕੇਂਦਰ ਹੈ। ਰਸੂਲਾਂ ਦੇ ਕਰਤੱਬ 23:1 ਕਹਿੰਦਾ ਹੈ, “ਤਾਂ ਪੌਲੁਸ ਨੇ ਸਭਾ ਦੀ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੀਕ ਪੂਰੀ ਨੇਕਨੀਅਤੀ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ, ਇਹ ਪੌਲੁਸ ਆਪਣੇ ਜਮੀਰ ਦੇ ਵੱਲ ਇਸ਼ਾਰਾ ਕਰਦਾ ਹੈ, ਇਹ ਉਹ ਹਿੱਸਾ ਹੈ ਜੋ ਸਾਨੂੰ ਸੀਹ ਜਾਂ ਗਲ਼ਤ ਬਾਰੇ ਚਿਤਾਰਦਾ ਹੈ। ਰੋਮੀਆਂ 12:2 ਬਿਆਨ ਕਰਦਾ ਹੈ, “ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ।” ਇਹ ਆਇਤਾਂ ਅਤੇ ਹੋਰ ਵੀ ਅਣਗਿਣਤ ਆਇਤਾਂ, ਮਨੁੱਖ ਦੇ ਆਭੌਤਿਕ ਹਿੱਸੇ ਦੇ ਕਈ ਪਹਿਲੂਆਂ ਦਾ ਹਵਾਲਾ ਦਿੰਦੀਆਂ ਹਨ। ਅਸੀਂ ਸਾਰੇ ਇਨ੍ਹਾਂ ਦੋਵਾਂ ਦੇ ਭਾਵ ਭੌਤਿਕ ਅਤੇ ਅਭੌਤਿਕ ਦੇ ਹਿੱਸੇ ਹਾਂ।

ਇਸ ਕਰਕੇ, ਪਵਿੱਤਰ ਵਚਨ ਆਤਮਾ ਅਤੇ ਪ੍ਰਾਣ ਤੋਂ ਜ਼ਿਆਦਾ ਦੀ ਰੂਪ ਰੇਖਾ ਦਿੰਦਾ ਹੈ। ਕੁਝ ਵੀ ਹੈ ਪ੍ਰਾਣ, ਆਤਮਾ, ਦਿਲ, ਜਮੀਰ ਅਤੇ ਮਨ ਆਪਸ ਵਿੱਚ ਜੁੜੇ ਹੋਏ ਅਤੇ ਸੰਬੰਧ ਰੱਖਦੇ ਹਨ। ਪ੍ਰਾਣ ਅਤੇ ਆਤਮਾ, ਭਾਵੇਂ ਸਪੱਸ਼ਟ ਤੌਰ ’ਤੇ ਮਨੁੱਖ ਦੇ ਪ੍ਰਮੁੱਖ ਅਭੌਤਿਕ ਪਹਿਲੂ ਹਨ। ਪਰ ਉਨ੍ਹਾਂ ਦੇ ਨਾਲ ਹੋਰ ਪਹਿਲੂਆਂ ਦੇ ਜੁੜੇ ਹੋਣ ਦੀ ਸੰਭਵਨਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਕੀ ਮਨੁੱਖ ਦੋ ਭਾਗੀ (ਦੋ ਹਿੱਸੇ ਭਾਵ ਸਰੀਰ/ਪ੍ਰਾਣ-ਆਤਮਾ ਵਿੱਚ ਵੰਡਿਆ ਹੋਇਆ ਹੈ) ਜਾਂ ਤਿੰਨ ਭਾਗੀ (ਤਿੰਨ ਹਿੱਸੇ ਭਾਵ ਸਰੀਰ/ਪ੍ਰਾਣ/ਆਤਮਾ ਵਿੱਚ ਵੰਡਿਆ ਹੋਇਆ ਹੈ)। ਇਸ ’ਤੇ ਸਿਧਾਂਤਵਾਦੀ ਹੋਣਾ ਮੁਸ਼ਕਿ ਹੈ। ਦੋਵਾਂ ਦੇ ਦ੍ਰਿਸ਼ਟੀ ਕੋਣਾਂ ਲਈ ਸਹੀ ਸਿਧਾਂਤ ਮਿਲਦੇ ਹਨ। ਇਬਰਾਨੀਆਂ 4:12 ਇੱਕ ਮੁੱਖ ਵਚਨ ਹੈ: “ਕਿਉਂ ਜੋ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਂਚ ਲੈਂਦਾ ਹੈ।” ਇਹ ਆਇਤ ਸਾਨੂੰ ਘੱਟ ਤੋਂ ਘੱਟ ਦੋ ਦਲੀਲਾਂ ਬਾਰੇ ਦੱਸਦੀ ਹੈ। ਪ੍ਰਾਣ ਅਤੇ ਆਤਮਾ ਵੱਖ ਵੀ ਹੋ ਸੱਕਦੇ ਹਨ, ਅਤੇ ਪ੍ਰਾਣ ਅਤੇ ਆਤਮਾ ਦਾ ਕੁਝ ਅਲੱਗ ਹੋਣਾ ਹੈ ਇਹ ਤਾਂ ਸਿਰਫ਼ ਪਰਮੇਸ਼ੁਰ ਹੀ ਜਾਣਦਾ ਹੈ। ਬਜਾਏ ਇਸ ਦੇ ਕਿ ਅਸੀਂ ਕਿਸੇ ਗੱਲ ਉੱਤੇ ਧਿਆਨ ਦੇਈਏ ਜਿਸ ਬਾਰੇ ਅਸੀਂ ਯਕੀਨੀ ਤੌਰ ’ਤੇ ਜਾਣ ਨਹੀਂ ਸੱਕਦੇ ਹਾਂ, ਸਾਡੇ ਲਈ ਬੇਹਤਰ ਇਹੋ ਹੈ ਕਿ ਅਸੀਂ ਸ੍ਰਿਸ਼ਟੀ ਬਣਾਉਣ ਵਾਲੇ ਵੱਲ ਵੇਖੀਏ, ਜਿਸ ਨੇ ਸਾਨੂੰ “ਭਿਆਨਕ ਅਤੇ ਅਦਭੁੱਦ ਤਰੀਕੇ” ਨਾਲ ਸਿਰਜਿਆ ਹੈ (ਜ਼ਬੂਰਾਂ ਦੀ ਪੋਥੀ 139:14)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਸਾਡੇ ਲੋਕ ਦੋ ਜਾਂ ਤਿੰਨ ਹਿੱਸੇ ਹਨ? ਕੀ ਅਸੀਂ ਸਰੀਰ, ਪ੍ਰਾਣ ਅਤੇ ਆਤਮਾ-ਜਾਂ ਸਰੀਰ, ਪ੍ਰਾਣ-ਆਤਮਾ ਹਨ?
© Copyright Got Questions Ministries